ਇਹ ਪਾਵਨ ਅਸਥਾਨ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਪਵਿੱਤਰ ਯਾਦਗਾਰ ਦੇ ਰੂਪ ਵਿੱਚ ਦਿੱਲੀ ਵਿੱਚ ਸ਼ੁਸੋਭਿਤ ਹੈ , ਚੇਤ ਸੁਦੀ 14 ਸਮੰਤ 1721 ਬਿਕ੍ਰਮੀ (1664 ਈਸਵੀ) ਨੂੰ ਸਤਿਗੁਰ ਜੀ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸਭ ਲੋਕਾਂ ਦਾ ਦੁੱਖ ਆਪਣੇ ਉੱਤੇ ਲੈ ਲਿਆ, ਇਸ ਲਈ ਆਪ ਜੀ ਦੀ ਇੱਛਾ ਅਨੁਸਾਰ ਆਪ ਜੀ ਨੂੰ ਸ਼ਹਿਰ ਤੋਂ ਬਾਹਰ ਜਮਨਾ ਦੇ ਕੰਡੇ , ਇਸੇ ਅਸਥਾਨ ਤੇ ਗੁਰਦੁਆਰਾ ਬਾਲਾ ਸਾਹਿਬ ਲਿਆਂਦਾ ਗਿਆ , ਖੁੱਲੇ ਮੈਦਾਨ ਵਿੱਚ ਤੰਬੂ ਲਗਾ ਦਿੱਤੇ ਗਏ , ਇਸੇ ਅਸਥਾਨ ਤੇ ਗੁਰੂ ਜੀ ਨੇ ਆਪਣਾ ਅੰਤਿਮ ਸਮਾਂ ਜਾਣ ਕੇ ਸਾਧ ਸੰਗਤ ਨੂੰ ਹੁਕਮ ਕੀਤਾ ਕੇ ਪੰਜ ਪੈਸੇ , ਇੱਕ ਨਾਰੀਅਲ ਲੈ ਆਓ , ਤਾਂ ਸੰਗਤਾਂ ਨੇ ਬੇਨਤੀ ਕੀਤੀ ਕ ਸਤਿਗੁਰ ਜੀ ਗੁਰਗੱਦੀ ਕਿਸ ਦੇ ਸਪੁਰਦ ਕਰ ਰਹੇ ਹੋ ? ਤਾਂ ਗੁਰੂ ਜੀ ਨੇ ਸੰਗਤਾਂ ਨੂੰ ਧੀਰਜ ਦਿੱਤਾ ਤੇ ਬਚਨ ਕੀਤਾ “ਬਾਬਾ ਬਕਾਲੇ”
ਇਹ ਭੇਦ ਭਰਿਆ ਬਚਨ ਕਹਿ ਕੇ ਆਪ ਸੱਚਖੰਡ ਜਾ ਬਿਰਾਜੇ , ਇਸ ਅਸਥਾਨ ਤੇ ਆਪ ਜੀ ਦੀ ਦੇਹ ਦਾ ਅੰਤਿਮ ਸੰਸਕਾਰ ਕੀਤਾ ਗਿਆ ਅਤੇ ਫੁੱਲ ਦਿੱਲੀ ਤੋਂ ਬਾਹਰ ਪਤਾਲਪੁਰੀ , ਗੁਰਦੁਆਰਾ ਕੀਰਤਪੁਰ ਸਾਹਿਬ ਵਿਖੇ ਲਿਜਾਏ ਗਏ , ਇਸੇ ਅਸਥਾਨ ਤੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰ ਕੌਰ ਜੀ , ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਵੀ ਹਨ।
ਵੱਧ ਤੋਂ ਵੱਧ ਸ਼ੇਅਰ ਕਰੋ ਵਾਹਿਗੁਰੂ ਜੀ



Share On Whatsapp

Leave a Comment
Chandpreet Singh : ਵਾਹਿਗੁਰੂ ਜੀ🙏



ਬੰਦਾ ਬਹਾਦਰ ਦੀਆਂ ਜਿਤਾਂ ਤੇ ਜਿਤਾਂ ਦੇ ਮੂਲ ਕਾਰਣ
ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਤੇ ਆਸ਼ੀਰਵਾਦ ਜੋ ਆਪਣੇ ਆਪ ਵਿਚ ਇਕ ਬਹੁਤ ਵਡੀ ਤਾਕਤ ਸੀ।
ਬਾਈ ਸਾਲ ਵਖ ਵਖ ਪ੍ਰਾਂਤਾ ਦੇ ਭ੍ਰਮਣ ਦਾ ਤਜਰਬਾ
ਮਹਾਨ ਆਗੂ –ਬੰਦਾ ਬਹਾਦਰ, ਫੁਰਤੀਲਾ, ਅਣਖੀਲਾ ਤੇ ਦੂਰ ਅੰਦੇਸ਼ੀ ਯੋਧਾ ਸੀ। ਦੁਸ਼ਮਨ ਦੀਆਂ ਅਨਗਿਣਤ ਤੋਪਾਂ ਨੂੰ ਦੇਖ ਕੇ ਵੀ ਡੋਲਿਆ ਨਹੀਂ। ਇਤਨੀ ਵਡੀ ਫੌਜ਼ ਦੇਖ ਕੇ ਘਬਰਾਇਆ ਨਹੀਂ ਕਈ ਤਨਖਾਹਦਾਰ, ਲੁਟੇਰੇ ਤੇ ਸੁਚਾ ਨੰਦ ਦੇ ਭਤੀਜੇ ਜਿਸ ਕੋਲ 1000 ਸਿਪਾਹੀ ਸੀ ਮੈਦਾਨ ਛਡ ਕੇ ਦੌੜ ਗਏ ਪਰ ਬੰਦਾ ਬਹਾਦਰ ਨੇ ਦਿਲ ਨਹੀਂ ਛਡਿਆ ਤੇ ਐਸੀ ਦਲੇਰੀ ਨਾਲ ਖੁਦ ਮੈਦਾਨ-ਏ- ਜੰਗ ਵਿਚ ਦੁਸ਼ਮਨ ਦਾ ਟਾਕਰਾ ਕੀਤਾ ਕੀ ਇਤਿਹਾਸ ਦਾ ਰੁਖ ਬਦਲ ਕੇ ਰਖ ਦਿਤਾ।
ਬਨੂੜ ਦੀ ਧਰਤੀ ਤੇ ਜਦੋਂ ਸਾਰਾ ਪੰਥ ਇਕ ਝੰਡੇ ਥਲੇ ਇਕਠਾ ਹੋ ਗਿਆ ਤਾਂ ਆਪਣੇ ਆਪ ਨੂੰ ਉਨ੍ਹਾ ਦਾ ਜੇਥੇਦਾਰ ਨਹੀ ਕਿਹਾ ਬਲਿਕ ਖਾਲਸਾ ਪੰਥ ਨੂੰ ਆਪਣਾ ਆਪਣੀ ਮਰਜੀ ਨਾਲ ਜਥੇਦਾਰ ਚੁਣਨ ਵਾਸਤੇ ਕਿਹਾ। ਪੰਥ ਨੂੰ ਮਾਣ ਦਿਤਾ, ਉਨ੍ਹਾ ਦਾ ਭਰੋਸਾ ਜਿਤਿਆ। ਸਾਰੇ ਪੰਥ ਨੇ ਜੈਕਾਰੇ ਛਡੇ ਤੇ ਬੰਦਾ ਬਹਾਦਰ ਨੂੰ ਆਪਣਾ ਜਰਨੈਲ ਚੁਣਿਆ।
ਉਹ ਲੋਕਾ ਦੇ ਦੁਖ ਸੁਖ ਦਾ ਸਾਥੀ ਸੀ। ਆਮ ਲੋਕਾਂ ਦੀ ਜਾਨ-ਮਾਲ ਦੀ ਰਖਿਆ ਲਈ ਰਾਤਾਂ ਜਾਗ ਕੇ ਪਹਿਰਾ ਦੇਣਾ, ਜਿਮੇਵਾਰੀ ਲੈਣੀ ਤੇ ਬਦਲੇ ਵਿਚ ਆਪਣੇ ਵਾਸਤੇ ਕੁਝ ਨਹੀ ਮੰਗਿਆ। ਕੋਈ ਵੀ ਸਵਾਲੀ ਉਨ੍ਹਾ ਦੇ ਦਰ ਤੋਂ ਖਾਲੀ ਨਹੀਂ ਜੀ ਜਾਂਦਾ। ਸਰਬੱਤ ਦੇ ਭਲੇ ਵਾਸਤੇ ਅਰਦਾਸਾਂ ਕਰਦਾ ਤੇ ਆਪਣੇ ਮਕਸਦ ਜਿਸ ਲਈ ਗੁਰੂ ਸਾਹਿਬ ਨੇ ਉਸਨੂੰ ਪੰਜਾਬ ਤੋਰਿਆ, ਦੀ ਪੂਰਤੀ ਲਈ ਸੰਗਤ ਤੋ ਅਰਦਾਸਾਂ ਕਰਵਾਂਦਾ।
ਕੋਈ ਵੀ ਇਨਕਲਾਬੀ ਯੋਧਾ ਆਪਣੇ ਮਿਸ਼ਨ ਵਿਚ ਕਾਮਯਾਬ ਨਹੀਂ ਹੋ ਸਕਦਾ ਅਗਰ ਉਸਦੇ, ਹਮਸਫਰ ਉਸਦੇ ਪ੍ਰਤੀ ਵਫ਼ਾਦਾਰ ਨਾ ਹੋਣ। ਜਦੋਂ ਵੀ ਕੋਈ ਸ਼ਾਹੀ ਖਜਾਨਾ ਲੁਟਿਆ, ਗਰੀਬਾਂ , ਲੋੜਵੰਦਾ ਤੇ ਆਪਣੇ ਫੌਜੀਆਂ ਵਿਚ ਵੰਡ ਦਿਤਾ, ਆਪਣੇ ਕੋਲ ਕੁਝ ਨਹੀ ਰਖਿਆ ਜਿਸਦਾ ਅਸਰ ਇਹ ਹੋਇਆ ਕੀ ਲੋਕ ਉਸਨੂੰ ਆਪਣੀ ਜਾਨ ਨਾਲੋ ਵੀ ਵਧ ਪਿਆਰ ਕਰਨ ਲੱਗੇ।
ਬੰਦਾ ਬਹਾਦਰ ਦੇ ਲੜਾਈ ਦੇ ਢੰਗ, ਵਕਤ ਤੇ ਜਗਹ ਤੇ ਉਸਦੀ ਸੂਝ ਬੂਝ ਜਿੱਤਾਂ ਦਾ ਇਕ ਵਡਾ ਕਾਰਣ ਸੀ।
ਉਸਦਾ ਗੁਰੀਲਾ ਹਮਲਾ ਇਸ ਕਦਰ ਖੌਫ੍ਸ਼ੁਦਾ ਹੁੰਦਾ ਸੀ ਕਿ ਜਿਤ ਇਕ ਕਸਬੇ ਵਿਚ ਹੁੰਦੀ ਤੇ ਕੰਬਦੇ ਕਈ ਕਸਬੇ ਸਨ। ਸਮਾਣਾ ਸ਼ਹਿਰ ਵਿਚ ਜਦੋਂ ਕਤਲੇਆਮ ਹੋਇਆ ਤਾਂ ਸਾਰੇ ਪੰਜਾਬ ਦੇ ਮੁਸਲਮਾਨ ਥੜ ਥੜ ਕੰਬਣ ਲਗੇ।
ਸਾਕਾ ਸਰਹੰਦ ਦੀ ਦਰਦਨਾਕ ਸ਼ਹਾਦਤ ਸੁਣਕੇ ਜੇ ਇਕ ਸਾਧੂ ਤਲਵਾਰ ਚੁਕ ਸਕਦਾ ਹੈ ਤਾਂ ਸੋਚੋ ਖਾਲਸਾ ਪੰਥ ਜਿਨਾ ਲਈ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਵਾਰ ਦਿਤਾ ਹੋਵੇ ਉਨ੍ਹਾ ਦੇ ਦਿਲ ਵਿਚ ਕਿਤਨੇ ਭਾਂਬੜ ਬਲਦੇ ਹੋਣਗੇ।
ਜ਼ੁਲਮੀ ਤੇ ਅਤਿਆਚਾਰੀ ਲੋਕਾਂ ਨੂੰ ਸਜਾ ਦਿਤੀ, ਲੁਟ ਖਸੁਟ ਬੰਦ ਕਰਵਾਈ, ਸ਼ਹਿਰ ਦੀਆਂ ਸਤਵੰਤੀਆਂ ਦੀ ਇਜ਼ਤ ਅਬਰੋ ਦੀ ਰਾਖੀ ਆਪਣੇ ਜ਼ਿਮੇ ਲਈ। ਇਲਾਕੇ ਦੀ ਵੰਡ ਕੀਤੀ ਜਮੀਨ ਵਾਹੁਣ ਵਾਲਿਆਂ ਨੂੰ ਜਮੀਨ ਦੀ ਮਲਕੀਅਤ ਦਿਤੀ। ਲੁਟੇਰੇ ਫੌਜ਼ ਦੀ ਛੁਟੀ ਕਰਕੇ ਨੀਤੀਵਾਨ ਤੇ ਇਮਾਨਦਾਰ ਜਰਨੈਲਾਂ ਨੂੰ ਅਹੁਦੇਦਾਰ ਬਣਾਇਆ। ਹਰ ਧਰਮ ਦਾ ਸਤਿਕਾਰ ਕੀਤਾ ਪਰ ਆਮ ਲੋਕਾਂ ਨਾਲ ਚਾਹੇ ਓਹ ਹਿੰਦੂ ਜਾ ਮੁਸਲਮਾਨ ਹੋਣ ਪੂਰੀ ਹਮਦਰਦੀ ਰਖੀ। ਕਿਸੇ ਮੁਸਲਮਾਨ ਤੇ ਧਾਰਮਿਕ ਰੋਕਾਂ ਨਹੀਂ ਲਗਾਈਆਂ। ਓਹ ਮੁਸਲਮਾਨਾ ਦੇ ਵਿਰੁਧ ਬਿਲਕੁਲ ਨਹੀਂ ਸੀ ਬਲਕਿ ਰਾਜਸੀ ਅਤਿਆਚਾਰਾਂ ਦੇ ਵਿਰੁੱਧ ਸੀ -ਇਤਫਾਕਨ ਮੁਸਲਮਾਨ ਉਸ ਵਕਤ ਰਾਜਸੀ ਬਲਬੂਤੇ ਤੇ ਰਾਜਸੀ ਅਤਿਆਚਾਰਾਂ ਦੇ ਸਾਧਨ ਬਣੇ ਹੋਏ ਸੀ। ਜਿਵੇ ਹੁਣ ਭਾਜਪਾ ਕਿਸਾਨਾ ਤੇ ਘੱਟ ਗਿਣਤੀਆ ਤੇ ਅਤਿਆਚਾਰ ਕਰ ਰਹੀ ਹੈ ।
ਧਾਰਮਿਕ ਨਿਰਪਖਤਾ – ਕਦੇ ਕਿਸੇ ਧਾਰਮਿਕ ਗ੍ਰੰਥ ਜਾ ਧਾਰਮਿਕ ਅਸਥਾਨ ਦੀ ਬੇਅਦਬੀ ਨਹੀਂ ਕੀਤੀ, ਨਾ ਹਮਲਾ ਕੀਤਾ ਤੇ ਨਾ ਨੁਕਸਾਨ ਪਹੁੰਚਾਇਆ। ਸ਼ੇਖ ਸਰਹੰਦੀ ਜੋ ਗੁਰੂ ਸਹਿਬਾਨਾ ਦਾ ਕਟਰ ਵਿਰੋਧੀ ਸੀ ਉਸਦੀ ਵੀ ਮਜ਼ਾਰ 300 ਸਾਲ ਬਾਦ ਜੀਓੰ ਦੀ ਤਿਓਂ ਖੜੀ ਹੈ। ਓਹ ਹਿੰਦੂ ਬ੍ਰਹਮਣਾ ਪੰਡਿਤਾ ਦੇ ਵੀ ਵਿਰੋਧੀ ਨਹੀਂ ਸੀ ਉਨ੍ਹਾ ਦੇ ਕਰਮ -ਕਾਂਡ ਵਹਿਮ- ਭਰਮ, ਕਟੜਵਾਦ, ਤੇ ਨਫਰਤਵਾਦ ਨਾਲ ਉਸਦਾ ਵਿਰੋਧ ਸੀ।
ਸਧਾਰਨ ਲੋਕਾਂ ਦੇ ਮਿੱਤਰ ਸਨ ਤੇ ਉਨ੍ਹਾਦੀਆਂ ਤਕਲੀਫਾਂ ਬੜੇ ਧਿਆਨ ਨਾਲ ਸੁਣਦੇ ਸੀ ਜਿਸਦਾ ਹਾਲ ਕਰਨ ਲਈ ਕਦੇ ਕਦੇ ਖੁਦ ਨੂੰ ਖਤਰੇ ਵਿਚ ਪਾ ਲੈਂਦੇ।
ਇਹ ਸਾਰੀਆਂ ਜਿੱਤਾਂ ਅਓਣ ਵਾਲੀ ਸਰਹੰਦ ਦੀ ਵਡੀ ਮੁਹਿਮ ਦਾ ਅਧਾਰ ਬਣੀਆਂ। ਜਿਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਨੂੰ ਵੀ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ ਓਹ ਖੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ ਤੇ 10000 ਘੋੜ ਸਵਾਰ, 5000 ਪਿਆਦਾ ਫੌਜ਼, ਅਨਗਿਣਤ ਬੰਦੂਕਾਂ, ਦਾਰੂ ਸਿਕਾ ਤੇ ਰਸਦ ਦੇ ਭੰਡਾਰ ਇਕਠੇ ਕੀਤੇ ਹੋਏ ਸੀ। ਰਾਜੇ ਰਜਵਾੜਿਆਂ ਨੂੰ ਵੀ ਬੁਲਾ ਲਿਆ, ਜੇਹਾਦ ਦਾ ਨਾਹਰਾ ਲਗਾਕੇ ਨਵਾਬਾਂ ਤੇ ਜਗੀਰਦਾਰਾਂ ਦੀਆਂ ਫੌਜਾ ਵੀ ਇਕਠੀਆਂ ਕਰ ਲਈਆਂ। ਸਰਹੰਦ ਨੂੰ ਬਚਾਣ ਲਈ ਹਿਸਾਰ ਤੋਂ ਲੈਕੇ ਗੁਜਰਾਤ ਤਕ ਦੇ 5000 ਗਾਜ਼ੀ ਵੀ ਪਹੁੰਚੇ ਹੋਏ ਸਨ। 20000 ਉਸਦੀ ਆਪਣੀ ਫੌਜ਼ ਸੀ। ਵਡੀ ਗਿਣਤੀ ਵਿਚ ਹਾਥੀ, ਘੋੜ-ਚੜੇ ਬੰਦੂਕਚੀ .ਨੇਜਾ ਬਰਦਾਰ ਤੇ ਤਲਵਾਰ -ਬਾਜ਼ ਸ਼ਾਮਿਲ ਸਨ । ਵਜ਼ੀਰ ਖਾਨ ਨੇ ਖਾਲ੍ਸਿਆਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿਤੀ। ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ ਗੋਲੀ ਸਿਕਾ ਬਾਰੂਦ ਨਾਲ ਕੋਠੇ ਭਰ ਲਏ। ਵਜੀਰ ਖਾਨ ਨੇ ਸਰਹੰਦ ਤੋ ਬੰਦਾ ਬਹਾਦਰ ਨੂੰ ਇਕ ਚਿਠੀ ਭੇਜੀ, ਲਿਖਿਆ, ” ਤੈਨੂੰ ਸਿਖਾਂ ਦੇ ਉਸ ਗੁਰੂ ਨੇ ਭੇਜਿਆ ਹੈ ਜਿਸਦੇ ਪੁਤਰਾਂ ਨੂੰ ਮੈਂ ਕੋਹ ਕੋਹ ਕੇ ਮਾਰਿਆ ਹੈ, ਗੁਰੂ ਨੂੰ ਚਮਕੌਰ ਦੀ ਗੜੀ ਵਿਚੋਂ ਭਜਾ ਦਿਤਾ। ਮੇਰੀ ਫੌਜ਼ ਦੇ ਫੋਲਾਦੀ ਦੰਦ ਹਨ ਤੈਨੂੰ ਤਾਂ ਕਚਾ ਚਬਾ ਜਾਣਗੇ। “ਬੰਦਾ ਬਹਾਦੁਰ ਨੇ ਚਿਠੀ ਦਾ ਜਵਾਬ ਦਿਤਾ ਕੀ ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀ ਚਬਾਏ ਜਾਂਦੇ।
ਕਿਤਨੀ ਹੈਰਾਨੀ ਦੀ ਗਲ ਹੈ ਕੀ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਹੈ ਕਿ ਉਸਨੇ 5-7 ਸਾਲ ਦੇ ਬਚਿਆਂ ਨੂੰ ਕੋਹ ਕੋਹ ਕੇ ਮਾਰਿਆ ਹੈ। ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫਸੋਸ ਜਾ ਪਛਤਾਵਾ ਨਹੀਂ ਸੀ। ਉਸਦੀ ਜਮੀਰ ਨੇ ਕਦੀ ਉਸ ਨੂੰ ਝਂਝੋਰਿਆ ਨਹੀ। ਇਸਤੋਂ ਪਤਾ ਚਲਦਾ ਹੈ ਮੁਗਲ ਹਕੂਮਤ ਵਹਿਸ਼ੀਆਨਾ ਤੇ ਦਰਿੰਦਗੀ ਨਾਲ ਜੁਲਮ ਕਰਦੇ ਕਰਦੇ ਹੁਣ ਤਕ ਇਤਨੀ ਆਦੀ ਤੇ ਪਰਪਕ ਹੋ ਚੁਕੀ ਸੀ ਕਿ ਜ਼ੁਲਮ ਕਰਨਾ ਉਨਾਂ ਦਾ ਪੈਸ਼ਾ, ਸਿਆਸੀ ਨੀਤੀ ਤੇ ਨਿਸ਼ਾਨਾ ਬਣ ਚੁਕਾ ਸੀ
ਸਰਹੰਦ ਕੂਚ ਕਰਨ ਤੋ ਪਹਿਲਾਂ ਬੰਦਾ ਬਹਾਦਰ ਦੀ ਖਾਲਸਾਈ ਫੌਜਾਂ ਨਾਲ ਇਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ ਜਿਸ ਨਾਲ ਖਾਲਸਾਈ ਫੌਜ਼ ਦੀ ਤਾਕਤ ਵਿਚ ਵਾਧਾ ਹੋਇਆ। ਬੰਦਾ ਬਹਾਦਰ ਕੋਲ ਸਿਰਫ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਤੇ ਕੁਝ ਮਰਜੀਵੜੇ ਸਿਖ ਜੋ ਜਾਨ ਤਲੀ ਤੇ ਰਖ ਕੇ ਲੜਨਾ ਮਰਨਾ ਜਾਣਦੇ ਸਨ। ਪਰ ਚੜਦੀ ਕਲਾ ਤੇ ਗੁਰੂ ਸਾਹਿਬ ਥਾਪੜਾ ਤੇ ਆਸ਼ੀਰਵਾਦ ਉਸ ਨਾਲ ਸੀ। ਚਪੜ- ਚਿੜੀ ਦੇ ਮੈਦਾਨ ਵਿਚ ਦੋਨਾ ਦੀਆਂ ਫੌਜਾਂ ਆ ਡਟੀਆਂ। ਬੰਦਾ ਬਹਾਦਰ ਨੇ ਆਪਣੀ ਫੌਜ਼ ਨੂੰ ਦੋ ਹਿਸਿਆਂ ਵਿਚ ਵੰਡ ਦਿਤਾ, ਇਕ ਜਥਾ, ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਦੂਸਰੇ ਜਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ।
12 ਮਈ 1710 ਵਿਚ ਚਪੜ ਚਿੜੀ ਦੇ ਮੈਦਾਨ ਵਿਚ ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋ ਕੋਈ 10 ਕੋਹ ਦੀ ਦੂਰੀ ਤੇ ਭਾਰੀ ਯੁਧ ਹੋਇਆ। । ਲੜਾਈ ਸ਼ੁਰੂ ਹੋਣ ਤੋ ਪਹਿਲੋ ਵਜ਼ੀਰ ਖਾਨ ਇਕ ਚਾਲ ਚਲੀ ਬੰਦਾ ਸਿੰਘ ਬਹਾਦਰ ਦੀ ਫੌਜ਼ ਵਿਚ ਭਗਦੜ ਮਚਾਨ ਵਾਸਤੇ। ਸੁਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫੌਜ਼ ਦੇਕੇ ਬੰਦਾ ਸਿੰਘ ਬਹਾਦੁਰ ਕੋਲ ਭੇਜਿਆ ਜਿਸਨੇ ਆਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ਤੇ ਬੇਹਦ ਸ਼ਰਮਿੰਦਾ ਹਾਂ, ਮੈ ਤੁਹਾਡੀ ਫੌਜ਼ ਵਿਚ ਭਰਤੀ ਹੋਕੇ ਉਨਾ ਦੀ ਇਸ ਭੁਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਬੰਦਾ ਬਹਾਦੁਰ ਨੇ ਉਸ ਨੂੰ ਫੌਜ਼ ਵਿਚ ਭਰਤੀ ਤਾਂ ਕਰ ਲਿਆ ਪਰ ਬਾਜ ਸਿੰਘ ਨੂੰ ਕਹਿ ਦਿਤਾ ਇਸਤੇ ਨਜਰ ਰਖੀ ਜਾਏ। ਲੜਾਈ ਸ਼ੁਰੂ ਹੋਣ ਤੇ ਉਸਨੇ ਬੰਦਾ ਸਿੰਘ ਦੇ ਫੌਜੀ ਮਰਵਾਣੇ ਸ਼ੁਰੂ ਕਰ ਦਿਤੇ। ਬਾਜ ਸਿੰਘ ਨੇ ਇਕੋ ਝਟਕੇ ਨਾਲ ਉਸਦੀ ਗਰਦਨ ਉਤਾਰ ਦਿਤੀ ਤੇ ਬਾਕੀ ਧਾੜਵੀ ਉਸਦੇ ਸਾਥੀ ਸਭ ਖਿਸਕ ਗਏ।
ਲੜਾਈ ਸ਼ੁਰੂ ਹੋਈ। ਸਿਖਾਂ ਕੋਲ ਤੋਪਾਂ ਸੀ ਨਹੀ। ਤੋਪਾਂ ਨਾਲ ਮੁਕਾਬਲਾ ਕਰਨਾ ਅਓਖਾ ਸੀ ਸੋ ਸਭ ਤੋ ਪਹਿਲਾਂ ਬਾਬਾ ਬੰਦਾ ਸਿੰਘ ਦੀ ਹਿਦਾਇਤ ਅਨੁਸਾਰ ਸਿਖ ਦੁਸ਼ਮਨ ਦੀਆਂ ਤੋਪਾਂ ਤੇ ਟੁਟ ਪਏ ਤੇ ਸਾਰੀਆਂ ਤੋਪਾਂ ਖੋਹ ਲਈਆਂ। ਹਥੋ -ਹਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ। ਲੋਥਾਂ ਦੇ ਢੇਰ ਲਗ ਗਏ ਖੂਨ ਦੀਆਂ ਨਦੀਆਂ ਬਹਿ ਨਿਕਲੀਆਂ। ਵਜੀਰ ਖਾਨ ਨੇ ਸਿਖਾਂ ਤੇ ਕਾਬੂ ਪਾਣ ਲਈ ਆਪਣਾ ਹਾਥੀ ਅਗਲੀ ਪਾਲ ਵਿਚ ਲਿਆ ਕੇ ਗਾਜ਼ੀਆਂ ਨੂੰ ਹਲਾ ਸ਼ੇਰੀ ਦੇਣ ਲਗਾ। ਬਾਬਾ ਬੰਦਾ ਇਕ ਉਚੀ ਟਿਬੀ ਤੇ ਬੈਠ ਕੇ ਦੋਨੋ ਫੌਜਾਂ ਦਾ ਜਾਇਜਾ ਲੈ ਰਿਹਾ ਸੀ। ਇਕ ਦਮ ਉਠਿਆ ਤੇ ਮੁਹਰ੍ਲੀ ਕਤਾਰ ਵਿਚ ਆਕੇ ਵੈਰੀਆਂ ਤੇ ਬਿਜਲੀ ਵਾਂਗ ਟੁਟ ਪਿਆ। ਸਿਖਾਂ ਦੇ ਹੌਸਲੇ ਵਧ ਗਏ ਤੇ ਜੋਸ਼ ਚਰਮ ਸੀਮਾਂ ਤਕ ਪਹੁੰਚ ਗਏ। ਵਜ਼ੀਰ ਖਾਨ ਬਾਜ ਸਿੰਘ ਤੇ ਫਤਿਹ ਸਿੰਘ ਵਿਚ ਘਿਰ ਗਿਆ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਤੇ ਉਸਦੀ ਬਾਹ ਕਟ ਦਿਤੀ ਓਹ ਧਰਤੀ ਤੇ ਡਿਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਹੀ ਦਬੋਚ ਲਿਆ ਸ਼ਾਹੀ ਫੌਜ਼ ਵਿਚ ਹਫੜਾ ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨਸ ਗਏ ਸਭ ਕੁਝ ਧਨ, ਮਾਲ,ਤੋਪਾਂ ਘੋੜੇ, ਰਸਦ ਸਿਘਾਂ ਦੇ ਹਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛਡੇ ਗਏ। ਨਗਾਰਾ ਵਜਿਆ। । ਅਗਲੇ ਦਿਨ ਸਿੰਘਾ ਦੀ ਮਰਹਮ ਪਟੀ ਕੀਤੀ ਗਈ, ਸ਼ਹੀਦਾਂ ਦੇ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ।
14 ਮਈ 1710 ਸਿਖਾਂ ਨੇ ਸਰਹੰਦ ਵਿਚ ਪ੍ਰਵੇਸ਼ ਕੀਤਾ। ਵਜ਼ੀਰ ਖਾਨ ਦੀਆਂ ਲਤਾਂ ਨੂੰ ਰਸੇ ਨਾਲ ਬੰਨ ਦਿਤਾ ਮੂੰਹ ਕਾਲਾ ਕਰਕੇ ,ਘੋੜੇ ਪਿਛੇ ਬੰਨ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਗਿਆ। ਉਸਦੀ ਲਾਸ਼ ਚੀਲਾਂ ਤੇ ਕਾਵਾਂ ਵਾਸਤੇ ਦਰਖਤਾਂ ਤੇ ਲਟਕਾ ਦਿਤੀ। ਸੁੱਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿਤੀ। ਸੁਚਾ ਨੰਦ ਦੇ ਨਕ ਵਿਚ ਨਕੇਲ ਪਾਕੇ ਦਰ ਦਰ ਤੋਂ ਭੀਖ ਮੰਗਵਾਈ। ਓਹ ਲੋਕਾਂ ਤੋਂ ਸਿਰ ਵਿਚ ਜੁਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵਡਾ ਪੁਤਰ ਡਰ ਕੇ ਦਿਲੀ ਭਜ ਗਿਆ। ਸਿਖਾਂ ਅਤੇ ਗਰੀਬ ਜਨਤਾ ਤੇ ਜੁਲਮ ਢਾਹੁਣ ਵਾਲੇ ਕਟੜ ਮੁਤ੍ਸ੍ਬੀਆਂ, ਲੁਟ ਘ੍ਸੁਟ ਕਰਨ ਵਾਲੇ ਅਹਿਲਕਾਰਾਂ ਤੇ ਲਹੂ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿਤਾ ਗਿਆ। ਇਹ ਗੋਰਵਸ਼ਾਲੀ ਜਿਤ ਤੇ ਸੁਨਹਰੀ ਯਾਦਗਾਰ ਜਿਸਨੇ ਖਾਲਸੇ ਪੰਥ ਦੇ ਮਨ-ਮਸਤਕ ਕਈ ਖਾਬ ਸਿਰਜੇ ਜੋ ਹਕੀਕਤ ਵਿਚ ਤਬਦੀਲ ਹੋਏ। ਮਹਾਰਾਜਾ ਰਣਜੀਤ ਸਿੰਘ ਦਾ ਹਰਮਨ ਪਿਆਰਾ ਖਾਲਸਾ ਰਾਜ, ਜਿਸਨੂੰ ਅਜ ਵੀ ਬੜੀ ਸ਼ਿਦਤ ਨਾਲ ਯਾਦ ਕੀਤਾ ਜਾਂਦਾ ਹੈ ਉਸ ਦੀ ਨੀਂਹ ਬਾਬਾ ਬੰਦਾ ਸਿੰਘ ਬਹਾਦਰ ਨੇ ਰੱਖੀ ਸੀ ।
17 ਮਈ 1710 ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ਼ ਤੇ ਇਲਾਕੇ ਦੀਆਂ ਸੰਗਤਾ ਨੇ ਇਕ ਵਡੇ ਇਕੱਠ ਵਿਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਸਰਬ ਸਾਂਝੇ ਸਿਖ ਰਾਜ ਦਾ ਐਲਾਨ ਕੀਤਾ ਤੇ ਸਿਖ ਰਾਜ ਦਾ ਝੰਡਾ ਉਥੇ ਲਹਿਰਾਇਆ ਜਿਥੇ ਗੁਰੂ ਸਾਹਿਬ ਦੇ ਦੋਨੋ ਬਚੇ ਸ਼ਹੀਦ ਕੀਤੇ ਗਏ ਸੀ। ਬੰਦਾ ਬਹਾਦਰ ਨੇ ਕੌਮੀ ਨੇਤਾ ਦੀ ਜਿਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਤੇ ਆਲੀ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ। 28 ਪਰਗਨੇ ਦੇ ਮੁਖੀ, ਕਾਬਿਲ ਸਿਖ ਤੇ ਹਿੰਦੂ ਲਗਾਏ ਗਏ।
ਜਿਤਾ ਦਾ ਸਿਲਸਲਾ ਚਲਦਾ ਰਿਹਾ ਜੁਲਾਈ 1710 ਵਿਚ ਬੰਦਾ ਬਹਾਦੁਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ਫ਼ਤਿਹ ਕਰ ਲਏ। ਅਕਤੂਬਰ 1710 ਵਿਚ ਕਿਲਾ ਭਗਵੰਤ ਰਾਇ ਤੇ ਭਿਲੋਵਾਲ ਤੇ ਸਿਖਾਂ ਦਾ ਕਬਜਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ ਨਾਲ ਆਪਣੇ ਜਿਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣਾ ਦਾ, ਭਾਈ ਰਾਮ ਸਿੰਘ ਨੂੰ ਥਾਨੇਸਰ ਦਾ ਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿਤਾ। ਸਰਹੰਦ ਤੋ ਬਾਅਦ ਰਾਮ ਰਈਆ, ਘੁੜਾਮ ਮਲੇਰਕੋਟਲਾ ਤੇ ਰਾਇਕੋਟ ਵਲ ਨੂੰ ਹੋ ਤੁਰੇ। ਇਕ ਦਿਨ ਬੁਲਾਕ ਸਿੰਘ ਇਕ ਰਾਗੀ ਨੇ ਬੰਦਾ ਬਹਾਦਰ ਅਗੇ ਸ਼ਕਾਇਤ ਕੀਤੀ ਕੀ ਇਥੋਂ ਦੇ ਮਸੰਦ ਤੇ ਰਾਮਰਈਏ ਗੁਰੂ ਗੋਬਿੰਦ ਸਿੰਘ ਜੀ ਦੀ ਹਤਕ ਕਰਦੇ ਹਨ। ਜਦ ਇਕ ਦਿਨ ਓਹ ਉਥੇ ਕੀਰਤਨ ਕਰਨ ਤੋ ਬਾਦ ਅਰਦਾਸ ਕਰਕੇ ਗੁਰੂ ਗੋਬਿੰਦ ਸਿੰਘ ਜੀ ਸਹਾਈ ਬੋਲੋ ਜੀ ਵਾਹਿਗੁਰੂ, ਵਹਿਗੁਰ, ਵਹਿਗੁਰ ਕਿਹਾ ਤਾਂ ਉਹ ਲੋਹੇ ਲਖੇ ਹੋ ਗਏ ਨੇ ਕਿਹਾ, ” ਪੁਤੁ ਮੁਏ ਆਪੈ ਮੁਯੋ ਅਬਿ ਮੁਓੰ ਨਾ ਵਾਹਿਗੁਰੂ ਬੋਲ ਗੁਸੇ ਨਾਲ ਬੁਲਾਕ ਸਿੰਘ ਦਾ ਦਾਤਾਰਾ ਭੰਨ ਦਿਤਾ ਉਸਨੂੰ ਮਾਰਿਆ, ਕੁਟਿਆ ਤੇ ਕਈ ਅਯੋਗ ਬੋਲ ਬੋਲੇ। ਘੁੜਾਮ ਪੁਜਕੇ ਰਾਮਰਈਏ ਤੇ ਮਸੰਦਾ ਨੂੰ ਸਜਾ ਦਿਤੀ। ਦੋਖੀਆਂ ਨੂੰ ਮਾਰ ਕੁਟ ਕੇ ਪਿੰਡ ਵਿਚੋਂ ਕਢ ਦਿਤਾ।
“ਮਲੇਰਕੋਟਲਾ ਦੇ ਨਵਾਬ ਨੇ ਇਕ ਸਿਖ ਬੀਬੀ ਅਨੂਪ ਕੋਰ ਨੂੰ ਪਕੜ ਕੇ ਉਸ ਨਾਲ ਨਿਕਾਹ ਕਰਨਾ ਚਾਹਿਆ ਪਰ ਬੀਬੀ ਨੇ ਆਪਣੇ ਆਪ ਨੂੰ ਖੰਜਰ ਮਾਰ ਕੇ ਜਾਨ ਦੇ ਦਿਤੀ ਪਰ ਮਲੇਰਕੋਟਲਾ ਦੇ ਨਵਾਬ ਦੀ ਆਧੀਨਗੀ ਕਬੂਲ ਨਹੀਂ ਕੀਤੀ। ਨਵਾਬ ਨੇ ਉਸ ਨੂੰ ਸਿਖ ਧਰਮ ਦੇ ਉਲਟ ਕਬਰ ਵਿਚ ਦਫਨਾ ਦਿਤਾ। ਬੰਦਾ ਸਿੰਘ ਨੇ ਉਸ ਨੂੰ ਕਬਰ ਤੋਂ ਕਢਵਾਕੇ ਸਿਖ ਮਰਿਆਦਾ ਅਨੁਸਾਰ ਸਸਕਾਰ ਕੀਤਾ। ਨਵਾਬ ਨੇ ਮਾਫ਼ੀ ਮੰਗੀ ਤੇ 10000 ਨਜ਼ਰਾਨੇ ਵਜੋਂ ਭੇਟ ਦਿਤੀ। ਕਈ ਇਤਿਹਾਸ ਕਾਰ ਬੰਦਾ ਸਿੰਘ ਨੂੰ ਬਦਨਾਮ ਕਰਨ ਲਈ ਇਸ ਹਾਦਸੇ ਨੂੰ ਗਲਤ ਮੋੜ ਦੇਣ ਦੀ ਕੋਸ਼ਿਸ਼ ਕਰ ਰਹੇ ਹਨ ਕੀ ਓਹ ਇਤਨਾ ਜਾਲਮ ਸੀ ਕਿ ਉਸਨੇ ਮੁਸਲਮਾਨਾ ਦੀਆਂ ਕਬਰਾਂ ਤਕ ਪੁਟੀਆਂ।
ਰਾਇਕੋਟ ਵਲ ਚਾਲੇ ਪਾ ਦਿਤੇ ਉਥੋਂ ਦੇ ਨਵਾਬ ਨੇ 5000 ਰੁਪਏ ਤੇ ਕੁਝ ਘੋੜੇ ਨਜ਼ਰਾਨੇ ਵਜੋਂ ਦੇਕੇ ਅਧੀਨਗੀ ਕਬੂਲ ਕਰ ਲਈ। ਥੋੜੇ ਹੀ ਦਿਨਾ ਵਿਚ ਸਢੋਰੇ ਤੋ ਰਾਇਕੋਟ, ਮਾਛੀਵਾੜਾ ਲੁਧਿਆਣਾ ਤੋ ਕਰਨਾਲ, ਸੋਨੀਪਤ ਤਕ ਦੇ ਸਾਰੇ ਇਲਾਕੇ ਬੰਦਾ ਬਹਾਦਰ ਦੇ ਅਧੀਨ ਹੋ ਗਏ। ਫਿਰ ਪੱਛਮ ਵਲ ਵਧੇ, ਜਲਾਲਾਬਾਦ- ਜਲੰਧਰ, ਰਿਆੜਕੀ ਆਦਿ ਸ਼ਹਿਰਾਂ ਨੂੰ ਫਤਹਿ ਕਰਦੇ ਹੋਏ ਲਾਹੌਰ ਤਕ ਜਾ ਪਹੁੰਚੇ। ਸਰਹੰਦ ਫਤਹਿ ਹੋਣ ਤੋਂ ਬਾਦ ਬੰਦਾ ਬਹਾਦਰ ਦੀ ਅਗਵਾਈ ਹੇਠ ਜਿਤਾਂ ਦਾ ਐਸਾ ਸਿਲਸਿਲਾ ਸ਼ੁਰੂ ਹੋਇਆ ਜੋ ਓਸ ਸਮੇ ਰੁਕਿਆ ਜਦੋਂ ਮੁਗਲ ਫੌਜ਼ ਨੇ ਭਾਰੀ ਗਿਣਤੀ ਵਿਚ ਬੰਦਾ ਬਹਾਦਰ ਤੇ ਸਿਖ ਫੌਜੀਆਂ ਨੂੰ ਗੁਰਦਾਸ ਨੰਗਲ ਦੀ ਗੜੀ ਵਿਚ ਘੇਰ ਲਿਆ। ਹੁਣ ਤਕ ਲਗਪਗ ਪੂਰੇ ਪੂਰਵੀ ਪੰਜਾਬ ਤੇ ਸਿਖ ਰਾਜ ਕਾਇਮ ਹੋ ਚੁਕਾ ਸੀ। ਇਕ ਛੋਟੀ ਜਹੀ ਕੌਮ ਪਹਿਲੀ ਵਾਰ ਭਾਰਤ ਦੇ ਨਕਸ਼ੇ ਤੇ ਇਕ ਰਾਜਸੀ ਤਾਕਤ ਵਜੋਂ ਓਭਰ ਕੇ ਆਈ।
ਸਰਹੰਦ ਸ਼ਾਹ-ਰਾਹ (GT Road) ਦੇ ਉਪਰ ਹੋਣ ਕਰਕੇ ਰਾਜਧਾਨੀ ਵਜੋਂ ਸੁਰਖਿਅਤ ਨਹੀਂ ਸੀ ਤੇ ਬਾਦਸ਼ਾਹੀ ਫੌਜਾਂ ਦੀ ਮਾਰ ਹੇਠ ਸੀ, ਇਸ ਲਈ ਇਥੋਂ 150 ਮੀਲ ਦੀ ਦੂਰੀ ਤੇ ਲੋਹਗੜ ਕਿਲੇ ਵਿਚ ਜਿਸਦਾ ਪਹਿਲੇ ਨਾਂ ਮੁਖਲਿਸ ਗੜ ਸੀ, ਆਪਣੀ ਰਾਜਧਾਨੀ ਬਣਾਈ। ਸਾਰਾ ਜੰਗੀ ਸਮਾਨ ਤੇ ਖਜਾਨਾ ਆਪਣਾ ਮਾਲ-ਅਸਬਾਬ ਤੇ ਜਿਤੇ ਹੋਏ ਇਲਾਕਿਆਂ ਤੋ ਉਗਰਾਹੇ ਮਾਮਲੇ ਇਸ ਜਗਹ ਤੇ ਇਕਠੇ ਕੀਤੇ। ਖਾਲਸਾ ਰਾਜ ਦੀ ਸਥਾਪਨਾ ਦੀ ਘੋਸ਼ਣਾ ਕੀਤੀ। ਇਥੇ ਰੋਜ਼ ਦਰਬਾਰ ਲਗਾਂਦੇ ਤੇ ਜਨਤਾ ਦੀਆਂ ਦੁਖਾਂ ਤਕਲੀਫਾਂ ਦਾ ਨਿਪਟਾਰਾ ਕਰਦੇ। ਇਨਸਾਫ਼ ਕਰਨ ਵੇਲੇ ਹਰ ਇਕ ਨੂੰ ਇਕੋ ਜਿਹਾ ਵਰਤਾਰਾ ਮਿਲਦਾ, ਚਾਹੇ ਓਹ ਕਿਸੇ ਜਾਤੀ ਮਜਹਬ ਜਾ ਪ੍ਰਾਂਤ ਦਾ ਹੋਵੇ। ਉਸਨੇ ਕਈ ਸੁਧਾਰ ਵੀ ਕੀਤੇ। ਪੰਜਾਬ ਵਿਚ ਬਹੁਤੇ ਲੋਕ ਖੇਤੀ ਬਾੜੀ ਦਾ ਕੰਮ ਕਰਦੇ ਸੀ। ਇਥੇ ਜਮੀਨ ਦਾਰੀ ਦੀ ਪ੍ਰਥਾ ਪ੍ਰਚਲਤ ਸੀ। ਜਗੀਰਦਾਰ ਲਗਾਨ ਇਕਠਾ ਕਰਨ ਦੇ ਬਹਾਨੇ ਲੋਕਾਂ ਨੂੰ ਤੰਗ ਕਰਦੇ। ਜਿਤੇ ਹੋਏ ਇਲਾਕਿਆਂ ਵਿਚ ਜਮੀਨ ਵਾਹੁਣ ਵਾਲਿਆਂ ਨੂੰ ਮਾਲਿਕ ਘੋਸ਼ਤ ਕਰ ਦਿਤਾ ਗਿਆ ਜਿਸ ਨਾਲ ਪੰਜਾਬ ਦੀ ਆਰਥਿਕ ਅਵਸਥਾ ਵਿਚ ਜਬਰਦਸਤ ਸੁਧਾਰ ਆਇਆ। ਬੰਦਾ ਸਿੰਘ ਬਹਾਦਰ ਨੇ ਆਪਣੀ ਕੋਈ ਨਿਸ਼ਾਨੀ, ਨਾ ਕੋਈ ਯਾਦਗਾਰ ਬਣਵਾਈ, ਸਿਰਫ ਕੌਮ ਧਰਮ ਪੰਥ ਤੇ ਦੇਸ਼ ਲਈ ਆਪਣੀ, ਆਪਣੇ ਪਰਿਵਾਰ ਤੇ ਆਪਣੇ ਪਿਆਰੇ ਸਿਖਾਂ ਦਾ ਖੂਨ ਡੋਲਿਆ। ਓਹ ਦੁਨਿਆ ਦਾ ਪਹਿਲਾ ਹੁਕਮਰਾਨ ਸੀ ਜੋ ਤਖਤ ਤੇ ਨਹੀ ਬੈਠਾ, ਕਲਗੀ ਨਹੀ ਲਗਾਈ, ਆਪਣੇ ਰਾਜ ਦਾ ਸਿਕਾ ਨਹੀਂ ਚਲਾਇਆ,। ਮੋਹਰਾਂ ਤੇ ਆਪਣਾ ਨਾਮ ਨਹੀ ਲਿਖਵਾਇਆ, ਦੇਗ ਤੇਗ ਫਤਹਿ ਮਤਲਬ ਜੋ ਵੀ ਹੈ ਗੁਰੂ ਦੀ ਕਿਰਪਾ ਸਦਕਾ। , ਜਿਤਾ ਤੇ ਆਪਣੀਆ ਕਾਮਯਾਬੀਆਂ ਦਾ ਮਾਣ ਆਪਣੇ ਆਪ ਨੂੰ ਨਾ ਦੇਕੇ ਉਸ ਅਕਾਲ ਪੁਰਖ,ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿਤਾ। ਖਾਲਸਾ ਰਾਜ ਵਿਚ ਇਕ ਵਖਰਾ ਸਿੱਕਾ ਚਲਾਇਆ, ਜਿਸਦੀ ਕੀਮਤ ਮੁਗਲਾਂ ਦੇ ਸਿਕੇ ਤੋਂ ਵਧ ਰਖੀ। ਸਿਕੇ ਉਤੇ ਫ਼ਾਰਸੀ ਵਿਚ ਖੁਦਵਾਇਆ,
ਸਿਕਾ ਜਦ ਬਰ ਹਰ ਦੋ ਆਲਮ ,ਤੇਗੇ ਨਾਨਕ ਵਹਿਬ ਅਸਤ
ਫਤਹਿ ਗੋਬਿੰਦ ਸਿੰਘ ਸ਼ਾਹਿ ਸ਼ਹਾਨ, ਵਜ਼ਲਿ ਸਚਾ ਸਾਹਿਬ ਅਸਤ
ਜਿਸਦਾ ਮਤਲਬ ਸੀ ਕੀ ਮੈਂ ਦੁਨਿਆ ਭਰ ਵਾਸਤੇ ਸਿਕਾ ਜਾਰੀ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਹੈ। ਮੈਨੂੰ ਸ਼ਾਹਾਂ ਤੇ ਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਤ ਬਖਸ਼ੀ ਹੈ। ਇਹ ਸਚੇ ਸਾਹਿਬ ਦੀ ਮੇਹਰ ਹੈ। ਸਿਕੇ ਦੇ ਦੂਜੇ ਪਾਸੇ ਲਿਖਵਾਇਆ।
ਜਰਬ -ਬ-ਅਮਾਨ-ਦਾਹਿਰ -ਮੁਸਵਰਤ –ਸਹਿਰ, ਜ਼ੀਨਤ-ਤਖਤ-ਮੁਬਾਰਕ-ਬਖਤ
ਜਾਰੀ ਹੋਇਆ ਸੰਸਾਰ ਦੇ ਸ਼ਾਂਤੀ ਅਸਥਾਨ ਸ਼ਹਿਰਾਂ ਦੀ ਮੂਰਤ ਧੰਨਭਾਗੀ ਰਾਜਧਾਨੀ ਤੋਂ। ਮੋਹਰਾਂ ਤੇ ਲਿਖਵਾਇਆ
ਦੇਗ ਤੇਗ ਫਤਹਿ ਨੁਸਰਤ ਬੇਦਰੰਗ, ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਸਰਹੰਦ ਫਤਹਿ ਹੋਣ ਤੋ ਬਾਦ ਬੰਦਾ ਸਿੰਘ ਨੇ ਇਕ ਨਵਾਂ ਸੰਮਤ ਆਰੰਭ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ ਸਥਾਪਤ ਇਹ ਪਹਿਲਾ ਸਿਖ ਰਾਜ ਪੂਰਨ ਧਰਮ ਨਿਰਪਖ ਰਾਜ ਸੀ। ਫ਼ਾਰਸੀ ਸਰਕਾਰੀ ਜ਼ੁਬਾਨ ਸੀ ਪਰ ਹੋਰ ਭਾਸ਼ਾਵਾਂ ਨੂੰ ਵੀ ਮਾਨਤਾ ਦਿਤੀ ਗਈ ਸੀ। ਰਾਜ ਦਾ ਉਦੇਸ਼ ਸ਼ਾਂਤੀ ਕਾਇਮ ਕਰਨਾ ਸੀ। ਰਾਜ ਵਲੋਂ ਜਾਰੀ ਹੋਣ ਵਾਲੀ ਹਰ ਸਨਦ ਅਤੇ ਦਸਤਾਵੇਜ਼ ਉਪਰ ਜਬਰ -ਬ -ਅਮਨ ਦਹਿਰ ਲਿਖਿਆ ਜਾਂਦਾ ਜਿਸਦਾ ਮਤਲਬ ਸੀ ਵਿਸ਼ਵ ਸ਼ਾਂਤੀ ਦਾ ਸਥਾਨ। ਹਰ ਤਰਹ ਦੇ ਨਸ਼ਿਆਂ, ਅਫੀਮ ਤਮਾਕੂ,ਚਰਸ ਗਾਂਜਾਂ ਤੇ ਪਾਬੰਦੀ ਲਗਾਈ। ਔਰਤਾਂ, ਬਜੁਰਗਾਂ ਦੀ ਇਜ਼ਤ ਹਿਫ਼ਾਜ਼ਤ ਲਈ ਸੁਰਖਿਆ ਮੁਹਇਆ ਕਰਵਾਈ। ਜਾਤ, ਪਾਤ ਉਚ ਨੀਚ ਦੇ ਭੇਦ ਭਾਵ ਮਿਟਾਕੇ ਕਾਬਲੀਅਤ ਰਖਣ ਵਾਲੇ ਲੋਕਾਂ ਨੂੰ ਉਚੇ ਅਹੁਦੇ ਦਿਤੇ ਤੇ ਸਮਾਜਿਕ ਬਰਾਬਰੀ ਲਈ ਅਨੇਕ ਪ੍ਰਬੰਧ ਕੀਤੇ ਸਭ ਦਾ ਇਕੇ ਜਿਹਾ ਸਤਕਾਰ ਹੁੰਦਾ।
10 ਦਸੰਬਰ 1710 ਵਿਚ ਬਹਾਦਰ ਸ਼ਾਹ ਨੇ ਇਕ ਹੁਕਮ ਜਾਰੀ ਕੀਤਾ ਸੀ ਕੀ ਜਿਥੇ ਵੀ ਕੋਈ ਸਿਖ ਮਿਲੇ ਉਸ ਨੂੰ ਕਤਲ ਕਰ ਦਿਤਾ ਜਾਏ। ਫਿਰ ਵੀ ਬੰਦਾ ਬਹਾਦਰ ਨੇ ਕਿਸੇ ਮੁਸਲਮਾਨ ਨੂੰ ਨਹੀਂ ਸਤਾਇਆ ਕੋਈ ਧਾਰਮਿਕ ਬੰਦਸ਼ਾ ਨਹੀਂ ਲਗਾਈਆਂ। ਬੰਦਾ ਬਹਾਦਰ ਦੀਆਂ ਜਿਤਾਂ ਤੇ ਉਸਦੀ ਆਪਣੀ ਸ਼ਖਸੀਅਤ ਦਾ ਪ੍ਰਭਵ ਇਤਨਾ ਪਿਆ ਕਿ ਬਹੁਤ ਸਾਰੇ ਮੁਸਲਮਾਨ ਸਿਖ ਬਣ ਗਏ ਤੇ ਉਸਦੀ ਫੌਜ਼ ਵਿਚ ਭਰਤੀ ਹੋ ਗਏ ਉਨ੍ਹਾ ਦੀ ਫੌਜ਼ ਵਿਚ 5000 ਤੋਂ ਵਧ ਮੁਸਲਮਾਨ ਸਨ ਜੋ ਮੁਗਲ ਹਕੂਮਤ ਦੇ ਵਿਰੁਧ ਜੰਗ ਵਿਚ ਉਸਦੇ ਹਿਸੇਦਾਰ ਬਣ ਗਏ।
28 ਅਪ੍ਰੈਲ 1711 ਵਿਚ ਲਿਖਿਆ ਹੈ ਕੀ ਬੰਦੇ ਨੇ ਕਲਾਨੋਰ ਤੇ ਬਟਾਲੇ ਦੇ 5000 ਮੁਸਲ੍ਮਾਨਾ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ” ਓਹ ਮੁਸਲਮਾਨਾ ਨੂੰ ਦਬਾਣਾ ਨਹੀ ਚਾਹੁੰਦਾ। ਓਨ੍ਹਾ ਨੂੰ ਕੁਤਬਾ ਤੇ ਨਮਾਜ਼ ਪੜਨ ਦੀ ਪੂਰੀ ਆਜ਼ਾਦੀ ਹੈ “। ਬੰਦਾ ਬਹਾਦਰ ਦੀ ਫੌਜ਼ ਵਿਚ ਮੁਸਲਮਾਨਾ ਨੂੰ ਨਮਾਜ਼ੀ ਕਿਹਾ ਜਾਂਦਾ ਸੀ ਕਿਓਂਕਿ ਉਨ੍ਹਾ ਨੂੰ 5 ਵਕਤ ਨਮਾਜ ਪੜਨ ਲਈ ਵਕਤ ਦਿਤਾ ਜਾਂਦਾ ਸੀ ਕਈ ਮੁਸਲਮਾਨਾ ਲਈ ਰੋਜਾਨਾ ਭਤਾ ਤੇ ਹੋਰ ਇਮਦਾਦਾਂ ਵੀ ਮੁਕਰਰ ਕੀਤੀਆਂ ਜਾਂਦੀਆਂ । ਅਖਬਾਰ ਤੇ ਕਈ ਹੋਰ ਹਵਾਲੇ ਦਸਦੇ ਹਨ ਕੀ ਬੰਦਾ ਸਿੰਘ ਬਹਾਦਰ ਦੀ ਲੜਾਈ ਸਿਰਫ ਉਨਾਂ ਅਧਿਕਾਰੀਆਂ ਨਾਲ ਸੀ ਜੋ ਪਰਜਾ ਤੇ ਆਮ ਜਨਤਾ ਤੇ ਜ਼ੁਲਮ ਕਰਨ ਦੀ ਹਦ ਟਪ ਚੁਕੇ ਸਨ, ਚਾਹੇ ਓਹ ਕਿਸੇ ਮਜਹਬ ਦੇ ਹੋਣ। ਉਸਦਾ ਵਿਸ਼ਵਾਸ ਸੀ ਕੀ ਅਗਰ ਨਿਆਂ ਵਕਤ ਸਿਰ ਨਾ ਦਿਤਾ ਜਾਏ ਤਾਂ ਓਹ ਅਨਿਆ ਦੇ ਬਰਾਬਰ ਹੁੰਦਾ ਹੈ। ਮਾਮਲੇ ਨੂੰ ਤੁਰੰਤ ਨਜਿਠਣ ਵਿਚ ਵਿਸ਼ਵਾਸ ਕਰਦਾ ਸੀ। ਉਸਦੀਆਂ ਨਜਰਾਂ ਵਿਚ ਦੋਸ਼ੀ ਦਾ ਉਚਾ ਰੁਤਬਾ ਕੋਈ ਮਾਇਨੇ ਨਹੀਂ ਸੀ ਰਖਦਾ। ਜੁਰਮ ਸਾਬਤ ਹੋਣ ਤੇ ਵਡੇ ਤੋ ਵਡੇ ਸਰਦਾਰ ਨੂੰ ਗੋਲੀ ਨਾਲ ਉੜਾ ਦਿਤਾ ਜਾਂਦਾ ਸੀ।
ਬੰਦਾ ਬਹਾਦਰ ਹਰ ਕੰਮ ਗੁਰੂ ਦਾ ਆਸਰਾ ਲੈਕੇ ਕਰਦਾ ਸੀ। ਓਹ ਕਦੀ ਗੁਰਮਤ ਦੇ ਮੁਢਲੇ ਅਸੂਲਾਂ ਤੋ ਬੇਮੁਖ ਨਹੀਂ ਹੋਇਆ। ਸਰਹੰਦ ਦੀ ਜਿਤ ਮਗਰੋਂ ਜਦੋਂ ਉਸਨੇ ” ਫਤਹਿ ਦਰਸ਼ਨ ” ਦਾ ਨਾਹਰਾ ਲਗਾਇਆ ਤਾਂ ਸਿਖਾਂ ਨੇ ਇਤਰਾਜ ਕੀਤਾ ਉਨ੍ਹਾ ਨੂੰ ਲਗਾ ਕਿ ਇਹ ਨਾਹਰਾ ” ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ” ਦੀ ਜਗਾ ਤੇ ਹੈ ਹਾਲਾਕਿ ਬੰਦਾ ਸਿੰਘ ਬਹਾਦਰ ਦੀ ਇਹ ਮਨਸਾ ਹਰਗਿਜ਼ ਨਹੀਂ ਸੀ, ਫਿਰ ਵੀ ਜਿਦ ਨਹੀਂ ਕੀਤੀ ਤੇ ਸਿਖਾਂ ਦਾ ਹੁਕਮ ਪ੍ਰਵਾਨ ਕਰ ਲਿਆ। ਕਈ ਇਤਿਹਾਸ ਕਾਰ ਉਨ੍ਹਾ ਤੇ ਦਰਬਾਰ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਜਗਹ ਤੇ ਗਦੇਲਾ ਰਖ ਕੇ ਬੈਠਣ ਦਾ ਇਲਜ਼ਾਮ ਲਗਾਂਦੇ ਹਨ ਜਦ ਕੀ ਓਹ ਅੰਮ੍ਰਿਤਸਰ ਕਦੇ ਜਾ ਹੀ ਨਹੀਂ ਸਕੇ।
ਬੰਦਾ ਬਹਾਦਰ ਦੀ ਇਸ ਕਦਰ ਵਧਦੀ ਤਾਕਤ ਨੂੰ ਦੇਖ ਕੇ ਸਮਸ ਖਾਨ ਨੇ ਘਬਰਾ ਕੇ ਬਹਾਦੁਰ ਸ਼ਾਹ ਨੂੰ ਚਿਠੀ ਲਿਖੀ ਕੀ ਅਗਰ ਸਿਖਾਂ ਨੂੰ ਵਕਤ ਸਿਰ ਨਾ ਕੁਚਲਿਆ ਗਿਆ ਤਾਂ ਉਨ੍ਹਾ ਨੂੰ ਦਬਾਣਾ ਓਖਾ ਹੋ ਜਾਏਗਾ। ਇਸ ਵਕਤ ਸਿਖ ਅਮਲੀ ਤੌਰ ਤੇ ਦੋਆਬਾ, ਮਾਝਾ ਤੇ ਸਰਹੰਦ ਤੇ ਕਾਬਜ਼ ਸਨ। ਗੰਗਾ-ਜਮੁਨਾ ਦੇ ਮੈਦਾਨੀ ਇਲਾਕੇ ਵਿਚ ਉਨ੍ਹਾ ਦਾ ਦਬਦਬਾ ਸੀ। ਬਹਾਦੁਰ ਸ਼ਾਹ ਨੇ ਵਕਤ ਦੀ ਨਜ਼ਾਕਤ ਨੂੰ ਸਮਝ ਕੇ ਆਪਣਾ ਰੁਖ ਰਾਜਪੂਤਾ ਤੋ ਹਟਾ ਕੇ ਪੰਜਾਬ ਨੂੰ ਕਰ ਲਿਆ। ਸਰ ਜੋਹਨ ਮੇਲ੍ਕੋਮ ਲਿਖਦੇ ਹਨ ਕੀ ਜੇਕਰ ਇਸ ਵਕਤ ਬਹਾਦਰ ਸ਼ਾਹ ਦਖਣ ਛਡ ਕੇ ਪੰਜਾਬ ਵਲ ਮੂੰਹ ਨਾ ਕਰਦਾ ਤਾਂ ਸਾਰਾ ਹਿੰਦੁਸਤਾਨ ਸਿਖਾਂ ਦੇ ਕਬਜ਼ੇ ਹੇਠ ਹੁੰਦਾ “।
ਬਹਾਦਰ ਸ਼ਾਹ ਜਦ ਦੱਖਣ ਤੋ ਵਾਪਿਸ ਆਇਆ ਤਾਂ ਦਿੱਲੀ ਦੇ ਗਵਰਨਰ ਨਾਲ ਫੌਜਾ ਚੜਾ ਕੇ ਤ੍ਰਾਵੜੀ, ਥਨੇਸਰ ਸ਼ਾਹਬਾਦ ਤੇ ਸਰਹੰਦ ਵਾਪਿਸ ਲੈ ਲਏ। ਬੰਦਾ ਸਿੰਘ ਬਹਾਦੁਰ ਨੇ ਉਸ ਨੂੰ ਅਗੋਂ ਜਾ ਲਿਆ। ਸ਼ਾਹਬਾਦ ਵਿਚ ਸ਼ਾਹੀ ਫੌਜਾ ਨਾਲ ਖੂਨ ਡੋਲਵੀ ਲੜਾਈ ਹੋਈ। ਸ਼ਾਹੀ ਫੌਜ਼ ਮੂੰਹ ਦੀ ਖਾਕੇ ਨਸ ਗਈ। ਇਹ ਸਾਰੇ ਇਲਾਕੇ ਮੁੜ ਬੰਦਾ ਬਹਾਦਰ ਕੋਲ ਆ ਗਏ। ਸ਼ਾਹਬਾਦ ਦੇ ਕਿਲੇ ਦਾ ਨਾ ਮਸਤਗੜ ਰਖਿਆ ਗਿਆ ਜਿਥੇ ਗੁਰੂ ਗਰੰਥ ਸਾਹਿਬ ਦਾ ਪਾਠ ਰਖਵਾਇਆ। ਓਹ ਅਜ ਵੀ ਗੁਰੂਦਵਾਰਾ ਮਸਤਗੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਬਹਾਦਰ ਸ਼ਾਹ ਨੇ ਦਿਲੀ ਤੇ ਅਵਧ ਦੇ ਗਵਰਨਰਾਂ, ਮੁਰਾਦਾਬਾਦ ਤੇ ਅਲਾਹਾਬਾਦ ਦੇ ਫੌਜਦਾਰਾਂ ਨੂੰ ਹੁਕਮ ਦਿਤਾ ਕੀ ਓਹ ਆਪਣੀਆਂ ਫੌਜਾਂ ਨਾਲ ਲੇਕੇ ਅਓਣ। ਮੁਲਤਾਨ ਕੁਲੀ ਖਾਨ ਤੇ ਸਾਦਰ ਖਾਨ ਤੇ ਹੋਰ ਕਈ ਸਰਦਾਰ ਆਪਣੇ ਨਾਲ ਰਲਾ ਲਏ। ਮਗਰੋਂ ਮੁਹੰਮਦ ਅਮੀਨ ਖਾਨ ਤੇ ਕਮਰੂਦੀਨ ਵੀ ਆ ਰਲੇ। 22 ਅਗਸਤ 1710 ਸਯੀਦ ਵ੍ਜ਼ੀਰੂਦੀਨ ਹੋਰ ਸੈਨਾ ਦੇ ਨਾਲ ਨਾਲ ਸ਼ਾਹੀ ਫੌਜ਼ ਵੀ ਆ ਗਈ। ਹਜ਼ਾਰਾਂ ਦੀ ਗਿਣਤੀ ਵਿਚ ਫੌਜ਼ ਇਕਠੀ ਕਰ ਲਈ। ਹਿੰਦੂ ਅਫਸਰਾਂ ਨੂੰ ਆਦੇਸ਼ ਦਿਤਾ ਕੀ ਓਹ ਆਪਣੀਆ ਦਾੜੀਆਂ ਮੁਨਾ ਦੇਣ ਤਾਕਿ ਉਨਾ ਦੇ ਸਿਖ ਹੋਣ ਦਾ ਭੁਲੇਖਾ ਨਾ ਪਵੇ। ਤਰਾਵੜੀ ਦੇ ਨੇੜੇ ਅਮੀਨ ਗੜ ਦੇ ਜੰਗ-ਏ- ਮੈਦਾਨ ਵਿਚ ਖੂਨ ਡੋਲਵੀ ਲੜਾਈ ਹੋਈ। ਸਿਖ ਸੈਨਾ ਖਿੰਡੀ -ਪੁੰਡੀ ਹੋਈ ਸੀ ਤੇ ਵਕਤ ਸਿਰ ਇਕੱਠੀ ਨਾ ਹੋ ਸਕੀ ਤੇ ਹਾਰ ਗਈ। ਤਿੰਨ ਸੋ ਸਿਖਾਂ ਦੇ ਸਿਰ ਵਢ ਕੇ ਬਹਾਦਰ ਸ਼ਾਹ ਅਗੇ ਪੇਸ਼ ਕੀਤੇ ਗਏ।
ਇਸਤੋਂ ਬਾਦ ਬੰਦਾ ਸਿੰਘ ਲੋਹਗੜ ਗਿਆ ਜਿਥੇ ਉਸ ਨੂੰ ਬਾਦਸ਼ਾਹ ਦੀ ਸਿਧੀ ਕਮਾਨ ਹੇਠਾਂ ਤਿੰਨ ਪਾਸਿਆਂ ਤੋਂ ਘੇਰ ਲਿਆ ਗਿਆ। ਵਿਓਂਤ ਬਣੀ ਕੀ ਸਵੇਰੇ ਬੰਦਾ ਬਹਾਦੁਰ ਨੂੰ ਉਸਦੇ ਸਾਥਿਆ ਸਮੇਤ ਪਕੜ ਲਿਆ ਜਾਵੇ। ਦਸੰਬਰ 11 ਨੂੰ ਹਮਲਾ ਕੀਤਾ ਜਾਣਾ ਸੀ। ਰਾਤ ਨੂੰ ਗੁਲਾਬ ਸਿੰਘ ਜੋ ਉਸਦੀ ਮਿਲਦੀ ਜੁਲਦੀ ਸ਼ਕਲ ਦਾ ਸੀ ਬਲਿਦਾਨ ਦੇਣ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਸਾਧਨਾ ਦੇ ਅਭਾਵ ਕਾਰਨ ਬੰਦਾ ਬਹਾਦਰ ਆਪਣੇ ਸਾਥੀਆਂ ਸਮੇਤ ਕਿਲੇ ਵਿਚੋਂ ਨਿਕਲ ਕੇ ਪਹਾੜਾ ਵਾਲੇ ਪਾਸੇ ਜਾ ਤੁਰਿਆ। ਪਰ ਗੁਲਾਬ ਸਿੰਘ ਜੋ ਬੰਦਾ ਬਹਾਦਰ ਵਾਂਗ ਹੀ ਕਪੜਿਆਂ ਵਿਚ ਸੀ ਸ਼ਾਹੀ ਫੌਜ਼ ਦੇ ਕਾਬੂ ਆ ਗਿਆ। ਬਹਾਦੁਰ ਸ਼ਾਹ ਨੇ ਸੋਚਿਆ ਕੀ ਉਨ੍ਹਾ ਨੇ ਬੰਦਾ ਬਹਾਦਰ ਨੂੰ ਫੜ ਲਿਆ ਹੈ, ਪਰ ਜਦ ਬਹਾਦੁਰ ਸ਼ਾਹ ਲਾਹੌਰ ਪਹੁੰਚਿਆ ਤਾ ਕਾਜ਼ੀ ਨੇ ਬਹਾਦੁਰ ਸ਼ਾਹ ਨੂੰ ਕਿਹਾ ਕੀ ਤੁਸੀਂ ਬਾਜ ਨੂੰ ਛਡ ਆਏ ਹੋ ਤੇ ਕਬੂਤਰ ਨੂੰ ਪਕੜ ਕੇ ਲੈ ਆਏ ਹੋ।
ਜਦ ਬਹਾਦਰ ਸ਼ਾਹ ਨੂੰ ਪਤਾ ਲਗਾ ਕੀ ਬੰਦਾ ਬਹਾਦਰ ਜਿੰਦਾ ਹੈ ਤਾਂ ਓਹ ਇਤਨਾ ਡਰ ਗਿਆ ਕੀ ਉਸਦਾ ਦਿਮਾਗ ਹਿਲ ਗਿਆ। ਇਹ ਉਸਦੇ ਲਾਹੌਰ ਵਿਚ ਜਾਰੀ ਕੀਤੇ ਹੁਕਮਨਾਮਿਆਂ ਤੋ ਪਤਾ ਚਲਦਾ ਹੈ। ਲਾਹੌਰ ਓਹ ਨਾਨਕ ਪ੍ਰਸਤਾਂ ਨੂੰ ਖਤਮ ਕਰਨੇ ਦੇ ਇਰਾਦੇ ਤੋਂ ਗਿਆ ਸੀ। ਉਸਦਾ ਇਕ ਹੁਕਮਨਾਮਾ ਸੀ ਕੀ ਸ਼ਹਿਰ ਦੇ ਸਾਰੇ ਫਕੀਰ, ਖੋਤੇ ਤੇ ਕੁਤੇ ਮਰਵਾ ਦਿਤੇ ਜਾਣ। ਗੁੜ ਨੂੰ ਗੁੜ ਕਹਿਣਾ ਤੇ ਗਰੰਥ ਨੂੰ ਗਰੰਥ ਕਹਿਣਾ ਮਨਾ ਹੋ ਗਿਆ। ਸ਼ਾਇਦ ਗੁੜ ਤੇ ਗਰੰਥ ਸਾਹਿਬ ਉਸ ਨੂੰ ਗੁਰੂਆਂ ਤੇ ਗੁਰੂ ਗਰੰਥ ਸਾਹਿਬ ਦੀ ਯਾਦ ਦਿਲਾਂਦੇ ਹੋਣ। ਗੁਰੂਆਂ ਨਾਲ ਹਕੂਮਤ ਦਾ ਸਲੂਕ ਤੇ ਧੋਖਾ ਉਸਦੇ ਸਾਮਣੇ ਆਓਂਦਾ ਹੋਵੇ, ਉਸਨੇ ਕਿਹਾ ਕੀ ਜਦ ਖੋਤੇ ਸੜਕਾਂ ਤੇ ਦੋੜਦੇ ਹਨ ਤਾ ਮੈਨੂੰ ਸਿਖ ਦੀ ਫੌਜ਼ ਦੇ ਆਣ ਦਾ ਭੁਲੇਖਾ ਪੈਂਦਾ ਹੈ ਤੇ ਜਦੋਂ ਕੁਤੇ ਰਾਤ ਨੂੰ ਭੋਕਦੇ ਹਨ ਤਾ ਮੈਂਨੂੰ ਲਗਦਾ ਹੈ ਸਿਖ ਫੌਜ਼ ਲਾਹੌਰ ਤੇ ਹਮਲਾ ਕਰਨ ਆ ਗਈ ਹੈ, ਸਿਖਾਂ ਦੇ ਨਾਹਰਿਆਂ ਤੇ ਜੈਕਾਰਿਆਂ ਦੀ ਗੂੰਜ ਸੁਣਾਈ ਦਿੰਦੀ ਹੈ। ਓਹ ਇਤਨਾ ਡਰ ਤੇ ਸਹਿਮ ਚੁਕਿਆ ਸੀ ਕਿ ਆਪਣੇ ਆਖਿਰੀ ਦਿਨਾ ਵਿਚ ਪਾਗਲ ਹੋ ਗਿਆ ਤੇ 16 ਫਰਵਰੀ 1712 ਵਿਚ ਉਸਦੀ ਮੌਤ ਹੋ ਗਈ।
10 ਦਸੰਬਰ 1710 ਬੰਦਾ ਬਹਾਦਰ ਨਾਹਨ ਦੀਆਂ ਪਹਾੜੀਆਂ ਵਲ ਚਲੇ ਗਏ ਜਿਥੇ ਫੌਜਾ ਇਕਠੀਆਂ ਕਰਕੇ ਪਹਾੜੀ ਰਾਜਿਆਂ ਨੂੰ ਸੋਧਿਆ, ਜੋ ਗੁਰੂ ਗੋਬਿੰਦ ਸਿੰਘ ਤੇ ਹਮਲੇ ਕਰਦੇ ਰਹੇ। ਜਦੋਂ ਬੰਦਾ ਬਹਾਦਰ ਦੇ ਸਾਥੀਆਂ ਨੇ ਕਹਿਲੂਰ ਨੂੰ ਘੇਰਾ ਪਾ ਲਿਆ, ਭੀਮ ਚੰਦ ਵਰਗਿਆਂ ਦੀ ਹੋਸ਼ ਠਿਕਾਣੇ ਆ ਗਏ। ਪਹਾੜੀ ਰਾਜਿਆਂ ਨੇ ਮਾਫੀਆਂ ਮੰਗੀਆਂ, ਸਮਝੋਤੇ ਕੀਤੇ ਤੇ ਬਹੁਤ ਸਾਰੇ ਨਜ਼ਰਾਨੇ ਵੀ ਭੇਟ ਕੀਤੇ।
( ਚਲਦਾ )



Share On Whatsapp

Leave a comment


सोरठि महला ५ ॥ गई बहोड़ु बंदी छोड़ु निरंकारु दुखदारी ॥ करमु न जाणा धरमु न जाणा लोभी माइआधारी ॥ नामु परिओ भगतु गोविंद का इह राखहु पैज तुमारी ॥१॥ हरि जीउ निमाणिआ तू माणु ॥ निचीजिआ चीज करे मेरा गोविंदु तेरी कुदरति कउ कुरबाणु ॥ रहाउ ॥ जैसा बालकु भाइ सुभाई लख अपराध कमावै ॥ करि उपदेसु झिड़के बहु भाती बहुड़ि पिता गलि लावै ॥ पिछले अउगुण बखसि लए प्रभु आगै मारगि पावै ॥२॥ हरि अंतरजामी सभ बिधि जाणै ता किसु पहि आखि सुणाईऐ ॥ कहणै कथनि न भीजै गोबिंदु हरि भावै पैज रखाईऐ ॥ अवर ओट मै सगली देखी इक तेरी ओट रहाईऐ ॥३॥ होइ दइआलु किरपालु प्रभु ठाकुरु आपे सुणै बेनंती ॥ पूरा सतगुरु मेलि मिलावै सभ चूकै मन की चिंती ॥ हरि हरि नामु अवखदु मुखि पाइआ जन नानक सुखि वसंती ॥४॥१२॥६२॥

अर्थ: हे प्रभू! तूँ (आत्मिक जीवन की) लुप्त हो चुकी (रास-पूँजी) को वापिस दिलाने वाला हैं, तुँ (विकारों की) कैद से छुड़ाने वाला हैं, तेरा कोई खास स्वरूप बयान नहीं किया जा सकता, तूँ (जीवों को दुःख में धीरज देने वाला हैं। हे प्रभू! मैं कोई अच्छा कर्म कोई अच्छा धर्म करना नहीं जनता, मैं लोभ में फँसा रहता हूँ, मैं माया के मोह में ग्रस्त रहता हूँ। परन्तु हे प्रभू! मेरा नाम “गोबिंद का भगत” पड़ चुका है। सो, अब तूँ अपने नाम की आप लाज रख ॥१॥ हे प्रभू जी! तूँ उन लोगो को मान देता हैं, जिनका कोई मान नहीं करता। मैं तेरी ताकत से सदके जाता हूँ। हे भाई! मेरा गोबिंद नाकाम और नकारे गए लोगों को भी आदर के योग्य बना देता है ॥ रहाउ ॥ हे भाई! जैसे कोई बच्चा अपनी लग्न अनुसार स्वभाव अनुसार लाखों गलतियाँ करता है, उस का पिता उस को शिक्षा दे दे कर कई तरीकों से झिड़कता भी है, परन्तु फिर अपने गल से (उस को) लगा लेता है, इसी तरह प्रभू-पिता भी जीवों के पिछले गुनाह बख़्श लेता है, और आगे के लिए (जीवन के) ठीक रास्ते पर पा देता है ॥२॥ हे भाई! परमात्मा प्रत्येक के दिल की जानने वाला है, (जीवों की) प्रत्येक (आत्मिक) हालत को जानता है। (उस को छोड़ कर) अन्य किस पास (अपनी हालत) कह कर सुनाई जा सकती है ? हे भाई! परमात्मा केवल जुबानी बातों से ख़ुश नहीं होता। (कार्या कर के जो मनुष्य) परमात्मा को अच्छा लग जाता है, उस की वह इज़्ज़त रख लेता है। हे प्रभू! मैं अन्य सभी आसरे देख लिए हैं, मैं एक तेरा आसरा ही रखा हुआ है ॥३॥ हे भाई! मालिक-प्रभू दयावान हो कर कृपाल हो कर आप ही (जिस मनुष्य की) बेनती सुन लेता है, उसको पूरा गुरू मिला देता है (इस तरह, उस मनुष्य के) मन की प्रत्येक चिंता ख़त्म हो जाती है। दास नानक जी! (कहो – गुरू जिस मनुष्य के) मुँह में परमात्मा की नाम-दवाई पा देता है, वह मनुष्य आत्मिक आनंद में जीवन बितीत करता है ॥४॥१२॥६२॥



Share On Whatsapp

Leave a comment


ਅੰਗ : 624
ਸੋਰਠਿ ਮਹਲਾ ੫ ॥ ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥ ਕਰਮੁ ਨ ਜਾਣਾ ਧਰਮੁ ਨ ਜਾਣਾ ਲੋਭੀ ਮਾਇਆਧਾਰੀ ॥ ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥੧॥ ਹਰਿ ਜੀਉ ਨਿਮਾਣਿਆ ਤੂ ਮਾਣੁ ॥ ਨਿਚੀਜਿਆ ਚੀਜ ਕਰੇ ਮੇਰਾ ਗੋਵਿੰਦੁ ਤੇਰੀ ਕੁਦਰਤਿ ਕਉ ਕੁਰਬਾਣੁ ॥ ਰਹਾਉ ॥ ਜੈਸਾ ਬਾਲਕੁ ਭਾਇ ਸੁਭਾਈ ਲਖ ਅਪਰਾਧ ਕਮਾਵੈ ॥ ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥ ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥੨॥ ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥ ਕਹਣੈ ਕਥਨਿ ਨ ਭੀਜੈ ਗੋਬਿੰਦੁ ਹਰਿ ਭਾਵੈ ਪੈਜ ਰਖਾਈਐ ॥ ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥੩॥ ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥

ਅਰਥ : ਹੇ ਪ੍ਰਭੂ! ਤੂੰ (ਆਤਮਕ ਜੀਵਨ ਦੀ) ਗਵਾਚੀ ਹੋਈ (ਰਾਸਿ-ਪੂੰਜੀ) ਨੂੰ ਵਾਪਸ ਦਿਵਾਣ ਵਾਲਾ ਹੈਂ, ਤੂੰ (ਵਿਕਾਰਾਂ ਦੀ) ਕੈਦ ਵਿਚੋਂ ਛੁਡਾਣ ਵਾਲਾ ਹੈਂ, ਤੇਰਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਤੂੰ (ਜੀਵਾਂ ਨੂੰ) ਦੁੱਖਾਂ ਵਿਚ ਢਾਰਸ ਦੇਣ ਵਾਲਾ ਹੈਂ। ਹੇ ਪ੍ਰਭੂ! ਮੈਂ ਕੋਈ ਚੰਗਾ ਕਰਮ ਕੋਈ ਚੰਗਾ ਧਰਮ ਕਰਨਾ ਨਹੀਂ ਜਾਣਦਾ, ਮੈਂ ਲੋਭ ਵਿਚ ਫਸਿਆ ਰਹਿੰਦਾ ਹਾਂ, ਮੈਂ ਮਾਇਆ ਦੇ ਮੋਹ ਵਿਚ ਗ੍ਰਸਿਆ ਰਹਿੰਦਾ ਹਾਂ। ਪਰ ਹੇ ਪ੍ਰਭੂ! ਮੇਰਾ ਨਾਮ ‘ਗੋਬਿੰਦ ਦਾ ਭਗਤ’ ਪੈ ਗਿਆ ਹੈ। ਸੋ, ਹੁਣ ਤੂੰ ਆਪਣੇ ਨਾਮ ਦੀ ਆਪ ਲਾਜ ਰੱਖ ॥੧॥ ਹੇ ਪ੍ਰਭੂ ਜੀ! ਤੂੰ ਉਹਨਾਂ ਬੰਦਿਆਂ ਨੂੰ ਮਾਣ ਦੇਂਦਾ ਹੈਂ, ਜਿਨ੍ਹਾਂ ਦਾ ਹੋਰ ਕੋਈ ਮਾਣ ਨਹੀਂ ਕਰਦਾ। ਮੈਂ ਤੇਰੀ ਤਾਕਤ ਤੋਂ ਸਦਕੇ ਜਾਂਦਾ ਹਾਂ। ਹੇ ਭਾਈ! ਮੇਰਾ ਗੋਬਿੰਦ ਨਕਾਰਿਆਂ ਨੂੰ ਭੀ ਆਦਰ-ਜੋਗ ਬਣਾ ਦੇਂਦਾ ਹੈ ॥ ਰਹਾਉ ॥ ਹੇ ਭਾਈ! ਜਿਵੇਂ ਕੋਈ ਬੱਚਾ ਆਪਣੀ ਲਗਨ ਅਨੁਸਾਰ ਸੁਭਾਵ ਅਨੁਸਾਰ ਲੱਖਾਂ ਗ਼ਲਤੀਆਂ ਕਰਦਾ ਹੈ, ਉਸ ਦਾ ਪਿਉ ਉਸ ਨੂੰ ਸਿੱਖਿਆ ਦੇ ਦੇ ਕੇ ਕਈ ਤਰੀਕਿਆਂ ਨਾਲ ਝਿੜਕਦਾ ਭੀ ਹੈ, ਪਰ ਫਿਰ ਆਪਣੇ ਗਲ ਨਾਲ (ਉਸ ਨੂੰ) ਲਾ ਲੈਂਦਾ ਹੈ, ਇਸੇ ਤਰ੍ਹਾਂ ਪ੍ਰਭੂ-ਪਿਤਾ ਭੀ ਜੀਵਾਂ ਦੇ ਪਿਛਲੇ ਗੁਨਾਹ ਬਖ਼ਸ਼ ਲੈਂਦਾ ਹੈ, ਤੇ ਅਗਾਂਹ ਵਾਸਤੇ (ਜੀਵਨ ਦੇ) ਠੀਕ ਰਸਤੇ ਉਤੇ ਪਾ ਦੇਂਦਾ ਹੈ ॥੨॥ ਹੇ ਭਾਈ! ਪਰਮਾਤਮਾ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ, (ਜੀਵਾਂ ਦੀ) ਹਰੇਕ (ਆਤਮਕ) ਹਾਲਤ ਨੂੰ ਜਾਣਦਾ ਹੈ। (ਉਸ ਨੂੰ ਛੱਡ ਕੇ) ਹੋਰ ਕਿਸ ਪਾਸ (ਆਪਣੀ ਬਿਰਥਾ) ਆਖ ਕੇ ਸੁਣਾਈ ਜਾ ਸਕਦੀ ਹੈ ? ਹੇ ਭਾਈ! ਪਰਮਾਤਮਾ ਨਿਰੀਆਂ ਜ਼ਬਾਨੀ ਗੱਲਾਂ ਨਾਲ ਖ਼ੁਸ਼ ਨਹੀਂ ਹੁੰਦਾ। (ਕਰਣੀ ਕਰ ਕੇ ਜੇਹੜਾ ਮਨੁੱਖ) ਪਰਮਾਤਮਾ ਨੂੰ ਚੰਗਾ ਲੱਗ ਪੈਂਦਾ ਹੈ, ਉਸ ਦੀ ਉਹ ਇੱਜ਼ਤ ਰੱਖ ਲੈਂਦਾ ਹੈ। ਹੇ ਪ੍ਰਭੂ! ਮੈਂ ਹੋਰ ਸਾਰੇ ਆਸਰੇ ਵੇਖ ਲਏ ਹਨ, ਮੈਂ ਇਕ ਤੇਰਾ ਆਸਰਾ ਹੀ ਰੱਖਿਆ ਹੋਇਆ ਹੈ ॥੩॥ ਹੇ ਭਾਈ! ਮਾਲਕ-ਪ੍ਰਭੂ ਦਇਆਵਾਨ ਹੋ ਕੇ ਕਿਰਪਾਲ ਹੋ ਕੇ ਆਪ ਹੀ (ਜਿਸ ਮਨੁੱਖ ਦੀ) ਬੇਨਤੀ ਸੁਣ ਲੈਂਦਾ ਹੈ, ਉਸ ਨੂੰ ਪੂਰਾ ਗੁਰੂ ਮਿਲਾ ਦੇਂਦਾ ਹੈ (ਇਸ ਤਰ੍ਹਾਂ, ਉਸ ਮਨੁੱਖ ਦੇ) ਮਨ ਦੀ ਹਰੇਕ ਚਿੰਤਾ ਮੁੱਕ ਜਾਂਦੀ ਹੈ। ਦਾਸ ਨਾਨਕ ਜੀ! (ਆਖੋ – ਗੁਰੂ ਜਿਸ ਮਨੁੱਖ ਦੇ) ਮੂੰਹ ਵਿਚ ਪਰਮਾਤਮਾ ਦਾ ਨਾਮ-ਦਵਾਈ ਪਾ ਦੇਂਦਾ ਹੈ, ਉਹ ਮਨੁੱਖ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦਾ ਹੈ ॥੪॥੧੨॥੬੨॥



Share On Whatsapp

Leave a comment




ਸੁੱਖ ਵੇਲੇ ਸ਼ੁਕਰਾਨਾ
ਦੁੱਖ ਵੇਲੇ ਅਰਦਾਸ
ਹਰ ਵੇਲੇ ਸਿਮਰਨ
ਜਦੋਂ ਵੀ ਸਮਾਂ ਮਿਲੇ ਜ਼ਰੂਰ ਜਪੋ ਵਾਹਿਗੁਰੂ ਜੀ



Share On Whatsapp

Leave a Comment
Gurwinder Sidhu : ਸੁੱਖ ਵੇਲੇ ਸ਼ੁਕਰਾਨਾ ਦੁੱਖ ਵੇਲੇ ਅਰਦਾਸ ਹਰ ਵੇਲੇ ਸਿਮਰਨ ਜਦੋਂ ਵੀ ਸਮਾਂ ਮਿਲੇ ਜ਼ਰੂਰ ਜਪੋ...

सलोकु मः १ ॥ जे मोहाका घरु मुहै घरु मुहि पितरी देइ ॥ अगै वसतु सिञाणीऐ पितरी चोर करेइ ॥ वढीअहि हथ दलाल के मुसफी एह करेइ ॥ नानक अगै सो मिलै जि खटे घाले देइ ॥१॥ मः १ ॥ जिउ जोरू सिरनावणी आवै वारो वार ॥ जूठे जूठा मुखि वसै नित नित होइ खुआरु ॥ सूचे एहि न आखीअहि बहनि जि पिंडा धोइ ॥ सूचे सेई नानका जिन मनि वसिआ सोइ ॥२॥ पउड़ी ॥ तुरे पलाणे पउण वेग हर रंगी हरम सवारिआ ॥ कोठे मंडप माड़ीआ लाइ बैठे करि पासारिआ ॥ चीज करनि मनि भावदे हरि बुझनि नाही हारिआ ॥ करि फुरमाइसि खाइआ वेखि महलति मरणु विसारिआ ॥ जरु आई जोबनि हारिआ ॥१७॥

अर्थ: यदि कोई ठग पराए घर में ठगी करें, पपराए घर को ठग कर वह पदार्थ अपने पितरों के नाम से दें, तो (अगर सचमुच पितरों तक यह पदार्थ पहुंचता है तो) परलोक में वह पदार्थ पहचाना जाता है। इस तरह वह मनुष्य अपने पितरों को भी चोर बना देता है, क्योंकि उनके पास चोरी का माल निकल आता है। (फिर) प्रभु यह न्याय करता है कि यह चोरी का माल पहुंचाने वाले ब्राह्मण (दलाल) के हाथ काट दिए जाते हैं। हे नानक, किसी का पहुंचाया हुआ आगे क्या मिलना है? आगे तो मनुष्य को वही कुछ मिलता है जो कमाता है, और हाथों से दान करता है।।१।। जैसे स्त्री को हर महीने माहवारी आती है (और ये अपवित्रता सदा उसके अंदर से ही पैदा हो जाती है), वैसे ही झूठे मनुष्य के मुंह में सदा झूठ ही रहता है और इस लिए वह सदा दुखी ही रहता है। ऐसे मनुष्य पवित्र नहीं कहे जाते जो सिर्फ शरीर को ही धो के (अपनी ओर से पवित्र बन के) बैठ जाते हैं। गुरू नानक जी कहते हैं, हे नानक! केवल वही मनुष्य पवित्र हैं, सुच्चे हैं जिनके मन में प्रभू बसता है।2। जिनके पास काठियों (घोड़े की काठी) समेत (भाव, सदा तैयार बर तैयार) घोड़े, हवा जितनी तेज चाल वाले होते हैं, जो अपने हरमों को कई रंगों से सजाते हैं, जो मनुष्य इमारतें-महल-माढ़ियां आदि पसारे बना के (अहंकारी हुए) बैठे हैं, जो मनुष्य मन-मानियां, रंग-रलियां करते हैं, पर प्रभू को नहीं पहचानते, वे अपना मानस जन्म हार बैठते हैं। जो मनुष्य (गरीबों पे) हुकम करके (पदार्थ) खाते हैं (भाव, मौजें करते हैं) और अपने महलों को देख के अपनी मौत को भुला देते हैं, उन जवानी से ठॅगे हुओं को (भाव, जवानी के नशे में मस्त हुए मनुष्यों को) (गफलत में ही) (पता ही नहीं चलता कब) बुढ़ापा आ दबोचता है।17।



Share On Whatsapp

Leave a comment


ਅੰਗ : 472
ਸਲੋਕੁ ਮਃ ੧ ॥ ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥੧॥ ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ ਪਉੜੀ ॥ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ॥ ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥ ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥ ਕਰਿ ਫੁਰਮਾਇਸਿ ਖਾਇਆ ਵੇਖਿ ਮਹਲਤਿ ਮਰਣੁ ਵਿਸਾਰਿਆ ॥ ਜਰੁ ਆਈ ਜੋਬਨਿ ਹਾਰਿਆ ॥੧੭॥

ਅਰਥ: ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ॥੧॥ ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ), ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ। ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ। ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ॥੨॥ ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ, ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ, ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ। ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ, ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ॥੧੭॥



Share On Whatsapp

Leave a Comment
SIMRANJOT SINGH : Waheguru Ji🙏



ਗੁਰੂ ਗੋਬਿੰਦ ਸਿੰਘ ਜੀ ਨੇ ਜਾਬਰ ਹੁਕਮਰਾਨਾਂ ਵਲੋਂ ਗਰੀਬਾਂ, ਨਿਤਾਣਿਆ, ਤੇ ਦਬੇ ਕੁਚਲੇ ਲੋਕਾਂ ਨੂੰ ਸਮਾਨਤਾ ਤੇ ਨਿਆਂ ਦੀਵਾਣ ਲਈ ਜਿਤਨੀਆ ਕੁਰਬਾਨੀਆ ਦਿਤੀਆ ਤੇ ਸੰਘਰਸ਼ ਕੀਤੇ ਉਸਦੀ ਮਿਸਾਲ ਦੁਨਿਆ ਦੇ ਕਿਸੇ ਇਤਿਹਾਸ ਵਿਚ ਨਹੀ ਮਿਲਦੀ। ਆਪਣੇ ਅੰਤਿਮ ਸਮੇ ਵਿਚ ਇਸ ਮਿਸ਼ਨ ਨੂੰ ਜਾਰੀ ਰਖਣ ਲਈ ਉਨਾ ਨੇ ਨੰਦੇੜ ਦੀ ਧਰਤੀ ਤੋਂ ਬਾਬਾ ਬੰਦਾ ਬਹਾਦਰ ਸਿੰਘ ਨੂੰ ਧਾਪੜਾ ਦੇਕੇ ਪੰਜਾਬ ਵਲ ਨੂੰ ਤੋਰਿਆ ਜਿਸਨੇ ਹਕੂਮਤ ਵਲੋਂ ਨਪੀੜੇ ਤੇ ਦੁਖੀ ਲੋਕਾਂ ਨੂੰ ਲਾਮਬੰਧ ਕਰਕੇ ਬੜੇ ਥੋੜੇ ਸਮੇ ਵਿਚ ਹੀ ਸਿਖ ਇਤਿਹਾਸ ਵਿਚ ਪਹਿਲੀ ਵਾਰੀ ਖਾਲਸਾ ਰਾਜ ਸਥਾਪਤ ਕੀਤਾ। ਗੁਰੂ ਗੋਬਿੰਦ ਸਿੰਘ ਵਲੋਂ ਦਬੀ ਕੁਚਲੀ, ਸਤਹੀਣ, ਨਿਰਾਸ਼ ਜਨਤਾ ਨੂੰ ਉਦਮ, ਆਤਮ ਸਨਮਾਨ, ਆਤਮ ਵਿਸ਼ਵਾਸ, ਜੂਝ ਮਰਨ ਤੇ ਫਤਹਿ ਦੀ ਚੜਦੀ ਕਲਾ ਦਾ ਮੁੜ ਸੁਨੇਹਾ ਦਿਤਾ ਉਦੋਂ ਜਦੋਂ ਕੌਮ ਨਿਰਾਸ਼ ਹੋ ਚੁਕੀ ਸੀ, ਥਕ ਚੁਕੀ ਸੀ ਤੇ ਲਗਪਗ ਖਤਮ ਹੋ ਚੁਕੀ ਸੀ।
ਇਹ ਇਤਿਹਾਸ ਵਿਚ ਇਕ ਨਾ ਭੁਲਣ ਵਾਲਾ ਓਹ ਮਹਾਨ ਜਰਨੈਲ ਸੀ ਜਿਸਨੇ ਜੋਰ ਜਬਰ ਤੇ ਜੁਲਮ ਦੇ ਖਿਲਾਫ਼ ਹਕੂਮਤ ਨਾਲ ਟਕਰ ਲੈਕੇ ਮੁਗਲ ਸਮਰਾਜ ਦੀਆਂ ਜੜਾ ਹਿਲਾ ਦਿਤੀਆਂ। ਜਿਸਨੇ ਪੰਜਾਬ ਦੀ ਧਰਤੀ ਤੇ ਤਕਰੀਬਨ 8 ਸਾਲ ਆਪਣੇ ਘੋੜਿਆਂ ਦੀਆਂ ਪੈੜਾਂ ਦੇ ਨਿਸ਼ਾਨ ਛਡੇ ਤੇ ਪੰਜਾਬ ਵਿਚ ਸਿਖ ਕੌਮ ਨੂੰ ਥੋੜੇ ਸਮੇ ਵਿਚ ਹੀ ਇਕ ਜਬਰਦਸਤ ਰਾਜਨੀਤਕ ਤਾਕਤ ਵਿਚ ਬਦਲ ਕੇ ਰਖ ਦਿਤਾ। ਆਰਥਿਕ ਤੇ ਸਮਾਜਿਕ ਸੁਧਾਰ ਕਰਕੇ ਪੰਜਾਬ ਨੂੰ ਇਤਨਾ ਮਜਬੂਤ ਕਰ ਦਿਤਾ ਕਿ ਫਿਰ ਲੰਬੇ ਸਮੇ ਤਕ ਕੋਈ ਵੈਰੀ ਹਿਲਾ ਨਹੀ ਸਕਿਆ। ਜਾਬਰ ਮੁਗਲ ਹਕੂਮਤ ਦੇ ਬਾਦਸ਼ਾਹ ਸਿਖਾਂ ਦਾ ਖ਼ੁਰਾ ਖੋਜ ਮਿਟਾਂਦੇ ਮਿਟਾਂਦੇ ਆਪ ਮਿਟ ਗਏ ਪਰ ਸਿਖੀ ਨਹੀਂ ਮਿਟਾ ਸਕੇ। ਬੰਦਾ ਬਹਾਦਰ ਦੀ 1709-1716, ਸਤ ਸਾਲ ਦੀ ਅਗਵਾਈ ਨੇ ਸਉਥ ਏਸ਼ੀਆ ਦੀ ਸਭ ਤੋਂ ਵਡੇ ਮੁਗਲ ਸਮਰਾਜ ਦੀਆ ਨੀਹਾਂ ਖੋਖਲੀਆਂ ਕਰ ਦਿਤੀਆਂ। ਅਖਿਰ ਜੁਲਮ ਤੇ ਅਨਿਆਂ ਦੇ ਖਿਲਾਫ਼ ਜੂਝਦਿਆਂ ਜੂਝਦਿਆਂ ਜੂਨ 1716 ਵਿਚ ਆਪਣੇ 740 ਸਾਥੀਆਂ ਸਮੇਤ ਜਿਸ ਹੌਸਲੇ, ਚਾਅ,ਖੇੜੇ ਤੇ ਚੜਦੀ ਕਲਾ ਨਾਲ ਸ਼ਹਾਦਤ ਪਾਈ, ਓਹ ਵੀ ਦੁਨੀਆਂ ਦੀ ਇਕ ਵਿਲਖਣ ਸ਼ਹਾਦਤ ਦੀ ਮਿਸਾਲ ਹੈ ।
ਬਚਪਨ
ਬੰਦਾ ਬਹਾਦਰ ਦਾ ਜਿਸਦਾ ਅਸਲੀ ਨਾਮ ਸੀ ਲਛਮਣ ਦਾਸ, ਰਾਜਪੂਤ ਘਰਾਣੇ ਵਿਚ ਪੈਦਾ ਹੋਇਆ। ਮਾਂ- ਪਿਓ ਨੂੰ ਸ਼ੌਕ ਸੀ ਕਿ ਉਨ੍ਹਾ ਦਾ ਪੁਤਰ ਵੀ ਇਕ ਬਹਾਦਰ ਯੋਧਾ ਬਣੇ, ਇਸ ਲਈ ਸ਼ੁਰੂ ਤੋ ਹੀ ਉਸ ਦੇ ਅੰਦਰ ਅਸਤਰ ਸ਼ਸ਼ਤਰ ਦਾ ਗਿਆਨ ਤੇ ਸ਼ਿਕਾਰ ਖੇਡਣ ਦਾ ਸ਼ੌਕ ਪੈਦਾ ਕੀਤਾ। ਬਚਪਨ ਵਿਚ ਜਦ ਉਸਦੇ ਹਥੋ ਕਿਸੀ ਗਰਭਵਤੀ ਹਿਰਨੀ ਦਾ ਸ਼ਿਕਾਰ ਹੋ ਗਿਆ ਜੋ ਉਸਦੇ ਸਾਮਣੇ ਆਪਣੇ ਅਣਜੰਮੇ ਬਚਿਆਂ ਸਮੇਤ ਤੜਪ ਤੜਪ ਕੇ ਮਰ ਗਈ ਜਿਸਨੂੰ ਦੇਖ ਕੇ ਉਸਦੇ ਦਿਲ ਨੂੰ ਇਤਨੀ ਭਾਰੀ ਸਟ ਲਗੀ ਕਿ ਉਹ ਆਪਣਾ ਘਰ ਬਾਰ ਤਿਆਗ ਕੇ ਵੈਰਾਗੀ ਹੋ ਗਿਆ। ਸ਼ਾਂਤੀ ਦੀ ਭਾਲ ਵਿਚ ਉਸਨੂੰ ਇਕ ਸਾਧੂ ਜਾਨਕੀ ਦਾਸ ਮਿਲਿਆ, ਜਿਸਨੇ ਉਸਦਾ ਨਾਂ ਮਾਧੋ ਦਾਸ ਰਖ ਦਿਤਾ। ਫਿਰ ਉਸਦੀ ਮੁਲਾਕਾਤ ਸਾਧੂ ਰਾਮਦਾਸ ਨਾਲ ਹੋਈ, ਪਰ ਮਨ ਦੀ ਸ਼ਾਂਤੀ ਇਥੋਂ ਵੀ ਨਹੀ ਮਿਲੀ। ਦੇਸ਼ ਭ੍ਰਮਣ ਲਈ ਜਾ ਤੁਰਿਆ। ਨਾਸਕ ਪੰਚਵਟੀ ਦੇ ਸਥਾਨ ਤੇ ਉਸਦਾ ਮੇਲ ਇਕ ਜੋਗੀ ਅਓਗੜ ਨਾਥ ਨਾਲ ਹੋਇਆ, ਜਿਸਦੀ ਸੇਵਾ ਵਿਚ ਰਹਿੰਦੀਆਂ ਓਹ ਯੋਗ ਸਾਧਨਾ ਤੇ ਤਾਂਤਰਿਕ ਵਿਦਿਆ ਵਿਚ ਮਾਹਿਰ ਹੋ ਗਿਆ। ਤਿੰਨ ਸਾਲ ਅਓਗੜ ਨਾਥ ਦੀ ਸੇਵਾ ਵਿਚ ਰਹਿਣ ਤੋਂ ਬਾਦ ਉਸ ਨਾਥ ਦੀ ਮੌਤ ਹੋ ਗਈ। ਸਾਰੀਆਂ ਰਿਧੀਆਂ ਸਿਧੀਆਂ, ਜਾਦੂ ਟੂਣਿਆ, ਜੰਤਰ ਮੰਤਰ ਦੀ ਵਿਦਿਆ ਦੀਆਂ ਪੋਥੀਆਂ ਉਸਦੇ ਹੱਥ ਵਿਚ ਆ ਗਈਆਂ, ਤੇ ਉਸਨੇ ਬਹੁਤ ਜਲਦੀ ਇਸ ਤੇ ਮਹਾਰਥ ਹਾਸਲ ਕਰ ਲਈ। ਬਹੁਤ ਸਾਰੇ ਉਸਦੇ ਚੇਲੇ ਬਣ ਗਏ। ਮਨੋਕਾਮਨਾਵਾਂ ਪੂਰੀਆ ਕਰਾਉਣ ਲਈ ਉਸ ਕੋਲ ਭੀੜ ਲਗੀ ਰਹਿੰਦੀ, ਜਿਸ ਕਰਕੇ ਓਹ ਬਹੁਤ ਹੰਕਾਰੀ ਵੀ ਹੋ ਗਿਆ
ਗੁਰੂ ਗੋਬਿੰਦ ਸਿੰਘ ਜੀ ਨਾਲ ਮਿਲਾਪ
ਜਦੋਂ ਗੁਰੂ ਗੋਬਿੰਦ ਸਿੰਘ ਜੀ ਨੰਦੇੜ ਪੁਜੇ ਤਾਂ ਉਨ੍ਹਾ ਨੇ ਆਪਣਾ ਡੇਰਾ ਨਗੀਨਾ ਘਾਟ ਜਾ ਲਗਾਇਆ। ਆਓਖੜ ਦੀ ਮੌਤ ਤੋ ਬਾਅਦ ਬੰਦਾ ਵੀ ਭ੍ਰਮਣ ਕਰਦਾ ਕਰਦਾ ਨੰਦੇੜ ਆ ਪਹੁੰਚਿਆ ਤੇ ਗੋਦਾਵਰੀ ਦੇ ਕੰਢੇ ਆਪਣੇ ਕਰਿਸ਼ਮੇ ਦਿਖਾਣ ਲਗਾ। ਨਦੇੜ ਦੀਆਂ ਸੰਗਤਾ ਵਿਚੋ ਕਿਸੇ ਸਿਖ ਨੇ ਬੰਦਾ ਬਹਾਦਰ ਬਾਰੇ ਦਸਿਆ ਕੀ ਓਹ ਰਿਧੀਆਂ ਸਿਧੀਆਂ ਨਾਲ ਤਖਤ ਤੇ ਸੰਤਾ ਮਹਾਤਮਾ ਨੂੰ ਬਿਠਾਕੇ ਫਿਰ ਤਖਤ ਉਲਟਾਕੇ ਬੜਾ ਖੁਸ਼ ਹੁੰਦਾ ਹੈ। ਗੁਰੂ ਸਾਹਿਬ ਨੇ ਹਸ ਕੇ ਕਿਹਾ ਕੀ ਸਾਨੂੰ ਇਸ ਵੇਲੇ ਤਖਤ ਉਲਟਾਓਣ ਵਾਲਾ ਬੰਦਾ ਹੀ ਚਾਹੀਦਾ ਹੈ।
ਕੁਝ ਦਿਨ ਆਰਾਮ ਕਰਨ ਓਪਰੰਤ ਗੁਰੂ ਜੀ ਸਿੰਘਾ ਸਮੇਤ ਵੈਰਾਗੀ ਦੇ ਡੇਰੇ ਤੇ ਜਾ ਪੁਜੇ। ਗੁਰੂ ਸਾਹਿਬ ਉਸਦੇ ਪਲੰਗ ਤੇ ਜਾ ਬੈਠੇ ਜਿਸਤੇ ਕਿਸੇ ਨੂੰ ਬੈਠਣ ਦੀ ਇਜਾਜ਼ਤ ਨਹੀ ਸੀ। ਜਦ ਵੈਰਾਗੀ ਨੇ ਆਕੇ ਦੇਖਿਆ ਤਾਂ ਮਨ ਹੀ ਮਨ ਵਿਚ ਬੜਾ ਗੁਸਾ ਆਇਆ ਤੇ ਆਪਣੀਆਂ ਸ਼ਕਤੀਆਂ ਨਾਲ ਪਲੰਗ ਨੂੰ ਉਲਟਾਓਣ ਵਿਚ ਲਗ ਗਿਆ। ਜਦ ਉਸਦੀ ਕੋਈ ਸ਼ਕਤੀ ਕੰਮ ਨਾ ਆਈ ਤਾਂ ਓਹ ਸਮਝ ਗਿਆ ਕੀ ਇਹ ਕੋਈ ਸਧਾਰਨ ਹਸਤੀ ਨਹੀਂ ਹੈ। ਪੈਰੀ ਢਹਿ ਪਿਆ, ਮਾਫ਼ੀ ਮੰਗੀ ਤੇ ਹਰੀ ਚੰਦ ਦੱਖਣੀ ਨੂੰ ਆਪਣਾ ਉਤਰਾਧਿਕਾਰੀ ਸੌਪ ਕੇ ਗੁਰੂ ਸਾਹਿਬ ਦਾ ਮੁਰੀਦ ਬਣ ਗਿਆ। ਇਕ ਮਹੀਨਾ ਕੋਲ ਰਹਿੰਦਿਆ ਰਹਿੰਦਿਆ ਉਹ ਸਿਖ ਸਿਧਾਂਤਾ ਤੋਂ ਪੂਰੀ ਜਾਣੂ ਹੋ ਗਿਆ ਉਸ ਦੀ ਤੀਰ ਅੰਦਾਜੀ ਦੀ ਨਿਪੁਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ – ਬਾਟੇ ਦੀ ਪਹੁਲ ਦੇਕੇ ਬੰਦਾ ਬਹਾਦਰ ਦਾ ਨਾਮ ਗੁਰਬਖਸ਼ ਸਿੰਘ ਰੱਖ ਦਿਤਾ। ਇਸ ਦੌਰਾਨ ਜਦ ਉਸਨੇ ਗੁਰੂ ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿਖਾਂ ਕੋਲੋਂ ਹਾਲ ਸੁਣਿਆ ਤਾਂ ਉਸਦਾ ਖੂਨ ਖੋਲ ਓਠਿਆ ਤੇ ਗੁਰੂ ਸਾਹਿਬ ਕੋਲ ਜਾਲਮਾਂ ਨੂੰ ਸੋਧਣ ਦੀ ਸੇਵਾ ਮੰਗੀ।
26 ਨਵੰਬਰ 1708 ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣਾ ਆਸ਼ੀਰਵਾਦ ਦੇਕੇ , ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਫਤਹਿ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਰਣ ਸਿੰਘ, ਭਾਈ ਬਾਜ ਸਿੰਘ, ਆਪਣੇ ਭਥੇ ਵਿਚੋਂ ਪੰਜ ਤੀਰ, ਨਗਾਰਾ, ਨਿਸ਼ਾਨ ਸਾਹਿਬ, ਸਿਖਾਂ ਲਈ ਹੁਕਮਨਾਮੇ, ਤੇ 20 ਕੁ ਹੋਰ ਸਿੰਘ ਨਾਲ ਦੇਕੇ ਪੰਜਾਬ ਵਲ ਨੂੰ ਤੋਰ ਦਿਤਾ। ਵਜੀਰ ਖਾਨ ਜੋ ਗੁਰੂ ਸਾਹਿਬ ਨੂੰ ਆਪਣਾ ਸਭ ਤੋ ਵਡਾ ਦੁਸ਼ਮਨ ਸਮਝਦਾ ਸੀ, ਸਿਖਾਂ ਤੇ ਗੁਰੂ ਸਾਹਿਬ ਤੇ ਨਜਰ ਰਖਣ ਲਈ ਆਪਣੇ ਸੁਹੀਏ ਪਹਿਲੇ ਹੀ ਛਡੇ ਹੋਏ ਸੀ। ਉਸਦੇ ਹੁਕਮ ਨਾਲ ਨਦੇੜ ਦੇ ਹਾਕਮ ਨੇ ਸਿੰਘਾ ਦੇ ਪਿਛੇ ਆਪਣੇ ਆਦਮੀ ਭੇਜ ਦਿਤੇ। ਜਦੋਂ ਬੰਦਾ ਸਿੰਘ ਨੂੰ ਇਸ ਗਲ ਦਾ ਪਤਾ ਚਲਿਆ ਕੀ ਨਦੇੜ ਤੋਂ ਸ਼ਾਹੀ ਫੌਜ਼ ਉਨਾਂ ਦਾ ਪਿਛਾ ਕਰ ਰਹੀ ਹੈ ਤਾ ਉਨ੍ਹਾ ਨੂੰ ਗੁਮਰਾਹ ਕਰਨ ਲਈ ਚਾਰੋ ਪਾਸੇ ਪੰਜ ਪੰਜ ਸਿਖ ਭੇਜ ਕੇ ਆਪਣੇ ਘੋੜਿਆਂ ਦੀਆ ਟਾਪਾਂ ਦੇ ਨਿਸ਼ਾਨ ਛਡ ਦਿਤੇ ਅਤੇ ਉਥੋਂ 25 ਕੋਹ ਮੀਲ ਦੀ ਦੂਰੀ ਤੇ ਬਟੇਰੇ ਕਸਬਾ, ਅੰਬਾ ਦੇ ਬਾਗ ਵਿਚ ਇਕਠੇ ਹੋਣ ਦਾ ਹੁਕਮ ਦਿਤਾ।
ਰਾਹ ਵਿਚ ਬੰਦਾ ਸਿੰਘ ਜਿਥੇ ਕਿਤੇ ਜਬਰ ਜੁਲਮ, ਬੇਇਨਸਾਫੀ ਜਾਂ ਧ੍ਕੇਸ਼ਾਹੀ ਹੁੰਦੀ ਦੇਖਦਾ ਓਹ ਉਸਦਾ ਡਟ ਕੇ ਵਿਰੋਧ ਕਰਦਾ ਸਭ ਤੋ ਪਹਿਲਾਂ ਓਹ ਬਾਂਗਰ ਦੇ ਇਲਾਕੇ ਵਿਚ ਪਹੁੰਚਿਆ ਜਿਥੇ ਉਨ੍ਹਾ ਦਾ ਡੇਰਾ ਸੀ। ਉਥੇ ਧਾੜਵੀਆਂ ਚੋਰਾਂ, ਡਾਕੂਆਂ ਦਾ ਇਕ ਗਰੋਹ ਚੜੀ ਆ ਰਿਹਾ ਸੀ ਲੋਕ ਡਰਦੇ ਮਾਰੇ ਪਿੰਡ ਖਾਲੀ ਕਰਕੇ ਜੰਗਲਾ ਵਲ ਭਜੇ ਜਾ ਰਹੇ ਸੀ। ਬੰਦਾ ਬਹਾਦਰ ਨੇ ਸਿੰਘਾਂ ਨੂੰ ਲੈਕੇ ਅਗੇ ਹੋਕੇ ਟਾਕਰੇ ਲਈ ਤੁਰ ਪਿਆ। ਇਤਨਾ ਦਲੇਰ ਤੇ ਸਖਤ ਹਮਲਾ ਕੀਤਾ ਕੀ ਆਪਣਾ ਵੀ ਲੁਟਿਆ ਹੋਇਆ ਮਾਲ ਛਡ ਕੇ ਦੋੜ ਗਏ। ਗਰੀਬ ਲੋਕਾਂ ਦਾ ਲੁਟਿਆ ਮਾਲ ਵਾਪਸ ਕਰਵਾਇਆ ਤੇ ਅਗੋਂ ਵਾਸਤੇ ਰਾਖੀ ਦੀ ਜਿਮੇਦਾਰੀ ਆਪਣੇ ਸਿਰ ਲੈ ਲਈ। ਬੰਦੇ ਦਾ ਹਿੰਮਤ ਤੇ ਹੌਸਲਾ ਦੇਖ ਕੇ ਪਿੰਡ ਦੇ ਗਿਦੜ ਵੀ ਸ਼ੇਰ ਬਣ ਗਏ।
ਇਸ ਨਾਲ ਸਾਰੇ ਆਲੇ ਦੁਆਲੇ ਵਿਚ ਬੰਦਾ ਸਿੰਘ ਦੀ ਵਾਹ ਵਾਹ ਹੋਣ ਲਗ ਪਈ। ਜਿਥੇ ਕਿਥੇ ਵੀ ਕਿਸੇ ਪਿੰਡ ਨੂੰ ਧਾੜਵੀਆਂ ਤੇ ਲੁਟੇਰਿਆਂ ਤੋ ਬਚਾਵ ਦੀ ਲੋੜ ਹੁੰਦੀ ਬੰਦਾ ਸਿੰਘ ਕੋਲ ਫਰਿਆਦ ਲੈ ਕੇ ਆ ਜਾਂਦੇ। ਬੰਦਾ ਸਿੰਘ ਸੰਤ ਵੀ ਸੀ ਤੇ ਸਿਪਾਹੀ ਵੀ। ਉਸਨੇ ਦੁਖੀ ਤੇ ਨਿਤਾਣੀ ਜਨਤਾ, ਜੋ ਜੁਲਮਾਂ ਤੇ ਲੁਟ, ਖਸੁਟ ਦਾ ਸ਼ਿਕਾਰ ਹੋ ਰਹੀ ਸੀ ਰਖਿਆ ਦਾ ਜਿੰਮਾ ਆਪਣੇ ਸਿਰ ਲਿਆ ਤੇ ਐਲਾਨ ਕਰਵਾ ਦਿਤਾ ਕੀ ਕੋਈ ਵੀ ਸਰਕਾਰੀ ਮਾਮਲਾ ਨਾ ਦੇਵੇ। ਅਜ ਤੋ ਬਾਅਦ ਉਨ੍ਹਾ ਦੇ ਧੰਨ- ਸੰਪਤੀ, ਜਾਨ -ਮਾਲ ਦੀ ਰਖਿਆ ਦਾ ਜਿਮਾ ਅਸੀਂ ਲਵਾਂਗੇ ਜਿਸਦੇ ਬਦਲੇ ਉਨ੍ਹਾ ਨੂੰ ਕੁਝ ਨਹੀਂ ਚਾਹਿਦਾ ਸਿਰਫ ਫੌਜੀਆਂ ਲਈ ਖਾਣ ਪੀਣ ਦੀਆਂ ਵਸਤੂਆਂ ਜਿਵੇ ਦੁਧ, ਦਹੀ, ਘਿਓ ਬਸ। ਲੋਕਾਂ ਨੂੰ ਵੀ ਸਿੰਘ ਸਜਣ ਦਾ ਨਿਓਤਾ ਦਿਤਾ। ਇਹ ਗਲ ਪਿੰਡ ਦੇ ਚੌਧਰੀਆਂ ਨੂੰ ਕਿਵੈ ਭਾ ਸਕਦੀ ਹੈ। ਉਨ੍ਹਾ ਨੇ ਸਰਕਾਰੀ ਆਮਿਲਾਂ ਪਾਸ ਜਾ ਸ਼ਕਾਇਤ ਕੀਤੀ।
ਜਦੋਂ ਦੇਸ਼ ਵਿਚ ਹੋ ਰਹੀਆਂ ਗਤੀਵਿਧੀਆਂ ਦਾ ਪਤਾ ਮੁਗਲ ਕਰਮਚਾਰੀਆਂ ਨੂੰ ਲਗਾ ਤਾਂ ਉਨਾ ਨੇ ਚਾਰੋ ਤਰਫ਼ ਸੁਹੀਏ ਦੋੜਾ ਦਿਤੇ। ਸੜਕਾਂ ਦੀ ਰਾਖੀ ਹੋਣ ਲਗੀ। ਦਿਲੀ ਦੀ ਸਰਹੱਦ ਤੇ ਪੁਜ ਕੇ ਬੰਦਾ ਸਿੰਘ ਦੀ ਚਾਲ ਕੁਝ ਮਠੀ ਹੋ ਗਈ। ਫੌਜ਼ ਨਹੀਂ ਸੀ, ਪੈਸਾ ਨਹੀਂ ਸੀ। ਕਦੇ ਵੀ ਕਿਸੇ ਪਾਸਿਓਂ ਵੀ ਵੈਰੀਆਂ ਨਾਲ ਟੱਕਰ ਹੋ ਸਕਦੀ ਸੀ। ਇਸ ਦੋਰਾਨ ਬੰਦਾ ਸਿੰਘ ਪਰਖੋਂਡੇ ਦੇ ਪਰਗਨੇ ਜਾ ਪੁਜਾ। ਸਿਹਿਰੀ ਅਤੇ ਖੰਡਾ ਪਿੰਡਾਂ ਲਾਗੇ ਜਾ ਟਿਕਾਣਾ ਕੀਤਾ। ਇਥੋਂ ਹੀ ਗੁਰੂ ਸਾਹਿਬ ਦੇ ਹੁਕਮਨਾਮੇ ਮਾਲਵੇ -ਮਾਝੇ -ਦੋਆਬੇ ਦੀਆਂ ਸਿਖ ਸੰਗਤਾਂ ਨੂੰ ਭੇਜੇ।
ਗੁਰੂ ਸਾਹਿਬ ਦੇ ਪਰਿਵਾਰ ਨਾਲ ਕੀਤੀਆਂ ਜ਼ਿਆਦਿਤੀਆਂ ਦੇ ਜਖ੍ਮ ਲੋਕਾਂ ਦੇ ਦਿਲਾਂ ਵਿਚ ਮੁੜ ਤਾਜ਼ਾ ਹੋ ਗਏ, ਸਿੰਘਾ ਦੇ ਅੰਦਰੋ ਅੰਦਰ ਸੁਲਗ ਰਹੀ ਅਗ ਭੜਕ ਉਠੀ। ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲਗਦਾ ਗਿਆ, ਜਿਨਾ ਦੀ ਗੁਰੂ ਗੋਬਿੰਦ ਸਿੰਘ ਪ੍ਰਤੀ ਸ਼ਰਧਾ ਸੀ ਆਪਣੇ ਕੰਮ ਕਾਰ ਛਡਕੇ ਆਪਣੀਆਂ ਜਮੀਨਾ, ਧੰਨ, ਮਾਲ ਡੰਗਰ ਵੇਚ ਕੇ ਹਥਿਆਰ ਖਰੀਦੇ ਤੇ ਜਿਨਾ ਕੋਲ ਕੁਝ ਨਹੀਂ ਸੀ ਆਪਣੇ ਚਾਕੂ, ਛੁਰੀਆਂ ਤੇ ਤਲਵਾਰਾਂ ਦਾ ਜੰਗ ਉਤਾਰ ਕੇ ਬੰਦਾ ਬਹਾਦਰ ਦੀ ਫੌਜ਼ ਨਾਲ ਆ ਜੁੜੇ। ਹੈਰਾਨੀ ਦੀ ਗਲ ਹੈ ਬੰਦਾ ਜਦੋਂ ਨਦੇੜ ਤੋ ਚਲਿਆ ਸੀ ਉਸ ਕੋਲ ਸਿਰਫ 25 ਸਿਖ ਤੇ 5 ਤੀਰ ਸਨ। ਕੋਈ ਹਥਿਆਰ ਗੋਲੀ ਸਿਕਾ ਜਾਂ ਬਰੂਦ ਨਹੀ ਸੀ,। ਬੰਦਾ ਬਹਾਦਰ ਦੀ ਇਕ ਅਵਾਜ਼ ਦੇਣ ਤੇ, ਜਿਸਦੇ ਪਿਛੇ ਗੁਰੂ ਸਾਹਿਬ ਦਾ ਹੁਕਮ ਸੀ, ਸਿੰਘਾਂ ਦੇ ਅਨੇਕ ਜਥੇ ਧਰਮ ਯੁਧ ਵਿਚ ਆ ਸ਼ਾਮਲ ਹੋਏ। ਪੰਜਾਬ ਵਲ ਵਧਦਿਆਂ ਵਧਦਿਆਂ ਉਸਦੀ ਫੌਜ਼ ਦੀ ਗਿਣਤੀ 25 ਸਿਖਾਂ ਤੋਂ 40000 ਤਕ ਪੁਜ ਗਈ। ਖੁਲੇ ਦਿਲ ਨਾਲ ਸੰਗਤਾਂ ਨੇ ਆਪਣਾ ਧੰਨ ਦੌਲਤ ਤੇ ਸ਼ਸ਼ਤਰ ਭੇਟ ਕੀਤੇ।
ਸਭ ਤੋ ਪਹਿਲੋਂ ਬੰਦਾ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ਤੇ ਕਬਜਾ ਕੀਤਾ। ਕੈਥਲ ਦੇ ਆਮਿਲ ਨੂੰ ਈਨ ਮਨਵਾਕੇ ਉਸ ਪਾਸੋਂ ਅਸਲਾ ਘੋੜੇ ਤੇ ਬਹੁਤ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜਾਨਾ ਜੋ ਦਿੱਲੀ ਲਿਜਾਇਆ ਜਾ ਰਿਹਾ ਸੀ ਲੁਟਕੇ ਗਰੀਬਾਂ ਤੇ ਲੋੜਵੰਦਾ ਵਿਚ ਵੰਡ ਦਿਤਾ। ਇਥੋ ਦੇ ਆਮਿਲ ਨੂੰ ਦੀਨ ਮਨਾ ਕੇ ਬਹੁਤ ਸਾਰਾ ਅਸਲਾ ਘੋੜੇ ਤੇ ਮਾਲ ਉਸਤੋ ਲੈ ਲਏ। ਇਥੇ ਖਬਰ ਮਿਲੀ ਕਿ ਮੁਗਲਾਂ ਵਲੋਂ ਭੇਜੇ ਦੋ ਪਠਾਣਾ ਨੇ ਗੁਰੂ ਸਾਹਿਬ ਤੇ ਵਾਰ ਕਰ ਦਿਤਾ। ਬੰਦਾ ਬਹਾਦਰ ਇਹ ਖਬਰ ਸੁਣਦਿਆਂ ਹੀ ਓਸਦੇ ਗੁਸੇ ਦੀ ਅਗ ਹੋਰ ਤੇਜ ਹੋਕੇ ਭੜਕੀ। ਇਥੇ ਇਹ ਦਸਣਾ ਜਰੂਰੀ ਹੈ ਕੀ ਗੁਰੂ ਗੋਬਿੰਦ ਸਿੰਘ ਜੀ ਵਿਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾ ਦੇ ਜੀਵਨ ਦਾ ਕੋਈ ਇਸ ਤਰਹ ਦਾ ਮਕਸਦ ਸੀ। ਬੰਦਾ ਬਹਾਦਰ ਨੂੰ ਵੀ ਉਨ੍ਹਾ ਨੇ ਥਾਪੜਾ ਦੇਕੇ ਜਾਲਮ ਹਕੂਮਤ ਨਾਲ ਟਕਰ ਕਰਨ ਤੇ ਮਜਲੂਮਾਂ ਦੀ ਰਖਿਆ ਕਰਨ ਲਈ ਭੇਜਿਆ ਸੀ, ਨਾ ਕਿ ਕਿਸੇ ਬਦਲੇ ਵਾਸਤੇ। ਪਰ ਕਿਸੇ ਇਨਸਾਨ ਦਾ ਦਿਲ ਤੇ ਇਤਨਾ ਵਡਾ ਨਹੀਂ ਹੋ ਸਕਦਾ ਜਿਸਦੀ ਸੋਚ ਰਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ। ਗੁਰੂ ਸਾਹਿਬ ਤੇ ਜੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਬਹਾਦਰ ਵਿਚ ਸੀ ਜਿਸ ਲਈ ਉਸਨੇ ਆਪਣੇ ਆਪ ਨੂੰ ਕਸੂਰ ਵਾਰ ਵੀ ਠਹਿਰਾਇਆ ਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁਲ ਬਖਸ਼ਵਾਈ।
ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਖਾਨ ਨੂੰ ਮਾਰਨਾ ਸੀ ਪਰ ਕਿਓਕੀ ਸਰਹੰਦ ਇਕ ਤਾਕਤਵਰ ਸੂਬਾ ਸੀ ਔਰ ਉਸਦੀ ਆਪਣੀ ਫੌਜ਼ ਵੀ ਕਾਫੀ ਸੀ ਤੇ ਲੋੜ ਪੈਣ ਤੇ ਓਹ ਆਸ ਪਾਸ ਤੋ ਮਦਤ ਵੀ ਲੈ ਸਕਦਾ ਸੀ। ਸੋ ਬੰਦਾ ਬਹਾਦਰ ਨੇ ਸੋਚਿਆ ਕੀ ਸਭ ਤੋ ਪਹਿਲਾ ਆਸ ਪਾਸ ਦੀਆਂ ਬਾਹਾਂ ਕਟ ਦਿਤੀਆਂ ਜਾਣ। ਇਸ ਲਈ ਸਭ ਤੋ ਪਹਿਲਾਂ ਓਹ ਸਮਾਣੇ ਪਹੁੰਚਿਆ ਜਿਥੇ ਗੁਰੂ ਤੇਗ ਬਹਾਦਰ ਨੂੰ ਕਤਲ ਕਰਨ ਵਾਲਾ ਸਯਦ ਜਲਾਲ ਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸੀ। ਇਹ ਮੁਗਲ ਰਾਜ ਦੇ ਧਾਰਮਿਕ ਤੇ ਰਾਜਨੀਤਕ ਸ਼ਕਤੀ ਦਾ ਕੇਂਦਰ ਜੋ ਕੀ ਸਯੀਦਾਂ ਤਾ ਤਕੜਾ ਗੜ ਤੇ ਮਹਤਵ ਪੂਰਨ ਅਸਥਾਨ ਸੀ। ਇਥੇ 22 ਸਈਦ ਪਰਿਵਾਰ ਰਹਿੰਦੇ ਸੀ ਹਰ ਇਕ ਕੋਲ ਆਪਣੀ ਆਪਣੀ ਫੌਜ਼ ਸੀ ਜਿਸ ਨੂੰ ਜਿਤਣਾ ਇਤਨਾ ਅਸਾਨ ਨਹੀ ਸੀ। ਇਥੇ ਘਮਸਾਨ ਦਾ ਯੁਧ ਹੋਇਆ, ਹਜਾਰਾਂ ਮੁਗਲ ਫੌਜੀ ਸਿੰਘਾ ਦੀਆਂ ਤਲਵਾਰਾਂ ਦੇ ਭੇਟ ਚੜੇ 24 ਘੰਟੇ ਦੇ ਅੰਦਰ ਅੰਦਰ ਸਮਾਣੇ ਤੇ ਕਬਜਾ ਕਰ ਲਿਆ। ਤਿਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜਾ ਦੇਕੇ ਕਤਲ ਕਰ ਦਿਤਾ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿਤਾ।
ਇਨਾ ਸਾਰੀਆਂ ਜਿਤਾਂ ਦੇ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿਧੀ ਦੂਰ ਦੂਰ ਤਕ ਫੈਲ ਗਈ। ਬਹੁਤ ਲੋਕ ਜੋ ਮੁਗਲ ਹਕੂਮਤ ਤੋਂ ਦੁਖੀ ਸਨ ਬੰਦਾ ਬਹਾਦਰ ਨਾਲ ਆ ਮਿਲੇ। ਪੰਜਾਬ ਦੇ ਸਿਖਾਂ ਨੂੰ ਜਦੋਂ ਗੁਰੂ ਸਾਹਿਬ ਦੇ ਹੁਕਮਨਾਮੇ ਤੇ ਬੰਦਾ ਬਹਾਦਰ ਦੇ ਸੰਦੇਸ਼ ਮਿਲੇ ਤਾਂ ਸਿਖ ਆਪਣਾ ਘਰ-ਬਾਹਰ ਛੋੜ ਕੇ, ਮਾਲ ਅਸਬਾਬ ਵੇਚ ਕੇ ਇਸ ਧਰਮ ਯੁਧ ਆ ਸ਼ਾਮਲ ਹੋਏ ਮਾਲਵੇ ਦੇ ਲੋਕ ਸਿਧਾ ਰਸਤਾ ਹੋਣ ਕਰਕੇ ਜਲਦੀ ਪਹੁੰਚ ਗਏ ਪਰ ਮਾਝੇ ਦਾ ਰਸਤਾ ਲੰਮਾ ਸੀ। ਉਨ੍ਹਾ ਨੂੰ ਅਜੇ ਸਮਾਂ ਲਗਣਾ ਸੀ। ਇਸਤੋਂ ਅਗੇ ਘੜਾਮ, ਠਸਕਾ, ਸ਼ਾਹਬਾਦ (ਮਾਰਕੰਡਾ) –ਮੁਸਤਫਾਬਾਦ ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾ ਦਿਤਾ। ਖੜਾਮ ਜੋ ਸਈਦ ਪਠਾਣਾ ਦਾ ਗੜ ਸੀ ਮਲਬੇ ਦੇ ਢੇਰ ਵਿਚ ਬਦਲਕੇ ਰਖ ਦਿਤਾ। ਮੁਸਤਫਾਬਾਦ ਦੀ ਲੜਾਈ ਵਿਚ ਦੋ ਤੋਪਾਂ ਸਿਖਾਂ ਦੇ ਹਥ ਆਈਆਂ।
ਇਸਤੋ ਬਾਦ ਕਪੂਰੀ ਕਸਬੇ ਵਲ ਵਧੇ। ਜਦੋਂ ਬੰਦਾ ਬਹਾਦੁਰ ਇਥੇ ਪਹੁੰਚਿਆ ਤਾਂ ਕਪੂਰੀ ਕਸਬੇ ਦੇ ਰਹਿਣ ਵਾਲੇ ਹਿੰਦੂ ਬ੍ਰਾਹਮਣ ਬਾਬਾ ਬੰਦਾ ਸਿੰਘ ਬਹਾਦੁਰ ਕੋਲ ਆਏ ਤੇ ਆਪਣੀ ਧੀਆਂ ਭੈਣਾ ਦੀ ਇਜ਼ਤ ਬਚਾਣ ਲਈ ਹਥ ਜੋੜਕੇ ਫ਼ਰਿਆਦ ਕਰਨ ਲਗੇ। ਇਥੋਂ ਦਾ ਹਾਕਮ ਕਦੁਮੂਦੀਨ ਬੜਾ ਜਾਲਮ ਸੀ ਉਸਦਾ ਐਲਾਨੀ ਹੁਕਮ ਸੀ ਕਿ ਹਿੰਦੂ ਦੀ ਬਚੀ ਜਦੋਂ ਜਵਾਨ ਹੋਏ ਤਾ ਸਭ ਤੇ ਪਹਿਲਾਂ ਉਸਦੇ ਮਹਿਲ ਵਿਚ ਭੇਜੀ ਜਾਏ। ਨਵੀਂ ਵਿਹਾਈ ਬਚੀ ਡੋਲੇ ਵਿਚੋਂ ਕਢਕੇ ਸਭ ਤੋਂ ਪਹਿਲਾਂ ਉਸਦੀ ਭੇਟ ਚੜਦੀ। ਜਦ ਬੰਦਾ ਬਹਾਦਰ ਨੇ ਇਹ ਸਭ ਸੁਣਿਆ ਤਾਂ ਉਸਦਾ ਖੂਨ ਖੋਲ ਉਠਿਆ। ਉਸ ਵਕਤ ਲੰਗਰ ਤਿਆਰ ਹੋ ਰਿਹਾ ਸੀ। ਬੰਦਾ ਸਿੰਘ ਨੇ ਸਿਖਾਂ ਨੂੰ ਹੁਕਮ ਕੀਤਾ ਕੀ ਪ੍ਰਸ਼ਾਦਾ ਅਸੀਂ ਸਵੇਰੇ ਛਕਾਂਗੇ ਪਹਿਲੇ ਅਸੀਂ ਕਪੂਰੀ ਦੇ ਹਾਕਮ ਦਾ ਫੈਸਲਾ ਮੁਕਾ ਲਈਏ। ਕਪੂਰੀ ਕਸਬੇ ਤੇ ਕਬਜਾ ਕਰ ਲਿਆ ਤੇ ਕਦੁਮੂਦੀਨ ਨੂੰ ਭਿਆਨਕ ਸਜਾ ਦਿਤੀ। ਦੇਵ੍ਬੰਧ ਦੇ ਫੌਜਦਾਰ ਜੋ ਸਿਖਾਂ ਦੇ ਖਿਲਾਫ਼ ਲੁਟ ਮਾਰ ਕਰਨ ਲਈ ਫੌਜੀ ਦਸਤੇ ਭੇਜਿਆ ਕਰਦਾ ਸੀ ਉਸ ਨੂੰ ਵੀ ਸਖਤ ਸਜਾ ਦਿਤੀ। ਬੰਦਾ ਬਹਾਦਰ ਦੇ ਅਓਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿਚ ਜਬਰਦਸਤ ਧਮਾਕਾ ਹੋਇਆ ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ਅਜਲ ਬਲਾ ਕਹਿੰਦੇ ਹਨ। ਪੰਜਾਬ ਦੀ ਸਿਆਸਤ ਵਿਚ ਉਹ ਹਲਚਲ ਮਚਾਈ ਕੀ ਇਕ ਵਾਰੀ ਤਾਂ ਧਰਤੀ ਨੂੰ ਵੀ ਕਾਂਬਾ ਛਿੜ ਗਿਆ।
ਉਥੋਂ ਸਢੋਰੇ ਵਲ ਨੂੰ ਤੁਰ ਪਏ। ਇਥੋਂ ਦਾ ਹਾਕਮ ਓਸਮਾਨ ਖਾਨ ਨੇ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇਕੇ ਕਤਲ ਕੀਤਾ ਸੀ ਕਹਿੰਦੇ ਹਨ ਕੀ ਜਦੋਂ ਉਸਨੇ ਮੁਗਲ ਦਰਬਾਰ ਵਿਚੇ ਇਹ ਸੁਣਿਆ ਕੀ ਪੀਰ ਬੁਧੂ ਸ਼ਾਹ ਨੇ ਹਕੂਮਤ ਦੇ ਬਾਗੀ ਗੁਰੂ ਗੋਬਿੰਦ ਸਿੰਘ ਦੀ ਭੰਗਾਣੀ ਦੇ ਯੁਧ ਵਿਚ ਸਹਾਇਤਾ ਕੀਤੀ ਹੈ ਤਾਂ ਉਹ ਗੁਸੇ ਨਾਲ ਪਾਗਲ ਹੋ ਗਿਆ। ਉਸਨੇ ਪੀਰ ਬੁਧੂ ਸ਼ਾਹ ਨੂੰ ਤਬਾਹ ਕਰਨ ਦਾ ਸੋਚ ਲਿਆ। ਪੀਰ ਬੁਧੂ ਸ਼ਾਹ ਦੇ ਹਵੇਲੀ ਨੂੰ ਅਗ ਲਗਾ ਦਿਤੀ ਤੇ ਪੀਰ ਬੁਧੂ ਸ਼ਾਹ ਨੂੰ ਜੰਗਲਾ ਵਿਚ ਲਿਜਾ ਕੇ ਜਮੀਨ ਵਿਚ ਗਡਕੇ, ਪੀਰ ਜੀ ਦੇ ਸਿਰ ਵਿੱਚ ਦਹੀ ਪਾ ਕੇ ਜੰਗਲੀ ਕੁਤੇ ਛਡ ਦਿਤੇ ਜੋ ਪੀਰ ਜੀ ਨੂੰ ਨੋਚ ਨੋਚ ਕੇ ਖਾ ਗਏ। ਓਸਮਾਨ ਖਾਨ ਨੂੰ ਉਸਦੀ ਕਰਨੀ ਦੀ ਬੜੀ ਭਿਆਨਕ ਸਜਾ ਦਿਤੀ, ਮੁਖਲਿਸ ਗੜ ਦਾ ਕਿਲਾ ਫ਼ਤਿਹ ਕਰ ਲਿਆ, ਜਿਸਦਾ ਨਾਂ ਲੋਹਗੜ ਰਖਿਆ।
ਉਸਤੋਂ ਉਪਰੰਤ ਅੰਬਾਲਾ -ਛਤ-ਬਨੂੜ ਜੋ ਜੁਲਮ ਤੇ ਜਬਰ ਦੇ ਗੜ ਸੀ, ਤੇ ਕਬਜਾ ਕੀਤਾ। ਇਸਤੋ ਬਾਅਦ ਓਹ ਖਰੜ ਵਲ ਨੂੰ ਹੋ ਤੁਰੇ। ਬੰਦਾ ਸਿੰਘ ਦੇ ਅਓਣ ਦਾ ਸੁਣ ਕੇ ਸਿਖਾਂ ਦੇ ਹੌਸਲੇ ਬੁਲੰਦ ਹੋ ਚੁਕੇ ਸਨ, ਮਾਝੇ ਤੇ ਦੁਆਬੇ ਦੇ ਸਿਖਾਂ ਨੇ ਮੁਗਲ ਹਕੂਮਤ ਵਿਰੁਧ ਬਗਾਵਤ ਕਰ ਦਿਤੀ ਤੇ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ, ਸਰਹੰਦ ਵੱਲ ਕੂਚ ਕਰ ਦਿਤਾ। ਰੋਪੜ ਦੇ ਸਥਾਨ ਤੇ ਇਨਾ ਸਿੰਘਾ ਨਾਲ ਸ਼ਾਹੀ ਫੌਜ਼ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ਉਤੇ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ ਖਾਨ )ਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ )ਸਮੇਤ ਸਿਖਾਂ ਉੜੇ ਜੋਰਦਾਰ ਹਮਲਾ ਕਰ ਦਿਤਾ। ਸਿਖਾਂ ਦੀ ਮਲੇਰਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ। ਦੋ ਦਿਨ ਖੂਨ ਡੋਲਵੀ ਲੜਾਈ ਵਿਚ ਖਿਜਰ ਖਾਨ, ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖਤ ਜਖਮੀ ਹੋ ਗਿਆ। ਸਿੰਘ ਇਹ ਲੜਾਈ ਜਿੱਤ ਕੇ ਬੰਦਾ ਬਹਾਦਰ ਨਾਲ ਆਣ ਮਿਲੇ।
( ਚਲਦਾ )



Share On Whatsapp

Leave a Comment
Pritam Singh Dhillon : Very nice g

ਕਈ ਪੈਰਾਂ ਤੋਂ ਨੰਗੇ ਫਿਰਦੇ ਸਿਰ ਤੇ ਲੱਭਣ ਛਾਂਵਾਂ,
ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ !!
ੴ ਸਤਿਨਾਮੁ ਵਾਹਿਗੁਰੂ ੴ



Share On Whatsapp

Leave a comment


धनासरी महला ५ ॥ फिरत फिरत भेटे जन साधू पूरै गुरि समझाइआ ॥ आन सगल बिधि कांमि न आवै हरि हरि नामु धिआइआ ॥१॥ ता ते मोहि धारी ओट गोपाल ॥ सरनि परिओ पूरन परमेसुर बिनसे सगल जंजाल ॥ रहाउ ॥ सुरग मिरत पइआल भू मंडल सगल बिआपे माइ ॥ जीअ उधारन सभ कुल तारन हरि हरि नामु धिआइ ॥२॥

हे भाई! खोजते खोजते जब मैं गुरु महां पुरख को मिला, तो पूरे गुरु ने (मुझे) यह समझ दी की ( माया के मोह से बचने के लिए) और सारी जुग्तियों में से एक भी जुगत कान नहीं आती। परमात्मा का नाम सिमरन करना ही काम आता है।१। इस लिए, हे भाई! मैंने परमात्मा का सहारा ले लिया। (जब मैं) सरब-व्यापक परमात्मा के सरन आया, तो मेरे सारे (माया के) जंजाल नास हो गये।रहाउ। हे भाई! देव लोक, मात लोक, पाताल-सारी ही सृष्टि माया (मोह में) फसी हुई है। हे भाई! सदा परमात्मा का नाम जपा करो, यही है जीवन को ( माया के मोह से बचाने वाला, यही है सारी ही कुलों को पार लगाने वाला।२।



Share On Whatsapp

Leave a comment




ਅੰਗ : 676
ਧਨਾਸਰੀ ਮਹਲਾ ੫ ॥ ਫਿਰਤ ਫਿਰਤ ਭੇਟੇ ਜਨ ਸਾਧੂ ਪੂਰੈ ਗੁਰਿ ਸਮਝਾਇਆ ॥ ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥੧॥ ਤਾ ਤੇ ਮੋਹਿ ਧਾਰੀ ਓਟ ਗੋਪਾਲ ॥ ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥ ਰਹਾਉ ॥ ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥ ਜੀਅ ਉਧਾਰਨ ਸਭ ਕੁਲ ਤਾਰਨ ਹਰਿ ਹਰਿ ਨਾਮੁ ਧਿਆਇ ॥੨॥

ਅਰਥ : ਹੇ ਭਾਈ! ਭਾਲ ਕਰਦਿਆਂ ਕਰਦਿਆਂ ਜਦੋਂ ਮੈਂ ਗੁਰੂ ਮਹਾ ਪੁਰਖ ਨੂੰ ਮਿਲਿਆ, ਤਾਂ ਪੂਰੇ ਗੁਰੂ ਨੇ (ਮੈਨੂੰ) ਇਹ ਸਮਝ ਬਖ਼ਸ਼ੀ ਕਿ (ਮਾਇਆ ਦੇ ਮੋਹ ਤੋਂ ਬਚਣ ਲਈ) ਹੋਰ ਸਾਰੀਆਂ ਜੁਗਤੀਆਂ ਵਿਚੋਂ ਕੋਈ ਇੱਕ ਜੁਗਤਿ ਭੀ ਕੰਮ ਨਹੀਂ ਆਉਂਦੀ। ਪਰਮਾਤਮਾ ਦਾ ਨਾਮ ਸਿਮਰਿਆ ਹੋਇਆ ਹੀ ਕੰਮ ਆਉਂਦਾ ਹੈ।੧। ਇਸ ਵਾਸਤੇ, ਹੇ ਭਾਈ! ਮੈਂ ਪਰਮਾਤਮਾ ਦਾ ਆਸਰਾ ਲੈ ਲਿਆ। (ਜਦੋਂ ਮੈਂ) ਸਰਬ-ਵਿਆਪਕ ਪਰਮਾਤਮਾ ਦੀ ਸਰਨ ਪਿਆ, ਤਾਂ ਮੇਰੇ ਸਾਰੇ (ਮਾਇਆ ਦੇ) ਜੰਜਾਲ ਨਾਸ ਹੋ ਗਏ।ਰਹਾਉ। ਹੇ ਭਾਈ! ਦੇਵ ਲੋਕ, ਮਾਤ-ਲੋਕ, ਪਾਤਾਲ-ਸਾਰੀ ਹੀ ਸ੍ਰਿਸ਼ਟੀ ਮਾਇਆ (ਦੇ ਮੋਹ) ਵਿਚ ਫਸੀ ਹੋਈ ਹੈ। ਹੇ ਭਾਈ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਇਹੀ ਹੈ ਜਿੰਦ ਨੂੰ (ਮਾਇਆ ਦੇ ਮੋਹ ਵਿਚੋਂ) ਬਚਾਣ ਵਾਲਾ, ਇਹੀ ਹੈ ਸਾਰੀਆਂ ਕੁਲਾਂ ਨੂੰ ਤਾਰਨ ਵਾਲਾ।੨।



Share On Whatsapp

Leave a Comment
SIMRANJOT SINGH : Waheguru Ji🙏

वडहंसु महला ३ ॥ मन मेरिआ तू सदा सचु समालि जीउ ॥ आपणै घरि तू सुखि वसहि पोहि न सकै जमकालु जीउ ॥ कालु जालु जमु जोहि न साकै साचै सबदि लिव लाए ॥ सदा सचि रता मनु निरमलु आवणु जाणु रहाए ॥ दूजै भाइ भरमि विगुती मनमुखि मोही जमकालि ॥ कहै नानकु सुणि मन मेरे तू सदा सचु समालि ॥१॥

हे मेरे मन! सदा कायम रहने वाले परमात्मा को तूँ हमेशा अपने अंदर बसाय रख, (इस की बरकत से) तू अपने अंदर आत्मा में आनंद से रहेगा, आत्मिक मौत तेरे ऊपर जौर नहीं डाल सकेगी । जो मनुख प्रभु में, गुरु शब्द में, सुरत जोड़े रखता है, मौत उसकी तरफ नहीं देख सकती, उस का मन परमात्मा के रंग में रंगा रहके पवित्र हो जाता है, उस का जनम मरण का दौर ख़तम हो जाता है। परन्तु अपने मन के पीछे चलने वाली मनुखता माया के प्यार व् भटकना में परेशान रहती है, आत्मिक मौत ने उसे अपने मोह में फांस रखा होता है। (इस लिए ) नानक कहते हैं, हे मेरे मन! (मेरी बात)सुन, तू सदा थिर प्रभु को अपने मन में बसाये रख। १।



Share On Whatsapp

Leave a comment


ਅੰਗ : 569
ਵਡਹੰਸੁ ਮਹਲਾ ੩ ॥ ਮਨ ਮੇਰਿਆ ਤੂ ਸਦਾ ਸਚੁ ਸਮਾਲਿ ਜੀਉ ॥ ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥ ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਾਚੈ ਸਬਦਿ ਲਿਵ ਲਾਏ ॥ ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥ ਦੂਜੈ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥ ਕਹੈ ਨਾਨਕੁ ਸੁਣਿ ਮਨ ਮੇਰੇ ਤੂ ਸਦਾ ਸਚੁ ਸਮਾਲਿ ॥੧॥

ਅਰਥ : ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਤੂੰ ਸਦਾ ਆਪਣੇ ਅੰਦਰ ਵਸਾਈ ਰੱਖ, (ਇਸ ਦੀ ਬਰਕਤਿ ਨਾਲ) ਤੂੰ ਆਪਣੇ ਅੰਤਰ ਆਤਮੇ ਆਨੰਦ ਨਾਲ ਟਿਕਿਆ ਰਹੇਂਗਾ, ਆਤਮਕ ਮੌਤ ਤੇਰੇ ਉਤੇ ਆਪਣਾ ਜ਼ੋਰ ਨਹੀਂ ਪਾ ਸਕੇਗੀ। ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਵਿਚ, ਗੁਰੂ ਦੇ ਸ਼ਬਦ ਵਿਚ, ਸੁਰਤਿ ਜੋੜੀ ਰੱਖਦਾ ਹੈ, ਮੌਤ (ਆਤਮਕ ਮੌਤ) ਉਸ ਵਲ ਤੱਕ ਭੀ ਨਹੀਂ ਸਕਦੀ, ਉਸ ਦਾ ਮਨ ਸਦਾ-ਥਿਰ ਪ੍ਰਭੂ ਦੇ ਰੰਗ ਵਿਚ ਸਦਾ ਰੰਗਿਆ ਰਹਿ ਕੇ ਪਵਿਤ੍ਰ ਹੋ ਜਾਂਦਾ ਹੈ, ਉਸ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਲੁਕਾਈ ਮਾਇਆ ਦੇ ਪਿਆਰ ਵਿਚ ਮਾਇਆ ਦੀ ਭਟਕਣਾ ਵਿਚ ਖ਼ੁਆਰ ਹੁੰਦੀ ਰਹਿੰਦੀ ਹੈ, ਆਤਮਕ ਮੌਤ ਨੇ ਉਸ ਨੂੰ ਆਪਣੇ ਮੋਹ ਵਿਚ ਫਸਾ ਰੱਖਿਆ ਹੁੰਦਾ ਹੈ। (ਇਸ ਵਾਸਤੇ) ਨਾਨਕ ਆਖਦਾ ਹੈ-ਹੇ ਮੇਰੇ ਮਨ! (ਮੇਰੀ ਗੱਲ) ਸੁਣ, ਤੂੰ ਸਦਾ-ਥਿਰ ਪ੍ਰਭੂ ਨੂੰ ਸਦਾ ਆਪਣੇ ਅੰਦਰ ਵਸਾਈ ਰੱਖ।੧।



Share On Whatsapp

Leave a Comment
SIMRANJOT SINGH : Waheguru Ji🙏



10 ਫਰਵਰੀ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਦੀ ਜੰਗ ਵਿਚ ਸ਼ਹਾਦਤ ਹੋਈ ਆਉ ਝਾਤ ਮਾਰੀਏ ਇਤਿਹਾਸ ਤੇ ਜੀ ।
ਸ਼ਾਮ ਸਿੰਘ ਅਟਾਰੀ ਵਾਲੇ ਦਾ ਜਨਮ ਸੰਮਤ ਨਾਨਕਸ਼ਾਹੀ 316 (1785 ਈ.) ਨੂੰ ਭਾਈ ਕਾਹਨ ਚੰਦ ਪੁੱਤਰ ਮੋਰ ਸਿੰਘ ਦੇ ਪੋਤਰੇ ਸ. ਨਿਹਾਲ ਸਿੰਘ ਦੇ ਘਰ ਮਾਤਾ ਸ਼ਮਸ਼ੇਰ ਕੌਰ ਦੀ ਕੁੱਖੋਂ ਹੋਇਆ। ਸ਼ਾਮ ਸਿੰਘ ਅਟਾਰੀ ਦੇ ਵੱਡ-ਵਡੇਰਿਆਂ ਦਾ ਪਿੱਛਾ ਜੈਸਲਮੇਰ ਸੀ। ਇਹ ਪਹਿਲਾਂ ਫੂਲ ਮਹਿਰਾਜ ਦੇ ਪਿੰਡਾਂ ਵਿੱਚ ਆਬਾਦ ਹੋਏ, ਫਿਰ 1735 ਈ. ਨੂੰ ਜਗਰਾਉਂ ਦੇ ਇਲਾਕੇ ਵਿੱਚ ਕਾਉਂਕੇ ਵਿੱਚ ਜਾ ਵੱਸੇ। ਕਾਉਂਕੇ ਤੋਂ ਬਾਅਦ ਇਨ੍ਹਾਂ ਇੱਕ ਉਦਾਸੀ ਸੰਤ ਮੂਲ ਦਾਸ ਤੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਮੋੜ੍ਹੀ ਰਖਵਾਈ ਅਤੇ ਉਂਚੀ ਜਗ੍ਹਾ ’ਤੇ ਤਿੰਨ-ਮੰਜ਼ਲਾ ਮਕਾਨ ਉਸਾਰ ਕੇ ਇਸ ਦਾ ਨਾਂ ‘ਅਟਾਰੀ’ ਰੱਖਿਆ। ਆਪ ਜੀ ਦੇ ਪਿਤਾ ਸ. ਨਿਹਾਲ ਸਿੰਘ ਦਾ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਪਿਆਰ ਸੀ।
ਸ਼ਾਮ ਸਿੰਘ ਅਟਾਰੀ ਵੀ ਚੰਗੇ ਘੋੜ-ਸਵਾਰ, ਤੀਰ-ਅੰਦਾਜ਼ ਤੇ ਤਲਵਾਰਬਾਜ਼ ਸਨ। ਆਪ ਇਮਾਨਦਾਰ, ਨੇਕ, ਸੱਚੇ-ਸੁੱਚੇ, ਪਰਉਪਕਾਰੀ ਅਤੇ ਦਲੇਰ ਆਦਮੀ ਸਨ। ਸ਼ਾਮ ਸਿੰਘ ਅਟਾਰੀ ਵੀ ਸ. ਨਿਹਾਲ ਸਿੰਘ ਦੇ ਜਿਉਂਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਭਰਤੀ ਹੋ ਚੁੱਕਾ ਸੀ।
ਸ਼ਾਮ ਸਿੰਘ ਅਟਾਰੀ ਨੇ ਮੁਲਤਾਨ ਦੀ ਲੜਾਈ ਅਤੇ ਕਸ਼ਮੀਰ ਦੀ ਲੜਾਈ ਵਿੱਚ ਬਹੁਤ ਬਹਾਦਰੀ ਵਿਖਾਈ। ਮਹਾਰਾਜਾ ਸਾਹਿਬ ਨੇ ਖੁਸ਼ ਹੋ ਕੇ ਆਪ ਨੂੰ ਇੱਕ ਹੀਰਿਆਂ ਜੜੀ ਕਲਗੀ ਇਨਾਮ ਵਜੋਂ ਦਿੱਤੀ। ਇਸ ਤੋਂ ਬਾਅਦ ਸ. ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਨਾਨਕੀ ਦੀ ਸ਼ਾਦੀ ਮਹਾਰਾਜਾ ਰਣਜੀਤ ਸਿੰਘ ਦੇ ਪੋਤਰੇ ਕੰਵਰ ਨੌਨਿਹਾਲ ਸਿੰਘ ਨਾਲ ਹੋਈ। ਆਪ ਦੀ ਲਾਹੌਰ ਦਰਬਾਰ ਨਾਲ ਸਾਂਝ ਪੈਣ ਕਰਕੇ ਹੋਰ ਸ਼ਾਨੋ-ਸ਼ੌਕਤ ਵਧ ਗਈ। ਆਪ ਫੌਜਾਂ ਦੇ ਕਮਾਂਡਰ ਬਣੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖਾਲਸਾ ਫੌਜ ਵਿੱਚ ਵਾਪਰ ਰਹੀਆਂ ਕੁਝ ਗਲਤ ਘਟਨਾਵਾਂ ਨੂੰ ਵੇਖ ਕੇ ਆਪ ਨੌਕਰੀ ਛੱਡ ਕੇ ਅਟਾਰੀ ਆ ਗਏ।
ਦੂਸਰੇ ਪਾਸੇ ਖਾਲਸਾ ਰਾਜ ਦੇ ਨਮਕ-ਹਰਾਮੀ ਵਜ਼ੀਰ ਧਿਆਨ ਸਿੰਹੁ ਡੋਗਰੇ ਦੀ ਮਾੜੀ ਨੀਤੀ ਸਿੱਖ ਰਾਜ ਦੀ ਪਿੱਠ ਵਿੱਚ ਗ਼ਦਾਰੀ ਦਾ ਛੁਰਾ ਮਾਰ ਰਹੀ ਸੀ। ਸਿੱਖਾਂ ਦੀਆਂ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ, ਮੁੱਦਕੀ ਦੀ ਲੜਾਈ, ਫੇਰੂਮਾਨ ਦੀ ਲੜਾਈ, ਬੱਦੋਵਾਲ ਦੀ ਲੜਾਈ ਅਤੇ ਆਲੀਵਾਲ ਦੀਆਂ ਲੜਾਈਆਂ ਵਿੱਚ ਸਵਾਰਥੀ ਡੋਗਰਿਆਂ ਦੀ ਗ਼ਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ। ਅਖੀਰ ਵਿੱਚ ਸਿੱਖ ਫੌਜਾਂ ਦੀ ਵਾਗਡੋਰ ਸਾਂਭਣ ਵਾਲਾ ਜਦੋਂ ਕੋਈ ਨਾ ਰਿਹਾ ਤਾਂ ਇਸ ਸੰਕਟ ਨਾਲ ਨਿਪਟਣ ਲਈ ਆਖਰੀ ਸਮੇਂ ਆਪਣੀ ਪੇਸ਼ ਨਾ ਜਾਂਦੀ ਦੇਖ ਕੇ ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਬੜੇ ਹੀ ਸਹਿਜ ਤੇ ਖਾਨਦਾਨੀ ਗੌਰਵ ਨਾਲ ਵੰਗਾਰਿਆ ਤੇ ਸਨਿਮਰ ਬੇਨਤੀ ਕੀਤੀ ਕਿ ਉਹੋ ਹੀ ਸਿੱਖ ਰਾਜ ਨੂੰ ਇਸ ਅਤਿ ਮੁਸ਼ਕਲ ਦੀ ਘੜੀ ਸਮੇਂ ਸੰਕਟ ਚੋਂ ਬਾਹਰ ਕੱਢ ਸਕਦੇ ਹਨ । ਸ਼ਾਮ ਸਿੰਘ ਅਟਾਰੀਵਾਲਾ ਰਣਜੀਤ ਸਿੰਘ ਦੀ ਫੌਜ਼ ਵਿਚ ਭਰਤੀ ਸੀ ਓਹ ਇਕ ਚੰਗਾ ਘੋੜ ਸਵਾਰ . ਤੀਰ ਅੰਦਾਜ਼ ਤੇ ਤਲਵਾਰ-ਬਾਜ ਹੋਣ ਦੇ ਨਾਲ ਨਾਲ ਇਕ ਇਮਾਨਦਾਰ , ਨੇਕ , ਸਚਾ-ਸੁਚਾ ,ਪਰਉਪਕਾਰੀ ਤੇ ਦਲੇਰ ਆਦਮੀ ਸੀ ।
ਜਦ ਦਸ ਘੋੜ ਸਵਾਰ ਮਹਾਰਾਨੀ ਜਿੰਦਾ ਦੀ ਚਿਠੀ ਲੈਕੇ ਸ਼ਾਮ ਸਿੰਘ ਅਟਾਰੀ ਕੋਲ ਪੁਜੇ ਤਾਂ ਮਹਾਰਾਨੀ ਜਿੰਦਾ ਦੀ ਦਰਦਭਰੀ ਚਿਠੀ ਦਾ ਸ਼ਾਮ ਸਿੰਘ ਤੇ ਡਾਢਾ ਅਸਰ ਹੋਇਆ ,ਜਿਸਦੇ ਮਜਬੂਨ ਨੂੰ ਸੋਹਣ ਸਿੰਘ ਸ਼ੀਤਲ ਕਵਿਤਾ ਦੇ ਰੂਪ ਵਿਚ ਇਉਂ ਪੇਸ਼ ਕਰਦੇ ਹਨ ।
ਚਿਠੀ ਲਿਖੀ ਮਹਾਰਾਨੀ ਨੇ ਸ਼ਾਮ ਸਿੰਘ ਨੂੰ
ਬੈਠ ਰਿਹਾ ਕੀ ਚਿਤ ਵਿਚ ਧਾਰ ਸਿੰਘਾ
ਦੋਵੀਂ ਜੰਗ ਮੁਦਕੀ-ਫੇਰੂ ਸ਼ਹਿਰ ਵਾਲੇ
ਸਿੰਘ ਆਏ ਅੰਗਰੇਜਾਂ ਤੋ ਹਾਰ ਸਿੰਘਾ
ਕਾਹਨੂੰ ਹਾਰਦੇ ਕਿਓਂ ਮਿਹਣੇ ਜੱਗ ਦਿੰਦਾ
ਜਿਓੰਦੀ ਹੁੰਦੀ ਜੇ ਅਜ ਸਰਕਾਰ ਸਿੰਘਾ
ਤੇਗ ਸਿੰਘਾਂ ਦੀ ਤਾਂ ਖੂੰਡੀ ਨਹੀ ਹੋਈ
ਐਪਰ ਆਪਣੇ ਹੀ ਹੋ ਗਏ ਗਦਾਰ ਸਿੰਘਾ
ਹੁਣ ਵੀ ਚਮਕੀ ਨਾ ਸਿੰਘਾ ਤੇਗ ਤੇਰੀ
ਤਾਂ ਫਿਰ ਸਭ ਨਿਸ਼ਾਨ ਮਿਟਾਏ ਜਾਸਨ
ਤੇਰੇ ਲਾਡਲੇ ਕੌਮ ਦੀ ਹਿਕ ਉਤੇ
ਕਲ ਨੂੰ ਗੈਰਾਂ ਦੇ ਝੰਡੇ ਝੁਲਾਏ ਜਾਸਨ
ਬਦਲੀ ਜਿਹਨੇ ਤਕ਼ਦੀਰ ਪੰਜਾਬ ਦੀ ਸੀ
ਉਹਦੀ ਆਤਮਾ ਨੂੰ ਤੀਰ ਲਾਏ ਜਾਸਨ
ਅਜੇ ਸਮਾਂ ਈ ਵਕਤ ਸੰਭਾਲ ਸਿੰਘਾ
ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰਖ ਲੈ
ਲਹਿੰਦੀ ਦਿਸੇ ਰਣਜੀਤ ਦੀ ਪਗ ਮੈਨੂੰ
ਮੋਏ ਮਿਤਰ ਦੀ ਯੋਧਿਆ ਆਨ ਰਖ ਲੈ
ਚਿਠੀ ਪੜਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਕੌਮੀ ਜੋਸ਼ ਚੜ੍ਹਿਆ, ਸਿਰ ‘ਤੇ ਕੱਫਣ ਬੰਨ੍ਹਿਆਂ, ਸਰਬੱਤ ਦੇ ਭਲੇ ਲਈ ਕਿਰਪਾਨ ਧੂ ਲਈ, ਮਿਆਨ ਕਿੱਲੀ ਨਾਲ ਟੰਗਿਆ ਤੇ ਪਰਿਵਾਰ ਨੂੰ ਫ਼ਤਹਿ ਬੁਲਾ ਕੇ ਘੋੜੇ ਦੀਆਂ ਵਾਗਾਂ ਖਿੱਚੀਆਂ ਅਤੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ ਵਿੱਚ ਪਹੁੰਚ ਗਿਆ । ਜਦ ਉਨ੍ਹਾ ਨੇ ਦੇਖਿਆ ਕਿ ਡੋਗਰਾ ਤੇਜ਼ ਸਿੰਘ ਤੇ ਲਾਲ ਸਿੰਘ ਨੇ ਜੰਗ ਦੀ ਰਣਨੀਤੀ ਇਹੋ ਜਹੇ ਸ਼ਰਮਨਾਕ ਤਰੀਕੇ ਨਾਲ ਬਣਾਈ ਹੋਈ ਹੈ ਕਿ ਜਿਤ ਦੀ ਕੋਈ ਆਸ ਨਹੀਂ ਉਨ੍ਹਾ ਨੇ ਆਪਣੇ ਦਸਤਿਆਂ ਦੀ ਫੌਜ਼ ਜਿਨ੍ਹਾ ਨੇ ਅੰਗ੍ਰੇਜ਼ੀ ਫੌਜ਼ ਨੂੰ ਘੇਰਾ ਪਾਉਣਾ ਸੀ ਪਹਿਲੇ ਹੀ ਖਿੰਡਾ -ਪੁੰਡਾ ਦਿਤੀ ਸੀ । ਜਿਸ ਨਾਲ ਸਿਖ ਫੌਜ਼ ਦੀ ਹਾਰ ਹੋਣ ਤੇ ਗਦਾਰਾਂ ਦੇ ਮਕਸਦ ਤੇ ਅੰਗਰੇਜਾਂ ਵਲੋ ਦਿਤੇ ਲਾਲਚ ਪੂਰੇ ਹੋ ਸਕਣ ਪਹਿਲਾਂ ਤਾਂ ਉਹ ਫੌਜ਼ ਦੀ ਕਮਾਨ ਸੰਭਾਲਣ ਤੋਂ ਹਿਚਕਚਾਏ ਪਰ ਪੰਜਾਬ ਦੀ ਅਤ ਨਾਜ਼ਕ ਰਾਜਨੀਤਕ ਹਾਲਤ ਵਿਚ ਜੋ ਇਸ ਵੇਲੇ ਬਹੁਤ ਵਡੀ ਕੁਰਬਾਨੀ ਮੰਗਦੀ ਸੀ , ਸ਼ਾਮ ਸਿੰਘ ਕੋਲ ਲੜਾਈ ਦੀ ਜਿਮੇਦਾਰੀ ਸੰਭਾਲਣ ਤੋ ਇਲਾਵਾ ਹੋਰ ਕੋਈ ਰਾਹ ਨਾ ਰਿਹਾ ਉਨ੍ਹਾ ਨੇ ਆਪਣੀ ਲੜਾਈ ਦੀ ਆਖਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ, ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫੌਜਾਂ ਨੇ ਜੰਗ ਵਿੱਚ ਮਰ ਮਿਟਣ ਦੀ ਤਿਆਰੀ ਕਰ ਰੱਖੀ ਸੀ।
ਰਾਜਾ ਗੁਲਾਬ ਸਿੰਘ ਦੇ ਰਾਜਨੀਤਕ ਜੋੜ ਤੋੜ ਰਣ-ਭੂਮੀ ਵਿਚ ਤੇਜ਼ ਸਿੰਘ ਤੇ ਲਾਲ ਸਿੰਘ ਦੀ ਗਦਾਰੀ ਨਾਲੋਂ ਵਧੇਰੇ ਖਤਰਨਾਕ ਸੀ । ਲਾਹੌਰ ਦਰਬਾਰ ਦੇ ਮੁਖਤਿਆਰ ਦੀ ਹੈਸੀਅਤ ਵਿਚ ਉਹ ਆਪਣਾ ਸੁਆਰਥ ਸਿਧ ਕਰਨ ਲਈ ਅੰਗਰੇਜ਼ ਗਵਰਨਰ ਜਨਰਲ ਨਾਲ ਗਲ-ਬਾਤ ਚਲਾ ਰਿਹਾ ਸੀ ਤੇ ਆਪਣੇ ਜਾਤੀ ਲਾਭ ਲਈ ਦੇਸ਼ ਨੂੰ ਵੇਚਣ ਵਾਸਤੇ ਵੀ ਤਿਆਰ ਹੋ ਚੁਕਾ ਸੀ । ਪਰ ਰੁਕਾਵਟ ਇਕੋ ਸੀ ਕੀ ਸਿਖਾਂ ਵਰਗੇ ਸੂਰਬੀਰ ਜਵਾਨਾਂ ਦੀ ਸਖਸ਼ੀਅਤ ਤੇ ਦੇਸ਼ ਤੇ ਮਰ ਮਿਟਣ ਵਾਲੀ ਫੌਜ਼ ਇਕ ਹਾਰ ਨਾਲ ਖਿੰਡਾਈ ਪੁੰਡਾਈ ਨਹੀਂ ਜਾ ਸਕਦੀ । ਖਾਸ ਕਰਕੇ ਜਿਥੇ ਸ਼ਾਮ ਸਿੰਘ ਵਰਗੇ ਸਿਰਲਥ ਸੂਰਮੇ ਜਥੇਦਾਰ ਹੋਣ ਤੇਜਾ ਸਿੰਘ ਗਦਾਰ ਨੇ 9 ਫਰਵਰੀ ਦੀ ਰਾਤ ਨੂੰ ਲੜਾਈ ਲਗਣ ਤੋਂ ਕੁਝ ਘੰਟੇ ਪਹਿਲੇ ਸਰਦਾਰ ਸ਼ਾਮ ਸਿੰਘ ਨਾਲ ਮੀਟਿੰਗ ਵੇਲੇ ਬਥੇਰੀ ਕੋਸ਼ਿਸ਼ ਕੀਤੀ ਕਿ ਉਹ ਅੰਗਰੇਜਾਂ ਵਿਰੁਧ ਜੰਗ ਕਰਕੇ ਮੌਤ ਨੂੰ ਨਾ ਸਹੇੜੇ , ਅੰਗਰੇਜ਼ਾ ਦੀ ਬਹੁਤ ਭਾਰੀ ਤਿਆਰੀ ਹੈ , ਉਹ ਲੜਾਈ ਕਰਨ ਦੀ ਥਾਂ ਭਜ ਜਾਏ ਪਰ ਸ਼ਾਮ ਸਿੰਘ ਦੇਸ਼ ਨਾਲ ਅਜਿਹਾ ਥ੍ਰੋਹ ਕਰਨ ਦੀ ਸੋਚ ਵੀ ਨਹੀਂ ਸਕਦੇ ਸਨ , ਉਨ੍ਹਾ ਨੇ ਨਫਰਤ ਨਾਲ ਉਸਦੀ ਦਿਤੀ ਤਜਵੀਜ਼ ਨੂੰ ਠੁਕਰਾ ਦਿਤਾ ਤੇ ਦੇਸ਼ ਲਈ ਜੀਣ-ਮਰਣ ਦਾ ਫ਼ੈਸਲਾ ਕਰ ਲਿਆ ।
ਸਵੇਰ ਹੁੰਦੇ ਹੀ ਸ਼ਾਮ ਸਿੰਘ ਮੈਦਾਨ ਵਿਚ ਆ ਨਿਤਰੇ ਤੇ ਐਲਾਨ ਕੀਤਾ ਕੀ ਉਹ ਅੰਗਰੇਜਾਂ ਦਾ ਡੱਟ ਕੇ ਮੁਕਾਬਲਾ ਕਰਨਗੇ ਤੇ ਆਪਣੀ ਪੰਜ ਦਰਿਆ ਦੀ ਧਰਤੀ ਤੇ ਅੰਗਰੇਜਾਂ ਨੂੰ ਪੈਰ ਨਹੀਂ ਰਖਣ ਦੇਣਗੇ । ਸਰਦੀ ਦਾ ਮੌਸਮ ਸੀ। 10 ਫਰਵਰੀ, 1846 ਵਾਲੇ ਦਿਨ ਦੀ ਤੜਕਸਾਰ ਸ਼ੁਰੂ ਹੋ ਚੁੱਕੀ ਸੀ। ਸਰਦਾਰ ਸ਼ਾਮ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ, ਮੁਰੀਦਾਂ ਤੇ ਪੁਰਖਾਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ। ਤੇ ਵਾਸਤਾ ਪਾਇਆ ਕੀ…

ਉਹ ਆਪਣੀ ਜਨਮ-ਭੂਮੀ ਦੇ ਸਚੇ ਸਪੂਤ ਬਣਕੇ ਦੁਸ਼ਮਨ ਨੂੰ ਪਿਠ ਦਿਖਾਣ ਦੇ ਬਦਲੇ ਕੱਟ ਮਰਨ
ਸਰਦਾਰ ਸ਼ਾਮ ਸਿੰਘ ਦੇ ਐਲਾਨ ਨੇ ਸਿਖ ਜੋ ਅਲੀਵਾਲ ਦੀ ਲੜਾਈ ਦੀ ਹਾਰ ਤੋਂ ਬਾਅਦ ਆਪਣਾ ਦਿਲ ਛਡ ਬੈਠੇ ਸੀ , ਮੁੜ ਜੋਸ਼ ਨਾਲ ਭਰ ਗਿਆ ਸਭਰਾਉਂ (ਜ਼ਿਲ੍ਹਾ ਫਿਰੋਜ਼ਪੁਰ, ਨੇੜੇ ਕਸਬਾ ਮਖੂ) ਦੇ ਮੈਦਾਨੇ ਜੰਗ ਵਿੱਚ ਅੰਗਰੇਜ਼ ਤੇ ਖ਼ਾਲਸਾ ਫੌਜਾਂ ਦਰਮਿਆਨ ਆਰ ਤੇ ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਦੋਵੇਂ ਹੀ ਬਾਦਸ਼ਾਹੀ ਫੌਜਾਂ ਭਾਰੀਆਂ ਸਨ ਪਰ ਸਿੰਘਾਂ ਦੇ ਜੋਸ਼ ਅੱਗੇ ਫਿਰੰਗੀਆਂ ਦੇ ਪੈਰ ਖਿਸਕ ਰਹੇ ਸਨ। ਖੂਬ ਗੋਲੀਆਂ ਚੱਲੀਆਂ ਤੇ ਖੰਡੇ ਖੜਕੇ। ਦੋਵਾਂ ਹੀ ਧਿਰਾਂ ਦਰਮਿਆਨ ਬਹੁਤ ਹੀ ਭਿਆਨਕ ਤੇ ਲਹੂ ਡੋਲ੍ਹਵੀਂ ਜੰਗ ਹੋਈ। ਸਿੰਘਾਂ ਨੇ ਆਪਣੀ ਰਵਾਇਤ ਕਾਇਮ ਰਖਦੇ ਹੋਏ ਇਕ ਵਾਰ ਫਿਰ ਬਹਾਦਰੀ, ਜਜ਼ਬੇ ਅਤੇ ਸੂਰਬੀਰਤਾ ਦੀ ਮਿਸਾਲ ਕਾਇਮ ਕੀਤੀ ਅਤੇ ਵੈਰੀਆਂ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ। ਅੰਗਰੇਜਾਂ ਦੇ ਪਹਿਲੇ ਹਮਲੇ ਸਮੇ ਸ਼ਾਮ ਸਿੰਘ ਲਗਪਗ ਹਰ ਥਾਂ ਮੌਜੂਦ ਦਿਸਦੇ ਸੀ ਉਹ ਇਕ ਦਸਤੇ ਤੋਂ ਦੂਜੇ ਦਸਤੇ ਵਲ ਜਾਂਦਿਆਂ ਹੋਇਆਂ ਜਵਾਨਾ ਨੂੰ ਡਟ ਕੇ ਲੜਨ ਲਈ ਹ੍ਲ੍ਹਾ ਸ਼ੇਰੀ ਦੇਣ ਵਿਚ ਪੂਰੀ ਤਰਹ ਕਾਮਯਾਬ ਰਹੇ ਤੇ ਫੌਜ਼ ਨੂੰ ਵਧੇਰੇ ਜੋਸ਼ ਨਾਲ ਲੜਨ ਲਈ ਉਬਾਰਿਆ ਤੇ ਅੰਤ ਵਿਚ ਅੰਗਰੇਜਾਂ ਨੂੰ ਪਛਾੜਨ ਵਿਚ ਸਹਾਇਤਾ ਦਿਤੀ ਵਿਲਿਅਮ ਐਡਵਰਡ ਨੇ ਇਸ ਲੜਾਈ ਦਾ ਹੂ-ਬ-ਹੂ ਨਕਸ਼ਾ ਖਿਚਿਆ ਹੈ ,” ਗਿਲ੍ਬੇਰਟ ਦੇ ਦਸਤੇ ਝਟਪਟ ਅਗੇ ਵਧੇ ,ਪਰ ਉਨ੍ਹਾ ਵੇਖਿਆ ਕੀ ਮੋਰਚੇ ਦਾ ਕੇਂਦਰ ਤਕੜਾ ਤੇ ਮੂਲੋਂ ਅਜਿਤ ਹੈ ਤਾਂ ਉਹ ਬਹੁਤ ਭਾਰੀ ਨੁਕਸਾਨ ਉਠਾ ਕੇ ਪਿਛੇ ਹਟਣ ਲਈ ਮਜਬੂਰ ਹੋ ਗਏ ਸਰ ਹੇਰੀ ਸਮਿਥ ਵੀ ਅਗਲਿਆਂ ਮੋਰਚਿਆਂ ਵਲ ਵਧਿਆ ਪਰ ਭਾਰੀ ਨੁਕਸਾਨ ਨਾਲ ਪਛਾੜ ਦਿਤਾ ਗਿਆ ।
ਸ਼ਾਹ ਮੁਹੰਮਦ ਲਿਖਦੇ ਹਨ
ਆਈਆਂ ਪੜਤਲਾਂ ਬੀੜ ਕੇ ਤੋਪਖਾਨੇ ,ਅਗੋਂ ਸਿੰਘਾਂ ਨੇ ਪਾਸੜੇ ਮੋੜ ਦਿਤੇ
ਮੇਵਾ ਸਿੰਗ ਤੇ ਮਾਖੇਖਾਂ ਹੋਏ ਸਿਧੇ ,ਹੱਲੇ ਤਿੰਨ ਫਰੰਗੀ ਦੇ ਤੋੜ ਦਿਤੇ
ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ , ਬੰਨ ਸ਼ਸ਼ਤਰੀ ਜੋੜ ਵਿਛੋੜ ਦਿਤੇ
ਸ਼ਾਹ ਮੁਹੰਮਦਾ ਸਿਖਾਂ ਨੇ ਗੋਰਿਆਂ ਦੇ , ਵਾਂਗ ਨਿਬੂਆਂ ਲਹੂ ਨਿਚੋੜ ਦਿਤੇ
ਪਰ ਗਦਾਰਾਂ ਦਾ ਕੀ ਕਰੀਏ ਤੇ ਗਦਾਰ ਵੀ ਉਹ ਜਿਨ੍ਹਾ ਦੇ ਹਥ ਵਿਚ ਦੇਸ਼ ਦੀ ਵਾਗ ਡੋਰ ਹੋਵੇ , ਜਿਨ੍ਹਾ ਨੇ ਫੌਜ਼ ਨੂੰ ਰਾਹ ਦਿਖਾਣਾ ਹੋਵੇ ਡੋਗਰਿਆਂ ਤੇ ਫਿਰੰਗੀਆਂ ਦਰਮਿਆਨ ਪਹਿਲਾਂ ਤੋਂ ਹੀ ਹੋਏ ਇੱਕ ਗਿਣੇ-ਮਿੱਥੇ ਤੇ ਗੁਪਤ ਸਮਝੌਤੇ ਤਹਿਤ ਖ਼ਾਲਸਾ ਫੌਜਾਂ ਲਈ ਬਾਰੂਦ ਦੀ ਜਗਾ ਸਰਸੋ ਭੇਜ ਦਿਤੀ ਤੇ ਦੋਸ਼ ਜਿੰਦਾ ਦੇ ਸਿਰ ਤੇ ਮੜ ਦਿਤਾ । ਉਸੇ ਹੀ ਸਾਜ਼ਿਸ਼ ਅਧੀਨ ਡੋਗਰੇ ਜਰਨੈਲ ਮੈਦਾਨੇ ਜੰਗ ‘ਚੋਂ ਆਪਣੀਆਂ ਫੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਸਤਲੁਜ ਦਰਿਆ ਉੱਪਰ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਰਕੇ ਹਜ਼ਾਰਾਂ ਸਿੱਖ ਫੌਜੀ ਉੱਥੇ ਪਾਣੀ ਦੇ ਵਹਿਣ ਵਿੱਚ ਰੁੜ੍ਹ ਗਏ। ਜਰਨੈਲਾਂ ਤੋਂ ਬਿਨ੍ਹਾਂ ਸਿੱਖ ਫੌਜ ਦਾ ਉਸ ਵੇਲੇ ਘਬਰਾ ਜਾਣਾ ਕੁਦਰਤੀ ਸੀ। ਸਿੱਖ ਫੌਜਾਂ ਤਾਣ ਹੁੰਦਿਆਂ ਵੀ ਨਿਤਾਣੀਆਂ ਹੋ ਗਈਆਂ। ਘਮਸਾਨ ਦੀ ਇਸ ਲੜਾਈ ਵਿੱਚ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਲੜਦਿਆਂ-ਲੜਦਿਆਂ ਉਸ ਯੋਧੇ ਨੂੰ ਗੋਲੀਆਂ ਦੇ ਸੱਤ ਜ਼ਖਮ ਲੱਗੇ। ਸਿੱਖ ਰਾਜ ਦੀ ਰਾਖੀ ਲਈ ਕੀਤਾ ਹੋਇਆ ਆਪਣਾ ਪ੍ਰਣ ਨਿਭਾਉਂਦਿਆ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫੌਜ ਜੋ ਸ਼ਾਮਾਂ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਅੰਤ ਨੂੰ ਹਾਰ ਗਈ।
ਸ਼ਾਹ ਮੁਹੰਮਦ ਲਿਖਦਾ ਹੈ:
ਜੰਗ ਹਿੰਦ ਪੰਜਾਬ ਦਾ ਹੋਣ ਲਗਾ ਦੋਵੀਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ
“ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ,
ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ’ ।
ਸ਼ਾਮ ਸਿੰਘ ਅਟਾਰੀ ਵਾਲੇ ਦੀ ਇਸ ਅਦੁਤੀ ਕੁਰਬਾਨੀ ਦਾ ਖਾਲਸਾ ਫੌਜ਼ ਤੇ ਇਤਨਾ ਡੂੰਘਾ ਅਸਰ ਹੋਇਆ ਕਿ ਕਿਸੇ ਇਕ ਸਿਖ ਨੇ ਵੀ ਈਨ ਨਾ ਮੰਨੀ ਨਾ ਕਿਸੇ ਅਨੁਆਈ ਨੇ ਰਹਿਮ ਦੀ ਦਰਖਾਸਤ ਕੀਤੀ । ਹਰੇਕ ਥਾਂ ਤੇ ਓਹ ਜੇਤੂਆਂ ਦੇ ਸਾਮਣੇ ਛਾਤੀ ਤਾਣ ਕੇ ਖਲੋਤੇ ਰਹੇ ਬਹੁਤ ਸਾਰੇ ਸ਼ਹੀਦ ਹੋ ਗਏ ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਸ਼ਾਮ ਸਿੰਘ ਅਟਾਰੀ ਵਾਲਿਆਂ ਦੀ ਸੁਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਆਪਣੇ ਪਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਹੁਰਾਂ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ, 1846 ਨੂੰ ਆਪਣੀ ਸੁਪਤਨੀ ਦੀ ਚਿਖਾ ਨੇੜੇ ਕਰ ਦਿੱਤਾ ਗਿਆ।
ਖੁਦਗਰਜ਼ ਡੋਗਰਿਆਂ ਤੇ ਫੌਜ ਵਿਚਲੇ ਕੁਝ ਕੁ ਆਪ ਮੁਹਾਰੇ ਤੱਤਾਂ ਨੇ ਦੇਸ-ਧਰੋਹ ਕਰਨ ਵਿੱਚ ਕੋਈ ਵੀ ਕਸਰ ਨਾ ਛੱਡੀ। ਉਹ ਇਤਨਾ ਜ਼ੋਰ ਖ਼ਾਲਸਈ ਫੌਜ ਦੀ ਤਾਕਤ ਵਧਾਉਣ ਵਿੱਚ ਨਹੀਂ ਸਨ ਲਾਉਂਦੇ ਜਿਤਨਾ ਕਿ ਇਕ-ਦੂਜੇ ਦੀ ਵਿਰੋਧਤਾ ਕਰਨ ਵਿੱਚ ਲਾਉਂਦੇ ਸਨ। ਜੇਕਰ ਮਿਸਰ ਲਾਲ ਸਿੰਘ ਅਤੇ ਮਿਸਰ ਤੇਜ ਸਿੰਘ ਡੋਗਰੇ ਆਗੂਆਂ ਦੀ ਨੀਅਤ ਸਾਫ ਹੁੰਦੀ ਅਤੇ ਉਹ ਨਮਕ ਹਰਾਮੀ ਨਾ ਕਰਦੇ ਤਾਂ ਲੜਾਈ ਦੇ ਸਿੱਟੇ ਕੁਝ ਹੋਰ ਹੀ ਹੋਣੇ ਸਨ ਅਤੇ ਸਾਰੇ ਹਿੰਦ ਦਾ ਇਤਿਹਾਸ ਵੀ ਅੱਜ ਕੁਝ ਹੋਰ ਹੋਣਾ ਸੀ।
ਕੁਨਿਘ੍ਮ ਲਿਖਦੇ ਹਨ, ” ਜਿਨ੍ਹਾ ਖਤਰਿਆਂ ਵਿਚ ਸਿਖ ਕੌਮ ਘਿਰੀ ਹੋਈ ਸੀ, ਉਹ ਉਨ੍ਹਾ ਦੇ ਦਿਲ ਦਿਮਾਗ ਤੇ ਛਾਏ ਹੋਏ ਸਨ ਉਨ੍ਹਾ ਨੂੰ ਬਦੇਸ਼ੀ ਗੁਲਾਮੀ ਤੋਂ ਛੁਟਕਾਰਾ ਪਾਉਣ ਦਾ ਕੋਈ ਰਾਹ ਨਜਰ ਨਹੀਂ ਸੀ ਆ ਰਿਹਾ । ਬਿਰਥ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਆਪਣੀ ਕੌਮ ਦੇ ਦੁਸ਼ਮਣਾ ਨਾਲ ਪਹਿਲੀ ਟੱਕਰ ਵਿਚ ਸ਼ਹੀਦ ਹੋਣ ਤੇ ਇਸ ਤਰਾਂ ਗੁਰੂ ਗੋਬਿੰਦ ਸਿੰਘ ਜੀ ਦੀ ਸਪਿਰਿਟ ਤੇ ਉਸ ਰਹਸਵਾਦੀ ਪੰਚਾਇਤੀ ਰਾਜ ਨੂੰ ਰਿਝਾਉਣ ਲਈ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ “
ਸ਼ਾਮ ਸਿੰਘ ਅਟਾਰੀ ਵਾਲੇ ਦੀ ਦਲੇਰੀ ,ਬਹਾਦਰੀ ਤੇ ਦ੍ਰਿੜਤਾ ਨੇ ਇਸ ਨੂੰ ਸਭਰਾਉ ਦਾ ਵਾਟਰਲੂ ਬਣਾ ਦਿਤਾ ਮੇਲਸਨ ਨੇ ਲਿਖਿਆ ਹੈ ਕੀ ਜੇ ਸਿਖ ਇਥੇ ਜਿਤ ਜਾਂਦੇ ਤਾਂ ਭਾਰਤ ਅੰਗਰੇਜਾਂ ਦੇ ਹਥੋ ਨਿਕਲ ਜਾਣਾ ਸੀ । ਪਰ ਇਹ ਖਾਲੀ ਪੰਜਾਬ ਦੇ ਹੀ ਨਹੀਂ ਸਗੋਂ ਭਾਰਤ ਦੇ ਵੀ ਗਦਾਰ ਸਨ (ਤੇਜ ਸਿੰਘ , ਲਾਲ ਸਿੰਘ ਤੇ ਗੁਲਾਬ ਸਿੰਘ ) ਜਿਨ੍ਹਾ ਨੇ 101 ਸਾਲ ਭਾਰਤ ਨੂੰ ਗੁਲਾਮੀ ਦੇ ਹੋਰ ਦਿਤੇ ,ਨਹੀਂ ਤੇ ਜੇਕਰ ਕਿਤੇ ਹਿੰਦੂ ਵੀ ਸਿਖਾਂ ਨਾਲ ਮਿਲ ਜਾਂਦੇ ਤਾਂ ਗੁਲਾਮੀ ਦੀਆਂ ਜੰਜੀਰਾਂ ਕਈ ਸਦੀਆਂ ਪਹਿਲੇ ਤੋੜ ਚੁਕੇ ਹੁੰਦੇ ।
ਸ਼ਾਮ ਸਿੰਘ ਅਟਾਰੀ ਵਾਲਾ ਜਿਸਨੇ 1818 ਤੋਂ ਲੈਕੇ 1846 ਖਾਲਸਾ ਰਾਜ ਦੇ ਵਾਧੇ ਤੇ ਜਿਤ ਵਾਸਤੇ ਹੋਈ ਹਰ ਲੜਾਈ ਵਾਸਤੇ ਆਪਣਾ ਖੂਨ ਡੋਲਿਆ ਮੁਲਤਾਨ ਦੀ ਜੰਗ ਵੇਲੇ ਉਸ ਅਕਾਲੀ ਫੂਲਾ ਸਿੰਘ ਦਾ ਹਮ-ਰਕਾਬ ਸੀ । ਬਨੂੰ ਦੀ ਫਤਹਿ ਦੌਰਾਨ ਆਪਜੀ ਦਾ ਘੋੜਾ ਗੋਲੀ ਨਾਲ ਮਰਿਆ ਸਭਰਾਵਾਂ ਦੀ ਲੜਾਈ ਵਿਚ ਕਿਵੇਂ ਇਸ ਸਰਦਾਰ ਨੇ ਬਹਾਦਰੀ ਤੇ ਸੂਰਬੀਰਤਾ ਦੇ ਜੋਹਰ ਦਿਖਾਏ ਕੁਨਿੰਘਮ ਲਿਖਦਾ ਹੈ ਕਿ ਖਾਲਸਾ ਦਰਬਾਰ ਦੇ ਸਾਰੇ ਕਰਿੰਦਿਆਂ ਵਿਚੋਂ ਇਕੋ ਇਕ ਮਰਦ ਸ਼ਾਮ ਸਿੰਘ ਸੀ । ਚਿਟਾ ਬਾਣਾ ਪਾਕੇ ਹਥ ਵਿਚ ਤਲਵਾਰ ਪਕੜ ਕੇ ਉਹ ਲੜਾਈ ਦੇ ਮੈਦਾਨ ਵਿਚ ਡੇਰਿਆਸ ਵਾਂਗੂੰ ਜੂਝਿਆ ਜਿਸ ਨੂੰ ਪੱਬਾ ਭਾਰ ਹੋ ਕੇ ਲੁਕਾਈ ਵੇਖਣ ਲਗੀ ਜਿਥੇ ਉਹ ਡਿਗਿਆ ਸੀ ਉਥੇ ਲੋਥਾਂ ਦਾ ਅੰਬਾਰ ਲਗਾ ਹੋਇਆ ਸੀ ।
ਇਹੀ ਸ਼ਾਮ ਸਿੰਘ ਕਿਸੇ ਹੋਰ ਕੌਮ ਵਿਚ ਪੈਦਾ ਹੋਇਆ ਹੁੰਦਾ ਤਾਂ ਮਾਵਾਂ ਰਹਿੰਦੀ ਦੁਨਿਆ ਤਕ ਆਪਣੇ ਲਾਡਲਿਆਂ ਦਾ ਨਾਮ ਸ਼ਾਮ ਸਿੰਘ ਰਖਦੀਆਂ ,ਸੂਰਬੀਰ ਸਭਰਾਵਾਂ ਦੀ ਪਾਕ ਮਿਟੀ ਆਪਣੇ ਮਥਿਆ ਤੇ ਲਗਾਂਦੇ ਤੇ ਉਸਦੇ ਵੰਸ਼ ਵਾਲਿਆਂ ਨੂੰ ਮਖਮਲੀ ਕੁਰਸੀਆਂ ਤੇ ਬਿਠਾਂਦੇ ਉਨ੍ਹਾ ਦੇ ਚਰਨ ਚੁੰਮਣ ਵਾਲਿਆਂ ਦੀ ਭੀੜ ਠਲਿਆ ਨਾ ਠ੍ਲੀ ਜਾਂਦੀ । ਪਰ ਅਸੀ ਆਪਣੀ ਔਲਾਦ ਤੇ ਹੋਰ ਕੌਮਾਂ ਨੂੰ ਆਪਣਾ ਇਤਿਹਾਸ ਦਸ ਹੀ ਨਹੀ ਸਕੇ ਸਗੋ ਆਪਣੇ ਬੱਚਿਆ ਨੂੰ ਗੀਤਾ ਤੇ ਭੰਗੜੇ ਪਵਾਉਦੇ ਤੇ ਲੋਕਾ ਨੂੰ ਦਿਖਾਣ ਵਿੱਚ ਗਰਵ ਮਹਿਸੂਸ ਕਰਦੇ ਹਾ ਬਹੁਤ ਦੁੱਖ ਹੁੰਦਾ ਜਦੋ ਸਾਡੇ ਬੱਚੇ ਆਪਣੇ ਧਰਮ ਤੇ ਇਤਿਹਾਸ ਤੋ ਦੂਰ ਜਾਦੇ ਹਨ । ਜੇ ਮਾਪੇ ਬੱਚਿਆ ਨੂੰ ਮੋਬਾਇਲ ਜਾ ਗੇਮਾਂ ਦੀ ਥਾ ਰਾਤ ਨੂੰ ਗੁਰੂ ਘਰ ਦੀਆਂ ਸਾਖੀਆਂ ਦਸਦੇ ਅਜ ਸਾਡੇ ਬੱਚੇ ਸਿੱਖੀ ਤੋ ਦੂਰ ਨਾ ਜਾਦੇ ਮਾਪੇ ਖੁਦ ਡੋਗਰਿਆਂ ਵਾਗ ਆਪਣੇ ਬੱਚਿਆ ਤੇ ਸਿੱਖੀ ਨਾਲ ਗਦਾਰੀ ਕਰ ਰਹੇ ਹਨ । ਪਰ ਜਿਹੜੇ ਮਾਪੇ ਬੱਚਿਆ ਨੂੰ ਸਿੱਖੀ ਨਾਲ ਜੋੜ ਰਹੇ ਹਨ ਉਹਨਾ ਨੂੰ ਦਾਸ ਜੋਰਾਵਰ ਸਿੰਘ ਤਰਸਿੱਕਾ ਤੇ ਪੰਥ ਖਾਲਸੇ ਵਲੋ ਬਹੁਤ ਬਹੁਤ ਮੁਬਾਰਕਾਂ ਜੋ ਤੁਸੀ ਸਿੱਖੀ ਦੇ ਬੂਟੇ ਨੂੰ ਪਾਣੀ ਦੇ ਰਹੇ ਹੋ ਵਾਹਿਗੁਰੂ ਜੀ ਸਭ ਨੂੰ ਚੰਗੇ ਪਾਸੇ ਵੱਲ ਪ੍ਰੇਰਤ ਕਰੇ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
ਜੋਰਾਵਰ ਸਿੰਘ ਤਰਸਿੱਕਾ



Share On Whatsapp

Leave a comment


ਵੋ ਸ਼ਮਾਂ ਕਿਹਾ ਬੁਜੇ
ਜਿਸੇ ਰੌਸ਼ਨ ਖੁਦਾ ਕਰੇ
ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜ਼ਫ਼ਰਨਾਮਾ ਚ ਲਿਖਿਆ, “ਐ ਔਰੰਗਜ਼ੇਬ ਕੀ ਹੋਇਆ ਜੇ ਤੂ ਚਾਰ ਚਿਂਣਾਰੀਆ ਬੁਝਾ-ਤੀਆਂ , ਅਜੇ ਭਾਂਬੜ ਮਚਦਾ ਆ( ਮੇਰਾ ਖਾਲਸਾ ਜਿਊਦਾ ) ਜੋ ਤੇਰੀ ਬਾਦਸ਼ਾਹਤ ਨੂੰ ਸਾੜ ਕੇ ਸਵਾਹ ਕਰਦੂ” ਤੇ ਸਮੇ ਨਾਲ ਕੀਤਾ ਵੀ। 🔥🔥🔥🔥🔥
ਅਬਦਾਲੀ ਨੇ ਇਕ ਦਿਨ ਚ 30,000+ ਸਿੰਘ ਸਿੰਘਣੀਆਂ ਕਤਲ ਕਰਕੇ ਕਿਹਾ ਸੀ, ਹੁਣ ਨਹੀ ਉਠਦੇ। ਪਰ 6 ਮਹੀਨੇ ਬਾਦ ਅਬਦਾਲੀ ਨੂੰ ਜੰਗ ਚੋ ਭਜਣਾ ਪਿਆ ਸੀ।
ਦੀਪ ਸਿੰਘ ਦੀ ਅੰਤਿਮ ਅਰਦਾਸ ਸਮੇ ਸ਼ਹੀਦਾਂ ਦੇ ਅਸਥਾਨ ਫਤਹਿਗੜ ਸਾਹਿਬ ਚ ਵਿਸ਼ਾਲ ਇੱਕਠ (5 ਲੱਖ +) ਨੇ ਹਕੂਮਤ ਨੂੰ ਫੇਰ ਦਸ ਦਿੱਤਾ ਕੇ ਤੁਸੀ ਇਕ ਦੀਪ ਬੁਝਾਇਆ ਤਾਂ ਕੀ ਹੋਇਆ…. ਅਜੇ ਭਾਬੜ ਮੱਚਦਾ ਹੈ।
ਉਹ ਭਾਂਬੜ ਜਿਸ ਚ ਮੁਗਲ ਰਾਜ ਨਾਦਰ ਸ਼ਾਹ, ਜਕਰੀਆ, ਮੀਰਮੰਨੂ, ਅਬਦਾਲੀ , ਤੈਮੂਰ ਸਭ ਭਸਮ ਹੋ ਗਏ। ਉਹ ਗੋਰੇ ਜਿਂਨਾ ਦੇ ਰਾਜ ਚ ਸੂਰਜ ਨਹੀ ਛਿਪਦਾ ਸੀ, ਉਹ ਵੀ ਤੁਰ ਗਏ।
🔥🔥🔥🔥🔥
ਪੁੱਤਰਾਂ ਦੇ ਦਾਨੀ ਸਤਿਗੁਰੂ ਜੀ ਪੰਧ ਤੇ ਮਿਹਰਾਂ ਕਰਨ ਸਿੱਖੀ ਸਿਦਕ ਭਰੋਸੇ ਦੀ ਦਾਤ ਬਖ਼ਸ਼ਣ ਦੇਗ ਤੇਗ ਫਤਹਿ ਦੇ ਧਾਰਨੀ ਹੋਈ ਏ।
ਮੇਜਰ ਸਿੰਘ
ਗੁਰੂ ਕਿਰਪਾ ਕਰੇ



Share On Whatsapp

Leave a comment


ਇਕ ਵਾਰ ਗੁਰੂ ਅਰਜਨ ਦੇਵ ਜੀ ਇਕ ਪਿੰਡ ਗਏ
ਪਿੰਡ ਦਾ ਹਰ ਇੱਕ ਬੰਦਾ ਗੁਰੂ ਜੀ ਨੂੰ ਕਹਿਣ ਲੱਗਾ ਕੀ ਤੁਸੀ ਮੇਰੇ ਘਰ ਆ ਕੇ ਪਰਸ਼ਾਦਾ ਸਕੋ
ਗੁਰੂ ਅਰਜਨ ਦੇਵ ਜੀ ਨੇ ਕਿਹਾ ਕੀ ਅਸੀ ਕਿਸੇ ਨੂੰ ਵੀ ਨੀ ਨਰਾਜ ਕਰਨਾ ਅਸੀ ਇਸ ਪਿੰਡ ਪੂਰਾ ਇੱਕ ਮਹਿਨਾ ਰਹਾਗੇ ਪਿੰਡ ਦੇ ਸਰਪੰਚ ਨੇ ਪਿੰਡ ਦੇ ਹਰ ਘਰ ਦੀ ਇਕ ਲਿਸਟ ਬਣਾ ਲਈ
ਪੰਦਰਾਂ ਤੋ ਵੀਹ ਦਿਨ ਲੱਗ ਗਏ ਗੁਰੂ ਜੀ ਨੂੰ ਉਸ ਪਿੰਡ ਵਿੱਚ
ਫਿਰ ਇਕ ਦਿਨ
ਸਰਪੰਚ ਨੇ ਇਕ ਮੁੰਡੇ ਨੂੰ ਅਵਾਜ ਮਾਰੀ
ਸਰਪੰਚ : ਸੁਣ ਸਮਨ….!
ਸਮਨ: ਹਾਂਜੀ ਸਰਪੰਚ ਜੀ ..
ਸਰਪੰਚ : ਪੁੱਤਰ ਜਿਹੜੀ ਮੈਂ ਲਿਸਟ ਬਣਾਈ ਹੈ ਇਹਦੇ ਹਿਸਾਬ ਨਾਲ ਕੱਲ ਨੂੰ ਗੁਰੂ ਅਰਜਨ ਦੇਵ ਜੀ ਦੀ ਪ੍ਰਸ਼ਾਦਾ ਸੱਕਣ ਦੀ ਵਾਰੀ ਤੁਹਾਡੇ ਘਰ ਹੈ ਕੱਲ ਸਾਰੀ ਸੰਗਤ ਤੁਹਾਡੇ ਘਰ ਪ੍ਰਸ਼ਾਦਾ ਸੱਕਣ ਗੇ
ਤੁਸੀ ਆਪਣੇ ਘਰ ਲੰਗਰ ਪਕਾਉਣ ਦੀ ਤਿਆਰੀ ਕਰੋ ਤੇ ਜੋ ਵੀ ਸਮਾਨ ਚਾਹੀਦਾ ਹੈ ਲੈ ਕੇ ਰੱਖ ਲਵੋ
ਸੰਮਨ: ਜੀ ਠੀਕ ਹੈ ਜੀ ਮੈ ਬਾਪੂ ਜੀ ਨਾਲ ਗੱਲ ਕਰ ਲੈਨਾਂ
ਇਹ ਕਹਿ ਕੇ ਸਮਨ ਆਪਣੇ ਘਰ ਵੱਲ ਤੁਰ ਪਿਆ
ਸਮਨ ਆਪਣੇ ਘਰ ਗਿਆ ਅੱਗੇ ਉਸ ਦੇ ਬਾਪੂ ਜੀ ਜਿਨਾ ਦਾ ਨਾਮ ਮੂਸਾ ਹੈ ਉਹ ਬੈਠੇ ਨੇ
ਸਮਨ : ਬਾਪੂ ਜੀ
ਮੂਸਾ: ਹਾ ਪੁੱਤਰ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰ ਆਇਆ ?
ਸਮਨ : ਹਾ ਜੀ ਬਾਪੂ ਜੀ ਤੇ ਰਾਹ ਵਿੱਚ ਸਰਪੰਚ ਜੀ ਮਿਲੇ ਸੀ ਉਹਨਾ ਦਾ ਕਹਿਣਾ ਹੈ ਕੇ ਗੁਰੂ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਸੱਕਣ ਗੇ
ਮੂਸਾ : ਇਹ ਤਾ ਬਹੁਤ ਖੁਸੀ ਦੀ ਗੱਲ ਹੈ ਪੁੱਤਰ
ਸਮਨ: ਉਹ ਤਾ ਠੀਕ ਹੈ ਬਾਪੂ ਜੀ ਪਰ ਗੁਰੂ ਜੀ ਦੇ ਨਾਲ 35-40 ਸਿੱਖ ਹੋਰ ਵੀ ਨੇ ਹੋਰ ਵੀ ਬਹੁਤ ਸੰਗਤ ਹੋਵੇਗੀ ਪਰ ਸਾਡੇ ਕੋਲ ਏਨਾ ਪੈਸਾ ਨਹੀ ਕੀ ਗੁਰੂ ਜੀ ਨੂੰ ਪ੍ਰਸ਼ਾਦਾ ਛਕਾ ਸੱਕੀਏ
ਮੂਸਾ: (ਕੁਝ ਸੋਚ ਕੇ) ਹਾ ਪੁੱਤ ਇਹ ਗੱਲ ਤਾ ਠੀਕ ਹੈ ਸਾਡੇ ਘਰ ਦੀ ਹਾਲਤ ਤਾ ਬਹੁਤ ਗਰੀਬੀ ਵਾਲੀ ਹੈ ਅਸੀ ਏਨਾ ਖਰਚਾ ਕਿਥੋਂ ਕਰਾਂਗੇ ?
ਸਮਨ : ਬਾਪੂ ਜੀ ਗੁਰੂ ਅਰਜਨ ਦੇਵ ਜੀ ਰੱਬ ਦਾ ਰੂਪ ਨੇ ਜੇ ਉਹ ਸਾਡੇ ਘਰੋ ਪ੍ਰਸ਼ਾਦਾ ਸਕੇ ਬਿਨਾ ਚਲੇ ਗਏ ਤਾ ਇਹ ਤਾ ਪਾਪ ਹੋਵੇਗਾ ਬਹੁਤ ਮੈਂ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣ ਲਈ ਕੁਝ ਵੀ ਕਰ ਸਕਦਾ
ਮੂਸਾ: ਪੁੱਤਰ ਕੀ ਪਿੰਡ ਦੀ ਹੱਟੀ ਵਾਲਾ ਸਾਹੁਕਾਰ ਸਾਨੂੰ ਸੌਦਾ ਉਧਾਰ ਨਾ ਦੇਓ
ਸਮਨ: ਨਹੀ ਬਾਪੂ ਜੀ ਉਹ ਬਿਲਕੁਲ ਉਧਾਰ ਨੀ ਕਰਦਾ ਪਰ ਬਾਪੂ ਜੀ, ਇਕ ਕੰਮ ਹੋ ਸਕਦਾ ਕਿਉ ਨਾ ਆਪਾ ਦੋਨੋ ਰਾਤ ਨੂੰ ਸਾਹੂਕਾਰ ਦੀ ਹੱਟੀ ਤੋ ਸਮਾਨ ਚੋਰੀ ਕਰ ਲਿਆਈਏ
ਮੂਸਾ: ਪਰ ਪੁੱਤਰ ਇਹ ਤਾ ਚੋਰੀ ਹੋਵੇਗੀ ਕੀ ਚੋਰੀ ਕਰਕੇ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣਾ ਠੀਕ ਹੋਵੇਗਾ ??
ਸਮਨ: ਨਹੀ ਬਾਪੂ ਜੀ ਚੋਰੀ ਨਹੀ ਅਸੀ ਸਿਰਫ ਓਨਾ ਹੀ ਸਮਾਨ ਚੋਰੀ ਕਰਾਂਗੇ ਜਿੰਨੇ ਕੁ ਦੀ ਜਰੂਰਤ ਹੋਵੇਗੀ
ਮੂਸਾ: ਠੀਕ ਹੈ ਪੁੱਤਰ ਪਰ ਅਸੀ ਲੋੜ ਤੋ ਜਿਆਦਾ ਸਮਾਨ ਬਿਲਕੁਲ ਨੀ ਚੋਰੀ ਕਰਨਾ
ਸਮਨ: ਜੀ ਅੱਛਾ
ਫਿਰ ਉਹ ਦੋਨੋ ਪਿਓ ਪੁੱਤ ਰਾਤ ਨੂੰ ਸਾਹੂਕਾਰ ਦੀ ਹੱਟੀ ਤੋ ਸਮਾਨ ਚੋਰੀ ਕਰਨ ਚਲੇ ਗਏ ਇਹਨਾ ਨੇ ਬੜੀ ਸਕੀਮ ਨਾਲ ਪਹਿਲਾ ਦੁਕਾਨ ਦੀ ਕੰਧ ਤੋੜੀ ਅਤੇ ਦੁਕਾਨ ਵਿੱਚ ਵੜ ਗਏ ਜਦ ਲੋੜ ਕੁ ਜਿਨਾ ਸਮਾਨ ਉਹਨਾ ਨੇ ਚੋਰੀ ਕਰ ਲਿਆ ਤੇ ਪਹਿਲਾ ਮੂਸਾ ਦੁਕਾਨ ਤੋ ਬਾਹਰ ਨਿਕਲਿਆ ਜਦ ਸਮਨ ਬਾਹਰ ਨਿਕਲਣ ਲੱਗਿਆ ਤਾ ਉਹਦਾ ਸਰੀਰ ਕੰਧ ਵਿੱਚ ਫਸ ਗਿਆ ਉਹਦੇ ਤੋ ਬਾਹਰ ਨਹੀ ਨਿਕਲਿਆ ਜਾ ਰਿਹਾ ਸੀ
ਏਨੇ ਚਿਰ ਨੂੰ ਪਿੰਡ ਵਿਚ ਰੌਲਾ ਪੈ ਗਿਆ ਕੇ ਚੋਰ ਸਾਹੂਕਾਰ ਦੀ ਦੁਕਾਨ ਵਿੱਚ ਚੋਰੀ ਕਰ ਰਹੇ ਨੇ ਸਾਰੇ ਲੋਕ ਹਥਿਆਰ ਲੈ ਕੇ ਦੁਕਾਨ ਵੱਲ ਭੱਜੇ ਆ ਰਹੇ ਸੀ ਮੂਸਾ ਨੇ ਆਪਣੇ ਪੁੱਤਰ ਸਮਨ ਨੂੰ ਬਾਹਰ ਖਿਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਬੁਰੀ ਤਰਾ ਕੰਧ ਵਿੱਚ ਫਸ ਗਿਆ ਸੀ
ਮੂਸਾ: ਪੁੱਤਰ ਹੁਣ ਕੀ ਹੋਵੇਗਾ ਪਿੰਡ ਵਾਲਿਆ ਨੂੰ ਪਤਾ ਲੱਗ ਜਾਣਾ ਕਿ ਅਸੀ ਗੁਰੂ ਜੀ ਦੇ ਲੰਗਰਾ ਲਈ ਚੋਰੀ ਕੀਤੀ ਲੋਕ ਸਾਡੀ ਬੇਇਜਤੀ ਕਰਨ ਗੇ
ਸਮਨ: ਨਹੀ ਬਾਪੂ ਜੀ, ਬੇਇਜਤੀ ਤੇ ਤਾ ਕਰਨਗੇ ਜੇ ਉਹਨਾ ਨੂੰ ਪਤਾ ਲੱਗੂ ਕਿ ਚੋਰ ਕੌਣ ਹੈ
ਮੂਸਾ: ਪਰ ਪੁੱਤਰ ਤੂੰ ਕੰਧ ਵਿੱਚ ਫਸ ਗਿਆ ਏ ਤੂੰ ਹੁਣ ਬਾਹਰ ਨਹੀ ਨਿਕਲ ਸਕਦਾ ਪਿੰਡ ਵਾਲਿਆ ਨੇ ਤੈਨੂੰ ਫੜ ਲੈਣਾ ਹੈ
ਸਮਨ: ਬਾਪੂ ਜੀ ਕਿਸੇ ਨੂੰ ਕੁਝ ਪਤਾ ਨਹੀ ਲੱਗਣਾ ਗੁਰੂ ਅਰਜਨ ਦੇਵ ਜੀ ਕੱਲ ਸਾਡੇ ਘਰ ਪ੍ਰਸ਼ਾਦਾ ਜਰੂਰ ਸੱਕਣਗੇ ਜੋ ਮਰਜੀ ਹੋ ਜਾਵੇ
ਮੂਸਾ: ਪਰ ਕਿਸ ਤਰਾ ਤੂੰ ਹੁਣ ਬਾਹਰ ਨਹੀ ਨਿਕਲ ਸਕਦਾ ਪਿੰਡ ਵਾਲਿਆ ਨੇ ਤੈਨੂੰ ਵੀ ਫੜ ਲੈਣਾ ਅਤੇ ਮੈਨੂੰ ਵੀ ਫੜ ਲੈਣਾ ਸਭ ਖਤਮ ਹੋ ਗਿਆ ਪੁੱਤ ਸਭ ਖਤਮ ਹੋ ਗਿਆ
ਸਮਨ : ਬਾਪੂ ਜੀ ਤੁਸੀ ਆਪਣੇ ਘਰ ਜਾਓ ਅਤੇ ਤਲਵਾਰ ਲੈ ਕੇ ਆਓ ਤੇ ਮੇਰਾ ਸਿਰ ਵੱਡ ਕੇ ਲੈ ਜਾਓ ਸਿਰ ਤੋ ਬਿਨਾ ਕੀ ਪਤਾ ਲੱਗਣਾ ਕੇ ਚੋਰ ਕੌਣ ਸੀ ਜਲਦੀ ਕਰੋ ਪਿਤਾ ਜੀ ਜਲਦੀ ਜਾਓ ਅਤੇ ਤਲਵਾਰ ਲੈ ਕੇ ਆਓ
ਮੂਸਾ : ਨਹੀ ਪੱਤਰ ਮੈ ਇਸ ਤਰਾ ਨਹੀ ਕਰ ਸਕਦਾ ਮੈਂ ਆਪਣੇ ਜੁਆਨ ਪੁੱਤਰ ਦਾ ਸਿਰ ਕਿਵੇ ਵੱਡ ਦੇਵਾਂ
ਸਮਨ : ਪਿਤਾ ਜੀ ਇਹ ਗੱਲਾ ਸੋਚਣ ਦਾ ਵਖਤ ਨਹੀ ਹੈ ਤੁਸੀ ਬਸ ਜਲਦੀ ਜਾਵੋ ਅਤੇ ਤਲਵਾਰ ਨਾਲ ਮੇਰਾ ਸਿਰ ਵੱਡ ਦੇਵੋ
ਮੂਸਾ : ਤਲਵਾਰ ਲੈ ਕੇ ਆਇਆ ਅਤੇ ਆਪਣੇ ਪੁੱਤਰ ਦਾ ਸਿਰ ਵੱਡ ਕੇ ਆਪਣੇ ਨਾਲ ਆਪਣੇ ਘਰ ਲੈ ਗਿਆ
ਪਿੰਡ ਵਾਲੇ ਦੁਕਾਨ ਵਿੱਚ ਪਹੁੰਚੇ ਤਾ ਓਥੇ ਸਿਰਫ ਸਰੀਰ ਹੀ ਸੀ ਸਿਰ ਹੈ ਹੀ ਨਹੀ ਸੀ
ਪਿੰਡ ਵਾਲੇ ਵੀ ਡਰ ਗਏ ਅਤੇ ਆਪਣੇ ਆਪਣੇ ਘਰ ਵੱਲ ਭੱਜ ਗਏ ਮੂਸਾ ਮੌਕਾ ਵੇਖ ਕੇ ਆਪਣੇ ਪੁੱਤਰ ਦੀ ਬਿਨਾ ਸਿਰ ਵਾਲਾ ਸਰੀਰ ਚੁਕ ਕੇ ਘਰ ਲੈ ਗਿਆ ਅਤੇ ਲਿਆ ਕੇ ਮੰਜੇ ਤੇ ਪਾ ਦਿੱਤਾ ਉੱਤੇ ਉਸ ਦਾ ਵੇਸੈ ਹੀ ਸਿਰ ਰੱਖ ਦਿੱਤਾ
ਮੂਸਾ ਆਪਣੇ ਪੁੱਤ ਦੀ ਲਾਸ਼ ਕੋਲ ਬੈਠ ਕੇ ਸਾਰੀ ਰਾਤ ਰੋਂਦਾ ਰਿਹਾ ਜਦ ਅਗਲਾ ਦਿਨ ਚੱੜਿਆ ਤਾ ਮੂਸੇ ਨੇ ਜਿਹੜਾ ਸਮਾਨ ਰਾਤ ਚੋਰੀ ਕੀਤਾ ਸੀ ਉਸ ਦਾ ਲੰਗਰ ਤਿਆਰ ਕੀਤਾ ਕਿਸੇ ਨੂੰ ਕੁਝ ਵੀ ਸੱਕ ਨਾ ਹੋਣ ਦਿੱਤਾ ਗੁਰੂ ਅਰਜਨ ਦੇਵ ਜੀ ਉਸ ਦੇ ਘਰ ਆਏ ਤੇ ਮੰਜੇ ਉਪਰ ਬੈਠ ਗਏ ਮੂਸਾ ਉਹਨਾ ਲਈ ਪ੍ਰਸ਼ਾਦਾ ਲੈ ਕੇ ਆਇਆ
ਗੁਰੂ ਅਰਜਨ ਦੇਵ ਜੀ : ਮੂਸੇ ਅੱਜ ਤੇਰਾ ਪੁੱਤ ਸਮਨ ਨਹੀ ਨਜਰ ਆ ਰਿਹਾ ਕਿਧਰ ਗਿਆ ਹੈ
ਮੂਸਾ : ਮਹਾਰਾਜ ਜੀ ਸੁਮਨ ਅੰਦਰ ਸੌ ਰਿਹਾ
ਗੁਰੂ ਅਰਜਨ ਦੇਵ ਜੀ : ਸੌ ਰਿਹਾ ਹੈ ?
ਕੀ ਉਹਨੂੰ ਨੀ ਪਤਾ ਕਿ ਅਸੀ ਉਹਦੇ ਘਰ ਆਏ ਹਾ ਉਹਨੂੰ ਅਵਾਜ ਤਾ ਮਾਰੋ
ਮੂਸਾ: ਜੀ ਉਹਨੂੰ ਪਤਾ ਹੈ ਤੁਹਾਡੇ ਆਉਣ ਦਾ ਪਰ ਅੱਜ ਉਹਦੀ ਤਬੀਅਤ ਕੁਝ ਠੀਕ ਨਹੀ ਹੈ
ਜਾਣੀ ਜਾਣ ਸਤਿਗੁਰੂ ਤਾ ਸਭ ਕੁਝ ਜਾਣਦੇ ਸੀ
ਗੁਰੂ ਅਰਜਨ ਦੇਵ ਜੀ : ਚੰਗਾ ਫਿਰ ਤੁਸੀ ਨੀ ਉਹਨੂੰ ਅਵਾਜ ਮਾਰਨੀ ਮੈਂ ਹੀ ਅਵਾਜ ਮਾਰਦਾ ਹਾ
ਪੁੱਤ ਸਮਨ ਬਾਹਰ ਆ
ਜਦ ਗੁਰੂ ਅਰਜਨ ਦੇਵ ਜੀ ਨੇ ਇਸ ਤਰਾ ਅਵਾਜ ਮਾਰੀ ਤਾ ਸਤਿਗੁਰੂ ਜੀ ਦੀ ਕਿਰਪਾ ਨਾਲ ਮੱਰਿਆ ਹੋਇਆ ਸਮਨ ਉਠ ਕੇ ਬਾਹਰ ਆ ਗਿਆ
ਮੂਸਾ ਗੁਰੂ ਜੀ ਚਰਨਾ ਵਿੱਚ ਡਿੱਗ ਪਿਆ
ਜਦ ਗੁਰੂ ਜੀ ਨੇ ਸਾਰੀ ਸੰਗਤ ਨੂੰ ਸਮਨ ਅਤੇ ਮੂਸੇ ਦੀ ਰਾਤ ਚੋਰੀ ਵਾਲੀ ਗੱਲ ਦੱਸੀ ਤਾ ਸਾਰੀ ਸੰਗਤ ਹੈਰਾਨ ਰਹਿ ਗਈ ਅਤੇ ਕਹਿਣ ਲੱਗੀ
ਧੰਨ ਹੈ ਮੂਸਾ ਜਿਸ ਨੇ ਗੁਰੂ ਜੀ ਨੂੰ ਪ੍ਰਸ਼ਾਦਾ ਸੁਕਾਉਣ ਲਈ ਆਪਣੇ ਜਵਾਨ ਪੁੱਤ ਦਾ ਸਿਰ ਵੱਡ ਦਿੱਤਾ ਅਤੇ ਧੰਨ ਹੈ ਸਮਨ ਜਿਹਨੇ ਗੁਰੂ ਜੀ ਦੇ ਪਰਸ਼ਾਦੇ ਲਈ ਆਪਣਾ ਸਿਰ ਵਡਾ ਲਿਆ
ਏਨਾ ਪਿਆਰ ਗੁਰੂ ਨਾਲ
ਇਹ ਸੀ ਸਮਨ ਅਤੇ ਮੂਸੇ ਦਾ ਗੁਰੂ ਜੀ ਲਈ ਪਿਆਰ
ਜਿਹਨੇ ਸਾਰੀ ਸਾਖੀ ਪੜ ਲਈ ਹੈ ਅਤੇ ਸਮਝ ਲਈ ਹੈ ਤਾ
ਕਿਰਪਾ ਕਰਕੇ ਜੇ ਤੁਹਾਡੇ ਦਿਲ ਵਿੱਚ ਵੀ ਗੁਰੂ ਜੀ ਲਈ ਪਿਆਰ ਹੈ ਤਾ ਸਾਖੀ ਸੇਅਰ ਜਰੂਰ ਕਰੋ



Share On Whatsapp

Leave a comment





  ‹ Prev Page Next Page ›