ਰਾਇ ਕਮਾਲਦੀ ਮੌਜਦੀ ਦੀ ਵਾਰ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਉਚਾਰੀ ਬਾਣੀ ‘ਗਉੜੀ ਕੀ ਵਾਰ ਮਹਲਾ ੫ ਨੂੰ ਇਸ ਧੁਨ ’ਤੇ ਗਾਉਣ ਦਾ ਆਦੇਸ਼ ਕੀਤਾ ਹੈ। ਰਾਇ ਸਾਰੰਗ ਤੇ ਰਾਇ ਕਮਾਲਦੀ (ਕਮਾਲਦੀਨ) ਦੋ ਸਕੇ ਭਰਾ ਸਨ, ਜੋ ਬਾਰਾ ਦੇਸ ਦੇ ਸਰਦਾਰ ਸਨ। ਰਾਇ ਕਮਾਲਦੀ ਜੋ ਛੋਟਾ ਸੀ, ਵੱਡੇ ਭਰਾ ਦੀ ਜਗੀਰ-ਜਾਇਦਾਦ ’ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਨੇ ਰਾਇ ਸਾਰੰਗ ਵਿਰੁੱਧ ਬਗ਼ਾਵਤ ਦੀ ਝੂਠੀ ਖ਼ਬਰ ਉਡਾ ਦਿੱਤੀ। ਉਸ ਦੇਸ ਦੇ ਰਾਜੇ ਨੇ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕੋਈ ਪੜਤਾਲ ਕੀਤਿਆਂ ਰਾਇ ਸਾਰੰਗ ਨੂੰ ਬੰਦੀ ਬਣਾ ਲਿਆ। ਇਸ ’ਤੇ ਰਾਇ ਕਮਾਲਦੀ ਨੇ ਸਾਰੰਗ ਦੀ ਸਾਰੀ ਜਾਇਦਾਦ ਉੱਤੇ ਕਬਜ਼ਾ ਕਰ ਲਿਆ।
ਕੁਝ ਚਿਰ ਬਾਅਦ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਾ। ਉਸ ਨੇ ਸਾਰੰਗ ਨੂੰ ਨਿਰਦੋਸ਼ ਠਹਿਰਾਉਂਦਿਆਂ ਬੜੇ ਆਦਰ-ਭਾਉ ਨਾਲ ਰਿਹਾਅ ਕਰ ਦਿੱਤਾ। ਇਧਰ ਰਾਇ ਕਮਾਲਦੀ ਵੱਡੇ ਭਰਾ ਦੀ ਜਾਇਦਾਦ ਵਾਪਿਸ ਨਹੀਂ ਸੀ ਕਰਨਾ ਚਾਹੁੰਦਾ। ਉਸ ਨੇ ਭਰਾ ਦੀ ਰਿਹਾਈ ਦਾ ਬਹਾਨਾ ਬਣਾ ਕੇ ਇਕ ਵੱਡਾ ਜਸ਼ਨ ਮਨਾਉਣ ਦੀ ਸਕੀਮ ਬਣਾਈ। ਪਰ ਇਸ ਜਸ਼ਨ ਵਿਚ ਆਪਣੇ ਭਰਾ ਸਾਰੰਗ ਨੂੰ ਧੋਖੇ ਨਾਲ ਸ਼ਰਾਬ ਵਿਚ ਜ਼ਹਿਰ ਮਿਲਾ ਕੇ ਮਰਵਾ ਦਿੱਤਾ।
ਸਾਰੰਗ ਦੀ ਪਤਨੀ ਆਪਣੇ ਪੁੱਤਰ ਮੌਜਦੀ (ਮੁਅੱਜਦੀਨ) ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਮੌਜਦੀ ਨੂੰ ਸ਼ਸਤਰ ਵਿੱਦਿਆ ਵਿਚ ਪ੍ਰਬੀਨ ਕੀਤਾ ਗਿਆ। ਜਦ ਮੌਜਦੀ ਜਵਾਨ ਹੋਇਆ ਉਸ ਨੇ ਨਾਨਕਿਆਂ ਦੀ ਭਾਰੀ ਫੌਜ ਲੈ ਕੇ ਆਪਣੇ ਚਾਚੇ ਨੂੰ ਜੰਗ ਲਈ ਲਲਕਾਰਿਆ। ਚਾਚੇ ਭਤੀਜੇ ਵਿਚਕਾਰ ਘਮਸਾਨ ਦਾ ਜੁੱਧ ਹੋਇਆ। ਮੌਜਦੀ ਅਜਿਹੀ ਬਹਾਦਰੀ ਨਾਲ ਲੜਿਆ ਕਿ ਰਾਇ ਕਮਾਲਦੀ ਨੂੰ ਸੰਸਾਰ ਤਿਆਗਣਾ ਪਿਆ।
ਢਾਡੀਆਂ ਨੇ ਇਸ ਜੁੱਧ ਬਾਰੇ ਇਕ ਵਾਰ ਲਿਖੀ, ਜਿਸ ਦੀ ਇਕ ਪਉੜੀ ਇਸ ਤਰ੍ਹਾਂ ਹੈ:
ਰਾਣਾ ਰਾਇ ਕਮਾਲਦੀ ਰਣ ਭਾਰਾ ਬਾਹੀ।
ਮੌਜਦੀ ਤਲਵੰਡੀਓਂ ਚੜ੍ਹਿਆ ਸਾਬਾਹੀ।
ਢਾਲੀ ਅੰਬਰ ਛਾਇਆ ਫੁਲੇ ਅੱਕ ਕਾਹੀ।
ਜੁੱਟੇ ਆਹਮੋ ਸਾਹਮਣੇ ਨੇਜ਼ੇ ਝੁਲਕਾਹੀ।
ਮੌਜੇ ਘਰ ਵਧਾਈਆਂ ਘਰ ਚਾਚੇ ਧਾਹੀ।
ਇਸ ਵਾਰ ਦੀ ਧੁਨੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਚਾਰੀ ਬਾਣੀ ‘ਗਉੜੀ ਕੀ ਵਾਰ’ ਨੂੰ ਗਾਉਣ ਦੀ ਹਦਾਇਤ ਕੀਤੀ ਹੈ ।
( ਚਲਦਾ)



Share On Whatsapp

Leave a comment






Share On Whatsapp

Leave a comment




Share On Whatsapp

Leave a comment




Share On Whatsapp

Leave a comment




ਜੇਠ ਦੇ ਮਹਿਨੇ ਦੀ ਸੰਗਰਾਂਦ ਦੇ
ਪਵਿੱਤਰ ਦਿਹਾੜੇ ਦੀਆਂ ਆਪ ਸਭ ਸੰਗਤਾਂ ਨੂੰ
ਬੇਅੰਤ ਵਧਾਈਆਂ |
🙏🙏🙏🙏



Share On Whatsapp

Leave a Comment
Love Aman Singh : waheguru ji ka khalsa waheguru ji ki fateh

ਰਾਏ ਬੁਲਾਰ ਦੇ ਵਾਰਿਸਾਂ ਨੇ ਜਮੀਨ ਦੇ ਲਾਲਚ ਵਿਚ ਅਦਾਲਤ ਵਿਚ ਮੁਕੱਦਮਾ ਕਰ ਦਿਤਾ ਕਿ ਸਾਡੇ ਬਜੁਰਗ ਰਾਏ ਬੁਲਾਰ ਦਾ ਦਿਮਾਗ ਉਦੋਂ ਸਹੀ ਨਹੀ ਸੀ ਜਦ ਉਸਨੇ ਆਪਣੀ ਅੱਧੀ ਜਮੀਨ ਗੁਰੂ ਨਾਨਕ ਸਾਹਿਬ ਦੇ ਨਾਂ ਲਵਾਈ ਸੀ ਤੇ ਹੁਣ ਉਹ ਪੈਲੀ ਸਾਨੂੰ ਮਿਲਣੀ ਚਾਹੀਦੀ ਹੈ-ਇਸ ਮਗਰੋਂ ਜੋ ਕੁਝ ਹੋਇਆ,ਉਹ ਜਾਨਣ ਲਈ ਇਹ ਲੇਖ ਪੜੋ-ਕਮਾਲ -ਕਮਾਲ-ਵਿਸਮਾਦ…!
ਰਾਇ ਬੁਲਾਰ ਖ਼ਾਨ ਸਾਹਿਬ ਨਾਲ ਗੁਰੂ ਨਾਨਕ ਦੇਵ ਜੀ ਦੀ ਇੱਕ ਸਾਂਝ ਦਾ ਜ਼ਿਕਰ ਸਾਡੀਆਂ ਸਾਖੀਆਂ ਵਿੱਚ ਨਹੀਂ ਆਉਂਦਾ। ਵੱਡੀ ਘਟਨਾ ਵਾਪਰੀ ਪਰ ਸਾਖੀਆਂ ਵਿੱਚ ਦਰਜ ਨਹੀਂ ਕੀਤੀ ਗਈ। ਇਹ ਸਾਖੀ ਮੈਨੂੰ ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ ਦੇ ਠੇਕੇਦਾਰ ਨੇ ਸੁਣਾਈ।
ਹੋਇਆ ਇੰਜ ਕਿ 10 ਅਪਰੈਲ 1993 ਨੂੰ ਨਨਕਾਣਾ ਸਾਹਿਬ ਮੱਥਾ ਟੇਕਿਆ, ਕੀਰਤਨ ਸੁਣਿਆ ਤੇ ਲੰਗਰ ਛਕਿਆ। ਸੋਚਿਆ ਕਿ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੂੰ ਮਿਲਾਂ, ਗੱਲਾਂ ਕਰਾਂ। ਕਾਲਜ ਤਾਂ ਹੋਣਾ ਨਹੀਂ ਇੱਥੇ, ਸਕੂਲ ਹੋਏਗਾ। ਕਿਸੇ ਮਾਸਟਰ ਨੂੰ ਮਿਲੀਏ। ਪੁਲੀਸ ਅਫ਼ਸਰ ਨੂੰ ਦੱਸਿਆ ਕਿ ਮੈਂ ਪ੍ਰੋਫੈਸਰ ਹਾਂ। ਕਿਸੇ ਪ੍ਰੋਫ਼ੈਸਰ ਜਾਂ ਮਾਸਟਰ ਨੂੰ ਮਿਲਣਾ ਚਾਹੁੰਦਾ ਹਾਂ। ਡੀ.ਐੱਸ.ਪੀ. ਨੇ ਦੱਸਿਆ, ‘‘ਅਹਿ ਇਧਰ ਦੋ ਕੁ ਫਰਲਾਂਗ ’ਤੇ ਕਾਲਜ ਹੈ, ਚਲੇ ਜਾਓ।’’ ਤੁਰਦਾ ਗਿਆ। ਅੱਗੇ ਗੇਟ ਆ ਗਿਆ। ਅੰਗਰੇਜ਼ੀ ਅਤੇ ਉਰਦੂ ਅੱਖਰਾਂ ਵਿੱਚ ਲਿਖਿਆ ਹੋਇਆ ਸੀ- ਗੁਰੂ ਨਾਨਕ ਗੌਰਮਿੰਟ ਡਿਗਰੀ ਕਾਲਜ ਨਨਕਾਣਾ ਸਾਹਿਬ। ਅੰਦਰ ਲੰਘਿਆ, ਕੋਈ ਦਿਸਿਆ ਨਹੀਂ। ਚੌਕੀਦਾਰ ਨੇ ਸਲਾਮਾਲੇਕਮ ਆਖਿਆ ਤੇ ਕਿਹਾ, ‘‘ਜੀ ਖਿਦਮਤ?’’ ਮੈਂ ਕਿਹਾ, ‘‘ਕੋਈ ਪ੍ਰੋਫ਼ੈਸਰ ਹੈ?’’ ਉਸ ਨੇ ਕਿਹਾ, ‘‘ਹਨ, ਇਮਤਿਹਾਨ ਹੋ ਰਹੇ ਹਨ। ਡਿਊਟੀਆਂ ’ਤੇ ਹਨ। ਕੰਮ ਹੈ ਤਾਂ ਜਿਸ ਨੂੰ ਕਹੋ ਬੁਲਾ ਲਿਆਉਂਦਾ ਹਾਂ।’’ ਮੈਂ ਕਿਹਾ, ‘‘ਕੰਮ ਤਾਂ ਕੋਈ ਨਹੀਂ। ਘੰਟੇ ਨੂੰ ਫੇਰ ਆ ਜਾਵਾਂਗਾ ਪੰਜ ਵਜੇ।’’ ਵਾਪਸ ਤੁਰ ਪਿਆ। ਸਾਢੇ ਛੇ ਫੁੱਟ ਲੰਮਾ 65-70 ਸਾਲ ਦਾ ਬਜ਼ੁਰਗ ਸਲਵਾਰ ਕਮੀਜ਼ ਦਸਤਾਰ ਪਹਿਨੀ ਮੇਰੇ ਵੱਲ ਤੇਜ਼ੀ ਨਾਲ ਆਇਆ, ‘‘ਸਰਦਾਰ ਜੀ ਸਤਿ ਸ੍ਰੀ ਅਕਾਲ। ਪਰਤ ਕਿਉਂ ਚਲੇ? ਮੈਂ ਤੁਹਾਨੂੰ ਦੇਖਿਆ ਤਾਂ ਲੇਬਰ ਨੂੰ ਛੁੱਟੀ ਦੇ ਦਿੱਤੀ। ਮੈਂ ਠੇਕੇਦਾਰ ਹਾਂ। ਮੁੰਡਿਆਂ ਲਈ ਹੋਸਟਲ ਬਣਾ ਰਿਹਾ ਹਾਂ। ਆਉ ਇਧਰ ਬੈਠੀਏ। ਗੱਲਾਂ ਕਰਾਂਗੇ।’’ ਦੋ-ਤਿੰਨ ਕੁਰਸੀਆਂ ਮੰਗਵਾ ਲਈਆਂ। ਕੋਈ ਮਜ਼ਦੂਰ ਛੁੱਟੀ ਕਰਕੇ ਘਰ ਨਹੀਂ ਗਿਆ, ਸਾਰੇ ਸਾਡੇ ਇਰਦ-ਗਿਰਦ ਜ਼ਮੀਨ ਉਪਰ ਬੈਠ ਗਏ। ਗੱਲਾਂ ਦੌਰਾਨ ਮੈਂ ਪੁੱਛਿਆ, ‘‘ਗੁਰਦੁਆਰਾ ਸਾਹਿਬ ਦੇ ਨਾਮ ਕਿੰਨੀ ਜ਼ਮੀਨ ਹੈ ਇੱਥੇ?’’ ਉਸ ਨੇ ਕਿਹਾ, ‘‘ਜੀ ਕਿਉਂ ਪੁੱਛੀ ਇਹ ਗੱਲ? ਰਹਿਣ-ਸਹਿਣ ਖਾਣ-ਪੀਣ ਵਿੱਚ ਕੋਈ ਦਿੱਕਤ ਆਈ?’’ ਮੈਂ ਕਿਹਾ, ‘‘ਨਹੀਂ। ਕੋਈ ਕਮੀ ਨਹੀਂ ਰਹੀ। ਇਹ ਮੇਰੇ ਬਾਬੇ ਦਾ ਜਨਮ ਸਥਾਨ ਹੈ ਨਾ। ਇਸ ਵਾਸਤੇ ਕੀ ਮੇਰਾ ਫ਼ਿਕਰਮੰਦ ਹੋਣ ਦਾ ਹੱਕ ਨਹੀਂ?’’ ਉਸ ਨੇ ਕਿਹਾ, ‘‘ਬਿਲਕੁਲ ਨਹੀਂ। ਫ਼ਿਕਰ ਕਰਨ ਦਾ ਹੱਕ ਵੱਡਿਆਂ ਦਾ ਹੈ। ਸਾਡਾ ਤੁਹਾਡਾ ਹੱਕ ਬੰਦਗੀ ਕਰਨ ਦਾ ਹੈ। ਹਜ਼ਰਤ ਬਾਬਾ ਨਾਨਕ ਅਲਹਿ ਸਲਾਮ ਸਾਡਾ ਫ਼ਿਕਰ ਕਰਦਾ ਹੈ।’’
ਮੈਂ ਕਿਹਾ, ‘‘ਦਰੁਸਤ। ਅੱਛਾ ਇਹ ਦੱਸੋ ਕਿ ਜਾਣਨ ਦਾ ਹੱਕ ਤਾਂ ਹੈ?’’ ਉਸ ਨੇ ਕਿਹਾ, ‘‘ਹਾਂ, ਜਾਣਨ ਦਾ ਹੱਕ ਹੈ। ਸਾਢੇ ਸੱਤ ਸੌ ਮੁਰੱਬਾ ਜ਼ਮੀਨ ਗੁਰਦੁਆਰੇ ਦੇ ਨਾਮ ਹੈ।’’ ਫਿਰ ਪੁੱਛਿਆ, ‘‘ਕੀ ਮਹਾਰਾਜਾ ਰਣਜੀਤ ਸਿੰਘ ਨੇ ਲੁਆਈ ਸੀ ਇਹ ਜ਼ਮੀਨ?’’ ਠੇਕੇਦਾਰ ਨੇ ਕਿਹਾ, ‘‘ਬਿਲਕੁਲ ਨਹੀਂ। ਇੰਨੀ ਜ਼ਮੀਨ ਕਿਸੇ ਗੁਰਦੁਆਰੇ ਦੇ ਨਾਮ ਮਹਾਰਾਜੇ ਨੇ ਨਹੀਂ ਲੁਆਈ। ਇਹ ਸਾਡੇ ਭੱਟੀਆਂ ਦੇ ਸਰਦਾਰ ਨੇ ਲੁਆਈ ਸੀ।’’ ਮੈਂ ਫਿਰ ਪੁੱਛਿਆ, ‘‘ਭੱਟੀਆਂ ਦਾ ਸਰਦਾਰ ਕੌਣ?’’ ਉਸ ਨੇ ਕਿਹਾ, ‘‘ਭੱਟੀਆਂ ਦੇ ਸਰਦਾਰ ਨੂੰ ਨਹੀਂ ਜਾਣਦੇ? ਇੱਥੇ ਪੰਜਾਹ ਪਿੰਡਾਂ ਵਿੱਚ ਬੱਚੇ-ਬੱਚੇ ਨੂੰ ਉਸ ਦਾ ਤੇ ਬਾਬੇ ਦੇ ਨਾਮ ਦਾ ਪਤਾ ਹੈ। ਉਸ ਦਾ ਨਾਮ ਸੀ ਰਾਇ ਬੁਲਾਰ ਖ਼ਾਨ ਸਾਹਿਬ। ਇੱਥੇ ਬੜੇ ਪਿੰਡ ਹਨ ਜੀ ਭੱਟੀਆਂ ਦੇ। ਤੁਸਾਂ ਨਹੀਂ ਸਰਦਾਰ ਦਾ ਨਾਮ ਸੁਣਿਆ?’’ ਮੈਂ ਕਿਹਾ, ‘‘ਇਸ ਸਰਦਾਰ ਦਾ ਨਾਮ ਤਾਂ ਸਾਡੇ ਕਣ-ਕਣ ਵਿੱਚ ਰਸਿਆ ਹੋਇਆ ਹੈ ਭਰਾ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਰਾਇ ਸਾਹਿਬ ਭੱਟੀ ਸਨ।’’
ਠੇਕੇਦਾਰ ਨੇ ਕਿਹਾ, ‘‘ਜੀ ਅਸੀਂ ਭੱਟੀ, ਆਮ ਨਹੀਂ ਹਾਂ। ਮੈਂ ਵੀ ਭੱਟੀ ਹਾਂ। ਸਾਰਿਆਂ ਜਹਾਨਾਂ ਦੇ ਮਾਲਕ ਗੁਰੂ ਬਾਬੇ ਨੂੰ ਸਭ ਤੋਂ ਪਹਿਲਾਂ ਸਾਡੇ ਸਰਦਾਰ ਨੇ ਪਛਾਣਿਆ ਸੀ। ਇੱਕ ਕੋਹਿਨੂਰ ਦੀ ਸ਼ਨਾਖਤ ਕਰ ਲਈ ਸੀ….!
ਭੱਟੀ ਸਰਦਾਰ ਨੇ ਉਦੋਂ ਹੀ, ਜਦੋਂ ਉਹ ਬਚਪਨ ਵਿੱਚ ਸੀ। ਹੁਣ ਸੁਣੋ ਜ਼ਮੀਨ ਦੇਣ ਦੀ ਗੱਲ। ਰਾਇ ਬੁਲਾਰ ਖ਼ਾਨ ਪੰਦਰਾਂ ਸੌ ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ।
ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਸੋ ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਮ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ। ਸਾਡੇ ਖਿਆਲ ਵਿੱਚ ਇਹ ਗੱਲ ਆਈ ਪਈ ਮਾਲਕ ਅਸੀਂ, ਕਾਬਜ਼ ਅਸੀਂ, ਕਾਸ਼ਤਕਾਰ ਅਸੀਂ ਪਰ ਨਾਮ ਸਾਡਾ ਮਾਲ ਰਿਕਾਰਡ ਵਿੱਚ ਬੋਲਦਾ ਨਹੀਂ। ਅਸੀਂ ਇਸ ਜ਼ਮੀਨ ਉਪਰ ਕਬਜ਼ੇ ਪੁਸ਼ਤਾਂ ਤੋਂ ਕੀਤੇ ਹੋਏ ਹਨ। ਸੌ ਕੁ ਕਿੱਲੇ ਜ਼ਮੀਨ ਬਚੀ ਹੋਈ ਹੈ ਗੁਰਦਵਾਰੇ ਦੇ ਕਬਜ਼ੇ ਵਿੱਚ। ਬਾਕੀ ਦੀ ਭੱਟੀ ਵਾਹੁੰਦੇ ਬੀਜਦੇ ਹਨ। ਅਸੀਂ ਸ਼ੇਖਪੁਰੇ ਅਦਾਲਤ ਵਿੱਚ ਮੁਕੱਦਮਾ ਦਾਇਰ ਕਰ ਦਿੱਤਾ ਕਿ ਪਿਛਲੀ ਉਮਰੇ ਸਾਡੇ ਬਜ਼ੁਰਗਾਂ ਦੇ ਬਜ਼ੁਰਗ ਰਾਇ ਬੁਲਾਰ ਸਾਹਿਬ ਦਾ ਦਿਮਾਗ਼ ਹਿੱਲ ਗਿਆ ਸੀ। ਉਸ ਨੇ ਅੱਧੀ ਜ਼ਮੀਨ ਇੱਕ ਫ਼ਕੀਰ ਨਾਨਕ ਦੇ ਨਾਮ ਕਰਵਾ ਦਿੱਤੀ ਪਰ ਉਸ ਦੇ ਹੱਕਦਾਰ ਅਸੀਂ ਹਾਂ। ਕਾਬਜ਼ ਕਾਸ਼ਤਕਾਰ ਵੀ ਖ਼ੁਦ ਹਾਂ। ਸਾਡੇ ਨਾਮ ਇੰਤਕਾਲ ਤਬਦੀਲ ਹੋਵੇ। ਲਉ ਜੀ ਤਲਬੀਆਂ, ਇਤਲਾਹਾਂ, ਰਿਕਾਰਡ, ਬਹਿਸਾਂ ਸਭ ਹੋ ਗਈਆਂ। ਚਾਰ ਸਾਲ ਮੁਕੱਦਮੇ ਦੀ ਕਾਰਵਾਈ ਚੱਲੀ। ਫ਼ੈਸਲੇ ਦੀ ਤਰੀਕ ਆਈ ਤਾਂ ਫ਼ੈਸਲਾ ਸਾਡੇ ਖ਼ਿਲਾਫ਼। ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਸੀਂ ਲਾਹੌਰ ਹਾਈਕੋਰਟ ਵਿੱਚ ਅਪੀਲ ਦਾਇਰ ਕਰ ਦਿੱਤੀ। ਤਿੰਨ ਚਾਰ ਸਾਲ ਉਥੇ ਸੁਣਵਾਈ ਹੁੰਦੀ ਰਹੀ। ਜਜਮੈਂਟ ਹੋਈ, ਇੰਤਕਾਲ ਤਬਦੀਲ ਨਹੀਂ ਹੋ ਸਕਦਾ। ਅਪੀਲ ਖਾਰਜ ਦਾਖ਼ਲ ਦਫ਼ਤਰ। ਅਸੀਂ ਜੀ ਸੁਪਰੀਮ ਕੋਰਟ ਇਸਲਾਮਾਬਾਦ ਅਪੀਲ ਦਾਇਰ ਕੀਤੀ। ਤਿੰਨ ਸਾਲ ਸੁਣਵਾਈ ਹੋਈ। ਅਖ਼ੀਰ ਜਦੋਂ ਫ਼ੈਸਲਾ ਸੁਣਾਉਣ ਦਾ ਵਕਤ ਆਇਆ ਤਾਂ ਬੈਂਚ ਨੇ ਕਿਹਾ- ਆਪਣੇ ਪੰਜ ਚਾਰ ਮੁਹਤਬਰ ਬੰਦੇ ਲੈ ਕੇ ਆਉਣਾ। ਵਕੀਲਾਂ ਨੂੰ ਨਹੀਂ ਲਿਆਉਣਾ। ਕੋਈ ਜ਼ਰੂਰੀ ਗੱਲ ਕਰਨੀ ਹੈ। ਅਸੀਂ ਪੁੱਛਿਆ ਜੀ ਕੀ ਗੱਲ ਕਰਨੀ ਹੈ, ਰਤਾ ਦੱਸੋ ਤਾਂ ਕਿ ਤਿਆਰੀ ਕਰਕੇ ਆਈਏ। ਆਪਸ ਵਿੱਚ ਸਲਾਹ ਜੋ ਕਰਨੀ ਹੋਈ। ਸਾਂਝਾ ਕੰਮ ਹੈ। ਜੱਜਾਂ ਨੇ ਕਿਹਾ- ਤੁਸੀਂ ਇਹ ਮੁਕੱਦਮਾ ਕਰਕੇ ਚੰਗਾ ਕੰਮ ਨਹੀਂ ਕੀਤਾ। ਇਹ ਦੱਸਣਾ ਹੈ। ਮਹੀਨਾ ਤਾਰੀਕ ਪਾ ਦਿੱਤੀ।
ਪਿੰਡਾਂ ਦੇ ਆਪਣੇ-ਆਪਣੇ ਇਕੱਠ ਹੋਏ। ਫਿਰ ਸਾਂਝੇ ਇਕੱਠ ਹੋਏ। ਅੱਠ ਬੰਦੇ ਚੁਣੇ ਗਏ ਜਿਹੜੇ ਬੈਂਚ ਨਾਲ ਗੱਲ ਕਰਨ ਅਦਾਲਤ ਜਾਣਗੇ। ਤਰੀਕ ਆ ਗਈ। ਸੈਂਕੜੇ ਬੰਦੇ ਅਦਾਲਤ ਦੇ ਬਾਹਰ ਪੁੱਜ ਗਏ। ਸਾਡੀ ਵਾਰੀ ਆਈ ਤਾਂ ਅੰਦਰ ਦਾਖਲ ਹੋਏ। ਇੱਕ ਮੈਂ ਵੀ ਸਾਂ। ਜੱਜਾਂ ਨੇ ਇੱਕ ਘੰਟੇ ਲਈ ਅਦਾਲਤ ਮੁਲਤਵੀ ਕਰ ਦਿੱਤੀ। ਸਾਨੂੰ ਪਿਛਲੇ ਕਮਰੇ ਵਿੱਚ ਲੈ ਗਏ। ਚਾਹ ਪਾਣੀ ਮੰਗਵਾ ਲਿਆ। ਫਿਰ ਗੱਲ ਤੋਰੀ। ਜੱਜ ਸਾਹਿਬਾਨ ਨੇ ਕਿਹਾ- ਅਸੀਂ ਬੜੀ ਬਾਰੀਕੀ ਨਾਲ ਕੇਸ ਦੇਖਿਆ ਹੈ। ਤੁਸੀਂ ਗਲਤ ਕੰਮ ਛੇੜ ਬੈਠੇ। ਜਿਨ੍ਹਾਂ ਫ਼ਕੀਰਾਂ ਉਪਰ ਮੁਕੱਦਮੇ ਦਾਇਰ ਕੀਤੇ ਉਨ੍ਹਾਂ ਤੋਂ ਮੁਰਾਦਾਂ ਮੰਗਦੇ ਤਾਂ ਠੀਕ ਸੀ। ਉਹ ਨੇਕਬਖ਼ਤ ਇਨਸਾਨ ਜਿਨ੍ਹਾਂ ਦੀ ਬਦੌਲਤ ਤੁਸੀਂ ਦੁਨੀਆਂ ਦੀ ਰੋਸ਼ਨੀ ਦੇਖੀ, ਤੁਸੀਂ ਉਨ੍ਹਾਂ ਉਪਰ ਮੁਕੱਦਮੇ ਕੀਤੇ, ਦਿਮਾਗ਼ ਹੱਲ ਜਾਣ ਵਰਗੇ ਬਦ ਇਲਜ਼ਾਮ ਲਾਏ। ਸਰਦਾਰ ਰਾਇ ਬੁਲਾਰ ਖ਼ਾਨ ਸਾਹਿਬ ਦਾ ਦਿਮਾਗ਼ ਅੱਧਾ ਤਾਂ ਕਾਇਮ ਰਿਹਾ ਜੋ ਅੱਧੀ ਜ਼ਮੀਨ ਬਚਾ ਲਈ। ਜਿਸ ਫ਼ਕੀਰ ਦੇ ਨਾਮ ਅੱਧੀ ਜ਼ਮੀਨ ਦਾ ਇੰਤਕਾਲ ਕਰਵਾਇਆ, ਉਸ ਨੇ ਕਦੇ ਇਸ ਜ਼ਮੀਨ ਵੱਲ ਦੇਖਿਆ ਭੀ ਨਹੀਂ। ਉਸ ਦੀ ਔਲਾਦ ਨੇ ਇਸ ਉਪਰ ਹੱਕ ਨਹੀਂ ਜਮਾਇਆ। ਸਿੱਖਾਂ ਨੇ ਕਦੀ ਨਾ ਇਹ ਜ਼ਮੀਨ ਰੋਕੀ, ਨਾ ਦਾਅਵੇ ਅਦਾਲਤਾਂ ਵਿੱਚ ਕੀਤੇ। ਤੁਸੀਂ ਇਸ ਉਪਰ ਪੁਸ਼ਤਾਂ ਤੋਂ ਕਬਜ਼ੇ ਕੀਤੇ ਹੋਏ ਹਨ, ਹੁਣ ਅਦਾਲਤਾਂ ਵਿੱਚ ਦਾਅਵੇ ਕੀਤੇ। ਦਸ ਬਾਰਾਂ ਸਾਲਾਂ ਤੋਂ ਤੁਸੀਂ ਵੱਡਿਆਂ ਦੀ ਬੇਅਦਬੀ ਕਰਦੇ ਆਏ ਹੋ, ਕਿਸੇ ਨੇ ਅਕਲ ਨਹੀਂ ਦਿੱਤੀ ਕਿ ਗੁਨਾਹ ਨਾ ਕਰੋ? ਜ਼ਮੀਨ ਤੋਂ ਵਧੀਕ ਉਹ ਤੁਹਾਨੂੰ ਪਿਆਰ ਕਰਦੇ ਸਨ। ਤੁਸੀਂ ਉਨ੍ਹਾਂ ਦਰਵੇਸ਼ਾਂ ਨੂੰ ਨਫ਼ਰਤ ਕਰਦੇ ਹੋ ਤੇ ਜ਼ਮੀਨ ਨਾਲ ਪਿਆਰ ਪਾ ਲਿਆ। ਤੁਹਾਡੇ ਕੋਲ ਹੀ ਰਹੇਗੀ ਜ਼ਮੀਨ। ਮੁਕੱਦਮਾ ਨਾ ਕਰਦੇ ਤਾਂ ਠੀਕ ਹੁੰਦਾ।
ਅਸੀਂ ਕਿਹਾ, ਜੀ ਜ਼ਮੀਨ ਸਾਡੇ ਈ ਕਬਜ਼ੇ ਵਿੱਚ ਹੈ ਪਰ ਰਿਕਾਰਡ ਮਾਲ ਵਿੱਚ ਸਾਡਾ ਨਾਮ ਨਹੀਂ। ਜੱਜਾਂ ਨੇ ਕਿਹਾ- ਨਾਮ ਨਹੀਂ ਰਹੇਗਾ। ਨਾ ਤੁਹਾਡਾ ਨਾ ਸਾਡਾ। ਨਾਮ ਰਹੇਗਾ ਅੱਲਾਹ ਪਰਵਰਦਗਾਰ ਦਾ। ਨਾਮ ਰਹੇਗਾ ਉਸ ਦੀ ਬੰਦਗੀ ਕਰਨ ਵਾਲਿਆ ਦਰਵੇਸ਼ਾਂ ਦਾ। ਉਹ ਜਿਹੜੇ ਚੰਦ ਤਾਰਿਆਂ ਦੇ ਮਾਲਕ ਹਨ ਉਹੀ ਰਹਿਣਗੇ, ਹੋਰ ਨਹੀਂ ਰਹੇਗਾ ਕੋਈ। ਸਾਡੀ ਤੁਹਾਨੂੰ ਇਹੀ ਸਲਾਹ ਹੈ ਕਿ ਮੁਕੱਦਮਾ ਵਾਪਸ ਲੈ ਲਉ। ਅਸੀਂ ਕਿਹਾ, ਜੀ ਬਾਹਰ ਸਾਡਾ ਭਾਈਚਾਰਾ ਖਲੋਤਾ ਹੈ, ਉਸ ਨਾਲ ਸਲਾਹ ਕਰ ਲਈਏ। ਜੱਜਾਂ ਨੇ ਕਿਹਾ- ਜ਼ਰੂਰ ਕਰੋ। ਹੁਣ ਸਾਢੇ ਗਿਆਰਾਂ ਵੱਜੇ ਹਨ। ਸ਼ਾਮੀਂ ਚਾਰ ਵਜੇ ਤਕ ਸਲਾਹ ਕਰ ਲਉ। ਜੇ ਮੁਕੱਦਮਾ ਵਾਪਸ ਨਾ ਲਿਆ ਤਾਂ ਫਿਰ ਅਸੀਂ ਫ਼ੈਸਲਾ ਸੁਣਾ ਦਿਆਂਗੇ। ਅਦਾਲਤ ਤੋਂ ਬਾਹਰ ਤੁਹਾਨੂੰ ਅਸੀਂ ਇਹ ਇੱਕ ਸਲਾਹ ਦਿੱਤੀ ਹੈ। ਇਹ ਸਲਾਹ ਮੰਨਣ ਦੇ ਤੁਸੀਂ ਪਾਬੰਦ ਨਹੀਂ। ਫ਼ੈਸਲਾ ਸ਼ਾਮੀ ਸੁਣਾਵਾਂਗੇ।
ਅਸੀਂ ਬਾਹਰ ਆ ਗਏ। ਭਾਈਚਾਰਾ ਉਡੀਕ ਰਿਹਾ ਸੀ। ਸਾਰੀ ਗੱਲ ਦੱਸੀ। ਸੋਚਣ ਵਿਚਾਰਨ ਲੱਗੇ। ਦਿਮਾਗ਼ ਰਿੜਕੇ। ਅਖ਼ੀਰ ਵਿੱਚ ਫ਼ੈਸਲਾ ਹੋਇਆ ਕਿ ਦੋਵਾਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ। ਅਪੀਲ ਵਾਪਸ ਲੈਣੀ ਹੈ ਕਿ ਮੁਕੱਦਮਾ ਹਾਰਨ ਦੀ ਜੱਜਮੈਂਟ ਲੈਣੀ ਹੈ। ਜੱਜਾਂ ਦੀਆਂ ਗੱਲਾਂ ਤੋਂ ਦਿਸ ਗਿਆ ਸੀ ਕਿ ਜਿੱਤਣ ਦਾ ਸਵਾਲ ਨਹੀਂ ਪੈਦਾ ਹੁੰਦਾ। ਅਸਾਂ ਸਾਰਿਆਂ ਨੇ ਮੁਕੱਦਮਾ ਵਾਪਸ ਲੈਣ ਦਾ ਫ਼ੈਸਲਾ ਕੀਤਾ। ਸ਼ਾਮੀਂ ਚਾਰ ਵਜੇ ਵਕੀਲਾਂ ਸਣੇ ਹਾਜ਼ਰ ਹੋ ਕੇ ਅਪੀਲ ਵਾਪਸ ਲੈ ਲਈ। ਅਸੀਂ ਬਚ ਗਏ ਸਰਦਾਰ ਜੀ। ਅਪੀਲ ਵਾਪਸ ਨਾ ਲੈਂਦੇ ਤਾਂ ਹਾਰਨਾ ਸੀ। ਦੁਨੀਆਂ ਵੀ ਜਾਣੀ ਸੀ ਦੀਨ ਵੀ। ਹੁਣ ਦੋਵੇਂ ਬਚ ਗਏ। ਅਗਲੀ ਦਰਗਾਹ ਵਿੱਚ ਇਨ੍ਹਾਂ ਦਰਵੇਸ਼ਾਂ ਸਾਹਮਣੇ ਖਲੋ ਕੇ ਗੁਨਾਹਾਂ ਦੀ ਮੁਆਫ਼ੀ ਮੰਗਣ ਜੋਗੇ ਰਹਿ ਗਏ। ਉਹ ਬੜੇ ਰਹਿਮਦਿਲ ਹਨ ਜੀ। ਆਪਣੀ ਔਲਾਦ ਦੀਆਂ ਗਲਤੀਆਂ ਮਾਪੇ ਬਖਸ਼ ਦਿਆ ਕਰਦੇ ਹਨ। ਦੇਖੋ ਭਰਾ ਜੀ ਕਿੰਨੀਆਂ ਤਾਕਤਾਂ ਦੇ ਮਾਲਕ ਹਨ ਹਜ਼ਰਤ ਬਾਬਾ ਨਾਨਕ। ਸਦੀਆਂ ਬੀਤ ਗਈਆਂ ਪਰ ਨੇਕੀ ਕਰਨ ਦਾ ਹੁਕਮ ਅਜੇ ਕਿਸੇ ਨਾ ਕਿਸੇ ਜ਼ਰੀਏ ਪੁਚਾ ਰਹੇ ਹਨ। ਸੁਪਰੀਮ ਕੋਰਟ ਨੂੰ ਕਿਹਾ ਕਿ ਇਨ੍ਹਾਂ ਨੂੰ ਗਲਤ ਰਸਤੇ ਭਟਕਣ ਤੋਂ ਰੋਕ। ਸੁਪਰੀਮ ਕੋਰਟ ਨੇ ਰੋਕਿਆ। ਬਾਬਾ ਜੀ ਨੇ ਸੁਪਰੀਮ ਕੋਰਨ ਤੋਂ ਸਾਡੀ ਹੱਤਕ ਨਹੀਂ ਕਰਵਾਈ। ਵਰਜਿਆ ਵੀ, ਇੱਜ਼ਤ ਵੀ ਰੱਖੀ। ਉਸ ਦੇ ਨਾਮ ਨੂੰ ਲੱਖ ਸਲਾਮ। ਅੱਜ ਵੀ ਮਾਲ ਰਿਕਾਰਡ ਅਨੁਸਾਰ ਇਹਨਾਂ ਮੁਰੱਬਿਆਂ ਵਿੱਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ…!
ਹਰਪਾਲ ਸਿੰਘ ਪੰਨੂ



Share On Whatsapp

Leave a comment


ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਦੀ ਧੁਨੀ
ਸ੍ਰੀ ਗੁਰੂ ਅਰਜਨ ਦੇਵ ਜੀ ਨੇ ‘ਮਾਝ ਕੀ ਵਾਰ ਮਹਲਾ 1’ ਨੂੰ ਇਸ ਧੁਨ ਉੱਪਰ ਗਾਉਣ ਦਾ ਆਦੇਸ਼ ਕੀਤਾ ਹੈ। ‘ਮੁਰੀਦ’ ਤੇ ‘ਚੰਦ੍ਰਹੜਾ’ ਅਕਬਰ ਦੇ ਦੋ ਰਾਜਪੂਤ ਫੌਜੀ ਸਨ। ਮੁਰੀਦ ਨੂੰ ਮਲਕ ਦਾ ਖ਼ਿਤਾਬ ਮਿਲਿਆ ਹੋਇਆ ਸੀ ਜਿਸ ਕਰਕੇ ਉਸ ਨੂੰ ਮਲਕ ਮੁਰੀਦ ਕਿਹਾ ਜਾਂਦਾ ਸੀ। ਚੰਦ੍ਰਹੜਾ ਦੀ ਜੱਦ ਦਾ ਨਾਂ ਸੋਹੀਆ ਸੀ, ਇਸ ਲਈ ਚੰਦ੍ਰਹੜਾ ਸੋਹੀਆ ਦੇ ਨਾਂ ਨਾਲ ਪ੍ਰਸਿੱਧ ਸੀ। ਉੱਪਰੋਂ ਤਾਂ ਇਹ ਦੋਸਤ ਸਨ, ਪਰ ਵਿੱਚੋਂ ਇਕ ਦੂਜੇ ਨਾਲ ਦੁਸ਼ਮਣੀ ਰੱਖਦੇ ਸਨ।
ਇਕ ਵਾਰ ਸਰਹੱਦ ਵਿਚ ਬਗ਼ਾਵਤ ਹੋ ਗਈ। ਅਕਬਰ ਨੇ ਬਾਗ਼ੀਆਂ ਨੂੰ ਸੋਧਣ ਅਤੇ ਉਨ੍ਹਾਂ ਤੋਂ ਜੁਰਮਾਨਾ ਤੇ ਕਰ ਵਸੂਲ ਕਰਨ ਲਈ ਮਲਕ ਮੁਰੀਦ ਨੂੰ ਭੇਜਿਆ। ਮਲਕ ਮੁਰੀਦ ਬੜਾ ਬਹਾਦਰ ਸੂਰਮਾ ਸੀ। ਉਸ ਦਾ ਨਾਂ ਸੁਣਦਿਆਂ ਹੀ ਬਾਗ਼ੀਆਂ ਨੇ ਹਥਿਆਰ ਸੁੱਟ ਦਿੱਤੇ ਤੇ ਜੁਰਮਾਨਾ ਭਰ ਦਿੱਤਾ, ਪਰ ਕਰ ਵਾਸਤੇ ਕੁਝ ਸਮਾਂ ਮੰਗਿਆ। ਜੁਰਮਾਨੇ ਦਾ ਰੁਪਿਆ ਅਕਬਰ ਨੂੰ ਦਿੱਲੀ ਭੇਜ ਦਿੱਤਾ। ਬਾਗ਼ੀਆਂ ਨੂੰ ਸੋਧਣ ਲਈ ਅਤੇ ਕਰ ਇਕੱਠਾ ਕਰਨ ਲਈ ਕੁਝ ਸਮੇਂ ਵਾਸਤੇ ਉੱਥੇ ਹੀ ਠਹਿਰ ਗਿਆ।
ਕੁਝ ਸਮਾਂ ਲੰਘ ਗਿਆ। ਮਲਕ ਮੁਰੀਦ ਆਪਣੀ ਡਿਊਟੀ ਵਿਚ ਐਨਾ ਰੁੱਝ ਗਿਆ ਕਿ ਵੇਲੇ ਸਿਰ ਮਾਮਲਾ (ਕਰ) ਵਸੂਲ ਕਰ ਕੇ ਦਿੱਲੀ ਨਾ ਭੇਜ ਸਕਿਆ। ਚੰਦ੍ਰਹੜਾ ਸੋਹੀਆ ਨੇ ਮੌਕਾ ਤਾੜ ਕੇ ਅਕਬਰ ਦੇ ਦਰਬਾਰ ਵਿਚ ਝੂਠੀ ਖ਼ਬਰ ਉਡਾ ਦਿੱਤੀ ਕਿ ਮਲਕ ਮੁਰੀਦ ਬਾਗ਼ੀਆਂ ਨਾਲ ਰਲ ਗਿਆ ਹੈ। ਅਕਬਰ ਨੇ ਇਕ ਭਾਰੀ ਫੌਜ ਦੇ ਕੇ ਚੰਦ੍ਰਹੜਾ ਸੋਹੀਆ ਨੂੰ ਮਲਕ ਮੁਰੀਦ ਨੂੰ ਸੋਧਣ ਲਈ ਭੇਜ ਦਿੱਤਾ।
ਚੰਦ੍ਰਹੜਾ ਦੀ ਚਾਲ ਦਾ ਮਲਕ ਮੁਰੀਦ ਨੂੰ ਆਪਣੇ ਸੂਹੀਆਂ ਪਾਸੋਂ ਪਤਾ ਲੱਗ ਗਿਆ ਸੀ। ਦੋਹਾਂ ਧਿਰਾਂ ਵਿੱਚ ਲਹੂ-ਵੀਟਵੀਂ ਲੜਾਈ ਹੋਈ। ਅਨੇਕਾਂ ਸਿਪਾਹੀ ਮਾਰੇ ਗਏ। ਮਾਲੀ ਅਤੇ ਜਾਨੀ ਨੁਕਸਾਨ ਕਾਫ਼ੀ ਹੋਣ ਕਰਕੇ ਚੰਦ੍ਰਹੜਾ ਨੇ ਮੁਰੀਦ ਨੂੰ ਚਿੱਠੀ ਲਿਖੀ ਕਿ ਇਸ ਤਰ੍ਹਾਂ ਸਿਪਾਹੀਆਂ ਨੂੰ ਮਰਵਾਉਣ ਦਾ ਕੋਈ ਲਾਭ ਨਹੀਂ, ਦੁਸ਼ਮਣੀ ਆਪਣੀ ਹੈ ਇਸ ਲਈ ਆਪਾਂ ਦੋ-ਦੋ ਹੱਥ ਕਰ ਲਈਏ।
ਅਗਲੇ ਦਿਨ ਮਲਕ ਮੁਰੀਦ ਤੇ ਚੰਦ੍ਰਹੜਾ ਸੋਹੀਆ ਇਕੱਲੇ ਮੈਦਾਨ ਵਿਚ ਆ ਨਿੱਤਰੇ। ਸ਼ਸਤਰ ਵਿੱਦਿਆ ਵਿਚ ਨਿਪੁੰਨ ਹੋਣ ਕਰਕੇ ਦੋਵਾਂ ਨੇ ਚੰਗੇ ਕਰਤਬ ਵਿਖਾਏ। ਕਾਫ਼ੀ ਦੇਰ ਤਕ ਲੜਦੇ ਰਹੇ ਅਤੇ ਅੰਤ ਵਿਚ ਇਤਨੇ ਜ਼ਖ਼ਮੀ ਹੋ ਗਏ ਕਿ ਦੋਹਾਂ ਨੇ ਪ੍ਰਾਣ ਤਿਆਗ ਦਿੱਤੇ। ਜਿੱਤ ਹਾਰ ਕਿਸੇ ਦੀ ਵੀ ਨਹੀਂ ਹੋਈ। ਢਾਡੀਆਂ ਨੇ ਇਨ੍ਹਾਂ ਦੀ ਸੂਰਮਗਤੀ ਦੀ ਉਸਤਤੀ ਵਿਚ ਵਾਰ ਰਚੀ, ਜਿਸ ਦੀ ਇਕ ਪ੍ਰਸਿੱਧ ਪਉੜੀ ਇਸ ਤਰ੍ਹਾਂ ਹੈ:
ਕਾਬੁਲ ਵਿਚ ਮੁਰੀਦ ਖਾਂ ਫੜਿਆ ਬਡ ਜੌਰ।
ਚੰਦ੍ਰਹੜਾ ਲੈ ਫੌਜ ਕੋ ਚੜ੍ਹਿਆ ਬਡ ਤੌਰ।
ਦੋਹਾਂ ਕੰਧਾਰਾਂ ਮੂੰਹ ਜੁੜੇ ਦੰਮਾਮੇ ਦੌਰ।
ਸ਼ਸਤ੍ਰ ਪਜੂਤੇ ਸੂਰਿਆਂ ਸਿਰ ਬੱਧੇ ਟੌਰ।
ਹੋਲੀ ਖੇਲੇਂ ਚੰਦ੍ਰਹੜਾ ਰੰਗ ਲਗੇ ਸੌਰ।
ਦੋਵੇਂ ਤਰਫਾਂ ਜੁੱਟੀਆਂ ਸਰ ਵਗਨ ਕੌਰ।
ਮੈਂ ਭੀ ਰਾਇ ਸਦਾਇਸਾਂ ਵੜਿਆ ਲਾਹੌਰ।
ਦੋਨੋਂ ਸੂਰੇ ਸਾਹਮਣੇ ਜੂਝੇ ਉਸ ਠੌਰ।
ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਕਿ ਇਹ ਅੱਠ-ਤੁਕੀ ਪਉੜੀ ਸ੍ਰੀ ਗੁਰੁ ਨਾਨਕ ਦੇਵ ਜੀ ਦੀ ਵਾਰ ਮਾਝ ਦਾ ਹੀ ਵਜ਼ਨ ਹੈ, ਜੋ ਦੇਸ ਵਿਚ ਮਲਕ ਮੁਰੀਦ ਵਾਲੀ ਵਾਰ ਦਾ ਹੈ, ਪਰ ਮਲਕ ਮੁਰੀਦ ਵਾਰ ਨਾਲ ਬਾਣੀ ਦਾ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹ ਧੁਨੀ ਲਿਖ ਕੇ ਹੁਕਮ ਦਿੱਤਾ ਕਿ ਵਾਰ ਮਾਝ ਨੂੰ ਇਸ ਧਾਰਨਾ ’ਤੇ ਗਾਵਣਾ ਹੈ ।
(ਚਲਦਾ )



Share On Whatsapp

Leave a comment




ਅੱਜ ਤੋ ਆਪਾ ਗੁਰੂ ਸਾਹਿਬ ਜੀ ਦੀ ਮਿਹਰ ਨਾਲ 22 ਕੁ ਦਿਨ ਦਾ ਲੜੀਵਾਰ ਇਤਿਹਾਸ ਸਾਂਝਾ ਕਰਨ ਦਾ ਜਤਨ ਕਰਾਂਗੇ ਬੜੇ ਪਿਆਰ ਨਾਲ ਪੜਨਾ ਜੀ । ਇਹ ਇਤਿਹਾਸ 22 ਵਾਰਾਂ ਦੇ ਸਬੰਧ ਵਿੱਚ ਹੈ । 22 ਵਾਰਾਂ ਵਿੱਚੋ 9 ਵਾਰਾਂ ਤੇ ਗੁਰੂ ਸਾਹਿਬ ਜੀ ਨੇ ਯੋਧਿਆ ਦੀਆਂ ਵਾਰਾਂ ਦੀਆਂ ਧੁਨੀਆਂ ਚੜਾਈਆਂ ਹਨ । ਕੁੱਝ ਇਤਿਹਾਸਕਾਰ ਮੰਨਦੇ ਹਨ ਇਹ ਧੁਨੀਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਚੜਾਈਆਂ ਹਨ ਪਰ ਬਹੁਤੇ ਇਤਿਹਾਸਕਾਰ ਗੁਰੂ ਅਰਜਨ ਸਾਹਿਬ ਜੀ ਦੁਵਾਰਾ ਧੁਨੀਆਂ ਨੂੰ ਚੜਾਇਆਂ ਮੰਨਦੇ ਹਨ । ਕਰਤਾਰਪੁਰ ਸਾਹਿਬ ਵਾਲੇ ਪੁਰਾਤਨ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਧੁਨੀਆਂ ਮੌਜੂਦ ਹਨ ਜੋ ਗੁਰੂ ਅਰਜਨ ਸਾਹਿਬ ਜੀ ਵਲੋ ਭਾਈ ਗੁਰਦਾਸ ਜੀ ਪਾਸੋ ਲਿਖਵਾਇਆ ਗਿਆ ਸੀ ।
ਭਾਗ 1
ਧੁਨੀਆਂ
ਧੁਨੀ ਸ਼ਬਦ ਦਾ ਪਿਛੋਕੜ ‘ਧਵਨੀ’ ਸ਼ਬਦ ਨਾਲ ਜੁੜਿਆ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਨਾਦ ਜਾਂ ਆਵਾਜ਼। ਪਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਇਸ ਸ਼ਬਦ ਦੀ ਵਰਤੋਂ ਵਿਸ਼ੇਸ਼ ਸੰਕੇਤ ਲਈ ਕੀਤੀ ਗਈ ਹੈ ਜਿਸ ਤੋਂ ਭਾਵ ਹੈ ਗਾਉਣ ਦੀ ਧਾਰਨਾ ਜਾਂ ਵਿਧੀ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਨ ਸਮੇਂ ਜਿੱਥੇ ਬਾਣੀ ਨੂੰ ਰਾਗਾਂ ਵਿਚ ਸਮੋਇਆ ਹੈ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨੌਂ ਵਾਰਾਂ ਨੂੰ ਗਾਉਣ ਲਈ ਲੋਕ-ਕਾਵਿ ਦੇ ਗਾਉਣ ਦੀ ਪਰੰਪਰਾ ਵਿਚ ਪੁਰਾਤਨ ਲੋਕ-ਵਾਰਾਂ ਦੀਆਂ ਧੁਨੀਆਂ ਵੱਲ ਸੰਕੇਤ ਵੀ ਕੀਤਾ ਹੈ। ਅਜਿਹੇ ਸੰਕੇਤ ਕੇਵਲ ਨੌਂ ਵਾਰਾਂ ਨਾਲ ਦਿੱਤੇ ਮਿਲਦੇ ਹਨ।
ਜੋ ਕਹਾਣੀਆਂ ਇਨ੍ਹਾਂ ਵਾਰਾਂ ਨਾਲ ਜੁੜੀਆਂ ਹੋਈਆਂ ਹਨ ਉਨ੍ਹਾਂ ਦਾ ਗੁਰਬਾਣੀ ਨਾਲ ਕੋਈ ਸੰਬੰਧ ਨਹੀਂ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਧੁਨੀਆਂ ਨੂੰ ਉਸ ਸਮੇਂ ਲੋਕਾਂ ਵਿਚ ਪ੍ਰਚਲਿਤ ਹੋਣ ਕਾਰਨ ਅਤੇ ਲੋਕਾਂ ਦੀਆਂ ਮਨਭਾਉਂਦੀਆਂ ਹੋਣ ਕਰਕੇ ਲੋਕਾਂ ਦੇ ਮਨਾਂ ’ਤੇ ਸਿੱਧਾ ਅਸਰ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਇਨ੍ਹਾਂ ਵਾਰਾਂ ਨੂੰ ਇਨ੍ਹਾਂ ਧੁਨੀਆਂ ’ਤੇ ਗਾਉਣ ਦਾ ਆਦੇਸ਼ ਦਿੱਤਾ ਹੈ।
ਇਨ੍ਹਾਂ ਨੌਂ ਵਾਰਾਂ ਦਾ ਵੇਰਵਾ ਇਸ ਤਰ੍ਹਾਂ ਹੈ:
1. ਵਾਰ ਮਾਝ ਕੀ ਸਲੋਕ ਮਹਲਾ ੧ – ਮਲਕ ਮੁਰੀਦ ਤਥਾ ਚੰਦ੍ਰਹੜਾ ਕੀ ਧੁਨੀ ਗਾਵਣੀ
2. ਗਉੜੀ ਕੀ ਵਾਰ ਮਹਲਾ ੫ – ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ ਉਪਰਿ ਗਾਵਣੀ
3. ਆਸਾ ਮਹਲਾ ੧ – ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ-ਟੁੰਡੇ ਅਸ ਰਾਜੈ ਕੀ ਧੁਨੀ
4. ਗੂਜਰੀ ਕੀ ਵਾਰ ਮਹਲਾ ੩ – ਸਿਕੰਦਰ ਬਿਰਾਹਿਮ ਕੀ ਧੁਨਿ ਗਾਉਣੀ
5. ਵਡਹੰਸ ਕੀ ਵਾਰ ਮਹਲਾ ੪ – ਲਲਾਂ ਬਹਲੀਮਾ ਕੀ ਧੁਨਿ ਗਾਵਣੀ
6.ਰਾਮਕਲੀ ਕੀ ਵਾਰ ਮਹਲਾ ੩ – ਜੋਧੈ ਵੀਰੈ ਪੂਰਬਾਣੀ ਕੀ ਧੁਨੀ
7. ਸਾਰੰਗ ਕੀ ਵਾਰ ਮਹਲਾ ੪ – ਰਾਇ ਮਹਮੇ ਹਸਨੇ ਕੀ ਧੁਨਿ
8. ਵਾਰ ਮਲਾਰ ਕੀ ਮਹਲਾ ੧ – ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ
9. ਕਾਨੜੇ ਕੀ ਵਾਰ ਮਹਲਾ ੪ – ਮੂਸੇ ਕੀ ਵਾਰ ਕੀ ਧੁਨੀ ।
( ਚਲਦਾ )



Share On Whatsapp

Leave a comment


सूही महला १ घरु ६ ੴ सतिगुर प्रसादि ॥ उजलु कैहा चिलकणा घोटिम कालड़ी मसु ॥ धोतिआ जूठि न उतरै जे सउ धोवा तिसु ॥१॥ सजण सेई नालि मै चलदिआ नालि चलंन्हि ॥ जिथै लेखा मंगीऐ तिथै खड़े दिसंनि ॥१॥ रहाउ ॥ कोठे मंडप माड़ीआ पासहु चितवीआहा ॥ ढठीआ कमि न आवन्ही विचहु सखणीआहा ॥२॥ बगा बगे कपड़े तीरथ मंझि वसंन्हि ॥ घुटि घुटि जीआ खावणे बगे ना कहीअन्हि ॥३॥ सिमल रुखु सरीरु मै मैजन देखि भुलंन्हि ॥ से फल कमि न आवन्ही ते गुण मै तनि हंन्हि ॥४॥ अंधुलै भारु उठाइआ डूगर वाट बहुतु ॥ अखी लोड़ी ना लहा हउ चड़ि लंघा कितु ॥५॥ चाकरीआ चंगिआईआ अवर सिआणप कितु ॥ नानक नामु समालि तूं बधा छुटहि जितु ॥६॥१॥३॥

अर्थ: राग सूही, घर ६ में गुरू नानक​ देव जी की बाणी अकाल पुरख एक है और सतिगुरू की कृपा द्वारा मिलता है। मैंने​ काँसे (का) साफ और चमकीला (बर्तन) घसाया (तो उस में से) थोड़ी थोड़ी काली सियाही (लग गई)। अगर मैं सौ वारी भी उस काँसे के बर्तन को धोवा (साफ करू) तो भी (बाहरों) धोने से उस की (अंदरली) जूठ (कालिख) दूर नहीं होती ॥१॥ मेरे असल मित्र वही हैं जो (सदा) मेरे साथ रहन, और (यहाँ से) चलते समय भी मेरे साथ ही चलें, (आगे) जहाँ (किए कर्मो का) हिसाब माँगा जाता है वहाँ बेझिझक हो कर हिसाब दे सकें (भावार्थ, हिसाब देने में कामयाब हो सकें) ॥१॥ रहाउ ॥ जो घर मन्दिर महल चारों तरफ से तो चित्रे हुए हों, पर अंदर से खाली हों, (वह ढह जाते हैं और) ढहे हुए किसी काम नहीं आते ॥२॥ बगुलों के सफेद पंख होते हैं, वसते भी वह तीर्थों पर ही हैं। पर जीवों को (गला) घोट घोट के खा जाने वाले (अंदर से) साफ सुथरे नहीं कहे जाते ॥३॥ (जैसे) सिंबल का वृक्ष (है उसी प्रकार) मेरा शरीर है, (सिंबल के फलों को) देख कर तोते भ्रम खा जाते हैं, (सिंबल के) वह फल (तोतों के) काम नहीं आते, वैसे ही गुण मेरे शरीर में हैं ॥४॥ मैंने अंधे ने (सिर पर विकारों का) भार उठाया हुआ है, (आगे मेरा जीवन-पंध) बड़ा पहाड़ी मार्ग है। आँखों के साथ खोजने से भी मैं मार्ग-खहिड़ा खोज नहीं सकता (क्योंकि आँखें ही नहीं हैं। इस हालत में) किस तरीके के साथ (पहाड़ी पर) चड़ कर मैं पार निकलूँ ? ॥५॥ हे नानक जी! (पहाड़ी रस्ते जैसे बिखड़े जीवन-पंध में से पार निकलने के लिए) दुनिया के लोगों की खुश़ामदें, लोग-दिखावे और चतुराइयाँ किसी काम नहीं आ सकती। परमात्मा का नाम (अपने हृदय में) संभाल कर रख। (माया के मोह में) बंधा हुआ तूँ इस नाम (-सिमरन) के द्वारा ही (मोह के बंधनों से) मुक्ति पा सकेंगा ॥६॥१॥३॥



Share On Whatsapp

Leave a comment


ਅੰਗ : 729

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨੀ੍ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨਿ੍ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍॥ ਸੇ ਫਲ ਕੰਮਿ ਨ ਆਵਨੀ੍ ਤੇ ਗੁਣ ਮੈ ਤਨਿ ਹੰਨਿ੍ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥



Share On Whatsapp

Leave a Comment
SIMRANJOT SINGH : Waheguru Ji🙏



धनासरी महला ५ ॥ जिस का तनु मनु धनु सभु तिस का सोई सुघड़ु सुजानी ॥ तिन ही सुणिआ दुखु सुखु मेरा तउ बिधि नीकी खटानी ॥१॥ जीअ की एकै ही पहि मानी ॥ अवरि जतन करि रहे बहुतेरे तिन तिलु नही कीमति जानी ॥ रहाउ ॥ अम्रित नामु निरमोलकु हीरा गुरि दीनो मंतानी ॥ डिगै न डोलै द्रिड़ु करि रहिओ पूरन होइ त्रिपतानी ॥२॥ ओइ जु बीच हम तुम कछु होते तिन की बात बिलानी ॥ अलंकार मिलि थैली होई है ता ते कनिक वखानी ॥३॥ प्रगटिओ जोति सहज सुख सोभा बाजे अनहत बानी ॥ कहु नानक निहचल घरु बाधिओ गुरि कीओ बंधानी ॥४॥५॥

अर्थ: हे भाई! जिस प्रभू का दिया हुआ यह शरीर और मन है, यह सारा धन-पदार्थ भी उसी का दिया हुआ है, वही सुशील और स्याना है। हम जीवों का दुःख सुख (सदा) उस परमात्मा ने ही सुना है, (जब वह हमारी अरदास-अरजोई सुनता है) तभी (हमारी) हालत अच्छी बन जाती है ॥१॥ हे भाई! जिंद की (अरदास) एक परमात्मा के पास ही मानी जाती है। (परमात्मा के सहारे के बिना लोग) अन्य बहुत यत्न कर के थक जाते हैं, उन यत्नों का मुल्य एक तिल जितना भी नहीं समझा जाता ॥ रहाउ ॥ हे भाई! परमात्मा का नाम आतमिक जीवन देने वाला है, नाम एक ऐसा हीरा है जो किसी मूल्य से नहीं मिल सकता। गुरू ने यह नाम मन्त्र (जिस मनुष्य को) दे दिया, वह मनुष्य (विकारों में) गिरता नहीं, डोलता नहीं, वह मनुष्य पक्के इरादे वाला बन जाता है, वह मुकम्मल तौर पर (माया की तरफ से) संतोखी रहता है ॥२॥ (हे भाई! जिस मनुष्य को गुरू पासों नाम-हीरा मिल जाता है, उस के अंदरों) उन्हा मेर-तेर वाले सभी वितकरों की बात मुक जाती है जो जगत में बड़े पर्बल हैं। (उस मनुष्य को हर तरफ परमात्मा ही इस तरह दिखता है, जैसे) अनेकों गहनें मिल कर (गाले जा कर) रैणी बन जाती है, और, उस ढेली से वह सोना ही कहलाती है ॥३॥ (हे भाई! जिस मनुष्य के अंदर गुरू की कृपा से) परमात्मा की ज्योत का प्रकाश हो जाता है, उस के अंदर आतमिक अडोलता के आनंद पैदा हो जाते हैं, उस को हर जगह शोभा मिलती है, उस के हिरदे में सिफत-सलाह की बाणी के (मानों) एक-रस वाजे वजते रहते हैं। नानक जी कहते हैं – गुरू ने जिस मनुष्य के लिए यह प्रबंध कर दिया, वह मनुष्य सदा के लिए प्रभू-चरनों में टिकाणा प्राप्त कर लेता है ॥४॥५॥



Share On Whatsapp

Leave a comment


ਅੰਗ : 671

ਧਨਾਸਰੀ ਮਹਲਾ ੫ ॥ ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥ ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥ ਜੀਅ ਕੀ ਏਕੈ ਹੀ ਪਹਿ ਮਾਨੀ ॥ ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥ ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥ ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥ ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥ ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥੩॥ ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥ ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥੪॥੫॥

ਅਰਥ: ਹੇ ਭਾਈ! ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ। ਅਸਾਂ ਜੀਵਾਂ ਦਾ ਦੁੱਖ ਸੁਖ (ਸਦਾ) ਉਸ ਪਰਮਾਤਮਾ ਨੇ ਹੀ ਸੁਣਿਆ ਹੈ, (ਜਦੋਂ ਉਹ ਸਾਡੀ ਅਰਦਾਸ-ਅਰਜ਼ੋਈ ਸੁਣਦਾ ਹੈ) ਤਦੋਂ (ਸਾਡੀ) ਹਾਲਤ ਚੰਗੀ ਬਣ ਜਾਂਦੀ ਹੈ ॥੧॥ ਹੇ ਭਾਈ! ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ। (ਪਰਮਾਤਮਾ ਦੇ ਆਸਰੇ ਤੋਂ ਬਿਨਾ ਲੋਕ) ਹੋਰ ਬਥੇਰੇ ਜਤਨ ਕਰ ਕੇ ਥੱਕ ਜਾਂਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ॥ ਰਹਾਉ ॥ ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਨਾਮ ਇਕ ਐਸਾ ਹੀਰਾ ਹੈ ਜੇਹੜਾ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ। ਗੁਰੂ ਨੇ ਇਹ ਨਾਮ-ਮੰਤਰ (ਜਿਸ ਮਨੁੱਖ ਨੂੰ) ਦੇ ਦਿੱਤਾ, ਉਹ ਮਨੁੱਖ (ਵਿਕਾਰਾਂ ਵਿਚ) ਡਿੱਗਦਾ ਨਹੀਂ, ਡੋਲਦਾ ਨਹੀਂ, ਉਹ ਮਨੁੱਖ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ (ਮਾਇਆ ਵਲੋਂ) ਸੰਤੋਖੀ ਰਹਿੰਦਾ ਹੈ ॥੨॥ (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਪਾਸੋਂ ਨਾਮ-ਹੀਰਾ ਮਿਲ ਜਾਂਦਾ ਹੈ, ਉਸ ਦੇ ਅੰਦਰੋਂ) ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ ਜੋ ਜਗਤ ਵਿਚ ਬੜੇ ਪ੍ਰਬਲ ਹਨ। (ਉਸ ਮਨੁੱਖ ਨੂੰ ਹਰ ਪਾਸੇ ਪਰਮਾਤਮਾ ਹੀ ਇਉਂ ਦਿੱਸਦਾ ਹੈ, ਜਿਵੇਂ) ਅਨੇਕਾਂ ਗਹਣੇ ਮਿਲ ਕੇ (ਗਾਲੇ ਜਾ ਕੇ) ਰੈਣੀ ਬਣ ਜਾਂਦੀ ਹੈ, ਤੇ, ਉਸ ਢੇਲੀ ਤੋਂ ਉਹ ਸੋਨਾ ਹੀ ਅਖਵਾਂਦੀ ਹੈ ॥੩॥ (ਹੇ ਭਾਈ! ਜਿਸ ਮਨੁੱਖ ਦੇ ਅੰਦਰ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਦੀ ਜੋਤਿ ਦਾ ਪਰਕਾਸ਼ ਹੋ ਜਾਂਦਾ ਹੈ, ਉਸ ਦੇ ਅੰਦਰ ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ, ਉਸ ਨੂੰ ਹਰ ਥਾਂ ਸੋਭਾ ਮਿਲਦੀ ਹੈ, ਉਸ ਦੇ ਹਿਰਦੇ ਵਿਚ ਸਿਫ਼ਤ-ਸਾਲਾਹ ਦੀ ਬਾਣੀ ਦੇ (ਮਾਨੋ) ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ। ਨਾਨਕ ਜੀ ਆਖਦੇ ਹਨ – ਗੁਰੂ ਨੇ ਜਿਸ ਮਨੁੱਖ ਵਾਸਤੇ ਇਹ ਪ੍ਰਬੰਧ ਕਰ ਦਿੱਤਾ, ਉਹ ਮਨੁੱਖ ਸਦਾ ਲਈ ਪ੍ਰਭੂ-ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ ॥੪॥੫॥



Share On Whatsapp

Leave a Comment
SIMRANJOT SINGH : Waheguru Ji🙏

ਇੱਕ ਦਿਨ ਕੁਝ ਜੱਟਾਂ ਨੇ ਗੁਰੂ ਅਮਰਦਾਸ ਜੀ ਨੂੰ ਬੇਨਤੀ ਕੀਤੀ ਮਹਾਰਾਜ ਬਹੁਤ ਚਿਰ ਹੋ ਗਿਆ , ਮੀਂਹ ਨੀ ਪਿਆ , ਬਦਲ ਵੀ ਚੜ੍ਹਕੇ ਆਉਂਦਾ ਪਰ ਵੇਖਦਿਆਂ ਵੇਖਦਿਆਂ ਏਦਾਂ ਹੀ ਉਤੋ ਦੀ ਲੰਘ ਜਾਂਦਾ। ਸਤਿਗੁਰੂ ਬੜੀ ਔੜ ਲੱਗੀ ਆ ਫਸਲਾਂ ਸੁੱਕੀ ਜਾਂਦੀ ਆ। ਆਪ ਜੀ ਕ੍ਰਿਪਾ ਕਰਕੇ ਦੱਸੋ ਅਸੀਂ ਕੀ ਕਰੀਏ ??
ਸੁਣ ਕੇ ਤੀਸਰੇ ਗੁਰੂਦੇਵ ਜੀ ਨੇ ਬਚਨ ਕਹੇ ਭਾਈ ਇਨ੍ਹਾਂ ਬੱਦਲਾਂ ਵੱਲ ਉੱਠ ਉੱਠ ਕੇ ਕੀ ਵੇਖਣਾ , ਏਨ੍ਹਾਂ ਬਦਲਾਂ ਹੱਥ ਕੁਝ ਵੀ ਨਹੀਂ ਮੀਂਹ ਦੀ ਲੋੜ ਹੈ ਤਾਂ ਉਸ ਅਕਾਲ ਪੁਰਖ ਨੂੰ ਚੇਤੇ ਕਰੋ , ਉਸ ਦੇ ਅੱਗੇ ਅਰਦਾਸ ਬੇਨਤੀ ਕਰੋ ਜੋ ਇਨ੍ਹਾਂ ਬੱਦਲਾਂ ਨੂੰ ਭੇਜਦਾ ਆ ਜਿਸ ਦੇ ਹੁਕਮ ਵਿੱਚ ਏ ਚੱਲਦੇ ਨੇ।
ਗੁਰੂ ਬੋਲ ਨੇ
ਮ ੩॥
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥
(ਅੰਗ-੧੨੮੦) 1280
💦💦💦💦💦💦💦💦⛈️🌩️🌧️
ਇਸੇ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜੇ ਨੂੰ ਵੀ ਇੱਕ ਦਿਨ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਬਹੁਤ ਗਰਮੀ ਸੀ, ਅੱਜ ਮੀਂਹ ਪਿਆ ਤੇ ਸੁੱਖ ਦਾ ਸਾਹ ਆਇਆ। ਹਵਾ ਵੀ ਬੜੀ ਠੰਢੀ ਚੱਲ ਰਹੀ ਹੈ।
ਸਤਿਗੁਰੂ ਕਹਿੰਦੇ ਨੇ ਸਭ ਸੁੱਖਾਂ ਦਾ ਦਾਤ‍ਾ ਓ ਮਾਲਕ ਹੈ ਜੋ ਮੀਂਹ ਪਿਆ ਹੈ , ਉਸੇ ਦੀ ਕਿਰਪਾ ਨਾਲ ਪਿਆ ਹੈ। ਉਸ ਦਾ ਧੰਨਵਾਦ ਕਰੋ ਉਸੇ ਦੀ ਮਿਹਰ ਨਾਲ ਅੱਜ ਸਭ ਜੀਅ ਜੰਤ ਪ੍ਰਸੰਨ ਨੇ ਖੁਸ਼ੀ ਨੇ।
ਮਾਝ ਮਹਲਾ ੫ ॥
ਮੀਹੁ ਪਇਆ ਪਰਮੇਸਰਿ ਪਾਇਆ ॥
ਜੀਅ ਜੰਤ ਸਭਿ ਸੁਖੀ ਵਸਾਇਆ ॥ (ਅੰਗ-੧੦੫) 105
💦💦💦💦💦💦💦💦⛈️🌩️🌧️
ਨੋਟ ਪੰਜਾਬ ਵਿੱਚ ਵੀ ਪੁਰਾਣੀ ਰੀਤ ਹੈ ਤੇ ਹੁਣ ਸੋਸ਼ਲ ਮੀਡੀਆ ਤੇ ਵੀ ਦੇਖਣ ਨੂੰ ਮਿਲਦਾ ਹੈ ਕੋਈ ਗੁੱਡੀਆਂ ਪਟੋਲਿਆਂ ਦੇ ਵਿਆਹ ਕਰਾ ਰਿਹਾ ਹੈ , ਕੋਈ ਸਾੜਦਾ ਹੈ ਕੋਈ ਡੱਡੂ ਡੱਡੀ ਦਾ ਵਿਆਹ ਕਰਵਾਉਂਦਾ ਹੈ ਕੋਈ ਇੰਦਰਦੇਵ ਦੀ ਅਰਾਧਨਾ ਕਰਦਾ , ਕੋਈ ਪੀਰਾਂ ਦੇ ਚੌਲ ਚੜ੍ਹਾਉਂਦਾ ਹੈ ਏਦਾ ਹੋਰ ਬਹੁਤ ਕੁਝ ਆ ਜੋ ਮੀਂਹ ਵਾਸਤੇ ਲੋਕ ਕਰਦੇ ਨੇ।
ਪਰ ਗੁਰਮਤਿ ਅਨੁਸਾਰ ਕੇਵਲ ਗੁਰੂ ਚਰਨਾਂ ਚ ਅਰਦਾਸ ਹੈ ਨਾ ਡੱਡੂਆਂ ਹੱਥ ਕੁਝ ਹੈ ਨਾ ਗੁੱਡੀਆਂ ਦੇ, ਨਾ ਇੰਦਰ ਦੇ ਹੱਥ, ਨ ਮੜ੍ਹੀਆਂ ਤੇ ਚੌਲ ਚੜ੍ਹਾਉਣ ਨਾਲ ਕੁਝ ਮਿਲਣਾ।
ਇਹ ਤਾਂ ਅਕਾਲ ਪੁਰਖ ਦੇ ਹੱਥ ਹੈ।
ਮੀਂਹੁ ਪਿਆ ਪਰਮੇਸਰਿ ਪਾਇਆ
💦💦💦💦💦💦💦💦⛈️🌩️🌧️
ਮੇਜਰ ਸਿੰਘ
ਗੁਰੂ ਕ੍ਰਿਪਾ ਕਰੇ



Share On Whatsapp

Leave a comment




ਕੁਝ ਦਰਵੇਸ਼ ਜਾਮਾ ਬਦਲ ਬਦਲ ਕੇ ਸੰਸਾਰ ਤੇ ਆਉਂਦੇ ਹਨ ਤੇ ਦੁਨੀਆਂ ਨੂੰ ਸੱਚ ਦਾ ਮਾਰਗ ਦੱਸਦੇ ਹਨ , ਪਰ ਕੁਝ ਐਸੇ ਹੁੰਦੇ ਹਨ ਜੋ ਖੂਨ ਦੁਆਰਾ ਆਪਣਾ ਫ਼ਰਜ਼ ਆਪਣੇ ਬੱਚਿਆਂ ਨੂੰ ਸਿਖਾਉਂਦੇ ਹਨ । ਸੇਵਾ , ਸਿਮਰਨ ਉਨ੍ਹਾਂ ਦੇ ਘਰਾਂ ਵਿਚ ਪੀੜ੍ਹੀ ਦਰ ਪੀੜੀ ਚਲੀ ਰਹਿੰਦੀ ਹੈ । ਗੁਰੂ ਦਾ ਦਰ ਉਹ ਛੱਡਦੇ ਨਹੀਂ ਸਗੋਂ ਹੋਰਨਾਂ ਨੂੰ ਵੀ ਉਸੇ ਰਾਹ ‘ ਤੇ ਚੱਲਣ ਲਈ ਪ੍ਰੇਰਦੇ ਹਨ । ਕਈ ਤਸੀਹੇ ਝੱਲੇ , ਬੰਦ ਬੰਦ ਕਟਵਾਏ ਪਰ ਗੁਰੂ ਦੇ ਚਰਨਾਂ ਨੂੰ ਨਹੀਂ ਛੱਡਿਆ । ਦਾਦਾ , ਪੁੱਤਰ , ਪੋਤਰਾ ਸਭ ਗੁਰੂ ਦੇ ਸੇਵਕ ਬਣੇ ਰਹੇ । ਭਾਈ ਪਰਾਗਾ ਜੀ ਹੀ ਸਨ ਜੋ ਗੁਰੂ ਘਰ ਨਾਲ ਆਪ ਵੀ ਜੁੜੇ , ਪੁੱਤਰ ਨੂੰ ਵੀ ਇਹੀ ਸਿੱਖਿਆ ਦਿੱਤੀ । ਪੁੱਤਰ ਮਤੀਦਾਸ ਜੀ ਨੇ ਐਸੀ ਸਿੱਖੀ ਨਿਭਾਈ ਕਿ ਜਿਸ ਦੀ ਮਿਸਾਲ ਹੋਰ ਕਿਧਰੇ ਮਿਲਣੀ ਮੁਸ਼ਕਲ ਹੈ । ਗੁਰੂ ਤੇਗ ਬਹਾਦਰ ਜੀ ਨਾਲ ਦਿੱਲੀ ਬੰਦੀ ਵਿਚ ਪਾਏ ਗਏ , ਕੈਦ ਰਹੇ ਤੇ ਆਰੇ ਨਾਲ ਚੀਰੇ ਜਾਣ ਦਾ ਉਚੇਚਾ ਹੁਕਮ ਬਾਦਸ਼ਾਹ ਨੇ ਸੁਣਾਇਆ ਸੀ । ਆਪ ਜੀ ਨੇ ਤਨ ਚਿਰਵਾ ਲਿਆ ਪਰ ਰਤਾ ਭਰ ਨਾ ਡੋਲੇ । ਕਮਾਲ ਇਹ ਸੀ ਭਾਈ ਮਤੀਦਾਸ ਦਾ ਕਿ ਦੋਵੇਂ ਤਨ ਚੀਰੇ ਤੇ ਦੋਵੇਂ ਹੀ ਜਪੁ ਜੀ ਸਾਹਿਬ ਪੜ੍ਹ ਰਹੇ ਸਨ । ਇਹ ਜੁਰੱਅਤ ਉਨ੍ਹਾਂ ਆਪਣੇ ਪਿਤਾ ਜੀ ਕੋਲੋਂ ਹੀ ਲਈ ਸੀ । ਸਭ ਪਰਿਵਾਰ ਨੇ ਬੜੀ ਸਿੱਖੀ ਨਿਭਾਈ । ਭਤੀਜਾ ਗੁਰਬਖ਼ਸ਼ ਸਿੰਘ ਵੀ ਦਸਮੇਸ਼ ਪਿਤਾ ਜੀ ਦੀ ਹਜ਼ੂਰੀ ਵਿਚ ਰਹੇ । ਭਾਈ ਪਰਾਗਾ ਜੀ ਸਦਾ ਨਿਮਰਤਾ ਵਿਚ ਟਿੱਕ ਰਜ਼ਾ ਵਿਚ ਰਹੇ । ਭਾਈ ਪਰਾਗਾ ਜੀ ਜ਼ਿਲ੍ਹਾ ਜੇਹਲਮ ਦੇ ਕੜਿਆਲ ਪਿੰਡ ਦੇ ਵਸਨੀਕ ਸਨ । ਆਪ ਜੀ ਦੇ ਪਿਤਾ ਛਿਬਰ ਬ੍ਰਾਹਮਣ ਸਨ ਜੋ ਮਹਾਤਮਾ ਗੌਤਮ ਦੇ ਪੁੱਤਰ ਸਨ । ਉਨ੍ਹਾਂ ਨੇ ਗੁਰਸਿੱਖੀ ਧਾਰਨ ਕਰਕੇ ਆਪਣਾ ਜੀਵਨ ਹੋਰਨਾਂ ਲਈ ਨਮੂਨਾ ਬਣਾਇਆ । ਗੁਰੂ ਹਰਿਗੋਬਿੰਦ ਸਾਹਿਬ ਦੇ ਧਰਮ ਜੰਗਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਤੇ ਚੜ੍ਹਦੀ ਕਲਾ ਪ੍ਰਾਪਤ ਕੀਤੀ । ਭਾਈ ਗੁਰਦਾਸ ਜੀ ਨੇ ਭਾਈ ਪਰਾਗਾ ਦਾ ਜ਼ਿਕਰ ਪੰਜਵੇਂ ਪਾਤਸ਼ਾਹ ਦੇ ਸਿੱਖਾਂ ਦੀ ਸੂਚੀ ਵਿਚ ਕੀਤਾ ਹੈ : “ ਪੁਰਖ ਪਿਰਾਗਾ ਸ਼ਬਦ ਆਧਾਰਾ ? ” ਗੁਰੂ ਹਰਿਗੋਬਿੰਦ ਜੀ ਨੇ ਯੁੱਧ ਵਿਚ ਹੋਈ ਸਫ਼ਲਤਾ ਪਿੱਛੋਂ ਭਾਈ ਪਰਾਗਾ ਨੂੰ ਬੜਾ ਆਦਰ ਦਿੱਤਾ : ਜੈਤ ਸੌ ਪਰਾਗਾ ਧੀਰ ਪੈੜਾ ਸੰਗ ਆਯੋ ਹੋ ।
ਪੰਜਵੇਂ ਪਾਤਸ਼ਾਹ ਨੇ ਉਨ੍ਹਾਂ ਨੂੰ ਉਪਦੇਸ਼ ਦੇਂ ਕੇ ਕਿਹਾ ਸੀ ਕਿ ਇੰਦਰੀਆਂ ਸੰਕੋਚ ਕੇ ਸਵਾਸ – ਸਵਾਸ ਵਾਹਿਗੁਰੂ ਦਾ ਜਾਪ ਕਰਨਾ । ਉਹ ਇਤਨੇ ਬੇਬਾਕ ਹੋ ਗਏ ਸਨ ਕਿ ਜਦ ਪੰਡਤਾਂ ਕਿਹਾ ਕਿ ਤੁਸੀਂ ਕਰਮ ਧਰਮ ਛੱਡ ਦਿੱਤਾ ਹੈ ਤਾਂ ਭਾਈ ਪਰਾਗਾ ਜੀ ਨੇ ਕਿਹਾ : “ ਤੁਸੀਂ ਤਾਂ ਕਹਿੰਦੇ ਹੋ ਕਿ ਜਿਸ ਘਰ ਸੂਤਕ ਜਾਂ ਮ੍ਰਿਤਕ ਹੋਵੇ ਉੱਥੇ ਕਰਮ ਕੀਤੇ ਕੰਮ ਨਹੀਂ ਆਉਂਦੇ । ਸਾਡਾ ਅਗਿਆਨ ਪਿਤਾ ਮਰ ਗਿਆ ਹੈ ਅਤੇ ਗਿਆਨ ਪੁੱਤਰ ਜਨਮਿਆ ਹੈ । ਇਸ ਲਈ ਕਰਮ ਨਹੀਂ ਕਰਦੇ । ਭੱਟ ਵਹੀ ਮੁਲਤਾਨੀ ਸਿੰਧੀ ਵਿਚ ਭਾਈ ਮਤੀਦਾਸ ਜੀ ਦੀ ਬੰਸ ਬਾਰੇ ਇਸ ਤਰ੍ਹਾਂ ਲਿਖਿਆ ਹੈ : ਗੈਲੇ ਮਤੀ ਦਾਸ , ਸਤੀ ਦਾਸ ਬੇਟੇ ਹੀਰਾ ਨੰਦ ਕੇ , ਪੋਤੇ ਲਖੀ ਦਾਲਕੇ , ਪੜਪੋਤੇ ਪਿਰਾਗਾ ਕੇ , ਬੰਸ ਗੌਤਮ ਕਾ , ਸਾਰਸੂਤੀ ਭਾਗਵਤ ਗੋਤਰੇ ਛੱਬਰ ਬਾਹਮਣ ਮਾਰੇ ਗਏ । ਇਸ ਆਤਮ ਗਿਆਨੀ ਤੇ ਧਰਮਵੀਰ ਮਹਾਤਮਾ ਦੇ ਚਾਰ ਪੁੱਤਰ ਹੋਏ । ਭਾਈ ਸਤੀਦਾਸ , ਭਾਈ ਮਤੀਦਾਸ , ਭਾਈ ਜਤੀਦਾਸ ਅਤੇ ਭਾਈ ਸਖੀਦਾਸ । ਗੁਰੂ ਹਰਿਗੋਬਿੰਦ ਜੀ ਨੂੰ ਸ਼ਸਤਰ ਵਿੱਦਿਆ ਸਖੌਮ ਵਿੱਚ ਵੀ ਭਾਈ ਪਰਾਗਾ ਜੀ ਦਾ ਅਹਿਮ ਰੋਲ ਰਿਹਾ ਸੀ । ਐਸੇ ਸਨ ਗੁਰੂ ਦੇ ਅਨਿਨ ਸਿੱਖ ਜਿਨ੍ਹਾਂ ਸਤਿਗੁਰੂ ਦੇ ਚਰਨੀਂ ਲੱਗ ਆਪਾ ਗਵਾ ਲਿਆ । ਗੁਰੂ ਨੂੰ ਸਭ ਕੁਝ ਜਾਣ ਕੇ ਸ਼ਬਦ ਦਾ ਅਭਿਆਸ ਕੀਤਾ । ਵਕਤ ਆਉਣ ਤੋਂ ਜਾਨ ਤੱਕ ਵਾਰ ਦਿੱਤੀ ।



Share On Whatsapp

Leave a comment


ਗੁਰੂ ਹਰਿਰਾਇ ਸਾਹਿਬ ਜੀ ਦੇ ਜੋਤੀ ਜੋਤ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਗੱਦੀ ਦਿਵਸ ਵਾਲੇ ਦਿਨ ਗੁਰੂ ਰਾਮਦਾਸ ਸਾਹਿਬ ਜੀ ਨੇ ਮਿਹਰ ਕੀਤੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ । ਜਦੋ ਮੈ ਲੰਗਰ ਹਾਲ ਵਲੋ ਦੀ ਗਿਆ ਸਭ ਤੋ ਪਹਿਲਾ ਲੰਗਰ ਵਿੱਚ ਸੇਵਾ ਤੇ ਪ੍ਰਸਾਦਾ ਛਕਦੀਆਂ ਸੰਗਤਾਂ ਦੇ ਦਰਸ਼ਨ ਹੋਏ ਸਨ । ਇਕ ਦਮ ਸੁਰਤ ਨੇ ਉਡਾਰੀ ਮਾਰੀ ਤੇ ਪਾਕਿਤਸਾਨ ਦੀ ਪਵਿੱਤਰ ਧਰਤੀ ਜਿਥੇ ਗੁਰੂ ਨਾਨਕ ਸਾਹਿਬ ਜੀ ਨੇ ਵੀਹ ਰੁਪਿਆ ਦਾ ਲੰਗਰ ਭੁੱਖੇ ਸਾਧੂਆਂ ਨੂੰ ਛਕਾਇਆ ਉਥੇ ਪਹੁੰਚ ਗਈ । ਜਦੋ ਗੁਰੂ ਨਾਨਕ ਸਾਹਿਬ ਜੀ ਨੇ ਲੰਗਰ ਦੀ ਪਹਿਲੀ ਨੀਂਹ ਰੱਖੀ ਸੀ ਮੂੰਹ ਵਿਚੋ ਸੁਭਾਵਕ ਹੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਾਹਿਬ ਨਿਕਲ ਗਿਆ । ਜਦੋ ਥੋੜਾ ਅੱਗੇ ਜਾ ਕੇ ਲੰਗਰ ਸਾਹਿਬ ਵੱਲ ਦੇਖਿਆ ਤਾ ਇਕ ਤਖਤੀ ਦੇ ਉਪਰ ਭਾਈ ਸੱਤੇ ਬਲਵੰਡ ਜੀ ਦੀ ਵਾਰ ਦੇ ਸ਼ਬਦ ਲਿਖੇ ਪੜੇ ( ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤ ਖੀਰਿ ਘਿਆਲੀ ) ਗੁਰਬਾਣੀ ਦੀ ਤੁਕ ਪੜਦਿਆਂ ਸੁਰਤ ਨੇ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਦੇ ਲੰਗਰ ਅੰਦਰ ਮਾਤਾ ਖੀਵੀ ਜੀ ਨੂੰ ਆਪਣੇ ਸਿੱਖ ਪੁੱਤਰਾਂ ਵਾਸਤੇ ਘਿਉ ਵਾਲੀ ਖੀਰ ਤੇ ਕਈ ਪ੍ਰਕਾਰ ਦੇ ਹੋਰ ਭੋਜਨ ਵਰਤਾਉਦਿਆਂ ਵੇਖਿਆ । ਫੇਰ ਜਦੋ ਲੰਗਰ ਸਾਹਿਬ ਦੇ ਅੰਦਰ ਜਾਂਦੀ ਸੰਗਤ ਵੱਲ ਦੇਖਿਆ ਕੋਈ ਕਿਸੇ ਨਾਲ ਭੇਦ ਭਾਵ ਨਹੀ ਕੀ ਰਾਜਾ ਤੇ ਕੀ ਗਰੀਬ ਸਾਰੇ ਇਕ ਹੀ ਪੰਗਤ ਵਿਚ ਬੈਠ ਕੇ ਪ੍ਰਸਾਦਾ ਛੱਕਣ ਲਈ ਤਿਆਰ ਖੜੇ ਸਨ ਫੇਰ ਸੁਰਤ ਨੇ ਉਡਾਰੀ ਮਾਰੀ ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚ ਗਈ । ਜਿਸ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਕੇ ਦੇਸ਼ ਦਾ ਬਾਦਸ਼ਾਹ ਅਕਬਰ ਪੰਗਤ ਵਿਚ ਬੈਠ ਕੇ ਸਾਰੀ ਸੰਗਤ ਨਾਲ ਪ੍ਰਸਾਦਾ ਛੱਕ ਰਿਹਾ ਸੀ । ਗੁਰੂ ਘਰ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ ਸਾਰੇ ਬਰਾਬਰ ਸਨ ਜਦੋ ਤਿਨ ਗੁਰੂ ਸਹਿਬਾਨ ਦੀ ਚਲਾਈ ਮਰਿਯਾਦਾ ਨੂੰ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਲਾਗੂ ਕੀਤਾ ਤਾ ਭਾਈ ਸਤੇ ਬਲਵੰਡ ਜੀ ਨੂੰ ਕਹਿਣਾ ਪਿਆ । ( ਨਾਨਕੁ ਤੂ ਲਹਣਾ ਤੂਹੈ ਗੁਰੁ ਅਮਰੁ ਤੂ ਵੀਚਾਰਿਆ ॥ ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥੭॥ ) ਜਦੋ ਲੰਗਰ ਸਾਹਿਬ ਤੋ ਖੱਬੇ ਵਾਲੇ ਪਾਸੇ ਨਿਗਾਹ ਗਈ ਸਾਹਮਣੇ ਮੰਜੀ ਸਾਹਿਬ ਦੇ ਦਰਸ਼ਨ ਹੋਏ ਸੁਰਤ ਗੁਰੂ ਅਰਜਨ ਸਾਹਿਬ ਜੀ ਦੇ ਚਰਨਾਂ ਵਿੱਚ ਚੱਲੀ ਗਈ । ਉਹ ਕਿਨਾਂ ਭਾਗਾ ਵਾਲਾ ਸਮਾਂ ਹੋਵੇਗਾਂ ਜਦੋ ਗੁਰੂ ਜੀ ਆਪਣੇ ਮੁਖਾਰਬਿੰਦ ਤੋ ਸੰਗਤਾਂ ਨੂੰ ਕਥਾ ਸਰਵਨ ਕਰਵਾਉਦੇ ਹੋਵਣਗੇ । ਬਾਬਾ ਬੁੱਢਾ ਸਾਹਿਬ ਜੀ ਤੇ ਸੰਗਤ ਦੀ ਬੇਨਤੀ ਨੂੰ ਮੰਨ ਕੇ ਮੰਜੀ ਸਾਹਿਬ ਦਰਵਾਜੇ ਦੇ ਬਾਹਰ ਥੜੇ ਉਤੇ ਬੈਠ ਕੇ ਬਾਰਹਮਾਂਹ ਬਾਣੀ ਦਾ ਉਚਾਰਨ ਕੀਤਾ ਹੋਵੇਗਾ । ਜਦੋ ਅੱਗੇ ਪੈਰ ਜਲ ਨਾਲ ਧੋ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਅੰਦਰ ਜਾਣ ਲਈ ਪੋੜੀਆਂ ਉਤਰੀਆਂ ਤੇ ਨਿਵਾਣ ਵੱਲ ਗਿਆ ਤਾ ਸੁਰਤ ਨੇ ਉਡਾਰੀ ਮਾਰੀ ਤੇ ਹਰ ਗੁਰੂ ਘਰ ਹੁੰਦੀ ਅਰਦਾਸ ਦੇ ਉਹ ਬਚਨ ਚੇਤੇ ਆ ਗਏ ( ਸਿਖਾਂ ਦਾ ਮਨ ਨੀਵਾਂ ਤੇ ਮਤ ਉਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ) ਪੌੜੀਆ ਉਤਰਦਿਆਂ ਮਨ ਵਾਕਿਆ ਹੀ ਨੀਵਾਂ ਹੋ ਗਿਆ ਮਨ ਬਾਹਰਲੀਆਂ ਭਟਕਣਾਂ ਤੋ ਸਾਂਤ ਹੋ ਗਿਆ ਸਿਰਫ ਜੁਬਾਨ ਤੇ ਮਨ ਵਿੱਚ ਇਕ ਹੀ ਸ਼ਬਦ ਗੂੰਜ ਰਿਹਾ ਸੀ । ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆ ਤਿਨੈ ਸਵਾਰਿਆ । ਜਦੋ ਪੌੜੀਆ ਤੋ ਥੱਲੇ ਉਤਰਿਆ ਤੇ ਨਿਗਾਹ ਦੁੱਖ ਭੰਜਨੀ ਬੇਰ ਤੇ ਪੈ ਗਈ ਸੁਰਤ ਨੇ ਉਡਾਰੀ ਮਾਰੀ ਤੇ ਪੱਟੀ ਦੇ ਰਾਜੇ ਦੁਨੀ ਚੰਦ ਦੀ ਧੀ ਬੀਬੀ ਰਜਨੀ ਤੇ ਉਸਦੇ ਪਿੰਗਲੇ ਪਤੀ ਤੇ ਜਾ ਟਿਕੀ । ਕਿਵੇ ਬੀਬੀ ਰਜਨੀ ਆਪਣੇ ਕੋਹੜੀ ਪਤੀ ਨੂੰ ਧੂੰਹਦੀ ਹੋਈ ਇਸ ਬੇਰੀ ਦੀ ਛਾ ਹੇਠਾ ਲੈ ਕੇ ਆਈ ਤੇ ਕਿਸ ਤਰਾਂ ਗੁਰੂ ਰਾਮਦਾਸ ਸਾਹਿਬ ਜੀ ਦੀ ਮਿਹਰ ਦਾ ਮੀਂਹ ਇਸ ਕੋਹੜੀ ਦੇ ਉਤੇ ਪਿਆ ਤੇ ਇਸਨਾਨ ਕਰਦਿਆ ਹੀ ਸਰੀਰ ਕੰਚਨ ਦੀ ਨਿਆਈ ਹੋ ਗਿਆ। ਅੱਜ ਵੀ ਇਸ ਦੁੱਖ ਭੰਜਨੀ ਬੇਰ ਹੇਠ ਸ਼ਰਧਾ ਨਾਲ ਇਸਨਾਨ ਕਰਨ ਵਾਲਿਆ ਦੇ ਸਾਰੇ ਰੋਗ ਦੂਰ ਹੋ ਰਹੇ ਹਨ । ਜਦੋ ਦੁੱਖ ਭੰਜਨੀ ਬੇਰ ਦੇ ਲਾਗੇ ਹੀ ਉਸ ਥੜੇ ਦੇ ਦਰਸ਼ਨ ਕੀਤੇ ਜਿਥੇ ਬੈਠ ਕੇ ਕਦੇ ਗੁਰੂ ਅਰਜਨ ਸਾਹਿਬ ਜੀ ਸੰਗਤਾਂ ਪਾਸੋ ਦਰਬਾਰ ਸਾਹਿਬ ਦੀ ਸੇਵਾ ਕਰਵਾਇਆ ਕਰਦੇ ਸਨ । ਆਪ ਮਹੂਰੇ ਹੀ ਉਸ ਥੜੇ ਅੱਗੇ ਸਿਰ ਝੁਕ ਗਿਆ , ਜਦੋ ਪਰਕਰਮਾਂ ਵਿੱਚ ਹੋਰ ਅੱਗੇ ਗਿਆ ਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਉਸ ਪਵਿੱਤਰ ਅਸਥਾਨ ਦੇ ਦਰਸ਼ਨ ਹੋਏ ਤੇ ਸੁਰਤ ਨੇ ਉਡਾਰੀ ਮਾਰੀ ਤੇ ਦਮਦਮਾਂ ਸਾਹਿਬ ਸਾਬੋ ਕੀ ਤਲਵੰਡੀ ਪਹੁੰਚ ਗਈ। ਜਿਥੇ ਬੁੱਢਾ ਸ਼ੇਰ ਭੋਰੇ ਵਿੱਚ ਬੈਠ ਕੇ ਭਗਤੀ ਵਿੱਚ ਲੀਨ ਸੀ ਜਦੋ ਦਰਬਾਰ ਸਾਹਿਬ ਦੀ ਬੇਅਦਬੀ ਦੀ ਖ਼ਬਰ ਸੁਣੀ ਡੋਲੇ ਫੜਕ ਉਠੇ ਅੱਖਾਂ ਲਾਲ ਹੋ ਗਈਆਂ । ਕਰਕੇ ਸਾਰੇ ਸਿੰਘ ਇਕੱਠੇ ਕੀਤੀ ਅਰਦਾਸ ਗੁਰੂ ਰਾਮਦਾਸ ਸਾਹਿਬ ਜੀ ਜਿਨਾ ਚਿਰ ਆਪ ਜੀ ਦੇ ਅਸਥਾਨ ਨੂੰ ਅਜਾਦ ਨਹੀ ਕਰਵਾ ਲੈਦਾਂ ਉਨਾ ਚਿਰ ਸ਼ਹਾਦਤ ਪ੍ਰਾਪਤ ਨਹੀ ਕਰਾਗਾਂ। ਹੁਣ ਤੱਕ ਦੀ ਸੱਭ ਤੋ ਵੱਖਰੀ ਅਰਦਾਸ ਸੀ , ਹੋਇਆ ਵੀ ਏਦਾ ਜਦੋ ਬਾਬਾ ਦੀਪ ਸਿੰਘ ਜੀ ਚੱਬੇ ਦੀ ਧਰਤੀ ਤੇ ਪਹੁੰਚੇ ਤਾਂ ਜੰਗ ਦੌਰਾਨ ਦੁਸ਼ਮਨ ਜਰਨੈਲ ਨਾਲ ਸਾਝਾਂ ਵਾਰ ਚੱਲਿਆ ਦੋਹਾਂ ਯੋਧਿਆ ਦੇ ਸਿਰ ਧਰ ਨਾਲੋ ਵੱਖ ਹੋ ਗਏ। ਇਕ ਸਿੰਘ ਨੇ ਆਖਿਆ ਬਾਬਾ ਜੀ ਤੁਸੀ ਅਰਦਾਸ ਕੀਤੀ ਸੀ ਦਰਬਾਰ ਸਾਹਿਬ ਅਜਾਦ ਕਰਵਾ ਕੇ ਸ਼ਹਾਦਤ ਪ੍ਰਾਪਤ ਕਰਾਗਾਂ। ਬਸ ਏਨਾ ਕਹਿਣ ਦੀ ਦੇਰ ਸੀ ਬਾਬਾ ਜੀ ਨੇ ਸੀਸ ਤੱਲੀ ਤੇ ਰੱਖਿਆ ਤੇ ਦੁਸ਼ਮਨਾਂ ਦੇ ਆਹੂ ਲਾਉਂਦੇ ਹੋਏ ਦਰਬਾਰ ਸਾਹਿਬ ਅੰਦਰ ਦਾਖਲ ਹੋਏ । ਉਸ ਬੁੱਢੇ ਜਰਨੈਲ ਮਹਾਬਲੀ ਬੀਰ ਸੂਰਮਾਂ ਬਾਬਾ ਦੀਪ ਸਿੰਘ ਜੀ ਆਪਣੀ ਕੀਤੀ ਹੋਈ ਗੁਰੂ ਚਰਨਾਂ ਵਿੱਚ ਅਰਦਾਸ ਪੂਰੀ ਕਰ ਗਏ । ਉਸ ਤੋ ਅੱਗੇ ਗਿਆਂ ਤੇ ਦੇਖਿਆ ਗੁਰੂ ਕੇ ਸੇਵਾਦਾਰ ਹਰ ਕੋਨੇ ਵਿੱਚ ਠੰਡਾ ਮਿਠਾ ਜਲ ਸੰਗਤਾਂ ਨੂੰ ਵਰਤਾ ਰਹੇ ਸਨ ਇਹ ਤਾ ਗੁਰੂ ਕੀ ਸੰਗਤ ਹੈ । ਸਾਡਾ ਇਤਿਹਾਸ ਤੇ ਏਡਾ ਅਮੀਰ ਹੈ ਇਹ ਸੋਚਦਿਆਂ ਸੋਚਦਿਆਂ ਸੁਰਤ ਨੇ ਉਡਾਰੀ ਮਾਰੀ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਗਈ ਜਿਥੇ ਭਾਈ ਘਨੱਈਆ ਜੀ ਜੰਗ ਵਿੱਚ ਫੱਟੜ ਦੁਸ਼ਮਨਾਂ ਨੂੰ ਵੀ ਪਾਣੀ ਪਿਲਾ ਰਹੇ ਸਨ ਤੇ ਮਲਮ ਪੱਟੀ ਵੀ ਕਰ ਰਹੇ ਸਨ ਰੈਡ ਕਰੋਸ ਦੇ ਜਨਮ ਦਾਤਾ ਭਾਈ ਘਨੱਈਆ ਜੀ ਦੀ ਸੇਵਾ ਤੋ ਸਿਖਿਆ ਲੈ ਕੇ ਗੁਰੂ ਕੇ ਸਿੱਖ ਅੱਜ ਵੀ ਇਹ ਸੇਵਾ ਨਿਰੰਤਰ ਚਾਲੂ ਰੱਖਦੇ ਹਨ । ਇਸ ਤੋ ਅੱਗੇ ਜਦੋ ਦਰਬਾਰ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਨਿਰੰਤਰ ਚਲਦਾ ਕੀਰਤਨ ਸਰਵਨ ਕੀਤਾ ਤੇ ਆਪ ਮਹੂਰੇ ਹੀ ਮੂੰਹ ਵਿੱਚੋ ਨਿਕਲ ਗਿਆ । ( ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ) ਕੁਝ ਸਮਾਂ ਕੀਰਤਨ ਸਰਵਨ ਕਰ ਕੇ ਜਦੋ ਬਾਹਰ ਆਣ ਕੇ ਕੜਾਹ ਪ੍ਰਸਾਦ ਲਿਆ ਤਾ ਸੁਰਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਗਈ ਜਦੋ ਗੁਰੂ ਨਾਨਕ ਸਾਹਿਬ ਜੀ ਪਹਿਲੀ ਵਾਰ ਭਾਈ ਮਰਦਾਨਾ ਜੀ ਦੇ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਆਏ ਉਸ ਸਮੇ ਇਕ ਸ਼ਰਧਾਲੂ ਸਿੱਖ ਨੇ ਗੁਰੂ ਜੀ ਨੂੰ ਕੁਝ ਛਕਾਉਣ ਲਈ ਬੇਨਤੀ ਕੀਤੀ । ਉਸ ਸਮੇ ਗੁਰੂ ਨਾਨਕ ਸਾਹਿਬ ਜੀ ਨੇ ਉਸ ਸਿੱਖ ਪਾਸੋ ਰਸਦ ਮੰਗਵਾਈ ਤੇ ਪਹਿਲੀ ਕੜਾਹ ਪ੍ਰਸਾਦ ਦੀ ਦੇਗ ਦਰਬਾਰ ਸਾਹਿਬ ਦੀ ਪਵਿੱਤਰ ਧਰਤੀ ਉਤੇ ਬਣਾਉਣਾ ਕੀਤੀ । ਦੇਗ ਬਣਾ ਕੇ ਗੁਰੂ ਜੀ ਨੇ ਸਾਰੀ ਬੈਠੀ ਸੰਗਤ ਨੂੰ ਵਰਤਾ ਕੇ ਬਚਨ ਕੀਤਾ ਇਹ ਐਸਾ ਸੱਚਖੰਡ ਦਾ ਭੋਜਨ ਹੈ ਜੋ ਬੱਚੇ ਤੋ ਲੈ ਕੇ ਬਜ਼ੁਰਗ ਤੱਕ ਸਾਰੇ ਇਸ ਨੂੰ ਛੱਕ ਸਕਦੇ ਹਨ । ਗੁਰੂ ਨਾਨਕ ਸਾਹਿਬ ਜੀ ਨੂੰ ਸੰਗਤ ਨੇ ਬੇਨਤੀ ਕਰ ਕੇ ਏਥੇ ਰੁਕਣ ਲਈ ਆਖਿਆ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਅਸੀ ਏਥੇ ਚੌਥੇ ਜਾਮੇ ਵਿੱਚ ਆਣ ਕੇ ਰੁਕਾਗੇ । ਉਸ ਤੋ ਬਾਅਦ ਇਹ ਕੜਾਹ ਪ੍ਰਸਾਦ ਗੁਰੂ ਘਰ ਦੀ ਮਰਯਾਦਾ ਦਾ ਅੰਗ ਬਣ ਗਿਆ , ਕੜਾਹ ਪ੍ਰਸਾਦ ਲੈ ਕੇ ਜਦੋ ਨਿਗਾਹ ਲਾਇਚੀ ਬੇਰ ਵੱਲ ਪਈ ਜਿਸ ਨੂ ਲਾਇਚੀਆਂ ਵਾਗ ਨਿਕੇ ਨਿਕੇ ਬੇਰ ਲਗਦੇ ਸਨ । ਸੁਰਤ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਤੇ ਭਾਈ ਸੁੱਖਾ ਸਿੰਘ ਕੰਬੋਕੀ ਮਾੜੀ ਵਾਲਿਆਂ ਵੱਲ ਚਲੀ ਗਈ ਕਿਵੇ ਯੋਧਿਆ ਨੇ ਪੱਟੀ ਦੇ ਲੰਬਰਦਾਰਾਂ ਦੇ ਭੇਸ ਬਣਾ ਕੇ ਮੱਸੇ ਰੰਗੜ ਦਾ ਸਿਰ ਵੱਡਿਆ ਤੇ ਨੇਜੇ ਤੇ ਟੰਗ ਕੇ ਚਲੇ ਗਏ। ਇਸ ਤੋ ਅਗੇ ਜਦੋ ਸਾਹਮਣੇ ਨਿਗਾਹ ਗਈ ਤੇ ਅਕਾਲ ਦਾ ਤਖਤ ਨਜਰੀ ਪਿਆ ਜਿਸ ਨੂੰ ਤਿਨ ਮਹਾਂਪੁਰਸ਼ਾਂ ਨੇ ਬਣਾਇਆ ਸੀ । ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਜੀ ਨੇ ਜਿਸ ਤਖਤ ਤੇ ਬੈਠ ਕੇ ਸਾਸਤਰਾਂ ਦੇ ਨਾਲ ਨਾਲ ਸ਼ਸਤਰਾਂ ਦਾ ਜਿਕਰ ਹੋਇਆ । ਮੀਰੀ ਪੀਰੀ ਦੀਆਂ ਦੋ ਤਲਵਾਰਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਪਵਾਈਆਂ । ਜੰਗੀ ਨਗਾਰੇ ਵੱਜੇ ਦਿਲੀ ਦੇ ਬਾਦਸ਼ਾਹ ਤੋ ਉਚਾ ਤਖਤ ਬਣਾਇਆਂ , ਮਰਦੇ ਹੋਏ ਲੋਕਾ ਨੂੰ ਅਣਖ ਨਾਲ ਜਿਉਣਾ ਸਿਖਾਇਆ ਜਾਣ ਲੱਗਾ । ਹੁਕਮਨਾਮੇ ਲਾਗੂ ਹੋਏ ਹੁਣ ਗੁਰੂ ਘਰ ਵਿੱਚ ਜਵਾਨੀ ਚੰਗੇ ਸ਼ਸਤਰ ਤੇ ਤੇਜ ਘੋੜਿਆ ਦੀ ਜਰੂਰਤ ਹੈ , ਗੁਰੂ ਜੀ ਨੇ ਚਾਰ ਜੰਗਾਂ ਕੀਤੀਆਂ ਹਕੂਮਤ ਦੇ ਨਾਲ ਤੇ ਚਾਰੇ ਜੰਗਾ ਜਿੱਤੀਆਂ ਸਨ । ਦਰਸ਼ਨ ਕੀਤੇ ਅਕਾਲ ਤਖ਼ਤ ਸਾਹਿਬ ਜੀ ਦੇ , ਜਦੋ ਅਕਾਲ ਤਖ਼ਤ ਸਾਹਿਬ ਜੀ ਦੇ ਪਿਛਲੇ ਪਾਸੇ ਗਿਆ ਤਾ ਦੇਖਿਆ ਉਥੇ ਬਾਬਾ ਦੀਪ ਸਿੰਘ ਤੋ ਬਾਅਦ ਦੂਸਰਾ ਜਥੇਦਾਰ ਸ਼ਹੀਦ ਗੁਰਬਖਸ਼ ਸਿੰਘ ਚੌਕੜਾ ਮਾਰ ਕੇ ਬੈਠਾ ਹੋਇਆ ਹੈ । ਜਦੋ ਦਰਸ਼ਨ ਕੀਤੇ ਸ਼ਹੀਦ ਦੇ ਦਰ ਦੇ ਤੇ ਸੁਰਤ ਚਲੀ ਗਈ ਅਬਦਾਲੀ ਦੀ ਫੌਜ ਵੱਲ ਜਦੋ ਅਠਾਰਾ ਕੁ ਦੀ ਗਿਣਤੀ ਵਿੱਚ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਨਿਹੰਗ ਸਿੰਘ ਬੈਠੇ ਸਨ । ਖਬਰ ਮਿਲੀ ਅਬਦਾਲੀ ਦੀ ਫੌਜ ਫੇਰ ਦਰਬਾਰ ਸਾਹਿਬ ਵੱਲ ਆ ਰਹੀ ਹੈ , ਕਰ ਕੇ ਅਰਦਾਸ ਛੱਡ ਕੇ ਜੰਗੀ ਜੈਕਾਰੇ ਆ ਪਏ ਦੁਸ਼ਮਨ ਦੀ ਫੌਜ ਨੂੰ , ਆਹੂ ਲਾ ਦਿੱਤੇ ਦੁਸ਼ਮਨ ਦੀ ਫੌਜ ਦੇ । ਫੌਜ ਨੂੰ ਭੱਜਣ ਦਾ ਰਾਹ ਨਾ ਦਿਸੇ ਏਨੀ ਗਹਿਗਚ ਦੀ ਜੰਗ ਹੋਈ ਫੌਜ ਨੇ ਜਿਉਣ ਦੀ ਆਸ ਛੱਡ ਦਿੱਤੀ । ਏਧਰ ਇਕ ਇਕ ਕਰਕੇ ਬਾਬਾ ਜੀ ਦੇ ਸਾਥੀ ਵੀ ਸ਼ਹਾਦਤ ਦਾ ਜਾਮ ਪੀਂਦੇ ਗਏ ਅਖੀਰ ਬਾਬਾ ਜੀ ਗੁਰਧਾਮਾ ਦੀ ਰੱਖਿਆ ਕਰਦੇ ਹੋਏ ਗੁਰੂ ਰਾਮਦਾਸ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜਾ ਬਿਰਾਜੇ ਸਨ। ਜਦੋ ਬਾਬਾ ਗੁਰਬਖਸ਼ ਸਿੰਘ ਜੀ ਦੇ ਅਸਥਾਨ ਦੇ ਦਰਸ਼ਨ ਕਰਕੇ ਅਗਾਹ ਥੜਾ ਸਾਹਿਬ ਦੇ ਅਸਥਾਨ ਵੱਲ ਤੁਰਿਆ ਤੇ ਸੁਰਤ ਨੇ ਉਡਾਰੀ ਮਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਜਾ ਟਿਕੀ । ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋ ਚਲ ਕੇ ਅੰਮ੍ਰਿਤਸਰ ਸਾਹਿਬ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਤੇ ਪਹੁੰਚੇ ਸਨ । ਜਦੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਆਉਣ ਦੀ ਖਬਰ ਪ੍ਰਿਥੀ ਚੰਦ ਦੀ ਔਲਾਦ ਤੇ ਮਸੰਦਾਂ ਨੂੰ ਪਤਾ ਲੱਗੀ ਇਹਨਾਂ ਨੇ ਡਰਦਿਆ ਹੀ ਦਰਬਾਰ ਸਾਹਿਬ ਦੇ ਦਰਵਾਜ਼ੇ ਬੰਦ ਕਰ ਦਿੱਤੇ । ਕਿਤੇ ਗੁਰੂ ਸਾਡੇ ਕੋਲੋ ਇਸ ਦਰਬਾਰ ਸਾਹਿਬ ਦਾ ਕਬਜ਼ਾ ਨਾ ਖੋਹ ਲਵੇ , ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਵੱਡੇ ਸਤਿਗੁਰਾਂ ਦੇ ਅਸਥਾਨ ਦੇ ਉਥੋ ਹੀ ਦਰਸ਼ਨ ਕੀਤੇ ਤੇ ਥੜੇ ਤੇ ਬੈਠ ਕੇ ਸੰਗਤਾਂ ਨੂੰ ਇਕ ਵਾਹਿਗੁਰੂ ਜੀ ਦੇ ਲੜ ਲੱਗਣ ਦਾ ਉਪਦੇਸ਼ ਦੇਂਦੇ ਹੋਏ ਵਾਪਸ ਆ ਗਏ। ਉਹਨਾਂ ਦੀ ਯਾਦ ਵਿੱਚ ਗੁਰਦੁਵਾਰਾ ਥੜਾ ਸਾਹਿਬ ਦੇ ਦਰਸ਼ਨ ਕਰਕੇ ਜਦੋ ਬਾਹਰ ਨਿਕਲਿਆ ਤਾ ਸਾਹਮਣੇ ਨਿਗਾਹ ਪਈ ਜੂਨ 1984 ਦੇ ਸ਼ਹੀਦ ਸਿੰਘਾਂ ਦੇ ਅਸਥਾਨ ਤੇ । ਸੁਰਤ ਉਸ ਸਮੇ ਦੇ ਹਾਲਾਤਾ ਨੂੰ ਦੇਖਣ ਲੱਗੀ ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਭਾਈ ਅਮਰੀਕ ਸਿੰਘ ਭਾਈ ਠਾਹਰਾ ਸਿੰਘ ਜਰਨਲ ਸੁਬੇਗ ਸਿੰਘ ਤੇ ਹੋਰ ਬਹੁਤ ਮਰਜੀਵਰੇ ਸਿੰਘ ਜਿਨਾਂ ਨੇ ਆਪਣੀ ਸ਼ਹਾਦਤ ਇਸ ਅਸਥਾਨ ਤੇ ਦਿੱਤੀ । ਉਹਨਾ ਦੀ ਯਾਦਗਾਰ ਦੇ ਦਰਸ਼ਨ ਕਰਕੇ ਜਦੋ ਪੌੜੀਆ ਹੇਠ ਨੂ ਉਤਰਿਆ ਦੋ ਨਿਸ਼ਾਨ ਸਾਹਿਬ ਦੇਖੇ ਇਕ ਮੀਰੀ ਦਾ ਇਕ ਪੀਰੀ ਦਾ । ਜਦੋ ਉਪਰ ਵੱਲ ਨਿਗਾਹ ਗਈ ਕੀ ਦੇਖਿਆ ਮੀਰੀ ਦਾ ਨਿਸ਼ਾਨ ਸਾਹਿਬ ਪੀਰੀ ਦੇ ਨਿਸ਼ਾਨ ਸਾਹਿਬ ਤੋ ਕੁਝ ਫੁੱਟ ਛੋਟਾ ਹੈ । ਇਹ ਦੇਖ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਚਨ ਯਾਦ ਆ ਗਏ ਸਿੱਖ ਨੇ ਧਰਮ ਤੇ ਰਾਜਨੀਤੀ ਦੋਵੇ ਪੜਨੇ ਹਨ । ਪਰ ਯਾਦ ਰਹੇ ਰਾਜਨੀਤੀ ਹਮੇਸਾ ਧਰਮ ਦੇ ਅਧੀਨ ਹੋ ਕੇ ਚਲੇ ਕਦੇ ਵੀ ਰਾਜਨੀਤੀ ਨੂੰ ਧਰਮ ਤੇ ਹਾਵੀ ਨਹੀ ਹੋਣ ਦੇਣਾ । ਇਹ ਦੋਵੇ ਨਿਸ਼ਾਨ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਉਹਨਾਂ ਬਚਨਾਂ ਨੂੰ ਯਾਦ ਕਰਵਾਉਦੇ ਹਨ । ਫੇਰ ਜਦੋ ਵਾਪਸ ਆਉਣ ਲੱਗਾ ਪਰਕਰਮਾਂ ਵਿੱਚ ਲੱਗੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਦੇਖੀ । ਸੁਰਤ ਨੇ ਉਡਾਰੀ ਮਾਰੀ ਉਸ ਸਮੇਂ ਵਿੱਚ ਪਹੁੰਚ ਗਈ ਜਦੋ ਬਾਬਾ ਬੁੱਢਾ ਸਾਹਿਬ ਜੀ ਇਸ ਬੇਰ ਹੇਠ ਬੈਠ ਕੇ ਸੰਗਤਾਂ ਨੂੰ ਸੇਵਾ ਕਰਨ ਦਾ ਉਪਦੇਸ਼ ਦਿੰਦੇ ਹੋਵਣਗੇ । ਕਿਨੇ ਗੁਰੂ ਦੇ ਪਿਆਰੇ ਦਰਬਾਰ ਸਾਹਿਬ ਜੀ ਦੇ ਸਰੋਵਰ ਦੀ ਸੇਵਾ ਕਰਦੇ ਹੋਵਣਗੇ ਭਾਈ ਸਾਲੋ ਜੀ , ਭਾਈ ਬਹਿਲੋ , ਭਾਈ ਗੁਰਦਾਸ ਜੀ , ਤੇ ਹੋਰ ਪਤਾ ਨਹੀ ਕਿਨੇ ਗੁਰੂ ਦੇ ਪਿਆਰੇ ਸਿੱਖ । ਜਦੋ ਬਾਬਾ ਬੁੱਢਾ ਸਾਹਿਬ ਜੀ ਦੀ ਬੇਰ ਤੋ ਅਗਾਹ ਗਿਆ ਤਾ ਸਾਹਮਣੇ ਉਹ ਨੁਕਰ ਦੇਖੀ ਜਿਥੇ ਕਦੇ ਉਦਾਸੀ ਮੱਤ ਦੇ ਮੁਖੀ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਆਏ ਸਨ । ਤੇ ਇਸ ਅਸਥਾਨ ਤੇ ਬਾਬਾ ਸ੍ਰੀ ਚੰਦ ਜੀ ਕਈ ਦਿਨ ਬੈਠ ਕੇ ਸਿੱਖ ਸੰਗਤਾਂ ਨੂੰ ਸਰੋਵਰ ਦੀ ਸੇਵਾ ਕਰਦਿਆ ਵੇਖ ਕੇ ਖੁਸ਼ ਹੁੰਦੇ ਰਹੇ ਸਨ । ਇਸ ਤੋ ਅੱਗੇ ਆਇਆ ਬੁੰਗਾਂ ਰਾਮਗੜੀਆ ਦਾ ਜਿਸ ਨੂੰ ਵੇਖ ਕੇ ਸੁਰਤ ਉਸ ਸਮੇਂ ਵਿੱਚ ਪਹੁੰਚ ਗਈ ਜਦੋ ਸਾਡੀਆਂ ਸਿੱਖ ਮਿਸਲਾਂ ਵੈਰੀਆਂ ਨੂੰ ਖਤਮ ਕਰਦੀਆਂ ਹੋਈਆਂ ਸਿੱਖ ਰਾਜ ਵੱਲ ਵੱਧ ਰਹੀਆ ਸਨ । ਅਖੀਰ ਉਹ ਸਮਾਂ ਵੀ ਆਇਆ ਜਦੋ ਸਾਡਾ ਆਪਣਾ ਸਿੱਖ ਰਾਜ ਹੋਇਆ ਸਾਰੇ ਪਾਸੇ ਖੁਸ਼ੀ ਹੀ ਖੁਸ਼ੀ ਸੀ । ਇਹ ਸਭ ਦੇ ਦਰਸ਼ਨ ਕਰਦਾ ਕਰਦਾ ਮੈ ਵਾਪਸ ਆਉਣ ਦੀ ਤਿਆਰੀ ਕਰ ਲਈ ਅਖੀਰ ਵਿੱਚ ਫੇਰ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਗੁਰੂ ਜੀ ਰਹਿਮ ਕਰਿਉ ਸਰਬੱਤ ਦਾ ਭਲਾ ਕਰਿਉ ਤੇ ਦਾਸ ਨੂੰ ਫੇਰ ਆਪਣੇ ਦਰਬਾਰ ਦੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਵਾਉਣੇ ਜੀ ।
ਜੋਰਾਵਰ ਸਿੰਘ ਤਰਸਿੱਕਾ ।



Share On Whatsapp

Leave a comment


ਆਓ ਇਤਿਹਾਸ ਦੀ ਇਕ ਹੋਰ ਘਟਨਾ ਤੇ ਝਾਤ ਪਾਉਂਦੇ ਹਾਂ, ਜਿਸ ਬਾਰੇ ਬਹੁਤ ਘੱਟ ਜਿਕਰ ਹੋਇਆ ਹੈ,
ਪੰਜ ਪਿਆਰਿਆਂ ਦੇ ਹੁਕਮ ਮੁਤਾਬਕ ਜਦੋ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਦੀ ਗੜ੍ਹੀ ਛੱਡਣ ਲੱਗੇ ਤਾਂ ਉਹਨਾਂ ਨੇ ਮੁਗਲ ਫੌਜ ਨੂੰ ਭਰਮਾਉਣ ਲਈ ਆਪਣੀ ਕਲਗੀ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾ ਦਿੱਤੀ, ਤੇ ਆਪ ਆਪਣੇ ਨੀਲੇ ਘੋੜੇ ਤੇ ਸਵਾਰ ਹੋ ਕੇ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ, ਗੜ੍ਹੀ ਚੋ ਪਾਰ ਹੋ ਗਏ, ਤੇ ਫੌਜ ਵੱਲ ਨੂੰ ਇਕ ਤਾੜੀ ਮਾਰ ਕੇ ਹੋਕਾ ਦਿੱਤਾ ਕਿ ਹਿੰਦ ਦਾ ਪੀਰ ਜ਼ਾ ਰਿਹਾ ਹੈ, ਜੇ ਕਿਸੇ ਚ ਹਿੰਮਤ ਹੈ ਤਾਂ ਰੋਕ ਲਓ,, ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਗੜ੍ਹੀ ਚੋ ਜਾਣ ਦੀ ਮੁਗ਼ਲ ਫੌਜ ਨੂੰ ਭਣਕ ਤੱਕ ਨਾ ਲੱਗੀ, ਤੇ ਉਹ ਏਹੀ ਸਮਝਦੇ ਰਹੇ ਕਿ ਸਿੱਖਾਂ ਦਾ ਗੁਰੂ ਚਮਕੌਰ ਦੇ ਕਿਲ੍ਹੇ ਅੰਦਰ ਹੀ ਹੈ,,
ਆਖਰ ਮੁਗ਼ਲ ਫੌਜ ਨੇ ਕਿਲ੍ਹੇ ਅੰਦਰ ਚੜਾਈ ਕਰ ਦਿੱਤੀ, ਭਾਈ ਸੰਗਤ ਸਿੰਘ ਜੀ ਸ਼ਹੀਦ ਹੋ ਗਏ, ਤੇ ਮੁਗ਼ਲ ਫੌਜ ਖੁਸ਼ੀ ਵਿਚ ਝੂਮਣ ਲੱਗੀ ਕਿ ਸਿੱਖਾਂ ਦਾ ਗੁਰੂ ਮਾਰਿਆ ਗਿਆ, ਭਾਈ ਜੀ ਦਾ ਸਿਰ ਵੱਢ ਕੇ ਮੁਗ਼ਲ ਦਰਬਾਰ ਦਿੱਲੀ ਚ ਪੇਸ਼ ਕੀਤਾ ਗਿਆ, ਜਿਥੋਂ ਪਤਾ ਲੱਗਾ ਕਿ ਇਹ ਗੁਰੂ ਗੋਬਿੰਦ ਸਿੰਘ ਨਹੀਂ, ਓਹਨਾ ਦਾ ਕੋਈ ਸਿੱਖ ਹੈ, ਗੁਰੂ ਗੋਬਿੰਦ ਸਿੰਘ ਨਿਕਲ ਚੁਕੇ ਨੇ।। ਦਿੱਲੀ ਦਰਬਾਰ ਚੋ ਹੁਕਮ ਹੋਇਆ ਕਿ ਇਸ ਸਿੱਖ ਦਾ ਸਿਰ ਇਹਦੇ ਪਰਿਵਾਰ ਨੂੰ ਦੇ ਦਵੇਂ, ਇਹ ਸਾਡੇ ਕਿਸੇ ਕੰਮ ਦਾ ਨਹੀਂ, । ਭਾਈ ਸੰਗਤ ਸਿੰਘ ਜੀ ਦਾ ਸਿਰ ਓਹਨਾ ਦੇ ਪਰਿਵਾਰ ਨੂੰ ਦੇ ਦਿੱਤਾ ਗਿਆ, ਭਾਈ ਜੀ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ ਵੀ ਉਸੇ ਤਰਾਂ ਸਜੀ ਹੋਈ ਸੀ, ਪਰਿਵਾਰ ਨੇ ਭਾਈ ਜੀ ਦੇ ਸਿਰ ਦਾ ਸੰਸਕਾਰ ਕੀਤਾ ਤੇ ਉਹ ਕਲਗੀ ਆਪਣੇ ਕੋਲ ਸੰਭਾਲ ਲਈ ।।

ਫਿਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ, ਮਹਾਰਾਜਾ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਉਹ ਕਲਗੀ, ਭਾਈ ਸੰਗਤ ਸਿੰਘ ਜੀ ਦੇ ਪੜਪੋਤੇ ਭਾਈ ਭਾਰਾ ਸਿੰਘ ਕੋਲ ਹੈ।। ਤਾਂ ਭਾਈ ਭਾਰਾ ਸਿੰਘ ਨੂੰ ਸ਼ੇਰ ਏ ਪੰਜਾਬ ਨੇ ਆਪਣੇ ਦਰਬਾਰ ਵਿਚ ਬੁਲਾਇਆ,, ਤੇ ਬਹੁਤ ਹਿ ਸਤਿਕਾਰ ਨਾਲ ਪੁੱਛਿਆ ਕਿ ਭਾਈ ਜੀ, ਗੁਰੂ ਗੋਬਿੰਦ ਸਿੰਘ ਦੀ ਕਲਗੀ ਜੋ ਖੁਦ ਗੁਰੂ ਸਾਬ ਨੇ ਤੁਹਾਡੇ ਪੜਦਾਦਾ ਭਾਈ ਸੰਗਤ ਸਿੰਘ ਦੇ ਸਿਰ ਤੇ ਸਜਾਈ ਸੀ, ਉਹ ਤੁਹਾਡੇ ਕੋਲ ਹੈ.?
ਭਾਈ ਭਾਰਾ ਸਿੰਘ ਨੇ ਕਿਹਾ ਜੀ ਮਹਾਰਾਜ ਗੁਰੂ ਸਾਹਿਬ ਦੀ ਉਹ ਕਲਗੀ ਮੇਰੇ ਕੋਲ ਬਿਲਕੁਲ ਮਹਿਫੂਜ ਓਸੇ ਤਰ੍ਹਾਂ ਪਈ ਹੈ,,
ਤਾਂ ਸ਼ੇਰ ਏ ਪੰਜਾਬ ਨੇ ਕਿਹਾ ਕਿ ਭਾਈ ਸਾਬ ਮੇਰੇ ਕੋਲ ਉਸ ਕਲਗੀ ਦਾ ਜਿੰਨਾ ਮੁੱਲ, ਜਿੰਨੀ ਦੌਲਤ ਲੈਣੀ ਹੈ, ਲੈ ਲਓ, ਉਹ ਕਲਗੀ ਮੈਨੂੰ ਦੇਦੋ,
ਤਾਂ ਉਸ ਵਕਤ ਭਾਰਾ ਸਿੰਘ ਨੇ ਸੋਚਿਆ ਕਿ ਮਹਾਰਾਜਾ ਰਣਜੀਤ ਸਿੰਘ ਕਦੀ ਆਪਣੀ ਜ਼ੁਬਾਨ ਤੋਂ ਮੁਕਰਦਾ ਨਹੀਂ, ਕਿਉਂ ਨਾ ਇਸ ਦਾ ਸਾਰਾ ਖਜ਼ਾਨਾ ਹਿ ਮੰਗ ਲਵਾ,
ਤਾਂ ਉਸ ਵਕਤ ਸ਼ੇਰ ਏ ਪੰਜਾਬ ਦੇ ਖਜ਼ਾਨੇ ਚ 1 ਲੱਖ 25 ਹਜ਼ਾਰ ਮੋਹਰਾ ਸੀ, ਮਹਾਰਾਜੇ ਨੇ 1 ਲੱਖ 25 ਹਜ਼ਾਰ ਮੋਹਰਾਂ ਦਾ ਸਾਰਾ ਖਜ਼ਾਨਾ ਭਾਰਾ ਸਿੰਘ ਨੂੰ ਦੇਕੇ, ਗੁਰੂ ਸਾਹਿਬ ਦੀ ਉਹ ਕਲਗੀ ਉਸ ਤੋਂ ਲੈ ਲਈ,, ਤੇ ਉਸ ਵਕਤ ਪੂਰੀ ਦੁਨੀਆਂ ਚ ਸਭ ਤੋਂ ਵੱਧ ਕੀਮਤੀ ਚੀਜ਼ ਮਹਾਰਾਜਾ ਰਣਜੀਤ ਸਿੰਘ ਨੇ ਖਰੀਦੀ ਸੀ, ਗੁਰੂ ਗੋਬਿੰਦ ਸਿੰਘ ਜੀ ਦੀ ਕਲਗੀ,, ਅੱਜ ਦੇ ਹਿਸਾਬ ਨਾਲ ਉਹ ਕੀਮਤ ਕਰੋੜਾਂ ਅਰਬਾਂ ਰੁਪਏ ਬਣਦੀ ਹੈ।।
ਸ਼ੇਰ ਏ ਪੰਜਾਬ ਨੇ ਆਪਣੇ ਮਹਿਲ ਦੇ ਸਭ ਤੋਂ ਉੱਪਰ ਜਿਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਓਥੇ ਉਸ ਕਲਗੀ ਨੂੰ ਸ਼ੁਸ਼ੋਭਿਤ ਕੀਤਾ, ਤੇ ਸਵੇਰੇ ਉਠਕੇ ਜਦੋ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਜਾਂਦੇ ਸਨ, ਤਾਂ ਗੁਰੂ ਸਾਹਿਬ ਦੀ ਉਸ ਕਲਗੀ ਨੂੰ ਆਪਣੀਆਂ ਅੱਖਾਂ ਨਾਲ ਲਾਉਂਦੇ ਅਤੇ ਚੁੰਮਦੇ ਸਨ,।।
ਅੱਜ ਸਾਡੇ ਲਈ ਬੜੇ ਅਫ਼ਸੋਸ ਦੀ ਗੱਲ ਹੈ ਕਿ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਤੋਂ ਬਾਅਦ , ਕੋਹਿਨੂਰ ਦੇ ਨਾਲ ਨਾਲ ਅੰਗਰੇਜ਼ ਉਸ ਕਲਗੀ ਨੂੰ ਵੀ ਬ੍ਰਿਟੇਨ ਲੈ ਗਏ, ਅੱਜ ਵੀ ਉਹ ਕਲਗੀ ਬ੍ਰਿਟੇਨ ਕੋਲ ਹੈ।।

ਅੱਜ ਵੀ ਜੇ ਸਿੱਖ ਬ੍ਰਿਟੇਨ ਕੋਲੋ ਉਸ ਕਲਗੀ ਦੀ ਮੰਗ ਕਰਨ, ਜ਼ਾ ਬਿਰਦੀ ਵਰਗੇ ਵੱਡੇ ਬਿਜ਼ਨਸਮੈਨ ਅਮੀਰ ਸਿੱਖ ਬ੍ਰਿਟੇਨ ਕੋਲੋ ਉਹ ਕਲਗੀ ਖਰੀਦ ਲੈਣ ਤਾਂ ਉਹ ਸਿੱਖਾਂ ਨੂੰ ਵਾਪਸ ਮਿਲ ਸਕਦੀ ਹੈ,, ਪਰ ਅਫ਼ਸੋਸ ਕਿ ਗੁਰੂ ਸਾਹਿਬ ਦੀ ਉਸ ਕਲਗੀ ਦਾ ਜ਼ਿਕਰ ਕੋਈ ਨਹੀਂ ਕਰਦਾ।।
🙏ਬੇਨਤੀ ਹੈ ਕਿ ਇਸ ਘਟਨਾ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, 🙏

🙏ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।🙏 ਦਾਸ : ਗੁਰਵਿੰਦਰ ਸਿੰਘ ਸੰਧੂ ।।🙏

Submitted By:- ਰਵਿੰਦਰ ਸਿੰਘ



Share On Whatsapp

Leave a comment





  ‹ Prev Page Next Page ›