ਜਦੋੰ_ਔਰਤ_ਦਾ_ਜਤ_ਪਰਖਣ_ਵਾਲਿਆਂ_ਦਾ_ਸਿੰਘਾਂ_ਸਤ_ਪਰਖਣ_ਦਾ_ਐਲਾਨ_ਕੀਤਾ
ਅਹਿਮਦ ਸ਼ਾਹ ਅਬਦਾਲੀ ਹਿੰਦ ਮੁਲਕ ਦੀ ਧੁਨੀ ਦਿੱਲੀ ਨੂੰ ਫ਼ਤਹ ਕਰਕੇ, ਮੇਰਠ, ਬਿੰਦ੍ਰਬਨ ਦਾ ਇਲਾਕਾ ਲੁਟ ਪੁਟ ਕੇ ਜਦੋਂ ਵਾਪਸ ਆਪਣੇ ਮੁਲਕ ਨੂੰ ਮੁੜਨ ਲੱਗਦਾ ਹੈ ਤਾਂ ਉਹ ਜਿੱਥੇ ਆਪਣੀ ਨਾਲ ਬੇਇੰਤਹਾ ਦੌਲਤ, ਹੀਰੇ-ਜਵਾਰਾਤ, ਨੌਜਵਾਨ ਗੁਲਾਮ ਲਿਜਾ ਰਿਹਾ ਸੀ, ਉਥੇ ਹੀ ਉਹ ਕਾਬੁਲ ਕੰਧਾਰ ਗਜ਼ਨੀ ਦੇ ਬਾਜ਼ਾਰਾਂ ਵਿਚ ਟਕੇ ਟਕੇ ਤੇ ਵੇਚਣ ਲੀ ਇਸ ਮੁਲਕ ਦੀ ਔਰਤਾਂ ਵੀ ਲਿਜਾ ਰਿਹਾ ਸੀ, ਜਿਨ੍ਹਾਂ ਦੀ ਗਿਣਤੀ ਕਈ ਸੈਕੜਿਆਂ ਵਿਚ ਸੀ। ਕਿਸੇ ਮਰਾਠੇ ਜਾਂ ਰਾਜਪੂਤ ਦੀ ਹਿੰਮਤ ਨ ਪਈ ਕਿ ਉਹ ਇਨ੍ਹਾਂ ਧੀਆਂ ਧਿਆਣੀਆਂ ਦੀ ਇੱਜ਼ਤ ਕੱਜ ਸਕੇ।
ਅਬਦਾਲੀ ਜਦ ਬਿਆਸ ਦਾ ਪੱਤਣ ਟੱਪਿਆ ਤਾਂ ਸਿੰਘਾਂ ਨੇ ਥਾਂ ਪੁਰ ਅੱਟਕ ਤਕ ਉਸਤੇ ਹਮਲੇ ਕਰਕੇ ਉਸਦਾ ਜਿੱਥੇ ਧਨ ਦੌਲਤ ਦਾ ਭਾਰ ਹੌਲਾ ਕੀਤਾ, ਉਥੇ ਹੀ ਸ.ਜੱਸਾ ਸਿੰਘ ਆਹਲੂਵਾਲੀਆ, ਚੜਤ ਸਿੰਘ ਸ਼ੁਕਰਚੱਕੀਆ, ਹਰੀ ਸਿੰਘ ਭੰਗੀ ਆਦਿ ਨੇ ਕਹਿੰਦੇ ਕੋਈ ੧੭੦੦ ਦੇ ਲਾਗੇ ਤਾਗੇ ਜਵਾਨ ਨੂੰਹਾਂ ਧੀਆਂ ਨੂੰ ਅਬਦਾਲੀ ਦੇ ਪੰਜੇ ਵਿਚੋਂ ਬਚਾ ਲਿਆ, ਜਦੋਂ ਇਨ੍ਹਾਂ ਨੂੰ ਵਾਪਸ ਇਨ੍ਹਾਂ ਦੇ ਘਰਾਂ ਤਕ ਪਹੁੰਚਾਣ ਦਾ ਵਕਤ ਆਇਆ ਤਾਂ ਕੁਝ ਬਾਹਮਣਾਂ ਦੀ ਚੁਕ ਵਿਚ ਇਹਨਾਂ ਦੇ ਪਰਿਵਾਰਾਂ ਨੇ ਆਪਣੀਆਂ ਧੀਆਂ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ, ਅਖੇ ਇਹ ਇਨ੍ਹੇ ਦਿਨ ਬਾਹਰ ਰਹੀਆਂ ਨੇ ਅਪਵਿੱਤਰ ਹੋ ਗਈਆਂ ਹਨ। ਸਿੰਘਾਂ ਬੜਾ ਸਮਝਾਇਆ ਕਿ ਭਾਈ ਇਹੋ ਜਾ ਕੁਝ ਨਹੀ ਹੋਇਆ, ਇਹ ਬੱਚੀਆਂ ਜਤ ਸਤ ਵਿਚ ਪ੍ਰਪਕ ਨੇ, ਨਾਲੇ ਇਨ੍ਹਾਂ ਵਿਚਾਰੀਆਂ ਦਾ ਕਾਅਦਾ ਦੋਸ਼, ਫਰਜ਼ ਤੇ ਥੋਡਾ ਸੀ ਇਨ੍ਹਾਂ ਨੂੰ ਬਚਾਉਣ ਦਾ !
ਗੱਲ ਦਾ ਪਾਸਾ ਜਦ ਪੁਠਾ ਪੈਂਦਾ ਦੇਖਿਆ ਤਾਂ ਬਾਹਮਣ ਕਹਿਣ ਲੱਗੇ ਕਿ, ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਪਰ ਇਨ੍ਹਾਂ ਨੂੰ ਆਪਣੇ ਜਤ ਸਤ ਦਾ ਸਬੂਤ ਦੇਣਾ ਪਵੇਗਾ, ਅਸੀਂ ਅੱਗ ਬਾਲ੍ਹਾਂਗੇ, ਇਹ ਉਸ ਵਿਚੋਂ ਲੰਘਣ ਜੋ ਪਾਕ ਪਵਿੱਤਰ ਹੋਣਗੀਆਂ ਅੱਗ ਉਨ੍ਹਾਂ ਦਾ ਕੁਝ ਨਹੀ ਵਿਗਾੜ ਸਕੇਗੀ! ਇਹ ਗੱਲ ਸੁਣ ਕੇ ਸਭ ਦੇ ਸਾਹ ਸੂਤੇ ਗਏ। ਸ.ਹਰੀ ਸਿੰਘ ਭੰਗੀ ਕਹਿਣ ਲੱਗੇ, ਵਈ ਸਾਨੂੰ ਥੋਡੀ ਸ਼ਰਤ ਮਨਜ਼ੂਰ ਹੈ, ਪਰ ਇਕ ਸ਼ਰਤ ਸਾਡੀ ਵੀ ਹੈ, ਇਨ੍ਹਾਂ ਦੀ ਪਰਖ ਵੀ ਕੋਈ ਜਤ ਸਤ ਵਾਲਾ ਬ੍ਰਹਾਮਣ ਹੀ ਲੈ ਸਕੇਗਾ,ਇਸ ਲਈ ਪਹਿਲ੍ਹਾਂ ਮੈਂ ਤੁਹਾਡੀ ਪ੍ਰੀਖਿਆ ਲਵਾਂਗਾ, ਬ੍ਰਹਾਮਣ ਸਾਰੇ ਹੈਰਾਨ, ਉਹ ਕਹਿਣ ਲੱਗੇ ਅਸੀ ਸਭ ਬਹੁਤ ਉੱਚੇ ਆਚਰਣ ਦੇ ਮਾਲਕ ਹਾਂ , ਸਰਦਾਰ ਕਹਿੰਦਾ ਲੱਗ ਜਾਂਦਾ ਬਸ ਹੁਣੇ ਹੀ ਪਤਾ ਤੁਹਾਡਾ ਕਿਰਦਾਰ ਕੀ ਹੈ?…ਸਰਦਾਰ ਨੇ ਇਕ ਮੁੱਢ ਮੰਗਵਾਇਆ ਤੇ ਨਾਲ ਹੀ ਆਪਣੀ ਸ੍ਰੀ ਸਾਹਬ ਮਿਆਨ ਵਿਚੋਂ ਬਾਹਰ ਕੱਢ ਕੇ ਕਹਿਣ ਲੱਗਾ, ਹਾਂਜੀ ਪੰਡਤੋ!ਹੋ ਜੋ ਤਿਆਰ ਫਿਰ ਆਪਣੇ ਜਤ ਸਤ ਦੇ ਪਰਚੇ ਲਈ, ਆਹ ਮੁੱਢ ਤੇ ਆਪਣਾ ਵਾਰੀ ਵਾਰੀ ਸਿਰ ਰੱਖਦੇ ਜਾਹੋ, ਮੈੰ ਸ੍ਰੀ ਸਾਹਿਬ ਨਾਲ ਵਾਰ ਕਰਦਾ ਜਾਵਾਂਗਾ, ਜੋ ਜਤੀ ਸਤੀ ਹੋਵੇਗਾ, ਉਸਦੀ ਧੋਣ ਮੇਰੀ ਸ੍ਰੀ ਸਾਹਿਬ (ਕਿਰਪਾਨ) ਨਹੀ ਲਾਹ ਸਕੇਗੀ ਤੇ ਜੋ ਦਿਖਾਵਾ ਕਰ ਰਿਹਾ ਉਹ ਮੂਲੀ ਗਾਜਰ ਵਾਂਗ ਛਿੱਲਿਆ ਜਾਵੇਗਾ । ਇਹ ਸੁਣ ਸਾਰੇ ਬਾਹਮਣਾਂ ਦੇ ਹੱਥਾਂ ਦੇ ਤੋਤੇ ਉੱਡ ਗਏ, ਉਤਲਾ ਸਾਹ ੳਤਾਂਹ ਤੇ ਥੱਲੜਾ ‘ਠਾਂਹ ਰਹਿ ਗਿਆ। ਝੱਟ ਹਥ ਜੋੜ ਕੇ ਸਰਦਾਰ ਨੂੰ ਕਹਿਣ ਲੱਗੇ ਬਖਸ਼ੋ ਅਸੀਂ ਤੇ ਤੁਹਾਡੀ ਗਊ ਹਾਂ, ਸਾਨੂੰ ਪੂਰਾ ਯਕੀਨ ਹੈ ਕਿ ਇਹ ਬੀਬੀਆਂ ਜਤ ਸਤ ਵਿਚ ਪੂਰੀਆਂ ਨੇ , ਅਸੀਂ ਇਨ੍ਹਾਂ ਨੂੰ ਅੰਗੀਕਾਰ (ਕਬੂਲ ) ਕਰਦੇ ਹਾਂ। ਸਰਦਾਰਾਂ ਨੇ ਧੀਆਂ ਭੈਣਾਂ ਦੇ ਸਿਰ ਪਲੋਸੇ ਤੇ ਕਿਹਾ ਬੱਚੜੀਓ, ਕੋਈ ਹੀਲ ਹੁਜਤਾਂ ਕਰੇ ਤਾਂ ਆਪਣੇ ਇੰਨਾਂ ਭਰਾਵਾਂ ਨੂੰ ਯਾਦ ਕਰ ਲੈਣਾ । ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਕਲਾ ਬਖਸ਼ੇ ।
ਬਲਦੀਪ ਸਿੰਘ ਰਾਮੂੰਵਾਲੀਆ
ਬਹੁਤ ਸੋਹਣੀਆਂ ਲਾਈਨਾਂ ਕਿਸੇ ਲਿਖੀਆਂ ਵੇਖੋ ਜਰਾ।
ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |
ਹਰ ਕੋਈ ਵੀਰ ਭੈਣ ਇਸ ਪੋਸਟ ਨੂੰ ਸ਼ੇਅਰ ਕਰੋ ਤੇ ਦੇਖੋ ਸਾਹਿਬਜਾਦੇ ਏਦਾਂ ਵੀ ਸਤਗੁਰਾਂ ਦੀ ਗੋਦ ਚ ਬੈਠਦੇ ਹੋਣਗੇ ਯਾਦ ਕਰੋ ਉਹਨਾਂ ਦੀ ਕੁਰਬਾਨੀ ਨੂੰ ਘਰਾਂ ਚ ਛੋਟੇ ਬੱਚੇ ਹੈ ਨੇ ਵੇਖੋ ਸਾਹਮਣੇ ਲਿਆਕੇ ਕਿਵੇ ਮਾਤਾ ਜੀ ਨੇ ਤੋਰਿਆ ਹੋਣਾ ਓ ਵੀ ਜਦੋਂ ਪਤਾ ਇਹਨਾ ਮੁੜਕੇ ਨਈ ਆਉਣਾ।
ਇਹ ਮੇਰੇ ਸੀਨੇ ਤੀਰ ਨਹੀਂ ਵੱਜੇ
ਇਹ ਤਾਂ ਸਿੱਖੀ ਦੇ ਬੂਟੇ ਨੂੰ ਪਾਣੀ ਪਾ ਰਿਹਾ
ਪਾਣੀ ਦਾ ਰੰਗ ਲਾਲ ਹੈ
ਇਹ ਕਲਗ਼ੀਧਰ ਦਾ ਬਾਲ ਹੈ
ਇਹ ਸਿੱਖੀ ਦੀ ਮਿਸਾਲ ਹੈ
ਭਾਈ ਜੱਗਾ ਸਿੰਘ ਜੀ ਦੀ ਸਾਖੀ ਬਹੁਤ ਘੱਟ ਸੰਗਤ ਨੂੰ ਇਸ ਇਤਿਹਾਸ ਬਾਰੇ ਪਤਾ ਹੋਵੇਗਾ ਪੜੋ ਜੀ ।
ਭਾਈ ਜੱਗਾ ਸਿੰਘ ਬੜੇ ਪ੍ਰੇਮ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਰਾਤ ਦਿਨੇ ਕਰਦਾ ਰਹਿੰਦਾ । ਗੁਰੂ ਸਾਹਿਬ ਭੀ ਓਸ ਦੇ ਪ੍ਰੇਮ ਦੇ ਵੱਸ ਹੋਏ ਓਸ ਉੱਤੇ ਬਹੁਤ ਦਯਾ ਕਰਦੇ ਰਹਿੰਦੇ ਅਤੇ ਚੰਗੀ ਚੀਜ਼ ਓਸੇ ਨੂੰ ਬਖ਼ਸ਼ਦੇ । ਭਾਵੇਂ ਓਹ ਅੱਗੇ ਹੋਰ ਲੋਕਾਂ ਨੂੰ ਦੇ ਦਿੰਦਾ । ਏਸ ਕਰ ਕੇ ਬਾਕੀ ਦੇ ਈਰਖਾਲੂ ਓਸ ਨਾਲ ਈਰਖਾ ਰੱਖਦੇ । ਜਦ ਓਹ ਕਿਸੇ ਵੇਲੇ ਕੱਲਾ ਹੁੰਦਾਂ ਤਾਂ ਓਹ ਈਰਖਾਲੂ ਦੁਸ਼ਟ ਉਸ ਨੂੰ ਗਾਲ੍ਹੀਆਂ ਦੇਂਦੇ ਤੇ ਥੱਪੜ ਮਾਰਦੇ । ਪਰ ਓਹ ਕਦੇ ਗੁਰੂ ਜੀ ਦੇ ਪਾਸ ਓਨ੍ਹਾਂ ਦੀ ਬੁਰਾਈ ਨਾ ਦੱਸਦਾ ਤੇ ਨਾ ਓਹਨਾਂ ਨੂੰ ਬੁਰਾ ਭਲਾ ਆਖਦਾ । ਕੇਵਲ ਗੁਰੂ ਭਗਤੀ ਦੇ ਪ੍ਰੇਮ ਵਿੱਚ ਮਸਤ ਰਹਿੰਦਾ । ਇੱਕ ਦਿਨ ਓਨ੍ਹਾਂ ਈਰਖਾਲੂਆਂ ਨੇ ਸਲਾਹ ਕਰ ਕੇ ਅੰਮ੍ਰਿਤ ਵੇਲੇ ਸੁਚੇਤੇ ਗਏ ਹੋਏ ਜੱਗਾ ਸਿੰਘ ਨੂੰ ਮਾਰਿਆ । ਨਾਲੇ ਡੇਰੇ ਵਿੱਚੋਂ ਜਿਥੇ ਭਾਈ ਜੱਗਾ ਸਿੰਘ ਰਹਿੰਦਾ ਸੀ ਓਸ ਦਾ ਸਭ ਸਮਾਨ ਖੋਹ ਲਿਆ । ਜਦ ਏਹ ਹਾਲ ਗੁਰੂ ਜੀ ਨੇ ਹੋਰ ਸਿੱਖਾਂ ਤੋਂ ਸੁਣ ਕੇ ਜੱਗਾ ਸਿੰਘ ਨੂੰ ਪੁੱਛਿਆ ਕਿ ਤੈਨੂੰ ਕਿਨੇਂ ਮਾਰਿਆ ਤੇ ਡੇਰਾ ਤੇਰਾ ਕਿਨੇ ਲੁੱਟਿਆ ਹੈ ? ਤਾਂ ਓਨ ਆਖਿਆ , “ ਸੱਚੇ ਪਾਤਸ਼ਾਹ ! ਮੈਨੂੰ ਕਿਸੇ ਨੇ ਨਹੀਂ ਮਾਰਿਆ ਤੇ ਨਾ ਕਿਸੇ ਨੇ ਮੇਰਾ ਕੁਛ ਲੁੱਟਿਆ ਹੈ । ਮੇਰਾ ਕੋਈ ਵੈਰੀ ਮਿੱਤਰ ਨਹੀਂ । ਆਪ ਦਾ ਹੀ ਰੂਪ ਸਭ ਨਜ਼ਰ ਆਉਂਦਾ ਹੈ , ਦੂਸਰਾ ਕੋਈ ਨਹੀਂ । ਮਾਰਨ ਵਾਲਾ ਤੇ ਮਾਰ ਖਾਣ ਵਾਲਾ , ਲੁੱਟਣ ਲੁਟਾਉਣ ਵਾਲਾ ਭੀ ਸਭ ਤੂੰ ਹੀ ਹੈਂ । ” ਏਹ ਬਚਨ ਸੁਣ ਕੇ ਸਾਰੀ ਸੰਗਤ ਸਮੇਤ ਗੁਰੂ ਸਾਹਿਬ ਜੀ ਬਹੁਤ ਖ਼ੁਸ਼ ਹੋਏ ਅਤੇ ਉਸ ਨੂੰ ਸੱਚਾ ਬ੍ਰਹਮਵੇਤਾ ਸਮਝ ਕੇ ਸਾਹਿਬ ਜੀ ਨੇ ਫੁਰਮਾਇਆ ਕਿ ਏਹ ਨਿਰਮਲ ਹਿਰਦੇ ਵਾਲਾ ਸਤੋਗੁਣੀ ਗਿਆਨੀ ਪੁਰਖ ਹੈ । ਭਾਈ ਸਿੱਖੋ ! ਏਹੋ ਜਹੇ ਪੁਰਖਾਂ ਨਾਲ ਬਾਦ ਵਿਵਾਦ ਕਰਨਾ ਜਾਣ ਬੁਝ ਕੇ ਨਰਕ ਵਿੱਚ ਪੈਣਾਂ ਹੈ । ਏਸੇ ਘੜੀ ਮਹਾਰਾਜ ਨੇ ਇੱਕ { ਪੱਥਰ , ਢੀਮ ਅਤੇ ਪਤਾਸਾ } ਜਲ ਦਾ ਗੜਵਾ ਮੰਗਾ ਕੇ ਓਸ ਵਿੱਚ ਇੱਕ ਪੱਥਰ , ਇੱਕ ਮਿੱਟੀ ਦੀ ਢੀਮ , ਤੇ ਇੱਕ ਪਤਾਸਾ ਪਵਾ ਕੇ ਦੋ ਘੜੀ ਪਿੱਛੋਂ ਹੁਕਮ ਦਿੱਤਾ , “ ਤਿੰਨੇ ਚੀਜ਼ਾਂ ਕੱਢੋ । ” ਪੱਥਰ ਕੋਰਾ ਨਿੱਕਲਿਆ । ਢੀਂਮ ਗਾਰਾ ਹੋ ਗਈ । ਪਤਾਸੇ ਦਾ ਨਿਸ਼ਾਨ ਭੀ ਨਾ ਰਿਹਾ । ਤਾਂ ਗੁਰੂ ਜੀ ਨੇ ਆਖਿਆ , “ ਭਾਈ ਸਿੱਖੋ ! ਸੱਚੇ ਸਰਧਾਲੂ ਸਿਦਕੀ ਸਿੱਖ ਨਿਸਕਾਮ ਸੇਵਾ ਭਗਤੀ ਕਰਦੇ ਹੋਏ ਜੋ ਗੁਰੂ ਕੀ ਬਾਣੀ ਨਾਲ ਪ੍ਰੇਮ ਰੱਖਦੇ ਹਨ , ਓਹ ਤਾਂ ਗੁਰੂ ਕੇ ਰੂਪ ਵਿੱਚ ਪਤਾਸੇ ਵਾਂਗੂੰ ਅਭੇਦ ਹੋ ਜਾਂਦੇ ਹਨ । ਪਰ ਕਾਮਨਾ ਰੱਖ ਕੇ ਸੇਵਾ ਟਹਿਲ ਕਰਨ ਵਾਲੇ ਮਿਲ ਤਾਂ ਜਾਂਦੇ ਹਨ , ਪਰ ਅਭੇਦ ਨਹੀਂ ਹੁੰਦੇ । ਮਿੱਟੀ ਵਾਂਗੂੰ ਵੱਖਰੇ ਭੀ , ਤੇ ਮਿਲੇ ਭੀ , ਦੋਹੀਂ ਪਾਸੀ ਰਹਿੰਦੇ ਹਨ । ਜਿਹੜੇ ਕੇਵਲ ਲੋਗ ਦਿਖਾਵੇ ਦੀ ਸੇਵਾ ਭਗਤੀ ਕਰਦੇ ਹਨ , ਓਹ ਉੱਤੋਂ ਪੱਥਰ ਵਾਂਗ ਭਿੱਜੇ ਹੋਏ ਨਜ਼ਰ ਆਉਂਦੇ ਹਨ , ਵਿੱਚੋਂ ਸੁੱਕੇ ਰਹਿੰਦੇ ਹਨ । ਏਹ ਸਾਖੀ ਜੱਗਾ ਸਿੰਘ ਜੀ ਦੇ ਪ੍ਰਥਾਏ ਜੋ ਗੁਰੂ ਜੀ ਨੇ ਬਾਣੀ ਉਚਾਰੀ ਹੈ ਓਹ ਸਰਬ ਲੋਹ ਪ੍ਰਕਾਸ਼ ਦੇ ਸਤਾਰ੍ਹਵੇਂ ‘ ਖੰਡ ਵਿੱਚ ਹੈ । ਵਿਸਤਾਰ ਹੋਣ ਤੋਂ ਡਰ ਕੇ ਓਹ ਛੰਦ ਏਥੇ ਨਹੀਂ ਲਿੱਖੇ । ਨਿਰਮਲ ਪੰਥ ਪ੍ਰਦੀਪਕਾ ਵਿੱਚ ਵੀ ਸਾਖੀ ਮੌਜੂਦ ਹਨ ।
ਜੋਰਾਵਰ ਸਿੰਘ ਤਰਸਿੱਕਾ
ਬੀਬੀ ਤੁਲਸਾਂ ਜੋ ਇਕ ਮੁਸਲਮਾਨ ਔਰਤ ਸੀ ਜੋ ਭਾਈ ਮਹਿਤਾ ਕਲਿਆਣ ਜੀ ਦੇ ਘਰ ਦਾ ਕੰਮ ਕਾਜ ਕਰਦੀ ਸੀ। ਇਸ ਦੀ ਇਤਿਹਾਸ ਵਿੱਚ ਜਿਆਦਾ ਜਾਣਕਾਰੀ ਨਹੀਂ ਮਿਲਦੀ ਪਰ ਜਿਨੀ ਕੋ ਜਾਣਕਾਰੀ ਮਿਲਦੀ ਹੈ ਬਾਕਮਾਲ ਜਾਣਕਾਰੀ ਹੈ ।ਤੁਲਸਾਂ ਦਾਸੀ ਪਹਿਲੀ ਇਕ ਐਸੀ ਪਵਿੱਤਰ ਰੂਹ ਸੀ ਜਿਸ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪ੍ਕਾਂਸ਼ ਰੂਪ ਕਰ ਕੇ ਜਾਣਿਆ ਹੈ । ਗੁਰੂ ਨਾਨਕ ਦੇਵ ਜੀ ਦੀ ਕਿਰਪਾ ਨਾਲ ਸਾਰੀ ਉਮਰ ਬੀਬੀ ਤੁਲਸਾਂ ਜੀ ਵਾਹਿਗੁਰੂ ਜੀ ਦੀ ਯਾਦ ਦਾ ਅਨੰਦ ਮਾਣ ਦੀ ਰਹੀ ।
‘ ਗੁਰ ਨਾਨਕ ਪ੍ਰਕਾਸ਼ ‘ ਵਿੱਚ ਇਹ ਘਟਨਾ ਪਿੰਡ ਤਲਵੰਡੀ ( ਹੁਣ ਸ੍ਰੀ ਨਨਕਾਣਾ ਸਾਹਿਬ ਜੀ ਵਿਖੇ ਵਾਪਰੀ ਦੱਸੀ ਗਈ ਹੈ । ਇਸ ਵਿਤਾਂਤ ਅਨੁਸਾਰ , ਇੱਕ ਦਿਨ ਗੁਰੂ ਨਾਨਕ ਦੇਵ ਜੀ ਤਲਵੰਡੀ ਵਿਖੇ ਆਪਣੇ ਘਰ ਵਿੱਚ ਲੇਟੇ ਹੋਏ ਹਨ । ਮਾਤਾ ਤ੍ਰਿਪਤਾ ਜੀ ਨੇ ਭੋਜਨ ਤਿਆਰ ਕਰਵਾਇਆ ਤੇ ਤੁਲਸਾਂ ਦਾਸੀ ਨੂੰ ਕਿਹਾ , “ ਮੇਰੇ ਪੁੱਤਰ ਨੂੰ ਜਗਾਉ ॥ ਕਿਤੇ ਭੋਜਨ ਠੰਢਾ ਨਾ ਹੋ ਜਾਏ । ਉਸ ਨੂੰ ਆਖੋ ਕਿ ਭੋਜਨ ਕਰ ਲਏ । ਸਮਝਦਾਰ ਦਾਸੀ ਜਦੋਂ ਗੁਰੂ ਨਾਨਕ ਦੇਵ ਜੀ ਕੋਲ ਪਹੁੰਚੀ , ਤਾਂ ਗੁਰੂ ਜੀ ਸੁੱਤੇ ਹੋਏ ਸਨ । ਗੁਰੂ ਜੀ ਦਾ ਪੈਰ ਕਪੜੇ ਤੋਂ ਬਾਹਰ ਸੀ । ਦਾਸੀ ਦੇ ਮਨ ਵਿੱਚ ਪ੍ਰੇਮ ਜਾਗਿਆ । ਉਸ ਨੇ ਗੁਰੂ ਦੇ ਚਰਨਾਂ ਤੇ ਆਪਣਾ ਸਿਰ ਰੱਖ ਕੇ ਮੱਥਾ ਟੇਕਿਆ ਵੱਡੇ ਭਾਗਾਂ ਵਾਲੀ ਦਾਸੀ ਨੇ ਜਦੋਂ ਗੁਰੂ ਜੀ ਦੇ ਚਰਨ ਨੂੰ ਆਪਣੇ ਮੱਥੇ ਨਾਲ ਛੋਹਿਆ , ਤਾਂ ਉਸ ਨੂੰ ਤਿੰਨਾਂ ਲੋਕਾਂ ਦੀ ਸ਼ੁੱਧ ਪ੍ਰਾਪਤ ਹੋ ਗਈ । ਦਾਸੀ ਨੇ ਤਿੰਨਾਂ ਲੋਕਾਂ ਦੀ ਸੋਝੀ ਪ੍ਰਾਪਤ ਕਰਦਿਆਂ ਹੀ ਇੱਕ ਅਨੁਪਮ ਕੌਤਕ ਦੇਖਿਆ । ਲਾਹੌਰ ਦੇ ਵਾਪਾਰੀ ਗੁਰਸਿੱਖ ਭਾਈ ਮਨਸੁਖ ਦਾ ਸਮੁੰਦਰੀ ਜਹਾਜ਼ ਸਮੁੰਦਰ ਵਿੱਚ ਸੀ । ਉਸ ਨੂੰ ਉਥੋਂ ਕੋਈ ਰੁਕਾਵਟ ਆ ਰਹੀ ਸੀ | ਉਸ ਨੇ ਗੁਰੂ ਨਾਨਕ ਦੇਵ ਜੀ ਅੱਗੇ ਅਰਦਾਸ ਕੀਤੀ , “ ਹੇ ਦੀਨਾਂ ਦੇ ਬੰਧੂ ,( ਇਹ ਬੰਧੂ ਸ਼ਬਦ ਬੰਗਾਲ ਵਿੱਚ ਬੋਲਿਆ ਜਾਂਦਾ ਹੈ ਜਿਸ ਦਾ ਮਤਲਬ ਹੁੰਦਾ ਭਰਾ , ਵੀਰ ) ਪੂਰਣ ਸਤਿਗੁਰੂ , ਛੇਤੀ ਮੇਰੀ ਸਹਾਇਤਾ ਕਰੋ । ” | ਗੁਰੂ ਜੀ ਨੇ ਅੰਤਰਯਾਮੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਨਸੁਖ ਦੀ ਅਰਦਾਸ ਸੁਣੀ ਤੇ ਉਥੈ ਪਹੁੰਚ ਗਏ ਭਾਈ ਮਨਸੁਖ ਦੇ ਜਹਾਜ਼ ਨੂੰ ਕਿਨਾਰੇ ਲਾਇਆ । ਦਾਸੀ ਨੇ ਦਿੱਵ – ਸੋਝੀ ਰਾਹੀਂ ਇਹ ਸਭ ਕੁੱਝ ਦੇਖਿਆ ਤੇ ਗੁਰੂ ਜੀ ਨੂੰ ਬਿਨਾਂ ਜਗਾਏ ਹੀ ਵਾਪਸ ਚਲੀ ਗਈ । ਗੁਰੂ ਜੀ ਦੀ ਮਾਤਾ ਜੀ ਨੂੰ ਦਾਸੀ ਨੇ ਆਖਿਆ , “ ਮੈਂ ਗੁਰੂ ਜੀ ਨੂੰ ਜਗਾਇਆ ਨਹੀਂ । ਉਹ ਤਾਂ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਸਨ । ਜਦੋਂ ਉਹ ਆਪਣੇ ਸਿੱਖ ਦਾ ਜਹਾਜ਼ ਲੰਘਾ ਦੇਣਗੇ , ਤਾਂ ਮੈਂ ਉਨ੍ਹਾਂ ਜਗਾ ਦੇਵਾਂਗੀ । ” ਮਾਤਾ ਜੀ ਨੇ ਸਮਝਿਆ ਕਿ ਦਾਸੀ ਮਜ਼ਾਕ ਕਰ ਰਹੀ ਹੈ । ਇਸਲਈ ਮਾਤਾ ਜੀ ਨੇ ਆਪ ਜਾ ਕੇ : ਗੁਰੂ ਜੀ ਨੂੰ ਜਗਾ ਕੇ ਭੋਜਨ ਕਰਵਾਇਆ । ਫਿਰ ਮਾਤਾ ਜੀ ਬੋਲੇ , “ ਸੁਣ ਪੁੱਤਰ , ਤੇਰੀ ਹਾਲਤ ਦੇਖ ਕੇ ਦਾਸੀ ਮੇਰੇ ਨਾਲ ਮਜ਼ਾਕ ਕਰਦੀ ਸੀ । ਉਸ ਨੇ ਮੈਂਨੂੰ ਆਖਿਆ ਕਿ ਗੁਰੂ ਜੀ ਕਿਸੇ ਸਿੱਖ ਦਾ ਜਹਾਜ਼ ਲੰਘਾ ਰਹੇ ਹਨ । ਮਾਤਾ ਜੀ ਦੀ ਗੱਲ ਸੁਣ ਕੇ ਗੁਰੂ ਜੀ ਬੋਲੇ , “ ਤੁਸੀਂ ਇਸ ਕਮਲੀ ਦੀ ਗੱਲ ਦੇ ਵਿਸ਼ਵਾਸ਼ ਨਾ ਕਰੋ ।
ਭਾਈ ਸਾਹਿਬ ਵੀਰ ਸਿੰਘ ਜੀ ਨੇ ਆਪਣੇ ਵੱਲੋਂ ਦਿੱਤੇ ‘ ਫੁਟ – ਨੋਟ ‘ ਵਿੱਚ ਇਸ ਪ੍ਰਕਾਰ ਲਿਖਿਆ ਹੈ : ਕਮਲੀ ਹੋਣ ਤੋਂ ਮੁਰਾਦ ਸ਼ੁਦਾਈ ਹੋਣ ਦੀ ਨਹੀਂ , ਜਿਕੂ ਬੀਮਾਰ ਹੁੰਦੇ ਹਨ ; ਪਰੰਤੂ ਮਸਤਾਨੀ ਅਵਸਥਾ ਦੀ ਮੁਰਾਦ ਹੈ ਕਿ ਉਹ ਅੰਤਰਮੁਖ ਸੁੱਖ ਵਿੱਚ ਰਹੀ ਤੇ ਬਾਹਰਲੀ ਸੁਧ ਪੂਰੀ ਸਾਵਧਾਨਤਾ ਦੀ ਨਾ ਹੋਈ । ਜੇ ਅੰਤਰਮੁਖ ਸੁਰਤ ਏਕਾ ਤੇ ਨਾਮ ਰਸ ਵਿੱਚ ਨਾ ਰਹੀ ਹੋਵੇ , ਤਾਂ ਮੁਕਤ ਨਹੀਂ ਹੋ ਸਕਦੀ । ਸੁਧ ਪਰਤੀ ਇਸ ਵਾਸਤੇ ਨਾ , ਕਿ ਉਹ ਭਾਂਡਾ ਹਲਕਾ ਸੀ । ਰੱਬੀ ਭੇਤ ਜਰ ਨਹੀਂ ਸਕਦੀ ਸੀ । ਜੇ ਹੋਸ਼ ਪੂਰੀ ਪਰਤਦੀ , ਤਾਂ ਡਰ ਸੀ ਕਿ ਉਹ ਰਿਧੀਆਂ ਸਿਧੀਆਂ ਵਿਚ ਪਰਚ ਜਾਂਦੀ ਤੇ ਮੁਕਤ ਨਾ ਹੋ ਸਕਦੀ । ਇਹ ਹੀ ਪ੍ਰਸੰਗ ‘ ਪੁਰਾਤਨ ਜਨਮਸਾਖੀ ਵਿੱਚ ਇਸ ਪ੍ਰਕਾਰ ਦਿੱਤਾ ਗਿਆ ਹੈ : ਤਬਿ ਬਾਬਾ ਜਾਇ ਸੁਤਾ । ਜਬ ਰਸੋਈ ਕਾ ਵਖਤੁ ਹੋਇਆ , ਤਥਿ ਬਾਂਦੀ ਲਗੀ ਜਗਾਵਣਿ । ਤਬਿ ਬਾਬੇ ਦੇ ਚਰਨ ਜੀਭ ਨਾਲਿ ਚਟਿਆਸੂ | ਚਟਣੇ ਨਾਲਿ ਜਬ ਦੇਖੈ , ਤਾਂ ਬਾਬਾ ਸਮੁੰਢ ਵਿਚਿ ਖੜਾ ਹੈ । ਸਿਖ ਕਾ ਬੋਹਿਥਾ ਕਢਦਾ ਹੈ । ਤਬ ਮਾਤਾ ਭੀ ਆਇ ਗਈ , ਆਖਿਉਸ , “ ਨਾਨਕ ਜਾਗਿਆ ਹੈ ? ” ਤਬ ਬਾਂਦੀ ਆਖਿਆ , “ ਮਾਤਾ ਜੀ , ਨਾਨਕੁ ) ਏਥੈ ਨਾਹੀ , ਬਾਬਾ ਸਮੁੰਦੁ ਵਿਚਿ ਖੜਾ ਹੈ ” । ਤਾਂ ਮਾਤਾ ਬਾਂਦੀ ਜੋਗੁ ਲਗੀ ਮਾਰਣ , ਆਖਿਓਸੁ , “ ਇਹ ਭੀ ਲਗੀ ਮਸਕਰੀਆਂ ਕਰਦਿ । ਤਬ ਬਾਬਾ ਜਾਗਿਆ , ਤਾਂ ਮਾਤਾ ਆਖਿਆ , “ ਬੇਟਾ , ਇਹ ਭੀ ਗੋਲੀ ਲਗੀ ਮਸਕਰੀਆਂ ਕਰਣ , ਆਖੈ ਜੋ ਨਾਨਕੁ ਸਮੁੰਦੁ ਵਿਚਿ ਖੜਾ ਹੈ । ਤਬ ਬਾਬੇ ਆਖਿਆ , “ ਮਾਤਾ ਜੀ , ਕਮਲੀਆਂ ਫਲੀਆਂ ਦੇ ਆਖੇ ਲਗਣਾ ਦੇਖੋ , ਭਾਈ ਵੀਰ ਸਿੰਘ ਜੀ ਵੱਲੋਂ ਸੰਪਾਦਿਤ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ‘ ,
ਬੀਬੀ ਤੁਲਸਾਂ ਦਾ ਅਸਲ ਪਿੰਡ ਤਲਵੰਡੀ ਹੀ ਹੋਏ ਤੇ ਉਹ ਬੇਬੇ ਨਾਨਕੀ ਜੀ ਦਾ ਵਿਆਹ ਸੁਲਤਾਨਪੁਰ ਹੋਣ ਤੋਂ ਬਾਅਦ ਖੁਦ ਵੀ ਸੁਲਤਾਨਪੁਰ ਚਲੀ ਗਈ । ਅਮੀਰ ਘਰਾਂ ਵਿੱਚ ਇਹ ਆਮ ਰਿਵਾਜ਼ ਸੀ ਕਿ ਧੀ ਦੇ ਵਿਆਹ ਸਮੇਂ ਦਾਸ ਜਾਂ ਦਾਸੀ ਨੂੰ ਵੀ ਲੜਕੀ ਦੇ ਸਹੁਰੇ ਹੀ ਵੱਸਣ ਲਈ ਭੇਜ ਦਿੱਤਾ ਜਾਂਦਾ ਸੀ । ਉਨ੍ਹਾਂ ਦਿਨਾਂ ਵਿੱਚ ਛੋਟੀ ਉਮਰ ਵਿੱਚ ਹੀ ਵਿਆਹ ਹੋ ਜਾਂਦਾ ਸੀ । ਨਵੀਂ ਜਗ੍ਹਾ ਜਾ ਕੇ ਲੜਕੀ ਓਪਰਾਪਣ ਮਹਿਸਸ ਨਾ ਕਰੇ , ਇਸ ਲਈ ਵਿਸ਼ਵਾਸਪਾਤਰ ਦਾਸੀ ਨੂੰ ਵੀ ਨਾਲ ਹੀ ਭੇਜਣਾ ਆਮ ਪ੍ਰਚਲਿਤ ਸੀ । ਸੰਭਵ ਹੈ ਕਿ ਬੀਬੀ ਤੁਲਸਾਂ ਨੂੰ ਵੀ ਵਿਸ਼ਵਾਸਪਾਤਰ ਦਾਸੀ ਹੋਣ ਕਾਰਣ ਬੇਬੇ ਨਾਨਕੀ ਜੀ ਦੇ ਵਿਆਹ ਮਗਰੋਂ ਬੇਬੇ ਨਾਨਕੀ ਜੀ ਦੇ ਸਹੁਰੇ ਸੁਲਤਾਨਪੁਰ ਭੇਜ ਦਿੱਤਾ ਗਿਆ ।
ਬੀਬੀ ਤੁਲਸਾਂ ਦੇ ਭਾਗ ਉਸ ਵਕਤ ਖੁੱਲ੍ਹਣੇ ਸ਼ੁਰੂ ਹੋਏ , ਜਦੋਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੁਲਤਾਨਪੁਰ ਵਿਖੇ ਮੋਦੀ ਦਾ ਕੰਮ ਕਰਨਾ ਆਰੰਭ ਕੀਤਾ । ਕਾਫ਼ੀ ਚਿਰ ਗੁਰੂ ਜੀ ਬੇਬੇ ਨਾਨਕੀ ਜੀ ਦੇ ਘਰ ਹੀ ਰਹੇ ਸਨ । ਇਸ ਸਮੇਂ ਦੌਰਾਨ ਰੋਜ਼ਾਨਾ ਹੀ ਬੀਬੀ ਤੁਲਸਾਂ ਨੂੰ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਰਿਹਾ । ਜਦੋਂ ਗੁਰੂ ਜੀ ਆਪਣੇ ਪਰਿਵਾਰ ਸਮੇਤ ਅਲੱਗ ਰਹਿਣ ਲੱਗ ਪਏ , ਉਦੋਂ ਵੀ ਬੀਬੀ ਤੁਲਸਾਂ ਨੂੰ ਅਕਸਰ ਹੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਰਿਹਾ । ਕੇਸਰ ਸਿੰਘ ਛਿਬਰ ਆਪਣੀ ਪੁਸਤਕ “ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ‘ ਵਿੱਚ ਲਿਖਦਾ ਹੈ ਕਿ ਗੁਰੂ ਜੀ ਜਦੋਂ ਚੌਦਾਂ ਸਾਲ ਦੇ ਹੋਏ , ਤਾਂ ਉਹ ਸੁਲਤਾਨਪੁਰ ਗਏ ਤੇ । ਇਸ ਹਿਸਾਬ ਨਾਲ ਗੁਰੂ ਜੀ ਸੰਮਤ ੧੫੪੦ ਬਿਕਰਮੀ ਵਿੱਚ ਸੁਲਤਾਨਪੁਰ ਗਏ । ‘ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ ‘ ਅਨੁਸਾਰ ਗੁਰੂ ਸਾਹਿਬ ਜੀ ਦੇ ਛੋਟੇ ਬੇਟੇ ਸ੍ਰੀ ਲਖਮੀ ਚੰਦ ਦਾ ਜਨਮ ਸੰਮਤ ੧੫੫੩ ਬਿਕਰਮੀ ਵਿੱਚ ਹੋਇਆ ਹੈ । ਅਸੀਂ ਇਹ ਜਾਣਦੇ ਹਾਂ ਕਿ ਗੁਰੂ ਸਾਹਿਬ ਜੀ ਨੇ ਆਪਣੀਆਂ ਉਦਾਸੀਆਂ ਸੁਲਤਾਨਪੁਰ ਤੋਂ ਹੀ ਸ੍ਰੀ ਲਖਮੀ ਚੰਦ ਦੇ ਜਨਮ ਤੋਂ ਬਾਅਦ ਹੀ ਸ਼ੁਰੂ ਕੀਤੀਆਂ ਸਨ । ਇਸ ਤੋਂ ਅਸੀਂ ਸਹਿਜੇ ਹੀ ਇਸ ਨਤੀਜੇ ‘ ਤੇ ਪਹੁੰਚਦੇ ਹਾਂ ਕਿ ਗੁਰੂ ਸਾਹਿਬ ਜੀ ਲੱਗਭੱਗ ੧੩-੧੪ ਸਾਲ ਸੁਲਤਾਨਪੁਰ ਵਿਖੇ ਹੀ ਰਹੇ । ਇਹ ਇੱਕ ਲੰਬਾ ਸਮਾਂ ਹੈ । ਇੰਨਾ ਸਮਾਂ ਬੀਬੀ ਤੁਲਸਾਂ ਜੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਮਾਣਦੇ ਰਹੇ । ਜਿਵੇਂ ਕਿ ਉਪਰ ਆਖਿਆ ਜਾ ਚੁੱਕਾ ਹੈ , ਸਾਡੇ ਕੋਲ ਤੁਲਸਾਂ ਦੇ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ । | ਬੀਬੀ ਤੁਲਸਾਂ ਦਾ ਕੁੱਝ ਜ਼ਿਕਰ ਭਾਈ ਸੰਤੋਖ ਸਿੰਘ ਜੀ ਰਚਿਤ ਗ੍ਰੰਥ ‘ ਸ੍ਰੀ ਗੁਰ ਨਾਨਕ ਪ੍ਰਕਾਸ਼ ‘ ਵਿੱਚ ਮਿਲਦਾ ਹੈ ।
ਦਾਸ ਜੋਰਾਵਰ ਸਿੰਘ ਤਰਸਿੱਕਾ।
ਆਹ ਜਿਹੜੀ ਫੋਟੋ ਮੈਂ ਸਾਂਝੀ ਕਰ ਰਿਹਾ ਹਾਂ ਇਸ ਵਿੱਚ ਦੋ ਇਨਸਾਨ ਹਨ ਜੋ ਦੁਨੀਆ ਵਿੱਚ ਸੁਪਰ ਹਿਊਮਨਜ਼ ਕਰਕੇ ਜਾਣੇ ਜਾਂਦੇ ਹਨ । ਇਹਨਾ ਵਿੱਚੋਂ ਪਹਿਲਾ ਇਨਸਾਨ ਚੀਨ ਤੋਂ ਹੈ ਜਿਸਦਾ ਨਾਮ ਹੈ ਸ਼ਿਫੂ ਸ਼ੀ ਯਾਨ ਜ਼ੀਊ। ਇਹ ਇਨਸਾਨ ਇੱਕ ਨਿੱਕੀ ਜਿਹੀ ਸੂਈ ਨੂੰ ਐਸੀ ਤਕਨੀਕ ਨਾਲ ਸੁੱਟਦਾ ਹੈ ਕਿ ਸੂਈ ਤਿੰਨ mm ਦੇ ਸ਼ੀਸ਼ੇ ਚੋਂ ਪਾਰ ਲੰਘ ਜਾਂਦੀ ਹੈ ।
ਦੂਸਰੀ ਤਸਵੀਰ ਵਿੱਚ ਨਜ਼ਰ ਆ ਰਿਹਾ ਨੌਜਵਾਨ ਜਪਾਨ ਤੋਂ ਹੈ ਜਿਸਦਾ ਨਾਮ ਹੈ ਇਸਾਓ ਮਾਚੀ । ਇਹ ਤਾਂ ਕਰਤੱਵ ਕਰਨ ਵਾਲੀ ਹੱਦ ਕਰ ਦਿੰਦਾ ਹੈ , ਬੰਦੂਕ ਚੋਂ ਨਿੱਕਲੀ ਗੋਲੀ ਨੂੰ ਇਹ 70 ਮੀਟਰ ਦੀ ਦੂਰੀ ਤੇ ਖੜ੍ਹਕੇ ਆਪਣੀ ਤਲਵਾਰ ਨਾਲ ਦੋ ਟੋਟੇ ਕਰ ਦਿੰਦਾ ਹੈ ।
ਇਹਨਾਂ ਦੋਹਾਂ ਇਨਸਾਨਾ ਬਾਰੇ ਜੇ ਕਿਸੇ ਨੂੰ ਪ੍ਰਮਾਣ ਚਾਹੀਦਾ ਹੈ ਤਾਂ ਉਹ ਗੂਗਲ ਅਤੇ ਯੂਟਿਊਬ ਤੇ ਇਹਨਾ ਬਾਰੇ ਪੜ੍ਹ ਸਕਦਾ ਅਤੇ ਇਹਨਾਂ ਦੇ ਕਰਤੱਬ ਵੇਖ ਸਕਦਾ ਹੈ ।
ਇਹਨਾਂ ਦਾ ਕਹਿਣਾ ਹੈ ਹੈ ਕਿ ਇਹ ਅਜਿਹਾ ਕਰਨ ਵਿਚ ਸਾਲਾਂ ਦੀ ਮਿਹਨਤ ਤੋਂ ਬਾਅਦ ਕਾਮਯਾਬ ਹੋਏ ਹਨ ਅਤੇ ਅਜਿਹੇ ਕਰਤੱਬਾਂ ਦਾ ਸਬੰਧ ਮਨ ਦੀ ਇਕਾਗਰਤਾ ਨਾਲ ਹੁੰਦਾ ਹੈ । ਹੁਣ ਗੱਲ ਕਰਦੇ ਹਾਂ ਭਾਈ ਬੱਚਿਤਰ ਸਿੰਘ ਜੀ ਦੇ ਕਰਤੱਬ ਬਾਰੇ ਜਿੰਨਾ ਨੇ ਦਸ਼ਮੇਸ਼ ਪਿਤਾਂ ਤੋਂ ਥਾਪੜਾ ਲੈਕੇ ਸਿਰ ਤੋਂ ਲੈਕੇ ਪੈਰਾਂ ਤੱਕ ਲੋਹੇ ਵਿੱਚ ਜੜੇ ਮਸਤੇ ਹਾਥੀ ਦਾ ਮੱਥਾ ਆਪਣੀ ਨਾਗਣੀ ਨਾਲ ਵਿੰਨਿਆ ਸੀ । ਕੁਝ ਤਰਕਵਾਦੀ ਪ੍ਰਚਾਰਕ ਤਰਕ ਕਰਦੇ ਹਨ ਕਿ ਨਾਗਣੀ ਲੋਹੇ ਦਾ ਤਵਾ ਨਹੀਂ ਪਾੜ ਸਕਦੀ ਇਸ ਲਈ ਭਾਈ ਬਚਿੱਤਰ ਸਿੰਘ ਨੇ ਨਾਗਣੀ ਹਾਥੀ ਦੀ ਅੱਖ ਚ ਮਾਰੀ ਸੀ । ਮੈਂ ਸਮਝਦਾ ਹਾਂ ਉਹਨਾ ਪ੍ਰਚਾਰਕਾਂ ਨੂੰ ਦਲੀਲ ਸਹਿਤ ਜਵਾਬ ਦੇਣ ਲਈ ਮੌਜੂਦਾ ਸਮੇਂ ਦੀਆਂ ਇਹ ਦੋ ਉਦਾਹਰਨਾਂ ਕਾਫੀ ਹਨ । ਜੇ ਉੱਪਰ ਦਰਸਾਏ ਦੋਨੋ ਇਨਸਾਨ ਮਨ ਦੀ ਇਕਾਗਰਤਾ ਅਤੇ ਸਖਤ ਮਿਹਨਤ ਸਦਕਾ ਅਦਭੁੱਤ ਅਤੇ ਲਗਪਗ ਨਾਮੁਮਕਿਨ ਕਾਰਨਾਮੇ ਕਰ ਸਕਦੇ ਹਨ ਤਾਂ ਭਾਈ ਬਚਿਤਰ ਸਿੰਘ ਨਾਗਣੀ ਨਾਲ ਲੋਹੇ ਦਾ ਤਵਾ ਕਿਉਂ ਨਹੀਂ ਪਾੜ ਸਕਦੇ ਉਹਨਾਂ ਦੇ ਸਿਰ ਤੇ ਤਾਂ ਸਮਰੱਥ ਗੁਰੂ ਬਾਜਾਂ ਵਾਲੇ ਦਾ ਹੱਥ ਵੀ ਸੀ ।
ਸੋ ਬੇਨਤੀ ਹੈ ਵੀਰੋ ਦੁਨੀਆ ਬੜੀ ਪਰ੍ਹੇ ਤੋਂ ਪਰ੍ਹੇ ਪਈ ਹੈ , ਐਵੇਂ ਆਪਣੇ ਹੀ ਇਤਿਹਾਸ ਤੇ ਸ਼ੰਕੇ ਕਰਕੇ ਤੇ ਭੁਲੇਖੇ ਪਾਕੇ ਕਿਸੇ ਦੀ ਨਫਰਤ ਦੇ ਪਾਤਰ ਨਾ ਬਣੋ । ਭੁੱਲ ਚੁੱਕ ਦੀ ਮੁਆਫੀ ।
(copied)
ਵਿਸਾਖੀ 13 ਅਪ੍ਰੈਲ ਦੀ ਥਾਂ 14 ਅਪ੍ਰੈਲ ਦੀ ਕਿਉਂ?
ਦੇਸੀ ਮਹੀਨੇ ਦੀ ਸ਼ੁਰੂਆਤ ਸੰਗਰਾਂਦ ਵਾਲੇ ਦਿਨ ਹੁੰਦੀ ਹੈ। ਭਾਵ ਜਿਸ ਦਿਨ ਸੂਰਜ ਇੱਕ ਰਾਸ਼ੀ ਦਾ ਪੈਂਡਾ ਤਹਿ ਕਰਕੇ ਨਵੀਂ ਰਾਸ਼ੀ ਵਿੱਚ ਦਾਖਿਲ ਹੁੰਦਾ ਮੰਨਿਆ ਜਾਂਦਾ ਹੈ। ਇਸ ਵਾਰ ਦੀ ਸੰਗਰਾਂਦ 14 ਅਪ੍ਰੈਲ ਨੂੰ ਹੈ। ਪਿਛਲੀ ਸਦੀ ਵਿੱਚ ਇਹ ਜਿਆਦਾਤਰ 13 ਅਪ੍ਰੈਲ ਨੂੰ ਹੁੰਦੀ ਸੀ। (ਇਸ ਦਾ ਕਾਰਨ ਇਹ ਹੈ ਕਿ ਰਾਸ਼ੀ ਲਗਭਗ 72 ਸਾਲ ਬਾਅਦ ਇਕ ਦਿਨ ਪਿਛੇ ਖਿਸਕ ਜਾਂਦੀ ਹੈ।) ਪਰ ਹੁਣ ਜਿਆਦਾਤਰ 14 ਅਪ੍ਰੈਲ ਨੂੰ ਆਉਂਦੀ ਹੈ। ਹੁਣ ਵੀ ਲੀਪ ਵਾਲੇ ਸਾਲ ਵਿੱਚ 13 ਨੂੰ ਆਉਂਦੀ ਹੈ ਅਗਲੇ ਸਾਲ 2024 ਨੂੰ 13 ਅਪ੍ਰੈਲ ਦੀ ਹੈ। ਇਹ ਸਿਰਫ 2040 ਤੱਕ ਹੀ ਹੈ ਫਿਰ 14 ਜਾਂ 15 ਵਿੱਚ ਹੀ ਆਵੇਗੀ। ਇਸ ਮਹੀਨੇ ਵਿੱਚ ਪੂਰਨਮਾਸ਼ੀ ਨੂੰ ਚੰਦਰਮਾ ਵਿਸ਼ਾਖਾ ਨਛੱਤਰ ਕੋਲ ਹੋਵੇਗਾ। ਜਿਸ ਕਾਰਣ ਮਹੀਨੇ ਦਾ ਨਾਮ ਵਿਸਾਖ ਹੈ।
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ ॥
सलोक ॥ संत उधरण दइआलं आसरं गोपाल कीरतनह ॥ निरमलं संत संगेण ओट नानक परमेसुरह ॥१॥ चंदन चंदु न सरद रुति मूलि न मिटई घांम ॥ सीतलु थीवै नानका जपंदड़ो हरि नामु ॥२॥ पउड़ी ॥ चरन कमल की ओट उधरे सगल जन ॥ सुणि परतापु गोविंद निरभउ भए मन ॥ तोटि न आवै मूलि संचिआ नामु धन ॥ संत जना सिउ संगु पाईऐ वडै पुन ॥ आठ पहर हरि धिआइ हरि जसु नित सुन ॥१७॥
अर्थ: जो संत जन गोपाल प्रभू के कीर्तन को अपने जीवन का सहारा बना लेते हैं, दयाल प्रभू उन संतों को (माया की तपस से) बचा लेता है, उन संतों की संगति करने से पवित्र हो जाते हैं। हे नानक! (तू भी ऐसे गुरमुखों की संगति में रह के) परमेश्वर का पल्ला पकड़।1। चाहे चंदन (का लेप किया) हो चाहे चंद्रमा (की चाँदनी) हो, और चाहे ठंडी ऋतु हो – इनसे मन की तपस बिल्कुल भी समाप्त नहीं हो सकती। हे नानक! प्रभू का नाम सिमरने से ही मनुष्य (का मन) शांत होता है।2। प्रभू के सुंदर चरणों का आसरा ले के सारे जीव (दुनिया की तपस से) बच जाते हैं। गोबिंद की महिमा सुन के (बँदगी वालों के) मन निडर हो जाते हैं। वे प्रभू का नाम-धन इकट्ठा करते हैं और उस धन में कभी घाटा नहीं पड़ता। ऐसे गुरमुखों की संगति बड़े भाग्यों से मिलती है, ये संत जन आठों पहर प्रभू को सिमरते हैं और सदा प्रभू का यश सुनते हैं।17।