धनासरी महला ५ ॥ जतन करै मानुख डहकावै ओहु अंतरजामी जानै ॥ पाप करे करि मूकरि पावै भेख करै निरबानै ॥१॥ जानत दूरि तुमहि प्रभ नेरि ॥ उत ताकै उत ते उत पेखै आवै लोभी फेरि ॥ रहाउ ॥ जब लगु तुटै नाही मन भरमा तब लगु मुकतु न कोई ॥ कहु नानक दइआल सुआमी संतु भगतु जनु सोई ॥२॥५॥३६॥
हे भाई! (लालची मनुख) अनको जातां करता है, लोगो को धोखा देता है, झूठे धार्मिक पहरावे बनाई रखता है, पाप करके (फिर उनसे मुकर जाता है) परन्तु सब के दिलों की जानने वाला प्रभु (सब कुछ) जनता है।१। हे प्रभु! तुम(सब जीवों के) नजदीक बसते हो, परन्तु (लालची पाखंडी मनुख) तुझे दूर (बस्ता) समझता है। लालची मनुख (लालच के चक्कर ) में फसा रहता है, (माया की खातिर) इधर उधर देखता है, उधर से उधर देखता है (उसका मन टिकता नहीं) ।रहाउ। हे भाई! जब तक मनुष्य के मन की (माया वाली) भटकना दूर नहीं होती, इस (लालच के पँजे से) आजाद नहीं हो सकता। हे नानक! कह– (पहरावों से भगत नहीं बन जाते) जिस मनुष्य पर मालिक-प्रभू खुद दयावान होता है (और, उसको नाम की दाति देता है) वही मनुष्य संत है भगत है।2।5।36।
ਅੰਗ : 680
ਧਨਾਸਰੀ ਮਹਲਾ ੫ ॥ ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥ ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥੧॥ ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥ ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥ ਰਹਾਉ ॥ ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥ ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥੨॥੫॥੩੬॥
ਅਰਥ: ਹੇ ਭਾਈ! (ਲਾਲਚੀ ਮਨੁੱਖ) ਅਨੇਕਾਂ ਜਤਨ ਕਰਦਾ ਹੈ, ਲੋਕਾਂ ਨੂੰ ਧੋਖਾ ਦੇਂਦਾ ਹੈ, ਵਿਰਕਤਾਂ ਵਾਲੇ ਧਾਰਮਿਕ ਪਹਿਰਾਵੇ ਬਣਾਈ ਰੱਖਦਾ ਹੈ, ਪਾਪ ਕਰ ਕੇ (ਫਿਰ ਉਹਨਾਂ ਪਾਪਾਂ ਤੋਂ) ਮੁੱਕਰ ਭੀ ਜਾਂਦਾ ਹੈ, ਪਰ ਸਭ ਦੇ ਦਿਲ ਦੀ ਜਾਣਨ ਵਾਲਾ ਉਹ ਪਰਮਾਤਮਾ (ਸਭ ਕੁਝ) ਜਾਣਦਾ ਹੈ।੧। ਹੇ ਪ੍ਰਭੂ! ਤੂੰ (ਸਭ ਜੀਵਾਂ ਦੇ) ਨੇੜੇ ਵੱਸਦਾ ਹੈਂ, ਪਰ (ਲਾਲਚੀ ਪਖੰਡੀ ਮਨੁੱਖ) ਤੈਨੂੰ ਦੂਰ (ਵੱਸਦਾ) ਸਮਝਦਾ ਹੈ। ਲਾਲਚੀ ਮਨੁੱਖ (ਲਾਲਚ ਦੇ) ਗੇੜ ਵਿਚ ਫਸਿਆ ਰਹਿੰਦਾ ਹੈ, (ਮਾਇਆ ਦੀ ਖ਼ਾਤਰ) ਉੱਧਰ ਤੱਕਦਾ ਹੈ, ਉੱਧਰ ਤੋਂ ਉੱਧਰ ਤੱਕਦਾ ਹੈ (ਉਸ ਦਾ ਮਨ ਟਿਕਦਾ ਨਹੀਂ)।ਰਹਾਉ। ਹੇ ਭਾਈ! ਜਦੋਂ ਤਕ ਮਨੁੱਖ ਦੇ ਮਨ ਦੀ (ਮਾਇਆ ਵਾਲੀ) ਭਟਕਣਾ ਦੂਰ ਨਹੀਂ ਹੁੰਦੀ, ਇਹ (ਲਾਲਚ ਦੇ ਪੰਜੇ ਤੋਂ) ਆਜ਼ਾਦ ਨਹੀਂ ਹੋ ਸਕਦਾ। ਹੇ ਨਾਨਕ! ਆਖ-(ਪਹਿਰਾਵਿਆਂ ਨਾਲ ਭਗਤ ਨਹੀਂ ਬਣ ਜਾਈਦਾ) ਜਿਸ ਮਨੁੱਖ ਉਤੇ ਮਾਲਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਸ ਨੂੰ ਨਾਮ ਦੀ ਦਾਤਿ ਦੇਂਦਾ ਹੈ) ਉਹੀ ਮਨੁੱਖ ਸੰਤ ਹੈ ਭਗਤ ਹੈ।੨।੫।੩੬।
सलोकु मः ३ ॥ पूरबि लिखिआ कमावणा जि करतै आपि लिखिआसु ॥ मोह ठगउली पाईअनु विसरिआ गुणतासु ॥ मतु जाणहु जगु जीवदा दूजै भाइ मुइआसु ॥ जिनी गुरमुखि नामु न चेतिओ से बहणि न मिलनी पासि ॥ दुखु लागा बहु अति घणा पुतु कलतु न साथि कोई जासि ॥ लोका विचि मुहु काला होआ अंदरि उभे सास ॥ मनमुखा नो को न विसही चुकि गइआ वेसासु ॥ नानक गुरमुखा नो सुखु अगला जिना अंतरि नाम निवासु ॥१॥ मः ३ ॥ से सैण से सजणा जि गुरमुखि मिलहि सुभाइ ॥ सतिगुर का भाणा अनदिनु करहि से सचि रहे समाइ ॥ दूजै भाइ लगे सजण न आखीअहि जि अभिमानु करहि वेकार ॥ मनमुख आप सुआरथी कारजु न सकहि सवारि ॥ नानक पूरबि लिखिआ कमावणा कोइ न मेटणहारु ॥२॥ पउड़ी ॥ तुधु आपे जगतु उपाइ कै आपि खेलु रचाइआ ॥ त्रै गुण आपि सिरजिआ माइआ मोहु वधाइआ ॥ विचि हउमै लेखा मंगीऐ फिरि आवै जाइआ ॥ जिना हरि आपि क्रिपा करे से गुरि समझाइआ ॥ बलिहारी गुर आपणे सदा सदा घुमाइआ ॥३॥
अर्थ: (पूर्व किए कर्मो अनुसार) आरम्भ से जो (संसार-रूप लेख) लिखा (भाव-लिखा) हुआ है और जो करतार ने आप लिख दिया है वह (जरूर) कमाना पड़ता है; (उस लेख अनुसार ही) मोह की ठगबूटी (जिस को) मिल गयी है उस को गुणों का खज़ाना हरी विसर गया है। (उस) संसार को जीवित न समझो (जो) माया के मोह मे मुर्दा पड़ा है, जिन्होंने सतगुरु के सनमुख हो कर नाम नहीं सिमरा, उनको प्रभु पास बैठना नहीं मिलता। वह मनमुख बहुत ही दुखी होते हैं, (क्योंकि जिन की खातिर माया के मोह में मुर्दा पड़े थे, वह) पुत्र स्त्री तो कोई साथ नहीं जाएगा, संसार के लोगों में भी उनका मुख काला हुआ (भाव, शर्मिंदा हुए) और रोते रहे, मनमुख का कोई विसाह नहीं करता, उनका इतबार खत्म हो जाता है। हे नानक जी! गुरमुखों को बहुत सुख होता है क्योंकि उनके हृदय में नाम का निवास होता है ॥१॥ सतिगुरु के सनमुख हुए जो मनुष्य (आपा भुला कर प्रभू में सुभावक ही) लीन हो जाते हैं वह भले लोग हैं और (हमारे) मित्र हैं; जो सदा सतिगुरू का हुक्म मानते है, वह सच्चे हरी में समाए रहते हैं। उन को संत जन नहीं कहते जो माया के मोह में लग कर अंहकार और विकार करते हैं। मनमुख अपने मतलब के प्यारे (होन कर के) किसे का काम नहीं सवार सकते; (पर) हे नानक जी! (उन के सिर क्या दोष ?) (पुर्व किए कार्य अनुसार) आरम्भ से लिखा हुआ (संस्कार-रूप लेख) कमाना पड़ता है, कोई मिटाने-योग नहीं ॥२॥ हे हरी! तूँ आप ही संसार रच कर आप ही खेल बनाई है; तूँ आप ही (माया के) तीन गुण बनाए हैं और आप ही माया का मोह (जगत में) अधिक कर दिया है। (इस मोह से पैदा) अंहकार में (लगने से) (दरगाह में) लेखा मांगते हैं और फिर जम्मना मरना पड़ता है; जिन पर हरी आप कृपा करता है उन को सतिगुरू ने (यह) समझ दे दी है। (इस लिए) मैं अपने सतिगुरू से सदके जाता हूँ और सदा बलिहारे जाता हूँ ॥३॥
ਅੰਗ : 643
ਸਲੋਕੁ ਮਃ ੩ ॥ ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥ ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥ ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥ ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਿਣ ਨ ਮਿਲਨੀ ਪਾਸਿ ॥ ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥ ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥ ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥ ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥ ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥ ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥ ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥ ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥ ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥ ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥ ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥ ਵਿਚਿ ਹਉਮੈ ਲੇਖਾ ਮੰਗੀਅੈ ਫਿਰਿ ਆਵੈ ਜਾਇਆ ॥ ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥ ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥
ਅਰਥ: (ਪਿਛਲੇ ਕੀਤੇ ਕਰਮਾਂ ਅਨੁਸਾਰ) ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ। (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ। ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਹੇ ਨਾਨਕ ਜੀ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ॥੧॥ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ। ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ। ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ ਜੀ! (ਉਹਨਾਂ ਦੇ ਸਿਰ ਕੀਹ ਦੋਸ਼ ?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ॥੨॥ ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ। (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ। (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ॥੩॥
ਇੱਕ ਰਵਾਇਤ ਅਨੁਸਾਰ ਭਗਤ ਸਧਨਾ ਜੀ ਦਾ ਜਨਮ ਸਿੰਧ ਪ੍ਰਾਤ (ਪਾਕਿਸਤਾਨ)ਦੇ ਸਿਹਵਾਂ ਪਿੰਡ ਵਿੱਚ ਚੌਦਵੀਂ ਸਦੀ ਦੇ ਆਰੰਭ ਵਿੱਚ ਹੋਇਆ। ਆਪ ਭਗਤ ਨਾਮਦੇਵ ਜੀ ਦੇ ਸਮਕਾਲੀ ਸਨ। ਆਪ ਦੇ ਜੀਵਨ ਦਾ ਮੁਢਲਾ ਸਮਾਂ ਪਿਤਾ ਪੁਰਖੀ ਕਸਾਈ ਦਾ ਕੰਮ ਕਰਨ ਵਿੱਚ ਗੁਜ਼ਾਰਿਆ । ਉਹ ਕਿਰਤ ਭਾਵੇਂ ਮਾਸ ਵੇਚਣ ਦੀ ਕਰਦੇ ਸਨ ਜਾਂ ਬੱਕਰੇ ਵੱਢਣ ਦੀ ਪਰ ਉਨ੍ਹਾਂ ਦਾ ਮਨ ਕਿੱਧਰੇ ਹੋਰ, ਕਿਸੇ ਹੋਰ ਦੀ ਤਲਾਸ਼ ਵਿੱਚ ਰਹਿੰਦਾ ਸੀ। ਉਨ੍ਹਾਂ ਦੇ ਸ਼ਬਦ ਵਿੱਚ ਪ੍ਰਭੂ ਮਿਲਾਪ ਵਾਸਤੇ ਤਰਲਾ ਸਾਫ਼ ਦਿੱਸਦਾ ਹੈ। ਬਾਅਦ ਵਿੱਚ ਆਪ ਕਸਾਈ ਦਾ ਕੰਮ ਛਡ ਭਗਤੀ ਵਿੱਚ ਲੀਨ ਹੋ ਗਏ। ਇਤਨੇ ਕਠੋਰ ਪੈਸ਼ਾ ਤੇ ਇਤਨਾ ਕੋਮਲ ਦਿਲ ,ਆਪਦੇ ਜੀਵਨ ਨੇ ਕਿਸ ਤਰ੍ਹਾ ਮੋੜ ਖਾਧਾ ਇਸ ਨਾਲ ਇਕ ਘਟਨਾ ਮਸਕੀਨ ਜੀ ਬਿਆਨ ਕਰਦੇ ਹਨ ।
ਕਹਿੰਦੇ ਹਨ ਇਕ ਦਿਨ ਉਥੋਂ ਦੇ ਰਾਜੇ ਦੇ ਘਰ ਬੇਵ੍ਕ਼ਤ ਮਹਿਮਾਨ ਆ ਗਏ । ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਸਧਨਾ ਕੋਲ 1-2 ਸੇਰ ਮਾਸ ਲੈਣ ਲਈ ਭੇਜਿਆ , ਦੁਕਾਨ ਬੰਦ ਹੋ ਚੁਕੀ ਸੀ , ਰਾਜੇ ਦੇ ਅਹਿਲਕਾਰ ਸਧਨਾ ਕੋਲ ਗਏ ਤੇ ਰਾਜੇ ਦਾ ਹੁਕਮ ਸੁਣਾਇਆ । ਨਾਂਹ ਨਹੀਂ ਸੀ ਕੀਤੀ ਜਾ ਸਕਦੀ, ਰਾਜੇ ਦਾ ਹੁਕਮ ਸੀ । ਸੋਚਿਆ ਕਿ ਜੇ ਪੂਰਾ ਬਕਰਾ ਝਟਕਾਇਆ ਤਾਂ ਬਾਕੀ ਦਾ ਮਾਸ ਸਵੇਰੇ ਤਕ ਖਰਾਬ ਹੋ ਜਾਏਗਾ, ਸੋਚਿਆ ਕਿ ਬਕਰੇ ਦੀ ਇਕ ਟੰਗ ਵੱਡ ਦਿੰਦਾਂ ਹਾਂ । ਜਦ ਛੁਰਾ ਲੈਕੇ ਬਕਰੇ ਕੋਲ ਗਏ ਤਾਂ ਮਨ ਵਿਚ ਉਸਦੇ ਦਰਦ , ਉਸਦੀ ਤੜਫ ਦਾ ਵੀ ਖ਼ਿਆਲ ਆ ਗਿਆ ਜੋ ਸਾਰੀ ਰਾਤ ਬਕਰੇ ਨੇ ਝੇਲਣਾ ਸੀ । ਆਪਣੇ ਪੈਸ਼ੇ ਬਾਰੇ ਵੀ ਸੋਚਿਆ ਕਿ ਇਹ ਦਰਦ ਉਹ ਕਿਨੀ ਵਾਰੀ ਤੇ ਕਿਨੇ ਜਾਨਵਰਾਂ ਨੂੰ ਹਰ ਰੋਜ਼ ਦਿੰਦੇ ਹਨ, ਹਥੋਂ ਛੁਰਾ ਡਿਗ ਪਿਆ, ਫੈਸਲਾ ਕਰ ਲਿਆ ਕਿ ਅਜ ਤੋਂ ਬਾਅਦ ਮੈਂ ਇਹ ਗੁਨਾਹ ਕਦੀ ਨਹੀਂ ਕਰਾਂਗਾ । ਅਹਿਲਕਾਰਾਂ ਨੂੰ ਕਹਿ ਦਿਤਾ ਕਿ ਅਜ ਤੋਂ ਮੈਂ ਕਸਾਈ ਦਾ ਪੈਸ਼ਾ ਛਡ ਦਿਤਾ ਹੈ., ਮੈ ਬਕਰੇ ਨਹੀਂ ਵਡਿਆ ਕਰਾਂਗਾ । ਅਜ ਤੋਂ ਮੈਂ ਆਪਣੇ ਕੀਤੇ ਪਾਪਾਂ ਤੇ ਗੁਨਾਹਾਂ ਨੂੰ ਵਡਣਾ ਹੈ । ਅਹਿਲਕਾਰ ਵੀ ਨੇਕ ਸੀ ,ਇਨ੍ਹਾ ਦੇ ਦਰਦ ਨੂੰ ਸਮਝ ਗਏ । ਉਹ ਦਿਨ ਉਨ੍ਹਾ ਦਾ ਇਸ ਪੈਸ਼ੇ ਦਾ ਆਖਰੀ ਦਿਨ ਸੀ । ਉਸਤੋਂ ਬਾਅਦ ਉਨ੍ਹਾਂ ਨੇ ਅਜਿਹੀ ਸ਼ਿਦਿਤ ਨਾਲ ਭਗਤੀ ਕੀਤੀ ਰੱਬ ਨਾਲ ਇਕ-ਮਿਕ ਹੋ ਗਏ । ਬਾਣੀ ਉਚਾਰਨ ਕੀਤੀ ,ਕਈ ਦੋਹੇ ਲਿਖੇ । ਉਨ੍ਹਾਂ ਦੇ ਪੰਜਾਬ ਰਾਜਿਸਥਾਨ ਅਤੇ ਯੂ: ਪੀ ਵਿੱਚ ਬਣੀ ਦੇ ਪ੍ਰਚਾਰ ਲਈ ਘੁੰਮਣ ਫਿਰਨ ਦੇ ਸੰਕੇਤ ਮਿਲਦੇ ਹਨ ।
ਭਗਤ ਸਧਨਾ ਜੀ ਦਾ ਰਾਗੁ ਬਿਲਾਵਲੁ ਵਿੱਚ ਇੱਕ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 852 ਉੱਤੇ ਅੰਕਿਤ ਹੈ ਜਿਸ ਵਿਚ ਉਹ ਫੁਰਮਾਂਦੇ ਹਨ ਕਿ ਭਗਤ ਜੋ ਮਨ ਉਸ ਪ੍ਰਮਾਤਮਾ ਨੂੰ ਦੇਕੇ ਭਗਤੀ ਕਰਦਾ ਹੈ, ਆਪਣਾ ਆਪ ਤਿਆਗ ਕੇ ਪ੍ਰਭੂ ਦਾ ਹੋ ਜਾਂਦਾ ਹੈ, ਉਸਦੀ ਲਾਜ ਪ੍ਰਮਾਤਮਾ ਆਪ ਰਖਦਾ ਹੈ । ਇਸ ਸਲੋਕ ਵਿੱਚ ਭਗਤ ਸਧਨਾ ਜੀ ਜਗਤ ਗੁਰੂ ਨੂੰ ਵੰਗਾਰ ਦੇ ਰੂਪ ਵਿੱਚ ਅਰਦਾਸ ਕਰਦੇ ਹਨ ਜੋ ਕਿ ਇੱਕ ਦਿਲੋਂ ਨਿਕਲੀ ਹੂਕ ਹੈ।
ਮੈ ਨਾਹੀ ਕਛੁ ਹਉ ਨਹੀਂ ਕਿਛੁ ਅਹਿ ਨ ਮੋਰਾ।I ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ।I
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥ ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥
ਅਸੀਂ ਸਾਰੀ ਉਮਰ ਚੰਗੇ-ਮੰਦੇ ਕਰਮਾਂ ਵਿੱਚ ਵਿਅੱਸਤ ਰਹਿੰਦੇ ਹਾਂ ਤੇ ਕਰਮਾ ਅਨੁਸਾਰ ਦੁਖ ਸੁਖ ਭੋਗਦੇ ਹਨ । ਪਰ ਜਦੋਂ ਵੀ ਸਮਝ ਆ ਜਾਏ, ਜੇਕਰ ਨੇਕ ਨੀਤੀ ਨਾਲ ਮਾਲਕ ਦੀ ਸ਼ਰਨ ਵਿੱਚ ਚਲੇ ਜਾਈਏ, ਉਸਦੀ ਰਜ਼ਾ ਵਿੱਚ ਰਹਿਣਾ ਕਬੂਲ ਕਰ ਲਈਏ ਤਾਂ ਨਿਰੰਕਾਰ ਅਉਗੁਣਹਾਰਿਆਂ ਨੂੰ ਅੰਗੀਕਾਰ ਕਰ ਲੈਂਦਾ ਹੈ। ਐਸਾ ਕਰਨਾ ਉਸ ਦਾ ਸੁਭਾਓ ਹੈ।
ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨਹਾਰ॥ ਦਰਗਾਹ ਵਿੱਚ ਸ਼ੁੱਭ ਕਰਮ ਹੀ ਪਰਵਾਣ ਹਨ।
ਹੇਠ ਲਿਖੇ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਇੱਕ ਹੋਰ ਮਿਥਹਾਸਿਕ ਕਹਾਣੀ ਜਾਨਣੀ ਬੜੀ ਜ਼ਰੂਰੀ ਹੈ ਜੋ ਉਸ ਸਮੇਂ ਕਿਤਨੀ ਪ੍ਰਚੱਲਤ ਰਹੀ ਹੋਵੇਗੀ ਜਿਸ ਦਾ ਭਗਤ ਜੀ ਨੇ ਇਸ ਸ਼ਬਦ ਦੇ ਅਰੰਭ ਵਿੱਚ ਹੀ ਇਸ਼ਾਰਾ ਦਿੱਤਾ ਹੈ। ਇੱਕ ਰਾਜੇ ਦੀ ਲਕੜੀ ਨੇ ਐਲਾਨ ਕਰ ਦਿੱਤਾ ਸੀ ਕਿ ਜੇ ਉਹ ਵਿਆਹ ਕਰਾਵੇਗੀ ਤਾਂ ਵਿਸ਼ਨੂੰ ਭਗਵਾਨ ਨਾਲ ਹੀ ਕਰਾਵੇਗੀ। ਰਾਜੇ ਨੇ ਬੜਾ ਸਮਝਾਇਆ ਪਰ ਲੜਕੀ ਜ਼ਿਦ ਤੇ ਅੜੀ ਰਹੀ। ਇਕ ਤ੍ਰਖਾਣ ਦੇ ਲੜਕੇ ਨੇ ਵਿਸ਼ਨੂੰ ਭਗਵਾਨ ਬਾਰੇ ਜਾਣਕਾਰੀ ਹਾਸਲ ਕੀਤੀ। ਆਪਣੇ ਵਾਸਤੇ ਦੋ ਬਾਹਵਾਂ ਹੋਰ ਬਣਾ ਲਈਆਂ ਅਤੇ ਗਰੁੜ ਵਰਗਾ ਉੱਡਣ ਖਟੋਲਾ ਤਿਆਰ ਕਰ ਲਿਆ। ਉਸ ਤ੍ਰਖਾਣ ਦੇ ਲੜਕੇ ਦਾ ਰਾਜੇ ਦੀ ਬੇਟੀ ਨਾਲ ਵਿਆਹ ਕਰਵਾਉਣ ਦਾ ਮਕਸਦ ਕਾਮ ਤ੍ਰਿਪਤੀ ਅਤੇ ਮਹਿਲਾਂ ਵਿੱਚ ਰਹਿਣਾ ਨਿਜੀ ਸਾਵਾਰਥ ਸੀ। ਇੱਕ ਦਿਨ ਉਸ ਲੜਕੇ ਨੇ ਉਡਣ ਖਟੋਲਾ ਲੈ ਕੇ ਰਾਜੇ ਦੇ ਮਹਲ ਉੱਪਰ ਦੋ ਚਾਰ ਗੇੜੇ ਦਿੱਤੇ ਅਤੇ ਆਪਣਾ ਉੱਡਣ ਖਟੋਲਾ ਮਹਿਲਾਂ ਵਿਚ ਜਾ ਉਤਾਰਿਆ। ਰਾਜੇ ਅਤੇ ਰਾਜਕੁਮਾਰੀ ਨੇ ਉਸ ਨੂੰ ਵਿਸ਼ਨੂੰ ਭਗਵਾਨ ਸਮਝਕੇ ਸਵਾਗਤ ਕੀਤਾ ਤੇ ਅਗਲੇ ਦਿਨ ਹੀ ਰਾਜੇ ਨੇ ਉਸ ਨਾਲ ਆਪਣੀ ਲੜਕੀ ਦਾ ਵਿਆਹ ਕਰ ਦਿੱਤਾ। ਸਾਰੇ ਜਣੇ ਖੁਸ਼ੀ ਖੁਸ਼ੀ ਰਹਿਣ ਲੱਗੇ। ਰਾਜੇ ਨੇ ਸੋਚਿਆ ਕਿ ਹੁਣ ਆਪਣਾ ਜੁਆਈ ਵਿਸ਼ਨੂੰ ਭਗਵਾਨ ਹੈ, ਫੌਜ ਰੱਖ ਕੇ ਕੀ ਕਰਨੀ ਹੈ। ਫੌਜੀਆਂ ਨੂੰ ਹਟਾ ਕੇ ਘਰੋ-ਘਰੀ ਭੇਜ ਦਿੱਤਾ।
ਗਵਾਂਢੀ ਰਾਜੇ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਰਾਜੇ ਉੱਤੇ ਹਮਲਾ ਕਰ ਦਿੱਤਾ। ਰਾਜੇ ਨੇ ਜੁਆਈ ਰਾਜਾ ਪਾਸ ਮਦਦ ਲਈ ਗੁਹਾਰ ਲਾਈ। ਜੁਆਈ ਨੇ ਰਾਜੇ ਨੂੰ ਹੌਸਲਾ ਜ਼ਰੂਰ ਦਿੱਤਾ ਪਰ ਆਪ ਸਕਤੇ ਵਿਚ ਆ ਗਿਆ । ਰਾਤ ਪਈ ਤਾਂ ਤ੍ਰਖਾਣ ਦੇ ਲੜਕੇ ਨੇ ਆਪਣਾ ਗਰੁੜ ਉੜਾਨ ਦੀ ਕੋਸ਼ਿਸ਼ ਕੀਤੀ ਪਰ ਉਹ ਉਡਿਆ ਨਹੀਂ । ਲੜਕਾ ਬੜੀ ਦੁਬਿੱਧਾ ਵਿੱਚ ਫੱਸ ਗਿਆ। ਕਰੇ ਤਾਂ ਕੀ ਕਰੇ ? ਭੱਜ ਕੇ ਕਿਧਰੇ ਜਾ ਨਹੀਂ ਸੀ ਸਕਦਾ। ਸਚ ਬੋਲ ਨਹੀਂ ਸੀ ਸਕਦਾ । ਅਖੀਰ ਸਾਰੇ ਰਸਤੇ ਬੰਦ ਦੇਖ ਕੇ ਲੜਕੇ ਨੇ ਪਾਣੀ ਵਿੱਚ ਡੁੱਬ ਮਰਨ ਦੀ ਸਕੀਮ ਬਣਾਈ। ਲੜਕਾ ਨਦੀ ਵਿੱਚ ਵੜਨ ਵਾਲਾ ਹੀ ਸੀ ਕਿ ਅਸਲੀ ਵਿਸ਼ਨੂੰ ਭਗਵਾਨ ਨੇ ਆ ਕੇ ਲੜਕੇ ਦੀ ਬਾਂਹ ਫੜ ਲਈ ਅਤੇ ਕਿਹਾ, “ ਤੂੰ ਤਾਂ ਮਰ ਕੇ ਮੁਕਤ ਹੋ ਜਾਏਂਗਾ ਪਰ ਮੈਂ ਤਾਂ ਜਿਊਂਦੇ ਜੀਅ ਹੀ ਮਾਰਿਆ ਜਾਊਂਗਾ ? ਤੇਰੇ ਮਰਨ ਨਾਲ ਲੋਕਾਂ ਨੇ ਸਮਝ ਲੈਣਾ ਹੈ ਕਿ ਵਿਸ਼ਨੂੰ ਮਰ ਗਿਆ ਹੈ। ਫਿਰ ਮੇਰੀ ਪੂਜਾ ਕੌਣ ਕਰੇਗਾ? ਤੂੰ ਮਰਨ ਦਾ ਖ਼ਿਆਲ ਤਿਆਗ ਦੇ। ਮੇਰੀ ਹੋਂਦ ਹੁਣ ਤੇਰੀ ਹੋਂਦ ਉੱਤੇ ਨਿਰਭਰ ਹੋ ਗਈ ਹੈ। ਜੇ ਤੂੰ ਮਰ ਗਿਆ ਤਾਂ ਮੈਂ ਕਿੱਸੇ ਪਾਸੇ ਜੋਗਾ ਨਹੀਂ ਰਹਾਂਗਾ। ਤੂੰ ਮੇਰੀ ਮਦਦ ਕਰ। ਤੇਰਾ ਕੰਮ ਮੈਂ ਸੰਭਾਲ ਲਵਾਂਗਾ। ਤੂੰ ਇਦਾਂ ਕਰ ਆਪਣੇ ਘਰ ਜਾਹ। ਬਾਕੀ ਸਾਰਾ ਕੰਮ ਤੂੰ ਮੇਰੇ ਤੇ ਛੱਡ ਦੇ।”ਵਿਸ਼ਨੂੰ ਭਗਵਾਨ ਜੀ ਨੇ ਭੇਖੀ ਤ੍ਰਖਾਣ ਦੀ ਥਾਂ ਆਪ ਪਹਿਰਾ ਦੇ ਕੇ ਹਮਲਾਵਰ ਫੌਜ ਦਾ ਮੁਕਾਬਲਾ ਕੀਤਾ ਸੀ, ਭਗਤ ਸਧਨਾ ਜੀ ਦੇ ਸ਼ਬਦ ਦੀਆਂ ਪਹਿਲੀਆਂ ਦੋ ਸਤਰਾਂ ਇਸ ਮਿਥ ਦੀ ਵਿਆਖਿਆ ਹਨ। ਭਗਤ ਸਧਨਾ ਜੀ ਭਗਵਾਨ ਨੂੰ ਅਰਦਾਸ ਕਰਦੇ ਹੋਏ ਕਹਿੰਦੇ ਹਨ ਕਿ ਪਖੰਡੀ ਤ੍ਰਖਾਣ ਲੜਕੇ ਦੀ ਤੁਸਾਂ ਰੱਖਿਆ ਕੀਤੀ ਸੀ, ਮੈਂ ਤਾਂ ਤੁਹਾਡਾ ਭਗਤ ਹਾਂ।
॥ ਪੰਨਾ 858 ॥
ਬਾਣੀ ਸਧਨੇ ਕੀ ਰਾਗੁ ਬਿਲਾਵਲੁ (858-13)
ੴ ਸਤਿਗੁਰ ਪ੍ਰਸਾਦਿ ॥
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥1॥
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥1॥ ਰਹਾਉ ॥
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥2॥
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥
ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ ॥3॥
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥4॥1॥
ਵਾਹਿਗੁਰੂ ਦੀ ਇਬਾਦਤ ਕਰਦੇ ਆਪ ਵਾਹਿਗੁਰੂ ਜੀ ਦੇ ਵਿੱਚ ਹੀ ਅਭੇਦ ਹੋ ਗਏ ਸਨ। ਭਗਤ ਸਧਨਾ ਜੀ ਦਾ ਦੇਹੁਰਾ , ਇੱਕੋ ਇੱਕ ਯਾਦਗਾਰ ਸਰਹੰਦ ਕੋਲ ਫ਼ਤਹਿਗੜ੍ਹ ਸਾਹਿਬ ਦੀ ਧਰਤੀ ਤੇ, ਜਿਥੇ ਉਹਨਾਂ ਨੇ ਸਰੀਰ ਤਿਆਗਿਆ ਸੀ, ਇੱਕ ਮਸਜਿਦ ਬਣੀ ਹੋਈ ਹੈ।
ਦਾਸ ਜੋਰਾਵਰ ਸਿੰਘ ਤਰਸਿੱਕਾ।
ਜੀਵਨ ਭਗਤ ਪਰਮਾਨੰਦ ਜੀ,ਭਗਤ ਪਰਮਾਨੰਦ ਸ੍ਰੀ ਵਲਭਾਚਾਰਯਾ ਦੇ ਸ਼ਿਸ਼ ਸਨ । ਆਚਾਰਯ ਦੇ ਪੁੱਤਰ ਗੋਸਵਾਮੀ ਵਿਠਲ ਨਾਥ ਜੀ ਨੇ ਬ੍ਰਿਜ ਭਾਸ਼ਾ ਦੇ ਅੱਠ ਕਵੀਆਂ ਦੀ ਅਸ਼ਟਛਾਪ ਬਣਾਈ ਸੀ , ਜਿਨ੍ਹਾਂ ਵਿਚ ਸੂਰਦਾਸ , ਕ੍ਰਿਸ਼ਨ ਦਾਸ , ਕੁੰਭਨ ਦਾਸ , ਛਿਤ ਸਵਾਮੀ , ਗੋਬਿੰਦ ਸਵਾਮੀ , ਚਤੁਰ ਭੁਜ ਦਾਸ , ਨੰਦ ਦਾਸ ਤੇ ਪਰਮਾਨੰਦ ਜੀ ਸ਼ਾਮਲ ਹਨ । ਮਿਸ਼ਰ ਬੰਧੁ ਵਿਨੋਦ ਵਿਚ ਲਿਖਿਆ ਹੈ ਕਿ ਪਰਮਾਨੰਦ ਜੀ ਕਾਨ ਕੁਬਜ ਬਾਹਮਣ ਤੇ ਕਨੌਜ ਦੇ ਵਸਨੀਕ ਸਨ । ਬਾਬੂ ਸ਼ਾਮ ਸੁੰਦਰ ਦਾਸ ਕਰਤਾ ਹਿੰਦੀ ਸ਼ਬਦ ਸਾਗਰ ਵੀ ਇਸੇ ਗੱਲ ਨੂੰ ਸਵੀਕਾਰ ਕਰਦੇ ਹਨ | 8 ਮਿਸਟਰ ਮੈਕਾਲਫ਼ ਸਿਖ ਰਿਲੀਜਨ ਵਿਚ ਲਿਖਦੇ ਹਨ ਕਿ ਪਰਮਾਨੰਦ ਜੀ ਬਾਰਸੀ ਜ਼ਿਲ੍ਹਾ ਸ਼ੋਲਾਪੁਰ ਦੇ ਰਹਿਣ ਵਾਲੇ ਸਨ । ਇਹ ਟਿਕਾਣਾ ਪੁੰਡਰਪੁਰ ਤੋਂ ਉੱਤਰ ਵੱਲ ਹੈ । ਮਹਾਨ ਕੋਸ਼ ਦੇ ਕਰਤਾ ਭਾਈ ਕਾਨ੍ਹ ਸਿੰਘ ਦੀ ਰਾਇ ਭੀ ਮਿਸਟਰ ਮੈਕਾਲਫ਼ ਨਾਲ ਮਿਲਦੀ ਹੈ । ਮਿਸਟਰ ਮੈਕਾਲਫ਼ ਹਿੰਦੀ ਲੇਖਕਾਂ ਨਾਲ ਇਸ ਗੱਲ ਵਿਚ ਸਹਿਮਤ ਹਨ ਕਿ ਪਰਮਾਨੰਦ ਜੀ ਅਸ਼ਟਛਾਪ ਦੇ ਕਵੀਆਂ ਵਿਚੋਂ ਇਕ ਸਨ । ਪਰਮਾਨੰਦ ਜੀ ਦਾ ਅਸ਼ਟਛਾਪ ਦੇ ਕਵੀਆਂ ਵਿਚੋਂ ਹੋਣਾ ਉਨ੍ਹਾਂ ਦੀ ਬ੍ਰਿਜ ਭਾਸ਼ਾ ਦੀ ਕਾਵਿ ਇਹ ਗੱਲ ਸਾਬਤ ਕਰਦੀ ਹੈ ਕਿ ਉਹ ਬਾਰਸੀ ( ਮਹਾਂਰਾਸ਼ਟਰ ) ਦੇ ਵਸਨੀਕ ਨਹੀਂ ਸਨ ਬਲਕਿ ਕਨੌਜੀ ਬਾਹਮਣ ਸਨ । ਇਹ ਹੋ ਸਕਦਾ ਹੈ ਕਿ ਫਿਰਦੇ ਟੁਰਦੇ ਉਧਰ ਚਲੇ ਗਏ ਹੋਣ , ਜਿਸ ਕਰਕੇ ਮਹਾਂਰਾਸ਼ਟਰ ਵਿਚ ਵੀ ਉਨ੍ਹਾਂ ਦਾ ਟਿਕਾਣਾ ਪ੍ਰਸਿੱਧ ਹੋ ਗਿਆ ਹੋਵੇ । ਇਨ੍ਹਾਂ ਦੀ ਕਵਿਤਾ ਤੋਂ ਸਿੱਧ ਹੁੰਦਾ ਹੈ ਕਿ ਉਹ ਯੂ.ਪੀ. ਦੇ ਵਸਨੀਕ ਸਨ । ਪ੍ਰਮਾਨੰਦ ਜੀ ਦੀ ਕਾਵਿ ਰਚਨਾ ਦਾ ਸਮਾਂ ਸੰਮਤ ੧੬੦੬ ਦੇ ਲਗਪਗ ਮੰਨਿਆਜਾਂਦਾ ਹੈ । ਇਸ ਸਮੇਂ ਭਾਰਤ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ , ਕਬੀਰ ਜੀ , ਨਾਮਦੇਵ , ਜੈ ਦੇਵ ਤੇ ਹੋਰ ਵੈਸ਼ਨਵ ਆਚਾਰਯਾਂ ਦੁਆਰਾ ਜਾਰੀ ਕੀਤੀ ਗਈ ਭਗਤੀ ਦੀ ਰੌਅ ਬੜੇ ਜ਼ੋਰਾਂ ਤੇ ਸੀ । ਵੈਸ਼ਨਵ ਸੰਪਰਦਾਵਾਂ ਸਾਕਾਰ ਪੂਜਾ ਤੇ ਅਵਤਾਰ ਫ਼ਿਲਾਸਫ਼ੀ ਨੂੰ ਮੰਨਦੀਆਂ ਸਨ । ਇਸ ਲਈ ਇਨ੍ਹਾਂ ਵਿਚ ਲਕਸ਼ਮੀ ਨਰਾਇਣ , ਰਾਮ ਕ੍ਰਿਸ਼ਨ ਆਦਿ ਅਵਤਾਰਾਂ ਦੀ ਪੂਜਾ ਹੀ ਪ੍ਰਧਾਨ ਸੀ । ਦੂਜੇ ਪਾਸੇ ਨਿਰਾਕਾਰ ਦੇ ਮੰਨਣ ਵਾਲੇ ਮਹਾਂਪੁਰਖਾਂ ਦੀ ਗੂੰਜ ਪੈ ਰਹੀ ਸੀ । ਇਸ ਸਮੇਂ ਭਗਤਾਂ ਦੇ ਦੋ ਗਰੁੱਪ ਸਨ । ਇਕ ਤਾਂ ਕਿਸੇ ਵਿਅਕਤੀ ਨੂੰ ਈਸ਼ਵਰ ਅਵਤਾਰ ਮੰਨ ਕੇ ਉਸ ਦੀ ਪੂਜਾ ਦੁਆਰਾ ਹੀ ਰੱਬ ਨੂੰ ਮਿਲਣਾ ਸਮਝਦੇ ਸਨ । ਦੂਜੇ ਸਰਬ ਵਿਆਪਕ ਤੇ ਮਹਾਨ ਸ਼ਕਤੀ ਦੇ ਮਾਲਕ ਨੂੰ ਨਿਰਾਕਾਰ ਰੂਪ ਵਿਚ ਦੇਖ ਰਹੇ ਸਨ । ਭਗਤਾਂ ਦੇ ਪਹਿਲੇ ਹਿੱਸੇ ਨੇ ਅਵਤਾਰ – ਪੂਜਾ , ਮੂਰਤੀ – ਪੂਜਾ ਤੇ ਦੇਵ – ਪੂਜਾ ਨੂੰ ਪ੍ਰਚਲਤ ਕੀਤਾ ਹੈ , ਅਵਤਾਰਾਂ ਦੇ ਗੁਣ ਕਥਨ ਕਰ ਕੇ ਹੀ ਇਨ੍ਹਾਂ ਵਿਚ ਭਗਤੀ ਸਮਝੀ ਜਾਂਦੀ ਸੀ । ਦੂਜਾ ਭਾਗ ਇਨ੍ਹਾਂ ਗੱਲਾਂ ਦਾ ਖੰਡਨ ਕਰ ਕੇ ਦ੍ਰਿਸ਼ਟਮਾਨ ਜਗਤ ਦੇ ਉਹਲੇ ਜੋ ਅਦ੍ਰਿਸ਼ਟ ਸ਼ਕਤੀ ਹੈ , ਉਸ ਵੱਲ ਲਿਜਾਂਦਾ ਹੈ । ਚੂੰਕਿ ਵਲਭਾਚਾਰਯ ਸ੍ਰੀ ਕ੍ਰਿਸ਼ਨ ਦੇ ਉਪਾਸ਼ਕ ਸਨ , ਇਸ ਲਈ ਪਰਮਾਨੰਦ ਜੀ ਉਪਰ ਉਨ੍ਹਾਂ ਦਾ ਪ੍ਰਭਾਵ ਪੈਣਾ ਕੁਦਰਤੀ ਗੱਲ ਸੀ । ਸ੍ਰੀ ਪਰਮਾਨੰਦ ਦੀ ਕਵਿਤਾ ਵਿਚ ਕ੍ਰਿਸ਼ਨ ਚਰਿੱਤਰ ਨੂੰ ਵਧੇਰੇ ਕਥਨ ਕੀਤਾ ਗਿਆ ਹੈ । ਕਹਿੰਦੇ ਹਨ ਕਿ ਇਕ ਦਿਨ ਸ੍ਰੀ ਵਲਭਾਚਾਰਯ ਨੇ ਪਰਮਾਨੰਦ ਜੀ ਨੂੰ ਕਿਹਾ ਕਿ ਤੁਸੀਂ ਆਪਣੀ ਮਨੋਰੰਜਕ ਕਵਿਤਾ ਸੁਣਾਉ । ਆਚਾਰਯ ਦਾ ਕਹਿਣਾ ਮੰਨ ਕੇ ਜਦੋਂ ਪਰਮਾਨੰਦ ਨੇ ਭਗਤੀ ਨਾਲ ਭਰਪੂਰ ਕਾਵਿ ਸੁਣਾਈ ਤਾਂ ਵਲਭ ਸਵਾਮੀ ਕਿੰਨਾ ਚਿਰ ਬੇਸੁਧ ਪਏ ਰਹੇ । ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੇ ਉੱਚੇ ਕਵੀ ਸਨ । ਈਸ਼ਵਰ – ਭਗਤੀ ਦੀ ਠੰਡੀ ਤੇ ਮਿੱਠੀ ਰੌਅ ਨੂੰ ਜਾਰੀ ਕਰਨ ਵਿਚ ਆਪ ਵਰਗੇ ਭਗਤ ਸੇਵੀਆਂ ਦਾ ਖ਼ਾਸ ਹਿੱਸਾ ਸੀ । ਬ੍ਰਿਜ ਭਾਸ਼ਾ ਦੀ ਕਾਵਿ ਵਿਚ ਭਗਤੀ ਦਾ ਰਸ ਭਰਨ ਵਾਲੇ ਪਰਮਾਨੰਦ ਤੇ ਇਨ੍ਹਾਂ ਦੇ ਸਾਥੀ ਕਵੀ ਹੀ ਸਨ । ਇਹ ਰਬ ਦੇ ਪਿਆਰ ਗੂੜੇ ਰੰਗੇ ਹੋਏ ਮਹਾਂਪੁਰਸ਼ ਸਨ । ਜਦ ਕਦੀ ਈਸ਼ਵਰ – ਸਿਮਰਨ ਵਿਚ ਲੱਗਦੇ ਤਾਂ ਕਿੰਨਾ ਕਿੰਨਾ ਸਮਾਂ ਇਸੇ ਰਸ ਵਿਚ ਬਤੀਤ ਕਰ ਦਿੰਦੇ , ਅੱਖੀਆਂ ਵਿਚੋਂ ਹੰਝੂਆਂ ਦੀ ਝੜੀ ਲੱਗ ਜਾਂਦੀ । ਆਪ ਦਾ ਕਹਿਣਾ ਸੀ ਕਿ ਕਦੀ ਕਦੀ ਭਜਨ ਕਰਨ ਨਾਲ ਮਨ ਲਾਂਭੇ ਦੌੜ ਜਾਂਦਾ ਹੈ , ਪਰ ਜੇ ਕਦੀ ਇਕ ਰਸ ਭਜਨ ਕੀਤਾ ਜਾਵੇ ਤਾਂ ਮਨ ਵਿਚ ਰੱਬ ਦਾ ਨਿਵਾਸ ਹੁੰਦਾ ਹੈ । ਪਰਮਾਨੰਦ ਜੀ ਬੜੇ ਅਤੀਤ ਭੀ ਸਨ । ਇਕ ਦਿਨ ਇਕ ਸੁਦਾਗਰ ਨੇ ਆਪ ਰੇਸ਼ਮੀ ਕੱਪੜਾ ਤਨ ਢੱਕਣ ਲਈ ਦਿੱਤਾ , ਪਰ ਆਪ ਨੇ ਕਿਹਾ , “ ਇਹ ਕੱਪੜਾ ਮੈਥੋਂ ਵੱਧ ਲੋੜ ਵਾਲੇ ਨੂੰ ਦਿੱਤਾ ਜਾਏ ਤਾਂ ਚੰਗਾ ਹੈ । ਇਹ ਕਹਿ ਕੇ ਉਹ ਕੱਪੜਾ ਮੋੜ ਦਿੱਤਾ । ਵਲਭ ਜੀ ਦੇ ਪੋਤਰੇ ਗੋਕਲ ਨਾਥ ਨੇ ਜੋ ੮੪ ਅਤੇ ੨੫੨ ਵੈਸ਼ਨਵਾਂ ਦੀ ਵਾਰਤਾ ਨਾਮ ਦੇ ਦੋ ਗ੍ਰੰਥ ਲਿਖੇ ਹਨ , ਉਨ੍ਹਾਂ ਵਿਚ ਪਰਮਾਨੰਦ ਜੀ ਦਾ ਜ਼ਿਕਰ ਵੀ ਕੀਤਾ ਹੈ ।
ਪਰਮਾਨੰਦ ਜੀ ਦੀ ਬ੍ਰਿਜ ਭਾਸ਼ਾ ਦੀ ਕਵਿਤਾ ਦੇ ਕੁਝ ਨਮੂਨੇ ਹੇਠਾਂ ਦਰਜ ਕਰਦੇ ਹਾਂ : ( ੧ ) ਦੇਖੋ ਕੀ ਯੇਹ ਕੈਸਾ ਬਾਲਿਕ , ਰਾਣੀ ਜਸੁ ਮਨ ਭਾਇਆ ਹੈ । ਸੁੰਦਰ ਬਦਨ ਕਮਲ ਦਲ ਲੋਚਨ , ਦੇਖਤ ਚੰਦੂ ਲਜਾ ਹੈ । ਪੂਰਨ ਬ੍ਰਹਮ ਅਲਖ ਅਬਿਨਾਸੀ , ਪ੍ਰਗਟ ਨੰਦ ਘਰ ਆਯਾ ਹੈ । ਪਰਮਾਨੰਦ ਕ੍ਰਿਸ਼ਨ ਮਨਮੋਹਨ ਚਰਨ ਕਮਲ ਚਿਤ ਲਾਯਾ ਹੈ । ( ੨ ) ਕਹਾਂ ਕਰੋਂ ਬੈਕੁੰਠਹਿ ਜਾਇ ॥ ਜਹਿ ਨਹਿ ਨੰਦ ਜਹਾਂ ਨਹੀਂ ਜਸੋਧਾ ਜਹਿ ਨਹਿ ਗੋਪੀ ਗੂਲਨ ਜਾਇ ॥ ਜਹਿ ਨਹਿ ਜਲ ਜਮੁਨਾ ਕੋ ਨਿਰਮਲ ਔਰ ਨਹੀਂ ਕਦਬਨ ਕੀ ਛਾਇ ॥ ਪਰਮਾਨੰਦ ਪ੍ਰਭੂ ਚਤਰ ਗ਼ਾਲਿਨ ਬ੍ਰਿਜ ਰਜੁ ਤਜਿ ਮੋਰੀ ਜਾਇ ਬਲਾਇ । ਕਈ ਦੇਸੀ ਇਤਿਹਾਸਕਾਰਾਂ ਨੂੰ ਨਵੀਨ ਖੋਜ ਵਿਚ ਪਰਮਾਨੰਦ ਜੀ ਦੇ ਰਚਿਤ ਕਈ ਗ੍ਰੰਥ ਮਿਲੇ ਹਨ , ਜਿਨ੍ਹਾਂ ‘ ਚੋਂ ਪ੍ਰਮਾਨੰਦ ਸਾਗਰ , ਪਰਮਾਨੰਦ ਦਾਸ ਕਾ ਪਦ , ਦਾਨ ਲੀਲ੍ਹਾ ਤੇ ਧਰੂਅ – ਚਰਿਤ੍ਰ ਆਦਿਕ ਹਨ । ਪਰਮਾਨੰਦ ਜੀ ਆਪਣੀ ਕਵਿਤਾ ਦੇ ਅੰਤ ਵਿਚ ਕਿਤੇ ਕਿਤੇ ਆਪਣਾ ਤਖੱਲਸ ‘ ਸਾਰੰਗ ’ ਭੀ ਵਰਤਦੇ ਰਹੇ ਹਨ । ਜਿਸ ਦਾ ਅਰਥ ਹੈ – ਸਵਾਂਤ ਬੂੰਦ ਨੂੰ ਲੈਣ ਵਾਲਾ ਪਪੀਹਾ । ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਰਮਾਨੰਦ ਨਾਮ ਹੈ । ਸ੍ਰੀ ਗੁਰੂ ਜੀ ਨੇ ਇਨ੍ਹਾਂ ਦਾ ਇਕ ਹੀ ਸ਼ਬਦ ਬੀੜ ਵਿਚ ਦਰਜ ਕੀਤਾ ਹੈ , ਜੋ ਇਸ ਪ੍ਰਕਾਰ ਹੈ : ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥ ਅਨਪਾਵਨੀ ਭਗਤਿ ਨਹੀਂ ਉਪਜੀ ਭੂਖੈ ਦਾਨੁ ਨ ਦੀਨਾ ॥੧ ॥ ਰਹਾਉ ॥ ਕਾਮੁ ਨ ਬਿਸਰਿਓ ਕ੍ਰੋਧੁ ਨ ਬਿਸਰਿਓ ਲੋਭੁ ਨ ਛੂਟਿਓ ਦੇਵਾ ॥ ਪਨਿੰਦਾ ਮੁਖ ਤੇ ਨਹੀ ਛੂਟੀ ਨਿਫਲਕੇ ਭਈ ਸਭ ਸੇਵਾ ॥੧ ll ਬਾਟ ਪਾਰਿ ਘਰੁ ਮੂਸਾ ਬਿਰਾਨੋ ਪੇਟੁ ਭਰੈ ਅਪ੍ਰਾਧੀ । ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥੨ ll ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥ ਪਰਮਾਨੰਦ ਸਾਧ ਸੰਗਤਿ ਮਿਲਿ ਕਥਾ ਪੁਨੀਤਾ ਨ ਚਾਲੀ॥॥੩॥੧ ॥ ( ਸਾਰੰਗ , ਪੰਨਾ ੧੨੫੩ ) ਭਾਵਾਰਥ : ਐ ਮਨੁੱਖ ! ਤੂੰ ਪੁਰਾਣਾਂ ਦੀਆਂ ਕਥਾਵਾਂ ਸੁਣ ਕੇ ਕੀ ਸਵਾਰਿਆ ? ਜਿਸ ਭਗਤੀ ਦਾ ਨਾਸ਼ ਨਾ ਹੋ ਸਕੇ , ਉਹ ਤੇਰੇ ਵਿਚ ਪੈਦਾ ਨਹੀਂ ਹੋਈ । ਕਿਸੇ ਭੁੱਖੇ ਨੂੰ ਤੂੰ ਆਪਣੀ ਕਮਾਈ ` ਚੋਂ ਦਾਨ ਨਹੀਂ ਦਿੱਤਾ । ਹੇ ਭਾਈ ! ਤੂੰ ਕਾਮ ਕ੍ਰੋਧ ਤੇ ਲੋਭ ਨੂੰ ਨਹੀਂ ਛੱਡਿਆ । ਪਰਾਈ ਨਿੰਦਾ ਨਹੀਂ ਛੱਡੀ । ਇਸ ਲਈ ਤੇਰੀ ਕੀਤੀ ਹੋਈ ਸੇਵਾ ਨਿਸਫਲ ਗਈ । ਤੂੰ ਰਸਤੇ ਲੁੱਟੇ , ਪਰਾਏ ਘਰ ਭੰਨੇ ਤੇ ਚੋਰੀ ਕੀਤੀ , ਜਿਸ ਕੰਮ ਨਾਲ ਲੋਕ ਵਿਚ ਅਪਜਸ ਹੋਵੇ , ਤੂੰ ਉਹ ਮੂਰਖਤਾਈ ਵਾਲੇ ਕੰਮ ਕੀਤੇ । ਤੂੰ ਜੀਵ ਮਾਰਨੇ ਨਹੀਂ ਛੱਡੇ , ਉਨ੍ਹਾਂ ’ ਤੇ ਦਇਆ ਨਹੀਂ ਕੀਤੀ । ਪਰਮਾਨੰਦ ਜੀ ਕਹਿੰਦੇ ਹਨ , ਤੂੰ ਸਾਧ ਸੰਗਤ ਵਿਚ ਆ ਕੇ ਹਰੀ ਦੀ ਪਵਿੱਤਰ ਕਥਾ ਨਹੀਂ ਸਰਵਣ ਕੀਤੀ ।
ਜੋਰਾਵਰ ਸਿੰਘ ਤਰਸਿੱਕਾ ।
धनासरी महला ५ ॥ जिनि तुम भेजे तिनहि बुलाए सुख सहज सेती घरि आउ ॥ अनद मंगल गुन गाउ सहज धुनि निहचल राजु कमाउ ॥१॥ तुम घरि आवहु मेरे मीत ॥ तुमरे दोखी हरि आपि निवारे अपदा भई बितीत ॥ रहाउ ॥ प्रगट कीने प्रभ करनेहारे नासन भाजन थाके ॥ घरि मंगल वाजहि नित वाजे अपुनै खसमि निवाजे ॥२॥ असथिर रहहु डोलहु मत कबहू गुर कै बचनि अधारि ॥ जै जै कारु सगल भू मंडल मुख ऊजल दरबार ॥३॥ जिन के जीअ तिनै ही फेरे आपे भइआ सहाई ॥ अचरजु कीआ करनैहारै नानकु सचु वडिआई ॥४॥४॥२८॥
अर्थ: (हे मेरी जिंदे!) जिस ने तुझे (संसार में) भेजा है, उसी ने तुझे अपनी तरफ प्रेरणा शुरू की हुई है, तूँ आनंद से आत्मिक अडोलता से हृदय-घर में टिकी रह। हे जिन्दे! आत्मिक अडोलता की रोह में, आनंद खुशी पैदा करने वाले हरी-गुण गाया कर (इस प्रकारकामादिक वैरियों पर) अटल राज कर ॥१॥ मेरे मित्र (मन!) (अब) तूँ हृदय-घर में टिका रह (आ जा)। परमत्मा ने आप ही (कामादिक) तेरे वैरी दूर कर दिए हैं, (कामादिक से पड़ रही मार की) बिपता (अब) ख़त्म हो गई है ॥ रहाउ ॥ (हे मेरी जिन्दे!) सब कुछ कर सकने वाले प्रभू ने उनके अंदर उस ने अपना आप प्रगट कर दिया, उनकी भटकने ख़त्म हो गई। खसम-प्रभू ने उनके ऊपर मेहर की, उनके हृदय-घर में आत्मिक आनंद के (मानों) वाजे सदा के लिए वजने लग पड़ते हैं ॥२॥ (हे जिंदे!) गुरू के उपदेश पर चल के, गुरू के आसरे रह के, तूँ भी (कामादिक वैरियों के टाकरे पर) पक्के पैरों पर खड़ जा, देखी, अब कभी भी ना डोलीं। सारी सिृसटी में शोभा होगी, प्रभू की हजूरी मे तेरा मुँह उजला होगा ॥३॥ जिस प्रभू जी ने जीव पैदा किए हुए हैं, वह आप ही इन्हें (विकारों से) मोड़ता है, वह आप ही मददगार बनता है। हे नानक जी! सब कुछ कर सकने वालेे परमात्मा ने यह अनोखी खेल बना दी है, उस की वडियाई सदा कायम रहने वाली है ॥४॥४॥२८॥
ਅੰਗ : 678
ਧਨਾਸਰੀ ਮਹਲਾ ੫ ॥ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥ ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥੧॥ ਤੁਮ ਘਰਿ ਆਵਹੁ ਮੇਰੇ ਮੀਤ ॥ ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥ ਰਹਾਉ ॥ ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥ ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥੨॥ ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥ ਜੈ ਜੈ ਕਾਰੁ ਸਗਲ ਭੂ ਮੰਡਲ ਮੁਖ ੳੂਜਲ ਦਰਬਾਰ ॥੩॥ ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥ ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥੪॥੪॥੨੮॥
ਅਰਥ: (ਹੇ ਮੇਰੀ ਜਿੰਦੇ!) ਜਿਸ ਨੇ ਤੈਨੂੰ (ਸੰਸਾਰ ਵਿਚ) ਭੇਜਿਆ ਹੈ, ਉਸੇ ਨੇ ਤੈਨੂੰ ਆਪਣੇ ਵਲ ਪ੍ਰੇਰਨਾ ਸ਼ੁਰੂ ਕੀਤੀ ਹੋਈ ਹੈ, ਤੂੰ ਆਨੰਦ ਨਾਲ ਆਤਮਕ ਅਡੋਲਤਾ ਨਾਲ ਹਿਰਦੇ-ਘਰ ਵਿਚ ਟਿਕੀ ਰਹੁ। ਹੇ ਜਿੰਦੇ! ਆਤਮਕ ਅਡੋਲਤਾ ਦੀ ਰੌ ਵਿਚ, ਆਨੰਦ ਖ਼ੁਸ਼ੀ ਪੈਦਾ ਕਰਨ ਵਾਲੇ ਹਰਿ-ਗੁਣ ਗਾਇਆ ਕਰ (ਇਸ ਤਰ੍ਹਾਂ ਕਾਮਾਦਿਕ ਵੈਰੀਆਂ ਉਤੇ) ਅਟੱਲ ਰਾਜ ਕਰ ॥੧॥ ਮੇਰੇ ਮਿੱਤਰ (ਮਨ)! (ਹੁਣ) ਤੂੰ ਹਿਰਦੇ-ਘਰ ਵਿਚ ਟਿਕਿਆ ਰਹੁ (ਆ ਜਾ)। ਪਰਮਾਤਮਾ ਨੇ ਆਪ ਹੀ (ਕਾਮਾਦਿਕ) ਤੇਰੇ ਵੈਰੀ ਦੂਰ ਕਰ ਦਿੱਤੇ ਹਨ, (ਕਾਮਾਦਿਕਾਂ ਤੋਂ ਪੈ ਰਹੀ ਮਾਰ ਦੀ) ਬਿਪਤਾ (ਹੁਣ) ਮੁੱਕ ਗਈ ਹੈ ॥ ਰਹਾਉ ॥ (ਹੇ ਮੇਰੀ ਜਿੰਦੇ!) ਸਭ ਕੁਝ ਕਰ ਸਕਣ ਵਾਲੇ ਪ੍ਰਭੂ ਨੇ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪਰਗਟ ਕਰ ਦਿੱਤਾ, ਉਹਨਾਂ ਦੀਆਂ ਭਟਕਣਾਂ ਮੁੱਕ ਗਈਆਂ। ਖਸਮ-ਪ੍ਰਭੂ ਨੇ ਉਨ੍ਹਾਂ ਉਤੇ ਮੇਹਰ ਕੀਤੀ, ਉਹਨਾਂ ਦੇ ਹਿਰਦੇ-ਘਰ ਵਿਚ ਆਤਮਕ ਆਨੰਦ ਦੇ (ਮਾਨੋ) ਵਾਜੇ ਸਦਾ ਵੱਜਣ ਲੱਗ ਪੈਂਦੇ ਹਨ ॥੨॥ (ਹੇ ਜਿੰਦੇ!) ਗੁਰੂ ਦੇ ਉਪਦੇਸ਼ ਉਤੇ ਤੁਰ ਕੇ, ਗੁਰੂ ਦੇ ਆਸਰੇ ਰਹਿ ਕੇ, ਤੂੰ ਭੀ (ਕਾਮਾਦਿਕ ਵੈਰੀਆਂ ਦੇ ਟਾਕਰੇ ਤੇ) ਪੱਕੇ ਪੈਰਾਂ ਤੇ ਖਲੋ ਜਾ, ਵੇਖੀਂ, ਹੁਣ ਕਦੇ ਭੀ ਨਾਹ ਡੋਲੀਂ। ਸਾਰੀ ਸ੍ਰਿਸ਼ਟੀ ਵਿਚ ਸੋਭਾ ਹੋਵੇਗੀ, ਪ੍ਰਭੂ ਦੀ ਹਜ਼ੂਰੀ ਵਿਚ ਤੇਰਾ ਮੂੰਹ ਉਜਲਾ ਹੋਵੇਗਾ ॥੩॥ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ, ਉਹ ਆਪ ਹੀ ਇਹਨਾਂ ਨੂੰ (ਵਿਕਾਰਾਂ ਵਲੋਂ) ਮੋੜਦਾ ਹੈ, ਉਹ ਆਪ ਹੀ ਮਦਦਗਾਰ ਬਣਦਾ ਹੈ। ਹੇ ਨਾਨਕ ਜੀ! ਸਭ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ, ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ॥੪॥੪॥੨੮॥
धनासरी महला ४ ॥ मेरे साहा मै हरि दरसन सुखु होइ ॥ हमरी बेदनि तू जानता साहा अवरु किआ जानै कोइ ॥ रहाउ ॥ साचा साहिबु सचु तू मेरे साहा तेरा कीआ सचु सभु होइ ॥ झूठा किस कउ आखीऐ साहा दूजा नाही कोइ ॥१॥ सभना विचि तू वरतदा साहा सभि तुझहि धिआवहि दिनु राति ॥ सभि तुझ ही थावहु मंगदे मेरे साहा तू सभना करहि इक दाति ॥२॥ सभु को तुझ ही विचि है मेरे साहा तुझ ते बाहरि कोई नाहि ॥ सभि जीअ तेरे तू सभस दा मेरे साहा सभि तुझ ही माहि समाहि ॥३॥ सभना की तू आस है मेरे पिआरे सभि तुझहि धिआवहि मेरे साह ॥ जिउ भावै तिउ रखु तू मेरे पिआरे सचु नानक के पातिसाह ॥४॥७॥१३॥
अर्थ: हे मेरे पातशाह! (कृपा कर) मुझे तेरे दर्शन का आनंद प्राप्त हो जाए। हे मेरे पातशाह! मेरे दिल की पीड़ा को तूँ ही जानता हैं। कोई अन्य क्या जान सकता है ? ॥ रहाउ ॥ हे मेरे पातशाह! तूँ सदा कायम रहने वाला मालिक है, तूँ अटल है। जो कुछ तूँ करता हैं, वह भी उकाई-हीन है (उस में कोई भी उणता-कमी नहीं)। हे पातशाह! (सारे संसार में तेरे बिना) अन्य कोई नहीं है (इस लिए) किसी को झूठा नहीं कहा जा सकता ॥१॥ हे मेरे पातशाह! तूँ सब जीवों में मौजूद हैं, सारे जीव दिन रात तेरा ही ध्यान धरते हैं। हे मेरे पातशाह! सारे जीव तेरे से ही (मांगें) मांगते हैं। एक तूँ ही सब जीवों को दातें दे रहा हैं ॥२॥ हे मेरे पातशाह! प्रत्येक जीव तेरे हुक्म में है, कोई जीव तेरे हुक्म से बाहर नहीं हो सकता। हे मेरे पातशाह! सभी जीव तेरे पैदा किए हुए हैं,और, यह सभी तेरे में ही लीन हो जाते हैं ॥३॥ हे मेरे प्यारे पातशाह! तूँ सभी जीवों की इच्छाएं पूरी करता हैं सभी जीव तेरा ही ध्यान धरते हैं। हे नानक जी के पातशाह! हे मेरे प्यारे! जैसे तुझे अच्छा लगता है, वैसे मुझे (अपने चरणों में) रख। तूँ ही सदा कायम रहने वाला हैं ॥४॥७॥१३॥
ਅੰਗ : 670
ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥
सलोकु मः ३ ॥ परथाइ साखी महा पुरख बोलदे साझी सगल जहानै ॥ गुरमुखि होइ सु भउ करे आपणा आपु पछाणै ॥ गुर परसादी जीवतु मरै ता मन ही ते मनु मानै ॥ जिन कउ मन की परतीति नाही नानक से किआ कथहि गिआनै ॥१॥ मः ३ ॥ गुरमुखि चितु न लाइओ अंति दुखु पहुता आइ ॥ अंदरहु बाहरहु अंधिआं सुधि न काई पाइ ॥ पंडित तिन की बरकती सभु जगतु खाइ जो रते हरि नाइ ॥ जिन गुर कै सबदि सलाहिआ हरि सिउ रहे समाइ ॥ पंडित दूजै भाइ बरकति न होवई ना धनु पलै पाइ ॥ पड़ि थके संतोखु न आइओ अनदिनु जलत विहाइ ॥ कूक पूकार न चुकई ना संसा विचहु जाइ ॥ नानक नाम विहूणिआ मुहि कालै उठि जाइ ॥२॥ पउड़ी ॥ हरि सजण मेलि पिआरे मिलि पंथु दसाई ॥ जो हरि दसे मितु तिसु हउ बलि जाई ॥ गुण साझी तिन सिउ करी हरि नामु धिआई ॥ हरि सेवी पिआरा नित सेवि हरि सुखु पाई ॥ बलिहारी सतिगुर तिसु जिनि सोझी पाई ॥१२॥
अर्थ: महा पुरुख किसी के सम्बन्ध में शिक्षा का बचन बोलते है (पर वेह शिक्षा) सार संसार के लिए बराबर होती हा, जो मनुख सतगुरु के सन्मुख होता है, वह (सुन के) प्रभु का डर (हिरदय में धारण) करता है, और अपने आप की खोह करता है। सतगुरु की कृपा से वह संसार में रहता हुआ माया से दूर रहता है, तो उसका मन अपने आप में रहता है (बहार भटकने से हट जाता है)। हे नानक! जिनका मन पसीजा नहीं, उनको ज्ञान की बातें करने का कोई लाभ नहीं होता।१। हे पंडित! जिन मनुष्यों ने सतिगुरू के सन्मुख हो के (हरी में) मन नहीं जोड़ा, उन्हें आखिर दुख ही होता है। उन अंदर व बाहर के अंधों को कोई समझ नहीं आती। (पर) हे पंडित! जो मनुष्य हरी के नाम में रंगे हुए हैं, जिन्होंने सतिगुरू के शबद के द्वारा सिफत सालाह की है और हरी में लीन हैं, उनकी कमाई की बरकति सारा संसार खाता है। हे पण्डित! माया के मोह में (फसे रहने से) बरकति नहीं हो सकती (आत्मिक जीवन फलता-फूलता नहीं) और ना ही नाम-धन मिलता है; पढ़-पढ़ के थक जाते हैं, पर संतोष नहीं आता और हर वक्त (उम्र) जलते हुए गुजरती है; उनकी गिला-गुजारिश खत्म नहीं होती और मन में से चिंता नहीं जाती। हे नानक! नाम से वंचित रहने के कारण मनुष्य काला मुँह ले के ही (संसार से) उठ जाता है।2। हे प्यारे हरी! मुझे गुरमुख मिला, जिनको मिल के मैं तेरा राह पूछूँ। जो मनुष्य मुझे हरी मित्र (की खबर) बताए, मैं उससे सदके हूँ। उनके साथ मैं गुणों की सांझ डालूँ और हरी का नाम सिमरूँ। मैं सदा प्यारे हरी को सिमरूँ और सिमर के सुख लूँ। मैं सदके हूँ उस सतिगुरू से जिसने (परमात्मा की) समझ बख्शी है।12।
ਅੰਗ : 647
ਸਲੋਕੁ ਮ: ੩ ॥ ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ਮਃ ੩ ॥ ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ਪਉੜੀ ॥ ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥
ਅਰਥ: ਮਹਾਂ ਪੁਰਖ ਕਿਸੇ ਦੇ ਸੰਬੰਧ ਵਿਚ ਸਿੱਖਿਆ ਦਾ ਬਚਨ ਬੋਲਦੇ ਹਨ (ਪਰ ਉਹ ਸਿੱਖਿਆ) ਸਾਰੇ ਸੰਸਾਰ ਲਈ ਸਾਂਝੀ ਹੁੰਦੀ ਹੈ, ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, ਉਹ (ਸੁਣ ਕੇ) ਪ੍ਰਭੂ ਦਾ ਡਰ (ਹਿਰਦੇ ਵਿਚ ਧਾਰਨ) ਕਰਦਾ ਹੈ, ਤੇ ਆਪਣੇ ਆਪ ਦੀ ਖੋਜ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਵਿਚ ਵਰਤਦਾ ਹੋਇਆ ਹੀ ਮਾਇਆ ਵਲੋਂ ਉਦਾਸ ਰਹਿੰਦਾ ਹੈ, ਤਾਂ ਉਸ ਦਾ ਮਨ ਆਪਣੇ ਆਪ ਵਿਚ ਪਤੀਜ ਜਾਂਦਾ ਹੈ (ਬਾਹਰ ਭਟਕਣੋਂ ਹਟ ਜਾਂਦਾ ਹੈ)। ਹੇ ਨਾਨਕ! ਜਿਨ੍ਹਾਂ ਦਾ ਮਨ ਪਤੀਜਿਆ ਨਹੀਂ, ਉਹਨਾਂ ਨੂੰ ਗਿਆਨ ਦੀਆਂ ਗੱਲਾਂ ਕਰਨ ਦਾ ਕੋਈ ਲਾਭ ਨਹੀਂ ਹੁੰਦਾ।੧। ਹੇ ਪੰਡਿਤ! ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ (ਹਰੀ ਵਿਚ) ਮਨ ਨਹੀਂ ਜੋੜਿਆ, ਉਹਨਾਂ ਨੂੰ ਆਖ਼ਰ ਦੁੱਖ ਵਾਪਰਦਾ ਹੈ; ਉਹਨਾਂ ਅੰਦਰੋਂ ਤੇ ਬਾਹਰੋਂ ਅੰਨਿ੍ਹਆਂ ਨੂੰ ਕੋਈ ਸਮਝ ਨਹੀਂ ਆਉਂਦੀ। (ਪਰ) ਹੇ ਪੰਡਿਤ! ਜੋ ਮਨੁੱਖ ਹਰੀ ਦੇ ਨਾਮ ਵਿਚ ਰੱਤੇ ਹੋਏ ਹਨ, ਜਿਨ੍ਹਾਂ ਨੇ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਸਿਫ਼ਤਿ-ਸਾਲਾਹ ਕੀਤੀ ਹੈ ਤੇ ਹਰੀ ਵਿੱਚ ਲੀਨ ਹਨ, ਉਹਨਾਂ ਦੀ ਕਮਾਈ ਦੀ ਬਰਕਤਿ ਸਾਰਾ ਸੰਸਾਰ ਖਾਂਦਾ ਹੈ। ਹੇ ਪੰਡਿਤ! ਮਾਇਆ ਦੇ ਮੋਹ ਵਿਚ (ਫਸੇ ਰਿਹਾਂ) ਬਰਕਤਿ ਨਹੀਂ ਹੋ ਸਕਦੀ (ਆਤਮਿਕ ਜੀਵਨ ਵਧਦਾ-ਫੁਲਦਾ ਨਹੀਂ) ਤੇ ਨਾਹ ਹੀ ਨਾਮ-ਧਨ ਮਿਲਦਾ ਹੈ; ਪੜ੍ਹ ਕੇ ਥੱਕ ਜਾਂਦੇ ਹਨ, ਪਰ ਸੰਤੋਖ ਨਹੀਂ ਆਉਂਦਾ ਤੇ ਹਰ ਵੇਲੇ (ਉਮਰ) ਸੜਦਿਆਂ ਹੀ ਗੁਜ਼ਰਦੀ ਹੈ; ਉਹਨਾਂ ਦੀ ਗਿਲਾ-ਗੁਜ਼ਾਰੀ ਮੁੱਕਦੀ ਨਹੀਂ ਤੇ ਮਨ ਵਿਚੋਂ ਚਿੰਤਾ ਨਹੀਂ ਜਾਂਦੀ। ਹੇ ਨਾਨਕ! ਨਾਮ ਤੋਂ ਸੱਖਣਾ ਰਹਿਣ ਕਰਕੇ ਮਨੁੱਖ ਕਾਲੇ-ਮੂੰਹ ਹੀ (ਸੰਸਾਰ ਤੋਂ) ਉੱਠ ਜਾਂਦਾ ਹੈ।੨। ਹੇ ਪਿਆਰੇ ਹਰੀ! ਮੈਨੂੰ ਗੁਰਮੁਖ ਮਿਲਾ, ਜਿਨ੍ਹਾਂ ਨੂੰ ਮਿਲ ਕੇ ਮੈਂ ਤੇਰਾ ਰਾਹ ਪੁੱਛਾਂ। ਜੋ ਮਨੁੱਖ ਮੈਨੂੰ ਹਰੀ ਮਿਤ੍ਰ (ਦੀ ਖ਼ਬਰ) ਦੱਸੇ, ਮੈਂ ਉਸ ਤੋਂ ਸਦਕੇ ਹਾਂ। ਉਹਨਾਂ ਨਾਲ ਮੈਂ ਗੁਣਾਂ ਦੀ ਭਿਆਲੀ ਪਾਵਾਂ ਤੇ ਹਰੀ-ਨਾਮ ਸਿਮਰਾਂ। ਮੈਂ ਸਦਾ ਪਿਆਰਾ ਹਰੀ ਸਿਮਰਾਂ ਤੇ ਸਿਮਰ ਕੇ ਸੁਖ ਲਵਾਂ। ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ, ਜਿਸ ਨੇ (ਪਰਮਾਤਮਾ ਦੀ) ਸਮਝ ਬਖ਼ਸ਼ੀ ਹੈ।੧੨।
ਇਸ ਪਾਵਨ ਅਸਥਾਨ ਨੂੰ ਦਸਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛੋਹ ਪ੍ਰਾਪਤ ਹੈ , ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਮਾਛੀਵਾੜਾ ਤੋਂ ਪੋਹ ਦੇ ਮਹੀਨੇ ਸਮੰਤ 1704ਈ: ਨੂੰ ਗਨੀ ਖਾਂ ਅਤੇ ਨਬੀ ਖਾਂ ਗੁਰੂ ਜੀ ਨੂੰ ਉੱਚ ਦੇ ਪੀਰ ਦੇ ਰੂਪ ਵਿੱਚ ਇਸ ਪਾਵਨ ਅਸਥਾਨ ਪਿੰਡ ਘੁੰਗਰਾਲੀ ਅੱਜ ਕੱਲ ਘੁੰਗਰਾਲੀ ਸਿੱਖਾਂ ਲੈ ਆਏ। ਗੁਰੂ ਸਾਹਿਬ ਨੇ ਇਸ ਪਿੰਡ ਦੇ ਰਹਿਣ ਵਾਲੇ ਗੁਰੂ ਜੀ ਦੇ ਅਨਿਨ ਸੇਵਕ ਭਾਈ ਨੱਥੂ ਮਿਸਤਰੀ ਨੂੰ ਬੁਲਾਵਾ ਭੇਜਿਆ। ਗੁਰੂ ਸਾਹਿਬ ਜੀ ਭਾਈ ਨੱਥੂ ਨੂੰ ਪਹਿਲਾਂ ਹੀ ਜਾਣਦੇ ਸਨ। ਕਿਉਂਕਿ ਭਾਈ ਨੱਥੂ ਜੀ ਗੁਰੂ ਸਾਹਿਬ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਆਪਣੇ ਹੱਥੀਂ ਬਣਾਏ ਹੋਏ ਸ਼ਸਤਰ ਭੇਂਟ ਕਰਿਆ ਕਰਦੇ ਸਨ , ਭਾਈ ਨੱਥੂ ਜੀ ਨੇ ਗੁਰੂ ਜੀ ਦੇ ਦਰਸ਼ਨ ਦੀਦਾਰ ਕੀਤੇ ਅਤੇ ਉਹਨਾਂ ਦੀ ਸੇਵਾ ਟਹਿਲ ਕੀਤੀ , ਰਾਤ ਬਿਤਾਉਣ ਤੋਂ ਬਾਅਦ ਅਗਲੇ ਦਿਨ ਜਦੋਂ ਗੁਰੂ ਜੀ ਇਥੋਂ ਪਿੰਡ ਲੱਲ ਅੱਜ ਕੱਲ ਲੱਲ ਕਲਾਂ ਨੂੰ ਰਵਾਨਾ ਹੋਣ ਲੱਗੇ ਤਾਂ ਭਾਈ ਨੱਥੂ ਜੀ ਨੇ ਗੁਰੂ ਜੀ ਨੂੰ ਇੱਕ ਸੁੰਦਰ ਤੀਰ ਕਮਾਨ ,22 ਤੀਰ , 2 ਤਲਵਾਰਾਂ , 2 ਤਮੰਚੇ ਭੇਂਟ ਕੀਤੇ। ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਦੇ ਭੇਂਟ ਕੀਤੇ ਸ਼ਸਤਰ ਸਵੀਕਾਰ ਕਰਦਿਆਂ ਆਪਣੇ ਕੋਲੋਂ ਸੋਨੇ ਦੀਆਂ ਮੋਹਰਾਂ ਦੀਆਂ ਮੁੱਠ ਦੇ ਕੇ ਅਸੀਸਾਂ ਦੇ ਕੇ ਨਿਹਾਲ ਕੀਤਾ ,ਬਾਅਦ ਵਿਚ ਭਾਈ ਨੱਥੂ ਜੀ , ਭਾਈ ਨੰਨੂ ਸਿੰਘ ਜੀ ਦੇ ਨਾਮ ਨਾਲ ਪ੍ਰਸਿੱਧ ਹੋਏ।
ਭਗਤ ਸੂਰਦਾਸ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਹੋਇਆ ਸੀ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਆਪ ਦਾ ਪਹਿਲਾ ਨਾਮ ਮਦਨ ਮੋਹਣ ਬ੍ਰਾਹਮਣ ਸੀ ਆਪ ਸੰਸਕ੍ਰਿਤ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ। ਰਵਾਇਤ ਹੈ ਕਿ ਪਹਿਲਾਂ ਉਹ ਅਵਧ ਦੇ ਸੰਦੀਲ, ਇਲਾਕਾ ਦੇ ਹਾਕਮ ਸਨ ਪਰ ਫਿਰ ਵੈਰਾਗ ਧਾਰਨ ਕਰਕੇ ਪ੍ਰਭੂ ਦਾ ਸਿਰਮਨ ਕਰਨ ਲੱਗ ਪਏ। ਭਗਤ ਸੂਰਦਾਸ ਦੇ ਜਨਮ ਸਥਾਨ ਅਤੇ ਸਮੇ ਦੇ ਸਬੰਧ ਵਿਚ ਵਿਦਵਾਨਾ ਨੇ ਕਾਫੀ ਖੋਜ ਕੀਤੀ ਹੈ ਪਰ ਮਤ-ਭੇਦ ਬਣੇ ਹੋਏ ਹਨ । ਬਹੁਤੇ ਵਿਦਵਾਨਾ ਮਥੁਰਾ ਅਤੇ ਆਗਰੇ ਦੇ ਵਿਚਕਾਰ ਰੁਨ੍ਕੁਤਾ ਉਨ੍ਹਾ ਦਾ ਜਨਮ ਅਸਥਾਨ ਮੰਨਦੇ ਹਨ । ਉਹ ਇਕ ਗਰੀਬ ਪਰਿਵਾਰ ਸਰਸ੍ਵਤ ਬ੍ਰਾਹਮਣ ਦੇ ਚੌਥੇ ਪੁਤਰ ਸਨ ਸੂਰਦਾਸ ਨੇਤਰਹੀਣ ਸੀ ਪਰ ਉਨ੍ਹਾ ਨੇ ਨੇ ਬਾਹਰੀ ਦ੍ਰਿਸ਼ਾਂ ਦਾ ਇਨਾ ਯਥਾਰਥ ਤੇ ਸਜੀਵ ਚਿਤਰਣ ਕੀਤਾ ਹੈ ਕੀ ਲਗਦਾ ਨਹੀਂ ਕਿ ਉਹ ਜਨਮ ਤੋਂ ਨੇਤਰਹੀਨ ਸੀ ਆਪ ਸੰਸਕ੍ਰਿਤ ਹਿੰਦੀ ਤੇ ਫਾਰਸੀ ਦੇ ਵਿਦਵਾਨ ਸਨ।
ਸੂਰਦਾਸ ਵੈਰਾਗੀ ਸੁਭਾਅ ਦੇ ਨਿਸ਼ਠਵਾਨ ਭਗਤ ਸਨ। ਉਹਨਾ ਨੇ ਸ੍ਰੀ ਕ੍ਰਿਸ਼ਨ ਨੂੰ ਪੂਰਨ ਬ੍ਰਹਮ ਸਮਝ ਕੇ ਉਨ੍ਹਾਂ ਪ੍ਰਤੀ ਨਿਰਛਲ ਅਤੇ ਨਿਸ਼ਕਾਮ ਭਗਤੀ ਦਾ ਪ੍ਰਵਾਹ ਚਲਾਇਆ। ਸੂਰਦਾਸ ਇੱਕ ਮਹਾਨ ਸੰਗੀਤਕਾਰ ਸਨ। ਉਨ੍ਹਾਂ ਦੇ ਨਾਂ ਨਾਲ ਭਾਵੇਂ ਦਰਜਨਾਂ ਰਚਨਾਵਾਂ ਜੋੜੀਆਂ ਜਾਂਦੀਆ ਹਨ ਪਰੰਤੂ ਪ੍ਰਮੁੱਖ ਰਚਨਾਵਾਂ ਤਿੰਨ ਹਨ, ਸੂਰ, ਸਾਗਰ, ਸੂਰਸਾਰਵਲੀ ਅਤੇ ਸਾਹਿਤਯ ਲਹਿਰੀ। ਨਿਮਰਤਾ, ਆਤਮ ਸਮਰਪਣ ਦੀ ਭਾਵਨਾਂ, ਸੰਸਾਰਕ ਵਿਸ਼ਿਆ ਪ੍ਰਤੀ ਅਰੁਚੀ ਵਾਲੀ ਵੈਰਾਗ ਭਾਵਨਾ, ਸੈ੍ਵ ਤੁਛੱਤਾ ਅਤੇ ਪਤਿਤ ਹੋਣ ਦਾ ਅਹਿਸਾਸ ਆਦਿ ਵਿਸ਼ੇਸ਼ਤਾਵਾ ਉਨ੍ਹਾਂ ਨੂੰ ਮਹਾਨ ਭਗਤਾਂ ਦੀ ਕਤਾਰ ਵਿੱਚ ਲਿਆ ਖੜ੍ਹਾ ਕਰਦੀਆਂ ਹਨ। ਆਪ ਜੀ ਦੀ ਇੱਕ ਤੁਕ ਤੇ ਇੱਕ ਸ਼ਬਦ ਮਹੱਲਾ ਪੰਜਵਾਂ ਦੇ ਨਾਂ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਸਾਰੰਗ ਅਧੀਨ ਦਰਜ ਹਨ।
30-32 ਸਾਲ ਦੀ ਉਮਰ ਵਿਚ ਉਹ ਆਪਣੇ ਚੇਲਿਆਂ ਨਾਲ ਮਥੁਰਾ ਘਾਟ ਵਿਚ ਰਹਿੰਦੇ ਸੀ ਆਪਣੇ ਆਪ ਨੂੰ ਪਾਪੀ ਕਹਿੰਦੇ ਸੀ ਜਣ ਮਹਾਂਪ੍ਰਭੁ ਬੱਲਚਾਰ੍ਯ ਮਥੁਰਾ ਆਇਆ ਤਾਂ ਸੂਰਦਾਸ ਨੇ ਉਸ ਨਾਲ ਭੇਟਾ ਕੀਤੀ ਅਤੇ ਉਸ ਦਾ ਚੇਲਾ ਬਣ ਕੇ “ਪੁਸ਼ਟੀ ਮਾਰਗ” ਵਿਚ ਸ਼ਾਮਲ ਹੋ ਗਿਆ । ਇਸ ਤੋਂ ਬਾਅਦ ਕ੍ਰਿਸ਼ਨ ਭਗਤ ਹੋ ਗਿਆ ਤੇ ਕ੍ਰਿਸ਼ਨ ਲੀਲਾਵਾਂ ਦਾ ਗਾਇਨ ਕਰਨੇ ਲਗੇ ਸੂਰਦਾਸ ਪ੍ਰਤੀ ਦਿਨ ਸ਼੍ਰੀਨਾਥ ਦੇ ਮੰਦਿਰ ਵਿਚ ਕੀਰਤਨ ਕਰਦੇ ਅਤੇ ਸਵੈ-ਰਚਿਤ ਕ੍ਰਿਸ਼ਨ ਲੀਲਾਵਾਂ ਦੇ ਪਦ ਗਾਉਂਦੇ ਇਸ ਤਰ੍ਹਾਂ ਸੂਰਦਾਸ ਨੇ 33 ਵਰਸ਼ ਦੀ ਅਵਸਥਾ ਤੋਂ ਆਰੰਭ ਕਰਕੇ ੧੦੩ ਵਰਿਆਂ ਦੀ ਉਮਰ ਤਕ ਇਕ ਲਖ ਪਦਾਂ ਦੀ ਰਚਨਾ ਕੀਤੀ ।
ਲਹਿਰੀ, ,ਸੂਰਸਾਰਾਵਲੀ ਅਤੇ ਸੂਰਸਾਗਰ ਇਨ੍ਹਾ ਦੀਆਂ ਪ੍ਰਮੁਖ ਰਚਨਾਵਾਂ ਦਸੀਆਂ ਜਾਂਦੀਆਂ ਹਨ ਸੂਰਸਾਗਰ ਉਨ੍ਹਾ ਦੀ ਪ੍ਰਮਾਣਿਕ ਰਚਨਾ ਮੰਨੀ ਜਾਂਦੀ ਹੈ । ਸੂਰਸਾਗਰ ਵਿਚ ਚਾਰ-ਪੰਜ ਹਜ਼ਾਰ ਪੱਦ ਹੀ ਮਿਲਦੇ ਹਨ ਸੂਰਸਾਗਰ ਵਿਚ ਗੇਯ ਪੱਦ ਹਨ ,ਜਿਨ੍ਹਾ ਵਿਚ ਸ੍ਰੀ ਕ੍ਰਿਸ਼ਨ ਦੀਆਂ ਬਾਲ ਲੀਲਾਵਾਂ , ਪ੍ਰੇਮ ਲੀਲਾਵਾਂ ਅਤੇ ਵਾਤਸੱਲਯ ਦਾ ਵਰਣਨ ਹੈ । ਕ੍ਰਿਸ਼ਨ ਜੀ ਦੀ ਉਮਰ ਦੇ ਪੜਾਵ ਦੀਆਂ ਵੱਖ ਵੱਖ ਲੀਲਾਵਾਂ, ਜਨਮ, ਛਟੀ, ਵਰੇਗੰਢ, ਨਕ ਬਿਨ੍ਨਾਵੀ,ਪਾਲਣਾ, ਝੂਲਣਾ ਆਦਿ ਸੂਰਦਾਸ ਨੇ ਵਿਸਥਾਰ ਨਾਲ ਚਿਤਰਣ ਕੀਤਾ ਹੈ । ਉਨ੍ਹਾ ਦਾ ਗੋਡਿਆਂ ਬਲ ਚਲਣਾ, ਹਥ ਵਿਚ ਮਖਣ ਲੈਕੇ ਰੁੜਨਾ , ਵਡੇ ਭਰਾ ਬਲਰਾਮ ਅਗੇ ਆਪਣੇ ਕੇਸਾਂ ਦੀ ਸ਼ਕਾਇਤ ਕਰਨੀ, ਛਿਕੇ ਤੋਂ ਆਪਣੇ ਮਿਤਰਾਂ ਦੇ ਪਿਠ ਤੇ ਚੜਕੇ ਮਖਣ ਚੁਰਾਣਾ, ਗੋਪੀਆਂ ਦੀਆਂ ਮਟਕੀਆਂ ਭੰਨਣ ਆਦਿ ਦਾ ਵਰਣਨ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਹੋਇਆ ਹੈ । ਸੂਰਸਾਗਰ ਵਿਚ ਸ਼ਾਂਤ, ਦਾਸਯ ,ਵਾਤਸਲ੍ਯ, ਸਖ੍ਯ, ਮਧੁਰਯੈ, ਪੰਜ ਪ੍ਰਕਾਰ ਭਗਤੀ ਦਾ ਪ੍ਰਤਿਪਾਦਨ ਹੈ
ਸੂਰਦਾਸ ਬ੍ਰਜ ਭਾਸ਼ਾ ਦੇ ਸਰਬ-ਸ੍ਰੇਸ਼ਟ ਕਵੀ ਹੈ ਉਨ੍ਹਾ ਦੀ ਕਾਵਿ-ਰਚਨਾ ਵੀ ਬ੍ਰਜ-ਭਾਸ਼ਾ ਵਿਚ ਕੀਤੀ ਹੈ ਸੂਰ-ਕਾਵਿ ਵਿਚ ਸਯੋਗ ਤੇ ਵਿਯੋਗ ਸ਼ਿੰਗਾਰ ਦੋਹਾਂ ਦਾ ਸਫਲ ਚਿੰਤਨ ਹੈ । ਭਾਸ਼ਾ ਅਤੇ ਭਾਵ ਵਜੋਂ ਸੂਰਦਾਸ ਉੱਚ ਸ਼੍ਰੇਣੀ ਦੇ ਕਵੀ ਹਨ ਉਸਦੇ ਕਾਵਿ ਸੰਗੀਤ ਵਿਚ ਤਨ੍ਮਯਤਾ ,ਮਧੁਰਤਾ, ਕੁਸ਼ਲਤਾ ਅਨੂਠੀ ਸ਼ਬਦਾਵਲੀ ਦਾ ਸੁੰਦਰ ਪ੍ਰਯੋਗ ਹੈ ਉਸਦਾ ਪ੍ਰਕਿਰਤੀ ਚਿਤਰਣ ਵੀ ਸਹਿਜ, ਭਾਵਾਤਮਿਕ ਅਤੇ ਸੁਭਾਵਿਕ ਹੈ ਅਸ਼ਠ ਪਦੇ ਅੱਠਾਂ ਕਵੀਆਂ ਵਿਚ ਉਨ੍ਹਾ ਦਾ ਉਘਾ ਸਥਾਨ ਹੈ ।
ਪਦ ਭਗਤ ਸੂਰਦਾਸ ਜੀ
ਊਧੋ ਹਮ ਲਾਯਕ ਸਿਖ ਦੀਜੈ
ਊਧੋ ਕਰਮਨ ਕੀ ਗਤਿ ਨਯਾਰੀ
ਊਧੋ ਮਨ ਨ ਭਏ ਦਸ ਬੀਸ
ਊਧੋ ਮਨ ਮਾਨੇ ਕੀ ਬਾਤ
ਊਧੋ, ਮੋਹਿੰ ਬ੍ਰਜ ਬਿਸਰਤ ਨਾਹੀਂ
ਅਬ ਕੈ ਮਾਧਵ ਮੋਹਿੰ ਉਧਾਰਿ
ਅਬ ਯਾ ਤਨੁਹਿੰ ਰਾਖਿ ਕਹਾ ਕੀਜੈ
ਅੰਖੀਯਾਂ ਹਰੀ-ਦਰਸ਼ਨ ਕੀ ਪਯਾਸੀ
ਕਹਾਂ ਲੌਂ ਕਹੀਏ ਬ੍ਰਜ ਕੀ ਬਾਤ
ਕਹੀਯੌ ਜਸੁਮਤੀ ਕੀ ਆਸੀਸ
ਕਹੀਯੌ, ਨੰਦ ਕਠੋਰ ਭਯੇ
ਚਰਨ ਕਮਲ ਬੰਦੌ ਹਰਿਰਾਈ
ਜੋਗ ਠਗੌਰੀ ਬ੍ਰਜ ਨ ਬਿਕੈਹੈ
ਤਜੌ ਮਨ, ਹਰਿ ਬਿਮੁਖਨਿ ਕੌ ਸੰਗ
ਨਿਸਿਦਿਨ ਬਰਸਤ ਨੈਨ ਹਮਾਰੇ
ਨੈਨ ਭਯੇ ਬੋਹਿਤ ਕੇ ਕਾਗ
ਮਧੂਕਰ ਸਯਾਮ ਹਮਾਰੇ ਚੋਰ
ਮੈਯਾ ਕਬਹੁੰ ਬੜ੍ਹੈਗੀ ਚੋਟੀ
ਮੈਯਾ ਮੈਂ ਨਹੀਂ ਮਾਖਨ ਖਾਯੋ
ਮੈਯਾ ਮੋਹਿੰ ਦਾਊ ਬਹੁਤ ਖਿਝਾਯੋ
ਮੈਯਾ ਰੀ ਮੈਂ ਚਾਂਦ ਲਹੌਂਗੌ
1581 ਦੇ ਆਸ-ਪਾਸ ਉਨ੍ਹਾ ਦਾ ਦੇਹਾਤ ਹੋ ਗਿਆ ਭਗਤ ਸੂਰਦਾਸ ਜੀ ਦੀ ਕੇਵਲ ਇੱਕ ਪੰਗਤੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਨਾਲ ਜੁੜ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ ਅਤੇ ਇਹ ‘ਸਾਰੰਗ ਮਹਲਾ ੫ ਸੂਰਦਾਸ’ ਹੇਂਠ ਹੈ।
(ਭਗਤ ਸੂਰਦਾਸ ਜੀ — ਰਾਗ ਸਾਰੰਗ –1253)
ਛਾਡਿ ਮਨ ਹਰਿ ਬਿਮੁਖਨ ਕੋ ਸੰਗੁ ॥
ਸਾਰੰਗ ਮਹਲਾ ੫ ਸੂਰਦਾਸ ॥
ੴ ਸਤਿਗੁਰ ਪ੍ਰਸਾਦਿ ॥
ਹਰਿ ਕੇ ਸੰਗ ਬਸੇ ਹਰਿ ਲੋਕ ॥ ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥੧॥ ਰਹਾਉ ॥ ਦਰਸਨੁ ਪੇਖਿ ਭਏ ਨਿਰਬਿਖਈ ਪਾਏ ਹੈ ਸਗਲੇ ਥੋਕ ॥ ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥੧॥ ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥ ਸੂਰਦਾਸ ਮਨੁ ਪ੍ਰਭਿ ਹਥਿ ਲੀਨੋ ਦੀਨੋ ਇਹੁ ਪਰਲੋਕ ॥੨॥੧॥੮॥
ਜੋਰਾਵਰ ਸਿੰਘ ਤਰਸਿੱਕਾ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।।
रागु सोरठि बाणी भगत कबीर जी की घरु १ जब जरीऐ तब होइ भसम तनु रहै किरम दल खाई ॥ काची गागरि नीरु परतु है इआ तन की इहै बडाई ॥१॥ काहे भईआ फिरतौ फूलिआ फूलिआ ॥ जब दस मास उरध मुख रहता सो दिनु कैसे भूलिआ ॥१॥ रहाउ ॥ जिउ मधु माखी तिउ सठोरि रसु जोरि जोरि धनु कीआ ॥ मरती बार लेहु लेहु करीऐ भूतु रहन किउ दीआ ॥२॥ देहुरी लउ बरी नारि संगि भई आगै सजन सुहेला ॥ मरघट लउ सभु लोगु कुट्मबु भइओ आगै हंसु अकेला ॥३॥ कहतु कबीर सुनहु रे प्रानी परे काल ग्रस कूआ ॥ झूठी माइआ आपु बंधाइआ जिउ नलनी भ्रमि सूआ ॥४॥२॥
अर्थ: राग सोरठि, घर १ में भगत कबीर जी की बाणी। (मरने के बाद) अगर शरीर (चित्ता में) जलाया जाए तो वह राख हो जाता है, अगर (कबर में) टिका रहे तो चींटियों का दल इस को खा जाता है। (जैसे) कच्चे घड़े में पानी पड़ता है (और घड़ा गल कर पानी बाहर निकल जाता है उसी प्रकार स्वास ख़त्म हो जाने पर शरीर में से भी जिंद बाहर निकल जाती है, सो,) इस शरीर का इतना सा ही मान है (जितना कच्चे घड़े का) ॥१॥ हे भाई! तूँ किस बात के अहंकार में भरा फिरता हैं ? तुझे वह समय क्यों भूल गया है जब तूँ (माँ के पेट में) दस महीने उल्टा टिका रहा था ॥१॥ रहाउ ॥ जैसे मक्खी (फूलों का) रस जोड़ जोड़ कर शहद इकट्ठा करती है, उसी प्रकार मूर्ख व्यक्ति उत्तसुक्ता कर कर के धन जोड़ता है (परन्तु आखिर वह बेगाना ही हो गया)। मौत आई, तो सब यही कहते हैं – ले चलो, ले चलो, अब यह बीत चूका है, बहुता समय घर रखने से कोई लाभ नहीं ॥२॥ घर की (बाहरी) दहलीज़ तक पत्नी (उस मुर्दे के) साथ जाती है, आगे सज्जन मित्र चुक लेते हैं, श्मशान तक परिवार के बन्दे और अन्य लोग जाते हैं, परन्तु परलोक में तो जीव-आत्मा अकेली ही जाती है ॥३॥ कबीर जी कहते हैं – हे बन्दे! सुन, तूँ उस खूह में गिरा पड़ा हैं जिस को मौत ने घेरा हुआ है (भावार्थ, मौत अवश्य आती है)। परन्तु, तूँ अपने आप को इस माया से बाँध रखा है जिस से साथ नहीं निभना, जैसे तोता मौत के डर से अपने आप को नलनी से चंबोड रखता है (टिप्पणी: नलनी साथ चिंबड़ना तोते की फांसी का कारण बनता, माया के साथ चिंबड़े रहना मनुष्य की आत्मिक मौत का कारण बनता है) ॥४॥२॥