ਮਾਛੀਵਾੜਾ (24 ਦਸੰਬਰ)
ਪੁਰਾਣੇ ਸਮੇਂ ਮਾਛੀਵਾੜਾ ਸਤਲੁਜ ਦਰਿਆ ਦਾ ਮੁਖ ਪੱਤਣ ਹੋਣ ਕਰਕੇ ਏਥੇ ਮੱਛੀਆਂ ਦਾ ਬੜਾ ਕਾਰੋਬਾਰ ਸੀ। ਜਿਆਦਾ ਮਛੇਰਿਆਂ ਦੀ ਅਬਾਦੀ ਸੀ। ਪਠਾਣਾ ਸਮੇ ਮਾਛੀਵਾੜਾ ਦੀ ਪੂਰੀ ਚੜ੍ਹਤ ਸੀ। ਹੌਲੀ ਹੌਲੀ ਵਸੋਂ ਘੱਟ ਗਈ।
ਸਿੱਖ ਦੇ ਮੁੰਹ ਮਾਛੀਵਾੜੇ ਦਾ ਨਾਮ ਆਉਂਦਿਆ ਇਕ ਦਮ ਬੀਆਬਾਨ ਸੁੰਨਸਾਨ ਜੰਗਲ , ਪੋਹ ਦੀ ਠੰਡੀ ਰਾਤ , ਖੂਹ ਦੀ ਟਿੰਡ ਦਾ ਸਰਾਣਾ , ਸੂਲਾ ਦੀ ਸੇਜ , ਨੰਗੇ ਪੈਰਾਂ ਦੀ , ਮਨ ਮੰਡਲ ਚ ਬਣਦੀ ਤਸਵੀਰ ਚਿਤਰੀ ਜਾਂਦੀ।
ਕਾਰਨ …..
8 ਪੋਹ ਸਿਆਲ ਦੀ ਠੰਡੀ ਰਾਤ ਮੁਕਣ ਆਲੀ 9_ਪੋਹ (ਅਜ) ਦਾ ਅੰਮ੍ਰਿਤ ਵੇਲਾ ਆ , ਜਹਿਰੀ ਸੱਪ ਸੀਹ ਥਾਂ ਥਾਂ ਤੁਰੇ ਫਿਰਦੇ , ਇਨ੍ਹਾਂ ਚ ਭਿਆਣਕ ਰਾਹਾਂ ਚੋ ਅਨੰਦਪੁਰ ਦਾ ਵਾਸੀ ਸਭ ਸੁੱਖ ਆਰਾਮ ਤਿਆਗ ਪੁੱਤਰਾਂ /ਪਿਆਰਿਆ ਦੀ ਸ਼ਹਾਦਤ ਤੋ ਬਾਦ ਲੰਘਣ ਡਿਆ , ਨ ਹੱਥ ਬਾਜ , ਨਾ ਸੀਸ ਤੇ ਕਲਗੀ , ਨਾ ਘੋੜਾ , ਨ ਪੈਰੀ ਜੋੜਾ , ਬਾਣਾ ਵੀ ਝਾੜੀਆ ਨਾਲ ਖਹਿ ਖਹਿ ਲੀਰੋ ਲੀਰ , ਹੱਥ ਚ ਨੰਗੀ ਭਗੌਤੀ ਐਸੀ ਹਾਲਤ ਬਾਦਸ਼ਾਹ ਦਰਵੇਸ਼ ਧੰਨ ਗੁਰੂ ਗੋਬਿੰਦ ਸਿੰਘ ਆਪਣੇ ਅਰਸ਼ੀ ਪਿਆਰੇ ਮਿੱਤਰ ਨੂੰ ਕਿਸੇ ਵਿਸਮਾਦੀ ਰੰਗ ਰੂਹਾਨੀ ਅਨੰਦ ਚ ਮਸਤ ਹੋ ਐ ਯਾਦ ਕਰ ਰਹੇ।
ਖਿਆਲ ਪਾਤਿਸਾਹੀ ੧੦॥
ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ ॥
ਤੁਧੁ ਬਿਨੁ ਰੋਗੁ ਰਜਾਈਆ ਦਾ ਓਢਣ
ਨਾਗ ਨਿਵਾਸਾ ਦੇ ਰਹਣਾ ॥
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆ ਦਾ ਸਹਣਾ ॥
ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆ ਦਾ ਰਹਣਾ ॥੧॥੬॥
(ਸ੍ਰੀ ਦਸਮ ਗ੍ਰੰਥ )
ਸੱਚੇ ਮਿਤ੍ਰ ਨੂੰ ਮੁਰੀਦ ਬਣ ਹਾਲ ਸਣਉਦੇ ਮਾਛੀਵਾੜੇ ਚੋ ਗੁਜਰਦਿਆ ਪਾਤਸ਼ਾਹ ਭਾਈ ਗੁਲਾਬੇ ਪੰਜਾਬੇ ਦੇ ਬਾਗ਼ ਚ ਜਾ ਪਹੁੰਚੇ ਬਾਗ ਚ ਖੂਹ ਸੀ। ਰਾਹ ਚ ਪਾਣੀ ਦੀ ਘੁਟ ਨੀ ਮਿਲੀ। ਹੁਣ ਆਪੇ ਖੂਹ ਗੇੜ ਪਾਣੀ ਪੀਤਾ। ਫੇਰ ਖੂਹ ਤੋ 70 ਕ ਗਜ ਦੂਰ ਟਿੰਡ ਦਾ ਸਰਹਾਣਾ ਲਾ , ਜੰਡ ਦੇ ਰੁਖ ਕੋਲ ਧਰਤੀ ਦੀ ਗੋਦ ਚ ਆਪਣੇ ਯਾਰੜੇ ਦੇ ਬਖਸ਼ੇ ਸਥਰ ਤੇ ਸੂਲਾਂ ਦੀ ਸੇਜ ਤੇ ਲੰਮੇ ਪੈ ਗਏ। ਕਈ ਰਾਤਾ ਦਾ ਥਕੇਵਾਂ ਹੁਣ ਵੀ ਰਾਤ ਭਰ ਦਾ ਸਫਰ , ਛੇਤੀ ਅੱਖ ਲੱਗ ਗਈ। ਐ ਸ਼ਾਂਤ ਸੁੱਤੇ ਜਿਵੇ ਕੁਝ ਹੋਇਆ ਈ ਨ ਹੋਵੇ। ਵਾਹ ਬੇਪਰਵਾਹ ਪਾਤਸ਼ਾਹ ਵਾਹ ਸੁੱਤਿਆ ਵੀ ਮਰਦ ਅਗੰਮੜੇ ਦੇ ਹੱਥ ਨੰਗੀ ਤਲਵਾਰ ਆ। ਦਿਨ ਚੜ੍ਹਿਆ ਸੂਰਜ ਦੀਆਂ ਪਹਿਲੀਆਂ ਕਿਰਨਾ ਨਾਲ ਭਗੌਤੀ ਦੀ ਧਾਰ ਚਮਕਣ ਡਈ। ਏਥੇ ਈ ਤਿੰਨੇ ਸਿੱਖ ਭਾਈ ਦਯਾ ਸਿੰਘ , ਭਾਈ ਧਰਮ ਸਿੰਘ , ਭਾਈ ਮਾਣ ਸਿੰਘ ਆ। ਮਿਲਦੇ ਧੰਨ ਚੋਜੀ ਪ੍ਰੀਤਮਾਂ ਧੰਨ ਧੰਨ ਹੋ 🙏🙏
ਜਿਥੇ ਛਾਲਿਆ ਭਰੇ ਚਰਣ ਪਾਏ ਪਾਤਸ਼ਾਹ ਨੇ ਹੁਣ ਉਥੇ ਸਥਾਨ ਬਣਿਆ ਗੁ:ਚਰਨ ਕੰਵਲ ਸਾਹਿਬ 🙏
ਖੂਹ ਵੀ ਹੈ ਰੁਖ ਵੀ ਹੈ
ਨੋਟ ਸੱਚ ਹੱਕ ਦੇ ਰਾਹ ਤੁਰਦਿਆ ਰੱਬੀ ਰਾਹ ਤੁਰਦਿਆ ਮੁਸੀਬਤਾਂ ਸਮੇ ਮਾਛੀਵਾੜਾ ਸਿੱਖ ਲੀ ਇਕ ਮੀਲ ਪੱਥਰ ਵੀ ਆ ਚਾਨਣ ਮੁਨਾਰਾ ਵੀ ਤੇ ਚੜਦੀ ਕਲਾ ਦੀ ਮਿਸਾਲ ਵੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ