ਚੰਦ੍ਰਹਾਂਸ ਤੇ ਧ੍ਰਿਸਟਬੁਧੀ ਕੌਣ ਸਨ ?

ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ ੯੮੨( 982) ਅੰਗ ਤੇ ਚੰਦ੍ਰਹਾਂਸ ਤੇ ਧ੍ਰਿਸਟਬੁਧੀ ਦਾ ਜਿਕਰ ਕੀਤਾ ਹੈ।
ਮਹਾਂਭਾਰਤ ਚ ਕਥਾ ਹੈ ਕਿ ਦਖਣ (ਕੇਰਲ) ਦਾ ਰਾਜਾ ਚੰਦ੍ਰਹਾਂਸ ਹੋਇਆ। ਬਚਪਨ ਚ ਉਸ ਦਾ ਪਿਤਾ ਸੁਧਰਮਾ ਤੇ ਮਾਤਾ ਚਲਾਣਾ ਕਰ ਗਏ। ਮੰਤਰੀ ਸੀ ਧ੍ਰਿਸਟਬੁਧੀ , ਉਹਨੇ ਸਾਰਾ ਰਾਜ ਭਾਗ ਧੱਕੇ ਨਾਲ ਆਪ ਸਾਂਭ ਲਿਆ। ਚੰਦ੍ਰਹਾਂਸ ਨੂੰ ਇਕ ਗੋਲੀ ਨੇ ਆਪਣੀ ਜਾਨ ਤੇ ਖੇਡ ਕੇ ਬਚਾ ਲਿਆ ਤੇ ਉਸ ਦੀ ਪਾਲਣਾ ਕੀਤੀ। ਚੰਦ੍ਰਹਾਂਸ ਜਵਾਨ ਹੋ ਗਿਆ ਰੰਗ ਰੂਪ ਬੜਾ ਸੀ ਤੇ ਹੈ ਵੀ ਨੇਕ ਸੁਭਾਵ ਦਾ ਸੀ।
ਸਮੇ ਨਾਲ ਇਕ ਦਿਨ ਧ੍ਰਿਸਟਬੁਧੀ ਨੂੰ ਚੰਦ੍ਰਹਾਂਸ ਦੀ ਅਸਲੀਅਤ ਦਾ ਪਤਾ ਲਗ ਗਿਆ ਤੇ ਉਸ ਨੂੰ ਮਾਰਣ ਦੇ ਕਈ ਯਤਨ ਕੀਤੇ ਪਰ ਕਰਨੀ ਮਾਲਕ ਦੀ ਉਹ ਵਾਰ ਵਾਰ ਬਚ ਜਾਂਦਾ ਸੀ। ਧ੍ਰਿਸਟਬੁਧੀ ਨੂੰ ਡਰ ਸੀ ਕਿ ਕਿਤੇ ਮੇਰਾ ਪਾਪ ਉਗੜ ਨ ਜਾਵੇ। ਇਕ ਵਾਰ ਧ੍ਰਿਸਟਬੁਧੀ ਨੇ ਚੰਦ੍ਰਹਾਂਸ ਨੂੰ ਇਕ ਚਿਠੀ ਲਿਖ ਕੇ ਦਿਤੀ ਤੇ ਕਿਹਾ ਕੇ ਏ ਮੇਰੇ ਪੁਤਰ ਮਦਨ ਨੂੰ ਦੇ ਦੇਣੀ। ਚੰਦ੍ਰਹਾਂਸ ਚਿਠੀ ਲੈ ਕੇ ਤੁਰ ਪਿਆ ਰਾਜ ਮਹਿਲ ਦੇ ਬਾਹਰ ਬਾਗ ਵਿਚ ਰੁਕਿਆ। ਰੁਖ ਦੀ ਛਾਂ ਦੇਖ ਕੇ ਅਰਾਮ ਕਰਣ ਲਈ ਬੈਠ ਗਿਆ , ਨੀਂਦ ਆ ਗਈ। ਕੁਝ ਸਮੇ ਬਾਦ ਹੀ ਧ੍ਰਿਸਟਬੁਧੀ ਦੀ ਧੀ ਰਾਜਕੁਮਾਰੀ ਸੈਰ ਕਰਦੀ ਇਸ ਪਾਸੇ ਆਈ ਤਾਂ ਉਸ ਦੀ ਨਿਗਾ ਚੰਦ੍ਰਹਾਂਸ ਤੇ ਪਈ ਦੇਖ ਕੇ ਮੋਹਿਤ ਹੋ ਗਈ। ਮਨ ਚ ਉਸ ਨਾਲ ਵਿਆਹ ਬਾਰੇ ਸੋਚ ਰਹੀ ਸੀ ਕਿ ਉਸ ਦੀ ਨਿਗਾ ਚਿਠੀ ਤੇ ਪਈ ਜੋ ਚੰਦ੍ਰਹਾਂਸ ਦੀ ਜੇਬ ਤੋ ਥੋੜੀ ਬਾਹਰ ਨਿਕਲੀ ਪਈ ਸੀ। ਰਾਜਕੁਮਾਰੀ ਨੇ ਚਿਠੀ ਹੋਲੀ ਜਹੀ ਖੋਲ ਕੇ ਪੜੀ ਤਾਂ ਹੈਰਾਨ ਹੋ ਗਈ ਕਿ ਏ ਤਾਂ ਮੇਰੇ ਪਿਤਾ ਵਲੋਂ ਮੇਰੇ ਭਰਾ ਨੂੰ ਲਿਖੀ ਹੈ ਤੇ ਲਿਖਿਆ ਸੀ ਕੇ ਇਸ ਜਵਾਨ ਨੂੰ ਬਿਖ (ਜਹਿਰ) ਦੇ ਦੇਣੀ। ਰਾਜਕੁਮਾਰੀ ਬਹੁਤ ਦੁਖੀ ਹੋਈ। ਪਰ ਫਿਰ ਬਹੁਤ ਸਿਆਣਪ ਨਾਲ ਉਸ ਨੇ ਅੱਖ ਦੇ ਕਾਜਲ (ਸੁਰਮੇ)ਨਾਲ ਬਿਖ ਨੂੰ ਬਿਖਯਾ ਕਰ ਦਿਤਾ। ਬਿਖਯਾ ਉਸ ਰਾਜਕੁਮਾਰੀ ਦਾ ਨਾਮ ਸੀ। ਚਿਠੀ ਓਸੇ ਤਰਾਂ ਵਾਪਸ ਰਖ ਕੇ ਚਲੇ ਗਈ .ਚੰਦ੍ਰਹਾਂਸ ਕੁਝ ਸਮੇ ਬਾਅਦ ਉਠਿਆ ਮਹਿਲ ਚ ਪਹੁੰਚਿਆ। ਮਦਨ ਨੇ ਚਿਠੀ ਪੜੀ ਚੰਦ੍ਰਹਾਂਸ ਵਲ ਦੇਖਿਆ। ਗਲ ਬਾਤ ਕੀਤੀ ਬਹੁਤ ਖੁਸ਼ ਹੋਇਆ ਤੇ ਆਪਣੀ ਭੈਣ ਬਿਖਯਾ ਦਾ ਵਿਆਹ ਉਸ ਨਾਲ ਕਰ ਦਿਤਾ। ਕੁਝ ਦਿਨਾਂ ਬਾਦ ਧ੍ਰਿਸਟਬੁਧੀ ਘਰ ਵਾਪਸ ਆਇਆ। ਉਸ ਨੂੰ ਪਤਾ ਲਗਾ ਕਿ ਮਦਨ ਨੇ ਚੰਦ੍ਰਹਾਂਸ ਦਾ ਵਿਆਹ ਬਿਖਯਾ ਨਾਲ ਕਰ ਦਿਤਾ ਹੈ। ਬੜਾ ਕਲਪਿਆ ਪਰ ਫਿਰ ਇਕ ਹੋਰ ਚਾਲ ਚਲੀ ਤੇ ਮੰਦਰ ਚ ਦੇਵੀ ਪੂਜਾ ਕਰਨ ਗਏ ਚੰਦ੍ਰਹਾਂਸ ਨੂੰ ਮਾਰਣ ਲਈ ਕੁਝ ਬੰਦੇ ਭੇਜੇ। ਪਰ ਉਹ ਬੰਦਿਆਂ ਨੇ ਚੰਦ੍ਰਹਾਂਸ ਦੇ ਭੁਲੇਖੇ ਰਾਜਕੁਮਾਰ ਮਦਨ ਦਾ ਕਤਲ ਕਰ ਦਿਤਾ। ਕਿਉਕਿ ਮਦਨ ਵੀ ਨਾਲ ਮੰਦਰ ਗਿਆ ਸੀ ਧ੍ਰਿਸਟਬੁਧੀ ਨੂੰ ਜਦੋ ਪੁਤ ਦੇ ਮਰਣ ਦਾ ਪਤਾ ਲਗਾ ਤਾਂ ਧਾਹਾਂ ਮਾਰ ਮਾਰ ਰੋਇਆ।
ਰਾਜ ਭਾਗ ਦਾ ਹੋਰ ਕੋਈ ਵਾਰਸ ਨ ਹੋਣ ਕਰਕੇ ਚੰਦ੍ਰਹਾਂਸ ਜੋ ਜਵਾਈ ਬਣ ਗਿਆ ਸੀ ਉਸ ਨੂੰ ਰਾਜਾ ਬਣਉਣਾ ਪਿਆ।
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਗਾਥਾ ਵਲ ਇਸ਼ਾਰਾ ਕਰਦਿਆਂ ਸਮਝਉਦੇ ਆ ਕਿ ਜੋ ਦੂਸਰਿਆਂ ਦਾ ਮਾੜਾ ਕਰਦਾ ਜੋ ਧੋਖੇ ਨਾਲ ਰਾਜ ਭਾਗ ਦੇ ਮਾਲਕ ਬਣੇ ਜੋ ਧੋਖਾ,ਕਪਟ, ਛਲ, ਬੇ-ਇਮਾਨੀ ,ਲਾਲਚ ,ਹੇਰਾ ਫੇਰੀ ਕਰਦੇ ਨੇ ਉਹਨਾਂ ਨਾਲ ਏਵੇ ਹੁੰਦੀ ਹੈ ਜਿਵੇ ਧ੍ਰਿਸਟਬੁਧੀ ਨਾਲ ਹੋਈ। ਉਹ ਆਪਣੇ ਘਰ ਨੂੰ ਆਪ ਅੱਗ ਲਾ ਲੈਂਦੇ ਆ ਤੇ ਚੰਦ੍ਰਹਾਂਸ ਜੈਸੇ ਨੇਕ ਪੁਰਸ਼ ਦੀ ਮਾਲਕ ਆਪ ਰਖਿਆ ਕਰਦਾ
<ਗੁਰੂ ਬਚਨ ਆ >
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥੬॥ (ਅੰਗ ੯੮੨)
ਨੋਟ- ਇਸ ਗਾਥਾ ਬਾਰੇ ਚਾਰ ਪੰਜ ਵਿਦਵਾਨਾ ਨੂੰ ਪੜਿਆ ਹੈ ਸਾਰਿਆਂ ਨੇ ਲਿਖਤ ਦੇ ਆਰੰਭ ਚ ਬਹੁਤ ਫਰਕ ਪਰ ਬਾਕੀ ਸਾਰੀ ਉਹੀ ਹੈ ਇਸ ਗਾਥਾ ਤੇ 1965 ਚ ਫਿਲਮ ਵੀ ਬਣੀ ਸੀ ਦਸਮ ਦੇ ਚ੍ਰਤਿਰ 286 ਚ ਵੀ ਏਹੀ ਗਾਥਾ ਹੈ ਕੁਝ ਫਰਕ ਨਾਲ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top