ਬਸੰਤ ਪੰਚਮੀ ਦਾ ਇਤਿਹਾਸ

ਬਸੰਤ ਪੰਚਮੀ ਪੁਰਾਤਨ ਸਮੇਂ ਤੋ ਮਨਾਇਆਂ ਜਾਦਾ ਤਿਉਹਾਰ ਹੈ ਇਸ ਦਿਨ ਦੇ ਨਾਲ ਸਿੱਖ ਜਗਤ ਦੀਆਂ ਤਿਨ ਅਹਿਮ ਘਟਨਾਵਾਂ ਜੁੜੀਆ ਹਨ । ਪਹਿਲਾ ਗੱਲ ਕਰਦੇ ਹਾ ਇਸ ਦੇ ਇਤਿਹਾਸ ਬਾਰੇ ਹਿੰਦੂ ਧਰਮ ਦੇ ਅਨੁਸਾਰ ਬਸੰਤ ਪੰਚਮੀ ਨੂੰ ਸੰਗੀਤ ਦੀ ਦੇਵੀ ਸਰਸਵਤੀ ਅਕਾਲ ਪੁਰਖ ਦੇ ਹੁਕਮ ਨਾਲ ਇਸ ਸੰਸਾਰ ਤੇ ਪ੍ਰਗਟ ਹੋਈ ਸੀ । ਉਸ ਦੇ ਆਉਣ ਨਾਲ ਵਾਤਾਵਰਨ ਸੰਗੀਤ ਮਈ ਹੋ ਗਿਆ ਸੀ ਸਾਰੇ ਪਾਸੇ ਹਰਿਆਲੀ ਹੋਣੀ ਸ਼ੁਰੂ ਹੋ ਗਈ ਸੀ । ਇਸ ਦਿਨ ਹਿੰਦੂ ਵੀਰ ਸਰਸਵਤੀ ਤੇ ਵਿਸ਼ਨੂ ਜੀ ਦੀ ਪੂਜਾ ਕਰਦੇ ਹਨ , ਇਹ ਸੀ ਹਿੰਦੂ ਧਰਮ ਦੀ ਮਾਨਤਾ । ਹੁਣ ਗੱਲ ਕਰਦੇ ਹਾ ਸਿੱਖ ਧਰਮ ਦੀ ।
ਪਹਿਲਾ ਇਤਿਹਾਸ
ਗੁਰੂ ਅਰਜਨ ਸਾਹਿਬ ਜੀ ਛੇਹਰਟਾ ਸਾਹਿਬ ਵਿਖੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਧਾਰਨ ਦੀ ਖੁਸ਼ੀ ਵਿੱਚ ਛੇ ਮਾਹਲਾ ਵਾਲਾ ਖੂਹ ਸੰਗਤਾਂ ਵਾਸਤੇ ਲਗਵਾ ਰਹੇ ਸਨ । ਬਸੰਤ ਪੰਚਮੀ ਵਾਲੇ ਦਿਨ ਗੁਰੂ ਅਰਜਨ ਸਾਹਿਬ ਜੀ ਨੇ ਸਿੱਖਾਂ ਕੋਲ ਗੁਰੂ ਕੀ ਵਡਾਲੀ ਜੋ ਗੁਰੂ ਜੀ ਦਾ ਘਰ ਸੀ ਸੁਨੇਹਾਂ ਭੇਜਿਆ । ਕਿ ਬਾਲ ਹਰਿਗੋਬਿੰਦ ਸਾਹਿਬ ਨੂੰ ਮਾਤਾਵਾ ਨਾਲ ਲੈ ਕੇ ਛੇਹਰਟਾ ਸਾਹਿਬ ਵਾਲੇ ਅਸਥਾਨ ਤੇ ਆਉਣ ਅਸੀ ਸਾਰੀ ਸੰਗਤ ਦੇ ਨਾਲ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨ ਹਰਿਮੰਦਰ ਸਾਹਿਬ ਵਿਖੇ ਬਾਲਕ ਹਰਿਗੋਬਿੰਦ ਸਾਹਿਬ ਜੀ ਨੂੰ ਦਰਸ਼ਨ ਕਰਵਾਉਣ ਜਾਣਾ ਹੈ । ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਜਨਮ ਤੋ ਬਾਅਦ ਪਹਿਲੀ ਵਾਰ ਬਸੰਤ ਪੰਚਮੀ ਵਾਲੇ ਦਿਨ ਗੁਰੂ ਕੀ ਵਡਾਲੀ ਤੋ ਬਾਹਰ ਲਿਆਦਾ ਗਿਆ। ਜਦੋ ਮਤਾਵਾਂ ਤੇ ਸੰਗਤਾਂ ਗੁਰੂ ਅਰਜਨ ਸਾਹਿਬ ਜੀ ਦੇ ਪਾਸ ਛੇਹਰਟਾ ਸਾਹਿਬ ਵਾਲੇ ਅਸਥਾਨ ਤੇ ਪਹੁੰਚੀਆਂ ਤਾ ਗੁਰੂ ਅਰਜਨ ਸਾਹਿਬ ਜੀ ਨੇ ਬਾਲਕ ਹਰਿਗੋਬਿੰਦ ਸਾਹਿਬ ਜੀ ਦੇ ਆਉਣ ਤੇ ਛੇਹਰਟਾ ਸਾਹਿਬ ਵਾਲੇ ਅਸਥਾਨ ਨੂੰ ਬਹੁਤ ਵਰ ਦਿੱਤੇ । ਤੇ ਹੁਣ ਵੀ ਇਸੇ ਹੀ ਖੁਸ਼ੀ ਵਿੱਚ ਛੇਹਰਟਾ ਸਾਹਿਬ ਵਿੱਚ ਬਹੁਤ ਭਾਰੀ ਦੀਵਾਨ ਸੱਜਦੇ ਹਨ ਤੇ ਗੁਰੂ ਜਸ ਸੰਗਤਾਂ ਨੂੰ ਸਰਵਨ ਕਰਵਾਏ ਜਾਦੇ ਹਨ ।
ਦੂਸਰਾ ਇਤਿਹਾਸ
ਪਟਿਆਲੇ ਦੀ ਧਰਤੀ ਤੇ ਪਿੰਡ ਲਹਿਲਗਾਓ ਵਿੱਚ ਇਕ ਬਹੁਤ ਹੀ ਭਿਆਨਕ ਬਿਮਾਰੀ ਫੈਲੀ ਔਰਤਾ ਦਾ ਗਰਬ ਜਦੋ ਹੀ ਅੱਠਵੇਂ ਮਹੀਨੇ ਵਿੱਚ ਪਹੁੰਚਦਾ ਉਹ ਆਪਣੇ ਆਪ ਹੀ ਖਰਾਬ ਹੋ ਜਾਦਾ ਤੇ ਬੱਚੇ ਦੀ ਮੌਤ ਹੋ ਜਾਦੀ ਸੀ । ਪਿੰਡ ਦੇ ਚੌਧਰੀ ਭਾਗ ਰਾਮ ਝੌਰ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਇਸ ਅਸਥਾਨ ਤੇ ਆਣ ਕੇ ਸਾਡੇ ਪਿੰਡ ਦੀ ਰੱਖਿਆ ਕਰੋ ਜੀ । ਗੁਰੂ ਤੇਗ ਬਹਾਦਰ ਸਾਹਿਬ ਜੀ ਬੇਨਤੀ ਮੰਨ ਕੇ ਬਸੰਤ ਪੰਚਮੀ ਵਾਲੇ ਦਿਨ ਪਟਿਆਲੇ ਦੀ ਧਰਤੀ ਤੇ ਜਿਥੇ ਅੱਜ ਗੁਰਦੁਵਾਰਾ ਦੂਖ ਨਿਵਾਰਨ ਸਾਹਿਬ ਹੈ ਪਹੁੰਚੇ । ਗੁਰੂ ਜੀ ਨੇ ਇਕ ਪਾਣੀ ਵਾਲੀ ਛਪੜੀ ਦੇਖੀ ਉਸ ਵਿੱਚ ਆਪਣੇ ਚਰਨ ਪਾ ਕੇ ਹੁਕਮ ਕੀਤਾ ਜਿਹੜਾ ਵੀ ਇਸ ਅਸਥਾਨ ਤੇ ਇਸਨਾਨ ਕਰੇਗਾ ਉਸ ਦੇ ਸਾਰੇ ਦੁੱਖ ਦੂਰ ਹੋਣਗੇ ਤੇ ਨਾਲ ਹੀ ਅੱਠਸਠ ਤੀਰਥਾਂ ਦਾ ਫੱਲ ਪ੍ਰਾਪਤ ਹੋਵੇਗਾ । ਅੱਜ ਵੀ ਦੁਖ ਨਿਵਾਰਨ ਸਾਹਿਬ ਵਿੱਚ ਬਸੰਤ ਪੰਚਮੀ ਨੂੰ ਮਹਾਨ ਕੀਰਤਨ ਦਰਬਾਰ ਹੁੰਦਾ ਹੈ ਤੇ ਗੁਰੂ ਸਾਹਿਬ ਦਾ ਜਸ ਸੰਗਤਾਂ ਨੂੰ ਸਰਵਨ ਕਰਵਾਇਆ ਜਾਦਾ ਹੈ ।
ਤੀਸਰਾ ਇਤਿਹਾਸ
ਬਸੰਤ ਪੰਚਮੀ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਅਨੰਦ ਕਾਰਜ ਮਾਤਾ ਜੀਤੋ ਜੀ ਨਾਲ ਗੁਰੂ ਕੇ ਲਾਹੌਰ ਵਿਖੇ ਹੋਇਆ ਸੀ।
ਮਾਤਾ ਜੀਤ ਕੌਰ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਿਲੀ ਪਤਨੀ ਸਨ ਜਿਨ੍ਹਾਂ ਦਾ ਜਨਮ ਲਾਹੌਰ ਦੇ ਭਾਈ ਹਰਿਜਸ ਸੁਭਿਖੀ ਖਤ੍ਰੀ ਦੇ ਘਰ ਹੋਇਆ । ਇਨ੍ਹਾਂ ਦੀ ਗੁਰੂ ਜੀ ਨਾਲ ਮੰਗਣੀ ਸੰਨ 1673 ਈ . ਵਿਚ ਹੋਈ । ਭਾਈ ਹਰਿਜਸ ਦੀ ਇੱਛਾ ਸੀ ਕਿ ਜੀਤੋ ਜੀ ਦਾ ਵਿਆਹ ਲਾਹੌਰ ਵਿਚ ਠਾਠ ਨਾਲ ਕੀਤਾ ਜਾਏ । ਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਹਾਲਾਤ ਬਦਲ ਗਏ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਲਈ ਲਾਹੌਰ ਜਾਣਾ ਸੰਭਵ ਨ ਹੋਇਆ । ਭਾਈ ਹਰਿਜਸ ਦੀ ਇੱਛਾ ਦੀ ਕਦਰ ਕਰਦਿਆਂ ਗੁਰੂ ਜੀ ਨੇ ਆਨੰਦਪੁਰ ਤੋਂ 10 ਕਿ.ਮੀ. ਦੀ ਵਿਥ ਤੇ ਬਸੰਤਗੜ੍ਹ ਪਿੰਡ ਦੇ ਨੇੜੇ ਇਕ ਆਰਜ਼ੀ ‘ ਗੁਰੂ ਕਾ ਲਾਹੌਰ ‘ ਬਣਵਾਇਆ ਜਿਥੇ 23 ਮਾਘ ਬਸੰਤ ਪੰਚਮੀ ਵਾਲੇ ਦਿਨ 1677 ਈ . ) ਨੂੰ ਵਿਆਹ ਸੰਪੰਨ ਹੋਇਆ । ਆਪ ਜੀ ਨੇ ਤਿੰਨ ਸਾਹਿਬਜ਼ਾਦਿਆਂ – ਬਾਬਾ ਜੁਝਾਰ ਸਿੰਘ , ਜ਼ੋਰਾਵਰ ਸਿੰਘ ਅਤੇ ਫਤਹਿ ਸਿੰਘ— ਨੂੰ ਜਨਮ ਦਿੱਤਾ , ਜਿਨ੍ਹਾਂ ਵਿਚ ਇਕ ਨੇ ਚਮਕੌਰ ਸਾਹਿਬ ਵਿਚ ਅਤੇ ਦੋ ਨੇ ਫਤਹਿਗੜ੍ਹ ਵਿਚ ਸ਼ਹਾਦਤ ਦੇ ਜਾਮ ਪੀਤੇ । ਮਾਤਾ ਜੀਤੋ ਜੀ ਦਾ ਦੇਹਾਂਤ 11 ਅਸੂ , 1757 ਬਿ . ( 5 ਦਸੰਬਰ 1700 ਈ . ) ਵਿਚ ਆਨੰਦਪੁਰ ਵਿਚ ਹੋਇਆ । ਆਪ ਦਾ ਸਸਕਾਰ ਹੋਲਗੜ੍ਹ ਦੇ ਨੇੜੇ ਅਗੰਮਪੁਰ ਵਾਲੀ ਥਾਂ’ਤੇ ਕੀਤਾ ਗਿਆ ।
ਚੌਥਾ ਇਤਿਹਾਸ
ਕੁਝ ਦਿਨ ਪਹਿਲਾ ਮੈ ਪੋਸਟ ਪਾਈ ਸੀ ਸ਼ਹੀਦ ਹਕੀਕਤ ਰਾਏ ਜੀ ਦੀ ਤੁਸੀ ਪੇਜ ਤੇ ਪੜ ਸਕਦੇ ਹੋ ਇਸ ਬੱਚੇ ਨੂੰ ਮੁਸਲਮਾਨ ਬਣਾਉਣ ਦੇ ਬਹੁਤ ਲਾਲਚ ਦਿੱਤੇ ਪਰ ਹਕੀਕਤ ਰਾਏ ਨਾ ਮੰਨਿਆ। ਇਸ ਨੂ ਬਹੁਤ ਤਸੀਹੇ ਵੀ ਦਿੱਤੇ ਗਏ ਇਸ ਨੇ ਆਪਣਾ ਧਰਮ ਨਹੀ ਛੱਡਿਆ ਆਖਰ ਜਾਲਮਾਂ ਨੇ ਭਾਈ ਹਕੀਕਤ ਰਾਏ ਜੀ ਦਾ ਸਿਰ ਧੜ ਤੋ ਅਲੱਗ ਕਰ ਦਿੱਤਾ । ਇਸ ਯੋਧੇ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਸਿਖਾਂ ਵਲੋ ਪਾਕਿਸਤਾਨ ਤੇ ਗੁਰਦਾਸਪੁਰ ਦੀ ਧਰਤੀ ਬਟਾਲੇ ਵਿੱਚ ਬਸੰਤ ਪੰਚਮੀ ਦੇ ਦਿਨ ਬਹੁਤ ਭਾਰੀ ਮੇਲਾ ਲੱਗਦਾ ਹੁੰਦਾ ਸੀ । ਇਹ ਹਨ ਬਸੰਤ ਪੰਚਮੀ ਵਾਲੇ ਦਿਨ ਸਿਖਾ ਦੇ ਤਿਉਹਾਰ ਇਸ ਤੋ ਇਲਾਵਾ ਹੋਰ ਵੀ ਇਤਿਹਾਸ ਹੋਵੇਗਾ ਜੇ ਸੰਗਤਾਂ ਨੂੰ ਪਤਾ ਹੋਵੇ ਉਹ ਕੁਮੈਂਟ ਕਰਕੇ ਸੰਗਤਾਂ ਨੂੰ ਜਾਣਕਾਰੀ ਦੇ ਸਕਦੇ ਹਨ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top