ਆਪ ਸੰਗਤ ਨਾਲ ਦੋ ਚਾਰ ਲਾਇਨਾ ਵਿੱਚ ਛੋਟੇ ਸਾਹਿਬਜ਼ਾਦਿਆ ਤੇ ਕੀਤੇ ਇਕ ਤਸੱਦਦਤ ਦੀ ਦਾਸਤਾਨ ਸਾਂਝੀ ਕਰਨ ਲੱਗਾ । ਬੜੇ ਧਿਆਨ ਨਾਲ ਪੜਨਾਂ ਤੇ ਆਪਣੇ ਬੱਚਿਆ ਵੱਲ ਧਿਆਨ ਕਰ ਕੇ ਵੇਖਿਉ ਕੀ ਕੁਝ ਕਰ ਗਏ ਸਾਡੇ ਬਾਬੇ ਸਾਡੇ ਵਾਸਤੇ । ਜਦੋ ਛੋਟੇ ਸਾਹਿਬਜ਼ਾਦਿਆਂ ਨੂੰ ਵਜੀਰ ਖਾਨ ਦੇ ਸਿਪਾਹੀ ਤਸੀਹੇ ਦੇਖ ਲੱਗੇ , ਉਹਨਾਂ ਨੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਨੂੰ ਇਕ ਰੁੱਖ ਨਾਲ ਬੰਨ ਲਿਆ । ਸਿਪਾਹੀਆਂ ਨੇ ਹੱਥਾ ਵਿੱਚ ਗੁਲੇਲੇ ਫੜ ਲਏ ਤੇ ਛੋਟੇ ਪੱਥਰਾ ਦੇ ਨਿਸ਼ਾਨੇ ਛੋਟੇ ਬੱਚਿਆ ਤੇ ਮਾਰਨ ਲੱਗੇ । ਨੰਗੇ ਸਰੀਰ ਕਹਿਰ ਦੀ ਠੰਡ ਪਹਿਲਾ ਤੂਤ ਦੀਆਂ ਛਮਕਾਂ ਨਾਲ ਮਾਰਿਆ ਗਿਆ ਸਰੀਰ ਤੇ ਲਾਸ਼ਾ ਪਈਆ ਹੋਈਆ । ਹੁਣ ਗੁਲੇਲਿਆ ਨਾਲ ਪੱਥਰ ਮਾਰਨੇ ਸੁਰੂ ਕਰ ਦਿਤੇ , ਹੈ ਤੇ ਛੋਟੇ ਮਾਸੂਮ ਬੱਚੇ ਹਨ ਦਰਦ ਤੇ ਸਰੀਰ ਤੇ ਹੁੰਦਾ ਹੋਵੇਗਾ । ਆਪਣੇ ਬੱਚਿਆ ਵੱਲ ਧਿਆਨ ਖੜ ਕੇ ਦੇਖੋ ਜੇ ਸਾਡੇ ਬੱਚਿਆ ਨਾਲ ਏਦਾ ਕੋਈ ਕਰੇ ਕਿਵੇ ਦਿਲ ਪਾੜਦਾ ਹੈ । ਏਨੇ ਪੱਥਰ ਗੁਲੇਲਿਆ ਨਾਲ ਮਾਰੇ ਗਏ ਸਰੀਰ ਨਿਡਾਲ ਹੋ ਗਿਆ ਏਨੀ ਠੰਡ ਵਿੱਚ ਸਰੀਰ ਆਕੜ ਗਿਆ । ਇਕ ਗੁਲੇਲੇ ਦਾ ਪੱਥਰ ਬਾਬਾ ਫਤਹਿ ਸਿੰਘ ਦੇ ਅੱਖ ਦੀ ਪਲਕ ਤੇ ਵੱਜਾ ਲਹੂ ਦਾ ਫੁਹਾਰਾ ਫੁੱਟ ਪਿਆ । ਦੋਵੇ ਸਾਹਿਬਜਾਦਿਆਂ ਨੂੰ ਖੋਲ ਕੇ ਵਜੀਰ ਖਾਨ ਦੇ ਕੋਲ ਲੈ ਕੇ ਜਾ ਰਹੇ ਹਨ ਸਿਪਾਹੀ । ਬਾਬਾ ਫ਼ਤਹਿ ਸਿੰਘ ਜੀ ਦਾ ਮੁੱਖ ਖੂਨ ਨਾਲ ਭਿਜ ਗਿਆ ਬਾਬਾ ਜੋਰਾਵਰ ਸਿੰਘ ਨੇ ਕਲਾਵੇ ਵਿੱਚ ਲੈ ਕੇ ਪਿਆਰ ਦਿੱਤਾ। ਗੁਰੂ ਸਾਹਿਬਾਨ ਦਾ ਧਿਆਨ ਧਰਨ ਵਾਸਤੇ ਆਖਿਆ , ਏਨੇ ਨੂੰ ਸਿਪਾਹੀ ਸਾਹਿਬਜ਼ਾਦਿਆ ਨੂੰ ਸੂਬੇ ਸਾਹਮਣੇ ਲੈ ਆਏ । ਸੂਬੇ ਨੇ ਬੱਚਿਆ ਦੀ ਹਾਲਤ ਵੱਲ ਦੇਖਿਆ ਤੇ ਬਾਬਾ ਫ਼ਤਹਿ ਸਿੰਘ ਨੂੰ ਸੰਬੋਧਨ ਕਰਕੇ ਆਖਿਆ ਮੁਸਲਮਾਨ ਬਣ ਜਾਉ ਆਪਣਾ ਧਰਮ ਛੱਡ ਦੇਵੋ ਜਾਨ ਬਚ ਸਕਦੀ ਹੈ । ਬਾਬਾ ਫ਼ਤਹਿ ਸਿੰਘ ਦਾ ਮਾਸੂਮ ਸਰੀਰ ਹਰ ਥਾ ਤੋ ਜ਼ਖਮੀ ਸੀ ਅੱਖ ਵਿੱਚੋ ਖੂਨ ਵਗ ਰਿਹਾ ਸੀ ਬੋਲਿਆ ਤੇ ਨਹੀ ਜਾ ਰਿਹਾ ਸੀ । ਪਰ ਫੇਰ ਵੀ ਬਾਬਾ ਜੀ ਨੇ ਨਾਹ ਵਿੱਚ ਸਿਰ ਹਿਲਾ ਦਿੱਤਾ ਸੂਬਾ ਸਰਹੰਦ ਸੜ ਬਲ ਗਿਆ ਕਾਜੀ ਬੁਲਾ ਕੇ ਫਤਵਾ ਲਗਵਾਇਆ ਬੱਚਿਆ ਨੂੰ ਨੀਹਾਂ ਵਿੱਚ ਚੁਣਵਾ ਕੇ ਸ਼ਹੀਦ ਕੀਤਾ ਜਾਵੇ । ਜਦੋ ਨੀਹ ਸ਼ੁਰੂ ਕੀਤੀ ਵਜਨ ਵਾਲੀਆਂ ਇੱਟਾ ਸਾਹਿਬਜ਼ਾਦਿਆ ਦੇ ਕੋਮਲ ਚਰਨਾਂ ਉਪਰ ਰੱਖੀਆ ਗਈਆ ਪੂਰੀ ਕੱਸ ਕੇ ਕੰਧ ਕਰਨੀ ਸ਼ੁਰੂ ਕੀਤੀ । ਜਦੋ ਗੋਡਿਆ ਤਕ ਕੰਧ ਆਈ ਗੋਡੇ ਵਿੱਚ ਅੜਨ ਲੱਗੇ ਵਜੀਰ ਖਾਨ ਨੇ ਆਖਿਆ ਇਟ ਨਹੀ ਤੋੜਨੀ ਗੋਡੇ ਛਿਲ ਦਿਉ । ਤੇਸੀ ਨਾਲ ਗੋਡਿਆ ਦੀਆਂ ਚੱਪਨੀਆਂ ਤੋੜੀਆ ਗਈਆ ਕੰਧ ਪੂਰੀ ਹੋਈ ਕੁਝ ਸਮੇ ਬਾਅਦ ਕੰਧ ਫਟ ਗਈ । ਸਾਹਿਬਜ਼ਾਦੇ ਬੇਹੋਸ ਹੋ ਕੇ ਡਿਗ ਪਏ ਬੱਚਿਆ ਨੂੰ ਹੋਸ ਵਿੱਚ ਲਿਉਣ ਲਈ ਤਲੀਆ ਝਸੀਆਂ ਗਈਆ । ਜਦੋ ਬਾਬੇ ਹੋਸ ਵਿੱਚ ਆਏ ਫੇਰ ਉਹੋ ਸਵਾਲ ਪੁੱਛਿਆ ਗਿਆ ਇਸਲਾਮ ਜਾ ਮੌਤ ਸਾਹਿਬਜ਼ਾਦਿਆ ਨੇ ਮੌਤ ਚੁਣੀ ਧਰਮ ਨਹੀ ਛੱਡਿਆ। ਆਖਰ ਸ਼ਾਸਲ ਬੇਗ ਤੇ ਬਾਸਲ ਬੇਗ ਨੇ ਛੁਰੇ ਨਾਲ ਸਾਹਿਬਜ਼ਾਦਿਆ ਦੀ ਸਾਹ ਰਗ ਵੱਡ ਦਿੱਤੀ । ਬਾਬਾ ਜੋਰਾਵਰ ਸਿੰਘ ਜੀ ਛੇਤੀ ਸੱਚਖੰਡ ਪਿਆਨਾ ਕਰ ਗਏ ਪਰ ਬਾਬਾ ਫਤਹਿ ਸਿੰਘ ਜੀ 10 ਮਿੰਟ ਆਪਣੇ ਚਰਨ ਹਲਾਉਦੇ ਰਹੇ ਫੇਰ ਸੱਚਖੰਡ ਗਏ। ਉਸ ਪਾਸੇ ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਸ਼ਹੀਦ ਕਰ ਦਿਤਾ ਗਿਆ । ਇਹ ਸੀ ਜੀਵਨ ਸਾਡੇ ਵੱਡਿਆ ਦਾ ਅਸੀ ਵੀ ਗੁਰੂ ਦੇ ਸਿੰਘ ਸਜੀਏ ਖੰਡੇ ਬਾਟੇ ਦਾ ਅੰਮ੍ਰਿਤ ਛਕ ਤਿਆਰ ਬਰ ਤਿਆਰ ਹੋਈਏ ।
ਜੋਰਾਵਰ ਸਿੰਘ ਤਰਸਿੱਕਾ ।
Shaheedan nu Kotin-kot Parnam ji🙏🌹
Waheguru Ji🙏🌹