ਖੁਦਾ ਦੀ ਕਸਮ

ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਲਿਬਾਸ ਪਹਿਨਿਆ ਹੋਇਆ ਹੈ ਸੂਫੀਆਂ ਵਾਲਾਂ ,, ਉੱਚ ਦੇ ਪੀਰ ਦਾ ,,
ਪਠਾਣ ਨਬੀ ਖ਼ਾਂ ਅਤੇ ਗਨੀ ਖ਼ਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਮੰਜੇ ਬਿਠਾ ਕੇ ਮੋਢੇ ਉੱਤੇ ਚੁੱਕ ਕੇ ਲਿਜਾ ਰਹੇ ਹਨ ,,
ਰਸਤੇ ਵਿੱਚ ਮੁਗਲ ਸੈਨਾ ਆਈ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਤਲਾਸ਼ ਕਰ ਰਹੀ ਸੀ ,,
ਸੈਨਾਂ ਮੁਖੀ ਨਬੀਖ਼ਾਂ ਅਤੇ ਗਨੀਖ਼ਾਂ ਤੋਂ ਪੁੱਛਦੇ ਨੇ, ਇਧਰੋਂ ਗੁਰੂ ਗੋਬਿੰਦ ਸਿੰਘ ਜੀ ਤਾਂ ਨਹੀਂ ਲੰਘੇ ?,,
ਤਾਂ ਨਬੀਖ਼ਾਂ ਅਤੇ ਗਨੀਖ਼ਾਂ ਕਹਿਣ ਲੱਗੇ ਕਿ ,, ਨਹੀਂ ਲੰਘੇ ,, ਇਧਰੋਂ ਤਾਂ ਨਹੀਂ ਲੰਘੇ ,,
ਤੁਸੀਂ ਦੋਵੇਂ ਖੁਦਾ ਸੀ ਕਸਮ ਚੁੱਕੋ ,,
ਉਹਨਾਂ ਨੇ ਖੁਦਾ ਦੀ ਕਸਮ ਚੁੱਕ ਲਈ ,, ਕਿ ਨਹੀਂ ਲੰਘੇ , ਅਸੀਂ ਨਹੀਂ ਦੇਖੇ ,,
ਅਤੇ ਮੁਗਲ ਸੈਨਾ ਚਲੀ ਗਈ ,,
ਫਿਰ ਥੋੜਾ ਅੱਗੇ ਜਾਕੇ ਨਬੀ ਖ਼ਾਂ ਤੇ ਗਨੀ ਖ਼ਾਂ ਦੇ ਨਾਲ ਦਾ ਸਾਥੀ ਹੈਰਾਨ ਹੋਕੇ ਪੁੱਛਦਾ ਹੈ ,,
ਹੈਂ ? !! ਤੁਸੀਂ ਖੁਦਾ ਦੀ ਕਸਮ ਚੁੱਕ ਲਈ ,, ਖੁਦਾ ਦੀ ਝੂਠੀ ਕਸਮ ਚੁੱਕ ਲਈ ?,,
ਇਹ ਸੁਣਕੇ ਨਬੀ ਖ਼ਾਂ ਗਨੀ ਖ਼ਾਂ ਕਹਿਣ ਲੱਗੇ ,,
ਅਸੀਂ ਖੁਦਾ ਦੀ ਕਸਮ ਆਪਣੇ ਵਾਸਤੇ ਨਹੀਂ ਚੁੱਕੀ ,ਖੁਦਾ ਦੀ ਕਸਮ ਤਾਂ ਖੁਦਾ ਵਾਸਤੇ ਹੀ ਚੁੱਕੀ ਹੈ, ਇਹ ਸੱਚੀ ਕਸਮ ਸੱਚ ਵਾਸਤੇ ਚੁੱਕੀ ਹੈ ,,
ਗੁਰੂ ਗੋਬਿੰਦ ਸਿੰਘ ਜੀ ਸਾਡਾ ਖੁਦਾ ਹੈ ,,


Share On Whatsapp

Leave a Reply




top