23 ਦਸੰਬਰ ਦਾ ਇਤਿਹਾਸ – ਸ਼ਹੀਦੀ ਦਿਹਾੜਾ ਵੱਡੇ ਸਾਹਿਬਜ਼ਾਦੇ (ਚਮਕੌਰ ਸਾਹਿਬ)

8 ਪੋਹ
ਇਹ ਉਹ ਰਾਤ ਗੁਜ਼ਰ ਰਹੀ ਏ ਜਿਸ ਰਾਤ ਮੇਰਾ ਪਾਤਿਸ਼ਾਹ 2 ਜ਼ਿਗਰ ਦੇ ਟੋਟੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਨੂੰ ਅੱਖਾਂ ਸਾਹਮਣੇ ਸ਼ਹੀਦ ਕਰਵਾ ਕੇ ਜਾਨੋਂ ਪਿਆਰੇ ਚਾਲ਼ੀ ਸਿੰਘ ਸ਼ਹੀਦ ਕਰਵਾ ਕੇ,ਉਹਨਾਂ ਦੇ ਸਰੀਰ ਉਥੇ ਹੀ ਛੱਡ ਨੰਗੇ ਪੈਰੀਂ, ਲਹੂ-ਲੁਹਾਣ, ਫਟੇ ਹੋਏ ਵਸਤਰਾਂ ਵਿੱਚ, ਪੈਰਾਂ ਵਿੱਚ ਛਾਲੇ, ਸਿਰ ਉੱਤੇ ਤਾਜ ਤੋਂ ਬਿਨਾਂ, ਕੰਡਿਆਲੇ ਅਤੇ ਬਿਖਮ ਪੈਂਡੇ ਤੋਂ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ਼ ਵਿੱਚ ਆਣ ਵਿਸ਼ਰਾਮ ਕੀਤਾ ਸੀ
ਗੁਲਾਬੇ ਖੱਤਰੀ ਦੇ ਬਾਗ਼ ਵਿੱਚ ਖੂਹ ਤੋਂ ਜਲ ਛਕਣ ਪਿੱਛੋਂ ਗੁਰੂ ਜੀ ਖੂਹ ਤੋਂ 70 ਗਜ਼ ਦੀ ਦੂਰੀ ’ਤੇ ਸਥਿਤ ਜੰਡ ਦੇ ਰੁੱਖ ਹੇਠ ਟਿੰਡ ਦਾ ਸਰ੍ਹਾਣਾ ਬਣਾ ਕੇ ਤੇ ਹੱਥ ਵਿੱਚ ਨੰਗੀ ਸ਼ਮਸ਼ੀਰ (ਕਿਰਪਾਨ) ਫੜ ਕੇ ਵਿਸ਼ਰਾਮ ਕਰਨ ਲੱਗ ਪਏ,(ਜੰਡ ਦਾ ਰੁੱਖ ਅੱਜ ਵੀ ਮਜੂਦ ਹੈ) ਸਭ ਕੁਜ ਗਵਾ ਕੇ ਉਨ੍ਹਾਂ ਅਕਾਲ ਪੁਰਖ ਨੂੰ ਸੰਬੋਧਨ ਹੁੰਦਿਆਂ ਇਹ ਸ਼ਬਦ ਕਹੇ
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।।
ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।।
ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।। ੧ ।।¨੧ ।।
ਇੱਥੇ ਹੀ 9 ਪੋਹ ਅੰਮ੍ਰਿਤ ਵੇਲੇ ਚਮਕੌਰ ਦੇ ਘੇਰੇ ਵਿੱਚੋਂ ਨਿਕਲ ਕੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਤੇ ਇੱਕ ਸਿੰਘ ਭਾਈ ਮਾਨ ਸਿੰਘ ਜੀ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਤਾਰਿਆਂ ਦੀ ਸੇਧ ਵਿੱਚ ਪੁੱਜੇ। ਗੁਰੂ ਸਾਹਿਬ ਦੇ ਵਸਤਰ ਲੀਰੋ-ਲੀਰ, ਪੈਰ ਜ਼ਖ਼ਮੀ ਹੋਏ ਹੋਣ ਦੇ ਬਾਵਜੂਦ ਪਰਮਾਤਮਾ ਦੇ ਸ਼ੁਕਰਾਨੇ ਵਜੋਂ ਪੜ੍ਹੇ ਜਾ ਰਹੇ ਸ਼ਬਦ ਨੂੰ ਸੁਣ ਕੇ ਉਹ ਫੁੱਟ-ਫੁੱਟ ਰੋ ਪਏ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੌਂਸਲਾ ਦਿੱਤਾ। ਮਗਰੋਂ ਗੁਰੂ ਜੀ ਅਤੇ ਸਿੰਘਾਂ ਨੇ ਖੂਹ ਦੇ ਜਲ ਨਾਲ ਇਸ਼ਨਾਨ ਕਰਨ ਪਿੱਛੋਂ ਨਿੱਤਨੇਮ ਕੀਤਾ।
ਦਸ਼ਮੇਸ਼ ਪਿਤਾ ਨੇ ਸਾਡੀ ਖਾਤਿਰ ਏਨੇ ਕਸ਼ਟ ਝੱਲੇ ਤੇ ਔਰੰਗਜੇਬ ਨੂੰ ਏਥੋਂ ਤੱਕ ਕਿਹਾ ਕਿ ਕੀ ਹੋਇਆ ਜੇ ਤੂੰ ਮੇਰੇ ਚਾਰ ਪੁੱਤ ਸ਼ਹੀਦ ਕਰ ਦਿੱਤੇ ਨੇ ਮੇਰੇ ਹਜ਼ਾਰਾਂ ਪੁੱਤ (ਖਾਲਸਾ) ਜਿਊਂਦਾ ਹੈ,ਆਉ ਸ਼ੀਸ਼ਾ ਲੈ ਕੇ ਬਾਹਰ ਤੇ ਅੰਦਰ ਦੋਵੇਂ ਵੇਖੀਏ ਕੀ ਅਸੀਂ ਉਹਦੇ ਪੁੱਤ ਕਹਾਉਣ ਦੇ ਹੱਕਦਾਰ ਹਾਂ ਜਾਂ ਬੇਦਾਵਾ ਲਿਖ ਚੁੱਕੇ ਹਾਂ
Dalveer Singh


Share On Whatsapp

Leave a Reply




top