15 ਨਵੰਬਰ ਗੁਰੂ ਗ੍ਰੰਥ ਸਹਿਬ ਜੀ ਦੇ ਗੁਰਗੱਦੀ ਦਿਵਸ ਦੀਆਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਹੋਵਣ ਜੀ ।
ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇ ਲੇਹ ।
ਇਹ ਲਿਖਤਾ ਜਰੂਰ ਪੜਿਆ ਕਰੋ ਇਵੇ ਲਾਇਕ ਸੇਅਰ ਨਾ ਕਰ ਦਿਉ ਕਰੋ ਇਹਨਾ ਤੋ ਸਾਡੇ ਜੀਵਨ ਵਿੱਚ ਬਹੁਤ ਕੁਝ ਸਿਖਣ ਨੂੰ ਮਿਲਦਾ ਹੈ ।
ਅੱਜ ਦਾ ਇਤਿਹਾਸ ਲਿਖਣ ਤੋ ਪਹਿਲਾ ਇਕ ਗੱਲ ਮੈ ਸਾਫ ਕਰ ਦੇਣਾ ਚਹੁੰਦਾ ਹਾ ਕਿ ਜਿਹੜੇ ਪਹਿਲੇ ਗੁਰੂ ਸਹਿਬਾਨ ਤੋ ਲੈਕੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰਤੀ ਮਾਤਰ ਵੀ ਅੰਤਰ ਸਮਝਦੇ ਹਨ । ਉਹਨਾ ਲਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਹੁਤ ਵੱਡਾ ਪਰਿਮਾਣ ਦਿੱਤਾ ਹੈ । ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਤੁਸੀ ਸਾਰੇ ਗੁਰ ਅਸਥਾਨਾ ਤੇ ਹਰ ਰੋਜ ਦਰਸ਼ਨ ਕਰਦੇ ਹੋ ਇਹ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਆਪਣੀ ਰੂਹਾਨੀ ਤਾਕਤ ਸਦਕਾ ਲਿਖਵਾਇਆ ਹੈ । ਕਿਉਕਿ ਗੁਰੂ ਅਰਜਨ ਸਾਹਿਬ ਜੀ ਵਾਲੀ ਪੁਰਾਤਨ ਬੀੜ ਧੀਰ ਮੱਲ ਦੇ ਪਰਿਵਾਰ ਕੋਲ ਕਰਤਾਰਪੁਰ ਵਿੱਚ ਸੀ । ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਬੀੜ ਦੇਣ ਤੋ ਸਾਫ ਇਨਕਾਰ ਕਰ ਦਿੱਤਾ ਸੀ ਤੇ ਨਾਲ ਹੀ ਸਿੰਘਾਂ ਨੂੰ ਕਹਿ ਦਿੱਤਾ ਸੀ । ਜੇ ਗੋਬਿੰਦ ਸਿੰਘ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਦੇ ਵਾਰਿਸ ਹਨ ਤਾ ਆਪ ਖੁਦ ਗ੍ਰੰਥ ਸਾਹਿਬ ਦੀ ਬਾਣੀ ਦੀ ਰਚਨਾਂ ਕਰ ਲੈਣ ਸਾਡੇ ਪਾਸੋ ਕਿਉ ਮੰਗਦੇ ਹਨ। ਇਸ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਾਬੋ ਕੀ ਤਲਵੰਡੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾਂ ਸੰਪੂਰਨ ਕਰਵਾਈ ਸੀ । ਤੇ ਨਾਲ ਹੀ ਸਿੰਘਾਂ ਨੂੰ ਇਹ ਹਦਾਇਤ ਕੀਤੀ ਸੀ ਦਸ ਗੁਰੂ ਸਾਹਿਬਾਨ ਇਕ ਹੀ ਜੋਤ ਦੇ ਮਾਲਕ ਹਨ ਕੋਈ ਘਾਟ ਵਾਧ ਨਾ ਜਾਣਿਆ ਜੇ ਸਾਡੇ ਵਿੱਚ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਜੀ ਪਾਸੋਂ ਇਸ ਵਿਚ ਨੋਵੇਂ ਗੁਰੂ ਤੇਗ ਬਹਾਦਰ ਜੀ ਦੇ 59 ਸ਼ਬਦ ਤੇ 57 ਸਲੋਕ ਦਰਜ ਕਰਵਾਕੇ ਇਸ ਤੇ ਸੰਪੂਰਨਤਾ ਦੀ ਮੋਹਰ ਲਗਾਈ ਤੇ ਇਸ ਨੂੰ ਦਮਦਮੀ ਬੀੜ ਕਿਹਾ ਜਾਣ ਲਗਾ 1708 ਵਿਚ ਆਪਣੇ ਸਚ-ਖੰਡ ਦੀ ਵਾਪਸੀ ਦੇ ਸਮੇਂ ਨੰਦੇੜ ਵਿਖੇ ਦੇਹਧਾਰੀ ਗੁਰੂ ਦੀ ਹਮੇਸ਼ਾ ਲਈ ਸਮਾਪਤੀ ਕਰਕੇ ਗਿਆਰਵਾਂ ਅਸਥਾਨ ਗੁਰੂ ਗ੍ਰੰਥ ਸਾਹਿਬ ਨੂੰ ਦੇ ਦਿੱਤਾ।
ਗੁਰੂ ਪਾਤਸ਼ਾਹ ਵੱਲੋਂ ਹੋਏ ਹੁਕਮ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹਰ ਸਿੱਖ ਲਈ ਸਤਿਗੁਰੂ ਹਨ ਜਿਨਾ ਵਿਚੋ ਹਰ ਇਨਸਾਨ ਆਪਣੀਆਂ ਮਾਨਸਿਕ, ਆਤਮਿਕ ਤੇ ਅਧਿਆਤਮਿਕ , ਸਭ ਲੋੜਾਂ ਦੀ ਪੂਰਤੀ ਕਰ ਸਕਦਾ ਹੈ । ਸਮੁੱਚੀ ਗੁਰਬਾਣੀ ਵਿਚ ਮਨੁੱਖਤਾ ਨੂੰ ਇਕਜੁੱਟ ਰਹਿਣ ਦਾ ਸੰਦੇਸ਼ ਹੈ। ਮਾਨਵਤਾ ਨੂੰ ਚੜ੍ਹਦੀ ਕਲਾ, ਸ੍ਵੈ-ਵਿਸ਼ਵਾਸ, ਸਰਬ-ਸਾਂਝੀਵਾਲਤਾ ਅਤੇ ਸਰਬੱਤ ਦੇ ਭਲੇ ਦੀ ਭਾਵਨਾ ਹਿੱਤ ਜਿਉਣ ਦੀ ਜਾਂਚ ਦੱਸੀ ਗਈ ਹੈ। ਸਮੁੱਚੀ ਮਾਨਵਤਾ ਨੂੰ ਇਕ ਸਮਾਨ ਸਮਝਣ, ਆਪਸੀ ਵਿਤਕਰਿਆਂ, ਭਿੰਨ-ਭੇਦਾਂ ਤੋਂ ਉੱਪਰ ਉੱਠਣ ਦਾ ਵਾਰ-ਵਾਰ ਸੰਦੇਸ਼ ਦਿਤਾ ਗਿਆ ਹੈ ।
ਗੁਰੂ ਸਾਹਿਬ ਨੇ ਆਪਣਾ ਵਕਤ ਨਜਦੀਕ ਆਉਣਾ ਜਾਣਕੇ , ਪੰਜ ਪੈਸੇ ਤੇ ਨਾਰੀਅਲ ਮੰਗਵਾਇਆ ਆਖਿਰੀ ਦੀਵਾਨ ਸਜਿਆ , ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਪੰਜ ਪੈਸੇ ਤੇ ਨਾਰਿਅਲ ਅਗੇ ਰਖ ਕੇ ਮਥਾ ਟੇਕਿਆ ਤੇ ਗੁਰਗਦੀ ਮਰਿਆਦਾ ਅਨੁਸਾਰ ਗੁਰੂ ਗਰੰਥ ਸਾਹਿਬ ਨੂੰ ਸੋੰਪ ਦਿਤੀ ਤੇ ਸਿਖਾਂ ਨੂੰ ਸ਼ਬਦ ਦੇ ਲੜ ਲਗਾਕੇ ਜੋ ਕਿ ਉਨ੍ਹਾਂ ਦਾ ਸਿੱਖ ਕੌਮ ਤੇ ਇਕ ਬਹੁਤ ਵਡਾ ਅਹਿਸਾਨ ਹੈ, ਜੋਤੀ ਜੋਤ ਸਮਾ ਗਏ। ਉਥੇ ਉਨ੍ਹਾ ਨੇ ਇਹ ਸ਼ਬਦ ਉਚਾਰਿਆ ਜਿਸਦੀ ਗੂੰਜ ਅਜ ਵੀ ਹਰ ਗੁਰੁਦਵਾਰੇ ਤੇ ਹਰ ਘਰ ਵਿਚ ਗੂੰਜਦੀ ਹੈ ।
,
” ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ
ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ
ਗੁਰੂ ਗਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ
ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੇ ਲੇਹ ।
ਗੁਰੂ ਸਾਹਿਬ ਨੇ ਗੁਰੂ ਨਾਨਕ ਸਾਹਿਬ ਤੋਂ ਪ੍ਰਾਪਤ ਅਧਿਆਤਮਿਕ ਪਰਉਪਕਾਰਾਂ ਲਈ ਉਨਾ ਦਾ ਧੰਨਵਾਦ ਕਰਦਿਆਂ ਫ਼ਾਰਸੀ ਵਿਚ ਇਹ ਦੋਹਾ ਉਚਾਰਨ ਕੀਤਾ ।
ਦੇਗ ਤੇਗ ਫਤਹਿ ਬੇਦਰੰਗ ਯਾਫਤ ਅਜ ਨਾਨਕ ਗੁਰੂ ਗੋਬਿੰਦ ਸਿੰਘ
ਸਿਖੀ ਨੂ ਸ਼ਬਦ ਗੁਰੂ ਨਾਲ ਜੋੜ ਦਿਤਾ ਤੇ ਕਿਹਾ ਕੀ ਜੋ ਸਿਖ ਨੂੰ ਗੁਰੂ-ਦਰਸ਼ਨ ਦੀ ਚਾਹ ਹੋਵੇ ਓਹ ਗੁਰੂ ਗਰੰਥ ਸਾਹਿਬ ਦੇ ਦਰਸ਼ਨ ਕਰੇ , ਜੋ ਗੁਰੂ ਸਾਹਿਬ ਨਾਲ ਗਲ ਕਰਨਾ ਚਾਹੇ ਉਹ ਸ੍ਰੀ ਗੁਰੂ ਗਰੰਥ ਸਾਹਿਬ ਨੂੰ ਪੜੇ, ਸਮਝੇ ਤੇ ਵਿਚਾਰੇ ।
ਜੋ ਸਿੱਖ ਗੁਰ ਦਰਸਨ ਕੀ ਚਾਹਿ।
ਦਰਸ਼ਨ ਕਰੇ ਗ੍ਰੰਥ ਜੀ ਆਹਿ॥14॥
ਜੋ ਮਮ ਸਾਥ ਚਾਹੇ ਕਰ ਬਾਤ
ਗ੍ਰੰਥ ਜੀ ਪੜ੍ਹੇ ਸੁਣੇ ਬਿਚਾਰੇ ਸਾਥ॥22॥
ਹਿਦਾਇਤ ਦਿਤੀ ਕੀ ਅਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਹੀ ਸਿਖਾਂ ਦਾ ਗੁਰੂ ਹੈ ।
ਗੁਰੂ ਗਰੰਥ ਸਹਿਬ – ਕੁਲ ਅੰਗ ……………………1430
ਕੁਲ ਸ਼ਬਦ ………………………………..2026
ਕੁਲ ਰਾਗ…………………………………31
ਅਸ਼ਟਪਦੀਆਂ …………………………….305
ਵਾਰਾਂ ……………………………………..22
ਪੋੜੀਆਂ ………………………………..471
ਸਲੋਕ …………………………………….664
ਗੁਰੂਆਂ ਦੀ ਬਾਣੀ ………………………….6
ਸਿਖਾਂ ਦੀ ਬਾਣੀ…………………………….3 – 4
ਭਗਤਾਂ ਦੀ ਬਾਣੀ …………………………..15
ਭੱਟਾਂ ਦੀ ਬਾਣੀ …………………………….11
ਪਹਿਲਾ ਰਾਗ …………………………….ਸਿਰੀ ਰਾਗ
ਅੰਤਲਾ ……………………………………ਜੈਜੈਵੰਤੀ ।
ਸਿਰੀ ਰਾਗ(14-93)
ਮਾਝ ਰਾਗੁ(94-150)
ਗਉੜੀ ਰਾਗੁ(151-346)
ਆਸਾ ਰਾਗੁ(347-488)
ਗੂਜਰੀ ਰਾਗੁ(489-526)
ਦੇਵਗੰਧਾਰੀ ਰਾਗੁ(527-536)
ਬਿਹਾਗੜਾ ਰਾਗੁ(537-556)
ਵਡਹੰਸ ਰਾਗੁ (557-594)
ਸੋਰਠ ਰਾਗੁ (595-659)
ਧਨਾਸਰੀ ਰਾਗੁ (660-695)
ਜੈਤਸਰੀ ਰਾਗੁ (696-710)
ਟੋਡੀ ਰਾਗੁ (711-718)
ਬੈਰਾੜੀ ਰਾਗੁ (719-720)
ਤਿਲੰਗ ਰਾਗੁ (721-727)
ਸੂਹੀ ਰਾਗੁ (728-794)
ਬਿਲਾਵਲ ਰਾਗੁ (795-858)
ਗੌਂਡ ਰਾਗੁ (854-875)
ਰਾਮਕਲੀ ਰਾਗੁ (876-974)
ਨਟ ਨਰਾਇਣ ਰਾਗੁ (975-983)
ਮਾਲਿ ਗਉੜਾ ਰਾਗੁ (984-988)
ਮਾਰੂ ਰਾਗੁ(989-1106)
ਤੁਖਾਰੀ ਰਾਗੁ (1107-1117)
ਕੇਦਾਰ ਰਾਗੁ (1118-1124)
ਭੈਰਉ ਰਾਗੁ(1125-1167)
ਬਸੰਤੁ ਰਾਗੁ (1158-1196)
ਸਾਰੰਗ ਰਾਗੁ (1197-1253)
ਮਲਾਰ ਰਾਗੁ (1254-1293)
ਕਾਨੜਾ ਰਾਗੁ (1294-1318)
ਕਲਿਆਣ ਰਾਗੁ (1319-1326)
ਪਰਭਾਤੀ ਰਾਗੁ (1327-1351)
ਜੈਜਾਵੰਤੀ ਰਾਗੁ (1352-1353)
ਸਲੋਕ ਸਹਸਕ੍ਰਿਤੀ(1353-1360)
ਗਾਥਾ,ਫ਼ੁਨਹੇ ਤੇ ਚਉਬੋਲੇ(1360-1364)
ਸਲੋਕ ਕਬੀਰ(1364-1377)
ਸਲੋਕ ਫ਼ਰੀਦ(1377-1384)
ਸਵੱਈਏ(1385-1409)
ਸਲੋਕ ਵਾਰਾਂ ਤੌਂ ਵਧੀਕ(1410-1429)
ਮੁੰਦਾਵਣੀ ਤੇ ਰਾਗਮਾਲਾ(1429-1430)
ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਜਪੁ ਜੀ , ਮਾਝ ਦੀ ਵਾਰ, ਪੱਟੀ, ਆਸਾ ਦੀ ਵਾਰ, ਸਿੱਧ ਗੋਸ਼ਟਿ, ਬਾਰਾਂ ਮਾਹ ਤੇ ਮੱਝਾਰ ਦੀ ਵਾਰ ਵੱਡੇ ਆਕਾਰ ਦੀਆਂ ਹਨ।ਗੁਰੂ ਜੀ ਦੀ ਰਚਿਤ ਆਸਾ ਦੀ ਵਾਰ ਵਿੱਚ 32 ਅਸ਼ਟਪਦੀਆਂ, 5 ਛੰਦ, 24 ਪਉੜੀਆਂ, 45 ਸਲੋਕ ਅਤੇ 30 ਪਦ ਹਨ।ਗੂਜਰੀ ਵਿੱਚ 2 ਪਦ, 9 ਅਸ਼ਟਪਦੀਆਂ ਹਨ।ਸੋਰਠਿ ਵਿੱਚ 12 ਪਦ, 4 ਅਸ਼ਟਪਦੀਆਂ, 2 ਸਲੋਕ ਹਨ।ਧਨਾਸਰੀ ਵਿੱਚ 9 ਪਦ, 2 ਅਸ਼ਟਪਦੀਆਂ, 3 ਛੰਦ ਹਨ।ਰਾਮਕਲੀ ਵਿੱਚ 11 ਪਦ, 9 ਅਸ਼ਟਪਦੀਆਂ ਤੇ 19 ਸਲੋਕ ਹਨ।
ਜਪੁਜੀ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਉੱਤਮ ਤੇ ਸ਼ੇ੍ਸ਼ਟ ਰਚਨਾ ਹੈ। ਇਸ ਦੀਆਂ 38 ਪੋੜੀਆਂ ਹਨ ਤੇ 2 ਸਲੋਕ ਹਨ। ਜਪੁਜੀ, ਸਿੱਧ ਗੋਸ਼ਟਿ ਵਰਗੇ ਪ੍ਰਬੰਧ ਕਾਵਿ ਲਿਖ ਕੇ ਗੁਰੂ ਜੀ ਨੇ ਸਿੱਧ ਕਰ ਦਿੱਤਾ ਕਿ ਜਨ ਸਾਧਾਰਣ ਦੀ ਬੋਲੀ ਵੀ ਯੋਜਨਾਬੱਧ ਕਾਵਿ ਦੀ ਰਚਨਾ ਕਰਨ ਦੇ ਸਮੱਰਥ ਹੋ ਸਕਦੀ ਹੈ ।
ਗੁਰੂ ਅੰਗਦ ਦੇਵ ਜੀ
ਗੁਰੂ ਅੰਗਦ ਦੇਵ ਜੀ ਨੇ 63 ਸਲੋਕਾਂ ਦੀ ਰਚਨਾ ਕੀਤੀ ਹੈ। ਜੋ ਕਿਸੇ ਰਾਗੁ ਅਧੀਨ ਨਹੀਂ ਆਉਂਦੇ ਬਲਕਿ ਹੋਰ ਗੁਰੂ ਜੀ ਦੀਆਂ ਵਾਰਾਂ ਦੇ ਨਾਲ ਅੰਕਿਤ ਕੀਤੇ ਗਏ ਹਨ।
ਗੁਰੂ ਅਮਰਦਾਸ ਜੀ
ਤੀਸਰੇ ਗੁਰੂ , ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ਬਦ ਨੂੰ ਨਾ ਸਮਝਣ ਵਾਲੇ…
ਜੀਵਨ ਨੂੰ ” ਸ਼ਬਦੁ
ਨਾ ਜਾਣਹਿ ਸੇ ਅੰਨੇ ਬੋਲੇ ਕਿਤੁ ਆਏ ਸੰਸਾਰਾ ਆਖ ਕੇ ਝੰਨਝੋੜਿਆ ਤੇ ਸਿਖਾਂ ਨੂੰ ਪ੍ਰੇਰਨਾ ਦਿੰਦੇ ਆਖਿਆ ,”
ਆਵਹੁ ਸਿਖ ਸਤਿਗੁਰੁ ਕੇ ਪਿਆਰਿਹੋ ਗਾਵਹੁ ਸਚੀ ਬਾਣੀ
ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ, ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਹਨ। ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ 17 ਰਾਗਾ ਵਿਚ ਹੈ ।
ਗੁਰੂ ਰਾਮਦਾਸ ਜੀ
ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਨੇ ਸ਼ਬਦ ਰੂਪ ਬਾਣੀ ਨੂੰ ਪਰਤਖਿ ਗੁਰੂ ਦਾ ਦਰਜਾ ਦਿਤਾ ।
ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅਮ੍ਰਿਤ ਸਾਰੇ
ਗੁਰੂ ਰਾਮਦਾਸ ਜੀ ਨੇ 30 ਰਾਗਾਂ ਚ ਬਾਣੀ ਦੀ ਰਚਨਾਂ ਕੀਤੀ ਹੈ। ਆਪ ਨੇ 678 ਸ਼ਬਦਾ ਦੀ ਰਚਨਾ ਕੀਤੀ ਹੈ। ਆਪ ਨੇ ਕੁੱਲ 264 ਸ਼ਬਦਾਂ, 58 ਅਸ਼ਟਪਦੀਆਂ, 38 ਛੰਤਾਂ, 183 ਪਉੜੀਆਂ, ਤੇ ਵਾਰਾਂ ਨਾਲ ਅੰਕਿਤ 105 ਸਲੋਕਾਂ ਤੇ ਅਠ ਵਾਰਾਂ ਦੀ ਰਚਨਾ ਕੀਤੀ ਹੈ ।
ਇਸਤੋਂ ਇਲਾਵਾ ਕੁੱਝ ਹੋਰ ਲੋਕ ਕਾਵਿ ਰੂਪ ਵਿਚ ਛੰਦ ਤੇ ਕਰਹਲੇ ਦੋ ਰਾਗਾਂ ਵਿਚ ਤੇ ਘੋੜੀਆਂ ਤੇ ਪਹਿਰੇ ਵੀ ਲਿਖੇ ਹਨ ।
ਗੁਰੂ ਅਰਜਨ ਸਾਹਿਬ ਜੀ
ਕੁੱਲ ਸ਼ਬਦ 2218 ਸੰਕਲਿਤ ਕੀਤੇ। ਗੁਰੂ ਜੀ ਨੇ 30 ਰਾਗਾਂ ਚ ਬਾਣੀ ਰਚੀ। ਸ੍ਰੀ ਗੁਰੂ ਗ੍ਰੰਥ ਸਹਿਬ ਵਿਚ ਦਰਜ ਸ਼ਬਦ = 1322 ਅਸ਼ਟਪਦੀਆਂ, 45 ਛੰਤ, 6 ਵਾਰਾਂ ,117 ਪਉੜੀਆਂ ਵਾਰਾਂ ਵਿਚਲੇ ਸਲੋਕ, 252 ਭਾਗਤ ਬਾਣੀ ਵਿੱਚ ਸ਼ਬਦ, 3 ਸਲੋਕ ਸਹਸਕ੍ਰਿਤੀ, 67 ਗਾਥਾ ਮਹੱਲਾ ਪੰਜਵਾਂ, 24 ਫੁਨਹੇ ਮਹੱਲਾ ਪੰਜਵਾਂ, 23 ਸਲੋਕ ਵਾਰਾਂ ਤੇ ਵਧੀਕ, 22 ਮੁੰਦਾਵਣੀ ਤੇ ਅੰਤਿਮ ਸਲੋਕ 2
30 ਰਾਗਾਂ ਦੇ ਨਾਲ ਨਾਲ ਇਹਨਾਂ ਵਾਰਾਂ ਦੇ ਆਰੰਭ ਵਿਚ ਨਿਰਦੇਸ਼ ਵਜੋਂ ਇਹਨਾਂ ਨੂੰ ਗਾਉਣ ਦੀ ਧੁਨੀ ਵੀ ਲਿਖੀ ਗਈ ਹੈ। ਜਿਸ ਤੋਂ ਇਸ ਦੇ ਲੋਕਵਾਰ ਜਾਂ ਅਧਿਆਤਮਕ ਵਾਰ ਹੋਣ ਦਾ ਸਪੱਸ਼ਟ ਝਲਕਾਰਾਂ ਪੈਂਦਾ ਹੈ। ਇਹਨਾਂ ਵਾਰਾਂ ਵਿਚ ਵੱਖ-ਵੱਖ ਬੋਲੀਆਂ ਅਤੇ ਭਾਸ਼ਾਵਾਂ ਦਾ ਪ੍ਰਭਾਵ ਸਪਸ਼ਟ ਹੁੰਦਾ ਹੈ। ਇਸਤੋਂ ਇਲਾਵਾ ਗੁਰੂ ਸਾਹਿਬ ਦੀਆਂ ਕੁਝ ਸੁਤੰਤਰ ਬਾਣੀਆਂ ਵੀ ਹਨ। ਜਿੰਨ੍ਹਾਂ ਵਿਚ ਬਾਰਾਮਾਂਹਾ, ਬਾਵਨ ਅੱਖਰੀ, ਸੁਖਮਨੀ, ਥਿਤੀ, ਪਹਿਰੇ, ਦਿਨ-ਰੈਣ, ਬਿਰਹੜੇ, ਗੁਣਵੰਤੀ, ਰੁੱਤੀ, ਅੰਜਲੀਆਂ ਆਦਿ ਬਾਣੀਆਂ ਸ਼ਾਮਲ ਹਨ। ਜਿਹਨਾਂ ਨੂੰ ਮੁਕਤਕ ਬਾਣੀਆਂ ਦੀ ਵਿਸ਼ੇਸਤਾ ਦਿੱਤੀ ਜਾਂਦੀ ਹੈ।
ਗੁਰੂ ਸਾਹਿਬ ਦੀ ਸਮੁੱਚੀ ਬਾਣੀ ਦਾ ਵਿਸ਼ਾ ਖੇਤਰ ਬਹੁਤ ਵਿਸ਼ਾਲ ਹੈ। ਇਸ ਵਿਚ ਪਰਮਾਤਮਾ, ਜੀਵ ਆਤਮਾ, ਸ੍ਰਿਸਟੀ, ਮੁਕਤੀ, ਧਰਮ ਸਾਧਨਾ, ਯੁੱਗ ਪ੍ਰਸਥਿਤੀਆਂ ਦਾ ਬੜਾ ਗੰਭੀਰ ਅਤੇ ਧਾਰਮਿਕ ਚਿਤਰਣ ਹੋਇਆ ਹੈ। ਕਰਮਕਾਂਡਾਂ ਤੇ ਬਾਹਰਲੇ ਦਿਖਾਵੇ ਦਾ ਖੰਡਨ ਇਹਨਾਂ ਵਿਚ ਦੇਖਿਆ ਜਾ ਸਕਦਾ ਹੈ। ਸਮੁੱਚੀ ਬਾਣੀ ਗੁਰੂ ਜੀ ਦੇ ਚਿੰਤਨ ਪੱਥ ਨੂੰ ਉਭਾਰਦੀ ਹੈ, ਜਿਸ ਨਾਲ ਗੁਰੂ ਸਾਹਿਬ ਸਾਡੇ ਸਾਹਮਣੇ ਮਹਾਨ ਰਚਨਾਕਾਰ ਵਜੋਂ ਪ੍ਰਤੱਖ ਹਨ।
ਗੁਰੂ ਤੇਗ ਬਹਾਦਰ ਜੀ
ਗੁਰੂ ਤੇਗ ਬਹਾਦਰ ਜੀ ਨੇ ਨੇ 15 ਰਾਗਾਂ, 59 ਸ਼ਬਦਾ, 57 ਸਲੋਕਾਂ ਦੀ ਰਚਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ 1706 ਚ ਭਾਈ ਮਨੀ ਸਿੰਘ ਤੋਂ ਲੇਖਣ ਕਰਵਾਇਆ ਸੀ।
ਭਗਤ ਦੀ ਬਾਣੀ
ਭਗਤ ਕਬੀਰ ਜੀ – 224 ਸਲੋਕ
ਭਗਤ ਨਾਮਦੇਵ ਜੀ – 61 “
ਭਗਤ ਰਵਿਦਾਸ ਜੀ – 40 “
ਭਗਤ ਤਿਰਲੋਚਨ ਜੀ – 4 “
ਭਗਤ ਫਰੀਦ ਜੀ – 4+132″
ਭਗਤ ਬੈਣੀ ਜੀ – 3 “
ਭਗਤ ਧੰਨਾ ਜੀ – 3 “
ਭਗਤ ਜੈਦੇਵ ਜੀ – 2 “
ਭਗਤ ਭੀਖਣ ਜੀ- 2 ”
ਭਗਤ ਸੂਰਦਾਸ ਜੀ – 1 “
ਭਗਤ ਪਰਮਾਨੰਦ ਜੀ – 1 “
ਭਗਤ ਸੇਂਣ ਜੀ – 1 “
ਭਗਤ ਪੀਪਾ ਜੀ – 1 “
ਭਗਤ ਰਾਮਨੰਦ ਜੀ – 1 “
ਭਗਤ ਸਧਨਾ ਜੀ – 1 “
ਗੁਰੂ ਅਰਜਨ ਦੇਵ ਜੀ – 3 “
ਫਿਰ 11 ਭਟਾ ਦੀ ਬਾਣੀ,
ਕਲਸਹਾਰ ਜੀ ,
ਜਾਲਪ ਜੀ ,
ਕੀਰਤ ਜੀ ,
ਭਿਖੀਮਲ ਜੀ ,
ਸੱਲ ਜੀ ,
ਭੱਲ ਜੀ ,
ਨੱਲ ਜੀ ,
ਬੱਲ ਜੀ ,
ਗਯੰਦ ਜੀ ,
ਹਰਬੰਸਿ ਜੀ ,
ਮਥੁਰਾ ਜੀ ।
4 ਸਿੱਖਾਂ ਦੀ ਬਾਣੀ
ਬਾਬਾ ਸੁੰਦਰ ਜੀ ,
ਸਤਾ ਜੀ ,
ਬਲਵੰਡ ਜੀ ,
ਭਾਈ ਮਰਦਾਨਾ
ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ। 5894 ਸਲੋਕਾਂ ਵਿਚੋਂ 2216 ਸਲੋਕ ਗੁਰੂ ਅਰਜਨ ਦੇਵ ਜੀ ਦੇ ਹਨ। ਗੁਰੂ ਅਰਜਨ ਸਾਹਿਬ ਵਕਤ ਇਹ ਸਲੋਕ 5762 ਸਨ ਬਾਅਦ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਰਜ ਕੀਤੀ ਗਈ । ਬੋਲੀ ਸੁਗਮ ਤੇ ਸਰਲ ਰਖੀ ਗਈ ਤਾਂਕਿ ਹਰ ਕੋਈ ਇਸ ਨੂੰ ਪੜ੍ਹ ਕੇ ਵਿਚਾਰ ਸਕੇ। ਇਹੋ ਸੰਸਾਰ ਨੂੰ ਵਿਲਾਸੀ ਤੇ ਨਿਰਾਸੀ ਜੀਵਨ ਤੋਂ ਹਟਾ ਕੇ ਸਿਧੇ ਰਸਤੇ ਪਾਉਣ ਤੇ ਸੰਗਤ ਨੂੰ ਸ਼ਬਦ ਨਾਲ ਜੋੜਨ ਦਾ ਇਕੋ ਇਕ ਤਰੀਕਾ ਸੀ।
ਘੋੜੀਆ, ਅਲਾਹੁਣੀਆਂ, ਕਰਹਲਾ, ਵਣਜਾਰਾ, ਥਿਤੀਵਾਰ, ਬਾਰਹ ਮਾਹ, ਸੁਚਜੀ, ਕੁਚਜੀ, ਗੁਣਵੰਤੀ, ਲਾਵਾ, ਚਉਬੋਲੇ, ਫੁਨਹੇ, ਸ਼ਾਮਲ ਕਰਕੇ ਬਾਣੀ ਨੂੰ ਨਿਤ ਦੇ ਜੀਵਨ ਦਾ ਅੰਗ ਬਣਾ ਦਿੱਤਾ। ਸ਼ਬਦ ਦੀ ਗਿਣਤੀ ਦੇ ਅੰਕੜੇ ਆਪਣੀ ਹਥੋਂ ਪਾਏ ਤਾ ਕਿ ਕਿਸੇ ਥਾਂ ਤੇ ਕੋਈ ਰਲਾ ਨਾ ਪਾ ਸਕੇ।
ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੀ ਹੀ ਜੋਤ ਹੈ ਹਮੇਸ਼ਾਂ ਹੀ ਸੱਚ ਦਾ ਰਸਤਾ ਦਿਖੌਦੇ ਰਹਿਣਗੇ ਕਮੀ ਹੈ ਤੇ ਉਹ ਸਾਡੇ ਵਿੱਚ ਹੈ । ਜੋ ਅਸੀ ਸ਼ਰਧਾ ਤੋ ਹੀਣੇ ਹੋ ਗਏ ਹਾ ਹਰ ਗਲ ਤੇ ਤਰਕ ਵਾਦੀ ਸਾਡੀ ਸੋਚ ਹੋ ਗਈ ਹੈ । ਮੈ ਕਈ ਵਾਰ ਤਿਨ ਗੱਲਾ ਦਸਦਾ ਹੁੰਦਾ ਕਿ ਛੋਟੇ ਬੱਚੇ ਤੂਤ ਦੀ ਛਮਕ ਵਾਗ ਹੁੰਦੇ ਹਨ ਜਿਸ ਪਾਸੇ ਮੋੜ ਲਵੋ ਮੁੜ ਜਾਣਗੇ ਛੋਟੇ ਹੁੰਦਿਆ ਜਿਹੜੀ ਆਦਤ ਅਸੀ ਬੱਚਿਆ ਨੂੰ ਸਿਖਾ ਦਿੱਤੀ ਉਹ ਹੀ ਸਿਖ ਜਾਣਗੇ ਤੇ ਮਰਦੇ ਦਮ ਤਕ ਉਹ ਆਦਤ ਬੰਦੇ ਦੇ ਨਾਲ ਜਾਵੇਗੀ । ਉਹ ਮਾਪਿਆ ਦੀ ਮਰਜੀ ਹੈ ਬੱਚਿਆ ਨੂੰ ਬਾਣੀ ਨਾਲ ਜੋੜਨਾਂ ਹੈ ਜਾ ਭੰਗੜੇ ਪਵਾਉਣੇ ਹਨ । ਦੂਸਰੀ ਗਲ ਜਦੋ ਕਿਸੇ ਘਰ ਰਖੇ ਪਾਲਤੂ ਜਾਨਵਰ ਨੂੰ ਚਾਹੇ ਉਹ ਗਾਂ ਹੋਵੇ ਚਾਹੇ ਮੱਝ ਅਸੀ ਖੋਲ ਕੇ ਪਾਣੀ ਵਾਲੇ ਜੁਬੱਚੇ ਕੋਲ ਖੜ ਕੇ ਉਸ ਨੂੰ ਛਿਹੋ ਛਿਹੋ ਕਹਿ ਸਕਦੇ ਹਾ ਪਰ ਜਬਰਦਸਤੀ ਉਸ ਦੇ ਮੂੰਹ ਵਿੱਚ ਪਾਣੀ ਨਹੀ ਪਾ ਸਕਦੇ । ਸਾਡੇ ਲੇਖਕ ਤੇ ਪਰਿਚਾਰਕ ਤਹਾਨੂੰ ਸਮਝਾਂ ਸਕਦੇ ਹਨ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਹਾਨੂੰ ਇਸ ਭਵਜਲ ਤੋ ਪਾਰ ਗੁਰੂ ਚਰਨਾਂ ਵਿੱਚ ਪਹੁੰਚਾਅ ਸਕਦੀ ਹੈ । ਬਾਣੀ ਨਾਲ ਜੁੜੋ ਤੇ ਬਾਣੀ ਪੜਿਆਂ ਕਰੋ ਪਰ ਅਸੀ ਜਬਰਦਸਤੀ ਤਹਾਨੂੰ ਬਾਣੀ ਨਹੀ ਪੜ੍ਹਾ ਸਕਦੇ । ਤੀਜੀ ਗਲ ਜੇ ਕੋਈ ਪੁਛੇ ਮੈ ਦਰਬਾਰ ਸਾਹਿਬ ਜਾਣਾ ਮੈਨੂੰ ਰਸਤਾ ਦਸੋ ਅਸੀ ਉਸ ਨੂੰ ਰਸਤਾ ਸਮਝਾਂ ਸਕਦੇ ਹਾ ਭਾਈ ਬਸ ਸਟੈਡ ਤੋ ਉਤਰ ਕੇ ਏਦਾ ਜਾਵੀ । ਜੇ ਕੋਈ ਅੱਗੇ ਜਾ ਕੇ ਦਰਬਾਰ ਸਾਹਿਬ ਦਾ ਰਸਤਾ ਛੱਡ ਕੇ ਕਿਸੇ ਸਿਨਮੇ ਜਾ ਹੋਰ ਪੁਠੇ ਰਸਤੇ ਚਲਿਆ ਜਾਵੇ ਇਸ ਵਿਚ ਸਾਡਾ ਤੇ ਕੋਈ ਕਸੂਰ ਨਹੀ ਅਸੀ ਤੇ ਰਸਤਾ ਸਹੀ ਦਸਿਆ ਸੀ ਅਗੇ ਜਾ ਕੇ ਤੇਰਾ ਹੀ ਮਨ ਬਦਲ ਗਿਆ ਇਸ ਵਿਚ ਅਸੀ ਕੀ ਕਰ ਸਕਦੇ ਹਾ । ਇਸੇ ਤਰਾ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਹੀ ਰਸਤਾ ਦਸਦੇ ਹਨ ਕਿ ਇਸ ਰਸਤੇ ਚਲਿਆ ਤੂੰ ਵਾਹਿਗੁਰੂ ਦਾ ਰੂਪ ਹੋ ਜਾਵੇਗਾ । ਜੇ ਤੂੰ ਗੁਰੂ ਦੀ ਗਲ ਨੂੰ ਛੱਡ ਕੇ ਨਸ਼ਾ ਧੋਖਾਂ ਬੇਈਮਾਨੀ ਜਾ ਹੋਰ ਗਲਤ ਰਸਤਿਆਂ ਤੇ ਚਲ ਪਵੇਗਾਂ ਇਸ ਵਿੱਚ ਗੁਰੂ ਦਾ ਦੋਸ਼ ਨਹੀ ਦੋਸ ਤੇਰਾ ਹੈ ।
ਭੁੱਲ ਚੁੱਕ ਦੀ ਮੁਆਫੀ ਜੋਰਾਵਰ ਸਿੰਘ ਤਰਸਿੱਕਾ ।