ਪਹਿਲਾ ਕਤਲ

1839 ਨੂੰ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਉਨ੍ਹਾਂ ਦਾ ਸਭ ਤੋਂ ਵੱਡਾ ਤੇ ਲਾਇਕ ਪੁੱਤਰ ਮਹਾਰਾਜਾ ਖੜਕ ਸਿੰਘ ਰਾਜਗੱਦੀ ਤੇ ਬੈਠਾ। ਥੋੜ੍ਹੇ ਸਮੇਂ ਚ ਹੀ ਉਸਨੂੰ ਡੋਗਰਿਆਂ ਦੀਆਂ ਚਾਲਾਂ ਦੀ ਭਿਣਕ ਪਈ ਤਾਂ ਆਪਣਾ ਸਲਾਹਕਾਰ ਸਰਦਾਰ ਚੇਤ ਸਿੰਘ ਬਾਜਵਾ ਨੂੰ ਬਣਾਇਆ, ਜੋ ਉਸ ਦਾ ਪੁਰਾਣਾ ਮਿੱਤਰ ਸੀ। ਚੇਤ ਸਿੰਘ ਦੇ ਸਲਾਹਕਾਰ ਹੋਣ ਨਾਲ ਡੋਗਰਿਆਂ ਦੀ ਤਾਕਤ ਘਟ ਗਈ। ਇੱਥੋਂ ਤਕ ਉਨ੍ਹਾਂ ਤੇ ਕਈ ਪਾਬੰਦੀਆਂ ਲਾ ਦਿੱਤੀਆਂ। ਪਰ ਫਿਰ ਡੋਗਰਿਆਂ ਨੇ ਐਸੀ ਚਾਲ ਖੇਡੀ ਕਿ ਮਹਾਰਾਜਾ ਖੜਕ ਸਿੰਘ ਦਾ ਪਰਿਵਾਰ ਪਤਨੀ ਚੰਦ ਕੌਰ ਤੇ ਪੁਤਰ ਨੌਨਿਹਾਲ ਸਿੰਘ ਤੇ ਰਾਜ ਖਾਲਸਾ ਦੇ ਵੱਡੇ ਜਰਨੈਲ ਖੜਕ ਸਿੰਘ ਜੀ ਦੇ ਵਿਰੁੱਧ ਕਰ ਦਿੱਤੇ। 8 ਅਕਤੂਬਰ 1839 ਸਰਦਾਰ ਚੇਤ ਸਿੰਘ ਬਾਜਵਾ ਨੂੰ ਕਤਲ ਕਰ ਦਿੱਤਾ। ਮਹਾਰਾਜਾ ਖੜਕ ਸਿੰਘ ਨੂੰ ਗੱਦੀ ਤੋਂ ਲਾਹ ਕੇ ਕੈਦ ਕਰ ਲਿਆ। ਉਸ ਦੀਆਂ ਅੱਖਾ ਸਾਹਮਣੇ ਚੇਤ ਸਿੰਘ ਬਾਜਵਾ ਦਾ ਕਤਲ ਖ਼ਾਲਸਾ ਰਾਜ ਦੇ ਆਪਸੀ ਝਗੜਿਆਂ ਦਾ ਪਹਿਲਾ ਕਤਲ ਸੀ।
ਖੜਕ ਸਿੰਘ ਮਹਾਰਾਜ ਨੇ ਢਾਹ ਮਾਰੀ,
ਮੋਇਆ ਮੁੱਢ ਕਦੀਮ ਦਾ ਯਾਰ ਮੀਆਂ ।
ਇਥੋਂ ਖਾਨ ਜੰਗੀ ਦੀ ਸ਼ੁਰੂਆਤ ਹੋਈ। ਇਕ ਇਕ ਕਰਕੇ ਮਹਾਰਾਜੇ ਦਾ ਸਾਰਾ ਪਰਿਵਾਰ ਕਤਲ ਹੋਇਆ ਤੇ ਅਖੀਰ ਪੰਜਾਬ ਦਾ ਚੜਦਾ ਸੂਰਜ ਅੰਗਰੇਜ਼ਾਂ ਦੇ ਰਾਜ ਚ ਅਸਤ ਹੋਇਆ।
ਸ਼ਾਹ ਮੁਹੰਮਦਾ ਧੁਰੋਂ ਤਲਵਾਰ ਵੱਗੀ,
ਸਭੇ ਕਤਲ ਹੋਂਦੇ ਵਾਰੋ ਵਾਰ ਮੀਆਂ ।
ਮਹਾਰਾਜਾ ਖੜਕ ਸਿੰਘ ਨੂੰ ਕੈਦ ਕਰਕੇ ਖਾਣੇ ਚ ਥੋੜ੍ਹੀ ਥੋੜ੍ਹੀ ਜ਼ਹਿਰ ਦੇਣੀ ਸ਼ੁਰੂ ਕੀਤੀ ਪਹਿਲਾਂ ਬੀਮਾਰ ਹੋਏ ਫਿਰ ਇੱਕ ਸਾਲ ਬਾਦ ਅਕਾਲ ਚਲਾਣਾ ਕਰ ਗਏ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top