ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ। ਸਮੇ ਨਾਲ ਜਦੋਂ ਦੂਸਰੀ ਵਾਰ ਦਮੋਦਰੀ ਜੀ ਨੇ ਗਰਭ ਧਾਰਿਆ ਤਾਂ ਗੁਰੂ-ਮਾਤਾ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਬਚਨ ਕਹੇ , ਜੋੜੀ ਜੁੜੇ ਭਾਵ ਪੁੱਤਰ ਦਾ ਜਨਮ ਹੋਵੇ , ਨੇੜੇ ਖੜ੍ਹੇ ਸੀ ਛੇਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਮਾਤਾ ਜੀ ਜੋੜੀ ਹੀ ਨਹੀਂ ਜੁੜੂ ਬਲਕੇ ਪੰਜ ਪੁੱਤਰ ਹੋਣਗੇ (ਸਮੇ ਨਾਲ ਹੋਏ) ਪਰ ਘਰ ਵਿੱਚ ਇੱਕ ਸੁਚੱਜੀ ਧੀ ਦਾ ਹੋਣਾ ਵੀ ਜ਼ਰੂਰੀ ਆ।
ਬਿਨਾਂ ਧੀ ਤੋਂ ਗ੍ਰਿਹਸਤ ਧਰਮ ਸੋਭਦਾ ਨਹੀਂ ਬਲਕੇ ਧੀ ਤੋਂ ਬਗ਼ੈਰ ਤਾਂ ਗ੍ਰਹਿਸਤ ਧਰਮ ਹੀ ਖ਼ਤਮ ਹੋ ਜਾਵੇ। ਧੀ ਦੇ ਬਿਨਾਂ ਘਰ ਵਿੱਚ ਸੱਭਿਅਤਾ ਅਉਣੀ ਔਖੀ ਆ। ਇਸ ਲਈ ਇੱਕ ਧੀ ਦਾ ਹੋਣਾ ਵੀ ਜ਼ਰੂਰੀ ਆ ਸਮੇ ਨਾਲ ਧੀ ਨੇ ਜਨਮ ਲਿਆ। ਮਾਤਾ ਦਮੋਦਰੀ ਜੀ ਦੀ ਕੁੱਖੋਂ ਗੁਰੂ ਪੁੱਤਰੀ ਬੀਬੀ ਵੀਰੋ ਜੀ ਦਾ ਜਨਮ ਹੋਇਆ ਜੋ ਬੜੇ ਉੱਚੇ ਸੁੱਚੇ ਗੁਰੁਸਿਖੀ ਜੀਵਨ ਦੇ ਮਾਲਕ ਸੀ।
ਬੀਬੀ ਵੀਰੋ ਜੀ ਰਿਸ਼ਤੇ ਵਿੱਚ ਕਲਗੀਧਰ ਪਿਤਾ ਜੀ ਦੀ ਭੂਆ ਲੱਗਦੇ ਸੀ।
ਸੀਲ ਖ਼ਾਨ ਕੰਨਯਾ ਇਕ ਹੋਵੈ ।
ਪ੍ਰਤੀ ਬਿਨ ਜਗ ਗ੍ਰਿਹਸਤ ਵਿਗੋਵੈ ।
(ਗੁਰ ਬਿਲਾਸ ਪਾ:੬)
ਸਰੋਤ ਕਿਤਾਬ “ਨਿਰਭਉ ਨਿਰਵੈਰ”
ਮੇਜਰ ਸਿੰਘ
ਗੁਰੂ ਕਿਰਪਾ ਕਰੇ