ਸ਼੍ਰੀ ਦਰਬਾਰ ਸਾਹਿਬ ਬਾਰੇ ਹਰ ਸਿੱਖ ਨੂੰ 450 ਸਾਲ ਪੁਰਾਣਾ ਇਤਿਹਾਸ ਸਭ ਨੂੰ ਪਤਾ ਹੋਣਾ ਜਰੂਰੀ ਹੈ ਜੀ “ਸ਼ੇਅਰ ਜਰੂਰ ਕਰਿਓ ਜੀ

ਅੱਜ ਤੋਂ ਲਗਪਗ ਸਾਢੇ ਚਾਰ ਸੋ ਸਾਲ (450)ਪਹਿਲੇ ਜਿਸ ਵਕਤ ਸ਼੍ਰੀ ਹਰਿਮੰਦਰ ਸਾਹਿਬ ਦੀ ਸਿਰਜਨਾ ਹੋਈ ਸੀ,ਉਸ ਸਮੇਂ ਆਵਾਜ ਨੂੰ ਉੱਚਾ ਕਰਨ ਲਈ ਲਾਊਡ ਸਪੀਕਰ ਆਦਿ ਨਹੀਂ ਹੁੰਦੇ ਸਨ। ਮਨੁੱਖ ਆਪਣੀ ਗੱਲ ਨੂੰ ਦੂਜਿਆਂ ਤਕ ਪਹੁੰਚਾਣ ਲਈ ਆਪਣੇ ਗਲੇ ਦੇ ਜੋਰ ਤੇ ਹੀ ਨਿਰਭਰ ਕਰਦਾ ਸੀ। ਸ਼੍ਰੀ ਗੁਰੂ ਅਰਜਨ ਸਾਹਿਬ ਨੇ ਜਦ 500 ਫੁਟ ਲੰਮੇ ਤੇ 490 ਫੁਟ ਚੌੜੇ ਸਰੋਵਰ ਦੇ ਐਨ ਵਿਚਕਾਰ ਹਰਿਮੰਦਰ ਸਾਹਿਬ ਦੀ ਸਾਜਨਾ ਕੀਤੀ ਤਾਂ ਉਨਾਂ ਨੇ ਜਿਥੇ ਇਸ ਅਦਭੁਤ ਅਸਥਾਨ ਦੇ ਕਈ ਹੋਰ ਪਹਿਲੂਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਉਥੇ ਇਸ ਗੱਲ ਨੂੰ ਵੀ ਧਿਆਨ ‘ਚ ਰਖਿਆ ਕਿ ਹਰਿਮੰਦਰ ਸਾਹਿਬ ਦੇ ਅੰਦਰ ਅਤੇ ਬਾਹਰ ਲਗਦੀ ਪਰਿਕਰਮਾ ਵਿਚ ਬੈਠੀ ਸੰਗਤ ਤੋਂ ਇਲਾਵਾ ਜੇ ਹੋ ਸਕੇ ਤਾਂ ਸਰੋਵਰ ਦੇ ਕੰਢਿਆਂ ਤੇ ਬੈਠੀ ਸੰਗਤ ਨੂੰ ਵੀ ਕੀਰਤਨ ਦੀ ਆਵਾਜ ਪਹੁੰਚ ਸਕੇ। ਇਸ ਲਈ ਉਨਾਂ ਨੇ ਧੁਨੀ ਸਿਸਟਮ ਦੀ ਮਹਾਨਤਾ ਨੂੰ ਮੁੱਖ ਰਖਦਿਆਂ ਹੋਇਆਂ ਹਰਿਮੰਦਰ ਭਵਨ ਨਿਰਮਾਣ ਨੂੰ ਉਸ ਦੇ ਬਿਲਕੁਲ ਅਨੁਕੂਲ ਬਣਾਇਆ।
ਭਵਨ ਦੀ ਉਚਾਈ ਬਾਰੀਆਂ,ਦਰਵਾਜਿਆਂ ਦੀ ਲੰਬਾਈ, ਚੌੜਾਈ ਤੇ ਉਚਾਈ ਦਾ ਧੁਨੀ ਤਕਨੀਕ ਦੇ ਪਖੋਂ ਪੂਰਾ – ਪੂਰਾ ਹਿਸਾਬ ਰੱਖਿਆ ਗਿਆ। ਇਕ ਕੰਧ ਦਾ ਦੂਜੀ ਕੰਧ ਤੋਂ ਫਾਸਲਾ ਇਨਾਂ ਰਖਿਆ ਗਿਆ ਕਿ ਕੋਈ ਵੀ ਚੀਜ ਕੀਰਤਨ ਦੀ ਆਵਾਜ ਵਿੱਚ ਰੁਕਾਵਟ ਨਾ ਪਾਵੇ ਅਤੇ ਨਾ ਇਮਾਰਤੀ ਢਾਂਚੇ ਕਾਰਨ ਆਵਾਜ ਫਟੇੱ ,ਨਾ ਹੀ ਗੂੰਜੇ,ਸਗੋਂ ਹੋਰ ਮੁਲਾਇਮ ਹੋ ਕੇ ਵਧੇਰੇ ਸੁਰੀਲੀ ਹੋ ਜਾਵੇ। ਇਹ ਸਾਰਾ ਕਾਰਜ ਆਪਣੇ ਆਪ ਵਿਚ ਬਹੁਤ ਤਕਨੀਕੀ ਪ੍ਰਕਾਰ ਤੇ ਉੱਚ ਸੂਝਬੂਝ ਦਾ ਸੀ। ਸਰੋਤਿਆਂ ਨੂੰ ਇਵੇਂ ਮਹਿਸੂਸ ਹੁੰਦਾ ਸੀ ਕਿ ਇਲਾਹੀ ਬਾਨੀ ਦੇ ਮਨਮੋਹਕ ਕੀਰਤਨ ਦੀਆਂ ਧੁਨਾਂ ਆਕਾਸ਼ੋਂ ਉਤਰ ਕੇ ਵਾਤਾਵਰਣ ਨੂੰ ਰੱਬੀ ਪਿਆਰ ਨਾਲ ਭਰ ਰਹੀਆਂ ਹਨ। ਗੁਰੂ ਅਰਜਨ ਦੇਵ ਜੀ ਖੁੱਦ ਵੀ ਕੀਰਤਨ ਕਰਕੇ ਇਲਾਹੀ ਰੰਗ ਬੰਨ ਦੇਂਦੇ ਸਨ। ਉਨਾਂ ਨਾਲ ਜੋੜੀ ਤੇ ਸੰਗਤ ਭਾਈ ਗੁਰਦਾਸ ਜੀ ਕਰਦੇ ਸਨ ਅਤੇ ਬਾਬਾ ਬੁੱਢਾ ਜੀ ਰਬਾਬ ਵਜਾਉਂਦੇ ਸਨ। ਗੁਰੂ ਅਰਜਨ ਦੇਵ ਜੀ ਦੇ ਜੀਵਨ ਕਾਲ ਵਿਚ 7 ਕੀਰਤਨੀ ਜੱਥਿਆ ਵਿੱਚੋਂ 6 ਮੁਸਲਮਾਨ ਰਬਾਬੀ ਦਰਬਾਰ ਸਾਹਿਬ ਕੀਰਤਨ ਦੀ ਸੇਵਾ ਨਿਭਾਉਦੇਂ ਸਨ। ਸੰਨ 1900 ਦੇ ਆਸ ਪਾਸ 15 ਕੀਰਤਨੀ ਜਥੇ ਕੀਰਤਨ ਦੀ ਸੇਵਾ ਨਿਭਾਉਂਦੇ ਹੁੰਦੇ ਸਨ।
ਕਹਿੰਦੇ ਹਨ ਜਦ ਭਾਈ ਮਨਸ਼ਾ ਸਿੰਘ ਜੀ ਕੀਰਤਨ ਕਰਦੇ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਿਕਾਰ ਵਿਚ ਨਮ ਹੋ ਜਾਂਦੇ ਸਨ। ਉਹ ਕੀਰਤਨ ਨੂੰ ਆਪਨੇ ਪ੍ਰਭੂ ਨਾਲ ਸੁਰ ਮਈ ਗੱਲਾਂ ਕਰਨ ਸਮਾਨ ਸਮਝਦੇ ਸਨ। ਦਰਬਾਰ ਸਾਹਿਬ ਦੇ ਕੀਰਤਨੀਏ ਵਡੇ – ਵਡੇ ਸਰਦਾਰਾਂ ਦੀਆਂ ਹਵੇਲੀਆਂ ਵਿੱਚ ਕੀਰਤਨ ਕਰਨ ਦੀਆਂ ਪੇਸ਼ਕਸ਼ਾਂ ਇਹ ਕਰਕੇ ਠੁਕਰਾ ਦਿੰਦੇ ਸਨ ਕਿ ਉਹ ਤਾਂ ਦਰਬਾਰ ਸਾਹਿਬ ਵਿਚ ਹੀ ਅਪਣਾ ਗਲਾ ਖੋਲਣਗੇ। ਉਨਾਂ ਦੀ ਇਸ ਅਸਥਾਨ ਦੇ ਜਸ ਗਾਇਣ ਕਰਨ ਲਈ ਹੀ ਸੇਵਾ ਪਕੀ ਹੋਈ ਪਈ ਹੈ। ਇਕ ਦਿਨ ਸੰਗਤਾਂ ਨੇ ਮਹਾਰਾਜੇ ਨੂੰ ਸਹਿਜ ਸੁਭਾਏ ਇਹ ਕਿਹਾ ਕਿ ਭਾਈ ਮਨਸ਼ਾ ਸਿੰਘ ਵਰਗਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ ਪਰ ਉਸ ਉੱਤੇ ਗਰੀਬੀ ਦਾ ਵੀ ਬੋਝ ਹੈ। ਜਿਸ ਕਾਰਣ ਉਹ ਸਖਤ ਮੰਦਹਾਲੀ ਵਿੱਚ ਜੀਵਨ ਬਤੀਤ ਕਰ ਰਿਹਾ ਹੈ। ਮਹਾਰਾਜੇ ਨੇ ਜਦ ਇਹ ਗੱਲ ਸੁਣੀ ਤਾਂ ਉਸੇ ਵਕਤ ਭਾਈ ਮਨਸ਼ਾ ਸਿੰਘ ਦੇ ਘਰ ਪਹੁੰਚ ਗਿਆ ਬੂਹਾ ਖੜਕਾਣ ਤੇ ਮਨਸ਼ਾ ਸਿੰਘ ਨੂੰ ਦਸਿਆ ਗਿਆ ਕਿ ਮਹਾਰਾਜਾ ਰਣਜੀਤ ਸਿੰਘ ਉਸਦੀ ਮੱਦਦ ਕਰਨ ਲਈ ਆਇਆ ਹੈ। ਮਨਸ਼ਾ ਸਿੰਘ ਨੇ ਬੂਹਾ ਨਾ ਖੋਲਿਆ ਅਤੇ ਅਦਰੋਂ ਹੀ ਬੜੀ ਨਿਮਰਤਾ ਨਾਲ ਮਹਾਰਾਜੇ ਦਾ ਧੰਨਵਾਦ ਕਰ ਦਿੱਤਾ।
ਮਹਾਰਾਜੇ ਨੇ ਤੁਰੰਤ ਅਨੁਮਾਨ ਲਗਾ ਲਿਆ ਕਿ ਗੁਰੂ ਦੀ ਸ਼ਰਨ ਵਿੱਚ ਜਿਉਂਦਾ ਮਨੁੱਖ ਅਦਰੋਂ ਬਾਹਰੋਂ ਕਿਨਾਂ ਰੱਜਿਆ ਹੋਇਆ ਅਤੇ ਤ੍ਰਿਪਤ ਹੁੰਦਾ ਹੈ। ਇਕ ਵਾਰ ਰਬਿੰਦਰ ਨਾਥ ਟੈਗੋਰ ਨੇ ਦਰਬਾਰ ਸਾਹਿਬ ਵਿਖੇ ਭਾਈ ਸੁੰਦਰ ਸਿੰਘ ਦਾ ਕੀਰਤਨ ਸੁਣਿਆ ਤਾਂ ਉਹ ਕੀਰਤਨ ਦਾ ਦੀਵਾਨਾ ਹੋ ਗਿਆ । ਉਸਨੇ ਭਾਈ ਸੁੰਦਰ ਜੀ ਨੂੰ ਬੇਨਤੀ ਕੀਤੀ ਕਿ ਉਹ ਉਸਦੀ ਠਹਿਰ ਵਾਲੀ ਥਾਂ ਤੇ ਆ ਕੇ ਕੁਝ ਸਮਾਂ ਕੀਰਤਨ ਸੁਣਾ ਜਾਵੇ ਪਰ ਭਾਈ ਸਾਹਿਬ ਨੇ ਕਹਿ ਭੇਜਿਆ ਕਿ ਜੇਕਰ ਟੈਗੋਰ ਨੇ ਸੁੰਦਰ ਸਿੰਘ ਦਾ ਕੀਰਤਨ ਸਣਨਾ ਹੈ ਤਾਂ ਉਸਨੂੰ ਦਰਬਾਰ ਸਾਹਿਬ ਹੀ ਆਣਾ ਪਵੇਗਾ। ਬੰਗਾਲ ਵਾਪਿਸ ਜਾਣ ਲਗਿਆ ਉਸ ਨੇ ਕਿਹਾ ਕਿ ਜੇਕਰ ਭਾਈ ਸੁੰਦਰ ਸਿੰਘ ਦਰਬਾਰ ਸਾਹਿਬ ਵਿਚ ਕੀਰਤਨ ਦੀ ਸੇਵਾ ਨਾ ਕਰਦੇ ਹੁੰਦੇ ਤਾਂ ਮੈਂ ਇਹਨਾਂ ਨੂੰ ਚੁੱਕ ਕੇ ਅਪਣੇ ਨਾਲ ਲੈ ਜਾਂਦਾ। ਹੁਣ ਦਰਬਾਰ ਸਾਹਿਬ ਅਤਿ ਆਧੁਨਿਕ ਧੁਨੀ ਸਿਸਟਮ ਫਿਟ ਹੈ ਜਿਹੜਾ ਹੋਲੀ ਜਿਹੀ ਆਵਾਜ ਨੂੰ ਬੜਾ ਸੂਖਮ ਮੁਲਾਇਮ ਤੇ ਸੁਰੀਲਾ ਬਣਾ ਕੇ ਸਾਰੇ ਪਰੀਸਰ ਵਿਚ ਇਵੇਂ ਖਿੰਡਾ ਦਿੰਦਾ ਹੈ ਜਿਵੇਂ ਹਵਾ ਦਾ ਇਕ ਝੌਕਾਂ ਫੁੱਲਾਂ ਦੀ ਮਹਿਕ ਨੂੰ ਸਭ ਪਾਸੇ ਖਿਲਾਰ ਦਿੰਦਾ ਹੈ। ਜਿਨਾਂ ਸੰਗਤਾਂ ਨੇ ਅਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਦਰਬਾਰ ਸਾਹਿਬ ਵੱਲ ਜਾਣ ਦੇ ਨਜਾਰੇ ਦੇ ਦਰਸ਼ਨ ਕੀਤੇ ਨੇ ਉਨਾਂ ਨੂੰ ਪਤਾ ਹੋਵੇਗਾ ਕਿ ਪਾਲਕੀ ਸਾਹਿਬ ਦੇ ਅੱਗੇ ਇਕ ਨੌਜਵਾਨ ਸ਼ਰਧਾਵਾਨ ਸਿੰਘ ਪੂਰੇ ਜੋਰ ਨਾਲ ਨਰਸਿੰਘਾ ਵਜਾਂਦਾ ਹੈ।
ਜਦ ਉਸਦੇ ਨਰਸਿੰਘੇ ਦੀ ਆਵਾਜ ਹਰਿਮੰਦਰ ਸਾਹਿਬ ਦੀਆਂ ਦਿਵਾਰਾਂ ਨਾਲ ਛੂੰਹਦੀ ਹੈ ਤਾਂ ਵਿਸਮਾਦੀ ਰੰਗ ਬੰਨ ਦਿੰਦੀ ਹੈ। ਇਵੇਂ ਲਗਦਾ ਹੈ ਕਿ ਪ੍ਰਮਾਤਮਾ ਖੁਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਿੱਚ ਆਪ ਅਕਾਸ਼ ਵਿੱਚ ਇਸ ਅਨਾਦੀ ਨਾਦ ਦਾ ਕੀਰਤਨ ਕਰ ਰਿਹਾ ਹੋਵੇ। ਇਸ ਤੋਂ ਬਿਨਾ ਇੱਕ ਸਿੰਘ ਵਿਸ਼ੇਸ਼ ਅੰਦਾਜ਼ ‘ਚ ਸਤਿਨਾਮ.. ਸ੍ਰੀ ਵਾਹਿਗੁਰੂ ਸਾਹਿਬ ਜੀ ਉਚਾਰਦਾ ਹੁੰਦਾ ਹੈ ਉਸਦੀ ਅਵਾਜ਼ ਵੀ ਬਿਨਾ ਮਾਇਕ ਤੋਂ ਸਾਰੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੂੰਜਦੀ ਹੁੰਦੀ ਹੈ। ਵਾਹਿਗੁਰੂ ਜੀ ਇਹ ਇਤਿਹਾਸਕ ਜਾਣਕਾਰੀ ਸਭ ਨਾਲ ਸ਼ੇਅਰ ਕਰੋ ਜੀ। ਭੁੱਲ ਚੁੱਕ ਮਾਫੀ ਜੀ.


Share On Whatsapp

Leave a Reply




"1" Comment
Leave Comment
  1. Gurdarshan Singh

    This is an existing HEAVEN

top