ਛੋਟੇ ਸਾਹਿਬਜ਼ਾਦਿਆਂ ਦਾ ਸੱਚਾ ਵਾਰਸ – ਕਾਕਾ ਇੰਦਰਜੀਤ ਸਿੰਘ ਕਰਨਾਲ

21 ਸਤੰਬਰ 1960 ਦਾ ਬਹੁਤ ਦੁੱਖਦਾਈ ਇਤਿਹਾਸ ਸਾਰੇ ਜਰੂਰ ਪੜਿਓ ਅਖੀਰ ਤੱਕ ਜੀ ।
ਕਾਕਾ ਇੰਦਰਜੀਤ ਸਿੰਘ ਕਰਨਾਲ
1966 ਵਿੱਚ ਬੋਲੀ ਦੇ ਅਧਾਰ ‘ਤੇ ਪੰਜਾਬੀ ਸੂਬਾ ਹੋਂਦ ‘ਚ ਆਇਆ ਸੀ। ਅੱਜ ਦੇ ਦਿਨ ਯਾਦ ਕਰਨਾ ਬਣਦਾ ਹੈ ਕਾਕਾ ਇੰਦਰਜੀਤ ਸਿੰਘ ਨੂੰ ਜਿਸਨੂੰ ਤੋਤਲੇ ਬੋਲਾਂ ‘ਚ ‘ਪੰਜਾਬੀ ਸੂਬਾ ਜ਼ਿੰਦਾਬਾਦ’ ਕਹਿਣ ‘ਤੇ ਸਮੇਂ ਦੀ ਹਕੂਮਤ ਦੀ ਪੁਲਿਸ ਨੇ 21 ਸਤੰਬਰ 1960 ਨੂੰ ਤਸ਼ੱਦਦ ਉਪਰੰਤ ਖੂਹ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ ਸੀ।ਯਾਦ ਰਹੇ ਕਿ ਤਸ਼ੱਦਦ ਦੌਰਾਨ ਕਾਕਾ ਜੀ ਦੀ ਇੱਕ ਬਾਂਹ ਵੀ ਧੜ੍ਹ ਤੋਂ ਵੱਖ ਕਰ ਦਿੱਤੀ ਗਈ ਸੀ।
ਬੋਲੀ ਅਧਾਰਿਤ ਰਾਜ ਦੀ ਸਥਾਪਨਾ ਭਾਰਤੀ ਹਾਕਮ ਅਤੇ ਉਸਦੇ ਲਾਗੂ ਸੰਵਿਧਾਨ ਤਹਿਤ ਹੈ ਪਰ ਪੰਜਾਬ ਨਾਲ ਇਸ ਮਾਮਲੇ ‘ਚ ਵੀ ਧੱਕਾ ਕੀਤਾ ਗਿਆ ਅਤੇ ਧੱਕਾ ਜਾਰੀ ਹੈ। ਅੱਜ ਪੰਜਾਬੀ ਮਾਂ ਬੋਲੀ ਦੇ ਮੁੜ ਮਘੇ ਘੋਲ ਨੂੰ ਜਿਸ ਤਰ੍ਹਾਂ ਕੁਝ ਲੋਕ, ਬਰਾਬਰਤਾ ਦਾ ਹੱਕ ਮੰਗ ਰਹੇ ਹਨ । ਤੇ ਕਈ ਆਪਣੇ ਹੀ ਉਚੀਆਂ ਪੋਸਟਾਂ ਤੇ ਬੈਠੇ ਸਿੱਖਾਂ ਨੂੰ ਅੱਤਵਾਦੀ ਦਾ ਦਰਜਾ ਦਿੰਦੇ ਹਨ । ਜਿੱਥੇ ਉਹ ਕਾਕਾ ਇੰਦਰਜੀਤ ਸਿੰਘ ਵਰਗੀਆਂ ਉਹਨਾਂ ਹਜ਼ਾਰਾਂ ਰੂਹਾਂ ਨਾਲ ਦਗਾ ਕਮਾ ਰਹੇ ਹਨ ਜਿੰਨਾਂ ਬੋਲੀ ਅਧਾਰਿਤ ਸੂਬੇ ਲਈ ਜ਼ਿੰਦਗੀ ਵਾਰੀ। ਉੱਥੇ ਨਾਲ ਹੀ ਉਹ ਬੋਲੀ ਅਧਾਰਿਤ ਸਾਮਰਾਜਵਾਦ ਦਾ ਪੱਖ ਵੀ ਪੂਰ ਰਹੇ ਹਨ ਜੋ ਇਸ ਭਿੰਨਤਾਵਾਂ ਭਰੇ ਮੁਲਕ ਨੂੰ ਇੱਕ ਬੋਲੀ, ਇੱਕ ਧਰਮ, ਇੱਕ ਰਾਸ਼ਟਰ ਦੀ ਫਾਸ਼ੀਵਾਦੀ ਵਿਚਾਰਧਾਰਾ ਦੇ ਨਾਲ ਜੂੜ੍ਹਨ ਲਈ ਪੂਰੀ ਵਾਹ ਲਾ ਰਹੇ ਹਨ।
ਪਤਾ ਨਹੀੰ ਉਹ ਭੋਲ਼ੇ ਹਨ ਅਤੇ ਮੁੱਦੇ ਦੀ ਅਸਲ ਸਮਝ ਨਹੀਂ ਰੱਖਦੇ ਜਾਂ ਉਹ ਬਹੁਤ ਸ਼ਾਤਰ ਹੋ ਕੇ ਅਜੀਬ ਜਿਹੇ ਵਿਰੋਧ ਨਾਲ ਸਟੇਟ ਦਾ ਪੱਖ ਪੂਰ ਰਹੇ ਹਨ।
ਕਾਂਗਰਸ ਸਰਕਾਰ ਦੇ #ਪਰਤਾਪ_ਕੈਰੋਂ ਮੁੱਖ ਮੰਤਰੀ ਪੰਜਾਬ ਦੇ ਹੁਕਮਾਂ ਨਾਲ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਹਰੇ ਲਾਉਣ ਕਰਕੇ ਕਾਕਾ ਇੰਦਰਜੀਤ ਸਿੰਘ ਉਮਰ 10 ਸਾਲ ਨੂੰ ਅੱਜ ਦੇ ਦਿਨ #ਖੂਹ_ਵਿੱਚ_ਸੁੱਟ ਕੇ ਸ਼ਹੀਦ ਕੀਤਾ ਗਿਆ।ਖੂਹ ਵਿੱਚ ਸੁੱਟਣ ਤੋਂ ਪਹਿਲਾਂ ਉਸਨੂੰ ਬੇਰਹਿਮੀ ਨਾਲ਼ ਕੁੱਟਿਆ ਗਿਆ ਅਤੇ #ਇਕ_ਬਾਂਹ_ਵੱਢ ਦਿੱਤੀ ਗਈ ਸੀ।
ਅਖੌਤੀ ਅਜਾਦ ਭਾਰਤ ਵਿੱਚ ਪੰਜਾਬੀ ਸੂਬੇ ਲਈ ਜਾਨ ਵਾਰਨ ਵਾਲਾ ਇਹ #ਪਹਿਲਾ_ਸ਼ਹੀਦ ਹੈ ਜਿਸ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸਸ਼ੋਬਤ ਹੈ।
1960 ਤੱਕ ਪੰਜਾਬ ਸਰਕਾਰ ਅਤੇ ਪੁਲਿਸ, ਪੰਜਾਬੀ ਸੂਬਾ ਮੋਰਚੇ ਦੀ ਕਾਮਯਾਬੀ ਤੋਂ ਬਹੁਤ ਮਚੀ ਪਈ ਸੀ। ਹੁਣ ਤਾਂ ਉਹ ਸਾਰੇ ਸਿੱਖਾਂ ਨੂੰ ਆਪਣਾ ਨਿੱਜੀ ਦੁਸਮਣ ਸਮਝਣ ਲੱਗ ਪਈ ਸੀ। ਏਸੇ ਤਹਿਤ, ਸਰਕਾਰ ਨੇ ਪਬਲਿਕ ਥਾਂਵਾ ‘ਤੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਲ-੨ ਸਿੱਖ ਜੈਕਾਰਿਆ ਤੇ ਵੀਂ ਪਾਬੰਦੀ ਲਗਾ ਦਿੱਤੀ ਸੀ। ਦੂਸਰੇ ਪਾਸੇ ਸਿੱਖਾਂ ‘ਚ ਏਨਾ ਉਤਸ਼ਾਹ ਸੀ ਕਿ ਵੱਡੇ ਹੀ ਨਹੀਂ ਬਲਕਿ ਛੋਟੇ-੨ ਬੱਚੇ ਵੀ ਪੰਜਾਬੀ ਸੂਬਾ ਮੋਰਚੇ ਦੇ ਰੰਗ ‘ਚ ਰੰਗੇ ਹੋਏ ਸਨ।
ਆਮ ਗਲੀਆਂ ਬਾਜ਼ਾਰਾਂ ਚ ਸਿੱਖ ਬੱਚੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਹਰੇ ਲਾਉਦੇ ਨਜ਼ਰ ਆਉਦੇ ਸਨ। 21 ਸਤੰਬਰ 1960 ਦੇ ਦਿਨ, ਕਰਨਾਲ ਚ,( ਕਰਨਾਲ ਉਸ ਸਮੇਂ ਪੰਜਾਬ ਦਾ ਹਿੱਸਾ ਸੀ ) ਕੁੱਝ ਨਿੱਕੇ-੨ ਬੱਚੇ ‘ਪੰਜਾਬੀ ਸੂਬਾ ਜਿੰਦਾਬਾਦ’ ਦੇ ਨਾਹਰੇ ਲਾਉਦੇ ਘੁੰਮ ਰਹੇ ਸਨ। ਇਹਨਾਂ ਚ ਭੁਪਿੰਦਰਾ ਹਾਈ ਸਕੂਲ, ਮੋਗਾ ਦਾ ਪੰਜਵੀਂ ਜਮਾਤ ਦਾ ਬੱਚਾ ਕਾਕਾ ਇੰਦਰਜੀਤ ਸਿੰਘ ਵੀਂ ਸੀ ਜੋ ਕਰਨਾਲ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਹੋਇਆ ਸੀ। ਕਾਕਾ ਇੰਦਰਜੀਤ ਸਿੰਘ ਪੂਰੇ ਜੋਸ਼ ਨਾਲ, ਹੋਰਨਾਂ ਬੱਚਿਆ ਨਾਲ, ‘ਪੰਜਾਬੀ ਸੂਬਾ ਜਿੰਦਾਬਾਦ’, ‘ਵਾਹਿਗੁਰੂੂ ਜੀ ਕਾ ਖ਼ਾਲਸਾ, ਵਾਹਿਗੁਰੂੂ ਜੀ ਕੀ ਫ਼ਤਿਹ’, ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਨਾਹਰੇ ਲਗਾ ਰਿਹਾ ਸੀ ਕਿ ਪੁਲਿਸ ਨੇ ਆ ਕੇ ਇਹਨਾਂ ਨੂੰ ਘੇਰ ਲਿਆ ਤੇ ਨਾਹਰੇ ਬੰਦ ਕਰਨ ਲਈ ਦਬਾਅ ਪਾਉਣ ਲੱਗੇ। ਇਸ ‘ਤੇ ਕਾਕਾ ਇੰਦਰਜੀਤ ਸਿੰਘ ਨੇ ਅੱਗੇ ਆਕੇ ਕਿਹਾ ਕਿ ‘ਅਸੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਅਸੀ ਡਰਨ ਵਾਲਿਆ ਚੋਂ ਨਹੀਂ ਹਾਂ, ਕਿਉਂਕਿ ਵਾਹਿਗੁਰੂ ਹਮੇਸਾ ਸਾਡੇ ਅੰਗ ਸੰਗ ਹੈਂ। ਏਸ ਕਰਾਰੇ ਜੁਆਬ ਤੇ ਪੁਲਿਸ ਵਾਲੇ ਭੜਕ ਉੱਠੇ ਤੇ ਦਰਿੰਦਗੀ ਤੇ ਉਤਰ ਆਏ ਤੇ ਬੱਚੇ ਨੂੰ ਮਾਰਨਾ-ਕੁੱਟਣਾ ਸ਼ੁਰੂ ਕਰ ਦਿੱਤਾ ਤੇ ਤਾਅਨੇ ਮਾਰਦੇ ਹੋਏ ਕਹਿਣ ਲੱਗੇ ਕਿ ਆਪਣੇ ਗੁਰੂ ਨੂੰ ਬੁਲਾ ਕਿ ਉਹ ਤੈਨੂੰ ਬਚਾ ਲਏ ਕਿਉਂਕਿ ਹੁਣ ਤੂੰ ਮਰਨ ਜਾ ਰਿਹਾ।
ਬਹਾਦਰ ਭੁਝੰਗੀ ਸਿੰਘ ਗਰਜਿਆ ਕਿ ‘ਸਿੰਘਾਂ ਦੀ ਕਿਸਮਤ ਚ ਸ਼ਹੀਦ ਹੋਣਾ ਹੀ ਲਿਖਿਆ ਹੈਂ’ ਤੇ ਜੈਕਾਰੇ ਲਗਾਉੁਦੇ ਹੋਏ ਕਹਿਣ ਲੱਗਾ ਕਿ ‘ਜੇਕਰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜਾਦੇ ਛੋਟੀ ਉਮਰੇ ਸ਼ਹੀਦ ਹੋ ਸਕਦੇ ਹਨ ਤਾਂ ਮੈਂ ਵੀਂ ਓਸੇ ਸਰਬੰਸਦਾਨੀ ਦਾ ਸਿੰਘ ਹੋਕੇ ਸ਼ਹੀਦ ਕਿਉਂ ਨਹੀਂ ਹੋ ਸਕਦਾ?’
ਏਸ ਤੋਂ ਬਾਅਦ , ਜੋ ਕਹਿਰ ਇਸ ਬੱਚੇ ਤੇ ਵਾਪਰਿਆ ਉਹ ਦਿਲ ਨੂੰ ਹਿਲਾ ਦੇਣ ਵਾਲਾ ਸਾਕਾ ਸੀ। ਇਸ ਬੱਚੇ ਨੂੰ ਬਹੁਤ ਕੁਟਿਆ ਗਿਆ, ਫੇਰ ਲੱਤਾਂ ਗੋਲੀਆ ਨਾਲ ਭੁੰਨ ਸੁੱਟੀਆ ਤੇ ਫੇਰ ਇਸ ਮਾਸੂਮ ਦੀ ਪਹਿਲਾਂ ਤੋਂ ਹੀ ਜਖ਼ਮੀ ਬਾਂਹ ਨੂੰ ਤਸੀਹੇ ਦੇਕੇ ਵੱਢ ਦਿੱਤੀ, ਬੱਚਾ ਲਗਾਤਾਰ ਜੈਕਾਰੇ ਗਜਾ ਰਿਹਾ ਸੀ। ਪੁਲਿਸ ਵਾਲਿਆ ਦੀ ਦਰਿੰਦਗੀ ਦੀ ਇੱਥੇ ਹੀ ਬਸ ਨਹੀਂ, ਉਹਨਾਂ ਏਸ ਬੱਚੇ ਦੀਆ ਅੱਖਾਂ ਵੀ ਕੱਢ ਸੁੱਟੀਆ ਤੇ ਅੰਤ ਜਖਮੀ ਹਾਲਤ ਵਿੱਚ ਖੂਹ ਵਿੱਚ ਸੁੱਟ ਦਿੱਤਾ ਗਿਆ।
ਸਾਡਾ ਵੀਰ ਭਾਈ ਇੰਦਰਜੀਤ ਸਿੰਘ ਖੂਹ ਵਿੱਚ ਹੀ ਸਹਾਦਤ ਪਾ ਗਿਆ। ਇਸ ਵੀਰ ਦੀ ਉਮਰ ਉਸ ਵੇਲੇ 10 ਕੁ ਸਾਲ ਦੀ ਹੋਵੇਗੀ।
ਏਸ ਭੁਝੰਗੀ ਦੀ ਫੋਟੋ ਦਰਬਾਰ ਸਾਹਿਬ ਦੇ ਅਜਾਇਬ ਘਰ ਲੱਗੀ ਹੋਈ ਹੈਂ। ਅੰਤ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਦ ਵੀਂ ਦਰਬਾਰ ਸਾਹਿਬ ਜਾਓ, ਉੱਥੇ ਦੇ ਅਜਾਇਬ ਘਰ ਜਰੂਰ ਜਾਇਆ ਕਰੋ, ਖਾਸ ਕਰਕੇ ਜਦੋਂ ਬੱਚੇ ਸਾਥ ਹੋਣ,ਤਾਂ ਕਿ ਉਨਾ ਨੂੰ ਵੀ ਪਤਾ ਲੱਗੇ ਕਿ ਸਾਡੇ ਬਜਰੁਗਾ, ਕੌਮ ਲਈ ਕੀ-ਕੀ ਘਾਲਣਾ ਘਾਲੀਆ ਨੇ।
ਜੋਰਾਵਰ ਸਿੰਘ ਤਰਸਿੱਕਾ।


Share On Whatsapp

Leave a Reply




top