ਭਗਤ ਪੀਪਾ ਜੀ ਇਕ ਪ੍ਰਸਿਧ ਭਗਤ ਹੋਏ ਹਨ ਜੋ ਭਗਤੀ ਲਹਿਰ ਦੇ ਪ੍ਰਮੁੱਖ ਸੰਤਾਂ ਵਿੱਚੋਂ ਇੱਕ ਸਨ । ਇਨ੍ਹਾ ਦਾ ਜਨਮ 1408 ਈਸਵੀ ਵਿੱਚ ਰਾਜਸਥਾਨ ਵਿੱਚ ਕੋਟਾ ਤੋਂ 45 ਮੀਲ ਪੂਰਵ ਗਗਰੋਂਗੜ੍ਹ ਰਿਆਸਤ ਵਿੱਚ ਹੋਇਆ ,ਜਿਥੋ ਦੇ ਇਨ੍ਹਾ ਦੇ ਪਿਤਾ ਰਾਜਾ ਸਨ। ਆਪ ਦੀਆਂ 12 ਰਾਣੀਆਂ ਸੀ ਜਿਨ੍ਹਾ ਵਿਚੋਂ ਇਕ ਪਤਨੀ ਸੀਤਾ ਜੀ ਨੇ ਉਨ੍ਹਾ ਦਾ ਅੰਤ ਤਕ ਸਾਥ ਦਿਤਾ ਇਕ ਪੁਤ੍ਰ ਰਾਜਾ ਦਵਾਰਕਾ ਦਾਸ ਸੀ ਪੀਪਾ ਜੀ ਸ਼ੁਰੂ ਵਿਚ ਦੁਰਗਾ ਦੇ ਪੁਜਾਰੀ ਸਨ ਪਰ ਉਹਨਾਂ ਦੀ ਤ੍ਰਿਪਤੀ ਨਹੀਂ ਹੋਈ। ਉਸ ਵੇਲੇ ਦੇ ਰਾਜੇ ਤੇ ਉਨ੍ਹਾ ਦੇ ਅਹਿਲਕਾਰ ਆਪਣੇ ਸੁਖਾਂ ਲਈ ਪਰਜਾ ਉਪਰ ਹਰ ਕਿਸਮ ਦੇ ਜ਼ੁਲਮ ਕਰਦੇ ਸੀ ਪਰ ਉਨ੍ਹਾ ਵਿਚ ਕੁਝ ਚੰਗੀਆਂ ਰੂਹਾਂ ਵੀ ਸਨ ।
ਪੀਪਾ ਜੀ ਦਾ ਝੁਕਾਓ, ਸ਼ਾਨੋ ਸ਼ੌਕਤ ਵਿੱਚ ਰਹਿਣ ਦੇ ਬਾਵਜੂਦ ਵੀ ਅਧਿਆਤਮ ਵੱਲ ਸੀ। ਬਚਪਨ ਤੋਂ ਹੀ ਇਹ ਵੈਰਾਗੀ ਸਨ ਸਾਧੂ, ਜੋਗੀਆਂ, ਸੰਨਾਸੀਆਂ ਦੇ ਸੇਵਾ ਕਰਨ ਦੀ ਲਗਨ ਸੀ। ਬਾਹਰ ਦੀ ਹਰ ਖੁਸ਼ੀ ਇਨ੍ਹਾ ਦੇ ਕੋਲ ਸੀ ,ਪਰ ਇਨ੍ਹਾ ਦੀਆਂ ਮਨ ਦੀਆਂ ਲੋੜਾਂ ਕੁਝ ਹੋਰ ਹੀ ਸਨ ਇਨ੍ਹਾ ਦਾ ਮਨ ਹਮੇਸ਼ਾਂ ਕਿਸੇ ਆਤਮਿਕ ਖੁਸ਼ੀ ਦੀ ਤਲਾਸ਼ ਵਿਚ ਭਟਕਦਾ ਰਹਿੰਦਾ ਇਕ ਵਾਰੀ ਇਕ ਸਾਧੂਆਂ ਦੀ ਮੰਡਲੀ ਉਨ੍ਹਾ ਦੇ ਰਾਜ ਵਿੱਚ ਆਈ , ਉਨ੍ਹਾ ਨੇ ਭਜਨ ਕੀਰਤਨ ਕੀਤਾ ਉਨ੍ਹਾ ਦੇ ਚੇਹਰੇ ਦਾ ਨੂਰ ਦੇਖਕੇ ਭਗਤ ਜੀ ਉਨ੍ਹਾ ਤੋਂ ਪੁਛਿਆ ਕੀ ਮੇਰੇ ਕੋਲ ਦੁਨੀਆਂ ਦੀ ਹਰ ਚੀਜ਼ ਹੈ ਪਰ ਫਿਰ ਵੀ ਹਮੇਸ਼ਾਂ ਅਸ਼ਾੰਤ ਰਹਿੰਦਾ ਹਾ ਪਰ ਤੁਹਾਡੇ ਕੋਲ ਕੁਝ ਨਹੀਂ , ਖਾਲੀ ਹਥਾਂ ਨਾਲ ਵੀ ਤੁਸ਼ੀ ਖੁਸ਼ ਤੇ ਸ਼ਾਂਤ ਹੋ, ਇਸਦਾ ਕੀ ਕਾਰਨ ਹੈ ? ਤਾਂ ਸਾਧੂਆਂ ਨੇ ਉਨ੍ਹਾ ਨੂੰ ਭਗਤ ਰਾਮਾਨੰਦ ਦੀ ਸੰਗਤ ਕਰਨ ਨੂੰ ਕਿਹਾ ਭਗਤ ਪੀਪਾ ਜੀ ਆਪਣੀਆਂ 12 ਰਾਣੀਆਂ, ਰਥ, ਹਾਥੀ ਘੋੜੇ, ਨੌਕਰ ਚਾਕਰ ਸਮੇਤ -ਮਹਿਲਾਂ ਵਾਲੀ ਸ਼ਾਨੋ ਸ਼ੌਕਤ ਨਾਲ ਭਗਤ ਰਾਮਾਨੰਦ ਜੀ ਕੋਲ ਗਏ ਪੀਪਾ ਜੀ ਨੇ ਬਾਹਰ ਖੜੇ ਸੇਵੇਕ ਨੂੰ ਭਗਤ ਰਾਮਾਨੰਦ ਨੂੰ ਮਿਲਣ ਵਾਸਤੇ ਕਿਹਾ ਉਨ੍ਹਾ ਨੇ ਮਨ੍ਹਾ ਕਰ ਦਿਤਾ ਇਹ ਕਹਿਕੇ ਕੀ ਫਕੀਰਾਂ ਦਾ ਰਾਜੇ , ਮਹਾਰਾਜਿਆਂ ਨਾਲ ਕੀ ਕੰਮ? ਉਨ੍ਹਾ ਨੂੰ ਕਹੋ ਖੂਹ ਵਿਚ ਜਾਕੇ ਛਲਾਂਗ ਲਗਾ ਦੇਵੇ ।
ਪੀਪਾ ਜੀ ਨੇ ਜਵਾਬ ਸੁਣ ਕੇ ਆਪਣੇ ਸਾਰੇ ਹਾਥੀ ਘੋੜੇ, ਰਥ ਰਾਣੀਆਂ ਸਭ ਕੁਝ ਵਾਪਸ ਭੇਜ ਦਿਤਾ, ਪਰ ਉਨ੍ਹਾ ਦੀ ਇਕ ਰਾਣੀ ਜਿਨ੍ਹਾ ਦਾ ਨਾਮ ਸੀਤਾ ਸੀ ਉਹ ਵਾਪਸ ਨਹੀਂ ਗਈ ,ਇਹ ਕਹਿਕੇ ਕਿ ਪਤੀ ਤੋ ਬਿਨ੍ਹਾ ਮਹਿਲਾਂ ਦੀ ਸ਼ਾਨੋ ਸ਼ੋਕਤ ਕਿਸ ਕੰਮ ਦੀ ਸਾਰੀ ਦੋਲਤ ਜੋ ਨਾਲ ਲੈਕੇ ਆਏ ਸੀ, ਆਪਣੇ ਤੇ ਸੀਤਾ ਦੇ ਗਹਿਣੇ ਸਭ ਗਰੀਬਾਂ ਵਿਚ ਵੰਡ ਦਿਤੇ ਰਾਮਾਨੰਦ ਜੀ ਦੇ ਹੁਕਮ ਅਨੁਸਾਰ ਖੂਹ ਵਿਚ ਛਲਾਂਗ ਮਾਰਨ ਲਈ ਦੌੜ ਪਏ ਜਦ ਰਾਮਾਨੰਦ ਜੀ ਜੋ ਅੰਤਰਧਿਆਨ ਵਿਚ ਸਨ ਨੇ ਇਹ ਸਭ ਕੁਝ ਵੇਖਿਆ. ਤੇ ਭਗਤ ਪੀਪਾ ਜੀ ਨੂੰ ਖੂਹ ਵਿਚ ਡਿਗਣ ਤੋਂ ਬਚਾ ਲਿਆ ਉਸ ਤੋਂ ਬਾਅਦ ਉਹ ਰਾਮਾਨੰਦ ਦੇ ਚੇਲੇ ਬਣ ਗਏ । ਰਾਜ ਭਾਗ ਛਡ ਕੇ ਅਧਿਆਤਮਿਕ ਜਗਿਆਸਾ ਦੀ ਤ੍ਰਿਪਤੀ ਲਈ ਤੀਰਥ ਯਾਤਰਾ ਤੇ ਨਿਕਲ ਪਏ ਬਾਣੀ ਰਚਦੇ, ਪ੍ਰਭੁ ਦੇ ਗੁਣਾ ਦਾ ਗਾਇਨ ਕਰਦੇ ਤੇ ਲੋੜਵੰਦਾ ਦੀ ਸੇਵਾ ਕਰਦੇ ਦਵਾਰਕਾ ਪੂਰੀ ਦੀ ਯਾਤਰਾ ਸਮੇਂ ਇਕ ਮਿਤਰ ਦੀ ਸਹਾਇਤਾ ਕਰਨ ਲਈ ਦੋਨੋ ਪਤੀ -ਪਤਨੀ ਨੇ ਨਚ, ਗਾ, ਵਜਾਕੇ ਧੰਨ ਇੱਕਠਾ ਕੀਤਾ। ਇਸ ਘਟਨਾ ਦੀ ਯਾਦ ਵਿਚ ਇਥੇ ਪੀਪਾ-ਵਤ ਨਾਂ ਦਾ ਮਠ ਬਣਿਆ ਹੈ ।
ਗਗਰੋਂਗੜ ਵਿਚ ਅਜ ਵੀ ਉਨ੍ਹਾ ਦੀ ਗੱਦੀ ਕਾਇਮ ਹੈ ਤੀਰਥ ਯਾਤਰਾ ਤੋਂ ਬਾਅਦ ਫਿਰ ਉਹ ਆਪਣੀ ਪਤਨੀ ਸੀਤਾ ਦੇ ਨਾਲ ਟੋਡਾ ਨਗਰ (ਰਾਜਸਥਾਨ) ਦੇ ਇੱਕ ਮੰਦਰ ਵਿੱਚ ਰਹਿਣ ਲੱਗੇ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦੀ ਰਚਨਾ ਆਪ ਜੀ ਦੇ ਪੋਤਰੇ ਅਨੰਤਦਾਸ ਦੇ ਕੋਲੋਂ ਟੋਡਾ ਨਗਰ ਵਿਖੇ ਪ੍ਰਾਪਤ ਕੀਤੀ। ਇਸ ਗੱਲ ਦਾ ਪ੍ਰਮਾਣ ਅਨੰਤਦਾਸ ਦੁਆਰਾ ਲਿਖੀ ‘ਪਰਚਈ’ ਦੇ ਪੱਚੀਵੇਂ ਪ੍ਰਸੰਗ ਤੋਂ ਵੀ ਮਿਲਦਾ ਹੈ ਜਿਸ ਵਿੱਚ ਉਸਨੇ ਲਿਖਿਆ ਹੈ ਕਿ ਪੰਚਨਦ(ਪੰਜਾਬ) ਤੋਂ ਇੱਕ ਨੌਜੁਆਨ ਸੰਤ ਨੇ ਇਹ ਰਚਨਾ ਉਸ ਪਾਸੋਂ ਲਈ ਸੀ। ਇਸ ਰਚਨਾ ਨੂੰ ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਗ੍ਹਾ ਦਿੱਤੀ।
ਕਾਯਉ ਦੇਵਾ ਕਾਇਅਉ ਦੇਵਲ ਕਾਇਅਉ ਜੰਗਮ ਜਾਤੀ ॥
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥
ਨਾ ਕਛੁ ਆਇਬੋ ਨਾ ਕਛੁ ਜਾਇਬੋ ਰਾਮ ਕੀ ਦੁਹਾਈ ॥॥ ਰਹਾਉ ॥
( ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੈ ॥)
ਜੋ ਪ੍ਰਭੂ ਪੂਰੇ ਬ੍ਰਹਿਮੰਡ ਵਿੱਚ ਮੌਜੂਦ ਹੈ,ਉਹ ਮਨੁੱਖ ਦੇ ਹਿਰਦੇ ਵਿੱਚ ਭੀ ਮੌਜੂਦ ਹੈ।
(ਪੀਪਾ ਪ੍ਰਣਵੈ ਪਰਮ ਤਤੁ ਹੈ,ਸਤੀਗੁਰੁ ਹੋਇ ਲਖਾਵੈ ॥
(ਗੁਰੂ ਗ੍ਰੰਥ ਸਾਹਿਬ,ਪੰਨਾ 685)
ਪੀਪਾ ਪਰਮ ਤੱਤ ਦੀ ਅਰਾਧਨਾ ਕਰਦਾ ਹੈ, ਜਿਸਦੇ ਦਰਸ਼ਨ ਪੂਰਨ ਸਤਿਗੁਰੂ ਦੁਆਰਾ ਕੀਤੇ ਜਾ ਸਕਦੇ ਹਨ।)
ਪੀਪਾ ਜੀ ਦੀ ਰਚਨਾ ਵਿੱਚ ਅਵਤਾਰਵਾਦ ਦੀ ਥਾਂ ਨਿਰਗੁਣ ਨਿਰਾਕਾਰ ਪਰਮਾਤਮਾ ਦੀ ਉਪਾਸ਼ਨਾ ਅਤੇ ਗੁਰੂ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਗਿਆ ਹੈ।
ਪੀਪਾ ਜੀ ਦੇ ਨਾਂ ਨਾਲ ਸੰਬੰਧਿਤ ਦੋ ਪੋਥੀਆਂ ” ਸ੍ਰੀ ਪੀਪਾ ਜੀ ਬਾਣੀ ਅਤੇ ਸਰਬ ਗੁਟਕਾ ” ਦਾ ਜ਼ਿਕਰ ਮਿਲਦਾ ਹੈ ਪਰ ਅਜੇ ਤਕ ਇਸਦੀ ਉਚਿਤ ਢੰਗ ਨਾਲ ਸੰਪਾਦਨਾ ਨਹੀਂ ਹੋਈ ਆਪਨੇ ਸੱਤ ਰਾਗਾਂ ਵਿਚ 21 ਪੌੜੀਆਂ ਅਤੇ 11 ਸਾਖੀਆਂ (ਦੋਹਰਿਆਂ) ਦੀ ਰਚਨਾ ਕੀਤੀ ਦਸੀ ਜਾਂਦੀ ਹੈ । ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਧਨਾਸਰੀ ਰਾਗ (ਪੰਨਾ-695) ਵਿਚ ਸੰਕਲਿਤ ਇਕ ਸ਼ਬਦ ਮਿਲਦਾ ਹੈ ਜਿਸ ਵਿਚ ਰਹਾਉ ਦੀਆਂ ਤੋ ਤੁਕਾਂ ਤੋ ਇਲਾਵਾ ਦੋ ਦੋ ਤੁਕਾਂ ਦੇ ਦੋ ਦੋ ਪਦੇ ਹਨ ਉਨ੍ਹਾ ਦੀ ਭਾਸ਼ਾ ਉਤੇ ਰਾਜਸਥਾਨੀ ਪ੍ਰਭਾਵ ਸਾਫ਼ ਨਜਰ ਆਉਂਦਾ ਹੈ ।
ਜੋਰਾਵਰ ਸਿੰਘ ਤਰਸਿੱਕਾ