ਚਉਰਾਸੀ ਸਿੱਧ

ਧਾਰਮਿਕ ਸਾਧਨਾ ਦੁਆਰਾ ਸਿੱਧੀ ਪ੍ਰਾਪਤ ਕਰਨ ਵਾਲਾ ਪੁਰਸ਼ ਸਿੱਧ’ ਕਿਹਾ ਜਾਂਦਾ ਹੈ । ਪਹਿਲੇ ਪਹਿਲ ਇਹ ਪਦ ਬੋਧੀ ਅਚਾਰਜਾਂ ਲਈ ਵਰਤਿਆ ਜਾਂਦਾ ਸੀ ਜੋ ਕਿ ਪੂਰਬੀ ਭਾਰਤ ਵਿਚ ਤਾਂਤ੍ਰਿਕ ਸਾਧਨਾ ਤੇ ਜ਼ੋਰ ਦਿੰਦੇ ਸਨ। ਪਿਛੋਂ ਇਹ ਮੁਖੀ ਜੋਗੀਆਂ ਲਈ ਵਰਤਿਆ ਜਾਣ ਲਗਾ ਅਤੇ ਚੌਰਾਸੀ ਸਿਧਾਂ ਦੀ ਵਧੇਰੇ ਪ੍ਰਸਿਧੀ ਹੋਈ, ਇਨ੍ਹਾਂ ਸੂਚੀਆਂ ਵਿਚ ਕਾਫੀ ਭਿੰਨ ਭੇਦ ਹੈ। ਨਾਲੇ ਇਹ ਸਾਰੇ ਪੁਰਖ ਇਕੋ ਸਮੇਂ ਨਹੀਂ ਹੋਏ । ਸਰਹਪਾ ਤੇ ਲੂਇਪਾ ਸਭ ਤੋਂ ਪੁਰਾਣੇ ਸਿਧ ਦਸੇ ਜਾਂਦੇ ਹਨ । ਰਾਹੁਲ ਸਾਂਕ੍ਰਿਤਯਾਯਨ ਅਨੁਸਾਰ ੮੪ ਸਿੱਧਾਂ ਦੀ ਗਿਣਤੀ ਇਸ ਪਰਕਾਰ ਹੈ :-
ਲਹਿ ਪਾ, ਲੀਲਾਪਾ, ਬਿਰੂਪਾ, ਡੋਭੀਪਾ, ਸ਼ਬਰੀਪਾ, ਸਰਹਪਾ, ਕੰਕਾਲੀਪਾ, ਮੀਨ ਪਾ, ਗੋਰਖਪਾ, ਚੌਰੰਗੀਪਾ, ਵੀਣਾਪਾ, ਸ਼ਾਂਤਿਪਾ, ਤੰਤਿਪਾ, ਚਮਰਿਪਾ, ਖੜਗਪਾ, ਨਾਮਾਰੁਜਨ, ਕਰਾਹਣਾ, ਕਰਣਪਾ, ਬਗਨ ਪਾ, ਨਾਰੋਪਾ, ਸ਼ਲਿਪਾ, ਗਾਲੀਪਾ, ਤਿਲੋਪਾ, ਛਤ੍ਮਾ, ਭੁਪਾ, ਦੇਖਦਿਪਾ, ਅਜੋਗਿਪਾ, ਕਾਲਪਾ, ਧੋਮਿਪਾ, ਕੰਕਣਪਾਂ, ਕਮਪਾ, ਡਿੰਗਪਾ, ਭੇਦਪਾ, ਤੰਧੇਪਾ, ਕ੍ਰਿਪਾ, ਧਰਮਪਾ, ਮਹੀਪਾ, ਅਚਿੰਤਪਾ, ਭੁਲਹਪਾ, ਨਲਿਨਪਾ, ਕੁਸੁਕੰਪਾ, ਇੰਦ੍ਰ, ਮੇਕੋਪਾ, ਕੁੜਾਲਿਅਪਾ, ਕਮਪਾ, ਜਾਲੰਧਰਪਾ, ਰਾਹੁਲਪਾਂ, ਧਰਮਪਾ, ਘੋਕਪਾ, ਮੇਦਨੀਪਾ, ਪੰਕਜਪਾ, ਘੰਟਾਪਾ ਜੋਗੀਪਾ, ਚੇਪਾ, ਗੁੰਡਰਿਪਾ, ਚਿਕਪਾ, ਨਿਰਗੁਣਪਾ ਜਯਾਨੰਤ, ਚਰਪਟੀਪਾ, ਚੰਪਕਪਾ, ਭਿਖਨਪਾ, ਭਲਿਪਾ, ਚਵਰਿਪਾ, ਅਜਪਾਲਿਪਾ, ਮਣਿਭਦ੍ਰਾ, ਮੋਖਲਾਪਾ, ਉਬਨਿਪਾ, ਕਪਲਪਾ, ਕਿਲਪਾ, ਸਾਗਰਪਾ, ਸਰਬਭਖਪਾ, ਨਾਗਬੋਧਿਪਾ, ਦਾਰਿਕਪਾ, ਪੁਲਿਪਾ, ਪਨਹਪਾ, ਕਕਾਲਿਪਾ, ਅਨੰਗਪਾ, ਲਛਮੀਪਾ, ਸਮੁਦਪਾ, ਭਲਿਪਾ।
ਗੁਰੂ ਸਾਹਿਬ ਅਨੁਸਾਰ ਭਾਵੇਂ ਕੋਈ ਸਿਧਾਂ ਨੂੰ ਕੈਸੀ ਮਾਨਤਾ ਦੇਵੇ ਪਰ ਇਹ ਸਭ ਉਸੇ ਦਾ ਗਾਇਨ ਕਰ ਰਹੇ ਹਨ ।
ਆਖਹਿ ਈਸਰੁ ਆਖਹਿ ਸਿਧ (ਜਪੁ,੧)
ਗਾਵਹਿ ਸਿਧ ਸਮਾਧੀ ਅੰਦਰ
ਗਾਵਹਿ ਤੁਧਨੋ ਸਾਧ ਬੀਚਾਰੇ (ਜਪੁ, ੧)
ਸਿਧ ਚਉਰਾਸੀਹ ਮਾਇਆ ਮਹਿ ਖੇਲਾ।

ਜੋਰਾਵਰ ਸਿੰਘ ਤਰਸਿੱਕਾ


Share On Whatsapp

Leave a Reply




"1" Comment
Leave Comment
  1. ਬਹੁਤ ਬਹੁਤ ਧੰਨਵਾਦ ਜੀ।ਵਡਮੁੱਲੀ ਜਾਣਕਾਰੀ ਸੰਗਤਾਂ ਦੀ ਝੋਲੀ ਪਾਉਣ ਲਈ।

top