29 ਅਗਸਤ ਦਾ ਇਤਿਹਾਸ – ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ

29 ਅਗਸਤ ਪਹਿਲਾ ਪ੍ਰਕਾਸ਼ ਪੁਰਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿੰਨੀ ਧੁਰ ਕੀ ਬਾਣੀ ਉਚਾਰਨ ਕਰਦੇ ਉਹ ਇੱਕ ਪੋਥੀ ਚ ਲਿਖ ਲੈਂਦੇ। ਇਹ ਪੋਥੀ ਉਦਾਸੀਆਂ ਸਮੇਂ ਵੀ ਸਤਿਗੁਰਾਂ ਨੇ ਕੋਲ ਰੱਖੀ। ਉਦਾਸੀਆਂ ਸਮੇਂ ਹੀ ਭਗਤ ਬਾਣੀ ਵੀ ਇਕੱਠੀ ਕੀਤੀ। ਜਦੋ ਪਹਿਲੇ ਪਾਤਸ਼ਾਹ ਨੇ ਗੁਰਤਾ ਗੱਦੀ ਦੂਸਰੇ ਪਾਤਸ਼ਾਹ ਨੂੰ ਸੌਂਪੀ ਤਾਂ ਉਹ ਬਾਣੀ ਦੀ ਪੋਥੀ ਵੀ ਨਾਲ ਦਿੱਤੀ। ਦੂਜੇ ਪਾਤਸ਼ਾਹ ਨੇ ਆਪਣੀ ਬਾਣੀ ਨਾਲ ਅੰਕਤ ਕੀਤੀ ਤੇ ਤੀਜੇ ਪਾਤਸ਼ਾਹ ਨੂੰ ਗੱਦੀ ਬਖਸ਼ੀ , ਨਾਲ ਹੀ ਪੋਥੀ ਵੀ ਸੋੰਪੀ। ਏਸੇ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਜੋ ਬਾਣੀ ਉਚਾਰਨ ਕਰਦੇ ਉਹ ਵੀ ਲਿਖਦੇ ਰਹੇ , ਇਹ ਸਾਰੀ ਬਾਣੀ ਗੋਇੰਦਵਾਲ ਸਾਹਿਬ ਪੋਥੀਆ ਚ ਇਕੱਤਰ ਹੋਈ।
ਸ੍ਰੀ ਹਰਿਮੰਦਰ ਸਾਹਿਬ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਅਰਜਨ ਦੇਵ ਨੇ ਸਮੇਂ ਤੇ ਹਾਲਾਤਾਂ ਨੂੰ ਧਿਆਨ ਚ ਰੱਖਦਿਆਂ ਸਾਰੀ ਬਾਣੀ ਨੂੰ ਇਕ ਥਾਂ ਤੇ ਇਕੱਤਰ ਕਰਨ ਦੀ ਵਿਚਾਰ ਬਣਾਈ। ਇਸ ਲਈ ਪਹਿਲਾਂ ਭਾਈ ਗੁਰਦਾਸ ਜੀ ਫਿਰ ਬਾਬਾ ਬੁੱਢਾ ਜੀ ਨੂੰ ਪੋਥੀਆਂ ਲੈਣ ਲਈ ਗੋਇੰਦਵਾਲ ਭੇਜਿਆ। ਪਰ ਤੀਜੇ ਪਾਤਸ਼ਾਹ ਦੇ ਪੁਤ ਬਾਬਾ ਮੋਹਨ ਜੀ ਨੇ ਪੋਥੀਆਂ ਨਾ ਦਿੱਤੀਆਂ। ਫਿਰ ਸਤਿਗੁਰੂ ਆਪ ਗਏ ਤੇ ਪਾਲਕੀ ਦੇ ਵਿੱਚ ਬਿਰਾਜਮਾਨ ਕਰ ਕੇ ਸਤਿਕਾਰ ਨਾਲ ਪੋਥੀਆਂ ਸ੍ਰੀ ਅੰਮ੍ਰਿਤਸਰ ਲੈ ਕੇ ਆਏ। ਜਿੱਥੇ ਲਿਆ ਕੇ ਪੋਥੀਆਂ ਬਿਰਾਜਮਾਨ ਕੀਤੀਆਂ ਉੱਥੇ ਅੱਜਕੱਲ੍ਹ ਅਸਥਾਨ ਬਣਿਆ ਹੈ ਥਡ਼੍ਹਾ ਅਠਸਠ ਸਾਹਿਬ , ਜੋ ਦੁੱਖ ਭੰਜਨੀ ਬੇਰੀ ਦੇ ਨੇੜੇ ਹੈ।
ਫਿਰ ਸ਼ਹਿਰ ਤੋਂ ਬਾਹਰਵਾਰ ਇਕਾਂਤ ਥਾਂ ਲੱਭਕੇ ਜਿੱਥੇ ਹੁਣ ਰਾਮਸਰ ਸਰੋਵਰ ਤੇ ਗੁਰੂ ਗ੍ਰੰਥ ਸਾਹਿਬ ਭਵਨ ਹੈ , ਇਸ ਥਾਂ ਤੇ ਤਿਆਰੀ ਕਰਾਈ। ਪੰਜਵੇੰ ਪਾਤਸ਼ਾਹ ਆਪ ਬਾਣੀ ਲਖਵਉਂਦੇ ਆ। ਭਾਈ ਗੁਰਦਾਸ ਜੀ ਲਿਖਦੇ ਆ ਨਾਲ ਕੁਝ ਹੋਰ ਸਿੱਖ ਸੇਵਾ ਕਰਵਾਉਂਦੇ ਨੇ। ਜਪੁ ਜੀ ਸਾਹਿਬ ਤੋ ਆਰੰਭਤਾ ਕਰਕੇ , ਤਰਤੀਬ ਨਾਲ ਸਾਰੀ ਬਾਣੀ ਲਿਖੀ। ਪਹਿਲਾਂ ਵਾਰਾਂ ਚ ਸਿਰਫ ਪਉੜੀਆ ਸੀ। ਸਤਿਗੁਰਾਂ ਨੇ ਹਰ ਪਉੜੀ ਦੇ ਨਾਲ ਸਲੋਕ ਜੋੜੇ। ਗੁਰਦੇਵ ਨੇ ਆਪਣੀ ਬਾਣੀ ਦੇ ਨਾਲ ਭਗਤਾਂ ਦੀ ਬਾਣੀ , ਭੱਟਾਂ ਦੀ ਬਾਣੀ , ਸਿੱਖਾਂ ਦੀ ਬਾਣੀ ਵੀ ਦਰਜ ਕੀਤੀ। ਲਿਖਾਈ ਦੀ ਸੰਪੂਰਨਤਾ ਤੋਂ ਬਾਅਦ ਸਾਰੀ ਬਾਣੀ ਦਾ ਤਤਕਰਾ ਲਿਖਿਆ। ਫਿਰ ਜਿੱਲਤ ਤੋ ਬਣਵਾਈ।
ਇਸ ਤਰ੍ਹਾਂ ਪਹਿਲੀ ਵਾਰ ਸਰੂਪ ਤਿਆਰ ਹੋਇਆ ਬਾਬਾ ਬੁੱਢਾ ਸਾਹਿਬ ਜੀ ਦੇ ਪਾਵਨ ਸੀਸ ਤੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਨੰਗੇ ਪੈਰੀ ਚੌਰ ਕਰਦਿਆਂ ਨਾਲ ਸਬਦ ਗਾਇਨ ਕਰਦਿਆ ਸੰਗਤੀ ਰੂਪ ਚ ਰਾਮਸਰ ਤੋ ਸ੍ਰੀ ਹਰਿਮੰਦਰ ਸਾਹਿਬ ਲੈ ਕੇ ਆਏ। ਸ੍ਰੀ ਹਰਿਮੰਦਰ ਸਾਹਿਬ ਚ ਪੀੜੇ ਤੇ ਬਿਰਾਮਾਨ ਕੀਤਾ ਤੇ ਸ਼ਹੀਦਾਂ ਦੇ ਸਰਤਾਜ ਨੇ ਬਾਬਾ ਬੁੱਢਾ ਜੀ ਨੂੰ ਕਿਹਾ ਪ੍ਰਕਾਸ਼ ਕਰੋ ਤੇ ਵਾਕ ਲਉ ਸਾਰੀ ਸੰਗਤ ਸੁਣੇ।
ਬੁੱਢਾ ਸਾਹਿਬ ਖੋਲੋ ਗ੍ਰੰਥ ।
ਲੇਹੁ ਅਵਾਜ ਸੁਣੇ ਸਭ ਪੰਥ ।
ਅਦਬ ਸਾਥ ਗ੍ਰੰਥ ਤਬ ਖੋਲਾ ।
ਲੇ ਅਵਾਜ ਬੁਢਾ ਤਬ ਬੋਲਾ । (ਸੂਰਜ ਪ੍ਰਕਾਸ਼)
ਪਹਿਲੀ ਵਾਰ ਹੁਕਮਨਾਮਾ ਆਇਆ
ਸੂਹੀ ਮਹਲਾ ੫ ॥
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮੁ ਕਰਾਵਣਿ ਆਇਆ ਰਾਮ ॥
ਧਰਤਿ ਸੁਹਾਵੀ ਤਾਲੁ ਸੁਹਾਵਾ
ਵਿਚਿ ਅੰਮ੍ਰਿਤ ਜਲੁ ਛਾਇਆ ਰਾਮ ॥ (ਅੰਗ-੭੮੩) 873
ਇਸ ਤਰ੍ਹਾਂ ਸਰੂਪ ਤਿਆਰ ਹੋਇਆ ਤੇ 1604 ਭਾਦੋੰ ਸੁਦੀ ਏਕਮ ਨੂੰ ਅਜ ਦੇ ਦਿਨ ਸ੍ਰੀ ਦਰਬਾਰ ਸਾਹਿਬ ਚ ਪਹਿਲੀ ਵਾਰ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਸਾਹਿਬ ਜੀ ਪਹਿਲੇ ਗ੍ਰੰਥੀ ਨਿਯੁਕਤ ਕੀਤੇ।
ਇਹ ਪਾਵਨ ਸਰੂਪ ਲੰਬੇ ਸਮੇ ਤੋ ਕਰਤਾਰਪੁਰ ਸਾਹਿਬ (ਜਲੰਧਰ ਨੇੜੇ) ਬਿਰਾਜਮਾਨ ਹੈ। ਇਸ ਲਈ ਇਸ ਨੂੰ ਕਰਤਾਰਪੁਰੀ ਬੀੜ ਵੀ ਕਹਿੰਦੇ ਆ। ਇਸ ਦੇ 974 ਅੰਗ ਆ। ਇਸ ਬੀੜ ਚ ਬਾਣੀ 30 ਰਾਗਾਂ ਚ ਆ ਇਸ ਚ ਨੌਵੇਂ ਪਾਤਸ਼ਾਹ ਦੀ ਬਾਣੀ ਨਹੀ।
ਨੋਟ : ਕਰਤਾਰਪੁਰੀ ਬੀੜ ਭਾਈ ਜੋਧ ਸਿੰਘ ਹੁਣ ਦੀ ਲਿਖੀ ਪੂਰੀ ਕਿਤਾਬ ਹੈ , ਜਿਸ ਚ ਵਿਸਥਾਰ ਨਾਲ ਜਾਣਕਾਰੀ ਹੈ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀ ਸਮੂਹ ਸੰਗਤਾਂ ਲਖ ਲਖ ਵਧਾਈਆਂ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top