ਧਰਮ ਪ੍ਰਚਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਏਮਨਾਬਾਦ ਭਾਈ ਲਾਲੋ ਦੇ ਘਰ ਠਹਿਰੇ। ਸ਼ਹਿਰ ਤੋਂ ਬਾਹਰ ਪੁਲੀ ਤੇ ਸੁੰਦਰ ਜਗ੍ਹਾ ਜਾਣ ਕੇ ਇਥੇ ਬੈਠ ਕੇ ਤਪਸਿਆ ਕੀਤੀ
ਇਹ ਧਰਤੀ ਰੋੜਾਂ ਵਾਲੀ ਸੀ , ਨਿਤ ਪ੍ਰਤੀ ਦਿਨ ਬੈਠ ਕੇ ਗੁਰੂ ਨਾਨਕ ਦੇਵ ਜੀ ਅਕਾਲ ਪੁਰਖ ਨਾਲ ਜੁੜਦੇ ਸਨ। ਏਮਨਾਬਾਦ ਓਹ ਪਵਿੱਤਰ ਜਗ੍ਹਾ ਹੈ ਜਿਥੇ ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੀਆਂ ਰੋਟੀਆਂ ਵਿਚੋਂ ਦੁੱਧ ਅਤੇ ਮਲਕ ਭਾਗੋ ਦੇ ਪੂੜ੍ਹਿਆਂ ਵਿਚੋਂ ਲਹੂ ਕੱਢਿਆ ਸੀ .
ਜਦੋਂ 1521 ਵਿਚ ਬਾਬਰ ਦੀ ਸੈਨਾ ਪੰਜਾਬ ਵਿਚ ਵੜੀ ਤਾਂ ਗੁਰੂ ਨਾਨਕ ਦੇਵ ਜੀ ਏਮਨਾਬਾਦ ਵਿਚ ਸਨ। ਜਦੋਂ ਬਾਬਰ ਏਮਨਾਬਾਦ ਤੇ ਕਬਜ਼ਾ ਕਰਨ ਵਾਲਾ ਸੀ ਤਾਂ ਬਹੁਤ ਸਾਰੇ ਵਸਨੀਕ ਕੈਦ ਕਰ ਲਏ ਅਤੇ ਗੁਰੂ ਨਾਨਕ ਦੇਵ ਜੀ ਵੀ ਉਹਨਾਂ ਚੋ ਇਕ ਸਨ। ਜਦੋ ਗੁਰੂ ਜੀ ਨੂੰ ਕੈਦ ਕੀਤਾ ਤਾਂ ਗੁਰੂ ਜੀ ਇਸ ਛੋਟੇ ਛੋਟੇ ਪੱਥਰਾਂ (ਰੋੜੀ) ਤੇ ਪਾਠ ਕਰ ਰਹੇ ਸਨ। ਗੁਰਦੁਆਰਾ ਸਾਹਿਬ ਇਸੇ ਅਸਥਾਨ ਤੇ ਸ਼ੁਸ਼ੋਬਿਤ ਹੈ