11 ਅਗਸਤ ਦਾ ਇਤਿਹਾਸ – ਅਕਾਲ ਚਲਾਣਾ ਸਾਂਈ ਮੀਆਂ ਮੀਰ ਜੀ

ਸਾਂਈ ਮੀਆਂ ਮੀਰ ਜੀ
ਸਾਂਈ ਜੀ ਦਾ ਜਨਮ ਕਾਜ਼ੀ ਸਾਂਈ ਦਿਤਾ ਦੇ ਘਰ 1550 ਈ: (ਕੁਝ ਨੇ 1535 ਲਿਖਿਆ) ਨੂੰ ਸੀਸਤਾਨ ਹੋਇਆ। ਪੂਰਾ ਨਾਂ “ਮੀਰ ਮੁਯੀਨ-ਉਂਲ ਅਸਲਾਮ” ਸੀ। ਪਿਛੋਕੜ ਹਜ਼ਰਤ ਉਂਮਰ ਨਾਲ ਜਾ ਜੁੜਦਾ ਹੈ। ਸਾਈਂ ਜੀ ਦੀਆਂ ਦੋ ਭੈਣਾਂ ਤੇ ਤਿੰਨ ਹੋਰ ਭਰਾ ਸੀ।
ਬਚਪਨ ਤੋਂ ਬੰਦਗੀ ਦਾ ਸ਼ੌਕ ਸੀ। ਵਿਦਿਆ ਖੁਵਾਜਾ ਖਿਜ਼ਰ, ਮੌਲਾਨਾ ਸਯੀਦ ਅਲਾਹ ਤੇ ਮੌਲਾਨਾ ਨਿਆਮਤ ਅਲਾਹ ਜੀ ਤੋ ਪ੍ਰਾਪਤ ਕੀਤੀ। ਪੜਾਈ ਤੋ ਬਾਦ , ਬਾਗ ਜਾਂ ਜੰਗਲ ਵਲ ਨੂੰ ਇਕਾਂਤ ਚ ਜ ਯਾਦ ਚ ਲੀਣ ਹੋ ਜਾਂਦੇ। ਖਾਣਾ ਵੀ ਸਾਦਾ ਤੇ ਲੋੜ ਅਨੁਸਾਰ ਨਿੱਕੇ ਹੁੰਦਿਆਂ ਤੋ ਨਿਯਮ ਸੀ।
ਜਦੋ ਕੋਈ ਮਿਲਣ ਅਉਂਦਾ ਤਾਂ ਕਹਿਦੇ ”
“ਤੇਨੂ ਵੀ ਕੰਮ ਹੈ ਤੇ ਮੈਨੂੰ ਵੀ
ਇਸ ਲਈ ਸਮਾਂ ਕਿਉਂ ਖਰਾਬ ਕਰਨਾ”
“ਜੇ ਗਲ ਕਰਦੇ ਤਾਂ ਅੱਲਾ ਦੀ ਹੀ ਕਰਦੇ”
ਲਿਬਾਸ ਚ ਸਿਰ ਦਸਤਾਰ ਤੇ ਗਲ ਖਦਰ ਦਾ ਕੁੜਤਾ ਹੁੰਦਾ ਸੀ। ਕਪੜੇ ਵੀ ਆਪ ਧੋੰਦੇ ਸਾਫ ਸਫਾਈ ਬੜੀ ਪਸੰਦ ਕਰਦੇ। ਕਦੇ ਮੈਲਾ ਕਪੜਾ ਨੀ ਪਉਂਦੇ ਸੀ। ਸਾਦੇ ਏਨੇ ਕਿ ਕਮਰੇ ਚ ਬੋਰੀਆਂ ਹੀ ਵਿਛੀਆਂ ਹੁਂਦੀਆਂ। ਹਰ ਅਮੀਰ ਗਰੀਬ ਬਾਦਸ਼ਾਹ ਜਹਾਂਗੀਰ ,ਸ਼ਾਹਜਹਾਨ ,ਸਹਿਜਾਦੇ, ਬੇਗਮ ਨੂਰਜਹਾਂ ਦਾਰਾ ਸ਼ਿਕੋਹ ਵਰਗੇ ਸਭ ਜਦੋਂ ਮਿਲਣ ਅਉਦੇ ਤਾਂ ਬੋਰੀਆਂ ਤੇ ਹੀ ਬੈਠਦੇ। ਜਹਾਂਗੀਰ ਨੂੰ ਸ਼ਰਾਬ ਦੀ ਏਨੀ ਆਦਤ ਸੀ ਕੇ ਨੂਰਜਹਾਂ ਵੀ ਨ ਛਡਾ ਸਕੀ। ਸਾਂਈ ਜੀ ਨੇ ਇਕ ਵਾਰ ਕਹਿਆ ਤਾਂ ਏਨੀ ਘਟਾ ਦਿਤੀ ਕਿ ਜਹਾਗੀਰ ਖੁਦ ਹੈਰਾਨ ਸੀ। ਬੋਲਾਂ ਚ ਐਸੀ ਬਰਕਤ ਸੀ। ਕਦੇ ਕੋਈ ਕੀਮਤੀ ਤੋਹਫਾ ਨਹੀ ਲੈਂਦੇ ਸੀ। ਇਕ ਵਾਰ ਸ਼ਾਹਜਹਾਨ ਨੇ ਖਜੂਰ ਦੀ ਮਾਲਾ ਭੇਟ ਕੀਤੀ ਤਾਂ ਕਿਸੇ ਨੂੰ ਦੇ ਦਿਤੀ।
ਚਾਹੇ ਮੁਸਲਮਾਨ ਸੀ ਪਰ ਕੀਰਤਨ ਸੁਨਣ ਦਾ ਬਹੁਤ ਸ਼ੌਕ ਸੀ। ਗੁਰੂ ਘਰ ਨਾਲ ਬੜੀ ਸ਼ਰਧਾ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਉਂਹਨਾਂ ਦੇ ਗੁਰਗਦੀ ਬਿਰਜਾਨ ਤੋ ਪਹਿਲਾਂ ਹੀ ਬਹੁਤ ਪ੍ਰੇਮ ਕਰਦੇ। ਗੁਰੂ ਸਾਹਿਬ ਵੀ ਏਨਾਂ ਸਤਿਕਾਰ ਕਰਦੇ ਕਿ ਹਰਿਮੰਦਰ ਸਾਹਿਬ ਦੀ ਨੀਂਹ ਹੀ ਏਨਾਂ ਤੋ ਰਖਾਈ। ਇਕ ਸ਼ਾਇਰ ਲਿਖਦਾ ਹੈ :
ਹਰਿਮੰਦਰ ਕੀ ਬੁਨਿਆਦ ਕੀ ਈਂਟ ਦੇ ਰਹੀ ਹੈ ਗਵਾਹੀ ।
ਕਿ ਕਭੀ ਅਹਿਲੇ ਮਜਾਹਬ ਮੇਂ ਦੋਸਤੀ ਮੁਸਕਰਾਤੀ ਥੀ।
ਸੁਖਮਨੀ ਸਾਹਿਬ ਦੀ ਬਾਣੀ ਨਾਲ ਪਿਆਰ ਕਰਦੇ। ਸਾਰਾ ਕੰਠ ਸੀ। ਪੰਜਵੇਂ ਪਾਤਸ਼ਾਹ ਦੀ ਸ਼ਹੀਦੀ ਨੂੰ ਰੋਕਣ ਦੇ ਯਤਨ ਵੀ ਕੀਤੇ ਪਰ ਗੁਰੂ ਸਾਹਿਬ ਨੇ ਭਾਣਾ ਮਿਠਾ ਕਰਕੇ ਮੰਨਣ ਨੂੰ ਕਿਹਾ। ਸ਼ਹੀਦੀ ਤੋ ਉਦਾਸ ਬਹੁਤ ਹੋ ਗਏ।
ਛੇਵੇਂ ਪਾਤਸ਼ਾਹ ਜੀ ਨਾਲ ਵੀ ਬੜਾ ਪਿਆਰ ਸੀ। ਸਤਿਗੁਰੂ ਜੀ ਦੀ ਗ੍ਰਿਫਤਾਰੀ ਸਮੇ ਏਨਾਂ ਦੁਖ ਮਨਾਇਆਂ ਕਿ ਆਪ ਚਲ ਕੇ ਲਾਹੌਰ ਤੋ ਆਗਰੇ ਗਏ। ਜਹਾਂਗੀਰ ਨੂੰ ਗੁਰੂ ਸਾਹਿਬ ਦੀ ਮਹਿਮਾ ਦਸੀ ਕਹਿਆ ਏ ਨੂਰ-ਏ-ਖੁਦਾ ਨੇ। ਨਾਲ ਆਂਦੇ ਜਦੋ ਮੈ ਖੁਦਾ ਦੀ ਦਰਗਾਹ ਜਾਂਦਾ ਤਾਂ ਉਂਥੇ ਵੀ ਏਨਾਂ ਦੇ ਹੀ ਦਿਦਾਰ ਹੁੰਦੇ ਆ , ਨੂਰਜਹਾਂ ਨੇ ਕਹਿਆ ਜਹਾਂਗੀਰ ਬਿਮਾਰ ਬਹੁਤ ਰਹਿੰਦਾ, ਕੋਈ ਰਹਿਮਤ ਵਰਤਾਉਂ। ਸਾਂਈ ਜੀ ਆਂਦੇ ਖੁਦਾ ਨੂੰ ਕੈਦ ਕਰਕੇ ਰਹਿਮਤ ਕਿਵੇ ਮਿਲੂ….. ਜਦੋ ਸਤਿਗੁਰੂ ਰਿਹਾ ਹੋਏ ਤਾਂ ਹੀ ਲਾਹੌਰ ਵਾਪਸ ਆਏ।
ਇਕ ਵਾਰ ਜਹਾਂਗੀਰ ਨੇ ਕਹਿਆ ਕੁਝ ਮੰਗੋ, ਮੈ ਦੇਣਾਂ ਚਹੁੰਦਾ ਹਾਂ। ਸਾਈਂ ਜੀ ਆਂਦੇ ‘ਅਜ ਤੋ ਬਾਦ ਮੈਨੂੰ ਬੁਲਾਈਂ ਨਾ” ਉਂਸ ਦਿਨ ਤੋ ਬਾਦ ਕਦੇ ਬਾਦਸ਼ਾਹ ਦੇ ਦਰਬਾਰ ਨਹੀ ਗਏ ਜਹਾਂਗੀਰ ਖੁਦ ਕਦੇ ਕਦੇ ਮਿਲਣ ਅਉਂਦਾ ਰਹਿਆ।
ਅਖੀਰ ਪੰਜ ਦਿਨ ਬਿਮਾਰ ਰਹੇ । ਵਜ਼ੀਰ ਖਾਂ ਜੋ ਖੁਦ ਹਕੀਮ ਸੀ ਨੇ ਕਈ ਯਤਨ ਕੀਤੇ ਪਰ ਕਹਿੰਦੇ ਹੁਣ ਵਡਾ ਹਕੀਮ ਹੀ ਠੀਕ ਕਰੂ । 11 ਅਗਸਤ 1635 ਨੂੰ ਸੰਸਾਰ ਤੋ ਰੁਕਸਤ ਹੋ ਗਏ । ਲਾਹੌਰ ਨੇੜੇ ਹੀ ਹਾਸ਼ਿਮਪੁਰੇ ਸਰੀਰ ਦਫਨ ਕੀਤਾ । ਨੂਰ ਜਹਾਂ ਨੇ ਆਪ ਜੀ ਦਾ ਸੋਹਣਾ ਮਕਬਰਾ ਬਣਵਾਇਆ । ਬਾਅਦ ਚ ਦਾਰਾ ਸ਼ੁਕੋਹ ਲਾਲ ਪੱਥਰ ਲਗਾਉਣ ਲਈ ਮੰਗਵਾਇਆ । ਪਰ ਬਾਅਦ ਵਿੱਚ ਔਰੰਗਜ਼ੇਬ ਪੱਥਰ ਚੁਕਾ ਕੇ ਹੋਰ ਸ਼ਾਹੀ ਮਸੀਤ ਨੂੰ ਲਵਾ ਦਿੱਤਾ । ਸਰਕਾਰ ਏ ਖਾਲਸਾ ਜਦੋਂ ਸ਼ੇਰੇ ਪੰਜਾਬ ਨੂੰ ਸਾਈਂ ਜੀ ਦੇ ਮਕਬਰੇ ਦੀ ਖਸਤਾ ਹਾਲਤ ਦਾ ਪਤਾ ਲੱਗਾ । ਉਨ੍ਹਾਂ ਦੇਖਿਆ ਅਤੇ ਉਸੇ ਵੇਲੇ ਫਕੀਰ ਨੂਰ-ਉਦ-ਦੀਨ ਦੀ ਡਿਊਟੀ ਲਾਈ ਕਿ ਮਕਬਰਾ ਸ਼ਾਨਦਾਰ ਬਣੇ ਜੋ ਵੀ ਖਰਚ ਆਵੇ ਖਜਾਨੇ ਤੋ ਲੈ ਲਿਉ ।
ਬਾਬਾ ਫਰੀਦ ਜੀ ਦੇ ਆ ਬੋਲਾਂ ਵਰਗਾ ਸ਼ਾਂਈ ਮੀਆਂ ਮੀਰ ਜੀ ਦਾ ਦਰਵੇਸ਼ੀ ਜੀਵਨ ਸੀ ।
ਦਿਲਹੁ ਮੁਹਬਤਿ ਜਿੰਨੑ ਸੇਈ ਸਚਿਆ ॥
ਜਿਨੑ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥੧॥
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥
ਵਿਸਰਿਆ ਜਿਨੑ ਨਾਮੁ ਤੇ ਭੁਇ ਭਾਰੁ ਥੀਏ ॥੧॥ ਰਹਾਉ॥
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥
ਤਿਨ ਧੰਨੁ ਜਣੇਦੀ ਮਾਉ ਆਏ ਸਫਲੁ ਸੇ ॥੨॥
ਪਰਵਦਗਾਰ ਅਪਾਰ ਅਗਮ ਬੇਅੰਤ ਤੂ ॥
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥੩॥
ਤੇਰੀ ਪਨਹ ਖੁਦਾਇ ਤੂ ਬਖਸੰਦਗੀ॥
ਸੇਖ ਫਰੀਦੈ ਖੈਰੁ ਦੀਜੈ ਬੰਦਗੀ ॥੪॥
ਵਾਰ ਵਾਰ ਸਜਦੇ ਨਮਸਕਾਰਾਂ ਐਸੇ ਦਰਵੇਸ਼ ਨੂੰ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top