ਇਤਿਹਾਸ – ਗੁਰਦੁਆਰਾ ਮੋਤੀ ਬਾਗ ਸਾਹਿਬ – ਦਿੱਲੀ

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 1707 ਈ. ਵਿੱਚ ਆਪਣੀਆਂ ਫੌਜਾਂ ਸਮੇਤ ਇਸ ਪਵਿੱਤਰ ਅਸਥਾਨ ਤੇ ਠਹਿਰੇ ਸਨ ਜਿਥੇ ਮੋਤੀ ਬਾਗ ਦਾ ਇਹ ਇਤਿਹਾਸਿਕ ਗੁਰਦੁਆਰਾ ਸਾਹਿਬ ਸ਼ੁਸ਼ੋਬਿਤ ਹੈ। ਪਹਿਲਾਂ ਇਥੇ ਮੋਤੀ ਬਾਗ ਬਸਤੀ ਸੀ। ਇਸਦਾ ਨਾਮ ਬਦਲ ਕੇ ਮੋਤੀ ਬਾਗ ਰੱਖਿਆ। ਸਤਿਗੁਰ ਜੀ ਆਉਣ ਦੀ ਸੂਚਨਾ ਦੇਣ ਲਈ ਇਥੋਂ ਅੱਠ ਮੀਲ ਦੀ ਵਿੱਥ ਤੇ ਲਾਲ ਕਿਲ੍ਹੇ ਵਿੱਚ ਬੈਠੇ ਬਾਦਸ਼ਾਹ ਬਹਾਦਰ ਸ਼ਾਹ ਦੇ ਪਲੰਘ ਦੇ ਪਾਵੇ ਵਿੱਚ ਤੀਰ ਮਾਰਿਆ ਸੀ। ਤੀਰ ਦੇ ਸਿਰੇ ਤੇ ਸੋਨਾ ਲੱਗਾ ਵੇਖ ਕੇ ਪਛਾਣ ਗਿਆ ਕਿ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ। ਬਾਦਸ਼ਾਹ ਨੇ ਸਮਝਿਆ ਕੇ ਤੀਰ ਇੰਨੀ ਦੂਰੋਂ ਨਿਸ਼ਾਨੇ ਤੇ ਮਾਰਨਾ ਸਾਹਿਬਾਂ ਦੀ ਕਰਾਮਾਤ ਹੈ ਅਜੇ ਉਹ ਇਹ ਸੋਚ ਹੀ ਰਿਹਾ ਸੀ ਕੇ ਮਹਾਰਾਜ ਨੇ ਦੂਜੇ ਪਾਵੇ ਤੇ ਵੀ ਤੀਰ ਮਾਰਿਆ , ਜਿਸ ਨਾਲ ਲੱਗੀ ਚਿੱਠੀ ਤੇ ਲਿਖਿਆ ਸੀ ਕਿ ਇਹ ਕਰਾਮਾਤ ਨਹੀਂ , ਕੇਵਲ ਸੂਰਬੀਰਾਂ ਦਾ ਕਰਤੱਬ ਹੈ। ਬਾਦਸ਼ਾਹ ਪ੍ਰਭਾਵਿਤ ਹੋਇਆ ਤੇ ਸਤਿਗੁਰ ਜੀ ਦਾ ਲੋਹਾ ਮੰਨਣ ਲੱਗਾ।


Share On Whatsapp

Leave a Reply




top