ਜਾਣੋ ਬਾਬਾ ਬੁੱਢਾ ਜੀ ਬਾਰੇ

ਬਹੁਤੇ ਲੋਕ ਬਾਬਾ ਬੁੱਢਾ ਜੀ ਨੂੰ ਸਿਰਫ ਗੰਡਾ ਭੰਨਣ ਵਾਲੀ ਸਾਖੀ ਨਾਲ ਹੀ ਜਾਣਦੇ ਹਨ ਪਰ ਆਓ ਜਾਣੀਏ ਓਹਨਾਂ ਦੀ ਮਹਾਨਤਾ ਬਾਰੇ
ਧੰਨ ਧੰਨ ਬਾਬਾ ਬੁੱਢਾ ਜੀ ਸਿੱਖ ਪਰੰਪਰਾ ਵਿਚ ਬਾਬਾ ਬੁੱਢਾ ਦਾ ਸਤਿਕਾਰਯੋਗ ਸਥਾਨ ਹੈ। ਬਾਬਾ ਬੁੱਢਾ ਇਕੱਲੇ ਐਸੇ ਵਿਅਕਤੀ ਸਨ ਜਿੰਨ੍ਹਾਂ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ ਦੇਵ, ਗੁਰੂ ਅਮਰ ਦਾਸ, ਗੁਰੂ ਰਾਮ ਦਾਸ, ਗੁਰੂ ਅਰਜਨ ਦੇਵ, ਗੁਰੂ ਹਰਿਗੋਬਿੰਦ ਤੇ ਗੁਰੂ ਹਰਿ ਰਾਇ ਤੇ ਗੁਰੂ ਤੇਗ ਬਹਾਦਰ, ਭਾਵ ਅੱਠਾਂ ਪਾਤਸ਼ਾਹੀਆਂ ਦੇ ਨਾਂ ਸਿਰਫ਼ ਦਰਸ਼ਨ ਕੀਤੇ ਸਗੋਂ ਪੰਜ ਪਾਤਸ਼ਾਹੀਆਂ ਨੂੰ ਆਪਣੇ ਹੱਥਾਂ ਨਾਲ ਗੁਰਤਾ ਗੱਦੀ ਦੇ ਤਿਲਕ ਲਗਾਉਣ ਦਾ ਮਾਣ ਵੀ ਪ੍ਰਾਪਤ ਹੈ। ਬਾਬਾ ਬੁੱਢਾ ਦਾ ਜਨਮ 1506 ਈ 6 ਅਕਤੂਬਰ ਦਿਨ ਮੰਗਲਵਾਰ ਨੂੰ ਭਾਈ ਸੁੱਖਾ ਦੇ ਘਰ ਮਾਤਾ ਗੌਰਾ ਦੀ ਕੁੱਖੋਂ ਪਿੰਡ ਕਥੂਨੰਗਲ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਹੋਇਆ। ਉਨ੍ਹਾ ਦਾ ਬਚਪਨ ਦਾ ਨਾਂ ਬੂੜਾ ਸੀ ਅਤੇ ਬਚਪਨ ਕਥੂਨੰਗਲ ਹੀ ਬੀਤਿਆ। ਬਾਅਦ ਵਿਚ ਮਾਤਾ ਪਿਤਾ ਨਾਲ ਪਿੰਡ ਰਮਦਾਸ ਵਿਚ ਆ ਵੱਸੇ। ਉਸ ਸਮੇਂ ਉਹ 12 ਸਾਲਾਂ ਦੇ ਸਨ। ਜਦੋਂ ਜਗਤ ਗੁਰੂ ਨਾਨਕ ਦੇਵ ਵਿਚਰਦੇ ਹੋਏ ਬੂੜਾ ਦੇ ਪਿੰਡ ਵੱਲ ਆਏ ਤਾਂ ਇਹ ਪਸ਼ੂ ਚਾਰਦੇ ਹੋਏ, ਪ੍ਰੇਮ ਭਾਵ ਨਾਲ ਗੁਰੂ ਦੀ ਸੇਵਾ ਵਿਚ ਦੁੱਧ ਦਾ ਛੰਨਾ ਲੈ ਕੇ ਹਾਜ਼ਰ ਹੋਏ। ਬੜੀਆਂ ਹੀ ਵਿਵੇਕ ਵਿਰਾਗ ਦੀਆਂ ਗੱਲਾਂ ਸੁਣਾਈਆਂ। ਸਤਿਗੁਰੂ ਨੇ ਫਰਮਾਇਆ ਕਿ ਤੇਰੀ ਉਮਰ ਭਾਵੇਂ ਛੋਟੀ ਹੈ ਪਰ ਸਮਝ ਕਰ ਕੇ ਬੁੱਢਾ ਹੈਂ। ਉਸ ਦਿਨ ਤੋਂ ਉਨ੍ਹਾਂ ਦਾ ਨਾਂ ਬੁੱਢਾ ਪ੍ਰਸਿੱਧ ਹੋਇਆ। ਬਾਬਾ ਬੁੱਢਾ ਨੇ ਸਿੱਖੀ ਧਾਰਨ ਕਰ ਕੇ ਆਪਣਾ ਜੀਵਨ ਸਿੱਖਾਂ ਲਈ ਨਮੂਨਾ ਬਣਾਇਆ ਅਤੇ ਗੁਰੂ ਘਰ ਵਿਚ ਵੱਡਾ ਮਾਣ ਪਾਇਆ। ਉਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਤੱਕ ਜਿਉਂਦੇ ਰਹੇ।ਹਰਿਮੰਦਰ ਸਾਿਹਬ ਜੀ ਦੇ ਪਹਿਲੇ ਹੇਡ ਗਰੰਥੀ ਵੀ ਬਾਬਾ ਬੁੱਢਾ ਜੀ ਸਨ.


Share On Whatsapp

Leave a Reply




"1" Comment
Leave Comment
  1. Wahegure ji

top