ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ

ਅੱਜ ਮੈ ਉਸ ਮਹਾਬਲੀ ਯੋਧੇ ਸਤਿਗੁਰੂ ਹਰਿਰਾਇ ਸਾਹਿਬ ਜੀ ਦੀ ਇਕ ਘਟਨਾ ਸਾਂਝੀ ਕਰਨ ਲੱਗਾ ਜੋ ਬਹੁਤ ਘੱਟ ਸੰਗਤ ਨੂੰ ਪਤਾ ਹੋਵੇਗੀ ।
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਿਰਾਜ ਰਾਓ ਦੇ ਵੰਸ਼ ਨੂੰ ਵਸਾਇਆਂ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਕਿ ਉਨ੍ਹਾਂ ਨੂੰ ਪਿੰਡ ਬੰਨ੍ਹਣ ਲਈ ਜ਼ਮੀਨ ਦਿਵਾਈ ਜਾਵੇ। ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੌੜਾ ਅਤੇ ਬਘੇਲੇ ਨੂੰ ਕਿਹਾ ਕਿ ਇਨ੍ਹਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੌੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ। ਫੇਰ ਗੁਰੂ ਜੀ ਨੇ ਬਚਨ ਕੀਤਾ ‘‘ਕਾਲਿਆ, ਤੱਤੀਏਂ ਤੌੜੀਏ ਉੱਠ ਕੇ ਚਲੇ ਜਾਓ। ਜਿਧਰੋਂ ਆਏ ਹੋ ਓਧਰ ਹੀ ਚਲੇ ਜਾਣਾ, ਜਿੱਥੇ ਦਿਨ ਛਿਪ ਗਿਆ ਉੱਥੇ ਹੀ ਬੈਠ ਜਾਣਾ।’’ ਉਦੋਂ ਚੇਤ ਦਾ ਮਹੀਨਾ 1684 ਬਿਕਰਮੀ ਸੰਮਤ ਸੀ। ਬਾਬਾ ਮੋਹਣ ਅਤੇ ਉਸ ਦੇ ਚਾਰ ਪੁੱਤਰ ਕੁੱਲ ਚੰਦ, ਦਿਆ ਚੰਦ (ਕਾਲਾ), ਰੂਪ ਚੰਦ ਤੇ ਕਰਮ ਚੰਦ ਪਰਿਵਾਰ ਸਮੇਤ ਰਾਮਸਰਾ ਛੱਪੜ ਕੋਲ ਮੋੜ੍ਹੀ ਗੱਡ ਕੇ ਬਹਿ ਗਏ। ਦੂਜੇ ਦਿਨ ਜਦੋਂ ਲਾਲੇ ਕੌੜੇ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਮੋੜ੍ਹੀ ਪੁੱਟ ਕੇ ਖੂਹ ਵਿੱਚ ਸੁੱਟ ਦਿੱਤੀ। ਬਾਬੇ ਕਾਲੇ ਨੇ ਇਹ ਗੱਲ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਨੇ ਫ਼ਿਕਰ ਨਾ ਕਰਨ ਲਈ ਕਿਹਾ। ਇਸ ਮਗਰੋਂ ਦੋਹਾਂ ਧਿਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮਿਹਰ ਸਦਕਾ ਪਿੰਡ ਮਹਿਰਾਜ ਬੱਝ ਗਿਆ। ਕੌੜੇ ਦਿਆ ਤੇ ਮਹਿਰਾਜ ਦਿਆਂ ਵਿੱਚ ਨਫ਼ਰਤ ਕਾਇਮ ਰਹੀ ਏਧਰ ਗੁਰਤਾਗੱਦੀ ਤੇ ਸੱਤਵੇ ਗੁਰੂ ਹਰਿਰਾਇ ਸਾਹਿਬ ਜੀ ਬਿਰਾਜਮਾਨ ਹੋ ਗਏ ਸਨ । ਕੌੜੇ ਕਿਆ ਦੀ ਵੰਸ਼ ਵਿੱਚ ਇਕ ਮਹਾਬਲੀ ਯੋਧਾ ਪੈਦਾਂ ਹੋਇਆ ਜਿਸ ਦਾ ਨਾਮ ਜੈਦਪੁਰਾਣਾ ਸੀ ਉਸ ਦਾ ਸਾਹਮਣਾ ਇਸ ਧਰਤੀ ਤੇ ਕੋਈ ਯੋਧਾ ਨਹੀ ਕਰ ਸਕਦਾ ਸੀ ਸਾਰੇ ਯੋਧੇ ਉਸ ਤੋ ਭੈ ਖਾਦੇ ਸਨ । ਉਧਰ ਮਹਿਰਾਜ ਦਾ ਚੌਧਰੀ ਦਿਆਚੰਦ ਜੋ ਕਾਲਾ ਕਰਕੇ ਇਤਿਹਾਸ ਵਿੱਚ ਮਸਹੂਰ ਹੋਇਆ, ਗੁਰੂ ਹਰਿਰਾਇ ਸਾਹਿਬ ਜੀ ਦੇ ਕੋਲ ਆਇਆ । ਗੁਰੂ ਜੀ ਉਸ ਸਮੇ ਮਹਿਰਾਜ ਵਿਖੇ ਆਏ ਹੋਏ ਸਨ , ਕਾਲੇ ਨੇ ਜਦੋ ਜੈਦਪੁਰਾਣੇ ਦੀ ਬਹਾਦਰੀ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਸੀ । ਤੇ ਨਾਲ ਹੀ ਗੁਰੂ ਜੀ ਨੂੰ ਜੈਦਪੁਰਾਣੇ ਦੇ ਏਨਾ ਬਲੀ ਹੋਣ ਦਾ ਕਾਰਨ ਪੁੱਛਿਆ, ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲੱਗੇ ਚੌਧਰੀ ਕਾਲਾ ਜੀ ਸੁਣੋ ਉਸ ਦੇ ਯੋਧੇ ਹੋਣ ਦੀ ਕਹਾਣੀ । ਇਕ ਦਿਨ ਜੈਦਪਾਰਾਣੇ ਦੀ ਮਾਤਾ ਸਵੇਰ ਵੇਲੇ ਕੋਠੇ ਤੇ ਬੈਠੀ ਸੀ ਉਸ ਕੋਠੇ ਦੇ ਲਾਗੋ ਦੀ ਇਕ ਨਦੀ ਵਗਦੀ ਸੀ । ਉਸ ਨਦੀ ਵਿੱਚ ਬੱਬਰ ਸ਼ੇਰ ਪਾਣੀ ਪੀਣ ਵਾਸਤੇ ਆਇਆ ਜਦੋ ਜੈਦਪੁਰਾਣੇ ਦੀ ਮਾਂ ਨੇ ਨਦੀ ਵੱਲ ਵੇਖਿਆ ਤਾ ਉਸ ਨੇ ਪਾਣੀ ਵਿੱਚ ਚੜਦੇ ਸੂਰਜ ਦੀ ਚਮਕ ਵੇਖੀ ਉਸੇ ਹੀ ਵੇਲੇ ਬੱਬਰ ਸ਼ੇਰ ਨੂ ਭਬਕ ਮਾਰੀ ਰੱਬ ਦੀ ਮਰਜੀ ਉਸੇ ਸਮੇ ਜੈਦਪੁਰਾਣੇ ਨੇ ਆਪਣੀ ਮਾਂ ਦੀ ਕੁੱਖ ਵਿੱਚ ਪ੍ਰਵੇਸ਼ ਕੀਤਾ । ਚੜਦੇ ਸੂਰਜ ਦੀ ਚਮਕ ਤੇ ਸ਼ੇਰ ਦੀ ਭਬਕ ਸੁਣਨ ਨਾਲ ਮਾਂ ਦੇ ਗਰਭ ਵਿੱਚ ਆਉਣ ਨਾਲ ਇਹ ਜੈਦਪੁਰਾਣਾ ਏਨਾ ਜਿਆਦਾ ਸ਼ਕਤੀਸ਼ਾਲੀ ਬਣਿਆ ਹੈ । ਚੌਧਰੀ ਕਾਲਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ , ਤੇ ਗੁਰੂ ਹਰਿਰਾਇ ਸਾਹਿਬ ਜੀ ਜੈਦਪੁਰਾਣੇ ਨੂੰ ਮਾਰਨ ਦੀ ਬੇਨਤੀ ਕਰਨ ਲੱਗਾ । ਇਹ ਵੇਖ ਕੇ ਗੁਰੂ ਹਰਿਰਾਇ ਸਾਹਿਬ ਜੀ ਨੇ ਕਾਲੇ ਨੂੰ ਧੀਰਜ ਦੇਂਦਿਆਂ ਆਖਿਆ ਚੌਧਰੀ ਜੀ ਤੁਸੀ ਉਸ ਤੇ ਚੜਾਈ ਕਰੋ ਗੁਰੂ ਨਾਨਕ ਸਾਹਿਬ ਜੀ ਤਹਾਨੂੰ ਜਰੂਰ ਜਿੱਤ ਬਖਸ਼ਣਗੇ । ਜਦੋ ਚੌਧਰੀ ਕਾਲੇ ਨੇ ਜੈਦਪੁਰਾਣੇ ਤੇ ਚੜਾਈ ਕੀਤੀ ਉਸ ਸਮੇਂ ਘਮਾਸਾਨ ਦੀ ਜੰਗ ਹੋਈ ਜੈਦਪੁਰਾਣੇ ਨੇ ਬਰਸ਼ੀ ਨਾਲ ਕਾਲੇ ਤੇ ਵਾਰ ਕੀਤਾ ਜਿਸ ਨਾਲ ਕਾਲੇ ਦੇ ਦੋ ਦੰਦ ਟੁੱਟ ਗਏ । ਪਰ ਚੌਧਰੀ ਕਾਲੇ ਦੇ ਅਗਲੇ ਹੀ ਵਾਰ ਨਾਲ ਜੈਦਪੁਰਾਣਾ ਮਾਰਿਆ ਗਿਆ, ਜੰਗ ਜਿੱਤ ਕੇ ਜਦੋ ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਪਾਸ ਆਇਆ ਤੇ ਬਹੁਤ ਖੁਸ਼ ਹੋਇਆ । ਚੌਧਰੀ ਕਾਲਾ ਗੁਰੂ ਹਰਿਰਾਇ ਸਾਹਿਬ ਜੀ ਨੂੰ ਆਖਣ ਲੱਗਾ ਗੁਰੂ ਮਹਾਰਾਜ ਜੀ ਜਿਸ ਜੈਦਪੁਰਾਣੇ ਨੂੰ ਜਿੱਤਣਾ ਸਾਰਿਆ ਲਈ ਨਾਂ ਬਰਾਬਰ ਸੀ ਪਰ ਮੈ ਉਸ ਨੂੰ ਬਹੁਤ ਛੇਤੀ ਮਾਰ ਦਿੱਤਾ । ਜੈਦਪੁਰਾਣਾ ਤੇ ਮੇਰੇ ਸਿਰਫ ਦੋ ਦੰਦ ਹੀ ਤੋੜ ਸਕਿਆ , ਇਹ ਸੁਣ ਕੇ ਗੁਰੂ ਹਰਿਰਾਇ ਸਾਹਿਬ ਜੀ ਕਹਿਣ ਲਗੇ ਚੌਧਰੀ ਜੀ ਤੁਸੀ ਨਹੀ ਜਾਣਦੇ ਹੋ ਕਿ ਜੈਦਪੁਰਾਣਾ ਕਿਨਾ ਬਲੀ ਸੀ । ਜਦੋ ਜੈਦਪੁਰਾਣਾ ਤੇਰੇ ਨਾਲ ਲੜ ਰਿਹਾ ਸੀ ਅਸਾ ਨੇ ਚਾਰ ਬੀਰ ਉਸ ਵੱਲ ਭੇਜੇ ਸਨ ਦੋ ਬੀਰ ਉਸ ਦੀ ਬਾਹਵਾਂ ਤੇ ਦੋ ਬੀਰ ਉਸ ਦੀਆਂ ਲੱਤਾ ਫੜ ਕੇ ਖੜੇ ਸਨ । ਅਸੀ ਚੌਧਰੀ ਜੀ ਖ਼ੁਦ ਗੁਪਤ ਰੂਪ ਵਿੱਚ ਤੁਹਾਡੇ ਅੱਗੇ ਲੋਹੇ ਦੀ ਅਹਿਰਨ ਫੜ ਕੇ ਖੜੇ ਸੀ , ਚਾਰ ਬੀਰਾ ਦੇ ਫੜਿਆ ਤੋ ਹੀ ਜੈਦਪੁਰਾਣੇ ਨੇ ਏਨਾ ਭਾਰੀ ਵਾਰ ਕੀਤਾ ਕਿ ਲੋਹੇ ਦੀ ਅਹਿਰਨ ਪਾੜ ਕੇ ਉਸ ਦੀ ਬਰਸ਼ੀ ਸਾਡੇ ਹੱਥ ਵਿੱਚ ਜਾ ਲੱਗੀ । ਤੇ ਸਾਡਾ ਹੱਥ ਤੇਰੇ ਮੂੰਹ ਤੇ ਵੱਜਾ ਜਿਸ ਨਾਲ ਤੇਰੇ ਇਹ ਦੋ ਦੰਦ ਟੁੱਟ ਗਏ , ਉਸ ਬਰਸ਼ੀ ਦੇ ਵਾਰ ਨਾਲ ਸਾਡਾ ਵੀ ਹੱਥ ਜ਼ਖਮੀ ਹੋ ਗਿਆ ਗੁਰੂ ਜੀ ਨੇ ਕਾਲੇ ਨੂੰ ਦਿਖਾਇਆ । ਚੌਧਰੀ ਕਾਲਾ ਇਹ ਸਭ ਸੁਣ ਕੇ ਹੈਰਾਨ ਹੋ ਗਿਆ ਤੇ ਗੁਰੂ ਹਰਿਰਾਇ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ । ਗੁਰੂ ਜੀ ਮੈਨੂੰ ਮੁਆਫ ਕਰ ਦਿਉ ਮੈ ਸਮਝ ਨਹੀ ਸਕਿਆ, ਜੇ ਤੁਸੀ ਮੇਰੀ ਮੱਦਤ ਨਾਂ ਕਰਦੇ ਅੱਜ ਮੈ ਆਪ ਜੀ ਦੇ ਚਰਨਾਂ ਨਾ ਹੁੰਦਾ । ਸੰਗਤ ਜੀ ਇਸ ਤੋ ਸਿਖਿਆ ਮਿਲਦੀ ਹੈ ਇਹ ਨਾ ਸਮਝੋ ਕਿ ਗੁਰੂ ਜੀ ਸਾਨੂੰ ਸਰੀਰ ਕਰਕੇ ਨਹੀ ਦਿਖਾਈ ਦੇਂਦੇ , ਤੁਸੀ ਗੁਰੂ ਜੀ ਅੱਗੇ ਅਰਦਾਸ ਕਰ ਕੇ ਦੇਖਿਉ ਗੁਰੂ ਜੀ ਗੁਪਤ ਰੂਪ ਵਿੱਚ ਹਮੇਸ਼ਾ ਦੁੱਖ ਸੁੱਖ ਵੇਲੇ ਤੁਹਾਡੇ ਨਾਲ ਖੜੇ ਹੋਣਗੇ ।
ਜੋਰਾਵਰ ਸਿੰਘ ਤਰਸਿੱਕਾ


Share On Whatsapp

Leave a Reply




"1" Comment
Leave Comment
  1. kulwant Gurusaria

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

top