ਇਤਿਹਾਸ – ਗੁਰਦੁਆਰਾ ਰੀਠਾ ਸਾਹਿਬ ਜੀ

ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਰਾਖੰਡ ਦੀ ਉਦਾਸੀ ਸਮੇਂ ਸਿੱਧਾ ਜੋਗੀਆਂ ਨਾਲ ਦੋਸਤੀ ਕਰਨ ਲਈ ਇਥੇ ਪੁੱਜੇ | ਭਾਈ ਮਰਦਾਨਾ ਜੀ ਦੇ ਭੁੱਖ ਲੱਗਣ ਤੇ ਉਹਨਾਂ ਨੇ ਸਿਧਾਂ ਪਾਸੋਂ ਭੋਜਨ ਦੀ ਮੰਗ ਕੀਤੀ , ਪਰ ਸਿਧਾਂ ਨੇ ਈਰਖਾ ਨਾਲ ਮਨ੍ਹਾ ਕਰ ਦਿੱਤਾ | ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਮੇਹਰ ਭਰੀ ਦ੍ਰਿਸ਼ਟੀ ਨਾਲ ਰੀਠੇ ਦੇ ਦਰਖਤ ਵੱਲ ਇਸ਼ਾਰਾ ਕਰਕੇ
ਭਾਈ ਮਰਦਾਨਾ ਜੀ ਨੂੰ ਫਲ ਤੋੜ ਕੇ ਖਾਣ ਲਈ ਕਿਹਾ | ਭਾਈ ਮਰਦਾਨਾ ਜੀ ਨੇ ਕਹਿਣਾ ਮੰਨ ਕੇ ਫਲ ਤੋੜਕੇ ਖਾਣੇ ਸ਼ੁਰੂ ਕਰ ਦਿੱਤੇ ਜੋ ਕੇ ਸ਼ਹਿਦ ਵਾਂਗ ਮਿੱਠੇ ਹੋ ਗਏ , ਜਿਸ ਨੂੰ ਦੇਖ ਕੇ ਸਿੱਧ ਹੈਰਾਨ ਹੋ ਗਏ ਤੇ ਉਹਨਾਂ ਵੀ ਫਲ ਖਾਣੇ ਸ਼ੁਰੂ ਕਰ ਦਿੱਤੇ |
ਉਸ ਸਮੇਂ ਤੋਂ ਇਸ ਅਸਥਾਨ ਨੂੰ ਰੀਠਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ | ਅੱਜ ਵੀ ਇਸ ਅਸਥਾਨ ਤੇ ਰੀਠੇ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ


Share On Whatsapp

Leave a Reply




"1" Comment
Leave Comment
  1. Satnaam shree waheguru ji

top