ਗੁਰੂ ਨਾਨਕ ਸਾਹਿਬ ਜੀ ਤੇ ਭਾਈ ਸੰਗਤੀਆ ਜੀ

ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਅੱਚਲ ਬਟਾਲੇ ਨਗਰ ਵਿੱਚ ਸਾਡੇ ਮਾਤਾ ਸੁਲੱਖਣੀ ਜੀ ਨਾਲ ਹੋਇਆ ਸੀ । ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਟਾਲੇ ਨਗਰ ਵਿੱਚ ਆਉਦੇ ਜਾਂਦੇ ਸਨ ਜਿਸ ਕਰਕੇ ਬਟਾਲੇ ਨਗਰ ਦੇ ਬਹੁਤ ਜਿਆਦਾ ਲੋਕ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ ਸਨ । ਬਟਾਲੇ ਨਗਰ ਦੇ ਵਿੱਚ ਇਕ ਤਰਖਾਨ ਸਿੱਖ ਰਹਿੰਦਾ ਸੀ ਜੋ ਲੱਕੜ ਦਾ ਕੰਮ ਕਾਰ ਕਰਦਾ ਸੀ । ਇਸ ਦੇ ਘਰ ਜਿਨੇ ਵੀ ਬੱਚੇ ਪੈਦਾ ਹੋਏ ਪੈਦਾ ਹੋਣ ਦੇ ਥੋੜੇ ਸਮੇ ਬਾਅਦ ਮਰ ਜਾਦੇ ਸਨ । ਇਸ ਨੇ ਜਦੋ ਗੁਰੂ ਨਾਨਕ ਸਾਹਿਬ ਜੀ ਦੀ ਸੋਭਾ ਸੁਣੀ ਤਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ । ਸਤਿਗੁਰੂ ਜੀ ਜੋ ਮੇਰੇ ਘਰ ਵਿੱਚ ਬੱਚਾ ਪੈਦਾ ਹੋਣ ਵਾਲਾ ਹੈ ਜੇ ਇਹ ਬਚ ਜਾਵੇ ਤਾ ਇਸ ਨੂੰ ਆਪ ਜੀ ਦੇ ਚਰਨਾਂ ਵਿੱਚ ਭੇਟ ਕਰ ਦੇਵਾਗਾ ਤੁਸੀ ਮਿਹਰ ਕਰਕੇ ਇਸ ਬੱਚੇ ਦੀ ਉਮਰ ਬਖਸ਼ਿਸ਼ ਕਰੋ ਜੀ । ਜਦੋ ਇਸ ਦੇ ਘਰ ਪੁੱਤਰ ਨੇ ਜਨਮ ਲਿਆ ਤਾ ਇਸ ਨੇ ਸੋਚਿਆ ਇਸ ਬੱਚੇ ਨੇ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਕਰਨੀ ਹੈ ਇਸ ਲਈ ਇਸ ਬੱਚੇ ਦਾ ਨਾਮ ਸੰਗਤੀਆ ਰੱਖ ਦਿੱਤਾ । ਸਮਾਂ ਬੀਤਦਾ ਗਿਆ ਜਦੋ ਸੰਗਤੀਆ ਬਾਰਾਂ ਸਾਲ ਦਾ ਹੋਇਆ ਤਾ ਉਸ ਸਮੇ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋ ਅੱਚਲ ਬਟਾਲੇ ਸਿਵਰਾਤਰੀ ਦਾ ਮੇਲਾ ਸੁਣ ਕੇ ਜੋਗੀਆਂ ਨੂੰ ਸਿਧੇ ਰਾਹ ਪਾਉਣ ਵਾਸਤੇ ਆਏ। ਜਦੋ ਭਾਈ ਸੰਗਤੀਆ ਜੀ ਦੇ ਪਿਤਾ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਸਾਡੇ ਹੀ ਨਗਰ ਵਿੱਚ ਆਏ ਹਨ ਤਾਂ ਉਸੇ ਹੀ ਸਮੇਂ ਭਾਈ ਸੰਗਤੀਆ ਜੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਿਆ। ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਭਾਈ ਸੰਗਤੀਆ ਜੀ ਨੂੰ ਬਿਠਾ ਕੇ ਆਖਿਆ ਗੁਰੂ ਜੀ ਇਹ ਆਪ ਜੀ ਦੀ ਭੇਟਾ ਹਾਜਰ ਹੈ । ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਸੰਗਤੀਆ ਜੀ ਦੇ ਪਿਤਾ ਨੇ ਸਾਰੀ ਗੱਲਬਾਤ ਦਸੀ ਮੇਰੇ ਪਹਿਲੇ ਬੱਚੇ ਮਰ ਜਾਦੇ ਸਨ ਤੇ ਇਹ ਕਿਵੇ ਇਹ ਆਪ ਜੀ ਦੀ ਮਿਹਰ ਨਾਲ ਜਿਉਦਾ ਹੈ । ਗੁਰੂ ਸਾਹਿਬ ਜੀ ਨੇ ਭਾਈ ਸੰਗਤੀਆ ਜੀ ਦੇ ਸਿਰ ਤੇ ਹੱਥ ਰੱਖਿਆ ਤੇ ਆਪਣੇ ਕੋਲ ਬਿਠਾ ਲਿਆ, ਏਨੇ ਸਮੇਂ ਵਿੱਚ ਜੋਗੀਆ ਦਾ ਇਕ ਟੋਲਾ ਗੁਰੂ ਨਾਨਕ ਸਾਹਿਬ ਜੀ ਨੂੰ ਆਣ ਕੇ ਆਖਣ ਲੱਗਾ ਆਪ ਜੀ ਦਾ ਬਹੁਤ ਨਾਮ ਸੁਣਿਆ ਹੈ ਸਾਨੂੰ ਵੀ ਕੋਈ ਆਪਣੀ ਤਾਕਤ ਦਿਖਾਉ ਜੀ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸਾਰੀ ਤਾਕਤ ਤਾ ਉਸ ਨਿਰੰਕਾਰ ਦੀ ਹੈ ਅਸੀ ਕੌਣ ਹੁੰਦੇ ਹਾ ਦਿਖੌਣ ਵਾਲੇ । ਪਰ ਜੋਗੀ ਨਾ ਮੰਨੇ ਉਹਨਾਂ ਨੇ ਆਖਿਆ ਜੇ ਆਪ ਕੋਲ ਕੋਈ ਸ਼ਕਤੀ ਨਹੀ ਹੈ ਤੇ ਅਸੀ ਤਹਾਨੂੰ ਸ਼ਕਤੀ ਵਿਖਾ ਦੇਦੇਂ ਹਾਂ ਤੁਸੀ ਸਾਡੇ ਚੇਲੇ ਬਣ ਜਾਉ । ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਅਸੀ ਇਕ ਅਕਾਲ ਪੁਰਖ ਦੇ ਹੀ ਚੇਲੇ ਹਾ ਹੋਰ ਸਾਡਾ ਕੋਈ ਗੁਰੂ ਨਹੀ ਬਣ ਸਕਦਾ । ਪਰ ਜੋਗੀ ਆਪਣੀਆਂ ਸ਼ਕਤੀਆਂ ਦੇ ਹੰਕਾਰ ਵਿੱਚ ਅੰਨੇ ਹੋਏ ਗੁਰੂ ਨਾਨਕ ਸਾਹਿਬ ਜੀ ਨੂੰ ਮਜਬੂਰ ਕਰਨ ਲੱਗੇ । ਗੁਰੂ ਸਾਹਿਬ ਨੇ ਉਹਨਾਂ ਜੋਗੀਆਂ ਦੇ ਇਸ ਟੋਲੇ ਦਾ ਹੰਕਾਰ ਤੋੜਨ ਲਈ ਇਕ ਵੱਡੀ ਚਿਖਾ ਤਿਆਰ ਕਰਵਾਈ ਤੇ ਉਸ ਬਾਰਾ ਸਾਲ ਦੇ ਬੱਚੇ ਭਾਈ ਸੰਗਤੀਆ ਜੀ ਵੱਲ ਵੇਖਿਆ ਤੇ ਕਹਿਣ ਲੱਗੇ ਬੇਟਾ ਜੀ ਜਾਉ ਤੇ ਇਸ ਚਿਖਾ ਵਿੱਚ ਬੈਠ ਜਾਉ। ਭਾਈ ਸੰਗਤੀਆ ਜੀ ਨੇ ਉਸੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਜਾ ਕੇ ਚਿਖਾ ਤੇ ਬੈਠ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਉਸ ਚਿਖਾ ਨੂੰ ਅੱਗ ਲਗਵਾ ਦਿੱਤੀ ਚਿਖਾ ਲਟ ਲਟ ਕਰਕੇ ਬਲਣ ਲੱਗੀ । ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਜੋਗੀਆਂ ਦੇ ਟੋਲੇ ਨੂੰ ਆਖਿਆ ਜਾਉ ਆਪਣੀਆ ਸ਼ਕਤੀਆਂ ਨਾਲ ਇਸ ਬੱਚੇ ਦੀ ਰੱਖਿਆ ਕਰੋ । ਜਦੋ ਜੋਗੀਆ ਨੇ ਇਹ ਸੁਣਿਆ ਤੇ ਉਹ ਡਰ ਗਏ ਗੁਰੂ ਨਾਨਕ ਸਾਹਿਬ ਜੀ ਨੂੰ ਆਖਣ ਲੱਗੇ ਅਸੀ ਤੇ ਆਪਣਾ ਸਰੀਰ ਬਦਲ ਸਕਦੇ ਹਾ ਹਵਾ ਵਿੱਚ ਉਡ ਸਕਦੇ ਹਾ ਪਰ ਕਿਸੇ ਮਰੇ ਹੋਏ ਨੂੰ ਜਿਉਦਾ ਨਹੀ ਕਰ ਸਕਦੇ । ਇਹ ਤਾਂ ਬੱਚਾ ਹੁਣ ਤਕ ਸੜ ਗਿਆ ਹੋਵੇਗਾ ਅਸੀ ਇਸ ਦੀ ਰੱਖਿਆ ਨਹੀ ਕਰ ਸਕਦੇ , ਜਦੋ ਜੋਗੀਆਂ ਦਾ ਹੰਕਾਰ ਟੁੱਟ ਗਿਆ ਤਾ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ ਗੁਰੂ ਜੀ ਇਸ ਨੂੰ ਹੁਣ ਤੁਸੀ ਹੀ ਬਚਾ ਸਕਦੇ ਹੋ ਜਿਵੇ ਪ੍ਰਹਿਲਾਦ ਭਗਤ ਨੂੰ ਅੱਗ ਵਿੱਚੋ ਵੀ ਪ੍ਰਮੇਸ਼ਰ ਜੀ ਨੇ ਬਚਾ ਲਿਆ ਸੀ । ਇਸੇ ਤਰਾਂ ਗੁਰੂ ਨਾਨਕ ਸਾਹਿਬ ਜੀ ਤੁਸੀ ਵੀ ਇਸ ਬੱਚੇ ਨੂੰ ਅੱਗ ਵਿੱਚੋ ਬਚਾ ਲਵੋ ਜੀ । ਜਦੋ ਪੰਜ ਘੰਟਿਆਂ ਬਾਅਦ ਅੱਗ ਬੁਝ ਗਈ ਤਾਂ ਸਾਰਿਆਂ ਨੇ ਕੀ ਵੇਖਿਆ ਭਾਈ ਸੰਗਤੀਆ ਜੀ ਸੁਆਹ ਦੇ ਢੇਰ ਤੇ ਚੌਕੜਾ ਮਾਰ ਕੇ ਬੈਠਾ ਸੀ । ਭਾਈ ਸੰਗਤੀਆ ਦਾ ਗੁਰੂ ਨਾਨਕ ਸਾਹਿਬ ਜੀ ਨੇ ਵਾਲ ਵੀ ਵਿੰਗਾ ਨਹੀ ਹੋਣ ਦਿੱਤਾ ਇਹ ਵੇਖ ਕੇ ਜੋਗੀਆ ਸਣੇ ਸਾਰੀ ਸੰਗਤ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਡਿਗ ਪਈ । ਗੁਰੂ ਨਾਨਕ ਸਾਹਿਬ ਜੀ ਨੇ ਭਾਈ ਸੰਗਤੀਆ ਜੀ ਨੂੰ ਆਪਣੇ ਕੋਲ ਬਲਾਇਆ ਤੇ ਉਸ ਨੂੰ ਬਹੁਤ ਪਿਆਰ ਦਿੱਤਾ ਤੇ ਉਸ ਦੇ ਪਿਤਾ ਜੀ ਨੂੰ ਕੋਲ ਬੁਲਾ ਕੇ ਆਖਿਆ ਤੁਹਾਡੀ ਭੇਟਾ ਅਸੀ ਪਰਵਾਨ ਕਰ ਲਈ ਹੈ ਹੁਣ ਤੁਸੀ ਭਾਈ ਸੰਗਤੀਆ ਜੀ ਨੂੰ ਨਾਲ ਲੈ ਜਾਉ ਤੇ ਆਪਣੇ ਘਰ ਉਸ ਕਰਤਾਰ ਨੂੰ ਯਾਦ ਕਰਦਿਆ ਵਸੋ ਰਸੋ। ਸਾਰੇ ਆਖੋ ਧੰਨ ਨਾਨਕ ਤੇਰੀ ਵੱਡੀ ਕਮਾਈ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




"2" Comments
Leave Comment
  1. Sawinder Singh Sandhu

    9465610096

  2. 🙏🙏ਧੰਨ ਨਾਨਕ ਤੇਰੀ ਵੱਡੀ ਕਮਾਈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

top