9 ਜੁਲਾਈ ਦਾ ਇਤਿਹਾਸ – ਮੀਰੀ ਪੀਰੀ ਦਿਹਾੜਾ

1606 ਈ: ਚ ਸ਼ਾਂਤੀ ਦੇ ਪੁੰਜ ਧੰਨ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਤਖਤ ਤੇ ਬਿਰਾਜਮਾਨ ਹੋਏ ਤਾਂ ਸਤਿਗੁਰਾਂ ਨੇ ਸਿੱਖੀ ਚ ਨਵੀਂ ਰੂਹ ਫੂਕੀ। ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਉੱਚਾ ਥੜ੍ਹਾ ਬਣਾਇਆ , ਨਾਮ ਰੱਖਿਆ ਅਕਾਲ_ਤਖ਼ਤ। ਬਾਬਾ ਬੁੱਢਾ ਸਾਹਿਬ ਜੀ ਦੇ ਹੱਥੀਂ ਦੋ ਸ੍ਰੀ ਸਾਹਿਬ ਧਾਰਨ ਕੀਤੀਆਂ। ਇੱਕ ਮੀਰੀ ਦੀ ਇੱਕ ਪੀਰੀ ਦੀ। ਅੱਜ ਤਕ ਸੰਸਾਰ ਚ ਏਦਾ ਨੀ ਹੋਇਆ ਸੀ ਕਿ ਕਿਸੇ ਬਾਦਸ਼ਾਹ ਨੇ ਤਖ਼ਤ ਤੇ ਬੈਠ ਕੇ ਦੋ ਤਲਵਾਰਾਂ ਪਾਈਆਂ ਹੋਣ। ਨਾ ਹੀ ਸਿੱਖੀ ਦੇ ਵਿਚ ਅਜ ਤਕ ਇਸ ਤਰ੍ਹਾਂ ਹੋਇਆ ਸੀ। ਇਹ ਅਦੁੱਤੀ ਕੌਤਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵਰਤਾਇਆ। ਇਸ ਲਈ ਸਤਿਗੁਰਾਂ ਦੇ ਨਾਮ ਨਾਲ ਸ਼ਬਦ ਜੁੜਿਆ , ਮੀਰੀ_ਪੀਰੀ_ਦੇ_ਮਾਲਕ।
ਨੱਥ ਮੱਲ ਤੇ ਅਬਦੁੱਲਾ ਢਾਡੀਆਂ ਨੇ ਸਤਿਗੁਰਾਂ ਦੀ ਮਹਿਮਾ ਵਿਚ ਵਾਰ ਗਾਈ
ਦੋ_ਤਲਵਾਰਾਂ_ਬੱਧੀਆਂ_ਇੱਕ_ਮੀਰੀ_ਦੀ_ਇਕ_ਪੀਰੀ_ਦੀ
ਇਕ ਅਜ਼ਮਤ ਦੀ ਇਕ ਰਾਜ ਦੀ ਇਕ ਰਾਖੀ ਕਰੇ ਵਜ਼ੀਰ ਦੀ
ਤਖ਼ਤ ਤੇ ਬੈਠ ਕੇ ਸਤਿਗੁਰਾਂ ਨੇ ਸਿੱਖਾਂ ਨੂੰ ਹੁਕਮ ਕੀਤਾ ਜਿਵੇਂ ਅਵਾਰਾ ਪਸ਼ੂਆਂ ਤੋਂ ਖੇਤੀ ਦੀ ਰਾਖੀ ਲਈ ਵਾੜ ਜ਼ਰੂਰੀ ਆ, ਏਦਾ ਧਰਮ ਦੀ ਰੱਖਿਆ ਲਈ ਸ਼ਸਤਰ ਜ਼ਰੂਰੀ ਆ , ਇਹ ਸ਼ਸਤਰ ਮੈਂ ਵੀ ਪਹਿਨਾਂਗਾ ਤੇ ਤੁਸੀਂ ਵੀ ਪਹਿਨੋ , ਜਿਸ ਨੇ ਸਾਡੀ ਖ਼ੁਸ਼ੀ ਲੈਣੀ ਹੈ ਉਹ ਚੰਗੇ ਤੋਂ ਚੰਗੇ ਸ਼ਾਸਤਰ ਭੇਟਾ ਕਰੋ , ਵਧੀਆ ਨਸਲ ਦੇ ਘੋੜੇ ਲਿਆਓ , ਜਵਾਨੀਆਂ ਭੇਟਾ ਕਰੋ ( ਭਾਵ ਫ਼ੌਜ ਚ ਭਰਤੀ ਹੋਵੋ) ਕਸਰਤ ਕਰੋ ,ਘੋਲ ਕਰੋ , ਘੋੜ ਸਵਾਰੀ ਸਿੱਖੋ , ਸ਼ਸਤਰ ਵਿੱਦਿਆ ਸਿਖੋ, ਸ਼ਿਕਾਰ ਖੇਡਣ ਲਈ ਜੰਗਲਾ ਚ ਜਾਉ , ਆਪਣੇ ਤਨ ਅਤੇ ਮਨ ਨੂੰ ਮਜ਼ਬੂਤ ਬਣਾਓ . ਕਿਉਂਕਿ ਕਮਜ਼ੋਰੀ ਇਕ ਗੁਨਾਹ ਹੈ ਤੇ ਇਹ ਗੁਨਾਹ ਕਿਸੇ ਦਾ ਵੀ ਮੁਆਫ਼ ਨਹੀਂ ਹੋਵੇਗਾ। ਤੁਸੀਂ ਸ਼ਸਤਰ ਇਸ ਵਾਸਤੇ ਚੁੱਕਣੇ ਨੇ ਤਾਂ ਕਿ ਜ਼ਾਲਮ ਦੇ ਸ਼ਸਤਰਾਂ ਨੂੰ ਰੋਕਿਆ ਜਾ ਸਕੇ ਕਿਉਕਿ ਲੋਹੇ ਨੂੰ ਲੋਹਾ ਹੀ ਕੱਟ ਸਕਦਾ ਹੈ…
ਏਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਬਾਣੀ ਦੇ ਨਾਲ ਨਾਲ ਅਜ ਦੇ ਦਿਨ ਸਿੱਖਾਂ ਨੂੰ ਸਵੈ ਰੱਖਿਆ ਦੇ ਲਈ ਸ਼ਸਤਰ ਬਖ਼ਸ਼ਿਸ਼ ਕੀਤੇ , ਕੀਰਤਨ ਨਾਲ ਢਾਡੀ ਪ੍ਰਥਾ ਸ਼ੁਰੂ ਹੋਈ। ਸ੍ਰੀ ਅਕਾਲ ਤਖ਼ਤ ਸਾਹਿਬ ਰਚਿਆ, ਛੇਵੇਂ ਸਤਿਗੁਰਾਂ ਦੇ ਨਾਲ ਸੰਬੰਧਿਤ ਹਰ ਅਸਥਾਨ ਤੇ ਅੱਜ ਵੀ ਦੋ ਨਿਸ਼ਾਨ ਸਾਹਿਬ ਝੂਲਦੇ ਆ ਜੋ ਮੀਰੀ ਪੀਰੀ ਭਗਤੀ ਸ਼ਕਤੀ ਦੇ ਪ੍ਰਤੀਕ ਨੇ।
🌹⚔️⚔️⚔️⚔️🌹
ਭਗਤੀ ਤੇ ਸ਼ਕਤੀ ਦੇ ਸੁਮੇਲ ਮੀਰੀ ਪੀਰੀ ਦਿਹਾਡ਼ੇ ਦੀਆਂ ਸਮੂਹ ਸੰਗਤਾਂ ਨੂੰ #ਲੱਖ_ਲੱਖ_ਮੁਬਾਰਕਾਂ_ਜੀ 🌹⚔️🌹
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top