ਅੰਮ੍ਰਿਤਸਰ ਸਾਹਿਬ ਰਾਮਬਾਗ ਕੋਲ ਗਿਰਜਾ ਘਰ ਦੇ ਨੇੜੇ ਇਕ ਪਾਦਰੀ ਈਸਾਈਅਤ ਦਾ ਪ੍ਰਚਾਰ ਕਰਨ ਰਿਹਾ ਸੀ। ਵਾਹਵਾ ਭੀੜ ਇਕੱਠੀ ਸੀ। ਜਿਸ ਚ ਸਿਖ ਮੁਸਲਮਾਨ ਹਿੰਦੂ ਸਾਰੇ ਸੀ। ਨਫਰਤ ਨਾਲ ਭਰਿਆ ਪਾਦਰੀ ਈਸਾ ਦੀ ਵਡਿਆਈ ਕਰਦਿਆਂ ਬਾਕੀ ਅਵਤਾਰਾਂ ਨੂੰ ਨੀਵਾਂ ਦਿਖਾ ਰਿਹਾ ਸੀ। ਪਾਦਰੀ ਨੇ ਕਿਹਾ ਕੋਈ ਧਰਮ 3 ਗੁਨਾਹ ਮਾਫ ਕਰਨ ਨੂੰ ਕਹਿੰਦਾ, ਕੋਈ 7 ਗੁਨਾਹ ਮਾਫ ਕਰਨ ਨੂੰ, ਕੋਈ 10 ਮਾਫ ਕਰਨ ਨੂੰ, ਪਰ ਈਸਾ ਨੇ ਕਿਹਾ ਕੋਈ 70 ਵਾਰ ਵੀ ਭੁਲ ਕਰੇ ਤਾਂ ਮਾਫ ਕਰ ਦਿਉ। ਸੋ ਏਸ ਕਰਕੇ ਈਸਾ ਸਭ ਤੋ ਵੱਡਾ।
ਨੇੜਿਉ ਲੰਘਦੇ ਭਾਈ ਵੀਰ ਸਿੰਘ ਜੀ ਵੀ ਓਸ ਵੇਲੇ ਕੋਲ ਆ ਖਲੋਤੇ ਸੀ। ਉਹ ਵੀ ਪਾਦਰੀ ਦੀ ਗਲ ਸੁਣਦੇ ਰਹੇ। ਜਦੋ ਪਾਦਰੀ ਨੇ ਆ ਗੱਲ ਕਹੀ ਤਾਂ ਭਾਈ ਸਾਬ ਉੱਚੀ ਅਵਾਜ ਚ ਬੋਲੇ , ਪਾਦਰੀ ਜੀ “ਜੇ ਧਰਮਾਂ ਨੂੰ ਅਵਤਾਰਾਂ ਨੂੰ ਨਾਪਣ ਦਾ ਏਹੀ ਮਾਪਡੰਡ ਆ” ਫੇਰ ਕੋਈ 70 ਤੋ ਵੱਧ ਵਾਰ ਮਾਫ ਕਰੇ ਤਾਂ ਈਸਾ ਤੋ ਵੱਡਾ ਮੰਨੋਗੇ ….?
ਪਾਦਰੀ ਸੁਣਕੇ ਹੈਰਾਨ ਹੋ ……ਕਹਿਣ ਲੱਗਾ ਹਾਂ…… ਪਰ ਏਦਾ ਦਾ ਹੋਰ ਕੌਣ ਆ….. ਜੋ ਈਸਾ ਤੋ ਵੱਧ ਵਾਰ ਮਾਫ ਕਰੇ
ਭਾਈ ਸਾਬ ਨੇ ਕਿਹਾ ਧੰਨ ਸਤਿਗੁਰੂ ਨਾਨਕ ਸਾਹਿਬ ਜੀ ਮਹਾਰਾਜ ਆ ਜੋ ਕਹਿੰਦੇ ਕੇ ਬੰਦਾ ਭੁਲਣਹਾਰ ਆ ਖਿਨ ਖਿਨ ਭੁਲਾਂ ਕਰਦਾ ਤੇ ਜਿੰਨੇ ਵਾਰ ਵੀ ਭੁੱਲੇ ਪਛਤਾਵਾ ਕਰੇ ਮਾਫ ਕਰ ਦਿਉ ਪਾਦਰੀ ਜੀ 20, 50, 70 ਦੀ ਗਲ ਛੱਡੋ ਗੁਰੂ ਨਾਨਕ ਸਾਹਿਬ ਲੇਖਾ ਕਰਦੇ ਹੀ ਨਹੀ ਹਰ ਵਾਰ ਬੇਅੰਤ ਵਾਰ ਮਾਫ ਕਰਦੇ ਆ ਓ ਸਭ ਤੋ ਵੱਡੇ ਬਖਸ਼ਣਹਾਰ ਆ
ਨਾਲ ਹੀ ਭਾਈ ਵੀਰ ਸਿੰਘ ਹੁਣਾ ਗੁਰੂ ਬਚਨ ਪੜੇ
ਸਲੋਕੁ ॥
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥
ਬਖਸਨਹਾਰ ਬਖਸਿ ਲੈ ਨਾਨਕ ਪਾਰਿ ਉਤਾਰ ॥੧॥
ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥
ਜਿਸਹਿ ਬੁਝਾਏ ਨਾਨਕਾ ਤਿਹ ਗੁਰਮੁਖਿ ਨਿਰਮਲ ਬੁਧਿ ॥੯॥
ਭਾਈ ਵੀਰ ਸਿੰਘ ਦੇ ਬੋਲ ਸੁਣ ਕੋਲ ਖੜੇ ਸਿਖਾਂ ਨੇ ਜੈਕਾਰੇ ਲਾਏ ਸਭ ਹਿੰਦੂ ਮੁਸਲਮਾਨ ਜੋ ਖੜੇ ਸੀ ਬੜੇ ਖੁਸ਼ ਹੋਏ ਪਾਦਰੀ ਨੂੰ ਕੋਈ ਜਵਾਬ ਨ ਆਇਆ ਚੁਪ ਕਰਕੇ ਗਿਰਜੇ ਚ ਜਾ ਵੜਿਆ ਏ ਗੱਲ 1890 ਦੇ ਕਰੀਬ ਦੀ ਆ ਓਦੋ ਭਾਈ ਵੀਰ ਸਿੰਘ ਜੀ ਦੀ ਉਮਰ ਸਿਰਫ 18 ਕ ਸਾਲ ਸੀ
ਸਰੋਤ -ਭਾਈ ਵੀਰ ਸਿੰਘ ਜੀ ਦੀ ਜੀਵਨੀ “ਗੁਰਮੁਖ ਜੀਵਨ” ਚੋ
ਨੋਟ ਦੀਪ ਭਾਊ ਕਹਿੰਦਾ ਹੁੰਦਾ ਸੀ “ਅਪਣੇ ਕਿਰਦਾਰਾਂ ਵਲ ਵਾਪਸ ਮੁੜਣ ਦੀ ਲੋੜ ਆ” ਅਪਣੇ ਆਪ ਨੂੰ ਪਹਿਚਾਣੋ ਅਸੀ ਕੌਣ ਆ… ਸਾਡੇ ਸਤਿਗੁਰੂ ਨੇ ਸਭ ਕੁਝ ਬਖਸ਼ਿਆ ਹਰ ਗੱਲ ਦਾ ਜਵਾਬ ਬਾਦਲੀਲ ਦੇ ਸਕਦੇ ਆ ਬਸ ਭਾਈ ਵੀਰ ਸਿੰਘ ਜੀ ਵਰਗੇ ਬਨਣ ਦੀ ਲੋੜ ਆ
ਮੇਜਰ ਸਿੰਘ
ਗੁਰੂ ਕਿਰਪਾ ਕਰੇ