ਮਾਈ ਸੇਵਾਂ ਜੀ

ਪਹਿਲੇ ਗੁਰੂ ਨਾਨਕ ਦੇਵ ਜੀ ਜਦੋਂ ਮੱਕੇ – ਮਦੀਨੇ ਵਲੋਂ ਆਏ ਤਾਂ ਅਫ਼ਗਾਨਿਸਤਾਨ ਰਾਹੀਂ ਪ੍ਰਚਾਰ ਕਰਦੇ ਆਏ । ਇਨ੍ਹਾਂ ਦੇ ਪ੍ਰਚਾਰ ਸਦਕਾ ਉਸ ਵੇਲੇ ਤੋਂ ਕਾਬਲ ਵਿਚ ਸਿੱਖ ਸੰਗਤ ਬਣ ਚੁੱਕੀ ਸੀ । ਇਸ ਤਰ੍ਹਾਂ ਦੀ ਸੰਗਤ ਵਿੱਚੋਂ ਹੀ ਇਕ ਬੀਬੀ ਹੋਈ ਜਿਹੜੀ ਮਾਈ ਸੇਵਾਂ ਦੇ ਨਾਂ ਕਰ ਕੇ ਪ੍ਰਸਿੱਧ ਹੋਈ । ਇਹ ਫਿਰ ਅੰਮ੍ਰਿਤਸਰ ਹੀ ਰਹਿਣ ਲੱਗ ਪਈ । ਇਹ ਬੜੀ ਧਾਰਮਿਕ ਉਚੀ ਅਵਸਥਾ ਨੂੰ ਪੁੱਜੀ ਹੋਈ ਇਸਤਰੀ ਸੀ । ਇਹ ਪ੍ਰਚਾਰ ਵੀ ਕਰਦੀ ਬੀਬੀਆਂ ਦੀ ਸੰਗਤਾਂ ਨੂੰ ਇਕੱਠੀਆਂ ਕਰ । ਪਤੀ ਬ੍ਰਤਾ ਹੋਣ ਕਰਕੇ ਗੁਰੂ ਜੀ ਤੇ ਪੂਰਨ ਸ਼ਰਧਾ ਹੋਣ ਕਰਕੇ ਅਨੇਕ ਕਰਨੀ ਵਾਲੀ ਬਣ ਗਈ ।
ਜਦੋਂ ਅੰਮ੍ਰਿਤ ਸਰੋਵਰ ਦੀ ਸੇਵਾ ਚਲ ਰਹੀ ਸੀ । ਕਾਬਲ ਤੋਂ ਇਕ ਮਾਈ ਸੇਵਾ ਆਈ । ਨੌਜੁਆਨ ਮੁਟਿਆਰ ਨੇ ਭੱਜ ਭੱਜ ਕੇ ਮਿਟੀ ਦੇ ਟੋਕਰੇ ਸਰੋਵਰ ਵਿੱਚੋਂ ਚੁੱਕ ਬਾਹਰ ਲਿਆ ਸੁੱਟਣੇ । ਆਉਂਦਿਆਂ ਜਾਂਦਿਆਂ ਕਈ ਵਾਰ ਆਪਣੇ ਹੱਥ ਨਾਲ ਝਟਕਾ ਜਿਹਾ ਮਾਰਨਾ । ਬਹੁਤ ਪਿਆਰ ਨਾਲ ਸੇਵਾ ਕਰਦੀ ਤੇ ਸੇਵਾ ਕਰਨ ਵਾਲੀਆਂ ਹੋਰ ਬੀਬੀਆਂ ਇਸ ਨਾਲ ਬੜਾ ਪਿਆਰ ਕਰਦੀਆਂ । ਕਿਸੇ ਨਾਲ ਕੋਈ ਗਲ ਨਾ ਕਰਦੀ।ਟੋਕਰੀ ਸਿਰ ਤੇ ਚੁੱਕ ਮੂੰਹ ਵਿੱਚ ਜਾਪ ਕਰਦੀ ਰਹਿੰਦੀ ਸੇਵਾ ਵਿਚ ਮਸਤ ਇਲਾਹੀ ਰੰਗਣਾ ਵਿਚ ਰੰਗੀ ਰਹਿੰਦੀ । ਦੁਪਹਿਰੇ ਸੰਗਤ ਨਾਲ ਲੰਗਰ ਪਾਣੀ ਛਕਦੀ । ਸਾਰੇ ਜਾਣਦੇ ਸਨ ਕਿ ਉਹ ਬਹੁਤ ਸੇਵਾ ਕਰਦੀ ਹੈ । ਦੂਰੋਂ ਆਈ ਸੰਗਤ ਰਾਤ ਦਿਨ ਇਥੇ ਤੰਬੂਆਂ ਵਿਚ ਰਹਿੰਦੀ । ਬੀਬੀਆਂ ਲਈ ਵੱਖਰੇ ਤੰਬੂ ਸਨ । ਸਾਰੀ ਸੰਗਤ ਸੇਵਾ ਕਰ ਰਾਤ ਦਾ ਲੰਗਰ ਛਕ ਆਪਣੇ ਆਪਣੇ ਅਸਥਾਨ ਤੇ ਸੌਂ ਜਾਂਦੇ । ਬੀਬੀਆਂ ਵੱਖਰੀਆਂ ਸੌਂਦੀਆਂ । ਪਰ ਇਹ ਬੀਬੀ ਲੰਗਰ ਤਾਂ ਛਕ ਲੈਂਦੀ ਪਰ ਰਾਤ ਬੀਬੀਆਂ ਵਿਚ ਨਾ ਸੌਂਦੀ ।
ਸੇਵਾ ਕਰਨ ਵਾਲੀਆਂ ਬੀਬੀਆਂ ਨੇ ਇਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਪਾਸ ਇਸ ਕਾਬਲ ਵਾਲੀ ਬੀਬੀ ਦੀ ਗੱਲ ਕੀਤੀ ਕਿ ਉਹ ਬੀਬੀ ਰਾਤ ਪਤਾ ਨਹੀਂ ਕਿਥੇ ਜਾਂਦੀ ਹੈ ਉਨ੍ਹਾਂ ਨਾਲ ਨਹੀਂ ਰਹਿੰਦੀ , ਪਤਾ ਕਰਨਾ ਚਾਹੀਦਾ ਹੈ ਕਿ ਉਹ ਕਿਥੇ ਜਾਂਦੀ ਹੈ ? ਉਹ ਕਈ ਵਾਰ ਟੋਕਰੀ ਰੱਖ ਕੇ ਹੱਥਾਂ ਨਾਲ ਖਾਲੀ ਹਵਾ ਵਿੱਚ ਧੱਕਾ ਜਿਹਾ ਵੀ ਦੇਂਦੀ ਰਹਿੰਦੀ । ਕਈ ਵਾਰ ਦਿਨ ਵਿਚ ਇਉਂ ਕਰਦੀ ਵੇਖੀਦੀ ਹੈ । ਇਹ ਅਸਚਰਜ ਜਿਹੀ ਗੱਲ ਕਰ ਸੇਵਾ ਕਰਦੀ ਕਾਬਲ ਵਾਲੀ ਬੀਬੀ ਨੂੰ ਸੱਦਿਆ ਗਿਆ | ਸਾਰੀ ਸੰਗਤ ਵਿਚ ਉਸ ਨੂੰ ਪੁੱਛਿਆ ਗਿਆ ਉਹ ਰਾਤ ਕਿਥੇ ਰਹਿੰਦੀ ਹੈ ? ਸੰਗਤ ਤੋਂ ਅੱਡ ਕਿਉਂ ਰਹਿੰਦੀ ਹੈ ? ਬੀਬੀ ਨੇ ਗੁਰੂ ਜੀ ਨੂੰ ਦੱਸਿਆ ਕਿ ਏਥੇ ਸੰਗਤ ਵਿੱਚ ਰਾਤ ਨਹੀਂ
ਰਹਿੰਦੀ ਉਹੋ ਰਾਤ ਆਪਣੇ ਘਰ ਕਾਬਲ ਚਲੀ ਜਾਂਦੀ ਹੈ ਆਪਣੇ ਸਾਰੇ ਘਰ ਦਾ ਕੰਮ ਕਾਜ । ਕਰ ਅੱਖਾਂ ਮੀਟਦੀ ਹਾਂ । ਅਕਾਲ ਪੁਰਖ ਏਥੇ ਪੁਚਾ ਦੇਂਦਾ ਹੈ । ਫਿਰ ਏਥੋਂ ਅਕਾਲ ਪੁਰਖ ਦਾ ਧਿਆਨ ਪ੍ਰਾਰਥਨਾ ਕਰਦੀ ਹਾਂ ਤੇ ਉਥੇ ਪੁੱਜ ਜਾਂਦੀ ਹਾਂ ਸਾਰੇ ਇਹ ਸੁਣ ਬੜੇ ਅਸਚਰਜ ਹੋਏ ॥ ਫਿਰ ਪੁਛਿਆ ਗਿਆ ਕਿ ਉਹ ਕਈ ਵਾਰ ਟੋਕਰੀ ਰੱਖ ਕੇ ਧਕਾ ਕਿਉਂ ਮਾਰਦੀ ਹੈ , ਬੀਬੀ ਨੇ ਦੱਸਿਆ ਕਿ ਉਸ ਦਾ ਬਾਲਕ ਹੈ ਉਸ ਨੂੰ ਦੁੱਧ ਪਿਲਾ ਪੰਘੂੜੇ ਵਿੱਚ ਸੁਲਾ ਕੇ ਆਉਂਦੀ ਹਾਂ ਜਦੋਂ ਉਹ ਮੈਨੂੰ ਰੋਂਦਾ ਜਾ ਜਾਗਦਾ ਦਿਸਦਾ ਹੈ । ਉਹ ਹੱਥਾਂ ਨਾਲ ਉਸ ਦੀ ਪੰਘੂੜੇ ਨੂੰ ਹਲਾ ਕੇ ਸੁਲਾ ਦੇਂਦੀ ਹੈ । ਅੰਤਰਜਾਮੀ ਗੁਰੂ ਸਭ ਕੁਝ ਜਾਣਦੇ ਸਨ । ਪਰ ਸੰਗਤਾਂ ਦਾ ਸ਼ੱਕ ਤਾਂ ਕਢਾਉਣਾ ਹੀ ਸੀ । ਗੁਰੂ ਜੀ ਕਿਹਾ ਕਿ ਇਹ ਠੀਕ ਹੈ । ਹੁਣ ਗੁਰੂ ਜੀ ਨੇ ਸੰਗਤ ਵਿਚ ਬੀਬੀ ਨੂੰ ਪੁਛਿਆ ਕਿ ਉਸ ਨੂੰ ਇਹੋ ਜਿਹੀ ਸ਼ਕਤੀ ਕਿਵੇਂ ਪ੍ਰਾਪਤ ਹੋਈ ? ਬੀਬੀ ਸੇਵਾ ਨੇ ਦਸਿਆ ਕਿ ਉਨ੍ਹਾਂ ਦਾ ਖਾਨਦਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਸਿੱਖ ਤੁਰੇ ਆਉਂਦੇ ਹਨ । ਦੋਵੇਂ ਜੀ ਪਤੀ ਪਤਨੀ ਨਾਮ ਬਾਣੀ ਦਾ ਅਭਿਆਸ ਤੇ ਸਿਮਰਨ ਕਰਦੇ ਹਨ ਤੇ ਉਹ ਆਪ ਇਕ ਪਤੀ ਬ੍ਤਾ ਇਸਤਰੀ ਹੈ ਹੋਰ ਕਿਸੇ ਮਨੁੱਖ ਵੱਲ ਅੱਖ ਚੁੱਕ ਕੇ ਨਹੀਂ ਡਿੱਠਾ । ਹੋਰ ਗੁਰੂ ਤੋਂ ਸਿਵਾ ਕਿਸੇ ਫਕੀਰ , ਪੀਰ ਜਾਂ ਮੜੀ ਮਸਾਨ ਦੀ ਪੂਜਾ ਉਹ ਨਹੀਂ ਕਰਦੀ । ਆਪਣੇ ਸੱਸ ਸੌਹਰੇ ਦੀ ਸੇ ਵਾ ਤੇ ਆਗਿਆ ਵਿਚ ਰਹਿੰਦੀ ਹੈ । ਕਦੀ ਕਿਸੇ ਦਾ ਦਿਲ ਨਹੀਂ ਦੁਖਾਇਆ ਵਾਹ ਲਗਦੀ ਭਲਾ ਕਰੀਦਾ ਹੈ । ਕਦੀ ਕਿਸੇ ਦਾ ਬੁਰਾ ਨਹੀਂ ਸੋਚਿਆ ਚੁਗਲੀ ਨਿੰਦਾ ਕਦੀ ਕੀਤੀ ਨਹੀਂ ਹੋਰ ਚੁਗਲੀ ਕਰਨ ਵਾਲੇ ਲਾਗੇ ਨਹੀਂ ਰੁਕੀ । ਪਤੀ ਨੇ ਏਥੇ ਕਾਰ ਸੇਵਾ ਲਈ ਆਉਣ ਦੀ ਆਗਿਆ ਦਿੱਤੀ ਹੈ ਤਾਂ ਸੇਵਾ ਕਰਕੇ ਜਨਮ ਸਫਲਾ ਹੋ ਸਕੇ । ਉਸ ਦਾ ਪਤੀ ਕਹਿੰਦਾ ਹੈ ਅੱਖਾਂ ਮੀਟ ਵਾਹਿਗੁਰੂ ਕਹਿ । ਇਥੇ ਪੁੱਜ ਜਾਂਦੀ ਹਾਂ । ਫਿਰ ਪਤੀ ਨੂੰ ਯਾਦ ਕਰਦੀ ਅੱਖਾਂ ਮੀਟਦੀ ਹਾਂ ਕਾਬਲ ਪੁੱਜ ਜਾਂਦੀ ਹੈ । ਇਸ ਤੋਂ ਬਾਅਦ ਦੋਵੇਂ ਜੀ ਅੰਮ੍ਰਿਤਸਰ ਵਸ ਪਏ । ਜਿਸ ਬਾਜਾਰ ਵਿਚ ਇਹ ਬੀਬੀ ਰਹਿੰਦੀ ਸੀ ਇਸ ਦਾ ਨਾਂ ਹੀ ਬਾਜਾਰ ਮਾਈ ਸੇਵਾ ਪੈ ਗਿਆ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top