ਦਰਬਾਰ ਸਾਹਿਬ

ਸ਼ਹੀਦ ਜਰਨੈਲ ਸ਼ੁਬੇਗ ਸਿੰਘ ਦੀ 90 ਸਾਲਾ ਬਿਰਧ ਮਾਂ ਦਰਬਾਰ ਸਾਹਿਬ ਸੇਵਾ ਕਰਨ ਆਈ ,
ਮਲਬੇ ਦੀ ਇਕ ਬੁੱਕ ਤਸਲੇ ਵਿੱਚ ਪਾਓੁਦੀ ਤੁਰ ਪੈਂਦੀ ਕਿਸੇ ਪੱਤਰਕਾਰ ਨੇ ਪਛਾਣ ਲਈ ਕਹਿਣ ਲੱਗਾ ” ਮਾਤਾ ਬੜਾ ਸੋਹਣਾ ਹੁੰਦਾ ਸੀ ਕੱਖ ਨਹੀ ਛੱਡਿਆ ਮਾਤਾ ਨੇ ਕਿਹਾ ਨਹੀ ਹੁਣ ਵੀ ਸੋਹਣਾ ਹੈ ਇਹ ਓਵੇ ਹੀ ਹੈ ਜਦੋਂ ਮੱਸਾ ਰੰਘੜ ਇੱਥੇ ਬੈਠ ਕੇ ਪਾਪ ਕਰਦਾ ਸੀ ਓੁਦੋਂ ਵੀ ਸਾਨੂੰ ਦਰਬਾਰ ਸਾਹਿਬ ਸੋਹਣਾ ਲੱਗਦਾ ਸੀ ਜੁੱਗਾਂ ਤੋਂ ਸੋਹਣਾ ਹੈ ਬੇਅਦਬੀ ਕਰਨ ਵਾਲੇ ਨਹੀ ਰਹੇ , ਇਹ ਥਿਰ ਸਦਾ ਰਹੇਗਾ ….
ਸਰਕਾਰ ਨੇ ਬੂਟਾ ਸਿੰਘ ਅਤੇ ਨਹਿੰਗ ਸਿੰਘ ਮੁਖੀ ਬਾਬਾ ਸੰਤਾ ਸਿੰਘ ਦੀ ਨਿਗਰਾਨੀ ਹੇਠ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਦੀ ਓੁਸਾਰੀ ਤੇ ਮੁਰੰਮਤ ਕਰਵਾਈ , ਦਰਬਾਰ ਸਾਹਿਬ ਦੇ ਬਾਹਰ ਦੁਕਾਨਾਂ ਵਿੱਚੋਂ ਸੰਤ ਜਰਨੈ਼ਲ ਸਿੰਘ ਭਾਈ ਅਮਰੀਕ ਸਿੰਘ ਤੇ ਜਰਨੈਲ ਸ਼ੁਬੇਗ ਸਿੰਘ ਦੀਆਂ ਤਸਵੀਰਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਿਕ ਰਹੀਆਂ ਸਨ ,
ਇਕ ਪੇਂਡੂ ਯਾਤਰੂ ਨਾਲ ਦੇ ਨੂੰ ਪੁੱਛਣ ਲੱਗਾ
‘ ਇੱਥੇ ਲੋਂਗੋਵਾਲ ਟੋਹੜਾ ਬਾਦਲ ਦੀਆਂ ਤਸਵੀਰਾਂ ਵੀ ਪਈਆਂ ਹਨ ਓੁਨਾਂ ਨੁੰ ਕੋਈ ਕਿਓੇੁ ਨਹੀ ਖਰੀਦਦਾ ? ਓੁੱਤਰ ਮਿਲਿਆ ”ਜਿਹੜੇ ਖੁਦ ਵਿਕ ਜਾਂਦੇ ਹਨ ਓੁਹਨਾਂ ਦੀ ਫੋਟੋ ਨਹੀਂ ਵਿਕਦੀ ”
ਲਿਖੁਤ : ਹਰਪਾਲ ਸਿੰਘ ਪੰਨੂ
ਧੰਨਵਾਦ ਸਹਿਤ ਕਿਤਾਬ ਸਵੇਰ ਤੋਂ ਸ਼ਾਮ ਤੱਕ .


Share On Whatsapp

Leave a Reply




top