ਇਤਿਹਾਸ – ਮਾਈ ਜੱਸੀ ਜੀ

ਆਗਰੇ ਵਿਚ ਮਾਈ ਜੱਸੀ ਨਾਂ ਦੀ ਇਕ ਔਰਤ ਜਿਸ ਨੂੰ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦੇ ਕੇ ਸੱਚਾ ਮਾਰਗ ਭਗਤੀ ਦਾ ਦੱਸਿਆ ਸੀ , ਰਹਿੰਦੀ ਸੀ ।ਮਾਈ ਜੱਸੀ ਜੀ ਦੀ ਉਮਰ ਬਹੁਤ ਲੰਮੇਰੀ ਹੋਈ ਆਪ ਜੀ ਨੇ ਗੁਰੂ ਨਾਨਕ ਸਾਹਿਬ ਤੋ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਗੁਰਾ ਦੇ ਦਰਸ਼ਨ ਦੀਦਾਰੇ ਕੀਤੇ ਸਨ । ਆਗਰੇ ਵਿਚ ਹੀ ਉਹ ਧਰਮਸ਼ਾਲਾ ਦੀ ਦੇਖਭਾਲ ਕਰਦੀ ਸੰਗਤਾਂ ਨੂੰ ਨਾਮ ਨਾਲ ਜੋੜਦੀ । ਗੁਰੂ ਨਾਨਕ ਦੇਵ ਜੀ ਜਦ ਉਸ ਕੋਲ ਪਹੁੰਚੇ ਉਹ ਰਾਮ ਦੀ ਮੂਰਤੀ ਬਣਾ ਕੇ ਪੂਜਾ ਵਿਚ ਮਸਤ ਸੀ ਪਰ ਮਾਈ ਜੱਸੀ ਦੇ ਮਨ ਵਿਚ ਇਕ ਅਜੀਬ ਤਰ੍ਹਾਂ ਦੀ ਭਟਕਣ ਸੀ । ਭਾਵੇਂ ਉਸ ਦੀ ਭਗਤੀ ਦੀ ਚਰਚਾ ਚਾਰੇ ਪਾਸੇ ਹੁੰਦੀ ਸੀ ਕਿ ਉਹ ਕਿੰਨੀ ਲਿਵ ਨਾਲ ਭਗਤੀ ਕਰਦੀ ਹੈ , ਪਰ ਜੱਸੀ ਆਪਣੇ ਮਨ ਦਾ ਹਾਲ ਜਾਣਦੀ ਸੀ ਕਿ ਉਹ ਨਹੀਂ ਠਹਿਰਦਾ । ਗੁਰੂ ਨਾਨਕ ਦੇਵ ਜੀ ਉਸ ਦੇ ਘਰ ਪੁੱਜੇ ਅਤੇ ਇਆਨੜੀਏ ਮਾਨੜਾ ਕਾਇ ਕਰੇਇ ॥ ਆਪਨੜੈ ਘਰਿ ਹਰਿ ਰੰਗੇ ਕੀ ਨ ਮਾਨਹਿ ।।ਸਹੁ ਨੇੜੇ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥ ਦਾ ਸ਼ਬਦ ਉਚਾਰਿਆ । ਸ਼ਬਦ ਉਚਾਰਦੇ ਹੀ ਗੁਰੂ ਜੀ ਨੇ ਉਸ ਨੂੰ ਦੱਸਿਆ ਕਿ ਵਾਹਿਗੁਰੂ ਤੇਰੇ ਅੰਦਰ ਹੈ , ਤੇਰੇ ਨੇੜੇ ਹੀ ਹੈ । ਇਹ ਗੱਲ ਭੁੱਲਣੀ ਨਹੀਂ । ਯਾਦ ਰੱਖਣਾ ਮਨ ਦਾ ਇਕ ਕਰਮ ਵਾਂਗੂੰ ਕੰਮ ਹੈ । ਜੇ ਮਨ ਸੰਸਾਰਕ ਫੁਰਨਿਆਂ ਵਿਚ ਜਾਵੇ ਤਾਂ ਰਸਨਾ ਨਾਲ ਜਪੋ । ਰਸਨਾ ਫਿਰ ਮਨ ਨੂੰ ਉਸ ਪਾਸੇ ਮੋੜ ਲਿਆਵੇਗੀ । ਇਸ ਤਰ੍ਹਾਂ ਸੇਧ ਮਿਲ ਜਾਵੇਗੀ । ਨਿਸਚੇ ਦੇ ਘਰ ਪੁੱਜ ਜਾਵਾਂਗੇ । ਉਹ ਹੈ , ਦਾ ਨਿਸਚਾ ਹੋ ਜਾਵੇਗਾ । ਤੇ ਹੈ ਪਕਾਉਣੀ ਜ਼ਰੂਰੀ ਹੈ । ਦੁੱਖ ਸਾਰਾ ਉਸ ਨਾਲੋ ਵਿਛਰਨ ਵਿਚ ਹੈ । ਜਦ ਚੇਤਾ ਆ ਗਿਆ ਤਾਂ ਸੁੱਖ ਤੇ ਸ਼ਾਂਤੀ ਲੱਗੀ । ਇਹ ਬਚਨ ਤੇ ਫਿਰ “ ਆਖਾ ਜੀਵਾ ਵਿਸਰੈ ਮਰਿ ਜਾਉਂ ਦਾ ਸ਼ਬਦ ਸੁਣ ਕੇ ਸੁੱਖ ਦਾ ਰੂਪ ਹੋ ਗਈ । ਉੱਥੇ ਹੀ ਗੁਰੂ ਨਾਨਕ ਜੀ ਨੇ ਸਾਧ ਸੰਗਤ ਦੀ ਨੀਂਹ ਰੱਖੀ । ਪਰ ਸਮੇਂ ਦਾ ਪ੍ਰਭਾਵ ਫਿਰ ਐਸਾ ਪਿਆ ਕਿ ਆਗਰੇ ਦੀ ਸੰਗਤ ਇਕ ਵਾਰ ਫਿਰ ਭਟਕੀ । ਕੁਝ ਬੈਸਨੌ ਹੋ ਗਏ । ਕੁਝ ਹਿਸਤ ਤਿਆਗ ਕੇ ਸ਼ਿਵ ਦੀ ਪੂਜਾ ਵਿਚ ਸੰਨਿਆਸੀਆਂ ਦੀ ਟਹਿਲ ਵਿਚ ਲੱਗੇ ਹੋਏ ਸਨ ! ਕੁਝ ਕੰਨ ਪੜਵਾ ਘਰ ਛੱਡ ਬੈਠੇ ਫਿਰ ਵੀ ਮਾਤਾ ਜੱਸੀ ਜੀ ਗ੍ਰਹਿਸਤ ਵਿਚ ਉਦਾਸੀ ਤੋ ਸੁਖਾਲੇ ਰਾਹ ਦੱਸੀ ਜਾ ਰਹੀ ਸੀ । ਬਿਰਧ ਹੋ ਗਈ ਪਰ ਲਿਵ ਨਾ ਛੁਟਦੀ । ਹੁਣ ਗੱਦੀ ‘ ਤੇ ਗੁਰੂ ਨਾਨਕ ਦੇਵ ਜੀ ਦੀ ਥਾਂ ਗੁਰੂ ਹਰਿਗੋਬਿੰਦ ਜੀ ਸਨ । ਸਭ ਸੰਗਤਾਂ ਨੇ ਉਨ੍ਹਾਂ ਦੇ ਹੀ ਦਰਸ਼ਨ ਕਰਨ ਦੀ ਸੋਚੀ ਤੇ ਮਾਈ ਜੱਸੀ ਦੁਆਰਾ ਉਨ੍ਹਾਂ ਨੂੰ ਸਹੀ ਰਾਹ ਲੱਭ ਪਿਆ ।
ਜੱਸੀ ਦੀ ਪ੍ਰੇਰਨਾ ਸਦਕਾ ਸੰਗਤ ਗੁਰੂ ਹਰਿਗੋਬਿੰਦ ਜੀ ਕੋਲ ਆਈ ! ਗੁਰੂ ਜੀ ਨੇ ਸੰਗਤ ਨੂੰ ਦੱਸਿਆ ਕਿ ਐਸਾ ਕਰਮ ਕਰੋ ਜੋ ਤੁਹਾਡੇ ਨਾਲ ਪ੍ਰਲੋਕ ਵੀ ਜਾਵੇ । ਉਨ੍ਹਾਂ ਚੀਜ਼ਾਂ ਨੂੰ ਜੀਵਨ ਦਾ ਅੰਗ ਬਣਾ ਲਵੋ । ਭਾਵੇਂ ਘਰ ਦੀ ਇਸਤਰੀ ਅਰਧੰਗੀ ਹੁੰਦੀ ਹੈ ਪਰ ਉਹ ਦੁੱਖ – ਸੁੱਖ ਤਾਂ ਵਟਾਵੇਗੀ ਪਰ ਪ੍ਰਲੋਕ ਵਿਚ ਜਿਹੜੀਆਂ ਚਾਰ ਚੀਜ਼ਾਂ ਤੁਸੀਂ ਨਾਲ ਲੈ ਜਾਓਗੇ ਉਹ ਹਨ : ਮੈਤੀ , ਮੁਦਤਾ , ਕਰੁਣਾ , ਉਪੇਖਯਾ । ਇਨ੍ਹਾਂ ਦੇ ਨਾਲ ਰੱਖਣ ਨਾਲ ਕਦੇ ਕੋਈ ਕਸ਼ਟ ਨਹੀਂ ਪਹੁੰਚਦਾ । ਇਨ੍ਹਾਂ ਚੌਹਾਂ ਚੀਜ਼ਾਂ ਨੂੰ ਵਰਤਦੇ ਅਸੀਂ ਹਿਸਤ ਦੇ ਧੰਦੇ ਕਰਦੇ ਹੋਏ ਸਹਿਜੇ ਹੀ ਸਚਖੰਡ ਦੇ ਅਧਿਕਾਰੀ ਹੋ ਜਾਵਾਂਗੇ । ਸੱਚ ਹੈ : ਪੂਰਾ ਸਤਿਗੁਰੂ ਭੇਟਿਐ ਪੂਰੀ ਹੋਵੈ ਜੁਗਤਿ ॥ ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥ ਮੈਤੀ ਉਹ ਹੈ ਜਿਸ ਨਾਲ ਅਜਿਹਾ ਵਰਤਾਉ ਕਰੀਏ ਜਿਸ ਤਰ੍ਹਾਂ ਆਪਣੀ ਦੇਹ ਨਾਲ ਰੱਖੀਦਾ ਹੈ ।ਮੁਦਤਾ, ਅਗਰ ਆਪਣੇ ਤੋਂ ਵੱਧ ਕੌਈ ਇੱਜ਼ਤਮਾਣ ਵਾਲਾ ਹੋਵੇ ਉਸ ਦੀ ਵੀ ਬੜੀ ਸੇਵਾ ਕਰੀਏ ਤਾਂ ਇਸ ਦਾ ਨਾਮ ਮੁਦਤਾ ਹੈ । ‘ ਅਗਰ ਆਪਣੇ ਤੋਂ ਘੱਟ ਧਨ ਸਮਝ ਵਾਲੇ ਨਾਲ ਵੀ ਇਕੋ ਜਿਹਾ ਵਿਵਹਾਰ ਕਰੀਏ ਤਾਂ ਇਸ ਦਾ ਨਾਂ “ ਕਰੁਣਾ ਹੈ ! ਜੋ ਮਨੁੱਖ ਆਪਣੇ ਜੀਵਨ ਵਿਚ ਬੁਰੇ ਕੰਮ ਹੀ ਕਰ ਰਿਹਾ ਹੈ , ਉਸ ਨੂੰ ਸਮਝਾਇਆ ਜਾਵੇ , ਉਸ ਨੂੰ ਉਪਰਾਮ ਕਹਿੰਦੇ ਹਨ । ਇਹ ਚਾਰ ਚੀਜ਼ਾਂ ਮਨੁੱਖ ਨੂੰ ਮੁਕਤੀ ਦੇਣ ਵਾਲੀਆਂ ਹਨ । ਇਨ੍ਹਾਂ ਦੇ ਵਰਤਣ ਨਾਲ ਤੁਹਾਨੂੰ ਕੋਈ ਘਰ ਦਾ ਕੰਮ ਜਾਂ ਕਠਿਨ ਸਾਧਨ ਨਹੀਂ ਕਰਨਾ ਪਵੇਗਾ । ਤਾਂਹੀ ਇਸ ਨੂੰ ਘਰ ਦੀ ਇਸਤਰੀ ਨਾਲ ਦਰਜਾ ਦਿੱਤਾ ਹੈ । ਮਨੁੱਖ ਦੀਆਂ ਚਾਰ ਇਸਤਰੀਆਂ ਆਖ ਗੱਲ ਸਮਝਾਈ । ਸੰਗਤ ਬੜੀ ਪ੍ਰਸੰਨ ਹੋਈ । ਉਨ੍ਹਾਂ ਆਖਿਆ ਆਪ ਜੀ ਨੇ ਤੇ ਸੱਚਮੁੱਚ “ ਨਦਰੀ ਨਦਰਿ ਨਿਹਾਲ ਕਰਕੇ ਗੁਰਮੁਖੀ ਰਾਹ ਪਾ ਦਿੱਤਾ ਹੈ । ਹੁਣ ਪੱਕਾ ਭਰੋਸਾ ਇਨ੍ਹਾਂ ਚਾਰ ਨੂੰ ਅੰਗ ਸੰਗ ਕਰ ਸਤ ਦੇ ਧੰਦੇ ਕਰਦੀ ਵੀ ਉਪਰਾਮ ਰਹਿੰਦੀ । ਮਾਈ ਜੱਸੀ ਦੀ ਐਸੀ ਪ੍ਰੇਰਨਾ ਹੋਈ ਕਿ ਉਸ ਆਗਰੇ ਦੀ ਸੰਗਤ ਨੂੰ ਸਹੀ ਰਾਹ ਪਾ ਦਿੱਤਾ । ਜਦ ਗੁਰੂ ਹਰਿਗੋਬਿੰਦ ਜੀ ਆਗਰੇ ਪਧਾਰੇ ਤਾਂ ਸੰਗਤਾਂ ਦਰਸ਼ਨ ਕਰ ਨਿਹਾਲ ਹੋਈਆਂ । ਇੱਥੋਂ ਤੱਕ ਕੋਟ ਮਾਈ ਥਾਨ ਆਪ ਘੋੜੇ ਚੜ੍ਹੇ ਦਰਸ਼ਨ ਦੇਣ ਆਏ । ਘਰ ਘਰ ਧਰਮਸਾਲ ਬਣੀ ।


Share On Whatsapp

Leave a Reply




"1" Comment
Leave Comment
  1. Waheguru Ji 🙏🙏

top