ਯਾਦਗਾਰ ਸਾਕਾ ਛੋਟਾ ਘੱਲੂਘਾਰਾ – ਕਾਹਨੂੰਵਾਨ , ਜ਼ਿਲ੍ਹਾ ਗੁਰਦਾਸਪੁਰ

ਇਹ ਯਾਦਗਾਰ ਲਗਭਗ 7000 ਤੋਂ 11000 ਸਿੰਘ – ਸਿੰਗਣੀਆਂ ਅਤੇ ਬੱਚਿਆਂ ਦੀਆਂ ਅਪ੍ਰੈਲ ਤੋਂ ਜੂਨ 1746 ਦੌਰਾਨ ਕੀਤੀਆਂ ਅਦੁੱਤੀ ਕੁਰਬਾਨੀਆਂ ਨੂੰ ਸਮਰਪਿਤ ਹੈ
ਇੰਨੀ ਜ਼ਿਆਦਾ ਗਿਣਤੀ ਵਿੱਚ ਹੋਈਆਂ ਸ਼ਹੀਦੀਆਂ ਦੇ ਕਾਰਨ ਹੀ ਇਸ ਕਤਲੇਆਮ ਨੂੰ ਸਿੱਖ ਇਤਿਹਾਸ ਵਿੱਚ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ , ਉਸ ਸਮੇਂ ਲਾਹੌਰ ਦਾ ਮੁਗ਼ਲ
ਗਵਰਨਰ ਯਾਹੀਆ ਖਾਨ ਸੀ | ਲਾਹੌਰ ਦੇ ਦੀਵਾਨ ਲੱਖਪਤ ਰਾਏ ਦਾ ਭਰਾ ਜਸਪਤ ਰਾਏ ਜੋ ਏਮਨਾਬਾਦ (ਪਾਕਿਸਤਾਨ) ਦਾ ਫੌਜਦਾਰ ਸੀ , ਸਿੱਖਾਂ ਦੇ ਇੱਕ ਸਮੂਹ ਨਾਲ ਲਾਹੌਰ ਦੇ ਨਜ਼ਦੀਕ ਪਿੰਡ ਰੋੜੀ ਬਾਬਾ ਨਾਨਕ ਜੀ ਵਿਖੇ ਲੜਾਈ ਵਿੱਚ ਮਾਰਿਆ ਗਿਆ | ਇਸ ਘਟਨਾ ਉਪਰੰਤ ਯਾਹੀਆ ਖਾਨ ਦੇ ਹੁਕਮਾਂ ਅਨੁਸਾਰ ਲਾਹੌਰ ਵਿੱਚ ਸੈਂਕੜੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਯਾਹੀਆ ਖਾਨ ਅਤੇ ਲੱਖਪਤ ਰਾਏ ਦੀ ਅਗਵਾਈ ਹੇਠ ਇੱਕ ਵੱਡੀ ਮੁਗਲ ਸੈਨਾ ਸਿੱਖਾਂ ਵੱਲ ਵਧੀ , ਜਿਨ੍ਹਾਂ ਨੇ ਉਸ ਸਮੇਂ ਦਰਿਆ ਰਾਵੀ ਦੇ ਉੱਪਰਲੇ ਹਿੱਸੇ ਵਿੱਚ ਸ਼ਰਨ ਲਈ ਹੋਈ ਸੀ | ਸਿੱਖਾਂ ਦੀ ਅਗਵਾਈ ਉਸ ਸਮੇਂ ਦੇ ਪ੍ਰਸਿੱਧ ਯੋਧੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ , ਸੁੱਖਾ ਸਿੰਘ ਮਾੜੀ ਕੰਬੋ , ਹਰੀ ਸਿੰਘ, ਚੜ੍ਹਤ ਸਿੰਘ ਸ਼ੁਕਰਚੱਕੀਆ , ਕਪੂਰ ਸਿੰਘ ਅਤੇ ਦੀਪ ਸਿੰਘ ਕਰ ਰਹੇ ਸਨ। ਦਰਿਆ ਰਾਵੀ ਅਤੇ ਬਿਆਸ ਦੇ ਉੱਪਰਲੇ ਖੇਤਰਾਂ ਵਿੱਚ ਮੁਗਲਾਂ ਅਤੇ ਸਿੱਖਾਂ ਵਿਚਕਾਰ ਕਈ ਦਿਨਾਂ ਤੱਕ ਨਿਰੰਤਰ ਲੜਾਈ ਹੁੰਦੀ ਰਹੀ। ਪਿੰਡ ਡੱਲੇਵਾਲ ਦੇ ਦੋ ਬਹਾਦਰ ਭਰਾ ਬਿਫਰੇ ਰਾਵੀ ਦਰਿਆ ਨੂੰ ਪਾਰ ਕਰਦੇ ਹੋਏ ਆਪਣੀਆਂ ਜਾਨਾਂ ਗਵਾ ਬੈਠੇ। ਕਈ ਦਿਨਾਂ ਦੀਆਂ ਮੁਸੀਬਤਾਂ ਅਤੇ ਜੱਦੋ ਜਹਿਦ ਤੋਂ ਬਾਅਦ ਸਿੱਖਾਂ ਦੇ ਇਕੱਠ ਨੇ ਬਿਆਸ ਦਰਿਆ ਦੇ ਸੱਜੇ ਪਾਸੇ ਗੁਰਦਾਸਪੁਰ ਨਗਰ ਤੋਂ 15 ਮੀਲ ਦੱਖਣ ਪੂਰਬ ਵੱਲ ਕਾਹਨੂੰਵਾਨ ਦੇ ਛੰਭ ਵਿੱਚ ਸ਼ਰਨ ਲੈ ਲਈ , ਪਰ ਲਾਹੌਰ ਤੋਂ ਆਈ ਹਜ਼ਾਰਾਂ ਦੀ ਗਿਣਤੀ ਵਿੱਚ ਮੁਗਲ ਸੈਨਾ ਨੇ ਸਿਖਾਂ ਨੂੰ ਘੇਰ ਲਿਆ। ਕਈ ਦਿਨਾਂ ਤੱਕ ਘਮਸਾਨ ਯੁੱਧ ਜਾਰੀ ਰਿਹਾ। ਤਿਬੜੀ ਛਾਉਣੀ ਦੇ ਖੇਤਰ ਦੇ ਪਿੰਡ ਨੰਗਲ , ਕੁਰਾਲ , ਲਮੀਨ , ਚਾਵਾ , ਕੋਟਲੀ ਸੈਣੀਆਂ ਆਦਿ ਵਿੱਚ ਸਿੱਖਾਂ ਅਤੇ ਮੁਗਲਾਂ ਵਿਚਕਾਰ ਖੂਨੀ ਝੜਪਾਂ ਹੋਈਆਂ। ਇਹਨਾਂ ਪਿੰਡਾਂ ਦੇ ਖੂਹਾਂ ਨਜਨ ਮੁਗਲਾਂ ਮਨੁੱਖੀ ਪਿੰਜਰਾ ਅਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਭਰ ਦਿੱਤਾ ਗਿਆ , ਜੋ ਕੇ 1900 ਈ : ਤੱਕ ਵੀ ਇਹਨਾਂ ਖੂਹਾਂ ਵਿਚੋਂ ਲੱਭਦੀਆਂ ਰਹੀਆਂ ਸਨ। ਇਥੋਂ ਸੈਂਕੜੇ ਸਿੱਖ ਪਕੜ ਕੇ ਲਾਹੌਰ ਲਿਜਾਏ ਗਏ ਅਤੇ ਉਹਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਗੰਜ ਵਿਖੇ ਸ਼ਹੀਦ ਕਰਦਾ ਦਿੱਤਾ ਗਿਆ
ਇਸ ਘੱਲੂਘਾਰੇ ਦੌਰਾਨ, ਜਲੰਧਰ ਤੋਂ ਆਈ ਇੱਕ ਬਹਾਦਰ ਸਿੱਖ ਔਰਤ ਬੀਬੀ ਸੁੰਦਰੀ , ਇਹਨਾਂ ਸਿਖਾਂ ਦੀ ਸੇਵਾ ਕਰਦਿਆਂ ਸ਼ਹੀਦੀ ਪ੍ਰਾਪਤ ਕਰ ਗਈ ..


Share On Whatsapp

Leave a Reply




"1" Comment
Leave Comment
  1. Waheguru

top