ਇਤਿਹਾਸ – ਭਾਈ ਧਿੰਙਾ ਜੀ

ਇਕ ਧਿੰਙਾ ਨਾਮ ਦਾ ਨਾਈ ਧੰਨ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਆਇਆ ਦਰਸ਼ਨ ਕੀਤੇ ਬੜਾ ਖੁਸ਼ ਹੋਇਆ।
ਇਕ ਨਾਈ ਧਿੰਙਾ ਚਲਿ ਆਯੋ।
ਸ੍ਰੀ ਅੰਗਦ ਪਗ ਸੀਸ ਨਿਵਾਯੋ । (ਸੂਰਜ ਪ੍ਰਕਾਸ਼)
ਹੋਰ ਸਿੱਖਾਂ ਨੂੰ ਸੇਵਾ ਕਰਦਿਆਂ ਦੇਖ ਧਿੰਙਾ ਵੀ ਸੇਵਾ ਵਿੱਚ ਜੁੜ ਗਿਆ। ਭਾਂਡੇ ਮਾਂਜਣੇ , ਝਾੜੂ ਫੇਰਣਾ, ਦੂਰੋਂ ਆਈ ਸੰਗਤ ਦੀ ਮੁੱਠੀ ਚਾਪੀ ਕਰਨ ਆਦਿਕ। ਕਦੇ ਕਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੇਵਾ ਮਿਲ ਜਾਣੀ। ਉਹ ਵੀ ਬੜੇ ਪਿਆਰ ਨਾਲ ਕਰਦਾ। ਕੁਝ ਸਮੇਂ ਏਦਾ ਲੰਘਿਆ।
ਇਕ ਦਿਨ ਗੁਰੂ ਅੰਗਦ ਦੇਵ ਜੀ ਨੂੰ ਇਕੱਲੇ ਬੈਠਿਆ ਦੇਖ ਧਿੰਙਾ ਜੀ ਨੇੜੇ ਆਏ ਨਮਸਕਾਰ ਕੀਤੀ , ਕਹਿਣ ਲੱਗਾ ਮਹਾਰਾਜ ਮੈਨੂੰ ਵੀ ਉਪਦੇਸ਼ ਬਖਸ਼ੋ , ਜਿਸ ਨਾਲ ਜੀਵਨ ਸਫਲਾ ਹੋਵੇ।
ਗੁਰਦੇਵ ਨੇ ਬਚਨ ਕਹੇ ਧਿੰਙੇ ਗੁਰੂ ਗੋਰ (ਕਬਰ) ਵਾਂਗ ਹੈ ਤੇ ਮੁਰੀਦ ਮੁਰਦੇ ਵਰਗਾ। ਕਬਰ ਚ ਮੁਰਦਾ ਵੀ ਵੜਦਾ ਹੈ , ਜਿਉਂਦਾ ਬੰਦਾ ਨਹੀਂ। ਇਸ ਤਰ੍ਹਾਂ ਜਦੋਂ ਤਕ ਮਨ ਅੰਦਰ ਹੰਕਾਰ , ਲੋਭ, ਈਰਖਾ, ਚੁਗਲੀ ਆਦਿਕ ਵਿਕਾਰ ਨੇ , ਜਦੋ ਤੱਕ ਮੈਂ ਮੇਰੀ ਹੈ , ਉਦੋ ਤੱਕ ਗੁਰੂ ਚ ਲੀਨ ਨਹੀਂ ਹੋ ਸਕਦਾ।
ਏ ਸਭ ਜਦੋ ਮਰ ਜਾਣ ਫਿਰ ਮੁਰੀਦ ਬਣੀਦਾ ਹੈ ਮੁਰਦੇ ਵਾਂਗ ਫਿਰ ਗੁਰੂ ਰੂਪ ਗੋਰ ਚ ਸਮਾਈ ਹੁੰਦੀ ਹੈ।
ਗੁਰੂ ਬਾਬੇ ਦੇ ਬਚਨ ਨੇ
ਆਪੁ ਗਵਾਈਐ ਤਾ ਸਹੁ ਪਾਈਐ
ਅਉਰੁ ਕੈਸੀ ਚਤੁਰਾਈ ॥
ਧਿੰਙੇ ਨੇ ਹੱਥ ਜੋੜ ਪੁੱਛਿਆ ਮਹਾਰਾਜ ਫਿਰ ਇਹ ਸਭ ਕਿਵੇਂ ਮਰਣਗੇ ? ਗਰੀਬ ਨਿਵਾਜ ਨੇ ਕਿਹਾ ਸੰਗਤ ਕਰਿਆ ਕਰ , ਸੇਵਾ ਕਰ ਰਿਹਾ ਹੈ , ਦੇਖ ਕੁਝ ਸਮਾਂ ਪਹਿਲਾ ਤੇਰੇ ਵਾਂਗ ਹੀ ਇਕ ਨਾਈ ਭਗਤ ਸੈਣ ਹੋਇਆ ਹੈ। ਹਾਂ ਜੀ ਮੈ ਨਾਮ ਸੁਣਿਆ ਹੈ।
ਹਾਂ ਜਿਵੇ ਉਸ ਨੇ ਸੰਗਤ ਤੇ ਸੰਗਤ ਦੀ ਸੇਵਾ ਕੀਤੀ ਦੇਖ ਪਰਮਾਤਮਾ ਨੇ ਆਪ ਦਾ ਸੈਣ ਰੂਪ ਹੋ ਉਸ ਦੀ ਸਹਾਇਤਾ ਕੀਤੀ।
ਤੂੰ ਵੀ ਸੈਣ ਜੀ ਵਾਂਗ ਸੰਗਤ ਕਰ ਸੰਗਤ ਦੀ ਸੇਵਾ ਕਰ। ਮਨ ਨਿਰਮਲ ਹੋਊ ਹੰਕਾਰ ਦੂਰ ਹੋਊ ਭਾਣੇ ਚ ਚਲਣ ਦੀ ਸਮਝ ਆਉ।
ਭਾਈ ਧਿੰਙਾ ਜੀ ਸੇਵਾ ਤੇ ਪਹਿਲਾਂ ਵੀ ਕਰਦਾ ਸੀ। ਹੁਣ ਹੋਰ ਪਿਆਰ ਨਾਲ ਕਰਦਾ। ਸਵੇਰੇ ਸ਼ਾਮ ਸੰਗਤ ਚ ਬੈਠਦਾ , ਕੀਰਤਨ ਸੁਣਦਾ , ਗੁਰੂ ਮਿਹਰ ਨਾਲ ਪਰਮ ਪਦਵੀ ਨੂੰ ਪਹੁੰਚਿਆ , ਜਿਵੇਂ ਲੱਕੜ ਆਸਰੇ ਲੋਹਾ ਕਰਦਾ ਏਦਾ ਸਾਰੇ ਪਰਿਵਾਰ ਦਾ ਨੂੰ ਲੈ ਤਰਿਆ।
ਭਾਈ ਗੁਰਦਾਸ ਜੀ ਨੇ ਭਾਈ ਧਿੰਙਾ ਜੀ ਦਾ ਜਿਕਰ ਮੁਖੀ ਸਿੱਖਾਂ ਚ ਕੀਤਾ ਹੈ
ਨਾਈ ਧਿੰਙ ਵਖਾਣੀਐ
ਸਤਿਗੁਰ ਸੇਵਿ ਕੁਟੰਬੁ ਤਰਾਵੈ
ਨੋਟ ਗਿਆਨੀ ਗਿਆਨੀ ਜੀ ਲਿਖਦੇ ਨੇ ਧਿੰਙਾ ਜੀ ਨੁਰੰਗਾਬਾਦ ਦੇ ਰਹਿਣ ਵਾਲੇ ਸੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top