30 ਅਪ੍ਰੈਲ ਦੇ ਦਿਨ ਖਾਲਸਾ ਰਾਜ ਦੇ ਥੰਮ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲੂਆ ਮੈਦਾਨੇ ਜੰਗ ਵਿੱਚ ਦੁਸ਼ਮਨ ਦਾ ਪਿਛਾ ਕਰਦੇ ਹੋਏ ਲੁਕੇ ਹੋਏ ਦੁਸ਼ਮਨਾਂ ਦੀ ਗੋਲੀ ਲੱਗਣ ਕਾਰਨ ਸ਼ਹਾਦਤ ਪ੍ਰਾਪਤ ਕਰ ਗਏ ਆਉ ਦੋ ਲਾਇਨਾ ਸਰਦਾਰ ਸਾਹਿਬ ਦੇ ਸਬੰਧ ਵਿੱਚ ਲਿਖਣ ਦਾ ਯਤਨ ਕਰੀਏ ਜੀ ।
ਸਰਦਾਰ ਹਰੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤਧਾਰੀ ਸਿੰਘ ਬਾਣੀ ਬਾਣੇ ਦਾ ਧਾਰਨੀ ਰਹਿਤ ਮਰਿਯਾਦਾ ਵਾਲਾ ਸਿੰਘ ਸੀ
ਜਿਥੇ ਹਰੀ ਸਿੰਘ ਤਲਵਾਰ ਦਾ ਧਨੀ ਤੇ ਘੋੜ ਸਵਾਰੀ ਦਾ ਮਾਲਕ ਸੀ ਉਥੇ ਉਹ ਨਵੀਆਂ ਬਣੀਆਂ ਇਮਾਰਤਾ ਦੇ ਡਿਜ਼ਾਇਨ, ਸੁਰਖਸ਼ਿਤ ਕਿਲਿਆਂ ਦੀ ਉਸਾਰੀ ਤੇ ਉਨਾ ਦੇ ਮਾਡਲ ਬਨਾਣ ਵਿਚ ਵੀ ਮਾਹਿਰ ਸੀ । ਹਰੀਪੁਰ ਦਾ ਸ਼ਹਿਰ ਉਸ ਦੀਆਂ ਬਣਾਈਆਂ ਇਮਾਰਤਾਂ ਵਿਚੋਂ ਇਕ ਸੀ । ਕਿਸ਼ਨ ਗੜ੍ਹ ਕਿਲੇ ਦੀ ਬਣਤਰ ਤੇ ਚੋਣ ਇਕ ਉਚ-ਕੋਟੀ ਦਾ ਸਬੂਤ ਹੈ ਉਸਦੇ ਬਣੇ ਗੁਜਰਾਂਵਾਲੇ ਬਾਗ ਵੀ ਜੁਗਰਾਫੀਕਲ ਡਿਸਕਵਰੀ ਦੇ ਖਾਸ ਮੁਦੇ ਹਨ ।
ਸਰਦਾਰ ਮਹਿਤਾਬ ਸਿੰਘ ਜੋ ਲੰਡਨ ਵਿਖੇ ਟੈਕਸੀ ਚਲਾਉਂਦਾ ਹੈ ਨੇ ੧੨ ਅਕਤੂਬਰ ੨੦੦੮ ਨੂੰ ਇੱਕ ਬਹੁਤ ਹੀ ਦਿਲਚਸਪ ਖਬਰ ਸਰਦਾਰ ਹਰੀ ਸਿੰਘ ਨਲੂਏ ਸੰਬੰਧੀ ਇੰਟਰਨੈੱਟ ਤੇ ਪਾਈ ਹੈ। ਉਹ ਲਿਖਦਾ ਹੈ ਕਿ ਇਸ ਦਿਨ ਦੁਪਹਿਰ ਦੇ ਢਾਈ ਵਜੇ ਸਨ, ਅਫਗਾਨਿਸਤਾਨ ਦਾ ਇੱਕ ਟੈਕਸੀ ਡਰਾਈਵਰ ਜੋ ਮੇਰਾ ਮਿੱਤਰ ਹੈ ਉਸ ਨੇ ਮੈਨੂੰ ਦੱਸਿਆ, “ਸਰਦਾਰ ਜੀ! ਮੈਂ ਇਹ ਗੱਲ ਆਪਣੇ ਤਾਲੀਬਾਨ ਭਰਾਵਾਂ ਤੋਂ ਕੰਨੀ ਸੁਣੀ ਹੈ ਕਿ ਪਿੱਛੇ ਜਹੇ ਜਦੋਂ ਤਾਲੀਬਾਨ ਹਿੰਦੂਆਂ, ਸਿੱਖਾਂ, ਇਸਾਈਆਂ ਦੇ ਧਾਰਮਿਕ ਅਸਥਾਨਾਂ ਨੂੰ ਬਰਬਾਦ ਕਰ ਰਹੇ ਸਨ ਤਾਂ ਇੱਕ ਦਿਨ ਉਹ ਜਦੋਂ ਹਰੀ ਸਿੰਘ ਨਲੂਆ ਦੇ ਨਾਂ ਤੇ ਬਣੇ ਗੁਰਦੁਆਰੇ ਕੋਲ ਪਹੁੰਚੇ ਤੇ ਉਸ ਨੂੰ ਢਾਹੁਣ ਦੀ ਯੋਜਨਾ ਬਣਾਈ ਤਾਂ ਬਾਹਰ ਹਰੀ ਸਿੰਘ ਨਲੂਆ ਦਾ ਨਾਮ ਪੜ੍ਹ ਕੇ ਦਹਿਲ ਗਏ। ਉਸ ਦੇ ਅੰਦਰ ਨਹੀਂ ਵੜੇ ਅਤੇ ਨਾ ਹੀ ਨੁਕਸਾਨ ਪਹੁੰਚਾਇਆ”। ਭਾਵ ਮੁਗਲਾਂ ਲਈ ਹਰੀ ਸਿੰਘ ਦਾ ਨਾਮ ਅਜੇ ਤੱਕ ਵੀ ਹਊਆ ਬਣਿਆ ਹੋਇਆ ਹੈ।
ਉਨੀਵੀਂ ਸਦੀ ਵਿੱਚ ੧੮੮੭ ਦੇ ਬਰਤਾਨੀਆਂ ਤੋਂ ਛਪਦੇ ਸਪਤਾਹਿਕ ਅਖਬਾਰ Tit-Bits ਜੋ ਮਿਸਟਰ ਲੀਨਾਰਡ ਕਰੂਕੰਬ ਦੀ ਐਡੀਟਰੀ ਹੇਠ ਹਰ ਸਨਿਚਰਵਾਰ ਵੱਡੀ ਗਿਣਤੀ ਵਿੱਚ ਛਪਦਾ ਸੀ ਨੇ ਦੁਨੀਆਂ ਦੇ ਜਰਨੈਲਾਂ ਦੀ ਬਹਾਦਰੀ ਦਾ ਬਹੁਤ ਹੀ ਗਹੁ ਨਾਲ ਤੁਲਨਾਤਮਿਕ ਵਿਸ਼ਲੇਸ਼ਣ ਕੀਤਾ ਅਤੇ ਅਖੀਰ ਇਹ ਨਿਚੋੜ ਕੱਢਿਆ ਕਿ ਸੰਸਾਰ ਦਾ ਸਭ ਤੋਂ ਵੱਧ ਸਫਲ ਜਰਨੈਲ ਕੌਣ ਹੋਇਆ ? Some people might think that Napoleon was a great Gen- eral. Some might name Marshal Hindenburgh, Lord Kichner, General Karozey or Duke of Willington etc. And some going further might say Halaku Khan, Genghis Khan, Changez Khan, Richard or Allaudin etc. But let me tell you that in the North of India a General of the name of Hari Singh Nalwa of the Sikh prevailed. Had he lived longer and had the sources and artillery of the British, he would have conquered most of Asia and Europe.
ਭਾਵ ਅਰਥ-ਕੋਈ ਤਾਂ ਨਿਪੋਲੀਅਨ ਦਾ ਨਾਮ ਲੈਣਗੇ ਕਿ ਉਹ ਮਹਾਨ ਜਰਨੈਲ ਸੀ, ਕੋਈ ਮਾਰਸ਼ਲ ਹੈਡਨਬਰਗ, ਲਾਰਡ ਕਿਚਨਰ, ਜਨਰਲ ਕਰੋਬਜ਼ੇ, ਡਯੂਕ ਆਫ ਵਾਸ਼ਿੰਗਟਨ ਆਦਿ ਦਾ ਨਾਮ ਲੈਣਗੇ। ਕਈ ਹੋਰਾਂ ਦਾ ਨਾਮ ਲੈਣਗੇ ਜਿਵੇਂ ਹਲਾਕੂ ਖਾਨ, ਜੈਂਗਿਸ ਖਾਨ, ਚੰਗੇਜ਼ ਖਾਨ, ਰਿਚਰਡ ਤੇ ਅਲਾਉਦੀਨ। ਪਰ ਮੈਂ ਤੁਹਾਨੂੰ ਦੱਸਾਂ ਕਿ ਉਤਰੀ ਭਾਰਤ ਵਿੱਚ ਹਰੀ ਸਿੰਘ ਨਲੂਆ ਨਾਮ ਦਾ ਸਿੱਖ ਜਰਨੈਲ ਬਹੁਤ ਹੀ ਹੋਣਹਾਰ ਅਤੇ ਵੱਡੇ ਬਲ ਵਾਲਾ ਹੋਇਆ ਹੈ।