ਮਹਿਮਾ ਦਰਬਾਰ ਸਾਹਿਬ ਦੀ

ਭਾਈ ਵੀਰ ਸਿੰਘ ਜੀ ਹੋਣਾ ਵੇਲੇ ਇੱਕ ਪ੍ਰੋਫੈਸਰ ਖਾਲਸਾ ਕਾਲਜ ਚ ਪੜ੍ਹਾਉਂਦਾ ਸੀ , ਜੋ ਰਾਜਪੂਤਾਨੇ ਵੱਲ ਦਾ ਰਹਿਣ ਵਾਲਾ ਤੇ ਬ੍ਰਹਮ ਵਿੱਦਿਆ ਦੇ ਸਿਧਾਂਤ ਨੂੰ ਮੰਨਣ ਵਾਲਾ ਸੀ। ਆਪਣੇ ਮੱਤ ਦਾ ਉਹ ਚੰਗਾ ਅਭਿਆਸੀ ਸੀ। ਇਕ ਦਿਨ ਚਿੱਤ ਬੜਾ ਉਦਾਸ ਪਰੇਸ਼ਾਨ , ਅਭਿਆਸ ਜੋ ਕਰਦਾ ਸੀ ਰੁਕ ਗਿਆ। ਏਸੇ ਹਲਤ ਚ ਚਲਦਿਆ ਚਲਦਿਆ ਸੁਭਾਵਿਕ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਆ ਗਿਆ। ਅਜੇ ਘੰਟੇ ਘਰ ਵਾਲੇ ਪਾਸਿਓਂ ਪੌੜੀਆਂ ਉਤਰਦਿਆਂ ਹੀ ਸੀ ਕੇ ਤਬੀਅਤ ਖਿੜ ਗਈ। ਅਭਿਆਸ ਜੋ ਕਿਸੇ ਮੈਲ ਕਾਰਨ ਰੁਕ ਗਿਆ ਸੀ। ਇਕਦਮ ਚੱਲ ਪਿਆ। ਅੰਦਰ ਦੀ ਇਸ ਅਚਾਨਕ ਹੋਈ ਤਬਦੀਲੀ ਨੂੰ ਦੇਖ ਉਹ ਖੁਦ ਵੀ ਬੜਾ ਹੈਰਾਨ ਹੋਇਆ। ਸੋਚਿਆ ਏ ਸੁਭਾਵਕ ਹੈ ਜਾਂ ਇਸ ਜਗ੍ਹਾ ਚ ਕੋਈ ਸ਼ਕਤੀ ਹੈ ….. ਸਮਝ ਨਾ ਆਵੇ …..
ਪਰ ਬੰਦਾ ਸਿਆਣਾ ਸੀ ਜਾਨਣਾ ਚਾਹਿਆ। ਉਹਨੇ ਕਈ ਵਾਰ ਵਿਸ਼ੇਸ਼ ਪਰਤਾਵੇ ਕੀਤੀ। ਜਦੋਂ ਵੀ ਮਨ ਉਦਾਸ ਪਰੇਸ਼ਾਨ ਹੋਣਾ ਖਾਸ ਚਲਕੇ ਸ੍ਰੀ ਦਰਬਾਰ ਸਾਹਿਬ ਆਉਣਾ। ਹਰ ਵਾਰ ਉਹਦੇ ਨਾਲ਼ ਏਦਾਂ ਹੋਇਆ ਅੰਦਰ ਖਿੜਦਾ , ਅਨੰਦ ਭਰਦਾ , ਸਿਮਰਨ ਦੀ ਰੌ ਚਲਦੀ।
ਫਿਰ ਉਹਨੇ ਸੈਦ ਭਾਈ ਵੀਰ ਸਿੰਘ ਜੀ ਨੂੰ ਦਸਿਆ ਕੇ ਧੰਨ ਗੁਰੂ ਰਾਮਦਾਸ , ਧੰਨ ਗੁਰੂ ਅਰਜਨ ਦੇਵ ਜੀ ਨੇ ਇਸ ਜਗ੍ਹਾ ਚ ਪਤਾ ਨ੍ਹੀਂ ਐਸੀ ਕੀ ਬਿਜਲੀ ਭਰੀ ਹੈ ਕਿ ਪਹਿਲੀ ਪੌੜੀ ਤੇ ਪੈਰ ਧਰਿਆ ਨਹੀਂ ਕਿ ਬਸ ਕਰੰਟ ਵਾਂਗ ਅਸਰ ਹੁੰਦਾ। ਅੰਦਰ ਦੀ ਅੱਗ ਬੁਝਦੀ ਠੰਡ ਵਰਤਦੀ ਆ। ਆਤਮਾ ਸ਼ਾਂਤ ਤੇ ਅਨੰਦਿਤ ਹੋ ਉੱਠਦੀ ਹੈ।
ਏ ਪੜ ਕੇ
ਭੱਟ ਕਲ ਜੀ ਦੇ ਬਚਨ ਨੇ ਯਾਦ ਆਏ
ਛੁਟਤ ਪਰਵਾਹ ਅਮਿਅ ਅਮਰਾ ਪਦ ਅੰਮ੍ਰਿਤ ਸਰੋਵਰ ਸਦ ਭਰਿਆ ॥
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥
ਕਵਿ ਕਲ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥੨॥
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"1" Comment
Leave Comment
  1. 🙏🙏੧ਓਂਕਾਰ ਸਤਿਨਾਮ ਵਾਹਿਗੁਰੂ ਜੀ🙏🙏

top