ਮੌਤ ਤੋ ਬਾਅਦ ਦਾ ਸਫਰ

ਮੌਤ ਦਾ ਨਾਮ ਸੁਣ ਕੇ ਸਾਰੇ ਸਹਿਮ ਜਾਦੇ ਹਨ ਤੇ ਬਹੁਤੇ ਲੋਕ ਮੌਤ ਵਾਲੀਆਂ ਪੋਸਟਾਂ ਨੂੰ ਵੀ ਪੜਨਾ ਪਸੰਦ ਨਹੀ ਕਰਦੇ ਹਨ । ਜੇ ਕਿਧਰੇ ਸ਼ਾਮ ਵੇਲੇ ਘਰ ਵਿੱਚ ਮਰੇ ਹੋਏ ਦੀ ਗੱਲ ਚਲ ਪਵੇ ਵਿੱਚੋ ਘਰਦੇ ਹੀ ਕਹਿ ਦੇਦੇਂ ਹਨ ਚੁੱਪ ਕਰੋ ਮਰੇ ਹੋਇਆ ਨੂੰ ਯਾਦ ਨਹੀ ਕਰੀਦਾ । ਮੌਤ ਵਿਛੋੜੇ ਦਾ ਪ੍ਤੀਕ ਹੈ ਕਿਸੇ ਨੂੰ ਮੌਤ ਆਉਣੀ ਉਸ ਦਾ ਸਾਥੋ ਹਮੇਸ਼ਾ ਲਈ ਵਿਛੜ ਜਾਣਾ ਹੁੰਦਾ ਹੈ । ਜਦੋ ਕਿਸੇ ਦਾ ਆਖਰੀ ਸਮਾਂ ਆਉਦਾ ਹੈ ਉਸ ਨੂੰ ਏਨੀ ਜਿਆਦਾ ਘਬਰਾਹਟ ਹੁੰਦੀ ਹੈ ਜਿਸ ਨਾਲ ਉਸ ਦੀਆਂ ਅੱਖਾਂ ਵਿੱਚ ਪਾਣੀ ਆ ਜਾਦਾਂ ਹੈ ਬੁੱਲ ਫੜਕਣ ਲੱਗਦੇ ਹਨ ਤੇ ਰੰਗ ਉਡ ਜਾਂਦਾ ਹੈ । ਇਸ ਦਾ ਕਾਰਨ ਇਹ ਹੁੰਦਾ ਹੈ ਮੈ ਇਹ ਭਰਿਆ ਪਰਿਵਾਰ ਹੁਣ ਛੱਡ ਜਾਣਾ ਹੈ ਜਿਸ ਨਾਲ ਅੱਤ ਦਾ ਮੋਹ ਸੀ ਜਿਸ ਪਰਿਵਾਰ ਲਈ ਸਾਰੀ ਉਮਰ ਗੁਜਾਰ ਦਿੱਤੀ । ਹੁਣ ਮੈ ਇਸ ਦਾ ਹਿਸਾ ਨਹੀ ਰਿਹ ਸਕਦਾ ਮੌਤ ਦੇ ਵਿਛੋੜੇ ਨੂੰ ਪਰਦੇਸੀ ਬੰਦਾਂ ਬਹੁਤ ਨਜਦੀਕ ਤੋ ਦੇਖ ਸਕਦਾ ਹੈ । ਜਦੋ ਪਰਦੇਸੀ ਆਪਣੇ ਪਰਿਵਾਰ ਨੂੰ ਛੱਡ ਕੇ ਵਿਦੇਸ਼ ਜਾਣ ਲੱਗਦਾ ਹੈ ਉਸ ਸਮੇ ਪਰਦੇਸੀ ਦਾ ਦਿਲ ਪਰਿਵਾਰ ਤੋ ਦੂਰ ਜਾਣ ਨੂੰ ਨਹੀ ਕਰਦਾ । ਘਰ ਵਿੱਚ ਛੋਟੇ ਬੱਚੇ ਘਰਵਾਲੀ ਮਾਂ ਪਿਉ ਘਰ ਗਲੀਆਂ ਜਿਥੇ ਉਸ ਦੀ ਏਨੀ ਉਮਰ ਬੀਤੀ ਪਰ ਮਜਬੂਰੀ ਖਾਤਿਰ ਉਸ ਨੂੰ ਇਹਨਾਂ ਸਾਰਿਆ ਦਾ ਤਿਆਗ ਕਰਨਾਂ ਪੈਦਾਂ ਹੈ । ਪਰਦੇਸੀ ਦਾ ਛਿਛੋੜਾ ਕੁਝ ਸਾਲਾਂ ਦਾ ਹੁੰਦਾ ਹੈ ਉਸ ਨੂੰ ਉਮੀਦ ਹੈ ਮੈ ਫਿਰ ਆਪਣੇ ਪਰਿਵਾਰ ਨੂੰ ਮਿਲ ਸਕਦਾ ਹੈ । ਪਰ ਫਿਰ ਵੀ ਉਹ ਏਅਰਪੋਰਟ ਤੱਕ ਭਰੇ ਮਨ ਨਾਲ ਜਾਦਾਂ ਹੈ ਉਸ ਦੀ ਤੇ ਪਰਿਵਾਰ ਦੀ ਪੀੜਾ ਉਹ ਹੀ ਸਮਝ ਸਕਦੇ ਹਨ । ਪਰ ਜਿਸ ਇਨਸਾਨ ਦੇ ਸਾਹਮਣੇ ਮੌਤ ਆਣ ਕੇ ਖਲੋ ਜਾਂਦੀ ਹੈ ਉਸ ਨੂੰ ਇਹ ਪਤਾ ਹੁੰਦਾ ਹੈ ਮੈ ਹੁਣ ਇਸ ਪਰਿਵਾਰ ਵਿੱਚ ਸਰੀਰ ਕਰਕੇ ਨਹੀ ਆ ਸਕਦਾ ਹਮੇਸ਼ਾ ਲਈ ਸਭ ਖਤਮ ਹੋ ਚਲਿਆ ਹੈ । ਉਸ ਦੀ ਪੀੜ ਨੂੰ ਤੇ ਉਹੀ ਸਮਝ ਸਕਦਾ ਹੈ ਜਿਸ ਤੇ ਬੀਤ ਰਹੀ ਹੁੰਦੀ ਹੈ ਉਸ ਸਮੇ ਉਹ ਪਛਤੋਂਦਾ ਹੈ ਮੈ ਇਸ ਪਰਿਵਾਰ ਲਈ ਸਾਰੀ ਜ਼ਿੰਦਗੀ ਖਤਮ ਕਰ ਲਈ ਜੇ ਕਿਤੇ ਥੋੜਾਂ ਸਮਾਂ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਕੀਤਾ ਹੁੰਦਾ , ਜਿਸ ਸਫਰ ਤੇ ਮੈ ਹੁਣ ਜਾਣਾ ਹੈ ਉਸ ਵਿਚ ਨਾਮ ਜਪਿਆ ਮੇਰੀ ਸਹਾਇਤਾ ਕਰਦਾ । ਆਮ ਲੋਕਾਂ ਵਿੱਚ ਤੇ ਭਗਤਾਂ ਦੀ ਮੌਤ ਵਿੱਚ ਜਮੀਨ ਅਸਮਾਨ ਦਾ ਫਰਕ ਹੁੰਦਾ ਹੈ । ਬੰਦੇ ਦਾ ਸਫਰ ਏਦਾਂ ਦਾ ਹੁੰਦਾ ਹੈ ਜਿਵੇ ਉਹ ਵਿਦੇਸ਼ ਵਿੱਚ ਆਪਣੇ ਪਰਿਵਾਰ ਨੂੰ ਛੱਡ ਕੇ ਜਾ ਰਿਹਾ ਹੋਵੇ ਪਰ ਭਗਤਾਂ ਨੂੰ ਅੰਤ ਸਮੇ ਦਾ ਕੋਈ ਡਰ ਨਹੀ ਹੁੰਦਾ ਉਹ ਖੁਸ਼ ਹੁੰਦੇ ਹਨ ਜਿਵੇ ਪਰਦੇਸੀ ਵਿਦੇਸ਼ ਵਿੱਚੋ ਕਮਾਈ ਕਰਕੇ ਆਪਣੇ ਪਰਿਵਾਰ ਵਿੱਚ ਆ ਰਿਹਾ ਹੋਵੇ । ਭਗਤ ਕਬੀਰ ਜੀ ਉਚਾਰਨ ਕਰਦੇ ਹਨ ।
ਕਬੀਰ ਜਿਸ ਮਰਨੇ ਤੇ ਜਗੁ ਡਰੈ ਮੇਰੇ ਮਨਿ ਅਨੰਦੁ ।
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦ ।
ਪ੍ਰਮਾਤਮਾ ਦੇ ਪਿਆਰੇ ਦੱਸਦੇ ਹਨ ਜਦੋ ਆਮ ਮਨੁੱਖ ਮਰਦਾ ਹੈ ਜਿਸ ਨੇ ਪ੍ਰਮਾਤਮਾ ਦਾ ਨਾਮ ਨਹੀ ਜਪਿਆ । ਜਮ ਆਉਦੇ ਹਨ ਜਿਸ ਦੀ ਮੌਤ ਆਈ ਹੁੰਦੀ ਹੈ ਉਸ ਨੂੰ ਉਹ ਸਾਫ ਦਿਖਾਈ ਦੇਂਦੇ ਹਨ ਜਿਨਾਂ ਨੂੰ ਦੇਖ ਕੇ ਮਨੁੱਖ ਬਹੁਤ ਡਰ ਜਾਦਾਂ ਹੈ । ਕੁਝ ਬੋਲਿਆ ਨਹੀ ਜਾਂਦਾ ਡਰ ਨਾਲ ਸਰੀਰ ਨੂੰ ਕੰਬਣੀ ਛਿੜਦੀ ਹੈ ਤੇ ਨਾਭੀ ਦੀ ਗੰਡ ਖੁਲ ਜਾਂਦੀ ਹੈ ਜਿਸ ਨੂੰ ਅਸੀ ਘੋਰੜੂ ਆਖਦੇ ਹਾ । ਜਮ ਉਸ ਮਨੁੱਖ ਦੀ ਆਤਮਾਂ ਨੂੰ ਸਰੀਰ ਵਿੱਚੋ ਬਾਹਰ ਕੱਢ ਦੇਂਦੇ ਹਨ ਉਹ ਆਤਮਾਂ ਬਹੁਤ ਜੋਰ ਲਗਾਉਦੀ ਹੈ ਮੈ ਵਾਪਿਸ ਸਰੀਰ ਵਿੱਚ ਫੜ ਸਕਾਂ ਪਰ ਉਹ ਏਦਾ ਨਹੀ ਕਰ ਸਕਦੀ । ਜਦੋ ਸਾਰਾ ਪਰਿਵਾਰ ਉਸ ਸਰੀਰ ਦੇ ਕੋਲ ਆ ਕੇ ਵਰਲਾਪ ਕਰਦਾ ਹੈ ਉਹ ਆਤਮਾਂ ਬਹੁਤ ਦੁੱਖੀ ਹੁੰਦੀ ਹੈ ਆਪਣੇ ਪਰਿਵਾਰ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਵਿੱਚ ਭਜਦੀ ਫਿਰਦੀ ਹੈ । ਇਸ ਲਈ ਹੀ ਸਾਧੂ ਸੰਤ ਆਖਦੇ ਹਨ ਕਦੇ ਵੀ ਮਿਰਤਕ ਸਰੀਰ ਦੇ ਲਾਗੇ ਵਿਰਲਾਪ ਨਾ ਕਰੋ , ਮਿਰਤਕ ਸਰੀਰ ਦੇ ਕੋਲ ਬੈਠ ਕੇ ਗੁਰਬਾਣੀ-ਕੀਰਤਨ ਜਾਂ ਵਾਹਿਗੁਰੂ ਦਾ ਉਚਾਰਨ ਕਰੋ ਜਿਸ ਨਾਲ ਆਤਮਾਂ ਨੂੰ ਸਾਂਤੀ ਮਿਲਦੀ ਹੈ । ਆਤਮਾਂ ਤੇ ਉਸੇ ਮਨੁੱਖ ਦੀ ਹੀ ਹੁੰਦੀ ਹੈ ਜਿਹੜਾ ਘਰ ਲਈ ਰਾਤ ਦਿਨ ਮਰਦਾ ਰਿਹਾ ਪਰਿਵਾਰ ਦੀ ਹਰ ਖੁਸ਼ੀ ਲਈ ਮਿਹਨਤ ਕਰਦਾ ਰਿਹਾ ਮਰਨ ਤੋ ਬਾਅਦ ਵੀ ਪਰਿਵਾਰ ਨੂੰ ਉਸ ਚੇਤਾ ਕਰਦਾ ਵੇਖ ਕੇ ਉਹ ਆਪਣੇ ਅਗਲੇ ਸਫਰ ਵੱਲ ਨਹੀ ਵੱਧਦਾ । ਸਾਡੇ ਗੁਰੂ ਸਹਿਬਾਨ ਤੇ ਉਹਨਾਂ ਤੋ ਪਹਿਲਾਂ ਜਿਹੜੇ ਭਗਤ ਹੋਏ ਹਨ ਉਹਨਾਂ ਨੇ ਮਰੇ ਹੋਏ ਮਨੁੱਖ ਦੀ ਆਤਮਾਂ ਦੇ ਅੱਗੇ ਦੇ ਸਫਰ ਵਾਸਤੇ ਸੰਸਕਾਰ ਕਰਨ ਦੀ ਰੀਤ ਚਲਾਈ ਹੈ । ਜਦੋ ਮਰੇ ਹੋਏ ਬੰਦੇ ਦਾ ਸਰੀਰ ਘਰ ਵਿੱਚ ਪਇਆ ਹੁੰਦਾ ਹੈ ਉਹ ਆਤਮਾਂ ਆਪਣੇ ਸਰੀਰ ਦਾ ਮੋਹ ਨਹੀ ਛੱਡਦੀ ਉਸ ਦੇ ਕੋਲ ਬੈਠ ਕੇ ਦੁੱਖੀ ਹੁੰਦੀ ਰਹਿੰਦੀ ਹੈ । ਇਸ ਲਈ ਜਦੋ ਉਸ ਦੇ ਸਰੀਰ ਨੂੰ ਸੰਸਕਾਰ ਕਰਨ ਵਾਸਤੇ ਖੜਦੇ ਹਨ ਆਤਮਾਂ ਬਹੁਤ ਵਿਰਲਾਪ ਕਰਦੀ ਹੈ ਉਸ ਦਾ ਸਰੀਰ ਨਾ ਸਾੜਿਆ ਜਾਵੇ । ਸਰੀਰ ਨੂੰ ਵੀ ਉਸ ਦਾ ਹੀ ਪੁੱਤਰ ਅੱਗ ਲਗਾਉਦਾ ਹੈ ਜਿਸ ਤੋ ਭਾਵ ਹੈ ਹੇ ਜੀਵ ਦੇਖ ਸਭ ਤੋ ਪਿਆਰਾ ਪੁੱਤਰ ਨੂੰ ਸਮਝਦਾ ਸੀ ਉਸ ਨੇ ਤੇਰਾ ਸਰੀਰ ਆਪਣੇ ਹੱਥੀ ਸਾੜ ਕੇ ਤੈਨੂੰ ਇਹ ਦੱਸ ਦਿੱਤਾ ਹੈ ਉਸ ਰੱਬ ਦੇ ਪਿਆਰ ਤੋ ਵੱਧ ਕੇ ਕੋਈ ਪਿਆਰਾ ਨਹੀ ਹੈ । ਜਦੋ ਸਰੀਰ ਸੜ ਜਾਦਾਂ ਹੈ ਉਹ ਆਤਮਾ ਸਰੀਰ ਦੀ ਸੜੀ ਹੋਈ ਸਵਾਹ ਵੱਲ ਵੇਖ ਕੇ ਵਿਰਲਾਪ ਕਰਦੀ ਰਹਿੰਦੀ ਹੈ । ਫੇਰ ਜਦੋ ਉਸ ਦੀ ਸਵਾਹ ਤੇ ਹੱਡੀਆਂ ਜਲ ਪਰਵਾਹ ਕਰ ਦੇਦੇ ਹਨ ਤੇ ਘਰਦੇ ਆਖਦੇ ਹਨ ਸਾਡਾ ਤੇ ਤੇਰਾ ਸਾਥ ਅੱਜ ਤੋ ਖਤਮ ਹੋਇਆ ਇਹ ਵੇਖ ਕੇ ਆਤਮਾਂ ਵਿਰਲਾਪ ਕਰਦੀ ਹੋਈ ਆਪਣੇ ਅਗਲੇ ਸਫਰ ਤੇ ਤੁਰਦੀ ਹੈ ਮੇਰਾ ਹੁਣ ਏਥੇ ਕੁੱਝ ਨਹੀ ਹੈ। ਜਿਹੜੀਆਂ ਪੁੰਨੀ ਆਤਮਾਵਾਂ ਹਨ ਭਜਨ ਬੰਦਗੀ ਕਰਦੀਆਂ ਰਹੀਆਂ ਹਨ ਉਹ ਆਪਣਾ ਟਿਕਾਣਾ ਧਰਮ ਅਸਥਾਨ ਜਿਥੇ ਗੁਰਬਾਣੀ-ਕੀਰਤਨ ਦਾ ਪਰਵਾਹ ਚਲਦਾ ਹੋਵੇ ਉਸ ਅਸਥਾਨ ਤੇ ਆਪਣਾ ਟਿਕਾਣਾ ਕਰਦੇ ਹਨ ਜਿਹੜੀਆਂ ਮਲੀਨ ਰੂਹਾਂ ਜਿਨਾਂ ਨੇ ਨਾਮ ਭਜਨ ਨਹੀ ਕੀਤਾ ਉਹ ਮਾੜੀਆਂ ਥਾਵਾਂ ਜੂਆਂ ਖਾਨਾ ਸਰਾਬ ਖਾਨਾ ਵਰਗੀਆਂ ਥਾਵਾਂ ਤੇ ਰਹਿੰਦੀਆਂ ਹਨ । ਫੇਰ ਜਿਹੜੀਆਂ ਭਜਨ ਬੰਦਗੀ ਵਾਲੀਆਂ ਰੂਹਾਂ ਹੁੰਦੀਆਂ ਹਨ ਉਹਨਾਂ ਨੂੰ ਵਾਹਿਗੁਰੂ ਜੀ ਦੇ ਮਿਲਾਪ ਵਾਸਤੇ ਮਨੁੱਖ ਦਾ ਸਰੀਰ ਮਿਲਦਾ ਹੈ । ਜਿਹੜੀਆਂ ਮਾੜੀਆਂ ਰੂਹਾਂ ਹੁੰਦੀਆਂ ਹਨ ਉਹ ਆਪਣੇ ਕਰਮਾਂ ਅਨੁਸਾਰ ਜੂਨਾਂ ਵਿੱਚ ਪੈ ਜਾਦੀਆਂ ਹਨ । ਜਿਹਨਾਂ ਦਾ ਵਰਣਨ ਗੁਰਬਾਣੀ ਵਿੱਚ ਗੁਰੂ ਸਹਿਬਾਨ ਏਉ ਕਰਦੇ ਹਨ ।
ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥
ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬਿਰਖ ਜੋਇਓ॥ ੧॥
ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿੰਰਕਾਲ ਇਹ ਦੇਹ ਸੰਜਰੀਆ॥ ਰਹਾਉ॥ ੧॥
ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥
ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀ ਜੋਨਿ ਭ੍ਰਮਾਇਆ॥ ੨॥
ਸਾਧ ਸੰਗ ਭਇਓ ਜਨਮ ਪ੍ਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥
ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩॥
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥
ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ॥ ੪॥
ਪੰਨਾ ੧੭੬
ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਮਝਾਦੇ ਹਨ ਪਰਿਵਾਰ ਵਿੱਚ ਰਹਿੰਦੇ ਹੋਏ ਸੁਰਤ ਨਿਰੰਕਾਰ ਦੀ ਯਾਦ ਵਿੱਚ ਜੋੜ ਕੇ ਰੱਖ ਤੇ ਆਪਣਾ ਆਇਆ ਸਫਲ ਕਰ ਕੇ ਇਸ ਮਾਤਲੋਕ ਤੋ ਪ੍ਰਲੋਕ ਵਿੱਚ ਜਾਣਾ ਕਰ । ਜੇ ਮੈ ਇਸ ਪੋਸਟ ਤੇ ਵਿਸਥਾਰ ਨਾਲ ਲਿਖਣਾ ਸੁਰੂ ਕੀਤਾ ਤਾ ਬਹੁਤ ਲੰਮੀ ਪੋਸਟ ਹੋ ਜਾਵੇਗੀ ਇਸ ਲਈ ਇਥੇ ਹੀ ਸਮਾਪਤੀ ਕਰਦਾ ਹਾ , ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




"1" Comment
Leave Comment
  1. sumranjeet singh

    waheguru ji ka kahlsa waheguru ji ki fathe 🙏🙏🙏🙏🙏

top