ਇਤਿਹਾਸ – ਨਿਡਰ ਬੀਬੀ ਧਰਮ ਕੌਰ ਚਵਿੰਡਾ

ਬੀਬੀ ਧਰਮ ਕੌਰ , ਬਹਾਦਰ ਸਿੰਘ ਚਵਿੰਡਾ ਅੰਮ੍ਰਿਤਸਰ ਦੀ ਸੂਰਬੀਰ ਨਿਡਰ ਜੰਗਜ਼ ਨੂੰਹ ਸੀ । ਜਿਸ ਨੇ ਆਪਣੇ ਵਿਆਹ ਤੋਂ ਦੋ ਘੰਟੇ ਬਾਦ ਪੱਟੀ ਦੇ ਫੌਜਦਾਰ ਜਵਰ ਬੇਗ ਦੀਆਂ ਕਮੀਨੀਆਂ ਚਾਲਾਂ ਨੂੰ ਭਾਪ ਲਿਆ ।੨੦ ਬੀਬੀਆਂ ਨੇ ਸੈਂਕੜੇ ਮੁਗਲਾਂ ਦਾ ਟਾਕਰਾਂ ਕੀਤਾ । ਦੋ ਸੌ ਤੋਂ ਵੱਧ ਸਿਪਾਹੀ ਮੌਤ ਦੇ ਘਾਟ ਉਤਾਰ ਦਿੱਤੇ ਤਾਂ ਵੈਰੀ ਦਾ ਦਿਲ ਟੁੱਟ ਗਿਆ । ਬੀਬੀ ਧਰਮ ਕੌਰ ਤਲਵਾਰ ਨਾਲ ਲੜਦੀ ਕਈਆਂ ਦੇ ਆਹੂ ਲਾ ਕੇ ਥੱਕ ਟੁੱਟ ਕੇ ਨਿਢਾਲ ਹੋ ਧਰਤੀ ਤੇ ਬੇਹੋਸ਼ ਹੋ ਡਿੱਗ ਪਈ । ਪਰ ਜਫਰ ਬੇਗ ਭੈੜੀ ਨੀਤ ਨਾਲ ਅੱਗੇ ਹੋ ਕੇ ਇਸ ਨੂੰ ਘੋੜੇ ਤੇ ਲੱਦਣ ਲੱਗਾ ਸ਼ੇਰਨੀ ਨੇ ਤਲਵਾਰ ਨਾਲ ਇਸ ਦਾ ਸੱਜਾ ਹੱਥ ਕੱਟ ਦਿੱਤਾ ।
ਲਾਹੌਰ ਦੇ ਜ਼ਿਲ੍ਹੇ ਦੇ ਪਿੰਡ ਨੌਸ਼ਹਿਰੇ ਦਾ ਜੈਲਦਾਰ ਸਾਹਿਬਰਾਏ ਬੜਾ ਅਭਿਮਾਨੀ ਛੇ ਬਿਘੇ ਜ਼ਮੀਨ ਦਾ ਮਾਲਕ ਤੇ ੨੦ , ੨੫ ਹਜ਼ਾਰ ਰੁਪਿਆ ਵੱਡਿਆਂ ਦਾ ਵਿਰਸੇ ਵਿਚ ਮਿਲਿਆ ਸੀ । ਬੰਦੇ ਨੂੰ ਬੰਦਾ ਨਹੀਂ ਸੀ ਸਮਝਦਾ । ਹੰਕਾਰ ਨੇ ਐਸੀ ਮੱਤ ਮਾਰੀ ਕਿ ਚੰਗੇ ਗੁਣ ਸਭ ਛਿੱਕੇ ਤੇ ਟੰਗ ਨਿਰਦਈ , ਲੋਭੀ ਅਤੇ ਅਤਿਆਚਾਰੀ ਬਣ ਗਿਆ । ਉਹ ਸਾਰੇ ਜਹਾਨ ਨੂੰ ਆਪਣੀ ਅਰਦਲ ਵਿੱਚ ਵੇਖਣਾ ਚਾਹੁੰਦਾ ਸੀ । ਆਪਣੇ ਗਾਹਕਾਂ ( ਜਿਹੜੇ ਉਸ ਦੀ ਜ਼ਮੀਨ ਵਾਹੁੰਦੇ ) ਪਾਸੋਂ ਜਬਰਨ ਵੰਗਾਰ ਲੈਂਦਾ । ਹੁਣ ਜਦੋਂ ਹਕੂਮਤ ਸਿੱਖਾਂ ਤੇ ਅਤਿਆਚਾਰ ਕਰਨ ਲੱਗ ਪਈ ਤਾਂ ਉਸ ਦੀਆਂ ਵੀ ਅੱਖਾਂ ਫਿਰ ਗਈਆਂ । ਇਸ ਦੇ ਇਲਾਕੇ ਵਿੱਚ ਜਿਹੜੇ ਸਿੱਖ ਵਸਦੇ ਉਨ੍ਹਾਂ ਨੂੰ ਡਰਾਉਣ , ਧਮਕਾਉਣ ਤੇ ਦੁੱਖ ਤੇ ਕਸ਼ਟ ਦੇਣੇ ਸ਼ੁਰੂ ਕਰ ਦਿੱਤੇ । ਆਪਣੇ ਪਿੰਡ ਦੇ ਸਿੱਖਾਂ ਦੀਆਂ ਫਸਲਾਂ ਵਿਚ ਆਪਣੇ ਡੰਗਰ ਤੇ ਘੋੜੇ – ਘੋੜੀਆਂ ਛਡ ਕੇ ਫਸਲਾਂ ਤਬਾਹ ਕਰ ਦੇਂਦਾ ਡਰਦਾ ਕੋਈ ਕੁਸਕਦਾ ਨਾ । ਜੇ ਇਸ ਨੁਕਸਾਨ ਬਾਰੇ ਉਸ ਨੂੰ ਜਾ ਕੇ ਕੋਈ ਦੱਸਦਾ ਤਾਂ ਸਗੋਂ ਉਸ ਨੂੰ ਅਗੋਂ ਸਜ਼ਾ ਦੇਂਦਾ । ਇਕ ਵਾਰੀ ਇਸ ਦੀਆਂ ਘੋੜੀਆਂ ਕੋਈ ਦੌੜਾ ਕੇ ਲੈ ਗਿਆ । ਇਸ ਦੀ ਭੈੜੀ ਨੀਤ ਨੇ ਏਸ ਨੂੰ ਸਿੰਘ ਦਾ ਕਾਰਾ ਸਮਝ ਭਾਈ ਤਾਰਾ ਸਿੰਘ ਵਾ ਦੇ ਪਾਸ ਆਇਆ ਨਾਲ ਇਕ ਥਾਨੇਦਾਰ ਤੋਂ ਕੁਝ ਸਿਪਾਹੀਆਂ ਨੂੰ ਲਿਆ ਕੇ ਰੋਅਬ ਪਾਉਣ ਲੱਗਾ । ਭਾਈ ਤਾਰਾ ਸਿੰਘ ਨੇ ਬਥੇਰਾ ਸਮਝਾਇਆ ਕਿ ਆਪਣੀਆਂ ਕਿਤੇ ਹੋਰ ਥਾਂ ਘੋੜੀਆਂ ਲੱਭ ਸਾਡੇ ਪਾਸ ਨਹੀਂ ਆਈਆਂ ਤੂੰ ਤੂੰ ਮੈਂ ਮੈਂ ਹੋ ਪਈ ਸਾਹਿਬ ਰਾਇ ਨੇ ਸਿੰਘਾਂ ਵਿਰੁੱਧ ਬਹੁਤ ਸ਼ਬਦ ਵਰਤੇ ਤੇ ਗਾਲਾਂ ਕੱਢੀਆਂ ਸਿੰਘਾਂ ਨੇ ਵੀ ਅੱਗੇ ਵੱਧੇ ਤਾਂ ਇਨ੍ਹਾਂ ਪਾਸੋਂ ਉਸ ਦਾ ਥਾਨੇਦਾਰ ਮਾਰਿਆ ਗਿਆ । ਇਸ ਦੇ ਕਬੋਲਾਂ ਬਾਰੇ ਸਿੰਘਾਂ ਵਿਚਾਰ ਕੀਤੀ ਤਾਂ ਸਾਰਿਆਂ ਇਸ ਦੇ ਸਿਰ ਵਿਚ ਜੁੱਤੀਆਂ ਮਾਰ ਮਾਰ ਕੇ ਇਸ ਦੇ ਸਿਰ ਦੇ ਵਾਲ ਉਖੇੜਣ ਦੀ ਸਜ਼ਾ ਦਿੱਤੀ ਗਈ | ਸਜਾ ਬਾਰੇ ਦਸਿਆ ਕਿ ਇਹ ਸਜ਼ਾ ਤੇਰੈ ਕਬੋਲਾਂ ਤੇ ਆਪਣੇ ਇਲਾਕੇ ਦੇ ਸਿੱਖਾਂ ਨੂੰ ਦੁੱਖ ਦੇਣ ਕਰਕੇ ਦਿੱਤੀ ਗਈ ਹੈ । ਤੇ ਅੱਗੇ ਤੋਂ ਸੁਧਰ ਜਾ । ਸਾਹਿਬ ਰਾਇ ਇਹ ਸਜਾ ਲੈ ਕੇ ਸਿੱਧਾ ਪੱਟੀ ਦੇ ਫੌਜਦਾਰ ਜਫਰ ਬੈਗ ਪਾਸ ਪੁੱਜਾ ਤੇ ਸਿੱਖਾਂ ਦੇ ਇਸ ਵਤੀਰੇ ਵਿਰੁੱਧ ਉਸ ਨੂੰ ਬਿਨੈ ਪੱਤਰ ਲਿਖ ਕੇ ਦਿੱਤਾ । ਜ਼ਫਰ ਬੈਗ ਹਜਾਰਾਂ ਦੀ ਗਿਣਤੀ ਵਿਚ ਫੌਜ ਲੈ ਆਇਆ । ਇਧਰ ਭਾਈ ਤਾਰਾ ਸਿੰਘ ਪਾਸ ਵੀ ਭਾਵੇਂ ਡੇਢ ਕੁ ਸੌ ਸਿੱਖ ਸਨ । ਇਨ੍ਹਾਂ ਨੇ ਜਫਰ ਬੇਗ ਨੂੰ ਐਸੇ ਚਣੇ ਚਬਾਏ ਕਿ ਉਹ ਤੋਬਾ ਤੋਬਾ ਕਰ ਉਠੇ । ਸ਼ਰਾਰਤ ਦੀ ਜੜ੍ਹ ਸਾਹਿਬ ਰਾਇ ਮਾਰਿਆ ਗਿਆ । ਜਫਰ ਬੇਗ ਵੀ ਵਟੜ ਹੋਇਆ ਤੇ ਰਾਤ ਦੇ ਹਨੇਰੇ ਵਿੱਚ ਮਾੜੀ ਕੰਬੋ ਕੀ ਵਿੱਚ ਜਾ ਲੁਕਿਆ ਜਿੱਤ ਭਾਈ ਤਾਰਾ ਸਿੰਘ ਵਾਂ ਦੇ ਹੱਥ ਰਹੀ । ਭਾਈ ਤਾਰਾ ਸਿੰਘ ਪਾਸੋਂ ਕੁਟ ਖਾ ਅੰਮ੍ਰਿਤਸਰ ਵਲ ਚਲ ਪਿਆ । ਉਧਰ ਚਵਿੰਡਾ ਅੰਮ੍ਰਿਤਸਰ ਦੇ ਪੱਛਮ ਵਲ ਇਕ ਪਿੰਡ ਹੈ । ਇਥੇ ਸ . ਬਹਾਦਰ ਸਿੰਘ ਜਥੇਦਾਰ ਜਿਹੜਾ ਕਿ ਕੌਮ ਪ੍ਰਤੀ ਰਬ ਤਰਸੀ ਤੇ ਗਰੀਬ ਤਰਸੀ ਦੇ ਪੁੰਜ ਧਰਮ ਲਈ ਤੇ ਚੰਗੇ ਕੰਮਾਂ ਲਈ ਆਪਣੀ ਜਾਣ ਵਾਰਨ ਲਈ ਤੱਤਪਰ ਰਹਿੰਦਾ । ਸ੍ਰੀ ਅੰਮ੍ਰਿਤਸਰ ਹੀ ਜਿਆਦਾ ਨਿਵਾਸ ਰੱਖਦਾ ਇਥੇ ਸੇਵਾ ਸੰਭਾਲ ਤੋਂ ਭਜਨ ਬੰਦਗੀ ਕਰਦਾ । ਬਿਕ੍ਰਮੀ ਸੰਮਤ ੧੭੮੨ ਵਿਚ ਆਪਣੇ ਪੁੱਤਰ ਦੇ ਵਿਆਹ ਵਿਚ ਪਿੰਡ ਹੀ ਆਇਆ ਹੋਇਆ ਸੀ । ਇਥੇ ਵਿਆਹ ਤੇ ਅੰਗ ਸਾਕ ਇਕੱਠੇ ਹੋਏ ਸਨ । ਉਧਰ ਗਸ਼ਿਤ ਕਰਦੇ ਜਫ਼ਰ ਬੇਗ ਨੂੰ ਕਿਸੇ ਦਸ ਦਿੱਤਾ ਕਿ ਇਸ ਤਰ੍ਹਾਂ ਵਿਆਹ ਤੇ ਸਿੰਘ ਇੱਕਠੇ ਹੋਏ ਹਨ । ਵਿਆਹ ਲਈ ਇਕੱਠੇ ਹੋਏ ਸਿੰਘ ਕੋਈ ਚੋਰ ਡਾਕੂ ਜਾ ਕੋਈ ਦੇਸ਼ੀ ਨਹੀਂ ਸਨ । ਪਰ ਉਦੋਂ ਦਾ ਰਵਾਜ ਸੀ ਕਿ ਚੋਰੀ , ਡਾਕੇ ਤੇ ਮੌਤ ਦੇ ਅਪਰਾਧੀ ਤਾਂ ਛੱਡੇ ਜਾ ਸਕਦੇ ਸਨ ਪਰ ਇਕ ਸਿੱਖ ਬਣ ਜਾਣਾ ਏਡਾ ਵੱਡਾ ਅਪਰਾਧ ਸਮਝਿਆ ਜਾਂਦਾ ਸੀ ਕਿ ਇਸ ਨਵੇਂ ਬਣੇ ਸਿੱਖ ਨੂੰ ਜੇ ਕੋਈ ਅਫਸਰ ਜਿਨੀ ਬੇਰਹਿਮੀ ਤੇ ਬੇਕਿਰਕੀ ਨਾਲ ਤਸੀਹੇ ਦੇ ਕੇ ਮਾਰਦਾ ਉਨ੍ਹਾਂ ਹੀ ਉਸ ਨੂੰ ਯੋਗ ਅਤੇ ਉਨਤੀ ਦਾ ਹਕਦਾਰ ਸਮਝਿਆ ਜਾਂਦਾ ਸੀ , ਤਾਂ ਦੂਜਾ ਅਪਰਾਧ ਚਵਿੰਡੇ ਵਿਚ ਇਕੱਠੇ ਹੋਏ ਸਿੱਖਾਂ ਦਾ ਇਹ ਸੀ ਕਿ ਇਨ੍ਹਾਂ ਦੇ ਸਿੱਖ ਭਰਾ ਭਾਈ ਤਾਰਾ ਸਿੰਘ ਵਾਂ ਪਾਸੋਂ ਇਹ ਸਜਰੀ ਕੁਟ ਖਾ ਕੇ ਭਜ ਕੇ ਬੱਚਿਆ ਸੀ । ਭਾਵੇਂ ਭਾਈ ਤਾਰਾ ਸਿੰਘ ਆਪਣੇ ਟਿਕਾਣੇ ਤੋਂ ਕਿਤੇ ਨਹੀਂ ਹਿਲਿਆ | ਪਰ ਜਫ਼ਰ ਨੇ ਬਦਲਾ ਲੈਣਾ ਸੀ ਭਾਵੇਂ ਕਿਸੇ ਸਿੱਖ ਪਾਸੋਂ ਲਵੇ । ਜਿਵੇਂ ੧੯੮੪ ਵਿਚ ਨੀਲਾ ਤਾਰੇ ਵੇਲੇ ਅੰਦਰ ਸਿੱਖਾਂ ਪਾਸੋਂ ਹਜਾਰਾ ਦੀ ਗਿਣਤੀ ਵਿਚ ਸੈਨਾ ਮਰ ਗਈ ਪਰ ਸੈਨਾ ਨੇ ਏਦੋਂ ਕਈ ਗੁਣਾ ਵੱਧ ਨਿਹੱਥੇ ਬੱਚਿਆਂ , ਤੀਵੀਆਂ , ਨੌਜੁਆਨਾਂ ਤੇ ਬੁਢਿਆਂ ਨੂੰ ਮੌਤ ਤੇ ਘਾਟ ਉਤਾਰ ਦਿੱਤਾ ਤੇ ਆਪਣੇ ਦਿਲ ਨੂੰ ਠੰਡ ਪਾਈ । ਜਫਰ ਬੇਗ ਨੇ ਚਵੰਡੇ ਨੂੰ ਘੇਰਾ ਪਾ ਲਿਆ । ਪਿੰਡ ਵਿੱਚ ਸਿੱਖਾਂ ਨੇ ਕੋਈ ਪਰਵਾਹ ਨਾ ਕੀਤੀ । ਬੇਫਿਕਰੀ ਨਾਲ ਵਿਆਹ ਹੁੰਦਾ ਰਿਹਾ । ਅੰਤ ਖਾਲਸੇ ਨੇ ਲੰਗਰ ਪਾਣੀ ਛਕ ਆਪਣੇ ਆਪਣੇ ਬਸਤਰ ਪਹਿਣ ਘੋੜਿਆ ਤੇ ਸਵਾਰ ਹੋ ਕੇ ਇਸ ਰਾਹ ਵਿੱਚ ਖਲੋਤੀ ਸੈਨਾ ਤੇ ਟੁੱਟ ਪਏ। ੩ ੦ ਸਿਪਾਹੀ ਤਾਂ ਮਾਰੇ ਗਏ । ਬਾਕੀ ਪੰਜਾਹ ਨੂੰ ਫਟੜ ਕਰ , ਬਹਾਦਰ ਸਿੰਘ ਵੈਰੀ ਦੀ ਸੈਨਾ ਨੂੰ ਚੀਰਦਾ ਨਿਕਲ ਗਿਆ । ਬੜਾ ਸ਼ਰਮਿੰਦਾ ਹੋਇਆ ਕਿ ਪਹਿਲਾਂ ਭਾਈ ਵਾਂ ਪਾਸੋਂ ਚ ਪਈ ਸੀ । ਹੁਣ ਸ . ਬਹਾਦਰ ਸਿੰਘ ਰਹਿੰਦੀ ਖੂੰਦੀ ਕਸਰ ਕੱਢ ਗਿਆ । ਮੂਜੀ ਤੇ ਪਾਬਰ ਜਾਂ ਕਮੀਨਾ ਕਹੀਏ , ਹਾਰ ਤੋਂ ਵਿਆਹ ਤੇ ਇਕੱਠੀਆਂ ਹੋਈਆਂ ਤੀਵੀਆਂ ਤੇ ਹਲਾ ਕਰਨ ਲਈ ਪਿੰਡ ਵਿਚ ਜਾ ਵੜਿਆ । ਇਸਤਰੀ ਤੇ ਵਾਰ ਕਰਨਾ ਇਕ ਅਸਭਿਅ ਤੇ ਵਹਿਣੀ ਕੌਮ ਦਾ ਕੰਮ ਹੈ , ਇਸ ਮੂਜੀ ਨੇ ਸੁਣਿਆ ਹੋਇਆ ਸੀ । ਖਾਲਸੇ ਨੇ ਮੁਸਲਮਾਨ ਇਸਤਰੀਆਂ ਉਨ੍ਹਾਂ ਦੇ ਹੱਥ ਆਈਆਂ ਨੂੰ ਕਈ ਵਾਰ ਬੜੇ ਸਤਿਕਾਰ ਨਾਲ ਉਨ੍ਹਾਂ ਦੇ ਘਰੋਂ ਘਰੀ ਪੁਚਾਇਆ ਸੀ । ਪਰ ਇਸ ਕਮੀਨੇ ਨੇ ਵਿਆਹ ਵਿੱਚ ਖੁਸ਼ੀ ਮਣਾ ਰਹੀਆਂ ਇਸਤਰੀਆਂ ਤੇ ਹਮਲਾ ਕਰਨ ਵਿਚ ਵੀ ਬਹਾਦਰੀ ਸਮਝੀ ਹੋਵੇਗੀ । ਇਧਰ ੨੦ ਜਾ ਬਾਈ ਬੂਢੀਆਂ ਕੁੜੀਆਂ ਅੰਦਰ ਸਨ ਦੋ ਜਣੀਆਂ ਵੱਡੇ ਦਰਵਾਜੇ ਤੇ ਕਿਰਪਾਨ ਲੈ ਖੜ ਗਈਆਂ ਦੋ ਤਿੰਨ ਕੰਧਾਂ ਅੰਦਰ ਵਾਰ ਚਲਣ ਫਿਰਨ ਲੱਗੀਆਂ ਕਿ ਕੰਧ ਪਾੜ ਕੇ ਅੰਦਰ ਨਾ ਜਾਣ ।੧੪ ਕੁ ਬੰਦੂਕਾਂ ਤੇ ਤੀਰ ਕਮਾਨ ਤੇ ਤੀਰ ਲੈ ਕੇ ਛੱਤ ਤੇ ਵੈਰੀ ਨੂੰ ਉਡੀਕਣ ਲੱਗੀਆਂ ਤਿੰਨ ਚਾਰ ਲੋੜ ਵੇਲੇ ਵਰਤਨ ਲਈ ਸਾਮਾਨ ਮੁਹਈਆ ਕਰਨ ਲਈ ਖੜ ਗਈਆਂ । ਇਹ ਸੰਸਾਰ ਦੇ ਇਤਿਹਾਸ ਵਿੱਚ ਅਨੋਖੀ ਲੜਾਈ ਹੋਣ ਲੱਗੀ ਹੈ । ਇਕ ਪਾਸੇ ਦੋ ਵਾਰੀ ਸਿੱਖਾਂ ਪਾਸੋਂ ਆਪਣੀ ਖੁੰਬ ਠਪਵਾ ਜਫਰ ਬੇਗ ਹੁਣ ਇਸਤਰੀਆਂ ਨਾਲ ਲੜਨ ਲਈ ਬਹੁਤ ਸਾਰਾ ਲਾਮ ਲਸ਼ਕਰ ਲੈ ਕੇ ਆ ਗਿਆ ਹੈ । ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਦੀਆਂ ਬਹਾਦਰ ਪੁਤਰੀਆਂ ਆਪਣੀਆਂ ਇਜਤ ਤੇ ਅਣਖ ਬਚਾਉਣ ਲਈ ਸੀਸ ਤਲੀ ਤੇ ਰੱਖ ਖੜੀਆਂ ਹਨ । ਮਿਰਜ਼ਾ ਜਫਰ ਬੇਗ ਆਪਣੀ ਪੂੰਜੀ ਹੋਈ ਇੱਜ਼ਤ ਨੂੰ ਕਾਇਮ ਕਰਨ ਲਈ ਆਪਣੇ ਸਿਪਾਹੀਆਂ ਨੂੰ ਅੱਗੇ ਵਧਣ ਲਈ ਕਹਿੰਦਾ ਹੈ । ਅੱਗੇ ਸਹੀਣੀਆਂ ਵੀ ਅਤੁਲ ਬਲ ਅਟੱਲ ਸਾਹਸ , ਨਿਰਭੈ ਦ੍ਰਿੜਤਾ ਤੇ ਹੋਸਲੇ ਨਾਲ ਰਾਹ ਰੋਕੀ ਟੋਟੇ ਹੋ ਜਾਣ ਲਈ ਤਿਆਰ ਖੜੀਆਂ ਹਨ । ਜਫਰ ਬੇਗ ਦੀ ਫੌਜ ਸਾਹਮਣੇ ਆਉਂਦਿਆਂ ਹੀ ਸ਼ੀਹਣੀਆਂ ਨੇ ਗੋਲੀਆਂ ਦੀ ਵਾਛੜ ਲਾ ਦਿੱਤੀ ਪਹਿਲੀ , ਵਿਰ ਦੂਜੀ ਤੀਜੀ ਵਾਛੜ ਨਾਲ ਤਿੰਨੇ ਵੈਰੀ ਦੀਆਂ ਕਤਾਰਾਂ ਭੋਇ ਗਿਰਾ ਦਿੱਤੀਆਂ ਹਨ । ਫੌਜ ਸੁਸਰੀ ਵਾਂਗ ਸੌਦੀ ਵੇਖ ਜਫਰ ਬੇਗ ਦਾ ਦਿਲ ਧੜਕਣ ਲੱਗਾ । ਉਸ ਦੀ ਫੌਜ ਘਾਬਰ ਗਈ । ਅੱਗੇ ਵਧਣੋ ਜੁਆਬ ਦੇ ਦਿੱਤਾ । ਹੁਣ ਬੀਬੀਆਂ ਕਮਾਨ ਸੰਭਾਲ ਖਿੱਚ ਖਿੱਚ ਚਿੱਲੇ ਚੜਾਏ ॥ ਨਾਗਾਂ ਵਾਂਗ ਸ਼ੂਕਦੇ ਤੀਰ ਜਾ ਤਿੰਨ ਤਿੰਨ ਚਾਰ – ਚਾਰ ਨੂੰ ਪ੍ਰੋਈ ਜਾਣ । ਤੀਰਾਂ ਦੀ ਝੜੀ ਲੱਗ ਗਈ । ਧਰਤ ਨੇ ਲਾਲ ਰੰਗ ਦੀ ਚਾਦਰ ਲੈ ਲਈ ਲੋਥਾਂ ਦੇ ਢੇਰ ਲੱਗ ਗਏ । ਹੁਣ ਜਫਰ ਬੇਗ ਚੌਣਵੇਂ ਪੰਜਾਹ ਕੁ ਸਿਪਾਹੀ ਲੈ ਕੇ ਵਰਦੇ ਤੀਰਾਂ ਦੇ ਇਕ ਪਾਸੇ ਹੋ ਘਰ ਦੇ ਬਿਲਕੁੱਲ ਲਾਗੇ ਆ ਗਿਆ । ਹੁਣ ਸ਼ੇਰਾਂ ਦੀਆਂ ਪੁੱਤਰੀਆਂ ੧੦ ਕੁ ਨੇ ਕੋਠੇ ਤੋਂ ਨੰਗੀਆਂ ਕਿਰਪਾਨਾਂ ਹੱਥ ਵਿੱਚ ਲੈ ਛਾਲਾਂ ਮਾਰ ਵੈਰੀ ਦਲ ਤੇ ਟੁੱਟ ਪਈਆਂ । ਇਨਾਂ ਵਿਚ ਬਹਾਦਰ ਧਰਮ ਕੌਰ ਜਿਸ ਦਾ ਦੋ ਕੁ ਘੰਟੇ ਪਹਿਲਾਂ ਵਿਆਹ ਹੋਇਆ ਸੀ ਉਹ ਵੀ ਸੀ । ਇਸ ਦੀ ਤਲਵਾਰ ਨੇ ਵੈਰੀ ਲਈ ਪਰਲੇ ਲੈ ਆਂਦੀ । ਪਹਿਲੀ ਵਾਰ ਬਚਾਉਂਦੀ ਫਿਰ ਬੜੀ ਚੁਸਤੀ ਨਾਲ ਅਗਲੇ ਦੇ ਗਾਟੇ , ਹੱਥ ਜਿਥੇ ਵਜਦੀ ਆਹੂ ਲਾਈ ਜਾਂਦੀ । ਦੂਜੀਆਂ ਬੀਬੀਆਂ ਨੇ ਵੀ ਏਨੇ ਆਹੂ ਲਾਏ ਕਿ ਵੈਰੀ ਨੂੰ ਨਾਨੀ ਚੌੜ ਕਰਾ ਦਿੱਤੀ । ਸ਼ੀਹਣੀ ਧਰਮ ਕੌਰ ਵੈਰੀ ਦੇ ਡੱਕਰੇ ਕਰਦੀ ਥੱਕ ਕੇ ਨਿਢਾਲ ਹੋ ਧਰਤੀ ਤੇ ਡਿੱਗ ਪਈ । ਹੁਣ ਪਾਪੀ ਜਫਰ ਬੇਗ ਨੇ ਸ਼ੀਹਣੀ ਨੂੰ ਡਿਗੀ ਵੇਖ ਅੱਗੇ ਹੋ ਘੋੜੇ ਤੇ ਲੱਦਣ ਲੱਗਾ । ਹੁਣ ਬੇਸੁੱਧ ਪਈ ਧਰਮ ਕੌਰ ਨੇ ਓਪਰੇ ਬੰਦੇ ਨੂੰ ਆਪਣੇ ਵਲ ਵਧਦਾ ਵੇਖ ਆਪਣੀ ਤਲਵਾਰ ਫੜ , ਜ਼ਫਰ ਬੇਗ ਦਾ ਇਸ ਵਲ ਵਧਦਾ ਹੱਥ ਬੜੀ ਫੁਰਤੀ ਨਾਲ ਗਾਜਰ ਵਾਂਗ ਕੱਟ ਕੇ ਸੁੱਟ ਦਿੱਤਾ । ਉਹ ਵੀ ਰੌਲਾ ਪਾਉਂਦਾ ਪਿਛੇ ਪਰਤ ਗਿਆ । ਇਸ ਲੜਾਈ ਵਿਚ ਚਾਰ ਪੰਜ ਸਿੰਘਣੀਆਂ ਫਟੜ ਹੋਈਆਂ।ਜਫਰ ਬੇਗ ਦੇ ਦੋ ਕੁ ਸੌ ਸਿਪਾਹੀ ਮਾਰੇ ਗਏ ਬਾਕੀ ਡਰਦੇ ਭੱਜ ਗਏ । ਜਾਫਰ ਬੇਗ ਵੀ ਟੁੰਡਾ ਬਣ ਕੇ ਵਾਪਿਸ ਪੱਟੀ ਪਰਤਿਆ । ਉਸ ਵੇਲੇ ਸਿੰਘਣੀਆਂ ਵੀ ਸਿੰਘਾਂ ਵਾਂਗ ਹਰ ਸਮੇਂ ਲੜਣ ਮਰਨ ਲਈ ਤਿਆਰ ਰਹਿੰਦੀਆਂ ਸਨ ।
ਜੋਰਾਵਰ ਸਿੰਘ ਤਰਸਿੱਕਾ।


Share On Whatsapp

Leave a Reply




top