ਗੁਰੂ ਨਾਨਕ ਕੌਣ ਆ – (ਭਾਗ-9)

ਗੁਰੂ ਨਾਨਕ ਕੌਣ ਆ – (ਭਾਗ-9)
ਪਿਛਲੇ ਕੁਝ ਸਾਲਾਂ ਤੋਂ ਤਰਕ ਬੁੱਧੀ ਲੇਖਕਾਂ ਤੇ ਪ੍ਰਚਾਰਕਾਂ ਨੇ ਨਵੀਨ ਤੇ ਵਿਗਿਆਨਕ ਢੰਗ ਦੇ ਬਹਾਨੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਕ ਆਮ ਇਨਸਾਨ, ਕਿਰਤੀ , ਸਮਾਜ ਸੇਵੀ ਸਮਾਜ ਸੁਧਾਰਕ, ਚਿੰਤਕ, ਦਾਰਸ਼ਨਿਕ, ਕ੍ਰਾਂਤੀਕਾਰੀ, ਪ੍ਰਚਾਰਕ ਆਦਿਕ ਰੂਪਾਂ ਚ ਬਿਆਨਣਾ ਸ਼ੁਰੂ ਕੀਤਾ ਹੋਇਆ ਤੇ ਮੈਂ ਸਮਝਦਾ ਏਨਾ ਰੂਪਾਂ ਚ ਬਾਬੇ ਨੂੰ ਬਿਆਨ ਕਰਨਾ ਐ , ਆ ਜਿਵੇ ਚੱਕਰਵਤੀ ਸਮਰਾਟ ਨੂੰ ਚੌਧਰੀ ਕਿਆ ਜਾਵੇ ਬਾਕੀ ਏ ਸਾਫ਼ ਹੁਕਮ ਹੈ ਕੇ ਗੁਰੂ ਨੂੰ ਆਪਣੇ ਵਾਂਗ ਆਮ ਮਨੁਖ ਨ ਸਮਝ ਜਾਣ।
ਮਾਨੁਖ ਕਾ ਕਰਿ ਰੂਪੁ ਨ ਜਾਨੁ ॥
ਹੁਣ ਸਵਾਲ ਪੈਦਾ ਹੁੰਦਾ ਫਿਰ ਗੁਰੂ ਨਾਨਕ ਕੌਣ ਆ ??
ਵੈਸੇ ਏ ਸਵਾਲ ਦਾ ਜਵਾਬ ਦੇਣਾ ਗੁਰੂ ਬਚਨ ਅਨੁਸਾਰ ਏਦਾ ਸਮਝੋ ਜਿਵੇਂ ਪੁੱਤ ਪਿਓ ਦੇ ਜਨਮ ਬਾਰੇ ਦੱਸਣ ਚਾਹੇ ਜਾਂ ਅੰਨਾ ਚਾਨਣ ਦੀ ਵਿਆਖਿਆ ਕਰੇ ਪਰ ਫਿਰ ਵੀ ਕੁਝ ਪ੍ਰਮਾਣ ਇਲਾਹੀ ਬਾਣੀ ਚੋ ਤੇ ਕੁਝ ਉਨ੍ਹਾਂ ਬ੍ਰਹਮਗਿਆਨੀ ਮਹਾਪੁਰਖਾਂ ਦੀ ਰਚਨਾ ਚੋ ਜੋ ਗੁਰੂ ਮਿਹਰ ਦੇ ਪਾਤਰ ਬਣੇ।
ਗੁਰੂ ਅਰਜਨ ਦੇਵ ਜੀ ਦੇ ਬੋਲ ਗੁਰੁ ਨਾਨਕੁ ਹੈ ਸਭ ਤੋ ਵੱਡਾ ਹੈ ਉਸ ਤੋ ਉੱਤੇ ਕੋਈ ਨਹੀ
ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ ॥੪॥੧੦॥੫੭॥
ਹੋਰ ਸੁਣੋ
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥
ਭੱਟਾਂ ਸਾਹਿਬ ਦੇ ਬਚਨ ਆ ਗੁਰੂ ਨਾਨਕ ਆਪ ਨਰਾਇਣ ਹੈ
ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ॥
ਜੋਤਿ ਰੂਪਿ ਹਰਿ ਆਪਿ ਗੁਰੂ ਨਾਨਕੁ ਕਹਾਯਉ ॥
ਭਾਈ ਗੁਰਦਾਸ ਜੀ ਕਹਿੰਦੇਨਿਰੰਕਾਰ ਨੇਅਕਾਰ ਧਾਰਿਆ ਉਸ ਅਕਾਰ ਦਾ ਨ ਹੈ ਗੁਰੂ ਨਾਨਕ
ਨਿਰੰਕਾਰੁ ਨਾਨਕ ਦੇਉ ਨਿਰੰਕਾਰਿ ਆਕਾਰ ਬਣਾਇਆ
ਭਾਈ ਨੰਦ ਲਾਲ ਕਹਿੰਦੇਕੋਈ ਹਮਾਨਾ ਨਿਰੰਜਨ ਮਲਬ ਕੋਈ ਸ਼ੱਕ ਹੀ ਨਹੀਂ ਕੇ ਗੁਰੂ ਬਾਬਾ ਨਿਰੰਜਨ ਨਿਰੰਕਾਰ ਆ
ਗੁਰੂ ਨਾਨਕ ਆਮਦ ਨਰਾਇਨ ਸਰੂਪ
ਹਮਾਨਾ ਨਿਰੰਜਨ ਨਿਰੰਕਾਰ ਰੂਪ ॥ ੧ ॥
ਬਾਬੇ ਨੂੰ ਏ ਸਰੂਪ ਚ ਵੇਖਣ ਸਮਝਣ ਲਿਖਣ ਬੋਲਣ ਦਾ ਯਤਨ ਹੋਣਾ ਚਾਹੀਦਾ ਬੜੀ ਸ਼ਰਮ ਦੀ ਗੱਲ ਆ ਅਕਸਰ ਬਾਬੇ ਦਾ ਨਾਂ “ਨਾਨਕ” ਐ ਲਿਆ ਜਾਂਦਾ ਜਿਵੇਂ ਕਿਸੇ ਨਿਆਣੇ ਨੂੰ ਵਾਜ ਮਾਰੀ ਦੀ 😐 ਗੁਰੂ ਬਾਬੇ ਦਾ ਜਿੰਨਾ ਅਦਬ ਜਿੰਨੀ ਸਿਫਤ ਹੋਵੇ ਉਨ੍ਹਾਂ ਹੀ ਥੋੜ੍ਹਾ ਤੁਹੀ ਕਦੇ ਕਿਸੇ ਪਿਆਰ ਆਲੇ ਕਾਜੀ ਮੁਲਾਂ ਤੋ ਮਹੁੰਮਦ ਸਾਹਿਬ ਦਾ ਨਾਮ ਸੁਣਿਉ ….. ਕਿੱਡੇ ਲਕਬ ਲਾ ਅਦਬ ਚ ਬੋਲੂ ਬਾਬਾ ਸੁਮਤਿ ਦੇਵੇ ਹਾਨੂੰ ਵੀ ਹਾਡੇ ਵਿਦਵਾਨ ਨੂੰ ਵੀ
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਨੌਵੀ ਪੋਸਟ


Share On Whatsapp

Leave a Reply




top