ਸਿਰ ਦੇਣਾ ਕੇ ਸਿਰ ਵਰਤਣਾ ??

ਸਿਰ ਦੇਣਾ ਕੇ ਸਿਰ ਵਰਤਣਾ ??
ਪਿਛਲੇ ਕੁਝ ਸਮੇ ਤੋ ਵੇਖਿਆ ਜਦੋਂ ਵੀ ਕੋਈ ਗੁਰੂ ਪਿਆਰਾ ਪੰਥ ਦੀ ਖਾਤਿਰ ਕੌਮ ਦੀ ਖਾਤਰ ਸਿਰ ਦੇਣ ਦਾ ਹੋਕਾ ਦਿੰਦਾ , ਆਪਾ ਸਮਰਪਣ ਦੀ ਗੱਲ ਕਰਦਾ ਤਾਂ ਸਾਡਾ ਈ ਇੱਕ ਖ਼ਾਸ ਤਬਕਾ ਜੋ ਆਪਣੇ ਆਪ ਨੂੰ ਬੜਾ ਪਡ਼੍ਹਿਆ ਲਿਖਿਆ ਸੂਝਵਾਨ ਪੰਥ ਹਿਤੈਸ਼ੀ ਸਮਝਦਾ ਏ ਜ਼ੋਰ ਸ਼ੋਰ ਨਾਲ ਰੌਲਾ ਪਉਣ ਲੱਗ ਪੈਂਦਾ।
“ਕਿ ਸਿਰ ਦੇਣ ਦੀ ਗੱਲ ਨ ਕਰੋ ਸਿਰ ਵਰਤਣ ਦੀ ਗੱਲ ਨ ਕਰੋ ਸਿਰ ਅਹੀ ਬੜੇ ਦਿੱਤੇ ਆ ਪਰ ਵਰਤੇ ਨੀ”
ਏ ਤਬਕਾ ਏਨਾ ਬੋਲਾਂ ਨਾਲ “ਕੌਮੀ ਸ਼ਹੀਦਾਂ” ਦੀ ਸੂਝ ਸਮਝ ਨੂੰ ਸੰਘਰਸ਼ਾਂ ਚ ਆਪਾ ਸਮਰਪਣ ਕਰਨ ਵਾਲਿਆਂ ਨੂੰ ਗਲਤ ਸਾਬਰ ਕਰਣ ਦਾ ਵੀ ਯਤਨ ਕਰਦਾ
ਏ ਤਬਕਾ ਵਰਤਮਾਨ ਸਮੇ ਚ ਸਿਰ ਦੇਣ ਦੀ ਗੱਲ ਕਰਨ ਵਾਲਿਆਂ ਨੂੰ ਏਨੀ ਨਫ਼ਰਤ ਨਾਲ ਵੇਖ ਦਾ ਜਿਵੇ ਪਤਾ ਨੀ ਉਹਨਾ ਕੀ ਗੁਨਾਹ ਕਰ ਦਿੱਤਾ “ਕੌਮ ਦਾ ਨੁਕਸਾਨ ਕਰਾਉ , ਮਾਵਾਂ ਦੇ ਪੁੱਤ ਮਰਾਉ, ਜੰਸੀਆ ਦਾ ਬੰਦਾ ਆਦਿ ਖ਼ਿਤਾਬ ਵੰਡ ਦੇ ਆ
ਇਹ ਲੋਕ ਆਪਣੇ ਆਪ ਨੂੰ ਬੜੇ ਗੁਰਮਤਿ ਗਿਆਤਾ ਸਾਬਤ ਕਰਨ ਲੀ ਬਾਣੀ ਦੀ ਵੀ ਗੱਲ ਕਰਦੇ ਆ ਇਸ ਲੀ ਆਓ ਵੇਖੀਏ ਬਾਣੀ ਚ ਗੁਰੂ ਸਾਹਿਬ ਸਿਰ ਦੇਣ ਦੀ ਗੱਲ ਕਰਦੇ ਆ ਕੇ ਸਿਰ ਵਰਤਣ ਦੀ …..
1) ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਜੀ ਦੇ ਬਚਨ ਆ “ਹੇ ਸੱਜਣਾ ਜੇ ਤੂੰ ਇਕ ਵਾਰ ਕਹੇਂ ਤਾਂ ਮੈਂ ਸਿਰ ਵੱਢਕੇ ਦੇ ਦਵਾਂ”
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥
ਅਹੀ ਦੇਈ ਕਹੀ ਦਾ ਏਥੇ “ਡੇਈ ਸਿਸੁ” ਆ
ਸਿੰਧ (ਪਾਕਿਸਤਾਨ) ਵੱਲ ਦ ਦੀ ਥਾਂ ਡ ਬੋਲਦੇ ਆ
ਨੋਟ ਸਿੰਧੀ ਭਾਸ਼ਾ ਗੁਰਬਾਣੀ ਚ ਬੜੀ ਵਰਤੀ ਖਾਸ ਕਰਕੇ ਬਾਬਾ ਫ਼ਰੀਦ ਜੀ ਤੇ ਪੰਜਵੇਂ ਪਾਤਸ਼ਾਹ ਨੇ
2) ਸੀਸੁ ਵਢੇ ਕਰਿ ਬੈਸਣੁ ਦੀਜੈ …..
ਇਹ ਬੋਲ ਗੁਰੂ ਨਾਨਕ ਸਾਹਿਬ ਦੇ ਇੱਥੇ ਫਿਰ ਗੁਰੂ ਬਾਬੇ ਨੇ ਸੀਸ “ਦੀਜੈ” ਸ਼ਬਦ ਵਰਤਿਆ
3) ਇਕ ਹੋਰ ਸਲੋਕ ਜੋ ਆਮ ਪ੍ਰਚੱਲਤ ਆ ਓਦੇ ਚ ਤੇ ਗੁਰੂ ਬਾਬੇ ਨੇ ਸ਼ਰਤ ਹੀ ਏ ਰੱਖੀ ਮੇਰੀ ਗਲੀ ਚ ਓਹੀ ਵੜਿਓ ਜਿਨ੍ਹੇ “ਸਿਰ ਦੇਣਾ”
ਇਤੁ ਮਾਰਗਿ ਪੈਰੁ ਧਰੀਜੈ ॥
ਸਿਰੁ ਦੀਜੈ ਕਾਣਿ ਨ ਕੀਜੈ ॥੨੦॥
ਵੇਖੋ “ਸਿਰੁ ਦੀਜੈ” ਅਖਰ ਨੇ
(ਏਦਾਂ ਦੀਆਂ ਹੋਰ ਬਹੁਤ ਪੰਕਤੀਆਂ ਬਾਣੀ ਚ)
ਏਨੇ ਸਪਸ਼ਟ ਗੁਰੂ ਹੁਕਮ ਹੁੰਦਿਆ ਵਿਦਵਾਨ ਪਤਾ ਨੀ ਕਿਉਂ ਰੋਈ ਪਿੱਟੀ ਜਾੰਦੇ ਆ ਤੁਸੀਂ ਨਹੀਂ ਸਿਰ ਦੇਣਾ ਨਾ ਦਿਉ ਪਰ ਘਟੋ ਘਟ ਕੁਫਰ ਤੇ ਨ ਬਕੋ
ਸਿੱਖ ਇਤਿਹਾਸ ਚ ਸਭ ਤੋਂ ਸੁਨਹਿਰੀ ਪੰਨਾ 1699 ਵਿਸਾਖੀ ਦਾ ਜਦੋ ਬਾਜਾਂਵਾਲੇ ਪਿਤਾ ਜੀ ਨੇ ਨੰਗੀ ਸਿਰੀ ਸਾਹਿਬ ਹੱਥ ਲੈ ਕੇ ਆਖਿਆ ਸੀ ਇੱਕ ਸਿਰ ਚਾਹੀਦਾ ਵਾਰੀ ਵਾਰੀ ਪੰਜ ਸਿੱਖਾਂ ਨੇ “ਸਿਰ ਦਿੱਤੇ” ਧਿਆਨ ਰਵੇ “ਸਿਰ ਦਿੱਤੇ” ਵਰਤੇ ਨਹੀ ਕਹਿ ਸਕਦੇ ਕਿਉ ਜੇ ਸਿਰ ਵਰਤਣ ਦੀ ਗੱਲ ਹੁੰਦੀ ਤੇ ਪਾਤਸ਼ਾਹ ਨੇ ਸ੍ਰੀ ਸਾਹਿਬ ਨਹੀ ਸੀ ਫੜਣੀ ਸਗੋਂ ਕਲਮ ਤੇ ਦਵਾਤ ਫੜੀ ਹੋਣੀ ਸੀ
1704 ਨੂੰ ਜਦੋਂ ਆਨੰਦਪੁਰ ਛੱਡਿਆ ਤਾਂ ਹਾਲਾਤਾਂ ਅਨੁਸਾਰ ਤਿੰਨ ਸਿਰ ਚਮਕੌਰ ਦੀ ਗੜ੍ਹੀ ਚ ਵਾਰ ਦਿੱਤੇ ਤਿੰਨ ਪਿਆਰੇ ਸ਼ਹੀਦ ਹੋਏ ਦੋ ਪਿਆਰਿਆਂ ਨੂੰ ਸਤਿਗੁਰੂ ਨੰਦੇੜ ਤਕ ਨਾਲ ਲੈ ਕੇ ਜਾਂਦੇ ਆ ਮਲਬ ਕਹਿਣ ਤੋਂ ਅਹੀ “ਸਿਰ ਦੇ ਦੇਣਾ” ਏ ਗੁਰੂ ਦੀ ਮਰਜ਼ੀ ਉਹਨੇ ਕਿੱਥੇ ਕਿਵੇਂ ਕਦੋਂ ਵਰਤਣਾ ਬਸ ਏਦਾਂ ਈ ਗੁਰੂ ਰੂਪ ਪੰਜ ਪਿਆਰੇ ਹੁਣ ਵੀ ਸਿਰ ਮੰਗਦੈ ਆ ਤੇ ਅਹੀ ਸਿਰ ਦੇਣਾ
ਜਦੋਂ ਵੀ ਸਿਰ ਦੇਣਾ ਜਾਂ ਵਰਤਣ ਬਾਰੇ ਕੋਈ ਗੱਲ ਕਰੇ ਸਿੱਧਾ ਜਿਆ ਜਵਾਬ ਦਿਆ ਕਰੋ ਕੇ “ਅਸੀਂ ਸਿਰ ਦੇਣਾ ਤੇ ਗੁਰੂ ਨੇ ਸਿਰ ਵਰਤਣਾ ਹਾਡਾ ਸਿਰ ਗੁਰੂ ਦੀ ਅਮਨਾਤ ਆ ਉ ਜਿੱਥੇ ਜਦੋ ਮਰਜੀ ਵਰਤੇ ਅਹੀ ਸਿਰ ਗੁਰੂ ਨੂੰ ਦੇ ਤਾ ਅਸੀਂ ਏਦੇ ਚ ਕਾਣ ਕਨੌਢ ਨਹੀਂ ਕਰਨੀ”
ਸੋ ਬੇਨਤੀ ਆ ਕਾਇਰ ਤੇ ਆਪੂਂ ਬਣੇ ਮਨਮੁਖ ਬੁੱਧੀਜੀਵੀਆਂ ਤੋਂ ਬਚੋ ਤੇ ਗੁਰੂ ਦੇ ਲੜ ਲੱਗੋ ਕਲਗੀਧਰ ਪਿਤਾ ਮਿਹਰਾਂ ਕਰਨ
ਮੇਜਰ ਸਿੰਘ


Share On Whatsapp

Leave a Reply




"1" Comment
Leave Comment
top