21 ਅਪ੍ਰੈਲ – ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ

ਵਿਆਹ ਛੇਵੇ ਪਾਤਸ਼ਾਹ ਤੇ ਮਾਤਾ ਨਾਨਕੀ ਜੀ
21ਅਪਰੈਲ 1613 ਈ:
ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਤਿੰਨ ਵਿਆਹ ਹੋਏ ਦੂਸਰਾ ਆਨੰਦ ਕਾਰਜ 8 ਵਸਾਖ 1613 ਨੂੰ ਮਾਤਾ ਨਾਨਕੀ ਜੀ ਨਾਲ ਹੋਇਆ
ਮਾਤਾ ਨਾਨਕੀ ਜੀ ਬਾਬਾ ਬਕਾਲੇ ਨਗਰ ਦੇ ਵਾਸੀ ਬਾਬਾ ਹਰਿਚੰਦ ਜੀ ਤੇ ਮਾਤਾ ਹਰਿਦੇਈ ਜੀ ਦੀ ਸਪੁੱਤਰੀ ਸੀ ਰਿਸ਼ਤਾ ਤੈਅ ਹੋਣ ਤੋ ਕੁਝ ਸਮਾਂ ਬਾਦ ਵਿਆਹ ਲਈ 8 ਵਿਸਾਖੀ ਦਾ ਦਿਨ ਤਹਿ ਕਰਕੇ ਬਾਬਾ ਹਰਿਚੰਦ ਜੀ ਨੇ ਲਾਗੀ ਰਾਹੀ ਅੰਮ੍ਰਿਤਸਰ ਸਾਹਿਬ ਸੁਨੇਹਾਂ ਭੇਜਿਆ ਮਾਤਾ ਗੰਗਾ ਜੀ ਹੋਰ ਪਰਿਵਾਰ ਸਿੱਖ ਸੰਗਤ ਬੜੇ ਖੁਸ਼ ਹੋਏ ਵਿਆਹ ਦੀਆਂ ਤਿਆਰੀਆਂ ਹੋਣ ਲੱਗੀਆਂ ਵੱਡੇ ਸਤਿਗੁਰਾਂ ਦੇ ਪਰਿਵਾਰ ਬੇਦੀ, ਤੇਹਣ, ਭੱਲੇ , ਸੋਢੀ, ਹੋਰ ਸਾਕ ਸਬੰਧੀ ਤੇ ਮੁਖੀ ਗੁਰਸਿੱਖਾਂ ਨੂੰ ਸੁਨੇਹੇ ਭੇਜੇ ਸਾਰੇ ਸ੍ਰੀ ਅੰਮ੍ਰਿਤਸਰ ਸਾਹਿਬ ਇਕੱਤਰ ਹੋੋਏ ਬਰਾਤ ਦੀ ਤਿਆਰੀ ਹੋਈ ਛੇਵੇਂ ਸਤਿਗੁਰੂ ਮਹਾਰਾਜੇ ਨੇ ਪੀਲੇ ਬਸਤਰ ਪਾਏ ਸੋਹਣੀ ਪੱਗ ਬੰਨੀ ਕਲਗੀ ਸਜਾਈ ਸ੍ਰੀ ਦਰਬਾਰ ਸਾਹਿਬ ਨਮਸਕਾਰ ਕਰਕੇ ਬਰਾਤ ਬਕਾਲੇ ਨਗਰ ਨੂੰ ਤੁਰੀ ਬਾਬਾ ਬੁੱਢਾ ਜੀ, ਬਿਧੀ ਚੰਦ ਜੀ ਭਾਈ ਗੁਰਦਾਸ ਜੇਠਾ ਜੀ ਆਦਿਕ ਗੁਰਸਿੱਖ ਪਿਆਰੇ ਨਾਲ ਨੇ ਚਲਦਿਆਂ ਬਰਾਤ ਬਕਾਲੇ ਪਹੁੰਚੀ ਉਧਰ ਜਦੋਂ ਬਾਬਾ ਹਰਿਚੰਦ ਜੀ ਨੂੰ ਖਬਰ ਮਿਲੀ ਬੜੇ ਚਾਅ ਨਾਲ ਅੱਗੋ ਲੈਣ ਆਏ ਅਗੇ ਹੋ ਸਤਿਗੁਰਾਂ ਚਰਨਾਂ ਨੂੰ ਨਮਸਕਾਰ ਕੀਤੀ ਪਾਤਸ਼ਾਹ ਲਈ ਸੋਹਣਾ ਆਸਣ ਤਿਆਰ ਸੀ ਉਥੇ ਬਿਠਾਇਆ ਬਾਕੀ ਸਭ ਬਰਾਤ ਦਾ ਯਥਾ ਯੋਗ ਸਤਿਕਾਰ ਕੀਤਾ ਪ੍ਰਸ਼ਾਦਾ ਪਾਣੀ ਛਕਾਇਆ ਘੋੜੇ ਹਾਥੀਆਂ ਨੂੰ ਦਾਣਾ ਪਾਣੀ ਦਿੱਤਾ ਅਗਲੇ ਦਿਨ ਕੀਰਤਨ ਤੋ ਬਾਦ ਲਾਵਾਂ ਹੋਈਆਂ ਉਸ ਸਮੇ ਦੇ ਰਿਵਾਜ ਅਨੁਸਾਰ ਤਿੰਨ ਦਿਨ ਬਰਾਤ ਦਾ ਬਕਾਲੇ ਨਗਰ ਰਹੀ ਬਾਬੇ ਹਰਿਚੰਦ ਨੇ ਰੱਜ ਕੇ ਸੇਵਾ ਕੀਤਾ
ਕਰ ਭੋਜਨ ਜਨ ਵਾਸੇ ਆਏ।
ਲਾਵਾਂ ਸਮਾਂ ਭਯੋ ਸੁਖ ਦਾਏ
ਹਰਿਗੋਬਿੰਦ ਗੁਰ ਲਾਵਾਂ ਲੀਨੀ ।
ਸੁਭ ਗ੍ਰਿਹ ਬੈਠੇ ਪਤਿ ਕਉ ਚੀਨੀ ।
ਤੀਨ ਦਿਵਸ ਇਸ ਭਾਂਤ ਬਿਤਾਏ ।
ਗੁਰ ਬਿਲਾਸ ਪਾਤਸ਼ਾਹੀ ੬ (6)
ਚੌਥੇ ਦਿਨ ਵਪਾਸੀ ਸਮੇ ਬਾਬੇ ਹਰਿਚੰਦ ਜੀ ਨੇ ਕਿਹਾ ਮਹਾਰਾਜ ਮੇਰੇ ਕੋਲੋਂ ਕੋਈ ਸੇਵਾ ਨਹੀ ਹੋਈ ਹੋਰ ਕੁਝ ਨਹੀ ਬਸ ਆ ਧੀ ਆਪ ਜੀ ਦੇ ਚਰਨਾਂ ਦੀ ਸੇਵਾ ਲਈ ਹਾਜ਼ਰ ਹੈ ਅਸੀ ਭੁਲਣਹਾਰ ਹਾਂ ਜੀ ਆਪ ਜੀ ਆਪਣੇ ਬਿਰਧ ਬਾਣੇ ਦੀ ਲਾਜ ਰੱਖੀਉ
ਮਾਤਾ ਹਰਦੇਈ ਜੀ ਨੇ ਨਾਨਕੀ ਜੀ ਨੂੰ ਸਮਝਾਉਂਦਿਆਂ ਕਿਆ ਧੀਏ ਪਤਨੀ ਲਈ ਪਤੀ ਰੱਬ ਰੂਪ ਹੁੰਦਾ ਪਰ ਤੂੰ ਤੇ ਵੱਡੇ ਭਾਗਾਂ ਵਾਲੀ ਅੈ ਸੱਚੇ ਪਾਤਸ਼ਾਹ ਦੇ ਚਰਨੀਂ ਲੱਗੀ ਆ ਤਨੋਂ ਮਨੋਂ ਪਤੀ ਗੁਰਦੇਵ ਦੀ ਸੇਵਾ ਕਰੀ ਫਿਰ ਮਾਤਾ ਪਿਤਾ ਨੇ ਘੁੱਟ ਘੁੱਟ ਕੇ ਸੀਨੇ ਨਾਲ ਲਾ ਧੀ ਦੀ ਡੋਲੀ ਤੋਰੀ ਹੌਲੀ ਹੌਲੀ ਸਾਰਾ ਸਫ਼ਰ ਤੈਅ ਕਰਦਿਆਂ ਬਰਾਤ ਬਕਾਲੇ ਤੋ ਅੰਮ੍ਰਿਤਸਰ ਸਾਹਿਬ ਪਹੁੰਚੀ ਇੱਥੇ ਵੀ ਸਭ ਤੋਂ ਪਹਿਲਾ ਦਰਬਾਰ ਸਾਹਿਬ ਨਮਸਕਾਰ ਕਰਕੇ ਸ਼ੁਕਰਾਨੇ ਦੀ ਅਰਦਾਸ ਕੀਤੀ
ਸ਼ਾਮ ਨੂੰ ਵਿਆਹ ਵਾਲੇ ਬਸਤਰਾਂ ਚ ਹੀ ਮੀਰੀ ਪੀਰੀ ਦੇ ਮਾਲਕ ਨੇ ਤਖ਼ਤ ਸਾਹਿਬ ਤੇ ਬਿਰਾਜਮਾਨ ਹੋ ਸਭ ਸੰਗਤ ਨੂੰ ਖੁਲੇ ਦਰਸ਼ਨ ਦੀਦਾਰ ਬਖਸ਼ ਨਿਹਾਲ ਕੀਤਾ ਮਠਿਆਈਆਂ ਵੰਡੀਆਂ ਹੋਲੀ ਹੌਲੀ ਸਭ ਬਰਾਤੀ ਰਿਸ਼ਤੇਦਾਰ ਵਿਦਾਇਗੀ ਲੈ ਗੁਣ ਗਉਦੇ ਘਰਾਂ ਨੂੰ ਮੁੜ ਗਏ
ਸਮੇਂ ਨਾਲ ਮਾਤਾ ਨਾਨਕੀ ਜੀ ਦੀ ਪਾਵਨ ਕੁਖੋਂ ਦੋ ਪੁੱਤਰਾਂ ਨੇ ਜਨਮ ਲਿਆ ਪਹਿਲੇ ਬਾਬਾ ਅਟੱਲ ਰਾਏ ਜੀ ਜੋ ਗੁਰੂ ਪਿਤਾ ਦੇ ਹੁਕਮਾਂ ਨਾਲ ਬਚਪਨ ਚ ਸਰੀਰ ਤਿਆਗ ਗਏ ਦੂਸਰੇ ਸਨ ਨੌਵੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ ਤੇ ਮਾਤਾ ਨਾਨਕੀ ਜੀ ਦੇ ਵਿਆਹ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ
ਨੋਟ ਕੁਝ ਨੇ ਵਿਆਹ ਦੀ ਤਰੀਕ 1ਵਸਾਖ ਲਿਖੀ ਹੈ ਕੁਝ ਨੇ 13 ਵਸਾਖ ਪਰ ਜ਼ਿਆਦਾ ਪ੍ਰਚੱਲਤ ਤੇ ਮਹਾਨ ਕੋਸ਼ ਦੀ ਲਿਖਤ 8 ਵੈਸਾਖ ਬਿਕਰਮੀ ਸੰਮਤ 1670 ਈਸਵੀ 1613 ਹੈ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top