ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ

ਜਿੰਨਾ ਚਿਰ ਤਕ ਮਨੁੱਖ ਜਿਉਦਾਂ ਹੈ ਕੋਈ ਨਾ ਕੋਈ ਉਸ ਨੂੰ ਮਾੜਾ ਜਰੂਰ ਆਖੇਗਾ ਇਹ ਸੰਸਾਰ ਦਾ ਇਕ ਅਹਿਮ ਨਿਯਮ ਹੈ ਜਿਉਦੇ ਜੀਅ ਆਢ ਗੁਆਢ ਰਿਸਤੇਦਾਰ ਪਿੰਡ ਦਾ ਜਾ ਪਰਿਵਾਰ ਦਾ ਮੈਬਰ ਜਰੂਰ ਕੋਈ ਆਪ ਨੂੰ ਮਾੜਾ ਆਖੇਗਾ । ਪਰ ਜਦੋ ੳਹ ਮਰ ਗਿਆ ਜਿਹੜੇ ਉਸ ਨੂੰ ਮਾੜਾ ਆਖਦੇ ਸੀ ਉਹ ਵੀ ਮਰੇ ਹੋਏ ਦੇ ਕੋਲ ਬੈਠ ਕੇ ਆਖਣਗੇ ਇਹ ਬਹੁਤ ਚੰਗਾ ਇਨਸਾਨ ਸੀ ਬਹੁਤ ਵਧੀਆ ਬੰਦਾ ਸੀ । ਇਸ ਤੋ ਇਕ ਗੱਲ ਤੇ ਇਹ ਸਾਬਤ ਹੋ ਗਈ ਮਰਨ ਤੋ ਬਾਅਦ ਹੀ ਬੰਦੇ ਦੀ ਕੀਮਤ ਪੈੰਦੀ ਹੈ ਇਸ ਲਈ ਰੱਬ ਦੇ ਪਿਆਰੇ ਸੰਸਾਰ ਵਲੋ ਮਰ ਜਾਦੇ ਹਨ ਤੇ ਇਕ ਵਾਹਿਗੁਰੂ ਜੀ ਨੂੰ ਹੀ ਆਪਣਾ ਸੱਭ ਕੁਝ ਮੰਨਦੇ ਹਨ । ਮੈਨੂੰ ਇਕ ਸਾਖੀ ਚੇਤੇ ਆ ਗਈ ਇਕ ਪਿੰਡ ਵਿੱਚ ਰੱਬ ਦਾ ਪਿਆਰਾ ਸਾਧੂ ਰਹਿੰਦਾ ਸੀ ਜੋ ਉਹ ਮੁੱਖ ਤੋ ਬਚਨ ਆਖ ਦੇਵੇ ਉਹ ਸੱਚ ਹੋ ਜਾਦਾ ਸੀ । ਪਿੰਡ ਦੇ ਲੋਕ ਤੇ ਬਾਹਰ ਤੋ ਵੀ ਕਾਫੀ ਸੰਗਤ ਉਸ ਸਾਧੂ ਦੇ ਦਰਸ਼ਨ ਕਰਨ ਵਾਸਤੇ ਆਇਆ ਕਰਦੇ ਸਨ । ਉਸ ਪਿੰਡ ਵਿੱਚ ਹੀ ਉਸ ਸਾਧੂ ਦਾ ਬਚਪਨ ਦਾ ਦੋਸਤ ਵੀ ਰਹਿੰਦਾ ਸੀ ਉਹ ਵੀ ਉਸ ਸਾਧੂ ਨੂੰ ਬਹੁਤ ਪਿਆਰ ਕਰਦਾ ਤੇ ਕਈ ਵਾਰ ਸਾਧੂ ਨਾਲ ਹਾਸਾ ਮਜਾਕ ਵੀ ਕਰ ਲੈਦਾ ਸੀ । ਸਿਆਲ ਦੇ ਦਿਨ ਸਨ ਧੁੱਪ ਲੱਗੀ ਹੋਈ ਸੀ ਸਾਧੂ ਮਹਾਪੁਰਸ਼ ਕੋਠੇ ਤੇ ਰੱਬ ਦੀ ਯਾਦ ਵਿੱਚ ਜੁੜ ਕੇ ਬੈਠੇ ਸਨ । ਕੁਝ ਔਰਤਾਂ ਮਹਾਪੁਰਸ਼ਾ ਵਾਸਤੇ ਫਲ ਲੈ ਕੇ ਆਈਆਂ ਤੇ ਦਰਸ਼ਨ ਕਰਕੇ ਵਾਪਸ ਜਾ ਰਹੀਆਂ ਸਨ ਏਨੇ ਚਿਰ ਨੂੰ ਉਸ ਸਾਧੂ ਦਾ ਬਚਪਨ ਦਾ ਦੋਸਤ ਵੀ ਆ ਗਿਆ। ਜਦੋ ਉਸ ਨੇ ਔਰਤਾਂ ਜਾਦੀਆਂ ਵੇਖੀਆ ਤਾ ਵਿਹੜੇ ਵਿੱਚ ਖਲੋਤਾ ਹੀ ਸਾਧੂ ਵੱਲ ਵੇਖ ਕੇ ਆਖਣ ਲੱਗਾ ਆਪ ਜੀ ਨੂੰ ਮੌਜਾਂ ਲੱਗੀਆਂ ਨਾਲ ਫਲ ਫਰੂਟ ਖਾਂਦੇ ਹੋ ਨਾਲੇ ਔਰਤਾਂ ਵੇਖਦੇ ਹੋ । ਇਹ ਕਹਿ ਕੇ ਉਸ ਨੇ ਜਦੋ ਕੋਠੇ ਦੀਆਂ ਕੱਚੀਆ ਪੌੜੀਆਂ ਤੇ ਪਹਿਲਾ ਹੀ ਪੈਰ ਰੱਖਿਆ ਉਹ ਸਾਧੂ ਕਹਿਣ ਲੱਗੇ ਤੂੰ ਪਰਸੋ ਮਰ ਜਾਣਾ ਹੈ । ਉਸ ਦੋਸਤ ਦਾ ਸਰੀਰ ਸੁਨ ਹੋ ਗਿਆ ਸੁਣ ਕੇ ਪਰ ਫੇਰ ਵੀ ਹਿੰਮਤ ਕਰਕੇ ਦੂਸਰਾ ਪੈਰ ਦੂਸਰੀ ਪੌੜੀ ਤੇ ਰੱਖਿਆ ਸਾਧੂ ਫੇਰ ਕਹਿਣ ਲੱਗੇ ਤੂੰ ਸਚੀ ਪਰਸੋ ਦੁਪਹਿਰ ਦੇ 12 ਵਜੇ ਮਰ ਜਾਣਾ ਹੈ । ਇਹ ਸੁਣ ਕੇ ਉਸ ਦੀ ਕੋਠੇ ਤੇ ਚੜਨ ਦੀ ਹਿੰਮਤ ਹੀ ਨਹੀ ਪਈ ਉਥੋ ਹੀ ਵਾਪਸ ਘਰ ਆ ਗਿਆ । ਆਪਣਾ ਪਰਿਵਾਰ ਇਕੱਠਾ ਕੀਤਾ ਤੇ ਦੱਸਿਆ ਮੈਨੂੰ ਸਾਧੂ ਜੀ ਨੇ ਆਖਿਆ ਤੂੰ ਪਰਸੋ ਮਰ ਜਾਣਾ ਹੈ ਉਹਨਾਂ ਦੇ ਬਚਨ ਝੂਠੇ ਨਹੀ ਹੁੰਦੇ । ਮੈ ਸਾਧੂ ਮਹਾਪੁਰਸ਼ਾਂ ਦੀ ਸੰਗਤ ਕੀਤੀ ਹੈ ਉਹ ਆਖਦੇ ਹਨ ਜਿਸ ਕੋਲੋ ਜੋ ਵੀ ਲਿਆ ਹੋਵੇ ਜਾਂ ਮਾੜਾ ਚੰਗਾ ਬੋਲਿਆ ਹੋਵੇ ਉਸ ਦਾ ਹਿਸਾਬ ਦਰਗਾਹ ਵਿੱਚ ਦੇਣਾ ਪੈਦਾ ਹੈ । ਇਸ ਲਈ ਜਿਸ ਕੋਲੋ ਵੀ ਮੈ ਲਿਆ ਹੈ ਉਹਨਾ ਨੂੰ ਬੁਲਾ ਕੇ ਲਿਆਉ ਮੈ ਆਪਣੇ ਹੱਥੀ ਸਭ ਦੇਣ ਦੇ ਕੇ ਜਾਣਾ ਹੈ । ਜਿਹਨਾਂ ਨੂੰ ਮਾੜਾ ਚੰਗਾ ਬੋਲਿਆ ਹੈ ਉਹਨਾ ਨੂੰ ਵੀ ਸੱਦ ਕੇ ਲਿਆਉ ਮੈ ਉਹਨਾਂ ਕੋਲੋ ਵੀ ਮੁਆਫੀ ਮੰਗ ਲਵਾਂ । ਸਾਰੇ ਪਾਸੇ ਖਬਰ ਫੈਲ ਗਈ ਸਾਧੂ ਮਹਾਪੁਰਸ਼ਾਂ ਨੇ ਫਲਾਣੇ ਨੂੰ ਆਖਿਆ ਤੂੰ ਮਰ ਜਾਣਾ ਹੈ । ਜਦੋ ਉਹ ਦਿਨ ਆਇਆ ਉਹ ਆਦਮੀ ਡਰ ਨਾਲ ਹੀ ਮੰਜੇ ਤੇ ਪੈ ਗਿਆ ਮੇਰੇ ਕੋਲ ਤੇ ਕੁਝ ਹੀ ਘੰਟੇ ਬਚੇ ਹਨ । ਰਿਸਤੇਦਾਰ ਆ ਗਏ ਜਿਹੜਾ ਆਵੇ ਫਲ ਫਰੂਟ ਲੈ ਕੇ ਆਵੈ ਮਾਮੇ ਭੂਆਂ ਦੇ ਨੂੰਹ ਪੁੱਤਰ ਵੀ ਆਏ ਸਹੁਰਾ ਪਰਿਵਾਰ ਵੀ ਆਇਆ ਪਿੰਡ ਵਿੱਚੋ ਵੀ ਸਰੀਕਾ ਆ ਗਿਆ। ਜਦੋ 12 ਵੱਜਣ ਵਿੱਚ ਕੁਝ ਹੀ ਮਿੰਟ ਰਹਿ ਗਏ ਏਨੇ ਨੂੰ ਉਹ ਸਾਧੂ ਵੀ ਆ ਗਿਆ । ਸਾਧੂ ਜੀ ਆਪਣੇ ਦੋਸਤ ਨੂ ਆਖਣ ਲੱਗਾ ਆਲੇ ਦੁਵਾਲੇ ਵੇਖ ਕਿੰਨੇ ਫਲ ਪਏ ਹਨ । ਤੇਰੀਆਂ ਕਿੰਨੀਆਂ ਭਰਜਾਈਆਂ ਰਿਸਤੇਦਾਰ ਸਰੀਕਾਂ ਆਇਆ ਕੋਈ ਗੱਲ ਕਰ ਫਲ ਫਰੂਟ ਖਾਹ ਤੂੰ ਮੰਜਾਂ ਨਹੀ ਛੱਡ ਰਿਹਾ । ਉਹ ਦੋਸਤ ਸਾਧੂ ਨੂੰ ਆਖਣ ਲੱਗਾ ਤਹਾਨੂੰ ਭਰਜਾਈਆ ਤੇ ਫਲ ਫਰੂਟ ਸੁਝਣ ਦੇ ਆ ਮੈਨੂੰ ਤੇ ਮੇਰੀਆਂ ਅੱਖਾ ਸਾਹਮਣੇ ਆਪਣਾ ਸਿਵਾ ਬਲਦਾ ਦਿਖ ਰਿਹਾ । ਸਾਧੂ ਹੱਸ ਪਏ ਤੇ ਆਖਣ ਲੱਗੇ ਤੂੰ ਅਜੇ ਨਹੀ ਮਰਨਾਂ ਦੋਸਤ ਕਹਿਣ ਲੱਗਾ ਪਰਸੋ ਤੇ ਤੁਸੀ ਹੀ ਆਖਿਆ ਸੀ । ਸਾਧੂ ਕਹਿਣ ਲੱਗਾ ਤੂੰ ਮੈਨੂੰ ਔਰਤਾ ਤੇ ਫਲਾ ਦਾ ਕਰਕੇ ਮਖੌਲ ਕੀਤਾ ਸੀ ਮੈ ਤੈਨੂ ਸਮਝੌਣ ਦੀ ਖਾਤਿਰ ਇਹ ਆਖਿਆ ਸੀ । ਜਦੋ ਅਸੀ ਸਾਧੂ ਵਾਲੀ ਲਾਇਨ ਵਿੱਚ ਆਏ ਸੀ ਸਾਡੇ ਉਸਤਾਦ ਨੇ ਇਕ ਗੱਲ ਆਖੀ ਸੀ ਹਮੇਸ਼ਾ ਮੌਤ ਚੇਤੇ ਰੱਖੀ ਕੋਈ ਵਿਕਾਰ ਤੇਰੇ ਤੇ ਹਾਵੀ ਨਹੀ ਹੋਵੇਗਾ । ਜਿਸ ਤਰਾ ਤੇਰੇ ਕੋਲ ਫਲਾਂ ਦੇ ਢੇਰ ਲੱਗੇ ਏਨੀਆਂ ਔਰਤਾ ਖੜੀਆ ਤੋ ਵੀ ਇਹਨਾ ਚੀਜਾਂ ਵੱਲ ਧਿਆਨ ਨਹੀ ਗਿਆ ਸਿਰਫ ਮੌਤ ਹੀ ਚੇਤੇ ਆਉਦੀ ਸੀ । ਸਾਨੂੰ ਵੀ ਮੌਤ ਚੇਤੇ ਰੱਖਣ ਨਾਲ ਕੋਈ ਚੀਜ ਚੰਗੀ ਨਹੀ ਲੱਗਦੀ ਸਿਰਫ ਰੱਬ ਹੀ ਚੇਤੇ ਆਉਦਾ ਹੈ ਏਹੋ ਜਿਹਾ ਹੁੰਦਾ ਹੈ ਅਸਲੀ ਸਾਧੂਆਂ ਦਾ ਜੀਵਨ ।
ਐਸੇ ਹੀ ਮਹਾਨ ਸਾਧੂ ਮਹਾਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆ ਦਾ ਜੀਵਨ ਆਪ ਜੀ ਨਾਲਾ ਸਾਝਾਂ ਕਰਨ ਲੱਗਾ ਹਾ ਆਉ ਬੜੇ ਪਿਆਰ ਨਾਲ ਪੜੀਏ ਜੀ ।
ਸੰਤ ਅਤਰ ਸਿੰਘ ਜੀ ਦਾ ਜਨਮ 1866 ਨੂੰ ਜਿਲਾ ਪਟਿਆਲਾ ਦੇ ਪਿੰਡ ਚੀਮਾਂ ਵਿੱਚ ਭਾਈ ਕਰਮ ਸਿੰਘ ਦੇ ਗ੍ਰਹਿ ਮਾਤਾ ਭੋਲੀ ਜੀ ਦੀ ਪਵਿੱਤਰ ਕੁੱਖ ਤੋ ਹੋਇਆ। ਇਹ ਦੋਵੇ ਜੀਅ ਆਏ ਗਏ ਗੁਰਸਿੱਖਾਂ ਦੀ ਬਹੁਤ ਸੇਵਾ-ਸੰਭਾਲ ਕਰਦੇ ਤੇ ਆਪ ਵੀ ਵਾਹਿਗੁਰੂ ਜੀ ਦਾ ਨਾਮ ਜਪਦੇ ਰਹਿੰਦੇ ਸਨ । ਮੈ ਬਹੁਤ ਮਹਾਂਪੁਰਖਾਂ ਦਾ ਜੀਵਨ ਪੜਿਆ ਮੈਨੂੰ ਇਕ ਗਲ ਸਮਝ ਆਈ ਜਿਨੇ ਵੀ ਮਹਾਂਪੁਰਖ ਇਸ ਸੰਸਾਰ ਤੇ ਆਏ ਉਹ ਸਿਰਫ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਸ ਸੰਸਾਰ ਤੇ ਆਏ ਤੇ ਇਹੋ ਜਿਹਾ ਜੀਵਨ ਜੀਵਿਆ ਕਿ ਉਹਨਾ ਦੇ ਜਾਣ ਤੋ ਕਈ ਸੌ ਸਾਲ ਬਾਅਦ ਵੀ ਅਸੀ ਉਹਨਾ ਵੱਲ ਵੇਖ ਕੇ ਆਪਣਾ ਜੀਵਨ ਚੰਗੇ ਤਰੀਕੇ ਨਾਲ ਜੀਣ ਦਾ ਜਤਨ ਕਰ ਰਹੇ ਹਾ । ਸੰਤ ਅਤਰ ਸਿੰਘ ਜੀ ਦਾ ਬਚਪਨ ਤੋ ਹੀ ਸੁਭਾ ਦੂਸਰੇ ਬੱਚਿਆ ਨਾਲੋ ਵੱਖ ਸੀ , ਪੰਜ ਕੁ ਸਾਲ ਦੀ ਉਮਰ ਵਿੱਚ ਆਪ ਗੁਰਮੁੱਖੀ ਪੜਨ ਲੱਗ ਪਏ ਸਨ। ਸਵੇਰੇ ਸ਼ਾਮ ਗੁਰਦੁਵਾਰਾ ਸਾਹਿਬ ਜਾਣਾ ਬਾਣੀ ਤੇ ਕੀਰਤਨ ਬੜੇ ਪਿਆਰ ਨਾਲ ਸਰਵਨ ਕਰਨਾ । ਗ੍ਰੰਥੀ ਸਿੰਘ ਪਾਸੋ ਗੁਰਬਾਣੀ ਦੀ ਸੰਥਿਆ ਲੈਣੀ ਸ਼ੁਰੂ ਕਰ ਦਿੱਤੀ ਹਰ ਵੇਲੇ ਗੁਰਬਾਣੀ ਦਾ ਅਭਿਆਸ ਕਰਦੇ ਰਹਿੰਦੇ ਸਨ । ਸੰਨ 1884 ਦੀ ਗੱਲ ਹੈ ਆਪ ਜੀ ਦੇ ਪਿੰਡ ਦਾ ਇਕ ਬੰਦਾ ਜੋ ਫ਼ੌਜ ਵਿੱਚ ਸੂਬੇਦਾਰ ਸੀ ਉਹ ਅਤਰ ਸਿੰਘ ਜੀ ਨੂੰ ਮਿਲਿਆ ਉਸ ਸੂਬੇਦਾਰ ਵੱਲ ਵੇਖ ਕੇ ਆਪ ਜੀ ਦਾ ਮਨ ਵੀ ਫ਼ੌਜ ਵਿੱਚ ਭਰਤੀ ਹੋਣ ਲਈ ਕੀਤਾ । ਘਰ ਜਾ ਕੇ ਪਿਤਾ ਜੀ ਨਾਲ ਗੱਲ ਕੀਤੀ , ਘਰ ਦੀ ਜਮੀਨ ਜਇਆਦਾਦ ਬਹੁਤ ਸੀ ਪਿਤਾ ਜੀ ਦਾ ਪਹਿਲਾ ਤਾ ਮਨ ਨਾ ਮੰਨਿਆ ਫੇਰ ਪਿਤਾ ਕਰਮ ਸਿੰਘ ਨੇ ਸੋਚਿਆ ਸਾਇਦ ਫ਼ੌਜ ਵਿੱਚ ਜਾ ਕੇ ਹੀ ਇਸ ਦਾ ਮਨ ਦੁਨੀਆਂਦਾਰੀ ਵੱਲ ਹੋ ਜਾਵੇ ਇਹ ਸੋਚ ਕੇ ਪਿਤਾ ਜੀ ਨੇ ਭਰਤੀ ਲਈ ਹਾ ਕਰ ਦਿੱਤੀ । ਫੇਰ ਸੰਤ ਅਤਰ ਸਿੰਘ ਜੀ ਫ਼ੌਜ ਵਿੱਚ 54 ਸਿੱਖ ਰੈਜੀਮਿੰਟ ਵਿੱਚ ਭਰਤੀ ਹੋ ਗਏ , ਫ਼ੌਜ ਦਾ ਇਹ ਕਨੂੰਨ ਸੀ ਜੋ ਸਿੱਖ , ਸਿੱਖ ਰੈਜੀਮਿੰਟ ਵਿੱਚ ਭਰਤੀ ਹੋਵੇਗਾ ਉਸ ਨੂੰ ਲਾਜਮ ਅੰਮ੍ਰਿਤ ਛੱਕਣਾ ਪੈਦਾ ਸੀ । ਕਿਉਕਿ ਅੰਗਰੇਜ਼ਾਂ ਦਾ ਮੰਨਣਾ ਸੀ ਕਿ ਜੋ ਵੀ ਸਿੱਖ ਅੰਮ੍ਰਿਤ ਛੱਕਦਾ ਹੈ ਉਹ ਵਧੇਰੇ ਬਹਾਦਰ ਤੇ ਨੇਕ ਇਨਸਾਨ ਬਣ ਜਾਦਾ ਹੈ । ਫੇਰ ਫ਼ੌਜ ਵਿੱਚ ਸੰਤ ਅਤਰ ਸਿੰਘ ਤੇ ਹੋਰ ਵੀ ਰੰਗਰੂਟਾਂ ਨੇ ਪੰਜਾਂ ਪਿਆਰਿਆ ਪਾਸੋ ਅੰਮ੍ਰਿਤ ਛਕਿਆ ।
ਡਿਊਟੀ ਕਰਦਿਆ ਵੀ ਸੰਤਾਂ ਦਾ ਹਰ ਵੇਲੇ ਧਿਆਨ ਵਾਹਿਗੁਰੂ ਦੇ ਸ਼ਬਦ ਵਿੱਚ ਹੀ ਰਹਿੰਦਾ ਸੀ । ਚਾਰ ਸਾਲ ਨੌਕਰੀ ਕਰਦਿਆ ਨਾਲ-ਨਾਲ ਆਪ ਜੀ ਦਾ ਨਾਮ ਅਭਿਆਸ ਵੀ ਬਹੁਤ ਵੱਧ ਗਿਆ । ਫੇਰ ਇਕ ਦਿਨ ਆਪ ਜੀ ਨੂੰ ਪਿਤਾ ਜੀ ਦੇ ਚਲਾਣੇ ਦੀ ਖਬਰ ਮਿਲੀ , ਪਿਤਾ ਜੀ ਦੇ ਸੰਸਕਾਰ ਕਰਨ ਤੋ ਬਾਅਦ ਆਪ ਜੀ ਨੇ ਫ਼ੌਜ ਵਿੱਚੋ ਨਾਮ ਕਟਵਾ ਕੇ ਹਜੂਰ ਸਾਹਿਬ ਨੰਦੇੜ ਪਹੁੰਚ ਗਏ। ਉਥੇ ਆਪ ਜੀ ਦਾ ਮੇਲ ਸੱਚਖੰਡ ਹਜੂਰ ਸਾਹਿਬ ਜੀ ਦੇ ਹੈਡ ਪੁਜਾਰੀ ਭਾਈ ਨਾਨੂੰ ਸਿੰਘ ਜੀ ਨਾਲ ਹੋਇਆ, ਭਾਈ ਨਾਨੂ ਸਿੰਘ ਜੀ ਸੰਤ ਅਤਰ ਸਿੰਘ ਜੀ ਦੇ ਜੀਵਨ ਤੋ ਬਹੁਤ ਪ੍ਰਭਾਵਿਤ ਹੋਏ ਤੇ ਆਪਣੇ ਬੁੰਗੇ ਵਿੱਚ ਰਹਿਣ ਲਈ ਆਖਿਆ । ਸੰਤ ਅਤਰ ਸਿੰਘ ਜੀ ਨੇ ਹਜੂਰ ਸਾਹਿਬ ਰਹਿ ਕੇ ਬਹੁਤ ਨਾਮ ਅਭਿਆਸ ਕੀਤਾ ਇਕ ਦਿਨ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਦਰਸ਼ਨ ਦੇਣ ਲਈ ਬੁਹਤ ਬੇਨਤੀਆ ਕੀਤੀਆਂ । ਗੁਰੂ ਸਾਹਿਬ ਜੀ ਆਪ ਜੀ ਦੀ ਭਗਤੀ ਤੋ ਖੁਸ਼ ਹੋਏ ਤੇ ਸੰਤ ਜੀ ਨੂੰ ਆਪਣੇ ਪਰਤੱਖ ਦਰਸ਼ਨ ਦਿੱਤੇ ਤੇ ਹੁਕਮ ਕੀਤਾ ਪੰਜਾਬ ਦੀ ਧਰਤੀ ਤੇ ਜਾ ਕੇ ਸੰਗਤਾਂ ਨੂੰ ਨਾਮ ਅਭਿਆਸ ਕਰਵਾਉ । ਸੰਤ ਜੀ ਨੰਦੇੜ ਸਾਹਿਬ ਦੀ ਧਰਤੀ ਤੋ ਪੰਜਾਬ ਨੂੰ ਤੁਰ ਪਏ ਰਸਤੇ ਵਿੱਚ ਆਉਦਿਆ ਬਹੁਤ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਸਿਮਰਨ ਕਰਨ ਤੇ ਅੰਮ੍ਰਿਤ ਛੱਕਣ ਦਾ ਉਪਦੇਸ਼ ਦਿੰਦੇ ਆਏ । ਪੰਜਾਬ ਦੀ ਧਰਤੀ ਤੇ ਆ ਕੇ ਸੰਤ ਅਤਰ ਸਿੰਘ ਜੀ ਨੇ ਹਜਾਰਾ ਹੀ ਸੰਗਤਾਂ ਨੂੰ ਅੰਮ੍ਰਿਤ ਛਕਾਇਆ ਤੇ ਵਾਹਿਗੁਰੂ ਦੇ ਸਿਮਰਨ ਨਾਲ ਜੋੜਿਆ। 1901 ਨੂੰ ਆਪ ਜੀ ਮਾਲਵੇ ਦੀ ਧਰਤੀ ਤੇ ਗੁਰਦੁਵਾਰਾ ਮਸਤੂਆਣਾ ਸਾਹਿਬ ਦੀ ਨੀਂਹ ਰੱਖੀ ਤੇ ਏਥੇ ਹੀ ਨਾਮ ਅਭਿਆਸ ਸੰਗਤਾਂ ਨੂੰ ਕਰਵਾਉਦੇ ਰਹੇ । ਜੇ ਮੈ ਸੰਤਾਂ ਦੀ ਸਾਰੀ ਜੀਵਨੀ ਲਿਖਣੀ ਸੁਰੂ ਕਰ ਤੇ ਹੋ ਸਕਦਾ ਕਈ ਕਿਤਾਬਾ ਵਿੱਚ ਵੀ ਨਾ ਆ ਸਕੇ ਇਸ ਲਈ ਇਸ ਲੇਖ ਨੂੰ ਬਹੁਤਾ ਲੰਮਾ ਨਾ ਕਰਦਾ ਹੋਇਆ ਸੰਤਾ ਦੇ ਆਖਰੀ ਸਮੇਂ ਵੱਲ ਆਪ ਜੀ ਨੂੰ ਲੈ ਕੇ ਚਲਦਾ ਹਾ । ਸੰਨ 1926 ਵਿਸਾਖੀ ਵਾਲੇ ਦਿਨ ਗੱਲ ਹੈ ਆਪ ਜੀ ਨੇ ਦਮਦਮਾ ਸਹਿਬ ਦੀਵਾਨ ਦੀ ਸਮਾਪਤੀ ਮਗਰੋ ਸੰਤ ਅਤਰ ਸਿੰਘ ਜੀ ਨੇ ਕੁਝ ਸ਼ਬਦ ਵੈਰਾਗਮਈ ਪੜੇ ਜਿਵੇ ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ।। ਫੇਰ ਦਮਦਮਾ ਸਹਿਬ ਤੋ ਚਲ ਕੇ ਗੁਜਰਾਵਾਲਾ , ਪਹਿਲਗਾਮ , ਜੰਮੂ ਕਸ਼ਮੀਰ ਤੋ ਹੁੰਦੇ ਹੋਏ ਆਪ ਦਿੱਲੀ ਪਹੁੰਚੇ । ਆਪ ਜੀ ਜਿਸ ਜਿਥੇ ਵੀ ਦੀਵਾਨ ਲਗਾਉਦੇ ਸੰਗਤਾ ਨੂੰ ਅੰਮ੍ਰਿਤ ਛਕਾਇਆ ਕਰਦੇ ਤੇ ਨਾਲ ਹੀ ਵੈਰਾਗਮਈ ਸ਼ਬਦ ਪੜਿਆ ਕਰਦੇ ਸਨ । ਸਾਉਣ ਦਾ ਮਹੀਨਾ ਸੀ ਆਪ ਦਿੱਲੀ ਵਿਖੇ ਦੀਵਾਨ ਦੀ ਸਮਾਪਤੀ ਕਰਕੇ ਬੈਠੇ ਸਨ , ਇਕ ਬਹੁਤ ਵੱਡਾ ਸੱਪ ਦੀਵਾਨ ਵਿੱਚ ਆਇਆ ਸੰਤਾ ਨੇ ਸੰਗਤਾਂ ਨੂੰ ਆਖਿਆ ਇਸ ਨੂੰ ਨਾ ਰੋਕੋ ਆ ਲੈਣ ਦਿਉ ਇਸ ਦਾ ਵੀ ਪੁਰਾਣਾ ਹਿਸਾਬ ਰਹਿੰਦਾ ਹੈ ਸਾਡੇ ਨਾਲ । ਜਦੋ ਸੱਪ ਸੰਤਾਂ ਪਾਸ ਆਇਆ ਤਾ ਸੰਤਾਂ ਨੇ ਆਪਣਾ ਚਰਨ ਅੱਗੇ ਕਰ ਦਿੱਤਾ ਸੱਪ ਨੇ ਸੰਤ ਅਤਰ ਸਿੰਘ ਜੀ ਦੇ ਪੈਰ ਦੇ ਅੰਗੂਠੇ ਤੇ ਡੰਗ ਮਾਰਿਆ । ਅੰਗੂਠੇ ਦੇ ਥੱਲੇ ਇਕ ਛਾਲਾ ਜਿਹਾ ਬਣ ਗਿਆ ਸੰਗਤਾਂ ਨੇ ਡਾਕਟਰ ਪਾਸ ਜਾਣ ਲਈ ਆਖਿਆ ਪਰ ਸੰਤਾ ਨੇ ਨਾਹ ਕਰ ਦਿੱਤੀ । ਸੰਤਾ ਦੇ ਹੁਕਮ ਤੋ ਉਲਟ ਸੰਗਤਾਂ ਨੇ ਡਾਕਟਰ ਸੱਦਿਆ ਤੇ ਸੰਤਾ ਦੇ ਅੰਗੂਠੇ ਨੂੰ ਚੀਰਾ ਦਿਵਾ ਦਿੱਤਾ ਉਸ ਤੋ ਬਾਅਦ ਸੰਤਾ ਦੇ ਦਰਦ ਵੱਧ ਗਈ । ਫੇਰ ਦੂਸਰਾ ਡਾਕਟਰ ਬੁਲਾਇਆ ਗਿਆ ਉਸ ਨੇ ਅੰਗੂਠੇ ਦੇ ਜਖਮ ਨੂੰ ਹੋਰ ਡੂੰਗਾ ਕਰ ਦਿੱਤਾ । ਅਰਾਮ ਆਉਣ ਦੀ ਥਾਂ ਜਖਮ ਵੱਧਣਾ ਸ਼ੁਰੂ ਹੋ ਗਇਆ ਪਰ ਸੰਤਾ ਦੇ ਮੁੱਖ ਤੇ ਕੋਈ ਡਰ ਭੈ ਨਹੀ ਸੀ ਪਹਿਲਾ ਵਾਗ ਹੀ ਸੰਤਾਂ ਦਾ ਮੁੱਖ ਖਿੜਿਆ ਹੋਇਆ ਸੀ । ਫੇਰ ਆਪ ਦਿੱਲੀ ਤੋ ਗੁਰੂਸਰ ਪਹੁੰਚ ਗਏ ਇਥੇ ਸੰਗਰੂਰ ਦੇ ਰਾਜੇ ਨੇ ਆਪ ਜੀ ਨੂੰ ਬੇਨਤੀ ਕਰਕੇ ਇਲਾਜ ਕਰਵਾਉਣ ਲਈ ਮਨਾ ਲਿਆ । ਹਰ ਰੋਜ ਡਾਕਟਰ ਤੇ ਵੈਦ ਸੰਤਾਂ ਪਾਸ ਆਉਦੇ ਤੇ ਆਪਣੇ ਆਪਣੇ ਤਰੀਕੇ ਨਾਲ ਇਲਾਜ ਕਰਦੇ ਰਹਿੰਦੇ ਸੰਤ ਜੀ ਕਹਿੰਦੇ ਹੁਣ ਇਹ ਠੀਕ ਨਹੀ ਹੋਣਾ ਤੁਸੀ ਨਾ ਖੇਚਲ ਕਰਿਆ ਕਰੋ । ਸੰਤਾਂ ਨੇ ਮਾਘੀ ਦਾ ਦੀਵਾਨ ਲਾਇਆ ਵੈਸਾਖੀ ਵਾਲੇ ਦਿਨ ਤੋ ਲੈ ਕੇ ਹਰ ਦੀਵਾਨ ਵਿੱਚ ਆਪ ਜੀ ਵੈਰਾਗਮਈ ਸ਼ਬਦ ਹੀ ਪੜਿਆ ਕਰਦੇ ਸਨ । ਅਖੀਰ ਆਪ ਜੀ ਨੇ ਦਸਿਆ ਹੁਣ ਸਾਡਾ ਜਾਣ ਦਾ ਸਮਾ ਆ ਗਿਆ ਹੈ ਹੁਣ ਸਾਨੂੰ ਕੋਈ ਨਾ ਮਿਲਣ ਆਵੇ ਤੇ ਨਾ ਕੋਈ ਬੁਲਾਵੇ ਆਪ ਜੀ ਕੁਠੀਆ ਦਾ ਦਰਵਾਜਾ ਬੰਦ ਕਰਕੇ ਵਾਹਿਗੁਰੂ ਜੀ ਦੇ ਸਿਮਰਨ ਵਿਚ ਲੀਨ ਹੋ ਗਏ । ਤੇ 1927 ਨੂੰ ਆਪਣਾ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਵਿਤਰ ਗੋਂਦ ਵਿਚ ਜਾ ਬਿਰਾਜੇ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




top