ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ ਮੁਲਤਾਨ ਦਾ ਨਵਾਬ ਇਕ ਲਾ-ਇਲਾਜ ਬੀਮਾਰੀ ਦੇ ਨਾਲ ਦੁਖੀ ਸੀ ਬੜਾ ਇਲਾਜ ਕਰਵਾਇਆ ਸਾਰੇ ਵੈਦ ਹਕੀਮ ਦਾਰੂ ਬੂਟੀ ਕਰ ਕਰ ਥੱਕ ਗਏ ਪਰ ਕੋਈ ਅਸਰ ਨਹੀਂ ਇਕ ਦਿਨ ਨਵਾਬ ਨੂੰ ਕਿਸੇ ਗੁਰਸਿੱਖ ਨੇ ਗੁਰੂ ਰਾਮਦਾਸ ਮਹਾਰਾਜ ਦੀ ਮਹਿਮਾ ਸੁਣਾਈ ਤੇ ਨਾਲ ਕਿਹਾ ਇੱਕ ਵਾਰ ਸਤਿਗੁਰਾਂ ਦੇ ਦਰਸ਼ਨ ਜ਼ਰੂਰ ਕਰੋ
ਨਵਾਬ ਨੂੰ ਉਮੀਦ ਤੇ ਕੋਈ ਨਹੀਂ ਸੀ ਪਰ ਪਰਿਵਾਰ ਤੇ ਅਹਿਲਕਾਰਾਂ ਦੇ ਕਹਿਣ ਤੇ ਸੋਚਿਆ ਦਰਸ਼ਨ ਕਰਨ ਚ ਹਰਜ ਵੀ ਕੀ ਹੈ…
ਨਵਾਬ ਪਾਲਕੀ ਚ ਪੈਕੇ ਮੁਲਤਾਨ ਤੋਂ ਅੰਮ੍ਰਿਤਸਰ ਸਾਹਿਬ ਅਾਇਅਾ ਜਦੋ ਨਿਮਰਤਾ ਦੇ ਸਾਗਰ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਨੂਰਾਨੀ ਮੁਖੜੇ ਦਾ ਦੀਦਾਰ ਕੀਤਾ…
ਤਾਂ ਮਨ ਨੂੰ ਕੁਝ ਸਕੂਨ ਮਿਲਿਆ ਇਕ ਉਮੀਦ ਜਾਗੀ ਕਿ ਕੁਝ ਹੋ ਸਕਦਾ ਸਿੱਖ ਸਹੀ ਕਹਿੰਦਾ ਸੀ
ਅੰਮ੍ਰਿਤ ਸਰੋਵਰ ਚ ਇਸ਼ਨਾਨ ਕੀਤਾ ਕੁਝ ਦਿਨ ਅੰਮ੍ਰਿਤਸਰ ਹੀ ਰੁਕਿਅਾ ਰੋਜ਼ ਸਵੇਰੇ ਸ਼ਾਮ ਸੰਗਤ ਚ ਆਉਣ ਲੱਗਾ ਸਤਿਗੁਰੂ ਦੀ ਕਿਰਪਾ ਹੋਈ ਰੋਗ ਨੇ ਮੋੜਾ ਪਾਇਆ ਥੋੜ੍ਹੇ ਹੀ ਦਿਨਾਂ ਚ ਹੀ ਨਵਾਬ ਬਿਲਕੁਲ ਤੰਦਰੁਸਤ ਹੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਸੋਭਾ ਗਾਉਂਦਾ ਮੁਲਤਾਨ ਵਾਪਸ ਗਿਆ ਜੇੜੇ ਵੈਦ ਹਕੀਮ ਅੱਡੀ ਚੋਟੀ ਦਾ ਜ਼ੋਰ ਲਾ ਥੱਕੇ ਸੀ ਤੇ ਕਹਿਤਾ ਸੀ ਕਿ ਜਿਉਣ ਦਾ ਕੋਈ ਅਾਸ ਨਹੀ ਸੀ ਨਵਾਬ ਨੂੰ ਪੂਰਾ ਤੰਦਰੁਸਤ ਹੋਇਆ ਵੇਖ ਬੜੇ ਹੈਰਾਨ ਹੋਏ
ਗੁਰੂ ਬਚਨ ਨੇ
ਰਾਮਦਾਸ ਸਰੋਵਰਿ ਨਾਤੇ ॥
ਸਭਿ ਉਤਰੇ ਪਾਪ ਕਮਾਤੇ ॥
ਜਾਂ
ਮੇਰਾ ਬੈਦੁ ਗੁਰੂ ਗੋਵਿੰਦਾ ॥
ਗੁਰੂ ਕਿਰਪਾ ਕਰੇ
waheguru ji 🙏🙏🙏🙏🙏