ਫਤਿਹ ਦਾ ਪ੍ਰਗਟਾਵਾ

ਸ੍ਰੀ ਆਨੰਦਪੁਰ ਸਾਹਿਬ ਸੰਗਤ ਦਾ ਇਕੱਠ ਹੈ ਸਿੰਘਾਸਣ ਲੱਗਾ ਹੋਇਆ ਹੈ ਆਸ ਪਾਸ ਸ਼ਸਤਰਧਾਰੀ ਸੂਰਮੇ ਖੜ੍ਹੇ ਨੇ ਲੱਠੇ ਦੀ ਚਿੱਟੀ ਚਾਦਰ ਵਿਛੀ ਹੈ ਉੱਪਰ 1100 ਦਾ ਕੜਾਹ ਪ੍ਰਸ਼ਾਦ ਸਜ ਰਿਹਾ ਹੈ ਸਿੰਘਾਸਨ ਦੇ ਉੱਪਰ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਿਰਾਜਮਾਨ ਨੇ ਚਿੱਟੇ ਬਸਤਰ ਪਾਏ ਹੋਏ ਨੇ ਬਿਲਕੁਲ ਸਾਹਮਣੇ ਸਰਬਲੋਹ ਦਾ ਸੋਹਣਾ ਬਾਟਾ ਚਮਕ ਰਿਹਾ ਹੈ ਜਿਸ ਵਿੱਚ ਜਲ ਤੇ 3 ਫੁੱਟ ਦਾ ਦੋ ਧਾਰੀ ਖੰਡਾ ਪਿਆ ਕੋਲ ਖਡ਼੍ਹੇ ਨੇ ਸਿਰ ਭੇਟਾ ਕਰਨ ਵਾਲੇ ਪੰਜ ਸਿੱਖ ਸਤਿਗੁਰੂ ਸਿੰਘਾਸਨ ਤੋਂ ਉੱਠੋ ਪੰਜਾਂ ਸਿੱਖਾਂ ਨੂੰ ਆਗਿਆ ਕੀਤੀ ਗੁਰੂ ਬਾਬੇ ਦਾ ਦਿੱਤਾ ਮੰਤਰ #ਵਾਹਿਗੁਰੂ ਉਸ ਦਾ ਉਚਾਰਨ ਕਰੀ ਜਾਓ ਆਪ ਸਤਿਗੁਰੂ ਬੀਰ ਆਸਨ ਵਿੱਚ ਬੈਠ ਕੇ ਹੱਥ ਵਿੱਚ ਲਿਆ ਦੋ ਧਾਰੀ ਖੰਡਾ ਜਲ ਦੇ ਵਿੱਚ ਫੇਰਨਾ ਸ਼ੁਰੂ ਕੀਤਾ ਨਾਲ ਪੜ੍ਹ ਰਹੇ ਨੇ ਅੰਮ੍ਰਿਤਮਈ ਬਾਣੀ ਐਸੀ ਵਿਸਮਾਦਮਈ ਅਵਸਥਾ ਹੈ ਸੰਗਤ ਬੜੀ ਹੈਰਾਨਗੀ ਤੇ ਧਿਆਨ ਦੇ ਨਾਲ ਸਾਰਾ ਨਜ਼ਾਰਾ ਤਕ ਰਹੀ ਹੈ ਮਾਤਾ ਜੀ ਨੇ ਲਿਆ ਕੇ ਜਲ ਦੇ ਵਿੱਚ ਪਤਾਸੇ ਪਾ ਦਿੱਤੇ ਬਾਣੀਆ ਪੂਰੀਆਂ ਹੋਣ ਤੇ ਆਪ ਸਤਿਗੁਰੂ ਖੜ੍ਹੇ ਹੋਇ ਹੁਣ ਤਿਆਰ ਹੋ ਗਿਆ ਮਰਿਆ ਨੂੰ ਜੀਵਨ ਦੇਣ ਵਾਲਾ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਚੋਂ ਇਕ ਨੂੰ ਕੋਲ ਬੁਲਾ ਉਸ ਦੇ ਨੈਣਾਂ ਦੇ ਵਿੱਚ ਅੰਮ੍ਰਿਤ ਦੇ ਛਿੱਟੇ ਮਾਰੇ ਤੇ ਨਾਲ ਪਹਿਲੀ ਵਾਰ ਕਲਗੀਧਰ ਦੇ ਮੁਖ ਚੋਂ ਇਲਾਹੀ ਬੋਲ ਉਚਾਰਨ ਹੋਇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਅੱਗੋਂ ਸਿੱਖ ਵੀ ਬੋਲਿਆ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਇਸ ਤਰ੍ਹਾਂ ਪੰਜ ਨੇਤਰਾਂ ਦੇ ਵਿਚ ਪੰਜ ਕੇਸਾਂ ਦੇ ਵਿੱਚ ਦਸਮ ਦਵਾਰ ਦੇ ਪਾਸ ਪੰਜ ਝੂਲੇ ਮੁੱਖ ਦੇ ਵਿੱਚ ਪਾਏ ਪੰਜਾਂ ਨੂੰ ਅੰਮ੍ਰਿਤ ਛਕਾਇਆ ਪਹਿਲੀ ਵਾਰ ਫਤਿਹ ਪ੍ਰਗਟ ਹੋਈ ਕਲਗੀਧਰ ਨੇ 75 ਵਾਰ ਫ਼ਤਹਿ ਉਚਾਰਨ ਕੀਤੀ ਪੰਜ ਪਿਆਰਿਆਂ ਨੇ 15-15 ਵਾਰ ਅੱਗੋਂ ਜਵਾਬ ਦਿੱਤਾ ਇਸ ਤਰ੍ਹਾਂ ਖਾਲਸਾ ਪੰਥ ਦੀ ਸਾਜਨਾ ਹੋਈ ਤੇ ਕਲਗੀਧਰ ਪਿਤਾ ਨੇ ਖੁਦ ਮੰਗ ਕੇ ਅੰਮ੍ਰਿਤ ਦੀ ਦਾਤ ਲਈ ਇਸੇ ਦਿਨ ਤੋਂ ਸ਼ਬਦ ਪ੍ਰਸਿੱਧ ਹੋਏ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ
ਸਾਰਿਆਂ ਨੂੰ ਖ਼ਾਲਸਾ ਪੰਥ ਦੇ ਪ੍ਰਗਟ ਦਿਵਸ ਲੱਖ ਲੱਖ ਮੁਬਾਰਕਾਂ
#ਨੋਟ ਜਿਸ ਨਾਲ ਅੰਮ੍ਰਿਤ ਸੰਚਾਰ ਕੀਤਾ ਦੋ ਧਾਰੀ ਖੰਡਾ ਅੱਜ ਵੀ ਸ੍ਰੀ ਕੇਸਗਡ਼੍ਹ ਸਾਹਿਬ ਸੁਭਾਇਮਾਨ ਹੈ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top