ਭੇਖੀ ਸਿੱਖੀ ਅਤੇ ਅਸਲੀ ਸਿੱਖੀ

ਇੱਕ ਕਿਤਾਬ ਵਿੱਚ ਪੜੇ ਆ ਸੀ ਚੰਗਾ ਲੱਗਾ ਲਿਖ ਦਿੱਤਾ।।
ਭੇਖੀ ਸਿੱਖੀ ਅਤੇ ਅਸਲੀ ਸਿੱਖੀ
ਗੁਰੂ ਗੋਬਿੰਦ ਸਿੰਘ ਹਰ ਰੋਜ਼ ਸ਼ਾਮ ਨੂੰ ਸਿੰਘਾਂ ਨੂੰ ਨਾ ਲੈ ਕੇ ਸ਼ਿਕਾਰ ਖੇਡਣ ਜਾਂਦੇ ਅਤੇ ਸ਼ੇਰਾਂ ਤੇ ਚੀਤਿਆਂ ਦਾ ਸ਼ਿਕਾਰ ਕਰਦੇ। ਸ਼ਿਕਾਰ ਤੇ ਜਾਣ ਨਾਲ ਸਿੰਘਾਂ ਦੇ ਹੌਸਲੇ ਬਹੁਤ ਵਧ ਗਏ ਅਤੇ ਉਨ੍ਹਾਂ ਸ਼ੇਰਾਂ ਅੱਗੇ ਡੱਟਣਾ ਸ਼ੁਰੂ ਕਰ ਦਿੱਤਾ।ਇਕ ਦਿਨ ਗੁਰੂ ਜੀ ਸ਼ਿਕਾਰ ਕੀਤੇ ਸ਼ੇਰ ਦੀ ਖੱਲ ਲੁਹਾ ਕੇ ਨਾਲ ਲੈ ਆਏ। ਉਨ੍ਹਾਂ ਨੇ ਹੁਕਮ ਕੀਤਾ ਇਸ ਖੱਲ ਨੂੰ ਇਕ ਗਧੇ ਉਪਰ ਪਾ ਦਿਤਾ ਜਾਵੇ ਅਤੇ ਰਾਤ ਦੇ ਹਨੇਰੇ ਵਿੱਚ ਪਿੰਡਾਂ ਦੇ ਨੇੜੇ ਛੱਡ ਦਿਤਾ ਜਾਵੇ। ਸਿੰਘਾ ਨੇ ਇੰਝ ਹੀ ਕੀਤਾ
ਸਵੇਰੇ ਸਵੇਰੇ ਪਿੰਡ ਦੇ ਲੋਕਾਂ ਨੇ ਜਦ ਉਸ ਗਧੇ ਨੂੰ ਦੇਖਿਆ ਤਾਂ ਉਪਰ ਸ਼ੇਰ ਦੀ ਖੱਲ ਹੋਣ ਕਾਰਨ, ਉਨ੍ਹਾਂ ਨੂੰ ਇਹ ਲੱਗਿਆ ਜਿਵੇਂ ਪਿੰਡ ਦੇ ਨੇੜੇ ਸ਼ੇਰ ਫਿਰ ਰਿਹਾ ਹੋਵੇ। ਸਾਰੇ ਪਿੰਡ ਵਿੱਚ ਖਬਰ ਫੈਲ ਗਈ। ਪਿੰਡ ਦੇ ਲੋਕੀ ਸ਼ੇਰ ਦੇ ਡਰ ਨਾਲ ਸਹਿਮ ਗਏ। ਕੋਈ ਵੀ ਉਸ ਪਾਸੇ ਜਾਣ ਦੀ ਹਿੰਮਤ ਨਾ ਕਰਦਾ। ਦੋ ਤਿੰਨ ਦਿਨ ਉਹ ਗਧਾ ਬੇ ਰੋਕ ਟੋਕ ਫਸਲ ਅਤੇ ਘਾਹ ਚਰਦਾ ਪਿੰਡ ਦੇ ਆਸੇ ਪਾਸੇ ਫਿਰਦਾ ਰਿਹਾ। ਕਿਸੇ ਨੇ ਧਿਆਨ ਹੀ ਨਾ ਦਿੱਤਾ ਕਿ ਉਹ ਸ਼ੇਰ ਨਹੀਂ ਹੋ ਸਕਦਾ ਜਿਹੜਾ ਘਾਹ ਚਰਦਾ ਹੋਵੇ। ਦੂਰ ਤੋਂ ਹੀ ਉਸ ਦੀ ਖੱਲ ਦੇਖ ਕੇ ਅਨੁਮਾਨ ਲਗਾ ਲੈਂਦੇ ਕਿ ਉਹ ਸ਼ੇਰ ਸੀ।
ਇਕ ਦਿਨ ਉਸ ਪਾਸੇ ਦੀ ਇਕ ਘੁਮਿਆਰ, ਆਪਣੇ ਗਧੇ ਲੈ ਕੇ ਜਾ ਰਿਹਾ ਸੀ। ਉਸ ਦੇ ਗਧਿਆਂ ਨੇ ਹੀਂਗਣਾ ਸ਼ੁਰੂ ਕਰ ਦਿਤਾ। ਸ਼ੇਰ ਦੀ ਖੱਲ ਵਾਲੇ ਗਧੇ ਤੋਂ ਵੀ ਆਪਣੇ ਭਰਾਵਾਂ ਦੀ ਆਵਾਜ਼ ਦਾ ਜਵਾਬ ਦਿਤੇ ਬਿਨਾਂ ਨਾ ਰਿਹਾ ਗਿਆ, ਉਸ ਨੇ ਵੀ ਉਨ੍ਹਾਂ ਦੀ ਸੁਰ ਦੇ ਨਾਲ ਆਪਣੀ ਸੁਰ ਮਿਲਾ ਦਿੱਤੀ। ਜਦੋਂ ਘੁਮਿਆਰ ਨੇ ਉਸ ਨੂੰ ਹੀਂਗਦੇ ਸੁਣਿਆ ਤਾਂ ਉਸ ਉਪਰੋਂ ਸ਼ੇਰ ਦੀ ਖੱਲ ਉਤਾਰ ਦਿੱਤੀ। ਆਪਣਾ ਗੁੰਮ ਹੋਇਆ ਰਾਧਾ ਮਿਲਣ ਉਪਰ ਬਹੁਤ ਖੁਸ਼ ਹੋਇਆ ਅਤੇ ਗਧੇ ਦੇ ਦੋ ਡੰਡੇ ਮਾਰ ਦੂਜਿਆਂ ਗਧਿਆਂ ਨਾਲ ਮਿਲਾ ਲਿਆ। ਗਧੇ ਦੇ ਹੀਂਗਣ ਨਾਲ ਉਸ ਗਧੇ ਦਾ ਪੋਲ ਖੁਲ ਗਿਆ,
ਪਿੰਡ ਦੇ ਲੋਕਾਂ ਨੂੰ ਜਦੋਂ ਪਤਾ ਲੱਗਾ ਕਿ ਇਹ ਸ਼ੇਰ ਦੀ ਖੱਲ ਗਧੇ ਉਪਰ ਗੁਰੂ ਗੋਬਿੰਦ ਸਿੰਘ ਨੇ ਪਵਾਈ ਸੀ। ਉਹ ਸਾਰੇ ਇਕੱਠੇ ਹੋ ਕੇ ਗੁਰੂ ਜੀ ਪਾਸ ਪੁੱਜ ਗਏ। ਉਨ੍ਹਾਂ ਬੇਨਤੀ ਕੀਤੀ, “ਗੁਰੂ ਜੀ, ਆਪ ਨੇ ਤਿੰਨ ਦਿਨ ਪਿੰਡ ਦੇ ਲੋਕਾਂ ਨੂੰ ਇਕ ਗਧੇ ਤੋਂ ਕਿਉਂ ਡਰਾਇਆ, ਇਸ ਵਿਚ ਕਿਹੜਾ ਭੇਦ ਸੀ? ਉਹ ਸਾਨੂੰ ਸਾਰਿਆਂ ਨੂੰ ਸਮਝਾਇਆ ਜਾਵੇ।”
ਗੁਰੂ ਜੀ ਨੇ ਅਗੋਂ ਫੁਰਾਮਾਇਆ, “ਇਹ ਚਰਿਤਰ ਸਿੰਘਾਂ ਨੂੰ ਸਮਝਾਉਣ ਲਈ ਰਚਿਆ ਗਿਆ ਸੀ। ਇਕ ਸਿੱਖ ਬਾਹਰ ਦੇ ਦਿਖਾਵੇ ਦੇ ਚਿੰਨ੍ਹਾਂ ਨਾਲ ਸਿੰਘ ਨਹੀਂ ਬਣ ਜਾਂਦਾ। ਸਿੰਘ ਦੇ ਅੰਦਰ ਵੀ ਸਿੱਖੀ ਹੋਣੀ ਚਾਹੀਦੀ ਹੈ। ਸ਼ੇਰ ਦੀ ਖੱਲ ਪਾ ਕੇ ਗਧਾ ਸ਼ੇਰ ਨਹੀਂ ਬਣ ਸਕਿਆ। ਤਿੰਨ ਦਿਨ ਉਹ ਗਧਾ ਪਿੰਡ ਦੇ ਭੋਲੇ ਭਾਲੇ ਲੋਕਾਂ ਨੂੰ ਜ਼ਰੂਰ ਡਰਾਈ ਰੱਖਿਆ। ਜਦੋਂ ਉਸ ਦਾ ਰਾਜ ਖੁਲ੍ਹ ਗਿਆ ਤਾਂ ਫਿਰ ਉਹ ਇਕ ਗਧਾ ਬਣ ਕੇ ਰਿਹਾ ਗਿਆ
ਸਿੱਖਿਆ – ਸਾਨੂੰ ਦਿਖਾਵੇ ਦੇ ਸਿੱਖ ਨਹੀਂ ਬਣਨਾਂ ਚਾਹਿਦਾ, ਸਿੱਖੀ ਦੇ ਆਦਰਸ਼ ਅਤੇ ਗੁਰੂ ਦੇ ਹੁਕਮ ਉਪਰ ਚਲ ਕਰ ਹੀ ਅਸਲੀ ਸਿੱਖ ਬਣਿਆ ਜਾ ਸਕਦਾ🙏✍️
ਕੋਈ ਗੱਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ 🙏


Share On Whatsapp

Leave a Reply




"1" Comment
Leave Comment
  1. 🙏🏻🌹🌺🌸🌷🌼Waheguru Ji🌼🌷🌸🌺🌹🙏🏻

top