ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ

ਸ਼ਹੀਦੀ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਚਾਂਦਨੀ ਚੌਕ ਚ ਮੌਜੂਦ ਖੂਹ ਤੇ ਇਸ਼ਨਾਨ ਕੀਤਾ ਫਿਰ ਇੱਕ ਵੱਡੇ ਬੋਹੜ ਦੇ ਰੁੱਖ ਥੱਲੇ ਬੈਠਕੇ ਜਪੁਜੀ ਸਾਹਿਬ ਦਾ ਪਾਠ ਕੀਤਾ,
ਜਦੋਂ ਜਲਾਦ ਜਲਾਲੂਦੀਨ ਨੇ ਗੁਰੂ ਸਾਹਿਬ ਤੇ ਵਾਰ ਕੀਤਾ ਤਾਂ ਪਾਤਸ਼ਾਹ ਦਾ ਪਾਵਨ ਸੀਸ ਸਾਹਮਣੇ ਪਾਸੇ ਧਰਤੀ ਤੇ ਡਿੱਗਾ ਸੀ।
ਭਾਈ ਵੀਰ ਸਿੰਘ ਜੀ ਲਿਖਦੇ ਨੇ ਜਿਸ ਬੋਹੜ ਥੱਲੇ ਬੈਠ ਪਾਠ ਕੀਤਾ ਤੇ ਸ਼ਹੀਦੀ ਹੋਈ ਉਹ 1930_ਈ: ਤੱਕ ਬਿਲਕੁਲ ਸਹੀ ਸਲਾਮਤ ਸੀ ਪਰ ਜਦੋ ਨਵੀ ਇਮਾਰਤ ਬਣਾਈ ਗਈ ਤਾਂ ਇਸ ਰੁੱਖ ਦਾ ਖ਼ਿਆਲ ਨਾ ਰੱਖਣ ਕਰਕੇ ਸੁੱਕ ਕੇ ਖਤਮ ਹੋ ਗਿਆ।
ਜੋ ਰੁੱਖ ਸ਼ਹੀਦੀ ਤੋਂ ਬਾਅਦ ਪਿਛਲੇ (1675 ਤੋ 1930 ) 255 ਸਾਲਾਂ ਤੱਕ ਖੜ੍ਹਾ ਰਿਹਾ ਹਨ੍ਹੇਰੀਆਂ ਜਿਹਨੂੰ ਪੁੱਟ ਨਹੀ ਸਕੀਆਂ ਮੁਗਲਾਂ ਨੇ ਮਸੀਤ ਬਣਾਈ ਪਰ ਰੁੱਖ ਨਹੀਂ ਵੱਢਿਆ, ਬਾਬਾ ਬਘੇਲ ਸਿੰਘ ਜੀ ਅਸਥਾਨ ਦੀ ਸੇਵਾ ਕਰਾਈ ਪਰ ਰੁਖ ਦਾ ਨੁਕਸਾਨ ਨਹੀ ਹੋਣ ਦਿੱਤਾ, ਪਰ ਉਹ ਰੁੱਖ ਸਿੱਖਾਂ ਦੀ ਅਣਗਹਿਲੀ ਕਰਕੇ ਸੁੱਕ ਗਿਆ,
ਸਤਿਗੁਰੂ ਜੀ ਦੀ ਸ਼ਹੀਦੀ ਦੀ ਵੱਡੀ ਪਾਵਨ ਨਿਸ਼ਾਨੀ ਖਤਮ ਹੋ ਗਈ। ਗੁਰੂ ਬਚਨ ਨੇ :
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥
ਜੇ ਇਕ ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥੫॥
ਹੁਣ ਉਸ ਦੀ ਥੋੜ੍ਹੀ ਜਿਹੀ ਲੱਕੜ ਸਾਂਭ ਕੇ ਰੱਖੀ ਹੈ ਹਾਂ ਉਹ ਖੂਹ ਜ਼ਰੂਰ ਹੈ ਜਿਥੇ ਸਤਿਗੁਰਾਂ ਇਸ਼ਨਾਨ ਕੀਤਾ ਸੀ।
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




top