ਖੇਤ ਹਰਿਆ ਕਰਨਾ (ਭਾਗ -3)

ਖੇਤ ਹਰਿਆ ਕਰਨਾ
(ਭਾਗ -3)
ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿਤਾ ਬਾਬਾ ਕਾਲੂ ਜੀ ਪਟਵਾਰੀ ਸੀ। ਪਿਤਾ ਜੀ ਨੇ ਇਕ ਦਿਨ ਸਤਿਗੁਰਾਂ ਨੂੰ ਕੋਲ ਬੁਲਾਇਆ ਤੇ ਕਹਿਆ ਪੁਤ ਨਾਨਕ ਮੈ ਦੇਖਦਾਂ ਤੂ ਘਰ ਚ ਚੁਪ ਚੁਪ ਰਹਿੰਦਾ ਹੈ , ਪਰ ਬਾਹਰ ਫਿਰ ਤੁਰ ਕੇ ਖੁਸ਼ ਹੁੰਦਾ ਇਸ ਲਈ ਮੈ ਸੋਚਦਾਂ ਜੇ ਤੂ ਮੱਝਾਂ ਚਾਰ ਲਿਆਇਆ ਕਰੇ ਤਾਂ ਨਾਲ ਤੂ ਵੀ ਖੁਸ਼ ਰਹੇਗਾ ਤੇ ਨਾਲੇ ਘਰਦਾ ਕੰਮ ਵੀ ਹੋਵੇਗਾ ਮੇਰਾ ਲਾਲ ਜੀ , ਕਾਮੇ ਜਾਂਦੇ ਤਾਂ ਨੇ ਚਾਰਨ ਪਰ ਧਿਆਨ ਨਹੀ ਦਿੰਦੇ ਤੇ ਡੰਗਰ ਭੁੱਖੇ ਰਹਿਦੇ ਨੇ ਜਿਸ ਕਰਕੇ ਦੁੱਧ ਵੀ ਘਟ ਹੁੰਦਾ ,
ਸੁਣ ਕੇ ਦਾਤਾ ਜੀ ਕਹਿੰਦੇ ਨੇ ਠੀਕ ਹੈ ਪਿਤਾ ਜੀ ਮੈ ਕਲ ਤੋਂ ਹੀ ਮਝਾਂ ਚਾਰਨ ਚਲਿਆ ਜਾਊ। ਸਵੇਰ ਹੋਈ ਸਤਿਗੁਰਾਂ ਮਝਾਂ ਖੋਲੀਆਂ ਤੇ ਸੋਟੀ ਲੈ ਕੇ ਬਾਹਰ ਖੇਤਾਂ ਵਲ ਨੂੰ ਤੁਰ ਪਏ। ਸਾਰਾ ਦਿਨ ਬਾਹਰ ਖੁਲੀ ਜਮੀਨ ਚ ਡੰਗਰ ਚਰਦੇ ਰਹੇ ਮਹਾਰਾਜ ਅਕਾਲ ਪੁਰਖ ਦੀ ਮਹਿਮਾਂ ਗਉਦੇ ਦਿਨ ਬੀਤ ਗਿਆ। ਸ਼ਾਮ ਨੂੰ ਘਰ ਆਏ ਤਾਂ ਸਾਰੀਆਂ ਮਝਾਂ ਐ ਰੱਜ਼ੀ ਕੇ ਢੋਲ ਅਰਗੀ ਬਣੀ ਪਈਆ ਡੰਗਰਾਂ ਦੀਅ‍ ਕੁੱਖਾ ਨਿਕਲਿਆ ਵੇਖ ਬਾਬਾ ਕਾਲੂ ਜੀ ਦੇਖ ਕੇ ਬੜੇ ਖੁਸ਼ ਹੋਏ ਏਦਾ ਕੁਝ ਦਿਨ ਲੰਘੇ।
ਇਕ ਦਿਨ ਦਾਤਾ ਜੀ ਮਝਾਂ ਚਾਰਨ ਡਏ ਸੀ ਦਪਹਿਰ ਦਾ ਸਮਾਂ ਡੰਗਰ ਚਰਦੇ ਆ ਸਤਿਗੁਰੂ ਜੀ ਪਾਸੇ ਤੇ ਇਕ ਰੁਖ ਥਲੇ ਪਏ ਆਪਣੇ ਪਿਆਰੇ ਦੇ ਸੋਹਿਲੇ ਗਾਉਦੇ ਗਉਦੇ ਸੁਰਤਿ ਪ੍ਰੀਤਮ ਚ ਐਸੀ ਲੀਨ.ਹੋਈ ਬਾਹਰ ਦੀ ਕੁਝ ਸੋਝੀ ਨ ਰਹੀ ਬਸ ਇਕ ਦੇ ਰੰਗ ਚ ਹੀ ਰੰਗੇ ਗਏ ਬਾਹਰੋਂ ਦੇਖਣ ਨੂੰ ਲਗਦਾ ਸੀ ਜਿਵੇ ਘੂਕ ਸੁਤੇ ਹੋਣ।
ਕੁੁਝ ਸਮੇ ਬਾਅਦ ਹੀ ਬੜੀ ਉਚੀ ਉਚੀ ਰੌਲੇ ਦੀ ਅਵਾਜ਼ ਸੁਣਾਈ ਦਿਤੀ ਹੋਲੀ ਜੀ ਅਖਾਂ ਖੋਲੀਆਂ ਤੇ ਦੇਖਿਆ ਪਿੰਡਾ ਦਾ ਹੀ ਇਕ ਜਟ ਰੌਲਾ ਪਾਉ ਡਿਆ ਕਿਉਕਿ ਮਝਾਂ ਨੇ ਖੇਤ ਚ ਵੜਕੇ ਕੁਝ ਫਸਲ ਚਰਲੀ ਸੀ ਸਤਿਗੁਰੂ ਨੇੜੇ ਗਏ ਤਾਂ ਜਟ ਨੇ ਗੁਰੂ ਜੀ ਨੂੰ ਵੀ ਮਾੜਾ ਚੰਗਾ ਬੋਲਿਆ ਤੇ ਕਹਿਆ ਮੇੈ ਏਨੀ ਮਿਹਨਤ ਨਾਲ ਫਸਲ ਪਾਲੀ ਪਰ ਆ ਦੇਖ ਤੇਰੇ ਡੰਗਰਾਂ ਨੇ ਸਤਿਆ-ਨਾਸ਼ ਕਰਤਾ ਮੈ ਰਾਏ ਬੁਲਾਰ ਨੂੰ ਦਸਾਂਗਾ ਮਹਾਰਾਜ ਨੇ ਕਿਆ ਬਾਬਾ ਕਿਉ ਲੜਦਾ ਹੈ ਪ੍ਰਮਾਤਮਾ ਭਲੀ ਕਰੂ ਇਸੇ ਫਸਲ ਚ ਹੀ ਬਰਕਤ ਪਾਊ ਤੇਰੀ ਮਿਹਨਤ ਅਜਾਂਈ ਨਹੀ ਜਾਂਦੀ ਉ ਦਾਤਾਰ ਸਭ ਨੂੰ ਦੇਣ ਵਾਲਾ ਹੈ ਉ ਭਲੀ ਕਰੇਗਾ ਜਟ ਗੁੱਸੇ ਨਾਲ ਲਾਲ ਪੀਲਾ ਬੋਲਿਆ ਇਕ ਤੇ ਨੁਕਸਾਨ ਕੀਤਾ ਤੇ ਨਾਲ ਉਤੋਂ ਗਿਆਨ ਘੋਟਦਾਂ ਚਲ ਹੁਣੇ ਰਾਏ ਕੋਲ ਇਕ ਤੇ ਤੇਰੀ ਕਰਤੂਤ ਦਸਾਂਗਾ ਤੇ ਨਾਲੇ ਆਪਣਾ ਹਰਜਾਨਾ ਭਰਾਵਾਂ ਗਾ ਏਨਾਂ ਕਹਿਕੇ ਜਟ ਮਝਾ ਨੂੰ ਹਿਕ ਕੇ ਤੇ ਬਾਲ ਰੂਪ ਨਿਰੰਕਾਰ ਬਾਬੇ ਨੂੰ ਬਾਂਹੋ ਫੜ ਰਾਏ ਜੀ ਕੋਲ ਲੈ ਗਿਆ ਤੇ ਕਹਿਆ ਰਾਏ ਜੀ ਆ ਤੁਹਾਡੇ ਪਟਵਾਰੀ ਦਾ ਪੁਤ ਡੰਗਰ ਚਾਰਦਾ ਸੀ ਆਪ ਏ ਸੌਂ ਗਿਆ ਤੇ ਮਝਾਂ ਨੇ ਮੇਰੀ ਕੀਤੀ ਕਰਾਈ ਮਿਹਨਤ ਤੇ ਪਾਣੀ ਫੇਰਤਾ , ਮੇਰੀ ਫਸਲ ਤਬਾਹ ਕਰਤੀ। ਰਾਏ ਜੀ ਨੇ ਕਾਲੂ ਜੀ ਨੂੰ ਬੁਲਵਾਇਆ। ਸਾਰੀ ਗਲ ਦਸੀ , ਬਾਬਾ ਕਾਲੂ ਜੀ ਸੁਣ ਕੇ ਬੜੇ ਦੁਖੀ ਹੋਏ।
ਰਾਏ ਜੀ ਨੇ ਜਟ ਨੂੰ ਪੁਛਿਆ ਤੂ ਕੀ ਚਹੁੰਦਾ ਹੈ??
ਜਟ ਕਹਿੰਦਾ ਮੇਰਾ ਨੁਕਸਾਨ ਭਰਾਉ ਮੈ ਹਰਜਾਨਾ ਲੈਣਾ ਨਹੀ ਤੇ ਮੱਝਾਂ ਨੀ ਮੋੜਣੀ ਆ ਸਤਿਗੁਰੂ ਜੀ ਚੁਪ ਕਰਕੇ ਹੁਣ ਤਕ ਅਖਾਂ ਥਲੇ ਕਰਕੇ ਸਾਰੀਆਂ ਗੱਲਾਂ ਸੁਨਣ ਡਏ ਸੀ ਪਰ ਹੁਣ ਰਹਿਮਤ ਭਰੇ ਨੈਣ ਉਪਰ ਉਠੇ ਤੇ ਕਮਲ ਅਰਗੇ ਮੁਖ ਚੋ ਗੰਭੀਰ ਜਹੀ ਅਵਾਜ਼ ਆਈ ਬਾਬਾ ਹਰਜਾਨਾ ਤੇ ਤਾਂ ਭਰੀਏ ਜੇ ਫਸਲ ਦਾ ਨੁਕਸਾਨ.ਹੋਇਆ ਹੋਵੇ ਫਸਲ ਤਾਂ ਬਿਲਕੁਲ ਠੀਕ ਠਾਕ ਹੈ ਜਟ ਸੁਣ ਕੇ ਕਹਿੰਦਾ ਮੇਰਾ ਦਿਮਾਗ ਖਰਾਬ ਮੈ ਰੌਲਾ ਪਾਵਾਂਗਾ ?? ਰਾਏ ਜੀ ਤੁਸੀ ਬੰਦਾ ਭੇਜ ਕੇ ਮੌਕੇ ਦਾ ਹਾਲ ਦੇਖਾਲੋ ਹੁਣੇ ਪਤਾ ਲਗਜੂ। ਕੌਣ ਸਹੀ ਕੌਣ ਗਲਤ ਰਾਏ ਨੇ ਬੰਦਾ ਭੇਜਿਆ ਉਹ ਪੈਲੀ ਵੇਖ ਕੇ ਆਇਆ ਤੇ ਕਹਿੰਦਾ ਕਾਲੂ ਦਾ ਕਾਕਾ ਸਹੀ ਆ। ਖੇਤ ਤਾਂ ਬਿਲਕੁਲ ਠੀਕ ਐ। ਕਿਤੇ ਪਤਾ ਨੀ ਟੁਟਾ ਮੈ ਚਾਰੇ ਪਾਸੇ ਫਿਰ ਕੇ ਦੇਖਿਆ ਆ ਜਟ ਐਵੇ ਝੂਠੀ ਤੋਹਮਤ ਲੌਦਾ ਬੱਚੇ ਨਿਆਣੇ ਤੇ ਉਥੇ ਖੁਰ ਲੱਗੇ ਦਾ ਵੀ ਨਿਸ਼ਾਨ ਨੀ ਹੈਗਾ।
ਭਾਈ ਸੰਤੋਖ ਸਿੰਘ ਜੀ ਗੁਰੂ ਨਾਨਕ ਪ੍ਰਕਾਸ਼ ਚ ਲਿਖਦੇ ਨੇ
ਆਇ ਰਾਇ ਸਿਉ ਬਾਤ ਜਨਾਈ।
ਮੈ ਹੇਰੀ ਫਿਰਿਕੈ ਚਹੁੰ ਘਾਈ।
ਨਹਿ ਪਸੁ ਖੋਜ ਨ ਬੂਟਾ ਤੂਟਾ।
ਰਹਿਉ ਨਿਸਰ ਸਭ ਸਾਬਤ ਬੂਟਾ।
ਜਟ ਸੁਣ ਕੇ ਬੜਾ ਹੈਰਾਨ ਆਪ ਗਿਆ ਜਾ ਕੇ ਖੇਤ ਦੇਖਿਆ ਫਸਲ ਲਹਿ ਲਹਉਦੀ ਹਰੀ ਭਰੀ ਡੰਗਰ ਦੇ ਖੁਰ ਤਕ ਦਾ ਨਿਸ਼ਾਨ ਨਹੀ ਕਿਤੇ ਜਟ ਨੂੰ ਕੁਝ ਸਮਝ ਨ ਆਵੇ ਏ ਕਿਵੇ ਹੋਇਆ ਕੀ ਬਣਿਆਂ…. ਸ਼ਰਮ ਦਾ ਮਾਰਾ ਉ ਵਾਪਸ ਰਾਏ ਜੀ ਕੋਲ ਵੀ ਨ ਗਿਆ ਕਿ ਕੀ ਮੁੰਹ ਲੈ ਕੇ ਜਾਊ ਸਿਧਾ ਘਰ ਚਲੇ ਗਿਆ ਜੱਟ ਵਿਚਾਰੇ ਦੇ ਭਾਗ ਵੇਖੋ ਕੇ ਸਭ ਕੁਝ ਵੇਖ ਕੇ ਵੀ ਪਾਤਸ਼ਾਹ ਦੇ ਚਰਨੀ ਨਹੀਂ ਪਿਆ ਨਹੀਂ ਤੇ ਬਾਬੇ ਨੇ ਖੇਤ ਦੇ ਨਾਲ ਨਾਲ ਜੱਟ ਦਾ ਤਨ ਮਨ ਹਰਿਆ ਕਰ ਦੇਣਾ ਸੀ ….
ਖੈਰ ਕੁਝ ਸਮੇਂ ਬਾਅਦ ਸਤਿਗੁਰੂ ਜੀ ਮਝਾਂ ਲੈ ਕੇ ਘਰੇ ਆ ਗਏ ਪਰ ਰਾਏ ਬੁਲਾਰ ਜੀ ਸੋਚਦੇ ਆ ਜਟ ਨੂੰ ਝੂਠ ਬੋਲਣ ਦੀ ਕੀ ਲੋੜ ਕੁਝ ਤਾਂ ਗਲ ਹੈ ਜੋ ਸਮਝ ਨਹੀ ਆਈ ਮੇਰੇ ……ਉ ਖੇਤ ਜੋ ਗੁਰੂ ਕਿਰਪਾ ਨਾਲ ਹਰਿਆ ਹੋਇਆ ਸੀ ਉਥੇ ਹੁਣ ਅਸਥਾਨ ਬਣਿਆ ਹੋਇਆ ਹੈ
ਗੁਰਦਾਆਰਾ ਕਿਆਰਾ ਸਾਹਿਬ ਜੋ ਨਾਨਕਾਣਾ ਸਾਹਿਬ ਦੇ ਚੜਦੇ ਵਲ ਆ।
ਏ ਗੁਰੂ ਸਾਹਿਬ ਦੀ ਸਮਰਥਾ ਹੈ ਪੰਜਵੇ ਪਾਤਸ਼ਾਹ ਜੀ ਦਾ ਬਚਨ ਆ ਗੁਰੂ ਤਾਂ ਜੰਗਲ ਕੱਖ ਤੀਲੇ ਘਾਹ ਸਭ ਕੁਝ ਨੂੰ ਹਰਿਆ ਕਰਨ ਵਾਲਾ ਹੈ ਉਸ ਅਗੇ ਮਨੁਖ ਕੀ ਚੀਜ਼ ਹੈ ?
ਗੁਰਬਾਣੀ ਦੇ ਬੋਲ ਨੇ
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥੨॥
ਮੇਜਰ ਸਿੰਘ
ਗੁਰੂ ਕਿਰਪਾ ਕਰੇ
ਨੋਟ ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਮੁਖ ਰੱਖਦਿਆ ਤੀਜੀ ਪੋਸਟ


Share On Whatsapp

Leave a Reply




top