ਦਸਮੇਸ਼ ਪਿਤਾ ਜੀ ਦੇ ਦਰਸ਼ਨਾਂ ਲਈ ਆਇਆ ਇਕ ਵਣਜਾਰਾ ਸਿੱਖ , ਜਿਸਨੇ ਅਤੀ ਸ਼ਰਧਾ ਸਹਿਤ ਇੱਕ ਕੀਮਤੀ ਨਗੀਨਾ ਗੁਰੂ ਜੀ ਨੂੰ ਭੇਂਟ ਕੀਤਾ , ਪਰ ਗੁਰੂ ਜੀ ਨੇ ਉਹ ਨਗੀਨਾ ਗੋਦਾਵਰੀ ਨਦੀ ਵਿਚ ਵਗਾਹ ਮਾਰਿਆ। ਵਣਜਾਰੇ ਸਿੱਖ ਨੇ ਸੋਚਿਆ ਹੋਇਆ ਸੀ ਕਿ ਗੁਰੂ ਜੀ ਨੇ ਨਗੀਨੇ ਜਿਹੀ ਕੀਮਤੀ ਚੀਜ਼ ਪਹਿਲਾਂ ਨਹੀਂ ਵੇਖੀ ਹੋਵੇਗੀ। ਅਤੇ ਇਸ ਨੂੰ ਪ੍ਰਾਪਤ ਕਰਕੇ ਅਤੀ ਪ੍ਰਸੰਨ ਹੋਣਗੇ।
ਪਰੰਤੂ ਜਦੋਂ ਉਸ ਨੇ ਵੇਖਿਆ ਕਿ ਗੁਰੂ ਜੀ ਨੇ ਨਗੀਨਾ ਨਦੀ ਵਿਚ ਸੁੱਟ ਦਿੱਤਾ ਹੈ ਤਾਂ ਉਹ ਸਿੱਖ ਹੈਰਾਨ ਵੀ ਹੋਇਆ ਅਤੇ ਨਾਰਾਜ਼ ਵੀ ਕਿ ਗੁਰੂ ਜੀ ਨੇ ਮੇਰੇ ਸਤਿਕਾਰ ਦੀ ਕਦਰ ਨਹੀਂ ਜਾਣੀ ਅਤੇ ਬਹੁਮੁੱਲੇ ਨਗੀਨੇ ਨੂੰ ਨਦੀ ਦੀ ਭੇਂਟ ਕਰ ਦਿੱਤਾ ਹੈ। ਦਸ਼ਮੇਸ਼ ਪਾਤਸ਼ਾਹ ਜੀ ਨੇ ਉਸਦੀ ਮਨ ਦੀ ਸੋਚ ਨੂੰ ਭਾਂਪ ਕੇ ਕਿਹਾ ,, ਸਿੱਖਾ ਜਾਹ ਨਦੀ ਚੋਂ ਆਪਣਾ ਨਗੀਨਾ ਪਛਾਣ ਕੇ ਕੱਢ ਲਿਆ। ਜਦੋਂ ਉਸ ਵਣਜਾਰੇ ਸਿੱਖ ਨੇ ਨਦੀ ਵਿਚ ਆਪਣੇ ਨਗੀਨੇ ਜਹੇ ਅਤੇ ਉਸ ਤੋਂ ਕੀਮਤੀ ਲਾਲ ਜਵਾਹਰ ਦੇਖੇ ਤਾਂ ਉਸਦਾ ਸਾਰਾ ਹੰਕਾਰ ਖਤਮ ਹੋ ਗਿਆ ਅਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਪਿਆ।