ਅੱਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇਤਿਹਾਸ ਲਿਖਣ ਲੱਗਾ ਸੋਚਿਆ ਕਿਥੋ ਸੁਰੂ ਕਰਾ ਪਿਤਾ ਦੇ ਬਲੀਦਾਨ ਤੋ ਸੁਰੂ ਕਰਾ ਜਾ ਪੁੱਤਰਾਂ ਤੇ ਮਾਤਾ ਜੀ ਦੀ ਸ਼ਹਾਦਤ ਤੋ ਸ਼ੁਰੂ ਕਰਾ । ਫੇਰ ਸੋਚਦਾ ਨਹੀ ਮਹਾਨ ਯੋਧੇ ਤੋ ਸ਼ੁਰੂ ਕਰਾ ਫੇਰ ਸੋਚਦਾ ਮਹਾਨ ਕਵੀ ਪਿਛੇ ਰਹਿ ਜਾਦਾ ਜੇ ਇਹ ਸਾਰਾ ਕੁਝ ਲਿਖਣ ਦੀ ਕੋਸ਼ਿਸ਼ ਕਰਦਾ ਫੇਰ ਮਹਾਨ ਪੁਰਸ਼ , ਮਹਾਨ ਗੁਰੂ , ਮਹਾਨ ਚੇਲਾ , ਮਹਾਨ ਬਾਦਸ਼ਾਹ , ਮਹਾਨ ਦਰਵੇਸ਼ , ਮਹਾਨ ਪੁੱਤਰ , ਮਹਾਨ ਪਿਤਾ , ਮਹਾਨ ਕ੍ਰਾਂਤੀਕਾਰੀ , ਅੰਮ੍ਰਿਤ ਦੇ ਦਾਤੇ , ਉੱਚੀ ਤੇ ਸੁੱਚੀ ਸੋਚ ਦਾ ਮਾਲਕ ਪਤਾ ਨਹੀ ਹੋਰ ਕਈ ਕੁਝ ਸਿਰ ਚੱਕਰਾ ਜਾਦਾ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵੱਲ ਦੇਖ ਕੇ । ਫੇਰ ਸੋਚਿਆ ਕਿਉ ਨਾ ਅੱਜ ਉਹ ਕੁਝ ਲਿਖਾ ਜੋ ਅੱਜ ਵੀ ਅਸੀ ਮਹਿਸੂਸ ਕਰ ਸਕਦੇ ਹਾ ਤੇ ਹਮੇਸ਼ਾ ਹੀ ਗੁਰੂ ਤੇ ਭਰੋਸਾ ਰੱਖਣ ਵਾਲੇ ਕਰਦੇ ਰਹਿਣਗੇ । ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਉਹ ਅਹਿਸਾਸ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਰੀਰ ਰੂਪੀ ਚੋਲਾ ਤਿਆਗਣ ਤੋ ਕਈ ਸਾਲ ਬਾਅਦ ਮਨਵਾੜ ਦੀ ਧਰਤੀ ਤੇ ਰਾਜਾ ਰੁਸਤਮ ਰਾਉ ਤੇ ਰਾਜਾ ਬਾਲਾ ਰਾਉ ਨੇ ਮਹਿਸੂਸ ਕੀਤਾ ਸੀ । ਜਦੋ ਉਹਨਾ ਨੇ ਸੱਚੇ ਮਨ ਨਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਕੀਤਾ ਤੇ ਭਰੇ ਮਨ ਨਾਲ ਬੇਨਤੀ ਕੀਤੀ ਹੇ ਦੋ ਜਹਾਨ ਦੇ ਵਾਲੀ ਸਾਨੂੰ ਇਸ ਨਰਕ ਭਰੀ ਕੈਦ ਵਿੱਚੋ ਕੱਢ ਕੇ ਫੇਰ ਦੁਬਾਰਾ ਅਜਾਦੀ ਬਖਸ਼ਿਆ ਜੇ । ਉਹਨਾ ਦੋਵਾ ਰਾਜਿਆ ਦੀ ਬੇਨਤੀ ਸੁਣ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ ਸਮੇਤ ਉਹਨਾ ਸਾਹਮਣੇ ਹਾਜਰ ਹੋਏ ਤੇ ਘੋੜੇ ਦੀਆਂ ਰਕਾਬਾ ਫੜਾ ਕੇ ਉਸ ਕਿਲੇ ਵਿੱਚੋ ਅਜਾਦ ਕਰਵਾ ਦਿੱਤਾ । ਫੇਰ 100 ਕੌ ਸਾਲ ਪਹਿਲਾ ਹਜੂਰ ਸਾਹਿਬ ਦੀ ਧਰਤੀ ਤੇ ਇਕ ਗੁਰੂ ਦਾ ਸਿੱਖ ਬਾਬਾ ਨਿਧਾਨ ਸਿੰਘ ਜੀ ਪਹੁੰਚ ਗਿਆ ਤੇ ਆਈ ਗਈ ਸੰਗਤ ਦੀ ਜੋ ਬਣਦੀ ਸੇਵਾ ਕਰਨ ਲਗਾ । ਉਥੋ ਦੇ ਪੁਜਾਰੀਆਂ ਦੀ ਵਿਰੋਧਤਾ ਤੇ ਪੈਸੇ ਦੀ ਕਮੀ ਕਾਰਨ ਜਦੋ ਬਾਬਾ ਨਿਧਾਨ ਸਿੰਘ ਜੀ ਵਾਪਿਸ ਪੰਜਾਬ ਆਉਣ ਲਈ ਰੇਲ ਗੱਡੀ ਦੇ ਸਟੇਸ਼ਨ ਤੇ ਪਹੁੰਚ ਕੇ ਗੱਡੀ ਦਾ ਇੰਤਜ਼ਾਰ ਕਰਨ ਲਗੇ । ਉਸ ਸਮੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਹਨਾ ਦੇ ਸਾਹਮਣੇ ਆਣ ਖੜੇ ਹੋਏ ਤੇ ਕਹਿਣ ਲਗੇ ਨਿਧਾਨ ਸਿੰਘ ਤੇਰੀ ਸੇਵਾ ਇਥੇ ਹੀ ਲਿਖੀ ਹੈ । ਤੂੰ ਇਥੇ ਹੀ ਸੇਵਾ ਕਰ ਪਰ ਬਾਬਾ ਨਿਧਾਨ ਸਿੰਘ ਜੀ ਕਹਿਣ ਲਗੇ ਪਿਤਾ ਜੀ ਨਾ ਤੇ ਕੋਈ ਟਿਕਾਣਾ ਹੈ ਨਾ ਹੀ ਕੋਲ ਮਾਇਆ ਹੈ ਗੁਰੂ ਜੀ ਹੱਸ ਕੇ ਕਹਿਣ ਲੱਗੇ ਜੋ ਪਿਤਾ ਦਾ ਹੁੰਦਾ ਉਸ ਤੇ ਪੁੱਤਰਾਂ ਦਾ ਵੀ ਹੱਕ ਹੁੰਦਾ ਹੈ । ਅੱਜ ਤੋ ਤੈਨੂੰ ਪੈਸੇ ਦੀ ਕਮੀ ਨਹੀ ਆਵੇਗੀ ਜਦੋ ਤੈਨੂੰ ਲੋੜ ਹੋਵੇ ਆਪਣੇ ਪਿਤਾ ਦੀ ਜੇਬ ਵਿੱਚ ਆਪਣਾ ਹੱਥ ਪਾ ਕੇ ਮਾਇਆ ਕੱਢ ਲਵੀ । ਤੇ ਹੁਣ ਜਾ ਸੇਵਾ ਕਰ ਸੰਗਤਾਂ ਦੀ , ਕਹਿੰਦੇ ਹਨ ਜਦੋ ਬਾਬਾ ਨਿਧਾਨ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਰੀਰ ਛੱਡਿਆ ਸੀ ਹਨੇਰਾ ਹੋਣ ਦੇ ਬਾਵਜੂਦ ਵੀ ਇਕ ਵਾਰ ਅਕਾਸ ਵਿੱਚ ਚਾਨਣ ਹੋ ਗਿਆ ਸੀ । ਇਸੇ ਹੀ ਤਰਾ ਦੀ ਇਕ ਘਟਨਾਂ ਦਾਸ ਦੇ ਪਿੰਡ ਤਰਸਿੱਕੇ ਦੀ ਹੈ ਇਥੇ ਭਗਤਾਂ ਦਾ ਬਹੁਤ ਸੁੰਦਰ ਗੁਰਦੁਵਾਰਾ ਸਾਹਿਬ ਹੈ ਜਿਸ ਅਸਥਾਨ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਭਗਤ ਨੇ 12 ਸਾਲ ਦੇ ਕਰੀਬ ਮਹਾਨ ਭਗਤੀ ਕੀਤੀ ਸੀ ਅਕਾਲ ਪੁਰਖ ਜੀ ਦੀ । ਜਦੋ ਉਹਨਾ ਦਾ ਅੰਤਿਮ ਸਮਾਂ ਨਜ਼ਦੀਕ ਆਇਆ ਤਾ ਉਹਨਾ ਸੰਤਾਂ ਨੇ ਆਪਣੇ ਸਾਥੀ ਬਾਬਾ ਪਰੀਤਮ ਸਿੰਘ ਜੀ ਨੂੰ ਦੋ ਦਿਨ ਪਹਿਲਾ ਹੀ ਕਹਿ ਦਿਤਾ ਜੀ ਕਿ ਪਰਸੋ ਅਸੀ 12 ਵਜੇ ਸਰੀਰ ਤਿਆਗ ਦੇਣਾ ਹੈ ਸਾਨੂੰ ਆਪ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲੈਣ ਆਉਣਾ ਹੈ । ਤੁਸੀ ਸੰਗਤ ਨੂੰ 2 ਵਜੇ ਸਾਡੇ ਸਰੀਰ ਛੱਡਣ ਦੀ ਖਬਰ ਦਸਣੀ ਹੈ ਬਾਬਾ ਗੁਰਬਚਨ ਸਿੰਘ ਜੀ ਅੰਮ੍ਰਿਤ ਧਾਰੀ ਸਿੰਘ ਤੇ ਮਹਾਂਪੁਰਖ ਸਨ । ਸੰਤ ਗੁਰਬਚਨ ਸਿੰਘ ਜੀ ਦੀ ਚਲਾਈ ਮਰਿਯਾਦਾ ਅਨੁਸਾਰ ਹਰ ਸਾਲ 26-27 ਮਾਰਚ ਨੂੰ ਤਰਸਿੱਕੇ ਬਹੁਤ ਭਾਰੀ ਜੋੜ ਮੇਲਾ ਹੁੰਦਾਂ ਹੈ । ਇਹ ਗੱਲ ਦੱਸਣ ਦਾ ਮਤਲਬ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਅੱਜ ਵੀ ਸਾਡੇ ਅੰਗ ਸੰਗ ਹਨ ਬਸ ਲੋੜ ਹੈ ਉਹਨਾ ਦੇ ਦਸੇ ਰਾਹ ਤੇ ਚੱਲਣ ਦੀ । ਅੰਮ੍ਰਿਤ ਛਕੋ ਗੁਰੂ ਵਾਲੇ ਬਣੋ , ਬਾਣੀ ਬਾਣੇ ਦੇ ਧਾਰਨੀ ਹੋਵੋ ਗੁਰੂ ਕਦੇ ਵੀ ਸਾਥ ਨਹੀ ਛੱਡਦਾ । ਇਹ ਪਰਿਵਾਰ ਦੇ ਜੀਅ ਤੇ ਸਮਸ਼ਾਨ ਘਾਟ ਤੱਕ ਹੀ ਨਾਲ ਜਾ ਸਕਦੇ ਹਨ ਪਰ ਗੁਰੂ ਤੇ ਜਿਉਦੇ ਜੀਅ ਤੇ ਮਰਨ ਤੋ ਬਾਅਦ ਵੀ ਤੇਰਾ ਸਾਥ ਨਹੀ ਛੱਡਦਾ ।
ਜੋਰਾਵਰ ਸਿੰਘ ਤਰਸਿੱਕਾ ।
7277553000