ਸਰਹੰਦ ਚ ਖੋਤਿਆਂ ਨਾਲ ਹਲ ਵਾਹੇ

1764 ਨੂੰ ਖ਼ਾਲਸੇ ਨੇ ਅਰਦਾਸ ਕਰਕੇ ਸਰਹਿੰਦ ਉਪਰ ਚੜ੍ਹਾਈ ਕੀਤੀ। ਅਬਦਾਲੀ ਦੇ ਵੱਲੋਂ ਥਾਪੇ ਹੋਏ ਜਰਨੈਲ ਜੈਨ ਖਾਂ ਨੂੰ ਸੋਧਿਆ ਫਿਰ ਸਰਹਿੰਦ ਦੀ ਉਹ ਤਬਾਹੀ ਕੀਤੀ ਜੋ ਦੁਬਾਰਾ ਸਰਹਿੰਦ ਕਦੇ ਨਾ ਵੱਸੀ ਵੱਡੀਆਂ ਵੱਡੀਆਂ ਸ਼ਾਹੀ ਇਮਾਰਤਾਂ ਬਰੂਦ ਭਰ ਭਰ ਕੇ ਉਡਾ ਦਿੱਤੀਆਂ , ਹਥੌੜਿਆਂ ਨਾਲ ਢਾਹਿਆ ਗਿਆ , ਜਦੋਂ ਇਮਾਰਤਾਂ ਢਾਹੀਆਂ ਜਾ ਰਹੀਆਂ ਸੀ ਉਸ ਵੇਲੇ ਇਕ ਬਜੁਰਗ ਸਿੱਖ ਨੇ ਆ ਕੇ ਸ:ਜੱਸਾ ਸਿੰਘ ਆਹਲੂਵਾਲੀਆ ਨੂੰ ਦੱਸਿਆ ਕੇ ਕਲਗੀਧਰ ਪਿਤਾ ਜੀ ਦੇ ਬਚਨ ਹੋਏ ਨੇ ਸਮਾਂ ਆਵੇਗਾ ਸਰਹਿੰਦ ਵਿੱਚ ਖੋਤਿਆਂ ਨਾਲ ਹਲ ਵਗਣ-ਗੇ।
ਗੱਲ ਸੁਣ ਕੇ ਸਰਦਾਰ ਆਹਲੂਵਾਲੀਆ ਜੀ ਨੇ ਉਸੇ ਸਮੇਂ ਬਾਕੀ ਸਰਦਾਰਾਂ ਨਾਲ ਗੱਲ ਕੀਤੀ ਕਿ ਗੁਰੂ ਪਿਤਾ ਜੀ ਦੇ ਬਚਨਾਂ ਨੂੰ ਪੂਰਿਆਂ ਕਰਨ ਦਾ ਇਹੀ ਸਮਾਂ ਹੈ।
ਉਸੇ ਵੇਲੇ ਬਹੁਤ ਸਾਰੇ ਖੋਤੇ ਮੰਗਵਾਏ ਗਏ ਤੇ ਜਿੰਨਾ ਸ਼ਾਹੀ ਬਾਗ ਬਗੀਚਿਆਂ ਦੇ ਵਿੱਚ ਕਦੇ ਪਾਪੀ ਵਜ਼ੀਰ ਖਾਨ ਟਹਿਲਦਾ ਹੁੰਦਾ ਸੀ ਉਥੇ ਸਰਦਾਰਾਂ ਨੇ ਆਪ ਖੋਤਿਆਂ ਦੇ ਨਾਲ ਹਲ ਵਾਹ ਕੇ ਗੁਰੂ ਬਚਨ ਨੂੰ ਕਮਾਇਆ
ਫੇਰ ਲਏ ਕਈ ਗਧੇ ਮੰਗਾਇ।
ਹਲ ਬਣਾਏ ਤਹਿ ਦਈ ਵਗਾਇ।
ਬੱਡੇ ਸਰਦਾਰ ਆਪ ਹੱਥ ਲਾਇਓ ।
ਸਤਿਗੁਰ_ਬਚ_ਕਹਿ_ਪੰਥ_ਕਮਾਓ ।
ਸਰਦਾਰ ਰਤਨ ਸਿੰਘ ਭੰਗੂ ਲਿਖਦੇ ਨੇ ਮੇਰੇ ਪਿਤਾ ਸਰਦਾਰ ਰਾਏ ਸਿੰਘ ਸਰਹੰਦ ਦੀ ਤਬਾਹੀ ਸਮੇ ਤੇ ਹਲ ਵਾਹੁਣ ਵਾਲੇ ਸਰਦਾਰਾਂ ਵਿੱਚ ਸ਼ਾਮਲ ਸੀ ਉਨ੍ਹਾਂ ਨੇ ਮੈਨੂੰ ਦੱਸਿਆ ਤੇ ਮੈ ਲਿਖਿਆ ਹੈ
ਹੁਤੋ ਬਾਪ ਥੋ ਹਮਾਰੋ ਸਾਥ ।
ਸੋਊ ਲਿਖੀ ਜੁ ਉਨ ਕਹੀ ਬਾਤ।
(ਪ੍ਰਚੀਨ_ਪੰਥ_ਪ੍ਰਕਾਸ਼)
ਡਾ:ਗੰਡਾ ਸਿੰਘ ਲਿਖਦੇ ਨੇ
ਉਸ ਵੇਲੇ ਜੋ ਸਰਹਿੰਦ ਦੀ ਤਬਾਹੀ ਹੋਈ ਇਸ ਦਾ ਅੰਦਾਜ਼ਾ ਮੀਲਾਂ ਵਿੱਚ ਖਿੱਲਰੀਆਂ ਉਚੀਆਂ ਅਟਾਰੀਆਂ ਮਹਿਲ ਹਵੇਲੀਆਂ ਦੇ ਪਏ ਖੰਡਰਾਂ ਤੋਂ ਲਗਾਇਆ ਜਾ ਸਕਦਾ ਹੈ ਇਸ ਤੋਂ ਏ ਪਤਾ ਚੱਲਦਾ ਹੈ ਜਦੋਂ ਦੱਬ ਇਨਸਾਫ ਕਰਦਾ ਹੈ ਤਾਂ ਵੱਡੇ ਵੱਡੇ ਮਹਿਲ ਮਾੜੀਆਂ ਸੁਆਹ ਹੋ ਜਾਂਦੇ ਹਨ
👉ਪੋਸਟ ਨੂੰ ਪੜ੍ਹ ਕੇ ਸ਼ੇਅਰ ਜਰੂਰ ਕਰੋ ਜੀ ਜੋ ਵੱਧ ਤੋਂ ਵੱਧ ਵੀਰ ਭੈਣਾਂ ਆਪਣੇ ਇਤਿਹਾਸ ਨਾਲ ਜੁੜ ਸਕਣ .


Share On Whatsapp

Leave a Reply




top