ਇਤਿਹਾਸ – ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਤੇ ਦਮਦਮੀ ਟਕਸਾਲ ਦਾ ਆਰੰਭ ਦਿਵਸ

7 ਅਗਸਤ 23 ਸਾਉਣ 1706
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੰਪੂਰਨਤਾ ਤੇ ਦਮਦਮੀ ਟਕਸਾਲ ਦਾ ਆਰੰਭ ਦਿਵਸ
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੁਕਤਸਰ ਤੋਂ ਅੱਗੇ ਚੱਲਦਿਆਂ ਸਾਬੋ ਕੀ ਤਲਵੰਡੀ ਰੁਕੇ। ਸਤਿਗੁਰਾਂ ਨੇ ਸਿੱਖਾਂ ਨੂੰ ਧੀਰ ਮੱਲ ਕੋਲ ਭੇਜਿਆ ਕਿ ਜੋ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਸਰੂਪ ਲਿਖਵਾਇਆ ਸੀ ਉਹ ਲੈ ਕੇ ਆਉ। ਧੀਰ ਮੱਲ ਨੇ ਅੱਗੋਂ ਜਵਾਬ ਦਿੱਤਾ ਤੁਸੀ ਤੇ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਵਾਰਸ ਹੋ ਖ਼ੁਦ ਕਿਉ ਨੀ ਲਿਖ ਲੈਦੇ …? ਸਾਡੇ ਕੋਲੋਂ ਵੱਡਿਆਂ ਦੀ ਦਾਤ ਕਿਉਂ ਮੰਗਦੇ ਆਂ ਸਿੱਖਾਂ ਨੇ ਆ ਕੇ ਸਤਿਗੁਰਾਂ ਨੂੰ ਦੱਸਿਆ।
ਮਹਾਰਾਜ ਨੇ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਤਿਆਰੀ ਕਰਨ ਲਈ ਹੁਕਮ ਕੀਤੀ। ਤਿਆਰੀ ਤੋ ਬਾਦ ਸਤਿਗੁਰਾਂ ਨੇ ਅਗਲੇ ਦਿਨ ਆਪ ” ੴ ” ਤੋਂ ਗੁਰਬਾਣੀ ਆਰੰਭ ਕੀਤੀ। ਭਾਈ ਮਨੀ ਸਿੰਘ ਜੀ ਲਿਖਦੇ ਆ , ਕਲਗੀਧਰ ਪਿਤਾ ਕੰਠ ਤੋ ਉਚਾਰਨ ਕਰਦੇ ਆ , ਨਾਲ ਸੇਵਾ ਕਰਵਾਉਂਦੇ ਨੇ , ਬਾਬਾ ਦੀਪ ਸਿੰਘ ਜੀ ਤੇ ਇੱਕ ਦੋ ਸਿੱਖ ਹੋਰ ਜਿਨ੍ਹਾਂ ਦਾ ਬੰਸਾਵਲੀਨਾਮੇ ਚ ਜਿਕਰ ਹੈ।
ਜਿਤਨੀ ਬਾਣੀ ਸਵੇਰੇ ਉਚਾਰਨ ਕਰਕੇ ਲਿਖੀ ਜਾਂਦੀ। ਸ਼ਾਮ ਦੇ ਦੀਵਾਨ ਚ ਸਾਰੀ ਬਾਣੀ ਦੀ ਸਤਿਗੁਰੂ ਆਪ ਕਥਾ ਕਰਦੇ। ਏਦਾ ਸੰਪੂਰਨ ਬਾਣੀ ਸਮੇਤ ਰਾਗਮਾਲਾ ਲਿਖੀ ਗਈ , ਨਾਲ ਸੰਪੂਰਨ ਕਥਾ ਹੋਈ। ਜਿਨ੍ਹਾਂ 48 ਸਿੰਘਾਂ ਨੇ ਸੰਪੂਰਨ ਕਥਾ ਸੁਣੀ ਉਹ ਬਿਦੇਹ ਮੁਕਤ ਹੋਏ ਹੋਰ ਵੀ ਬਹੁਤ ਸਾਰੀ ਸੰਗਤ ਨੇ ਕਥਾ ਸੁਣੀ।
ਅਜ ਦੇ ਦਿਨ 23 ਸਉਣ (ਸੰਮਤ 1763) 1706 ਨੂੰ ਸਮਾਪਤੀ ਹੋਈ।
ਕਲਗੀਧਰ ਜੀ ਨੇ ਬਚਨ ਕੀਤੇ ਜਿਵੇਂ ਸ਼ਿਵ ਦੀ ਵਸਾਈ ਹੋਈ ਕਾਂਸ਼ੀ ਬਨਾਰਸ ਹੈ , ਜਿਥੋਂ ਦੇ ਪੰਡਿਤ ਵਿਦਵਾਨ ਮਸ਼ਹੂਰ ਨੇ ਇਸੇ ਤਰ੍ਹਾਂ ਏ ਅਸਥਾਨ ਗੁਰੂ ਕੀ ਕਾਸ਼ੀ ਹੈ। ਇਥੇ ਮੂਰਖ ਤੇ ਬੇਸਮਝ ਵੀ ਆ ਕੇ ਪੜ੍ਹਕੇ ਮਹਾਨ ਵਿਦਵਾਨ ਹੋਣਗੇ।
ਹਮਰੀ ਕਾਸ਼ੀ ਯਹ ਵਈ
ਆਇ ਮੂਰਖ ਈਹਾ ਪੜ੍ਹੇ
ਸ:ਰਤਨ ਸਿੰਘ ਭੰਗੂ ਲਿਖਦੇ ਨੇ 9 ਮਹੀਨੇ 9 ਦਿਨ ਸਤਿਗੁਰੂ ਜੀ ਰੁਕੇ।
ਨੌੰ ਮਹੀਨੇ ਤੇ ਨੌ ਦਿਨ ਤਲਵੰਡੀ ਰੱਖਿਆ ਮੁਕਾਮ।
ਜੰਗਾਂ ਯੁੱਧਾਂ ਤੋਂ ਬਾਅਦ ਇੱਥੇ ਹੀ ਲੰਬਾ ਸਮਾਂ ਸਤਿਗੁਰੂ ਨੇ ਰੁਕ ਕੇ ਦਮ ਲਿਆ ਇਸ ਕਰਕੇ ਅਸਥਾਨ ਦਾ ਨਾਮ ਹੋਇਆ ਦਮਦਮਾ ਸਾਹਿਬ ।
ਸਤਿਗੁਰੂ ਨੇ 48 ਸਿੰਘਾਂ ਚੋ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ। ਤੁਸੀਂ ਅੱਗੇ ਸਿੱਖਾਂ ਨੂੰ ਗੁਰਬਾਣੀ ਪੜ੍ਹਾਉਣੀ। ਭਾਈ ਮਨੀ ਸਿੰਘ ਮਾਤਾ ਸੁੰਦਰੀ ਜੀ ਦੇ ਹੁਕਮ ਨਾਲ ਦਰਬਾਰ ਸਾਹਿਬ ਹੈੱਡ ਗ੍ਰੰਥੀ ਦੀ ਸੇਵਾ ਤੇ ਨਾਲ ਅੰਮ੍ਰਿਤਸਰ ਸਾਹਿਬ ਵਿੱਦਿਆ ਪੜ੍ਹਾਉਂਦੇ ਰਹੇ।
ਤੇ ਬਾਬਾ ਦੀਪ ਸਿੰਘ ਜੀ ਦਮਦਮਾ ਸਾਹਿਬ ਟਿੱਕ ਕੇ ਗੁਰੂ ਹੁਕਮ ਨਾਲ ਵਿਦਿਆ ਪੜਉਦੇ ਰਹੇ , ਏਥੇ ਹੀ ਬਾਬਾ ਜੀ ਨੇ ਕਈ ਸਾਲਾਂ ਦੀ ਮਿਹਨਤ ਨਾਲ 4 ਸਰੂਪ ਤਿਆਰ ਕੀਤੇ। ਬੇਅੰਤ ਸਿੰਘਾਂ ਨੂੰ ਵਿਦਿਆ ਪੜ੍ਹਾਈ ਏਥੋ ਹੀ ਦਮਦਮੀ ਟਕਸਾਲ ਅਰੰਭ ਹੋਈ।
ਨੋਟ ਜਿਸ ਅਸਥਾਨ ਤੇ ਸਰੂਪ ਦੀ ਲਿਖਵਾਈ ਕਰਾਈ ਉਸ ਦਾ ਨਾਮ ਹੈ ਗੁਰਦੁਆਰਾ ਲਿਖਣਸਰ ਸਾਹਿਬ। ਜਿਥੇ ਬਾਬਾ ਦੀਪ ਸਿੰਘ ਨੇ ਬੈਠ ਕੇ ਲਿਖਾਈ ਦੀ ਸੇਵਾ ਕੀਤੀ। ਉਹ ਬਾਬਾ ਜੀ ਦਾ ਬੁੰਗਾ ਅਜ ਮੌਜੂਦ ਹੈ। 2 ਘੜੇ ਤੇ ਹੋਰ ਪੁਰਾਤਨ ਨਿਸ਼ਾਨੀ ਆ ਦੇ ਦਰਸ਼ਨ ਹੁੰਦੇ ਆ।
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੰਪੂਰਨਤਾ ਦਿਵਸ ਤੇ ਦਮਦਮੀ ਟਕਸਾਲ ਦੇ ਪ੍ਰਾਰੰਭਤਾ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾ
ਮੇਜਰ ਸਿੰਘ
ਗੁਰੂ ਕਿਰਪਾ ਕਰੇ


Share On Whatsapp

Leave a Reply




"1" Comment
Leave Comment
  1. 🙏🙏🌸🌺🌼 ਸਤਿਨਾਮਸ੍ਰੀ ਵਾਹਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ🌺🌼🌸🙏🙏

top