ਸ਼ਹਾਦਤ

ਆਉ ਪਹਿਲਾ ਆਪਾ ਉਸ ਸਮੇੰ ਵਿੱਚ ਚਲਦੇ ਹਾ ਜਦੋ ਬੰਦੇ ਤੇ ਔਰਤਾ ਮਰਦੇ ਜਰੂਰ ਸਨ ਪਰ ਇਹਨਾਂ ਨੂੰ ਸ਼ਹਾਦਤ ਨਹੀ ਕਿਹਾ ਜਾਦਾ ਸੀ । ਆਪਾ ਪਹਿਲਾ ਔਰਤਾਂ ਦੀ ਗੱਲ ਕਰੀਏ ਜੀ ਭਗਤ ਕਬੀਰ ਜੀ ਦਾ ਇਕ ਸਲੋਕ ਉਸ ਸਮੇਂ ਦੀ ਗੱਲ ਕਰਦਾ ਹੈ ਜਦੋ ਔਰਤਾ ਨੂੰ ਸਤੀ ਕਰ ਦਿੱਤਾ ਜਾਦਾ ਸੀ । ਹੁੰਦਾ ਏਉ ਸੀ ਜਦੋ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਉਸ ਨੂੰ ਆਖਿਆ ਜਾਦਾ ਸੀ ਤੇਰਾ ਤੇ ਤੇਰੇ ਪਤੀ ਨਾਲ ਹੀ ਸੰਸਾਰ ਸੀ ਜਦੋ ਉਹ ਨਹੀ ਰਿਹਾ ਤੂ ਜੀਅ ਕੇ ਕੀ ਕਰਨਾਂ ਹੈ । ਉਸ ਸਮੇ ਇਕ ਰੀਤ ਸੀ ਜਦੋ ਪਤੀ ਦੀ ਚਿਖਾ ਤਿਆਰ ਕੀਤੀ ਜਾਦੀ ਸੀ । ਉਸ ਸਮੇ ਉਸ ਦੀ ਪਤਨੀ ਨੂੰ ਚਿੱਟੇ ਬਸਤਰ ਪਵਾ ਕੇ ਇਕ ਨਾਰੀਅਲ ਲਿਆ ਕੇ ਉਸ ਉਤੇ ਸੰਦੂਰ ਪਾ ਕੇ ਕੁਝ ਅਨਾਜ ਦੇ ਦਾਣੇ ਰੱਖ ਦਿੱਤੇ ਜਾਦੇ ਸੀ । ਉਸ ਰਸਮ ਅਨੁਸਾਰ ਉਸ ਨਾਰੀਅਲ ਨੂੰ ਸੰਦੌਰਾ ਆਖਿਆ ਜਾਦਾ ਸੀ । ਸੰਦੌਰੇ ਨੂੰ ਉਸ ਔਰਤ ਦੇ ਹੱਥ ਵਿੱਚ ਫੜਾ ਦਿੱਤਾ ਜਾਦਾ ਸੀ ਤੇ ਔਰਤ ਨੂੰ ਇਹ ਪਕਾ ਹੋ ਜਾਂਦਾ ਸੀ ਹੁਣ ਮੈਨੂ ਮਰਨਾਂ ਹੀ ਪਵੇਗਾਂ । ਔਰਤ ਦੇ ਦਿਲ ਵਿੱਚੋ ਮੌਤ ਦਾ ਖੌਫ ਨਿਕਲ ਜਾਦਾ ਸੀ ਹੁਣ ਕੋਈ ਬਚੌਣ ਵਾਲਾ ਨਹੀ ਔਰਤ ਉਸ ਨਾਰੀਅਲ ਨੂੰ ਲੈ ਕੇ ਜਿਸ ਨੂੰ ਸੰਦੌਰਾ ਕਿਹਾ ਜਾਦਾ ਸੀ ਨੂੰ ਲੈ ਕੇ ਪਤੀ ਦੀ ਬਲਦੀ ਚਿਖਾ ਵਿੱਚ ਛਾਲ ਮਾਰ ਕੇ ਜਿਉਦੀ ਸੜ ਕੇ ਮਰ ਜਾਦੀ ਸੀ । ਭਗਤ ਕਬੀਰ ਜੀ ਲਿਖਦੇ ਹਨ ( ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ॥ ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ॥੭੧॥ ) ਸਤੀ ਹੋਈ ਔਰਤ ਦੀ ਮੌਤ ਕਿਸੇ ਲੇਖੇ ਨਹੀ ਸੀ ਬਸ ਇਕ ਪ੍ਰਥਾ ਕਰਕੇ ਮਰਨਾਂ ਪੈੰਦਾ ਸੀ । ਜੇ ਬੰਦਿਆਂ ਦੀ ਗੱਲ ਕੀਤੀ ਜਾਵੇ ਇਹ ਵੀ ਜਰ , ਜੋਰੂ ਤੇ ਜਮੀਨ ਕਰਕੇ ਹੀ ਲੜ ਲੜ ਮਰਦੇ ਰਹੇ ਹਨ । ਕਿਸੇ ਨੇ ਵੀ ਧਰਮ ਕਰਕੇ ਜਾ ਦੂਸਰਿਆਂ ਲਈ ਕੋਈ ਸ਼ਹਾਦਤ ਨਹੀ ਦਿੱਤੀ ਸੀ ਸਿਰਫ ਆਪਣੇ ਫਾਇਦੇ ਲਈ ਜਿਉਦੇ ਤੇ ਮਰਦੇ ਰਹੇ ਸਨ । ਪਰ ਜਦੋ ਗੁਰੂ ਨਾਨਕ ਸਾਹਿਬ ਜੀ ਆਏ ਉਹਨਾਂ ਨੇ ਸਭ ਤੋ ਪਹਿਲਾ ਔਰਤਾ ਤੇ ਹੋ ਰਹੇ ਜ਼ੁਲਮ ਵਿਰੁਧ ਅਵਾਜ ਬੁਲੰਦ ਕੀਤੀ ਤੇ ਆਖਿਆ ( ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ) ਇਸ ਤੋ ਬਾਅਦ ਗੁਰੂ ਨਾਨਕ ਸਾਹਿਬ ਜੀ ਨੇ ਇਕ ਹੋਰ ਹੋਕਾ ਸਾਰਿਆ ਨੂੰ ਸਾਝਾਂ ਮਾਰਿਆ ਭਾਵੇ ਉਹ ਭਾਈ ਹੋਵਣ ਚਾਹੇ ਭੈਣਾਂ ਹੋਵਣ ਭਾਵੇਂ ਬੱਚੇ ਹੋਵਣ ਜਾ ਬਜ਼ੁਰਗ ਹੋਵਣ ਗੁਰੂ ਜੀ ਨੇ ਆਖਿਆ ਜੇ ਧਰਮ ਲਈ ਮਰਨਾਂ ਹੈ ਤਾ ਫੇਰ ਮੇਰੇ ਚਲਾਏ ਪੰਥ ਵਿੱਚ ਆ ਸਕਦੇ ਹੋ । ( ਜਉ ਤਉ ਪ੍ਰੇਮ ਖੇਲਣ ਕਾ ਚਾਉ ॥ਸਿਰੁ ਧਰਿ ਤਲੀ ਗਲੀ ਮੇਰੀ ਆਉ ॥
ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
(ਸਲੋਕ ਵਾਰਾਂ ਤੇ ਵਧੀਕ ॥ ਮਹਲਾ ੧ ॥ )
ਜਦੋ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਸਮਾਂ ਆਇਆ ਉਸ ਸਮੇਂ ਗੁਰੂ ਜੀ ਨੇ ਸ਼ਹਾਦਤ ਦੀ ਨੀਂਹ ਰੱਖ ਦਿੱਤੀ ਤੇ ਸਾਰਿਆਂ ਨੂੰ ਦਿਖਾ ਦਿੱਤਾ ਜਰ , ਜੋਰੂ ਤੇ ਜਮੀਨ ਤੋ ਇਲਾਵਾ ਵੀ ਧਰਮ ਦੀ ਰੱਖਿਆ ਵਾਸਤੇ ਸ਼ਹਾਦਤ ਦਿੱਤੀ ਜਾ ਸਕਦੀ ਹੈ । ਜਿਸ ਦੀ ਗੂੰਜ ਜੁਗਾਂ ਜੁਗਾਂ ਤੱਕ ਪੈਂਦੀ ਰਹੇਗੀ ਗੁਰੂ ਜੀ ਦੀ ਸਾਂਤਮਈ ਸ਼ਹਾਦਤ ਦਾ ਸਦਕਾਂ ਸੀ ਜਿਸ ਵੱਲ ਵੇਖ ਕੇ ਸਿੱਖ ਕੌਮ ਵਿੱਚ ਅਨਗਿਣਤ ਸ਼ਹਾਦਤਾਂ ਹੋਇਆ। ਜਦੋ ਗੁਰੂ ਕੇ ਬਾਗ ਦਾ ਮੋਰਚਾ ਲੱਗਿਆ ਬਹੁਤ ਗਿਣਤੀ ਵਿੱਚ ਸਿਖਾਂ ਨੇ ਸ਼ਾਂਤਮਈ ਧਰਨਾਂ ਲਾਇਆ । ਅੰਗਰੇਜ਼ ਹਕੂਮਤ ਨੇ ਸਿੱਖਾ ਤੇ ਬਹੁਤ ਲਾਠੀਚਾਰਜ ਕੀਤਾ ਤੇ ਗ੍ਰਿਫਤਾਰ ਕਰਕੇ ਜੇਲਾ ਵਿੱਚ ਭੇਜਣਾ ਸ਼ੁਰੂ ਕਰ ਦਿੱਤਾ । ਜਦੋ ਸਿੱਖਾ ਦੀ ਭਰੀ ਰੇਲ ਜੇਲ ਵੱਲ ਜਾ ਰਹੀ ਸੀ ਤਾ ਪੰਜਾਂ ਸਾਹਿਬ ਦੇ ਕੋਲ ਰਹਿੰਦੇ ਸਿੱਖਾ ਨੂੰ ਪਤਾ ਲੱਗਾ ਸਾਡੇ ਭੁਖੇ ਵੀਰ ਤੇ ਭੈਣਾਂ ਰੇਲ ਵਿੱਚ ਲਿਆਂਦੇ ਜਾ ਰਹੇ ਹਨ । ਤਾਂ ਪੰਜਾਂ ਸਾਹਿਬ ਵਿੱਚ ਸਿੱਖ ਇਕੱਲੇ ਹੋਏ ਤੇ ਮਤਾ ਪਾਸ ਕੀਤਾ ਗੱਡੀ ਰੋਕ ਕੇ ਸਾਰੀ ਸੰਗਤ ਨੂੰ ਪ੍ਰਸਾਦਾ ਛਕਾਇਆ ਜਾਵੇ । ਜਦੋ ਸਟੇਸ਼ਨ ਮਾਸਟਰ ਨੂੰ ਗੱਡੀ ਰੋਕਣ ਲਈ ਆਖਿਆ ਤਾ ਉਸ ਨੇ ਰੋਕਣ ਤੋ ਨਾਹ ਕਰ ਦਿੱਤੀ । ਫੇਰ ਸਿੱਖਾਂ ਨੇ ਆਖਿਆ ਜੇ ਅੰਗਰੇਜ਼ ਹਕੂਮਤ ਆਪਣੇ ਫੈਸਲੇ ਤੇ ਅੜੀ ਹੈ ਤਾ ਅਸੀਂ ਵੀ ਆਪਣੀ ਸ਼ਹਾਦਤ ਦੇ ਕੇ ਗੱਡੀ ਨੂੰ ਰੋਕਾਂਗੇ । ਸੇਵਾਦਾਰਾਂ ਨੂੰ ਤਿਆਰ ਕਰਕੇ ਬਾਕੀ ਸਿੱਖ ਰੇਲ ਦੀ ਪੱਟੜੀ ਤੇ ਲੰਮੇ ਪੈ ਗਏ ਜਿਨਾਂ ਵਿੱਚੋ ਕੁਝ ਭੈਣਾਂ ਵੀ ਸਨ । ਇਕ ਭੈਣ ਜਿਸ ਦਾ ਛੋਟਾ ਜਿਹਾ ਬੱਚਾ ਸੀ ਪਹਿਲਾ ਤਾਂ ਭੈਣ ਨੇ ਉਸਨੂੰ ਇਕ ਪਾਸ ਲੰਮੇ ਪਾ ਕੇ ਰੇਲ ਦੀ ਪਟੜੀ ਤੇ ਲੰਮੇ ਪੈ ਗਈ। ਪਰ ਫੇਰ ਕੁਝ ਸੋਚ ਕੇ ਉਸ ਨੇ ਬੱਚੇ ਨੂੰ ਚੁੱਕ ਕੇ ਆਪਣੇ ਉਤੇ ਲੰਮੇ ਪਾ ਕੇ ਪਟੜੀ ਤੇ ਲੇਟ ਗਈ । ਜਦੋ ਕਿਸੇ ਨੇ ਪੁੱਛਿਆ ਭੈਣ ਜੀ ਤੁਸੀ ਪਹਿਲਾ ਬੱਚਾ ਇਕ ਪਾਸੇ ਪਾਇਆ ਸੀ ਪਰ ਹੁਣ ਤੁਸੀ ਆਪਣੇ ਉਤੇ ਪਾ ਕੇ ਪਟੜੀ ਤੇ ਲੇਟ ਗਏ ਇਹ ਕੀ ਕਾਰਨ ਸਮਝ ਨਹੀ ਲੱਗੀ । ਉਸ ਭੈਣ ਨੇ ਆਖਿਆ ਵੀਰ ਜੀ ਪਹਿਲਾਂ ਸੋਚਿਆ , ਮੈ ਹੁਣ ਧਰਮ ਤੋ ਸ਼ਹੀਦ ਹੋਣਾ ਹੈ ਇਹ ਬੱਚਾ ਬਚਾ ਲਵਾਂ ਮੇਰੀ ਨਿਸ਼ਾਨੀ ਦੁਨੀਆਂ ਤੇ ਰਹੇਗੀ । ਪਰ ਫੇਰ ਪਟੜੀ ਤੇ ਲੰਮੇ ਪਈ ਦੇ ਮਨ ਵਿੱਚ ਲਾਲਚ ਆ ਗਿਆ ਜੇ ਮੈ ਕੱਲੀ ਸ਼ਹੀਦ ਹੋਈ ਮੇਰਾ ਕੱਲੀ ਦਾ ਸ਼ਹੀਦਾਂ ਵਿੱਚ ਨਾਮ ਆਵੇਗਾ । ਜੇ ਇਹ ਮੇਰਾ ਪੁੱਤ ਵੀ ਮੇਰੇ ਨਾਲ ਸ਼ਹੀਦ ਹੋ ਜਾਂਦਾ ਹੈ ਤਾਂ ਮੈ ਸ਼ਹੀਦ ਦੀ ਮਾਂ ਵੀ ਅਖਵਾਵਾਂਗੀ । ਗੁਰੂ ਨਾਨਕ ਸਾਹਿਬ ਜੀ ਦੇ ਧਰਮ ਵਿੱਚ ਆ ਕੇ ਏਹੋ ਜਹੀ ਸੋਚ ਹੋ ਗਈ ਸੀ ਉਹਨਾਂ ਔਰਤਾਂ ਦੀ ਜਿਹੜੀਆ ਔਰਤਾਂ ਕਈ ਸਦੀਆਂ ਤੋ ਗੁਲਾਮ ਸੋਚ ਲੈ ਕੇ ਸਿਰਫ ਪਤੀ ਲਈ ਜਿਉਦੀਆਂ ਮਰਦੀਆਂ ਸਨ । ਪਰ ਅੱਜ ਇਹੋ ਔਰਤਾਂ ਧਰਮ ਲਈ ਸ਼ਹਾਦਤ ਦੇਦੀਆਂ ਹਨ , ਤੇ ਜਿਹੜੇ ਮਰਦ ਜਰ , ਜੋਰੂ ਤੇ ਜਮੀਨ ਵਾਸਤੇ ਲੜ ਕੇ ਮਰਦੇ ਸਨ ਗੁਰੂ ਗੋਬਿੰਦ ਸਿੰਘ ਜੀ ਦੀ ਐਸੀ ਬਖਸ਼ਿਸ਼ ਹੋਈ ਉਹੋ ਧਰਮ ਤੋ ਆਪਣਾ ਸਰਬੰਸ ਵਾਰਨ ਵਾਸਤੇ ਵੀ ਤਿਆਰ ਰਹਿੰਦੇ ਸਨ । ਜਦੋ ਪੰਜਾਂ ਸਾਹਿਬ ਦੇ ਸਟੇਸ਼ਨ ਤੇ ਰੇਲ ਆਈ ਤਾ ਸਿੰਘਾਂ ਨੂੰ ਚੀਰਦੀ ਹੋਈ ਰੇਲ ਰੁਕ ਗਈ । ਗੱਡੀ ਰੁਕਣ ਦੀ ਦੇਰ ਸੀ ਸੇਵਾਦਾਰਾਂ ਨੇ ਆਪਣੇ ਭੁੱਖੇ ਵੀਰਾਂ ਨੂੰ ਪ੍ਰਸਾਦ ਪਾਣੀ ਵਰਤਾ ਦਿੱਤਾ । ਰੇਲ ਹੇਠ ਆ ਕੇ ਸਾਡੀ ਕੌਮ ਦੇ ਦੋ ਸਿੰਘ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਜੀ ਸ਼ਹੀਦ ਹੋ ਗਏ ਤੇ ਕਈ ਜਖਮੀ ਹੋਏ ਇਸ ਘਟਨਾਂ ਨੂੰ ਅੱਜ ਪੂਰੇ ਸੌ ਸਾਲ ਹੋ ਗਏ ਹਨ । ਆਉ ਅੱਜ ਇਹਨਾਂ ਸੂਰਬੀਰ ਯੋਧਿਆ ਦੀ ਕੁਰਬਾਨੀ ਨੂੰ ਯਾਦ ਕਰੀਏ ਤੇ ਬਾਣੀ ਬਾਣੇ ਦੇ ਧਾਰਨੀ ਹੋਈਏ ਜੀ ।
ਜੋਰਾਵਰ ਸਿੰਘ ਤਰਸਿੱਕਾ ।


Share On Whatsapp

Leave a Reply




"1" Comment
Leave Comment
  1. ਮਨਪ੍ਰੀਤ ਸਿੰਘ

    9872699652

top